ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਪਿਛਾ ਨਹੀਂ ਛੱਡਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

12/3/ 2013. 205

ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਪਿਛਾ ਨਹੀਂ ਛੱਡਦੇ। ਮੈਂ ਬਹੁਤ ਤਰਾਂ ਦੀਆਂ ਕੋਸ਼ਸਾਂ ਕੀਤੀ ਹਨ। ਸਤਿਗੁਰ ਦੇ ਪਿਆਰਿਆਂ ਵਿੱਚ ਰਲ ਕੇ, ਰੱਬੀ ਬਾਣੀ ਬਿਚਾਰਨ ਨਾਲ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਮੁੱਕ ਜਾਂਦੇ ਹਨ। ਸਤਿਗੁਰ ਜੀ ਤੇ ਪ੍ਰਭੂ ਪਿਆਰਿਆਂ ਨਾਲ ਪ੍ਰਭੂ ਨੇ, ਮੇਹਰਬਾਨੀ ਕਰਕੇ ਮੇਲ ਕਰਾ ਦਿੱਤਾ ਹੈ। ਉਸ ਦੇ ਮਿਲਣ ਨਾਲ ਮਨ ਸ਼ਾਂਤ ਹੋ ਗਿਆ। ਸਤਿਗੁਰ ਜੀ ਨੇ ਮੈਨੂੰ ਅੱਕਲ ਦੀ ਸੋਜੀ ਹੈ। ਤਾਂ ਮੈਂ ਡਰ, ਸਹਿਮ, ਵਹਿਮ ਤੋਂ ਬਚਾਉਣ ਵਾਲੀ, ਰੱਬੀ ਗੁਰਬਾਣੀ ਨੂੰ ਪੜ੍ਹ, ਸੁਣ, ਬਿਚਾਰ ਕੇ ਹਾਂਸਲ ਕਿਤਾ ਹੈ। ਮੈਂ ਪੰਜੇ ਸਰੀਰ ਨੂੰ ਤੰਗ ਕਰਨ ਵਾਲੇ ਹਰਾ ਦਿੱਤੇ ਹਨ। ਮੈਂ ਸਫ਼ਲ ਹੋ ਗਿਆ। ਰੱਬੀ ਗੁਰਬਾਣੀ ਨੇ ਮੈਨੂੰ ਸ਼ਾਂਤੀ ਦਿੱਤੀ ਹੈ। ਮਨ ਭੱਟਕਣੋ ਹੱਟ ਕੇ, ਟਿੱਕ ਗਿਆ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਰੱਬੀ ਬਾਣੀ ਨਾਲ ਹਿਰਦਾ ਗੁਣਾਂ ਦੀ ਅੱਕਲ ਨਾਲ ਜਾਗਰਤ ਹੋ ਗਿਆ ਹੈ। ਤਨ-ਮਨ ਪਵਿੱਤਰ ਹੋਣ ਨਾਲ, ਰੱਬ ਦਾ ਪਿਆਰਾ ਬੱਣ ਗਿਆ ਹਾਂ। ਵੱਡੇ ਨਾਲ ਯਾਰੀ ਲੱਗ ਗਈ ਹੈ। ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ। ਪ੍ਰਭੂ ਪ੍ਰੀਤਮ ਜੀ ਹਰ ਸਮੇਂ ਹਾਜ਼ਰ ਰਹਿੱਣ ਵਾਲਾ ਸਮਰਾਠ ਰਾਜਾ ਹੈ।

ਪ੍ਰਭੂ ਪ੍ਰੀਤਮ ਜੀ ਜੋ ਕਿਸੇ ਤੋਂ ਨਹੀਂ ਡਰਦਾ। ਉਹ ਤੇਰੇ ਅੰਦਰ ਬੈਠਾ ਹੈ। ਤਾਂ ਕਿਉਂ ਕੋਈ ਡਰ ਸਹਿਮ ਲੱਗਦਾ ਹੈ।ਕਿਸੇ ਦੇ ਸਰੀਰ ਵਿੱਚ ਆਪ ਹੀ, ਪ੍ਰਭੂ ਜੀ ਰਹਿ ਕੇ ਉਸ ਨੂੰ ਹੰਕਾਂਰੀ ਬਣਾ ਦਿੰਦਾ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ ਰੱਬ ਜੀ ਰਹਿ ਕੇ ਉਸ ਨੂੰ ਨਿਮਰਤਾ ਵਾਲਾ ਬੱਣਾ ਕੇ ਰੱਖਦਾਂ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ ਪ੍ਰਮਾਤਮਾਂ ਜੀ ਰਹਿ ਕੇ ਉਸ ਨੂੰ ਹਰ ਸੁਖ ਦਿੰਦਾ ਹੈ। ਦੂਜੇ ਕਿਸੇ ਦੇ ਸਰੀਰ ਵਿੱਚ ਆਪ ਹੀ ਭਗਵਾਨ ਜੀ ਰਹਿ ਕੇ ਉਸ ਨੂੰ ਕੰਮਜ਼ੋਰ, ਧੰਨ ਰਹਿਤ ਬੱਣਾ ਕੇ ਰੱਖਦਾਂ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ ਤੁੰ ਪ੍ਰਮਾਤਮਾਂ ਜੀ ਰਹਿ ਕੇ, ਉਸ ਨੂੰ ਵਿਦਵਾਨ-ਗਿਅਨ ਵਾਲਾ ਮਨ ਬੱਣਾਂ ਦਿੰਦਾ ਹੈ। ਦੂਜੇ ਕਿਸੇ ਦੇ ਸਰੀਰ ਵਿੱਚ ਆਪ ਹੀ ਤੂੰ ਭਗਵਾਨ ਜੀ ਰਹਿ ਕੇ ਉਸ ਨੂੰ ਮੂਰਖ ਬੱਣਾ ਕੇ ਰੱਖਦਾਂ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ ਤੂੰ ਰੱਬ ਜੀ ਰਹਿ ਕੇ, ਉਸ ਰਾਹੀਂ ਆਪ ਹੀ ਸਬ ਕੁੱਝ ਖੋਹ ਲੈਂਦਾ ਹੈ। ਦੂਜੇ ਦਾ ਹੱਕ ਮਾਰਦਾ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ, ਤੂੰ ਪ੍ਰਭੂ ਜੀ ਰਹਿ ਕੇ, ਉਸ ਨੂੰ ਕਿਸੇ ਤੋਂ ਕੁੱਝ ਲੈਣ ਨਹੀਂ ਦਿੰਦਾ ਹੈ। ਬੰਦੇ ਤੇ ਹਰ ਜੀਵ ਦੇ ਬਸ ਕੁੱਝ ਨਹੀਂ ਹੈ। ਰੱਬ ਆਪ ਇੰਨਾਂ ਨੂੰ ਆਪਣੀ ਸ਼ਕਤੀ ਨਾਲ ਖਿੰਡਾਉਣੇ ਬੱਣਾਂ ਕੇ ਨੱਚਾ ਰਿਹਾ ਹੈ। ਰੱਬ ਜੋ ਕੰਮ ਕਰਾਉਣਾਂ ਚਹੁੰਦਾ ਹੈ। ਬੰਦਾ ਉਹੀ ਜਿੰਦਗੀ ਵਿੱਚ ਲੱਛਣ ਕਰਦਾ ਹੈ। ਬਹੁਤ ਤਰਾਂ ਦੇ ਜੀਵ, ਜੰਤੀ, ਬੰਦੇ ਬਣਾਏ ਹੋਏ ਹਨ। ਆਪ ਹੀ ਰੱਬ ਸਭਾਲ ਕਰਕੇ ਪਾਲਦਾ ਹੈ। ਜਿਵੇਂ ਪ੍ਰਭੂ ਜੀ, ਜੈਸੇ ਸਰੀਰ ਵਿੱਚ ਬਨਸਤਪਤੀ, ਜੀਵ, ਜੰਤੀ, ਬੰਦੇ ਬਣਾ ਕੇ ਆਤਮਾਂ ਨੂੰ ਰੱਖਦਾ ਹੈ। ਉਸ ਨੂੰ ਉਵੇਂ ਜਿਉਣਾਂ ਪੈਂਦਾ ਹੈ। ਕਿਸੇ ਦੇ ਆਪਦੇ ਬਸ ਨਹੀਂ ਹੈ। ਜਿਸ ਰੱਬ ਨੇ ਦੁਨੀਆਂ ਬ੍ਰਹਿਮੰਡ ਰੱਚਿਆ ਹੈ। ਉਹ ਆਪ ਹੀ ਜਾਂਣਦਾ ਹੈ। ਜੋ ਇਸ ਨੂੰ ਚਲਾ ਰਿਹਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਰੱਬ ਦੇ ਕੰਮ ਬਹੁਤ ਬੇਅੰਤ ਹਨ। ਸਾਰੇ ਪਾਸੇ ਪ੍ਰਭੂ ਜੀ ਦਾ ਹੀ ਹੁਕਮ, ਨਾਂਮ ਚੱਲਦਾ ਹੈ। ਉਹ ਸ੍ਰਿਸਟੀ ਬਾਰੇ ਆਪ ਹੀ ਜਾਂਣੀ-ਜਾਂਣ ਹੈ। ਹੋਰ ਕੋਈ ਅੰਨਦਾਜ਼ਾ ਨਹੀਂ ਲੱਗਾ ਸਕਦਾ।

ਦੁਨੀਆਂ ਦੇ ਮਿੱਠੇ ਰਸ, ਜੋ ਜ਼ਹਿਰ ਹਨ, ਇੰਨਾਂ ਦਾ ਸੁਆਦ ਛੱਡਕੇ ਮਨ ਨੂੰ ਬਚਾ ਲੈ। ਬੰਦੇ ਤੂੰ ਬੇਸਮਝ ਹੋ ਕੇ, ਦੁਨੀਆਂ ਦੇ ਸੁਆਦਾਂ ਵਿੱਚ ਇਸ ਤਰਾਂ, ਮਸਤ ਹੋ ਕੇ, ਰੁੱਝਿਆਂ ਹੋਇਆਂ ਹੈ। ਜਿਵੇਂ ਹਰੇ ਘਾਹ ਨੂੰ ਚਰਨ ਲਈ ਡੰਗਰ ਲੱਗੇ ਹੁੰਦੇ ਹਨ।ਬੰਦੇ ਤੂੰ ਜਿਸ ਧੰਨ-ਦੌਲਤ. ਰਿਸ਼ਤਿਆਂ ਦੇ ਮੋਹ ਨੂੰ ਜੱਫ਼ੇ ਮਾਰਦਾਂ ਹੈ। ਮਰਨ ਵਾਲੇ ਦਿਨ ਕਿਸੇ ਨੇ ਸਾਥ ਨਹੀਂ ਦੇਣਾਂ। ਸਬ ਇਥੇ ਹੋਰਾਂ ਦੇ ਵਰਤਣ ਲਈ ਰਹਿ ਜਾਂਣਾ ਹੈ। ਤੁੰ ਜਿਸ ਦਿਨ ਜੰਮਿਆ ਸੀ। ਨੰਗਾ ਸੀ। ਜਿਸ ਦਿਨ ਮਰਨਾਂ ਹੈ। ਕੱਪੜੇ ਪਾਏ ਨਾਲ ਨਹੀਂ ਜਾਂਣੇ। ਸੜ, ਗਲ਼, ਜਾਣੇ ਹਨ। ਉਸ ਦਿਨ ਵੀ ਤੂੰ ਨੰਗਾ ਹੋ ਜਾਂਣਾ ਹੈ। ਤੁੰ ਜੰਮਣ-ਮਰਨ ਵਿੱਚ ਮੌਤ ਦੇ ਧੱਕੇ ਚੜ੍ਹੇ ਰਹਿੱਣਾਂ ਹੈ। ਤੂੰ ਦੁਨੀਆਂ ਦੀਆਂ ਵਸਤੂਆਂ ਧੰਨ ਨੂੰ ਦੇਖ-ਦੇਖ ਕੇ, ਅੰਨਦ ਵਿੱਚ ਖੁਸ਼ ਹੋ ਰਿਹਾਂ ਹੈ। ਤੇਰੇ ਮਰਨ ਦੇ ਦਿਨ ਨੇੜੇ ਆ ਰਹੇ ਹਨ। ਤੂੰ ਕੋਈ ਚੱਜ ਦਾ ਕੰਮ ਨਹੀਂ ਕੀਤਾ। ਰੱਬ ਚੇਤੇ ਨਹੀਂ ਕੀਤਾ। ਜਿਸ ਨੇ ਜਨਮ ਦਿੱਤਾ ਹੈ। ਧੰਨ ਤੇ ਦੁਨੀਆਂ ਦੇ ਮੋਹ ਨੇ ਬੰਦੇ ਨੂੰ ਹਰਾ ਦਿੱਤਾ ਹੈ। ਫਿਰ ਵੀ ਬੰਦੇ ਦਾ ਇੰਨਾਂ ਵੱਲੋਂ ਇੱਕ ਭੋਰਾ ਵੀ ਲਾਲਚ ਨਹੀਂ ਹੱਟਦਾ। ਮਰਨੀ ਮਰ ਜਾਂਦਾ ਹੈ। ਸਤਿਗੁਰ ਨਾਨਕ ਜੀ ਨੇ ਮੈਨੂੰ ਦੁਨੀਆਂ ਦੇ ਮੋਹ ਤੋਂ ਬਚਣ ਦਾ ਰਸਤਾ ਦੱਸ ਦਿੱਤਾ ਹੈ। ਰੱਬੀ ਬਾਣੀ ਦੀ ਪ੍ਰੀਤ ਦੇ ਗੁਣ ਗਾਉਣ ਨਾਲ ਮਨ ਨੂੰ ਚੈਨ ਮਿਲ ਗਿਆ ਹੈ। ਰੱਬ ਜੀ ਤੇਰੇ ਬਗੈਰ ਮੇਰਾ ਕੋਣ ਹੈ? ਪ੍ਰਭ ਜੀ ਤੂੰ ਹੀ ਮੇਰੇ ਜਿਉਣ ਦਾ ਅਸਾਰਾ ਹੈ। ਰੱਬ ਜੀ ਤੂੰ ਮੇਰੇ ਮਨ ਦੀ ਗੱਲ ਸਮਝਦਾ ਹੈ। ਪ੍ਰਮਾਤਮਾਂ ਤੂੰਹੀਂ ਮੇਰਾ ਸੱਚਾ-ਸੁੱਚਾ ਮਿੱਤਰ ਹੈ।

Comments

Popular Posts