ਭਾਗ 36 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਸੁਖ ਨੂੰ ਪਿੰਡੋਂ ਤੁਰਿਆਂ ਦਿਨ ਲੰਘ ਗਿਆ ਸੀ। ਰਾਤ ਆ ਰਹੀ ਸੀ। ਸੁਖ ਨੇ ਸੀਤਲ ਨੂੰ ਕਿਹਾ. " ਦੂਜੇ ਟਰੱਕਾਂ ਦੇ ਡਾਰਾਇਰਾਂ ਨੂੰ ਵੀ ਚਾਹ ਪਾਣੀ ਪਿਲਾਉਣਾ ਪੈਣਾਂ ਹੈ। ਆਪਾਂ ਵੀ ਦੋਂਨੇ ਚਾਹ ਪੀ ਲੈਂਦੇ ਹਾਂ। ਹੁਣ ਰਾਤ ਨੂੰ ਗੱਡੀ ਡਰਾਇਵਰ ਚਲਾਵੇਗਾ। " ਸੀਤਲ ਵੀ ਥੱਕ ਗਈ ਸੀ। ਉਨਾਂ ਨੇ ਗੱਡੀਆਂ ਰੋਕ ਲਈਆਂ ਸਨ। ਸੁਖ ਸੀਤਲ ਨੂੰ ਕਹਿ ਗਿਆ, " ਮੈਂ ਬਾਸ਼ਰੂਮ ਚੱਲਿਆ ਹਾਂ। " ਉਹ ਢਾਬੇ ਦੇ ਪਿਛੇ ਚਲਾ ਗਿਆ। ਸੀਤਲ ਨੇ ਵੀ ਬਾਸ਼ਰੂਮ ਜਾਂਣਾ ਸੀ। ਉਸ ਨੂੰ ਲੱਗਾ, ਬਾਥਰੂਮ ਢਾਬੇ ਦੇ ਪਿਛਵਾੜੀ ਹੈ। ਉਹ ਵੀ ਢਾਬੇ ਦੇ ਪਿਛੇ ਚਲੀ ਗਈ। ਉਸ ਨੇ ਦੇਖਿਆ। ਇੱਕ ਔਰਤ ਨੂੰ ਸੁਖ ਨੇ ਜੱਫ਼ੀ ਪਾਈ ਹੋਈ ਹੈ। ਉਸ ਔਰਤ ਦੇ ਧੋਤੀ ਪਾਈ ਹੋਈ ਸੀ। ਸੀਤਲ ਸਮਝ ਗਈ, ਇਹ ਢਾਬੇ ਵਾਲੀ ਹੀ ਹੈ। ਸੀਤਲ ਦੀ ਚੀਕ ਨਿੱਕਲ ਗਈ। ਸੁਖ ਦੀ ਜੱਫ਼ੀ ਉਦੋਂ ਹੀ ਛੁੱਟ ਗਈ। ਸੀਤਲ ਆ ਕੇ, ਟਰੱਕ ਵਿੱਚ ਬੈਠ ਗਈ। ਸੁਖ ਵੀ ਕਾਹਲੀ ਨਾਲ ਪੈਰ ਪੱਟਦਾ, ਟਰੱਕ ਵਿੱਚ ਆ ਗਿਆ। ਸੀਤਲ ਤੋਂ ਉਹ ਮੁਆਫ਼ੀ ਮੰਗ ਰਿਹਾ ਸੀ। ਸੀਤਲ ਨੇ ਕਿਹਾ, " ਮੈਂ ਤੇਰੇ ਨਾਲ ਕੱਲਕੱਤੇ ਨਹੀਂ ਜਾਂਣਾਂ। ਮੈਂ ਆਪਦੇ ਪੇਕੇ ਘਰ ਮੁੜ ਜਾਂਣਾਂ ਹੈ। " ਪਰ ਸੁਖ ਉਸ ਦੀਆਂ ਮਿੰਨਤਾ ਕਰ ਰਿਹਾ ਸੀ। ਉਥੇ ਦੋਂਨਾਂ ਦੀ ਹੱਥੋ ਪਾਈ ਹੋਈ ਤਾਂ, ਟਰੱਕ ਦੀ ਛੱਤ ਉਤੋਂ ਇੱਕ 5 ਕਿਲੋਗ੍ਰਾਮ ਦਾ ਲਿਫ਼ਾਫਾ ਡਿੱਗ ਗਿਆ। ਸੀਤਲ ਨੂੰ ਉਸ ਵਿੱਚ ਬਹੁਤ ਤੇਜ਼ ਗੰਧ ਆਈ। ਉਸ ਨੇ ਲੱਗਦੇ ਹੱਥ ਉਸ ਨੂੰ ਖੋਲ ਲਿਆ। ਉਸ ਵਿੱਚਲੇ ਮਾਲ ਦਾ ਰੰਗ ਕਾਲਾ ਸੀ ਸੀਤਲ ਨੂੰ ਛੱਕ ਹੋ ਗਿਆ। ਉਸ ਨੇ ਸੁਖ ਨੂੰ ਕਿਹਾ," ਗੱਡੀ ਵਿੱਚ ਅਫ਼ੀਮ ਕੀ ਕਰਦੀ ਹੈ? " ਸੁਖ ਵਿਚੋਂ ਵੀ ਟੱਲਣਾਂ ਚਹੁੰਦਾ ਸੀ। ਉਸ ਨੇ ਕਿਹਾ, " ਇਹ ਕਿਸੇ ਡਰਾਇਵਰ ਦੀ ਕਰਤੂਤ ਲੱਗਦੀ ਹੈ। ਮੈਨੂੰ ਇਸ ਦਾ ਕੁੱਝ ਨਹੀਂ ਪਤਾ। " ਸੀਤਲ ਨੇ ਕਿਹਾ, " ਇਹ ਗੱਡੀ ਤਾਂ ਤੂੰ ਚਲਾਉਂਦਾ ਹੈ। ਕੋਈ ਇੱਕਲਾ ਡਰਾਇਵਰ, ਇਸ ਗੱਡੀ ਨੂੰ ਨਹੀਂ ਚਲਾਉਂਦਾ। ਤੇਰੇ ਨਾਲ ਹੀ ਚਲਾਉਂਦਾ ਹੈ। ਐਸੀਆਂ ਲੁੱਕਾ-ਛਿਪੀ ਦੀਆਂ ਗੱਲਾਂ ਇੱਕ ਦਿਨ ਜਾਹਰ ਹੋ ਜਾਂਦੀਆਂ ਹਨ। ਜਿਵੇਂ ਤੇਰੀ ਬਾਸ਼ਰੂਮ ਵਾਲੀ ਗੱਲ ਮੇਰੇ ਸਹਮਣੇ ਆ ਗਈ ਹੈ। " ਸੁਖ ਨੇ ਕਿਹਾ, " ਉਸ ਵਿੱਚ ਮੇਰੀ ਕੋਈ ਗੱਲ਼ਤੀ ਨਹੀਂ ਸੀ। ਉਹ ਔਰਤ ਹੀ ਮੈਨੂੰ ਚੂਬੜ ਗਈ ਸੀ। " ਸੀਤਲ ਅਜੇ ਵੀ ਗੁੱਸੇ ਵਿੱਚ ਸੀ। ਉਸ ਨੇ ਕਿਹਾ, " ਉਸ ਔਰਤ ਨਾਲ ਜੁੜ ਕੇ, ਸੀਲ ਤਾਂ ਤੂੰ ਵੀ ਹੋਇਆ ਖੜ੍ਹਾ ਸੀ। ਉਸ ਨਾਲ ਚਿਪਕਿਆ ਪਿਆ ਸੀ। ਤੂੰ ਉਸੇ ਨੂੰ ਹੀ ਘਰ ਲੈ ਜਾ। ਮੇਰੀ ਰੇਲ ਦੀ ਟਿੱਕਟ ਕੱਟਾ ਕੇ, ਮੈਨੂੰ ਪਿੰਡ ਭੇਜ ਦੇ। ਮੈਂ ਤੇਰੇ ਵਰਗੇ ਚਗਲ ਦੇ ਨਾਲ ਨਹੀਂ ਜਾਂਣਾਂ। ਤੂੰ ਇੰਨਾਂ ਢਾਬਿਆਂ ਵਾਲੀਆਂ ਨਾਲ ਡਾਂਡੀਆਂ ਖੇਡੀ ਚੱਲ। ਹਲਵਾਈਆਂ ਦੀ ਕੁੱਤੀ ਵਾਂਗ, ਡਰਾਇਵਰਾਂ ਵਾਲੀ ਢਾਬਿਆਂ ਵਾਲੀਆਂ ਤੇ ਜੂਪੀ, ਬਿਹਾਰੀ, ਝੂਗੀਆਂ ਵਾਲੀਆਂ ਵਿੱਚ ਮੂੰਹ ਮਾਰਨ ਦੀ ਆਦਤ ਨਹੀਂ ਜਾਂਦੀ। ਕੋਈ ਵੀ ਮੌਕਾ ਖ਼ਾਲੀ ਨਹੀਂ ਛੱਡਦੇ। " ਸੁਖ ਉਸ ਦੀ ਹਰ ਗੱਲ ਬਰਦਾਸਤ ਕਰ ਰਿਹਾ ਸੀ। ਸੀਤਲ ਉਸ ਨੂੰ ਕਈ ਬਾਰ ਫੜ ਚੁੱਕੀ ਸੀ। ਝਾਂੜੂ ਪੋਚੇ ਵਾਲੀ ਨਾਲ ਵੀ ਛੇੜ-ਛਾੜ ਕਰਦੇ ਨੂੰ ਦੇਖ ਚੁੱਕੀ ਸੀ। ਸੁਖ ਨੂੰ ਪਤਾ ਸੀ। ਇਹ ਹੁਣ ਪਿੰਡ ਮੁੜ ਕੇ ਹੀ ਸਾਹ ਲਵੇਗੀ। ਸੁਖ ਨੂੰ ਕਈ ਰਸਤਾ ਨਹੀਂ ਲੱਭ ਰਿਹਾ ਸੀ। ਸੁਖ ਦੇ ਟਰੱਕ ਵਿੱਚ ਕੱਚ ਦੀ ਬੋਲਤ ਪਈ ਸੀ। ਉਸ ਨੇ ਟਰੱਕ ਦੀ ਟਾਕੀ ਵਿੱਚ ਬੋਤਲ ਮਾਰ ਕੇ ਭੰਨ ਦਿੱਤੀ। ਬੋਲਤ ਦਾ ਦੂਜਾ ਪਾਸਾ ਆਪਦੇ ਢਿੱਡ ਵਿੱਚ ਮਾਰਨ ਹੀ ਲੱਗਾ ਸੀ। ਸੀਲਤ ਨੇ ਉਸ ਦੇ ਹੱਥੋਂ ਬੋਤਲ ਫੜ ਕੇ, ਪਰੇ ਸਿੱਟ ਦਿੱਤੀ। ਸੀਤਲ ਨੂੰ ਸੁਖ ਉਤੇ ਹੋਰ ਵੀ ਗੁੱਸਾ ਆ ਰਿਹਾ ਸੀ। ਉਸ ਨੇ ਕਿਹਾ, " ਸੁਖ ਹੱਦ ਹੋ ਗਈ। ਅੱਧੇ ਘੰਟੇ ਵਿੱਚ ਤਿੰਨ ਰੰਗ ਲਾ ਦਿੱਤੇ ਹਨ। ਤੇਰੀ ਸ਼ਰਮ ਕਿਥੇ ਚੱਲੀ ਗਈ ਹੈ? ਇਹ ਕੀ ਲੱਛਣ ਫੜੇ ਹਨ? ਕੀ ਕੁੱਝ ਚੱਜਦਾ ਵੀ ਕਰਨਾਂ ਆਉਂਦਾ ਹੈ? ਹੁਣ ਤਾਂ ਮੈਨੂੰ ਛੱਕ ਹੋਰ ਹੋ ਗਿਆ ਹੈ। ਬਈ ਇਹ ਅਫ਼ੀਮ ਤੂੰ ਆਪ ਵੀ ਖਾਂਦਾ ਹੈ। ਸ਼ਰਾਬ ਵੀ ਪੀਂਦਾ ਹੈ। ਇਹ ਸ਼ਰਾਬ ਦੀ ਖ਼ਾਲੀ ਬੋਲਤ ਗੱਡੀ ਵਿੱਚ ਕੀ ਕਰਦੀ ਹੈ? ਸੋਫ਼ੀ ਆਮ ਬੰਦਾ ਐਸੇ ਲੱਛਣ ਬਿਲਕੁਲ ਨਹੀਂ ਕਰਦਾ। ਜੋ ਤੂੰ ਕਰ ਰਿਹਾਂ ਹੈ। ਹਰ ਰੋਜ਼ ਨਵੀਂ ਜ਼ਨਾਨੀ ਦਾ ਸ਼ੋਕ ਚੜ੍ਹਿਆ ਰਹਿੰਦਾ ਹੈ। ਡਰਾਇਵਰ ਐਵੇ ਹੀ ਬਦਨਾਂਮ ਨਹੀਂ ਹਨ। ਕਰਤੂਤਾਂ ਹੀ ਐਸੀਆਂ ਕਰਦੇ ਹਨ। " ਸੁਖ ਨੇ ਕਿਹਾ, " ਮੰਨਿਆ ਮੈਂ ਗੱਲਤੀਆਂ ਕੀਤੀਆਂ ਹਨ। ਮੈਂ ਤੈਨੂੰ ਕਿਹਾ, ਮੁੜ ਕੇ ਐਸਾ ਨਹੀਂ ਕਰਦਾ। ਇੱਕ ਬਾਰ ਦਾ ਛੱਡਦੇ। ਜੇ ਤੂੰ ਮੈਨੂੰ ਪਿਆਰ ਕਰਦੀ ਹੈ। ਇਸ ਬਾਰ ਸਬ ਬਖ਼ਸ਼ਦੇ। ਅੱਗੇ ਨੂੰ ਐਸਾ ਕੁੱਝ ਨਹੀਂ ਕਰਦਾ। ਅਫ਼ੀਮ ਤਾਂ ਅੱਗੇ ਵੇਚਣੀ ਹੈ। ਮੈਂ ਨਹੀਂ ਖਾਂਦਾ। ਅੱਗੇ ਵਾਸਤੇ, ਇਹ ਕੰਮ ਵੀ ਨਹੀਂ ਕਰਦੇ। ਚਾਹੇ ਤੂੰ ਹਰ ਬਾਰ ਗੱਡੀਆਂ ਦੀ ਆਪ ਤਲਾਸ਼ੀ ਵੀ ਲੈ ਲਿਆ ਕਰੀ। ਪਰ ਇਹ ਕੁੱਝ ਕਿਸੇ ਨੂੰ ਨਾਂ ਦੱਸੀ। " ਸੀਤਲ ਨੇ ਕਿਹਾ, " ਆਖਰੀ ਬਾਰ ਹੈ। ਇਹ ਨਾਂ ਸਮਝੀ ਹਰ ਬਾਰ ਇਸੇ ਤਰਾਂ ਬਚਦਾ ਰਹੇਗਾਂ। ਮੈਂ ਐਸਾ ਨਹੀਂ ਹੋਣ ਦੇਣਾਂ। ਉਨਾਂ ਔਰਤਾਂ ਨੂੰ, ਮੈਂ ਤੇਰੇ ਹੋਰ ਡਰਾਇਵਰਾਂ ਨਾਲ ਵੀ ਦੇਖਿਆ ਹੈ। ਇੰਨਾਂ ਨੇ ਉਨਾਂ ਤੋਂ ਸ਼ਰਾਬ ਦੀਆਂ ਬੋਤਲਾ ਵੀ ਫੜੀਆਂ ਹਨ। ਇੱਕ ਕੰਮ ਕਰ, ਸਾਰੇ ਡਰਾਇਵਰ ਬਦਲ ਦੇ, ਨਹੀਂ ਮੈਂ ਮੰਮੀ ਡੇਡੀ ਨੂੰ ਸਬ ਕੁੱਝ ਦਸ ਦੇਣਾਂ ਹੈ। ਇਹ ਸ਼ਰਾਬ ਪੀ ਕੇ, ਗੱਡੀਆਂ ਚੱਲਾਉਂਦੇ ਹਨ। ਇੱਕ ਤਾਂ ਆਪ ਮਰਨਗੇ। ਦੂਜਾ ਕਿਸੇ ਨੂੰ ਮਾਰਨਗੇ। ਗੱਡੀਆਂ ਤਾਂ ਤਬਾਅ ਕਰਨਗੇ ਹੀ, ਜੇ ਐਕਸੀਡੈਂਟ ਹੋ ਗਿਆ। " ਸੁਖ ਨੇ ਕਿਹਾ, " ਠੀਕ ਹੈ ਮਾਲਕੋ, ਮੈਂ ਡਰਾਇਵਰਾਂ ਨੂੰ ਸਖ਼ਤੀ ਨਾਲ ਮਨਾਂ ਕਰ ਦਿੰਦਾ ਹਾਂ। ਹੁਕਮ ਹੋਵੇ ਤਾਂ, ਹੁਣ ਅੱਗੇ ਗੱਡੀਆਂ ਤੋਰੀਏ। ਤੂੰ ਤਾਂ ਠਾਣੇਦਾਰ ਤੋਂ ਵੀ ਵੱਧ ਕਨੂੰਨਣ ਹੈ। " ਸੀਤਲ ਨੇ ਕਿਹਾ, " ਕਿਸੇ ਦਿਨ ਠਾਣੇਦਾਰ ਨੇ ਅਫ਼ੀਮ ਸਣੇ ਫੜ ਲਿਆ, ਤਾਂ ਤੇਰੀ ਸੁਰਤ ਟਿਕਾਣੇ ਆ ਜਾਵੇਗੀ। ਸਿੱਧਾ ਪੱਕੀ ਜੇਲ ਵਿੱਚ ਜਾਵੇਗਾ। ਮਾਂਪੇਂ ਤੇ ਮੈਂ ਅੱਡ ਤੇਰਾ ਸਿਆਪਾ ਕਰਾਂਗੀਆਂ। ਰੋਂਦਾ ਤਾਂ ਬੰਦਾ ਉਸ ਨੂੰ ਹੈ। ਜੋ ਚੱਜ ਦੇ ਕੰਮ ਕਰਦਾ ਹੈ। ਤੇਰੇ ਵਰਗੇ ਘੱਗਰੀ ਦੇ ਯਾਰਾਂ-ਲੰਡਰਾਂ ਦਾ ਸਿਆਪਾ ਹੁੰਦਾ ਹੈ। "

Comments
Post a Comment