ਮੇਰੀ ਮਾਂ ਮੈਨੂੰ ਮੇਰਾ ਖ਼ਸਮ ਪ੍ਰਭੂ ਪਤੀ ਹਾਂਸਲ ਹੋ ਜਾਏ
satwinder_7@hotmail.com

10/3/ 2013. 204


ਮੇਰੀ ਮਾਂ ਮੈਨੂੰ ਮੇਰਾ ਖ਼ਸਮ ਪ੍ਰਭੂ ਪਤੀ ਹਾਂਸਲ ਹੋ ਜਾਏ। ਐਸੇ ਕਿਹੜੇ ਕੰਮ ਕਰਾਂ? ਮੇਰੇ ਸੋਹਣੇ ਕੰਮਾਂ ਨੂੰ ਦੇਖ ਕੇ, ਰੱਬ ਮੇਰੇ ਨਾਲ ਪ੍ਰੀਤ ਬੱਣਾਂ ਲਏ। ਮੈਂ ਸੋਹਣੀ ਨਹੀਂ ਹਾਂ, ਮੈਨੂੰ ਸਿਆਣਪ-ਅੱਕਲ ਨਹੀਂ ਹੈ। ਨਾਂ ਹੀ ਮੇਰੇ ਵਿੱਚ ਕੋਈ ਸ਼ਕਤੀ ਹੈ। ਮੈਂ ਜਨਮਾਂ-ਜਨਮਾਂ ਦੇ ਚੱਕਰ ਕੱਟ ਕੇ, ਪ੍ਰਭੂ ਜੀ ਤੇਰੀ ਸ਼ਰਨ ਵਿੱਚ ਆਈ ਹਾਂ। ਪ੍ਰਭੂ ਜੀ ਮੇਰੇ ਕੋਲ ਤੇਰੇ ਨਾਂਮ ਦਾ ਧੰਨ ਨਹੀਂ ਹੈ। ਤੇਰੇ ਇਸ਼ਕ ਦੇ ਗੁਣਾਂ ਦੀ ਜੁਵਾਨੀ ਦੀ ਮਸਤ ਨਹੀਂ ਹੈ। ਮੈਨੂੰ ਬੇਸਾਹਰਾ ਨੂੰ ਆਪਦੇ ਵਿੱਚ ਮਿਲਾ ਲੈ। ਆਪਣੀ ਬੱਣਾਂ ਲੈ। ਮੈਂ ਰੱਬ ਪ੍ਰੀਤਮ ਨੂੰ ਥਾਂ-ਥਾਂ ਲੱਭਦੀ ਫਿਰਦੀ ਹਾਂ। ਮੈਂ ਪ੍ਰਮਾਤਮਾਂ ਨੂੰ ਦੇਖਣ ਨੂੰ ਉਧਰੀ-ਤਰਸੀ ਪਈ ਹਾਂ। ਪ੍ਰਭੂ ਪਿਆਰ ਨੂੰ ਅੱਖੀ ਦੇਖਣ ਲਈ ਪਿਆਸੀ ਫਿਰਦੀ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਕੇ, ਮੇਹਰਬਾਨ ਹੋ ਗਏ ਹਨ। ਉਸ ਦੇ ਭਗਤਾਂ ਪਿਆਰਿਆਂ ਵਿੱਚ ਰਲ-ਮਿਲਣ ਨਾਲ, ਮੇਰੇ ਮਨ ਨੂੰ ਸਕੂਨ ਸ਼ਾਂਤੀ ਮਿਲ ਗਈ ਹੈ।

ਭਗਵਾਨ ਦੇ ਮਿਲਣੇ ਦੀ, ਉਸ ਦੇ ਰੰਗ ਵਿੱਚ ਰੰਗੇ ਜਾਣ ਦੀ ਮਨ ਨੂੰ ਇੱਛਾ ਜਾਗੀ ਹੈ। ਕੋਈ ਮੈਨੂੰ ਚੰਗੇ ਕਰਮਾਂ ਨਾਲ, ਚੰਗੇ ਗੁਣਾਂ ਵਾਲਾ, ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਪਿਆਰਾ ਭਗਤ ਮਿਲ ਜਾਵੇ। ਮੈਂ ਉਸ ਰੱਬ ਦੇ ਪਿਆਰੇ ਭਗਤ ਦੇ ਪੈਰ ਫੜ ਲਵਾਂ, ਉਸ ਅੱਗੇ ਤਰਲਾ ਕਰਾਂ, ਮੈਨੂੰ ਰੱਬ ਦੇ ਪਿਆਰ ਦੇ ਪਿਆਰ ਵਿੱਚ ਰੰਗ ਦੇਵੇ। ਰੱਬ ਦੇ ਪਿਆਰੇ ਭਗਤ ਦੇ ਅੱਗੇ ਮੈਂ ਆਪਣੀ ਦੌਲਤ, ਜਿੰਦ-ਜਾਨ ਰੱਖ ਦੇਵਾਂ। ਉਸ ਅੱਗੇ ਅੱਕਲਾਂ-ਸਿਆਣਪਾਂ ਸਬ ਛੱਡ ਦੇਵਾਂ। ਜੋ ਮੈਨੂੰ ਰੱਬ ਦੀਆਂ ਗੱਲਾਂ ਦੀ ਬਿਚਾਰ ਸੁਣਾਂਵੇ, ਰੱਬ ਦੇ ਗੁਣਾਂ ਦੇ ਗੀਤ ਸੁਣਾਂਵੇ, ਮੈਂ ਉਸ ਦੇ ਹਰ ਸਮੇਂ ਖਿਹੜੇ ਪੈ ਕੇ, ਮਗਰ ਲੱਗੀ ਫਿਰਾਂਗੀ। ਜਦੋਂ ਪਿਛਲੇ ਜਨਮ ਦਾ ਕੀਤਾ ਚੰਗਾ ਭਾਗ ਜਾਗਦਾ ਹੈ। ਤਾਂ ਬੰਦੇ ਦਾ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਜੋ ਪ੍ਰਭੂ ਸਾਰੇ ਜੀਵਾਂ ਵਿੱਚ ਰਹਿੰਦਾ ਹੈ। ਜੀਵਨ ਚਲਾ ਰਿਹਾ ਹੈ। ਪਰ ਫਿਰ ਵੀ ਉਹ ਦੁਨੀਆਂ ਦੇ ਮੋਹ ਤੋਂ ਦੂਰ ਰਹਿੰਦਾ ਹੈ। ਸਤਿਗੁਰ ਨਾਨਕ ਜੀ ਨੂੰ ਮਿਲਦਿਆਂ ਹੀ ਅਰੱਬੀ ਪ੍ਰੇਮ ਨਾਲ, ਦੁਨੀਆਂ ਦੇ ਲਾਲਚਾਂ ਦਾ ਹਨੇਰ ਮੁੱਕ ਗਿਆ। ਮਨ ਵਿੱਚ ਗੁਣਾਂ ਨਾਲ, ਚਾਨਣ ਆ ਗਿਆ। ਪਿਛਲੇ ਜਨਮ ਦਾ ਚੰਗਾ ਭਾਗ ਉਗੜ ਗਿਆ ਹੈ।

ਹੇ ਬੰਦੇ ਮੇਰੇ ਮਨ ਤੂੰ ਪੰਛੀ ਵਾਂਗ ਮਾਇਆ, ਧੰਨ, ਮੋਹ ਦੇ ਜਾਲ ਫਸ ਗਿਆ ਹੈ। ਰੱਬ ਨੂੰ ਚੇਤੇ ਕਰਨ ਦੇ, ਖੰਭਾਂ ਦੀ ਉਡਾਰੀ ਨਾਲ, ਤੂੰ ਇਸ ਜਾਲ ਵਿਚੋਂ ਨਿੱਕਲ ਸਕਦਾ ਹੈ। ਸਤਿਗੁਰ ਜੀ ਦਾ ਲੜ ਫੜ ਕੇ, ਸਤਿਗੁਰ ਜੀ ਦੀ ਬਾਣੀ ਦੇ, ਆਸਰੇ ਨਾਲ ਪ੍ਰਭੂ ਨੂੰ ਮਨ ਵਿੱਚ ਚੇਤੇ ਰੱਖੀਏ। ਧੰਨ-ਦੌਲਤ ਨੂੰ ਇੱਕਠਾ ਕਰਨ ਦਾ ਲਾਲਚ ਚਿੱਕੜ ਵਰਗਾ ਹੈ। ਇਹ ਇੰਨਾਂ ਪੱਕਾ, ਠੋਸ ਬੱਣ ਕੇ ਮਨ ਨੂੰ ਲੱਗਾ ਹੈ। ਮਨ ਐਸੇ ਚਿੱਕੜ ਵਿੱਚ ਧੱਸਦਾ, ਲਾਲਚੀ ਹੁੰਦਾ ਜਾਂਦਾ ਹੈ।ਸਤਿਗੁਰ ਗੋਬਿੰਦ ਜੀ ਇਸ ਸੰਸਾਰ ਦੇ ਸਾਰੇ ਬੰਧਨ, ਫਾਂਹੀਆਂ, ਝੱਜਟ ਕੱਟ ਦਿੰਦੇ ਹਨ। ਗੁਰੂ ਜੀ ਦੇ ਸੋਹਣੇ ਫੁੱਲਾਂ ਵਰਗੇ ਚਰਨਾਂ ਦੀ ਸ਼ਰਨ ਵਿੱਚ ਬੈਠ ਜਾਈਏ। ਸਤਿਗੁਰ ਗੋਬਿੰਦ ਪ੍ਰਭੂ ਜੀ, ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕਰ ਦਿਉ। ਮੇਰੇ ਪ੍ਰੇਮੀ ਪ੍ਰੀਤਮ ਰੱਬ ਜੀ ਬੇਸਹਾਰਾ ਤੇ ਗਰੀਬਾਂ ਨੂੰ ਪਾਲਣ ਵਾਲੇ, ਮੇਰੀ ਗਰੀਬ ਦੀ ਵੀ ਆਸ ਪੂਰੀ ਕਰ ਦਿਉ। ਸਤਿਗੁਰ ਨਾਨਕ ਪ੍ਰਭੂ ਜੀ ਮੇਰਾ ਤਨ-ਮਨ ਤੇਰੇ ਹਨ। ਪ੍ਰਭੁ ਜੀ ਤੂੰ ਹੀ ਇਸ ਨੂੰ ਦੁਨੀਆਂ ਦੇ ਵਿਕਾਰ ਕੰਮਾਂ ਤੋਂ. ਆਪਦਾ ਹੱਥ ਦੇ ਕੇ, ਬਚਾ ਕੇ ਸਭਾਲ ਲੈ।

ਪ੍ਰਭੂ ਪ੍ਰੀਤਮ ਪਿਆਰੇ ਦੇ ਅੱਖੀ ਦਰਸਨ ਕਰਨ ਨੂੰ ਮੇਰਾ ਮਨ ਰੱਬ-ਰੱਬ ਕਰਦਾ ਹੈ। ਸਤਿਗੁਰ ਪ੍ਰਭੂ ਜੀ ਮੈਂ ਤੈਨੂੰ ਦੇਖਣ ਲਈ, ਤੇਰੇ ਦਰਸ਼ਨਾਂ ਨੂੰ ਤਰਸ ਰਹੀ ਹਾਂ। ਤੈਨੂੰ ਦੇਖਣ ਲਈ ਤਿਹਾਈ- ਪਿਆਸੀ ਫਿਰਦੀ ਹਾਂ। ਮੈਂ ਹਰ ਸਮੇਂ ਤੈਨੂੰ ਯਾਦ ਕਰਦੀ ਹਾਂ। ਸਤਿਗੁਰ ਜੀ ਮਿਲਾਪ ਕਰ ਲਵੋ। ਜੋ ਮੇਰੇ ਪ੍ਰੀਤਮ ਪ੍ਰਭੂ ਨਾਲ ਮਿਲਾ ਦੇਵੇ,ਕੀ ਕੋਈ ਐਸਾ ਰੱਬ ਦਾ ਭਗਤ ਪਿਆਰਾ ਹੈ? ਜੇ ਐਸਾ ਰੱਬ ਦਾ ਪਿਆਰਾ ਮਿਲ ਜਾਵੇ, ਮੈਂ ਉਸ ਰੱਬ ਪਿਆਰੇ ਦੇ ਪਿਆਰੇ ਭਗਤਾ ਦੀ, ਹਰ ਤਰੀਕੇ ਨਾਲ ਚਾਕਰੀ ਕਰਾਂ। ਉਸ ਦੀਆਂ ਹਰ ਤਰਾਂ ਮਿੰਨਤਾਂ ਕਰਾਂ। ਮੈਂ ਜਿੰਦਗੀ ਦੀ ਤੱਕੜੀ ਵਿੱਚ ਸਾਰੇ ਸੁਖ ਦੇਖੇ ਹਨ। ਪ੍ਰਭੂ ਪ੍ਰੀਤਮ ਨੂੰ ਅੱਖੀ ਦੇਖਣ ਦੇ ਅੰਨਦ ਤੋਂ ਬਗੈਰ ਸਾਰੇ ਫਿਕੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਦੀ ਬਿਚਾਰ ਕਰਦਾ ਹੈ। ਰੱਬ ਦੀ ਬੇਅੰਤ ਪ੍ਰਸੰਸਾ ਕਰਦਾ ਹੈ। ਉਸ ਦੇ ਸਤਿਗੁਰ ਜੀ ਪਿਛਲੇ ਸਾਰੇ ਜਨਮਾਂ ਦੀਆ, ਜੂਨਾਂ ਦਾ ਚੱਕਰ ਮੁੱਕਾ ਦਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਨੂੰ ਆਪਣਾਂ ਆਪ ਦੇ ਦੇਣ- ਨਿਸ਼ਾਵਰ ਕਰ ਦੇਣ ਨਾਲ, ਮਨ ਵਿੱਚ ਅੰਨਦ ਬੱਣ ਜਾਂਦਾ ਹੈ। ਜੀਵਨ ਦਾ ਅਸਲੀ ਮੱਕਸਦ ਪੂਰਾ ਹੋ ਜਾਂਦਾ ਹੈ। ਜੀਵਨ ਦੇ ਪਾਪ ਕੱਟੇ ਜਾਂਣ ਨਾਲ, ਉਜਾਲਾ ਹੋ ਜਾਂਦਾ ਹੈ। ਰੱਬ ਇੱਕ ਹੈ। ਸਤਿਗੁਰ ਗੁਰੂ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ। ਮੈਨੂੰ ਕਿਹੜੇ ਤਰੀਕੇ ਨਾਲ ਪ੍ਰਭੂ ਪਿਆਰਾ ਦੁਨੀਆਂ ਬਣਾਉਣ ਵਾਲਾ ਮਿਲੇਗਾ। ਅੰਨਦ ਸੁਖਾਂ ਦੇਣ ਵਾਲੇ, ਅਡੋਲ ਸਤਿਗੁਰ ਜੀ ਸੰਤ ਨੂੰ, ਪ੍ਰਭੂ ਜੀ ਮਿਲਾ ਦੇਵੋ। ਜੋ ਮੈਨੂੰ ਪ੍ਰਭੂ ਜੀ ਤੇਰੇ ਤੱਕ ਜਾਣ ਦਾ ਰਾਹ ਦਿਖਾ ਦੇਵੇ।

Comments

Popular Posts