ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੪ Page 204 of 1430
8843 ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
Kavan Gun Praanapath Milo Maeree Maaee ||1|| Rehaao ||
कवन गुन प्रानपति मिलउ मेरी माई ॥१॥ रहाउ ॥
ਮੇਰੀ ਮਾਂ ਮੈਨੂੰ ਮੇਰਾ ਖ਼ਸਮ ਪ੍ਰਭੂ ਪਤੀ ਹਾਂਸਲ ਹੋ ਜਾਏ। ਐਸੇ ਕਿਹੜੇ ਕੰਮ ਕਰਾਂ? ਮੇਰੇ ਸੋਹਣੇ ਕੰਮਾਂ ਨੂੰ ਦੇਖ ਕੇ, ਰੱਬ ਮੇਰੇ ਨਾਲ ਪ੍ਰੀਤ ਬੱਣਾਂ ਲਏ॥1॥ ਰਹਾਉ ॥
By what virtues can I meet the Lord of life, my mother? ||1||Pause||
8844 ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
Roop Heen Budhh Bal Heenee Mohi Paradhaesan Dhoor Thae Aaee ||1||
रूप हीन बुधि बल हीनी मोहि परदेसनि दूर ते आई ॥१॥
ਮੈਂ ਸੋਹਣੀ ਨਹੀਂ ਹਾਂ, ਮੈਨੂੰ ਸਿਆਣਪ-ਅੱਕਲ ਨਹੀਂ ਹੈ। ਨਾਂ ਹੀ ਮੇਰੇ ਵਿੱਚ ਕੋਈ ਸ਼ਕਤੀ ਹੈ। ਮੈਂ ਜਨਮਾਂ-ਜਨਮਾਂ ਦੇ ਚੱਕਰ ਕੱਟ ਕੇ, ਪ੍ਰਭੂ ਜੀ ਤੇਰੀ ਸ਼ਰਨ ਵਿੱਚ ਆਈ ਹਾਂ||1||
I have no beauty, understanding or strength; I am a stranger, from far away. ||1||
8845 ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥
Naahin Dharab N Joban Maathee Mohi Anaathh Kee Karahu Samaaee ||2||
नाहिन दरबु न जोबन माती मोहि अनाथ की करहु समाई ॥२॥
ਪ੍ਰਭੂ ਜੀ ਮੇਰੇ ਕੋਲ ਤੇਰੇ ਨਾਂਮ ਦਾ ਧੰਨ ਨਹੀਂ ਹੈ। ਤੇਰੇ ਇਸ਼ਕ ਦੇ ਗੁਣਾਂ ਦੀ ਜੁਵਾਨੀ ਦੀ ਮਸਤ ਨਹੀਂ ਹੈ। ਮੈਨੂੰ ਬੇਸਾਹਰਾ ਨੂੰ ਆਪਦੇ ਵਿੱਚ ਮਿਲਾ ਲੈ। ਆਪਣੀ ਬੱਣਾਂ ਲੈ ||2||
I am not wealthy or youthful. I am an orphan - please, unite me with Yourself. ||2||
8846 ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
Khojath Khojath Bhee Bairaagan Prabh Dharasan Ko Ho Firath Thisaaee ||3||
खोजत खोजत भई बैरागनि प्रभ दरसन कउ हउ फिरत तिसाई ॥३॥
ਮੈਂ ਰੱਬ ਪ੍ਰੀਤਮ ਨੂੰ ਥਾਂ-ਥਾਂ ਲੱਭਦੀ ਫਿਰਦੀ ਹਾਂ। ਮੈਂ ਪ੍ਰਮਾਤਮਾਂ ਨੂੰ ਦੇਖਣ ਨੂੰ ਉਧਰੀ-ਤਰਸੀ ਪਈ ਹਾਂ। ਪ੍ਰਭੂ ਪਿਆਰੇ ਨੂੰ ਅੱਖੀ ਦੇਖਣ ਲਈ ਪਿਆਸੀ ਫਿਰਦੀ ਹਾਂ ||3||
Searching and searching, I have become a renunciate, free of desire. I wander around, searching for the Blessed Vision of God's Darshan. ||3||
8847 ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
Dheen Dhaeiaal Kirapaal Prabh Naanak Saadhhasang Maeree Jalan Bujhaaee ||4||1||118||
दीन दइआल क्रिपाल प्रभ नानक साधसंगि मेरी जलनि बुझाई ॥४॥१॥११८॥
ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਕੇ, ਮੇਹਰਬਾਨ ਹੋ ਗਏ ਹਨ। ਉਸ ਦੇ ਭਗਤਾਂ ਪਿਆਰਿਆਂ ਵਿੱਚ ਰਲ-ਮਿਲਣ ਨਾਲ, ਮੇਰੇ ਮਨ ਨੂੰ ਸਕੂਨ ਸ਼ਾਂਤੀ ਮਿਲ ਗਈ ਹੈ||4||1||118||
Sathigur Nanak, in the Saadh Sangat, the Company of the Holy, the fire of desire has been quenched. God is Compassionate, and Merciful to the meek. ||4||1||118||
8848 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8849 ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥
Prabh Milabae Ko Preeth Man Laagee ||
प्रभ मिलबे कउ प्रीति मनि लागी ॥
ਭਗਵਾਨ ਦੇ ਮਿਲਣੇ ਦੀ, ਉਸ ਦੇ ਰੰਗ ਵਿੱਚ ਰੰਗੇ ਜਾਣ ਦੀ ਮਨ ਨੂੰ ਇੱਛਾ ਜਾਗੀ ਹੈ॥
The loving desire to meet my Beloved has arisen within my mind.
8850 ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥
Paae Lago Mohi Karo Baenathee Kooo Santh Milai Baddabhaagee ||1|| Rehaao ||
पाइ लगउ मोहि करउ बेनती कोऊ संतु मिलै बडभागी ॥१॥ रहाउ ॥
ਕੋਈ ਮੈਨੂੰ ਚੰਗੇ ਕਰਮਾਂ ਨਾਲ, ਚੰਗੇ ਗੁਣਾਂ ਵਾਲਾ, ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਪਿਆਰਾ ਭਗਤ ਮਿਲ ਜਾਵੇ। ਮੈਂ ਉਸ ਰੱਬ ਦੇ ਪਿਆਰੇ ਭਗਤ ਦੇ ਪੈਰ ਫੜ ਲਵਾਂ, ਉਸ ਅੱਗੇ ਤਰਲਾ ਕਰਾਂ, ਮੈਨੂੰ ਰੱਬ ਦੇ ਪਿਆਰ ਦੇ ਪਿਆਰ ਵਿੱਚ ਰੰਗ ਦੇਵੇ॥੧॥ ਰਹਾਉ ॥
I touch His Feet, and offer my prayer to Him. If only I had the great good fortune to meet the Saint. ||1||Pause||
8851 ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥
Man Arapo Dhhan Raakho Aagai Man Kee Math Mohi Sagal Thiaagee ||
मनु अरपउ धनु राखउ आगै मन की मति मोहि सगल तिआगी ॥
ਰੱਬ ਦੇ ਪਿਆਰੇ ਭਗਤ ਦੇ ਅੱਗੇ ਮੈਂ ਆਪਣੀ ਦੌਲਤ, ਜਿੰਦ-ਜਾਨ ਰੱਖ ਦੇਵਾਂ। ਉਸ ਅੱਗੇ ਅੱਕਲਾਂ-ਸਿਆਣਪਾਂ ਸਬ ਛੱਡ ਦੇਵਾਂ॥
I surrender my mind to Him; I place my wealth before Him. I totally renounce my selfish ways.
8852 ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥
Jo Prabh Kee Har Kathhaa Sunaavai Anadhin Firo This Pishhai Viraagee ||1||
जो प्रभ की हरि कथा सुनावै अनदिनु फिरउ तिसु पिछै विरागी ॥१॥
ਜੋ ਮੈਨੂੰ ਰੱਬ ਦੀਆਂ ਗੱਲਾਂ ਦੀ ਬਿਚਾਰ ਸੁਣਾਂਵੇ, ਰੱਬ ਦੇ ਗੁਣਾਂ ਦੇ ਗੀਤ ਸੁਣਾਂਵੇ, ਮੈਂ ਉਸ ਦੇ ਹਰ ਸਮੇਂ ਖਿਹੜੇ ਪੈ ਕੇ, ਮਗਰ ਲੱਗੀ ਫਿਰਾਂਗੀ ||1||
One who teaches me the Sermon of the Lord God. All the time, night and day, I shall follow Him. ||1||
8853 ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
Poorab Karam Ankur Jab Pragattae Bhaettiou Purakh Rasik Bairaagee ||
पूरब करम अंकुर जब प्रगटे भेटिओ पुरखु रसिक बैरागी ॥
ਜਦੋਂ ਪਿਛਲੇ ਜਨਮ ਦਾ ਕੀਤਾ ਚੰਗਾ ਭਾਗ ਜਾਗਦਾ ਹੈ। ਤਾਂ ਬੰਦੇ ਦਾ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਜੋ ਪ੍ਰਭੂ ਸਾਰੇ ਜੀਵਾਂ ਵਿੱਚ ਰਹਿੰਦਾ ਹੈ। ਜੀਵਨ ਚਲਾ ਰਿਹਾ ਹੈ। ਪਰ ਫਿਰ ਵੀ ਉਹ ਦੁਨੀਆਂ ਦੇ ਮੋਹ ਤੋਂ ਦੂਰ ਰਹਿੰਦਾ ਹੈ॥
When the seed of the karma of past actions sprouted, I met the Lord God. He is both the Enjoyer and the Renunciate.
8854 ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
Mittiou Andhhaer Milath Har Naanak Janam Janam Kee Soee Jaagee ||2||2||119||
मिटिओ अंधेरु मिलत हरि नानक जनम जनम की सोई जागी ॥२॥२॥११९॥
ਸਤਿਗੁਰ ਨਾਨਕ ਜੀ ਨੂੰ ਮਿਲਦਿਆਂ ਹੀ ਅਰੱਬੀ ਪ੍ਰੇਮ ਨਾਲ, ਦੁਨੀਆਂ ਦੇ ਲਾਲਚਾਂ ਦਾ ਹਨੇਰ ਮੁੱਕ ਗਿਆ। ਮਨ ਵਿੱਚ ਗੁਣਾਂ ਨਾਲ, ਚਾਨਣ ਆ ਗਿਆ। ਪਿਛਲੇ ਜਨਮ ਦਾ ਚੰਗਾ ਭਾਗ ਉਗੜ ਗਿਆ ਹੈ||2||2||119||
Sathigur Nanak, after being asleep for countless incarnations, I have awakened. My darkness was dispelled when I met the Lord. ||2||2||119||
8855 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8856 ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥
Nikas Rae Pankhee Simar Har Paankh ||
निकसु रे पंखी सिमरि हरि पांख ॥
ਹੇ ਬੰਦੇ ਮੇਰੇ ਮਨ ਤੂੰ ਪੰਛੀ ਵਾਂਗ ਮਾਇਆ, ਧੰਨ, ਮੋਹ ਦੇ ਜਾਲ ਫਸ ਗਿਆ ਹੈ। ਰੱਬ ਨੂੰ ਚੇਤੇ ਕਰਨ ਦੇ, ਖੰਭਾਂ ਦੀ ਉਡਾਰੀ ਨਾਲ, ਤੂੰ ਇਸ ਜਾਲ ਵਿਚੋਂ ਨਿੱਕਲ ਸਕਦਾ ਹੈ॥
Come out, O soul-bird, and let the meditative remembrance of the Lord God be your wings.
8857 ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥
Mil Saadhhoo Saran Gahu Pooran Raam Rathan Heearae Sang Raakh ||1|| Rehaao ||
मिलि साधू सरणि गहु पूरन राम रतनु हीअरे संगि राखु ॥१॥ रहाउ ॥
ਸਤਿਗੁਰ ਜੀ ਦਾ ਲੜ ਫੜ ਕੇ, ਸਤਿਗੁਰ ਜੀ ਦੀ ਬਾਣੀ ਦੇ, ਆਸਰੇ ਨਾਲ ਪ੍ਰਭੂ ਨੂੰ ਮਨ ਵਿੱਚ ਚੇਤੇ ਰੱਖੀਏ॥1॥ ਰਹਾਉ ॥
Meet the Sathigur Saint, take to His Sanctuary, and keep the perfect jewel of the Godenshrined in your heart. ||1||Pause||
8858 ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਹਣ ਮੋਹ ਕੀ ਫਾਸ ॥
Bhram Kee Kooee Thrisanaa Ras Pankaj Ath Theekhyan Moh Kee Faas ||
भ्रम की कूई त्रिसना रस पंकज अति तीख्यण मोह की फास ॥
ਧੰਨ-ਦੌਲਤ ਨੂੰ ਇੱਕਠਾ ਕਰਨ ਦਾ ਲਾਲਚ ਚਿੱਕੜ ਵਰਗਾ ਹੈ। ਇਹ ਇੰਨਾਂ ਪੱਕਾ, ਠੋਸ ਬੱਣ ਕੇ ਮਨ ਨੂੰ ਲੱਗਾ ਹੈ। ਮਨ ਐਸੇ ਚਿੱਕੜ ਵਿੱਚ ਧੱਸਦਾ, ਲਾਲਚੀ ਹੁੰਦਾ ਜਾਂਦਾ ਹੈ॥
Superstition is the well, thirst for pleasure is the mud, and emotional attachment is the noose, so tight around your neck.
8859 ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥
Kaattanehaar Jagath Gur Gobidh Charan Kamal Thaa Kae Karahu Nivaas ||1||
काटनहार जगत गुर गोबिद चरन कमल ता के करहु निवास ॥१॥
ਸਤਿਗੁਰ ਗੋਬਿੰਦ ਜੀ ਇਸ ਸੰਸਾਰ ਦੇ ਸਾਰੇ ਬੰਧਨ, ਫਾਂਹੀਆਂ, ਝੱਜਟ ਕੱਟ ਦਿੰਦੇ ਹਨ। ਗੁਰੂ ਜੀ ਦੇ ਸੋਹਣੇ ਫੁੱਲਾਂ ਵਰਗੇ ਚਰਨਾਂ ਦੀ ਸ਼ਰਨ ਵਿੱਚ ਬੈਠ ਜਾਈਏ||1||
The only one who can cut this is the Sathigur Gobidh of the World, the God of the Universe. So let yourself dwell at His Lotus Feet. ||1||
8860 ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥
Kar Kirapaa Gobindh Prabh Preetham Dheenaa Naathh Sunahu Aradhaas ||
करि किरपा गोबिंद प्रभ प्रीतम दीना नाथ सुनहु अरदासि ॥
ਸਤਿਗੁਰ ਗੋਬਿੰਦ ਪ੍ਰਭੂ ਜੀ, ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕਰ ਦਿਉ। ਮੇਰੇ ਪ੍ਰੇਮੀ ਪ੍ਰੀਤਮ ਰੱਬ ਜੀ ਬੇਸਹਾਰਾ ਤੇ ਗਰੀਬਾਂ ਨੂੰ ਪਾਲਣ ਵਾਲੇ, ਮੇਰੀ ਗਰੀਬ ਦੀ ਵੀ ਆਸ ਪੂਰੀ ਕਰ ਦਿਉ॥
Bestow Your Mercy, the Sathigur Gobidh Lord of the Universe, God, My Beloved, Master of the meek - please, listen to my prayer.
8861 ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥
Kar Gehi Laehu Naanak Kae Suaamee Jeeo Pindd Sabh Thumaree Raas ||2||3||120||
करु गहि लेहु नानक के सुआमी जीउ पिंडु सभु तुमरी रासि ॥२॥३॥१२०॥
ਸਤਿਗੁਰ ਨਾਨਕ ਪ੍ਰਭੂ ਜੀ ਮੇਰਾ ਤਨ-ਮਨ ਤੇਰੇ ਹਨ। ਪ੍ਰਭੁ ਜੀ ਤੂੰ ਹੀ ਇਸ ਨੂੰ ਦੁਨੀਆਂ ਦੇ ਵਿਕਾਰ ਕੰਮਾਂ ਤੋਂ. ਆਪਦਾ ਹੱਥ ਦੇ ਕੇ, ਬਚਾ ਕੇ ਸਭਾਲ ਲੈ||2||3||120||
Take my hand, God and Master of the Sathigur Nanak. my body and soul all belong to You. ||2||3||120||
8862 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8863 ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
Har Paekhan Ko Simarath Man Maeraa ||
हरि पेखन कउ सिमरत मनु मेरा ॥
ਪ੍ਰਭੂ ਪ੍ਰੀਤਮ ਪਿਆਰੇ ਦੇ ਅੱਖੀ ਦਰਸਨ ਕਰਨ ਨੂੰ ਮੇਰਾ ਮਨ ਰੱਬ-ਰੱਬ ਕਰਦਾ ਹੈ
My mind yearns to behold the God in meditation.I want seen my God.
8864 ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥
Aas Piaasee Chithavo Dhin Rainee Hai Koee Santh Milaavai Naeraa ||1|| Rehaao ||
आस पिआसी चितवउ दिनु रैनी है कोई संतु मिलावै नेरा ॥१॥ रहाउ ॥
ਸਤਿਗੁਰ ਪ੍ਰਭੂ ਜੀ ਮੈਂ ਤੈਨੂੰ ਦੇਖਣ ਲਈ, ਤੇਰੇ ਦਰਸ਼ਨਾਂ ਨੂੰ ਤਰਸ ਰਹੀ ਹਾਂ। ਤੈਨੂੰ ਦੇਖਣ ਲਈ ਤਿਹਾਈ- ਪਿਆਸੀ ਫਿਰਦੀ ਹਾਂ। ਮੈਂ ਹਰ ਸਮੇਂ ਤੈਨੂੰ ਯਾਦ ਕਰਦੀ ਹਾਂ। ਸਤਿਗੁਰ ਜੀ ਮਿਲਾਪ ਕਰ ਲਵੋ। ਜੋ ਮੇਰੇ ਪ੍ਰੀਤਮ ਪ੍ਰਭੂ ਨਾਲ ਮਿਲਾ ਦੇਵੇ,ਕੀ ਕੋਈ ਐਸਾ ਰੱਬ ਦਾ ਭਗਤ ਪਿਆਰਾ ਹੈ? ॥1॥ ਰਹਾਉ ॥
I think of Him, I hope and thirst for Him, day and night, Sathigur Saint who may bring God near me. ||1||Pause||
8865 ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥
Saevaa Karo Dhaas Dhaasan Kee Anik Bhaanth This Karo Nihoraa ||
सेवा करउ दास दासन की अनिक भांति तिसु करउ निहोरा ॥
ਜੇ ਐਸਾ ਰੱਬ ਦਾ ਪਿਆਰਾ ਮਿਲ ਜਾਵੇ, ਮੈਂ ਉਸ ਰੱਬ ਪਿਆਰੇ ਦੇ ਪਿਆਰੇ ਭਗਤਾ ਦੀ, ਹਰ ਤਰੀਕੇ ਨਾਲ ਚਾਕਰੀ ਕਰਾਂ। ਉਸ ਦੀਆਂ ਹਰ ਤਰਾਂ ਮਿੰਨਤਾਂ ਕਰਾਂ॥
I serve the slaves of His slaves; in so many ways, I beg of Him.
8866 ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥
Thulaa Dhhaar Tholae Sukh Sagalae Bin Har Dharas Sabho Hee Thhoraa ||1||
तुला धारि तोले सुख सगले बिनु हरि दरस सभो ही थोरा ॥१॥
ਮੈਂ ਜਿੰਦਗੀ ਦੀ ਤੱਕੜੀ ਵਿੱਚ ਸਾਰੇ ਸੁਖ ਦੇਖੇ ਹਨ। ਪ੍ਰਭੂ ਪ੍ਰੀਤਮ ਨੂੰ ਅੱਖੀ ਦੇਖਣ ਦੇ ਅੰਨਦ ਤੋਂ ਬਗੈਰ ਸਾਰੇ ਫਿਕੇ ਹਨ||1||
Setting them upon the scale, I have weighed all comforts and pleasures, without the God's Blessed Vision, they are all totally inadequate. ||1||
8867 ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥
Santh Prasaadh Gaaeae Gun Saagar Janam Janam Ko Jaath Behoraa ||
संत प्रसादि गाए गुन सागर जनम जनम को जात बहोरा ॥
ਸਤਿਗੁਰ ਜੀ ਦੀ ਰੱਬੀ ਬਾਣੀ ਦੀ ਬਿਚਾਰ ਕਰਦਾ ਹੈ। ਰੱਬ ਦੀ ਬੇਅੰਤ ਪ੍ਰਸੰਸਾ ਕਰਦਾ ਹੈ। ਉਸ ਦੇ ਸਤਿਗੁਰ ਜੀ ਪਿਛਲੇ ਸਾਰੇ ਜਨਮਾਂ ਦੀਆ, ਜੂਨਾਂ ਦਾ ਚੱਕਰ ਮੁੱਕਾ ਦਿੰਦੇ ਹਨ॥
By the Grace of the Sathigur, I sing the Praises of the Ocean of virtue; after countless incarnations, I have been released.
8868 ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥
Aanadh Sookh Bhaettath Har Naanak Janam Kirathaarathh Safal Savaeraa ||2||4||121||
आनद सूख भेटत हरि नानक जनमु क्रितारथु सफलु सवेरा ॥२॥४॥१२१॥
ਸਤਿਗੁਰ ਨਾਨਕ ਪ੍ਰਭੂ ਨੂੰ ਆਪਣਾਂ ਆਪ ਦੇ ਦੇਣ- ਨਿਸ਼ਾਵਰ ਕਰ ਦੇਣ ਨਾਲ, ਮਨ ਵਿੱਚ ਅੰਨਦ ਬੱਣ ਜਾਂਦਾ ਹੈ। ਜੀਵਨ ਦਾ ਅਸਲੀ ਮੱਕਸਦ ਪੂਰਾ ਹੋ ਜਾਂਦਾ ਹੈ। ਜੀਵਨ ਦੇ ਪਾਪ ਕੱਟੇ ਜਾਂਣ ਨਾਲ, ਉਜਾਲਾ ਹੋ ਜਾਂਦਾ ਹੈ||2||4||121||
Meeting the Lord, Sathigur Nanak has found peace and bliss; his life is redeemed, and prosperity dawns for him. ||2||4||121||
8869 ਰਾਗੁ ਗਉੜੀ ਪੂਰਬੀ ਮਹਲਾ ੫
Raag Gourree Poorabee Mehalaa 5
रागु गउड़ी पूरबी महला ५
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
ਸਤਿਗੁਰ Sathigur Arjan Dev Gauri Fifth Mehl 5
8870 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰ ਗੁਰੂ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ॥
One Universal Creator God. By The Grace Of The Sathigur.
8871 ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥
Kin Bidhh Milai Gusaaee Maerae Raam Raae ||
किन बिधि मिलै गुसाई मेरे राम राइ ॥
ਮੈਨੂੰ ਕਿਹੜੇ ਤਰੀਕੇ ਨਾਲ ਪ੍ਰਭੂ ਪਿਆਰਾ ਦੁਨੀਆਂ ਬਣਾਉਣ ਵਾਲਾ ਮਿਲੇਗਾ?॥
How may I meet my Master, the King, the God of the Universe?
8872 ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥
Koee Aisaa Santh Sehaj Sukhadhaathaa Mohi Maarag Dhaee Bathaaee ||1|| Rehaao ||
कोई ऐसा संतु सहज सुखदाता मोहि मारगु देइ बताई ॥१॥ रहाउ ॥
ਅੰਨਦ ਸੁਖਾਂ ਦੇਣ ਵਾਲੇ, ਅਡੋਲ ਸਤਿਗੁਰ ਜੀ ਸੰਤ ਨੂੰ, ਪ੍ਰਭੂ ਜੀ ਮਿਲਾ ਦੇਵੋ। ਜੋ ਮੈਨੂੰ ਪ੍ਰਭੂ ਜੀ ਤੇਰੇ ਤੱਕ ਜਾਣ ਦਾ ਰਾਹ ਦਿਖਾ ਦੇਵੇ॥1॥ ਰਹਾਉ ॥
Sathigur Saint, who can bestow such celestial peace, and show me the Way to God ? ||1||Pause||
Comments
Post a Comment