ਪ੍ਰਭੂ ਜੀ ਤੇਰੇ ਕੰਮ ਬਹੁਤ ਹਨ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
12/3/ 2013. 207
ਪ੍ਰਭੂ ਜੀ ਤੇਰੇ ਕੰਮ ਬਹੁਤ ਹਨ। ਮੇਰੇ ਕੋਲੋ ਸਾਰੇ ਦੱਸੇ ਨਹੀਂ ਜਾਂਦੇ। ਤੂੰ ਪਵਿੱਤਰ ਕੰਮ ਕਰਨ ਵਾਲਾ ਗੁਣੀ ਗਿਆਨੀ ਮਹਾਨ ਦਾਤਾ ਹੈ। ਸਤਿਗੁਰ ਜੀ ਦਿ ਰੱਬੀ ਬਾਣੀ ਦੁਆਰਾ ਮੈਨੁੰ ਸਮਝ ਲੱਗੀ ਹੈਪ ਪ੍ਰਭੂ ਜੀ ਤੱਕ ਕੋਈ ਪਹੁੰਚ ਨਹੀਂ ਸਕਦਾ। ਕਿਸੇ ਦੇ ਹੱਥ ਨਹੀਂ ਲੱਗਦਾ। ਉਹ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਨਹੀਂ ਕਰਦੇ। ਸਤਿਗੁਰ ਜੀ ਚਾਕਰੀ-ਗੁਲਾਮੀ ਕਰਕੇ, ਪੈਰਾਂ ਨੂੰ ਮੈਂ ਧੋਂ...ਵਾਂ, ਬੇਅੰਤ ਬਾਰ ਸਤਿਗੁਰ ਜੀ ਤੋਂ ਜਿੰਦ ਜਾਨ ਮਾਰ-ਮੁੱਕਾ ਦਿੰਦਾ ਹਾਂ। ਸਤਿਗੁਰ ਨਾਨਕ ਜੀ ਦੀ ਮੇਹਰਬਾਨੀ ਦੀ ਨਜ਼ਰ ਨਾਲ ਮੈਂ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚ ਗਿਆ। ਸਤਿਗੁਰ ਜੀ ਪ੍ਰਭੂ ਪਿਆਰ ਦੀ ਲਿਵ ਲੱਗ ਜਾਂਦੀ ਹੈ। ਪ੍ਰਭੂ ਜੀ ਤੇਰੀ ਮਰਜ਼ੀ ਬਗੈਰ, ਤੈਨੂੰ ਕੋਈ ਕਿਵੈ ਵੀ ਮੋਹ ਨਹੀਂ ਸਕਦਾ। ਸਾਰੀ ਦੁਨੀਆਂ ਤੇਰੇ ਚੋਜ਼-ਕੰਮ ਦੇਖ ਕੇ, ਤੈਨੂੰ ਪਿਆਰ ਕਰਦੇ ਹਨ। ਇਸ ਦੁਨੀਆਂ, ਅੱਗਲੀ ਦੁਨੀਆਂ, ਅਕਾਸ਼, ਧਰਤੀ, ਜਲ, ਥਲ, ਸਵਰਗ, ਮਾਤ ਲੋਕ ਸਬ ਪਾਸੇ ਪ੍ਰਮਾਤਮਾਂ ਬਰਾਬਰ ਹਾਜ਼ਰ ਹੈ। ਸਿਵ ਸਿਵ ਕਰਕੇ, ਲੋਕ ਦੋਂਨੇ ਹੱਥ ਜੋੜ ਕੇ, ਤੇਰੇ ਤੋਂ ਮਦੱਦ ਮੰਗਦੇ ਹਨ। ਤੂੰ ਸਬ ਲਈ ਸੁ਼ਖ ਅੰਨਦ ਦੇਣ ਵਾਲਾ ਮਾਲਕ ਹੈ। ਪ੍ਰਭੂ ਜੀ ਤੂੰ ਬੰਦੇ ਨੂੰ ਸ਼ੁੱਧ ਕਰਨ ਲਈ, ਚੰਗੇ ਗੁਣ ਦੇਣ ਵਾਲਾ ਹੈ। ਤੂੰ ਖੁਸ਼ੀਆਂ ਅੰਨਦ, ਸ਼ਾਂਤੀ ਦਿੰਦਾ ਹੈ। ਮਨ ਦੀ ਸ਼ੁੱਧੀ ਕਰਦਾਂ ਹੈ। ਸਤਿਗੁਰ ਨਾਨਕ ਜੀ ਤੇਰੇ ਭਗਤ ਰੱਬੀ ਬਾਣੀ ਵਿੱਚ, ਧਿਅਨ ਲਾ ਕੇ, ਰੱਬੀ ਬਾਣੀ ਨੂੰ ਪੜ੍ਹ, ਸੁਣ, ਗਾ ਕੇ, ਤੇਰੇ ਉਤੇ ਬਿਚਾਰ ਕਰਦੇ ਹਨ। ਤੇਰੇ ਗੁਣ ਲੈ ਕੇ, ਤੇਰੀ ਪ੍ਰਸੰਸਾ ਕਰਦੇ ਹਨ।
ਪ੍ਰਮਾਤਮਾਂ ਜੀ ਮੈਨੂੰ ਮਿਲ ਜਾਵੋ। ਰੱਬ ਜੀ ਸਾਰਾ ਕੁੱਝ ਦੁਨੀਆਂ ਉਤੇ ਤੇਰੇ ਹੁਕਮ ਵਿੱਚ, ਤੇਰਾ ਕੀਤਾ ਹੁੰਦਾ ਹੈ। ਅੱਲਗ ਬੇਅੰਤ ਜੂਨਾਂ ਵਿੱਚ ਆਤਮਾਂ ਨੇ ਜਨਮ ਲੈ ਕੇ, ਜੰਮਣ-ਮਰਨ ਵਿੱਚ ਹੀ ਬਹੁਤ ਮਸੀਬਤਾਂ ਦਰਦ ਦਰਦ ਸਹੇ ਹਨ। ਪ੍ਰਭ ਜੀ ਤੇਰੀ ਮੇਹਰਬਾਨੀ ਨਾਲ ਮੈਨੂੰ ਬੰਦੇ ਦਾ ਜਨਮ ਦਿੱਤਾ ਹੈ। ਆਪਣਾਂ ਰੂਪ ਦਿਖਾ ਕੇ, ਆਪਣੇ ਗੁਣ ਮੇਨੂੰ ਦੇਦੇ। ਮੇਰਾ ਜਨਮ ਸਫ਼ਲ ਹੋ ਸਕੇ। ਉਹੀ ਹੁਕਮ ਵਰਤਦਾ ਹੈ। ਜੋ ਪ੍ਰਮਾਤਮਾਂ ਤੈਨੂੰ ਮਨਜ਼ੂਰ ਹੈ। ਬੰਦਾ ਜਾਂ ਕੋਈ ਹੋਰ ਕੁੱਝ ਨਹੀਂ ਕਰ ਸਕਦਾ। ਮੇਰਾ ਇੱਕ ਪ੍ਰਭੂ ਜੀ ਤਰਲਾ ਮੰਨ ਲਵੋ। ਮੇਰੇ ਪਿਆਰੇ ਪ੍ਰਭੂ ਜੀ ਜੀਵਨ ਦੇ ਆਸਰੇ, ਮੇਹਰਬਾਨੀਆਂ ਦੇ ਦਾਤੇ, ਮੇਰੇ ਤੇ ਤਰਸ ਕਰਕੇ, ਮੇਰੀ ਰੱਖਿਆ ਕਰੋ। ਮੈਨੂੰ ਪਾਲਣ ਪੈਦਾ ਕਰਨ ਵਾਲੇ ਮੇਰੇ ਰਾਖੇ, ਮੈਨੂੰ ਬਾਪ ਬੱਣ ਕੇ ਬਚਾ ਕੈ, ਪ੍ਰਭੂ ਜੀ ਮੈਂ ਬੇਸਹਾਰਾਂ ਹਾਂ। ਮੇਰੀ ਪਾਲਣਾਂ ਕਰ। ਸਤਿਗੁਰ ਦੇ ਪਿਆਰੇ ਭਗਤਾਂ ਕੋਲ ਰਹਿੱਣ ਨਾਲ ਹੀ ਪ੍ਰਭੂ ਜੀ ਤੂੰ ਦਿਖਾਈ ਦਿੰਦਾ ਹੈ। ਸਤਿਗੁਰ ਨਾਨਕੁ ਪ੍ਰਭੂ ਜੀ, ਆਪਦੇ ਪਿਆਰੇ ਭਗਤਾਂ ਮੇਹਰਬਾਨੀ ਕਰਕੇ, ਚਰਨਾਂ ਦੀ ਧੂੜੀ ਦੇਵੋ। ਮੈਂ ਉਨਾਂ ਰਾਹਾਂ ਵਿੱਚ ਬੈਠ ਜਾਵਾਂ।
ਮੈਂ ਉਨਾਂ ਦੇ ਕੁਰਬਾਨ ਜਾਂਦਾ ਹਾਂ। ਜਿੰਨਾਂ ਨੇ ਮਨ ਵਿੱਚ ਇਕੱਲਾ ਰੱਬ ਦਾ ਨਾਂਮ ਵੱਸਾਇਆ ਹੈ। ਉਨਾਂ ਦੀਆਂ ਵੱਡਆਈਆਂ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਉਨਾਂ ਵਿੱਚ ਬਹੁਤ ਗੁਣ ਆ ਜਾਦੇ ਹਨ। ਜੋ ਰੱਬ ਦੇ ਨਾਲ ਲਿਵ ਲਾ ਲੈਂਦੇ ਹਨ। ਉਨਾਂ ਪ੍ਰਭੂ ਪਿਆਰਿਆ ਕੋਲ ਰਹਿ ਕੇ, ਮਨ ਦਾ ਬਹੁਤ ਅੰਨਦ ਬੱਣਦਾ ਹੈ। ਉਨਾਂ ਵਰਗਾ ਹੋਰ ਕੋਈ ਰੱਬ ਦੇ ਨਾਂਮ ਦਾ ਦਾਨੀ ਨਹੀਂ ਹੁੰਦਾ।ਦੁਨੀਆਂ ਦਾ ਭਲਾ ਉਹੀ ਕਰਦੇ ਹਨ। ਜਿਸ ਨੂੰ ਪ੍ਰਭੂ ਦੇਖਣੇ ਦੀ ਭੁੱਖ ਲਾਲਸਾ ਲੱਗੀ ਹੈ। ਪ੍ਰਭੂ ਦੇ ਭਗਤਾਂ ਦੇ ਕੋਲ ਰਹਿੱਣ ਨਾਲ, ਦੁਨੀਆਂ ਦੇ ਵਾਧੂ ਦੇ ਕੰਮਾਂ ਤੋਂ ਬਚ ਹੋ ਜਾਂਦਾ ਹੈ। ਸਤਿਗੁਰ ਜੀ ਦੇ ਭਗਤਾਂ ਤੇ ਰੱਬੀ ਬਾਣੀ ਨਾਲ ਹਰ ਉਮੀਦ ਪੂਰੀ ਹੁੰਦੀ ਹੈ। ਸਤਿਗੁਰ ਜੀ ਤੇ ਭਗਤਾਂ ਦੀ ਮੈਂ ਸ਼ਰਨ ਵਿੱਚ, ਸੋਹਣੇ ਚਰਨਾਂ ਕਮਲਾਂ ਵਿੱਚ ਬੈਠੀ ਰਹਾਂ। ਮੈਨੂੰ ਜਿਉਣ ਦਾ ਅੰਨਦ ਆ ਜਾਵੇ। ਉਨਾਂ ਦੇ ਕੋਲ ਰਹਿ ਕੇ ਮੈਂ ਧੌਨ-ਧੰਨ ਹੋ ਕੇ ਸਫ਼ਲ ਹੋ ਜਾਂਵਾਂ। ਸਤਿਗੁਰ ਜੀ ਤੇ ਉਸ ਦੇ ਪਿਆਰਿਆਂ ਦੇ ਕੋਲ, ਮੈਂ ਚਰਨਾਂ ਦੀ ਧੂਲ ਬੱਣ ਕੇ ਰਹਾਂ। ਰੱਬ ਜੀ ਇਹ ਮੇਹਰ ਕਰ ਦਿਉ। ਦੁਨੀਆਂ ਦੇ ਰਾਜੇ ਦਾ ਰਾਜਨੀਤਕ ਰਾਜ, ਜੁਵਾਨੀ, ਉਮਰ ਜੋ ਵੀ ਦਿਸਦਾ ਹੈ। ਸਾਰਾ ਕੁੱਝ ਦੁਨੀਆਂ ਦਾ ਮੁੱਕ ਹੀ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਗੁਣਾਂ ਦਾ ਖ਼ਜ਼ਾਨਾਂ, ਇੱਕਠਾ ਕੀਤਾ ਹੋਇਆ, ਨਾਂਮ ਦਾ ਭੰਡਾਰ ਹਰ ਸਮੇਂ ਨਵਾਂ-ਤਾਜ਼ਾ ਰਹਿੰਦਾ ਹੈ। ਇਹ ਪਵਿੱਤਰ ਧੰਨ ਹੈ।

Comments
Post a Comment