ਭਾਗ 35 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com



ਲੋਕਾਂ ਨੂੰ ਦੂਜਿਆਂ ਦਾ ਬਹੁਤ ਫ਼ਿਕਰ ਰਹਿੰਦਾ ਹੈ। ਆਂਢ-ਗੁਆਂਢ ਦਾ, ਸਾਰੇ ਪਾਸੇ ਖਿਆਲ ਰੱਖਦੇ ਹਨ। ਸੁਖ ਦੀ ਮਾਮੀ ਨੇ ਸੀਤਲ ਨੂੰ ਪੁੱਛਿਆ, " ਸੀਤਲ ਕੀ ਕੋਈ ਖੁਸ਼ ਖ਼ਬਰੀ ਹੈ। ਅਸੀਂ ਤਾਂ ਤੇਰੇ ਵੱਲ ਦੇਖਦੇ ਹਾਂ। " ਗੁਆਂਢਣ ਔਰਤ ਨੇ ਵੀ ਕਿਹਾ, " ਅੱਜ ਕੱਲ ਦੀਆਂ ਕੁੜੀਆਂ, ਐਨੀ ਛੇਤੀ ਮਾਂ ਨਹੀਂ ਬੱਣਦੀਆਂ। ਆਪਣਾਂ ਵੇਲਾ ਹੋਰ ਸੀ। ਮੇਰੀ ਵੱਡੀ ਕੁੜੀ ਵਿਆਹ ਤੋਂ ਪਿਛੋਂ ਦਸਵੇਂ ਮਹੀਨੇ ਹੋ ਗਈ ਸੀ। " ਸੀਤਲ ਅਜੇ ਵੀ ਚੁੱਪ ਹੀ ਸੀ। ਸੁਖ ਦੀ ਮੰਮੀ ਕੋਲ ਬੈਠੀ ਸੀ। ਉਸ ਨੇ ਕਿਹਾ, " ਇਹ ਤਾਂ ਰੱਬ ਦੇ ਹੱਥ ਬਸ ਹੈ। ਮੈਂ ਤਾਂ ਆਪ ਚਹੁੰਦੀ ਹਾਂ। ਪੋਤੀ-ਪੋਤੇ ਦਾ ਮੂੰਹ ਛੇਤੀ ਦੇਖਾ। " ਸੁਖ ਦੀ ਭੂਆ ਨੇ ਕਿਹਾ, " ਅੱਜ ਕੱਲ ਰੱਬ ਦੇ ਕੁੱਝ ਹੱਥ ਬੱਸ ਨਹੀਂ ਹੈ। ਸਬ ਕੁੱਝ ਬੰਦਿਆਂ ਦੇ ਹੱਥ ਹੈ। " ਸੁਖ ਦੀ ਮੰਮੀ ਨੇ ਕਿਹਾ," ਕੁੱਝ ਵੀ ਮੰਨ ਲਈਏ। ਹਰ ਚੀਜ਼ ਦਾ ਸਮਾਂ ਹੁੰਦਾ ਹੈ। ਰੱਬ ਤੋਂ ਬਗੈਰ ਪੱਤਾ ਨਹੀਂ ਝੁੱਲਦਾ। ਸਬ ਕੁੱਝ ਉਸੇ ਦੇ ਹੁਕਮ ਨਾਲ ਹੁੰਦਾ ਹੈ। " ਸੀਤਲ ਨੇ ਸੁਖ ਨੂੰ ਆਉਂਦਾ ਦੇਖਿਆ। ਉਹ ਰਸੋਈ ਵਿੱਚ ਚਲਾ ਗਿਆ ਸੀ। ਸੀਤਲ ਉਠ ਕੇ ਉਸ ਦੇ ਮਗਰ ਚਲੀ ਗਈ ਸੀ। ਸੁਖ ਨੇ ਸੀਤਲ ਨੂੰ ਕਿਹਾ, " ਰੋਟੀ ਵੀ ਬੱਣਾਂ ਲਵੋ। ਜੀਤ ਦਾ ਵਿਆਹ ਹੋ ਗਿਆ ਹੈ। ਇਹ ਔਰਤਾਂ ਹੋਰ ਕਿੰਨੇ ਦਿਨ ਆਪਣੇ ਘਰ ਰੌਣਕ ਲਾਈ ਰੱਖਣ ਗੀਆਂ? ਇੰਨਾਂ ਨੂੰ ਭਾਜੀ-ਲੱਡੂ ਦੇ ਕੇ ਤੋਰੋ। ਕਿਵੇਂ ਮੇਲਾ ਲਾਇਆ ਹੈ? ਹੁਣ ਇਹ ਇਥੇ ਬੈਠੀਆਂ ਕੀ ਕਰਦੀਆਂ ਹਨ? " ਸੀਤਲ ਨੇ ਕਿਹਾ, " ਸੁਖ ਇਹ ਮੁੰਡਾ-ਕੁੜੀ ਜੰਮਣ ਤੋਂ ਪਿਛੋਂ ਜਾਂਣਗੀਆਂ। ਲੋਹੜੀ ਵੰਡਣ ਨੂੰ ਬੈਠੀਆਂ ਹਨ। ਮਾਮੀ ਜੀ ਵੀ ਪੁੱਛਦੇ ਸੀ। ਜੁਆਕ ਕਦੋਂ ਹੋਣਾਂ ਹੈ? " ਸੁਖ ਨੇ ਸੀਤਲ ਨੂੰ ਪੁੱਛਿਆ, " ਕਿਹਦੇ ਬੱਚਾ ਹੋਣਾਂ ਵਾਲਾ ਹੈ? ਕਿਹਨੇ ਲੋਹੜੀ ਵੰਡਣੀ ਹੈ? " ਸੀਤਲ ਨੇ ਸੁਖ ਨੂੰ ਰੋਟੀ ਥਾਲੀ ਵਿੱਚ ਪਾ ਕੇ ਫੜਾ ਦਿੱਤੀ ਸੀ। ਉਹ ਸੀਤਲ ਦੇ ਕੋਲ ਬੈਠ ਕੇ ਰੋਟੀ ਖਾਣ ਲੱਗ ਗਿਆ ਸੀ। ਸੀਤਲ ਨੇ ਕਿਹਾ," ਤੁਹਾਨੂੰ ਨਹੀਂ ਪਤਾ? ਉਹ ਆਪਣੇ ਮੁੰਡਾ-ਕੁੜੀ ਜੰਮਣ ਦੀ ਉਡੀਕ ਕਰ ਰਹੀਆਂ ਹਨ। ਮੈਨੂੰ ਪੁੱਛਦੀਆਂ ਸੀ। ਕਿੰਨੀ ਕੁ ਦੇਰ ਲਾਉਣੀ ਹੈ? " ਸੁਖ ਨੇ ਕਿਹਾ, " ਔਰਤਾਂ ਨੂੰ ਹੋਰ ਕੋਈ ਕੰਮ ਨਹੀਂ ਹੈ? ਬਸ ਮੈਂ ਦੋ ਹੀ ਰੋਟੀਆਂ ਹੋਰ ਖਾਣੀਆਂ ਹਨ। ਨਾਲੇ ਅੱਜ ਟਰੱਕ ਲੈ ਕੇ ਤੁਰਨਾਂ ਹੈ। ਮਾਲ ਮਿਲ ਗਿਆ ਹੈ। ਤੂੰ ਆਪਣੀਆਂ ਧੁਰ ਤੱਕ ਦੀਆਂ ਰੋਟੀਆਂ ਤੇ ਹੋਰ ਖਾਂਣ-ਪੀਣ ਦਾ ਸਮਾਨ ਲੈ ਲਵੀਂ। ਮੈਂ ਕਿਸੇ ਢਾਬੇ ਉਤੇ ਨਹੀਂ ਰੁਕਣਾਂ। ਆਪਣੇ ਦੋਂਨਾਂ ਵਿੱਚ ਵਾਧੂ ਦਾ ਝਮੇਲਾ ਪੈ ਜਾਂਦਾ ਹੈ। " ਸੀਤਲ ਨੇ ਕਿਹਾ, " ਰੋਟੀ ਤਾਂ ਬੱਣਾਂ ਲੈਂਦੀ ਹਾਂ। ਪਰ ਚਾਹ ਪੀਣ ਲਈ ਤਾਂ ਰੁਕਣਾਂ ਹੀ ਪੈਣਾਂ ਹੈ। " ਸੁਖ ਨੇ ਕਿਹਾ, " ਕਿਤੇ ਨਹੀਂ ਰੁਕਣਾਂ। ਠੰਡ ਹੀ ਹੈ। ਘਰੋਂ ਦੁੱਧ ਦੀਆਂ ਬੋਤਲਾਂ ਭਰ ਲੈ। ਟਰੱਕ ਵਿੱਚ ਮਿੱਟੀ ਦੇ ਤੇਲ ਵਾਲਾ ਸਟੋਪ ਹੈ। ਚਾਹ ਪੀਣ ਦੀ ਬਹੁਤੀ ਲੋੜ ਪਈ, ਤਾਂ ਕਿਤੇ ਰਸਤੇ ਵਿੱਚ ਰੁਕ ਜਾਂਵਾਂਗੇ। "

ਨੀਟੂ ਤੇ ਰਾਜ ਇੱਕੋ ਥਾਂ ਕੰਮ ਕਰਦੇ ਸਨ। ਬਰਫ਼ ਪੈਣ ਕਰਕੇ, ਸਾਰੇ ਬਿਜ਼ਨਸ ਘੱਟ ਚੱਲ ਰਹੇ ਸਨ। ਕੋਲ ਵਾਲੇ ਪੈਸੇ ਵੀ ਸਾਰੇ ਚੱਲ ਗਏ ਸਨ। ਕਈ ਦੋਸਤਾਂ ਤੋਂ ਪੈਸੇ ਮੰਗ ਚੁੱਕੇ ਸਨ। ਕੋਈ ਇੱਕ ਪੈਸਾ ਨਹੀਂ ਦਿੰਦਾ ਸੀ। ਨੀਟੂ ਨੇ ਰਾਜ ਨੂੰ ਦੱਸਿਆ, " ਮੈਨੂੰ ਜੀਤ ਦਾ ਫੋਨ ਆਇਆ ਸੀ। ਬੱਬੀ ਕਨੇਡਾ ਆ ਗਈ ਹੈ। ਆਪਾਂ ਬੱਬੀ ਨੂੰ ਮਿਲ ਆਉਂਦੇ ਹਾਂ। ਨਾਲੇ ਕੀ ਪਤਾ ਹੈਪੀ ਤੋਂ ਕੁੱਝ ਡਾਲਰ ਉਧਾਰੇ ਮਿਲ ਜਾਣ। " ਰਾਜ ਨੂੰ ਉਸ ਦੀ ਗੱਲ ਜੱਚ ਗਈ। ਉਹ ਹੈਪੀ ਕੇ ਘਰ ਚਲੇ ਗਏ। ਹੈਪੀ ਦੀ ਮੰਮੀ ਨੇ ਦਰਵਾਜ਼ਾ ਖੋਲਿਆ। ਨੀਟੂ ਤੇ ਰਾਜ ਨੂੰ ਦੇਖ ਕੇ, ਉਸ ਨੂੰ ਹੈਰਾਨੀ ਹੋਈ। ਉਸ ਨੇ ਝੱਟ ਕਹਿ ਦਿੱਤਾ, " ਤੁਸੀਂ ਆਉਣ ਦਾ ਫੋਨ ਨਹੀਂ ਕੀਤਾ। ਅਸੀਂ ਤਾਂ ਆਪ ਬਾਹਰ ਜਾ ਰਹੇ ਹਾਂ। " ਰਾਜ ਨੇ ਕਿਹਾ, " ਇਥੋਂ ਦੀ ਲੰਘ ਰਹੇ ਸੀ। ਅਸੀਂ ਸੋਚਿਆ ਮਿਲਦੇ ਚਲਦੇ ਹਾਂ। " ਨੀਟੂ ਨੇ ਕਿਹਾ, " ਮੈਨੂੰ ਜੀਤ ਦਾ ਫੋਨ ਆਇਆ ਸੀ। ਤਾਂ ਪਤਾ ਲੱਗਾ, ਬੱਬੀ ਆ ਗਈ ਹੈ। " ਬੱਬੀ ਨੀਟੂ ਦੀ ਅਵਾਜ਼ ਸੁਣ ਕੇ ਕੰਮਰੇ ਵਿੱਚੋਂ ਬਾਹਰ ਆ ਗਈ ਸੀ। " ਹੈਪੀ ਦੀ ਮੰਮੀ ਦੀ ਉਧਰ ਬੱਬੀ ਵੱਲ ਪਿੱਠ ਸੀ। ਨੀਟੂ ਤੇ ਰਾਜ ਨੂੰ ਉਹ ਦਰਾਂ ਮੂਹਰੇ ਹੀ ਘੇਰੀ ਖੜ੍ਹੀ ਸੀ। ਉਸ ਨੇ ਕਿਹਾ, " ਹੈਪੀ ਤੇ ਬੱਬੀ ਤਾਂ ਘਰ ਨਹੀਂ ਹਨ। ਤੁਸੀਂ ਫੋਨ ਕਰਕੇ ਆਇਉ। ਹੁਣ ਤਾਂ ਮੇਰਾ ਵੀ ਨੌਕਰੀ ਤੇ ਜਾਂਣ ਸਮਾਂ ਹੋ ਗਿਆ। ਫਿਰ ਮਿਲਦੇ ਹਾਂ। " ਬੱਬੀ ਨੇ ਨੀਟੂ ਨੂੰ ਅਵਾਜ਼ ਮਾਰ ਕੇ ਕਿਹਾ, " ਨੀਟੂ ਅੰਦਰ ਲੰਘ ਆਉ। " ਨੀਟੂ ਤੇ ਰਾਜ ਦੋ ਚਿੱਤੀ ਵਿੱਚ ਪੈ ਗਏ। ਕਿਹਦੀ ਗੱਲ ਮੰਨੀਏ? ਬੱਬੀ ਨੇ ਆ ਕੇ, ਨੀਟੂ ਦੀ ਬਾਂਹ ਫੜ ਲਈ। ਬੱਬੀ ਨੇ ਕਿਹਾ, " ਦਰਾਂ ਵਿੱਚ ਹੀ ਖੜ੍ਹੀ-ਖੜ੍ਹੀ ਮੁੜਨ ਦਾ ਇਰਾਦਾ ਹੈ। ਆਪਦੇ ਘਰ ਵੀ ਪੁੱਛ ਕੇ ਆਈਦਾ ਹੈ। " ਨੀਟੂ ਨੂੰ ਕੁੱਝ ਸੁਝ ਨਹੀ ਰਿਹਾ ਸੀ। ਬੱਬੀ ਨੇ ਉਸ ਨੂੰ ਖਿੱਚ ਕੇ ਸੋਫ਼ੇ ਉਤੇ ਬੈਠਾ ਦਿੱਤਾ ਸੀ। ਬੱਬੀ ਦੀ ਸੱਸ ਘਰੋਂ ਬਾਹਰ ਚੱਲੀ ਗਈ ਸੀ। ਬੱਬੀ ਪੀਣ ਲਈ ਜੂਸ ਲੈ ਆਈ। ਜਿਧਰ ਰਾਜ ਬੈਠਾ ਸੀ। ਉਸ ਪਾਸੇ ਬੱਬੀ ਦੇ ਮੂੰਹ ਉਤੇ, ਨੀਲਾ ਨਿਸ਼ਾਂਨ ਸੀ। ਰਾਜ ਨੇ ਪੁੱਛਿਆ, " ਬੱਬੀ ਆਂਏ ਲੱਗਦਾ ਹੈ। ਜਿਵੇਂ ਹੈਪੀ ਨੇ ਤੈਨੂੰ ਕੁੱਟਿਆ ਹੋਵੇ। " ਬੱਬੀ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਗਏ। ਉਸ ਨੇ ਦੱਸਿਆ, " ਹੈਪੀ ਬਹੁਤ ਸ਼ਰਾਬ ਪੀਂਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ, ਉਹ ਕੀ ਕਰਦਾ ਹੈ? ਇਕ ਮੇਰੇ ਬੇਬੀ ਹੋਣ ਵਾਲਾ ਹੈ। ਉਹ ਪਾਗਲਾਂ ਦੀ ਤਰਾਂ ਹਰਕਤਾਂ ਕਰਦਾ ਹੈ। ਦੋ ਦਿਨ ਪਹਿਲਾਂ ਮੈਨੂੰ ਕੁੱਟ ਕੇ, ਆਪ ਹੀ ਪੁਲੀਸ ਨੂੰ ਫੋਨ ਕਰ ਦਿੱਤਾ ਉਨਾਂ ਨੂੰ ਕਹਿੰਦਾ, " ਮੈਂ ਇਸ ਔਰਤ ਨੂੰ ਨਹੀਂ ਰੱਖਣਾਂ। " ਪੁਲੀਸ ਵਾਲਿਆਂ ਨੇ ਮੈਨੂੰ ਪੁੱਛਿਆ, " ਤੇਰਾ ਕੋਈ ਇਸ ਸ਼ਹਿਰ ਵਿੱਚ ਹੈ? ਤਾਂ ਤੈਨੂੰ ਉਥੇ ਛੱਡ ਦਿੰਦੇ ਹਾਂ। " ਮੈਂ ਕਿਹਾ, " ਮੇਰਾ ਕੋਈ ਨਹੀਂ ਹੈ। " ਪੁਲੀਸ ਵਾਲਿਆ ਨੇ ਕਿਹਾ, " ਤੁਸੀਂ ਦੋਂਨੇ ਇੱਕ ਸਾਥ ਨਹੀਂ ਰਹਿ ਸਕਦੇ। ਤੁਹਾਨੂੰ ਅੱਲਗ-ਅੱਲਗ ਕਰਨਾਂ ਪੈਣਾਂ ਹੈ। ਇਹ ਤੈਨੂੰ ਜਾਨੋਂ ਵੀ ਮਾਰ ਸਕਦਾ ਹੈ। " ਉਹ ਉਸ ਨੂੰ ਨਾਲ ਲੈ ਗਏ। ਹੁਣ ਉਹ ਇਸ ਘਰ ਵਿੱਚ ਨਹੀਂ ਵੜ੍ਹ ਸਕਦਾ। ਜਿੰਨਾਂ ਚਿਰ ਕੇਸ ਨਹੀਂ ਨਿਬੜ ਜਾਂਦਾ। ਉਸ ਉਤੇ ਮੈਨੂੰ ਕੁੱਟਣ ਦਾ ਚਾਰਜ਼ ਲੱਗਾ ਹੈ। 15 ਦਿਨਾਂ ਵਿੱਚ ਮੈਨੂੰ ਉਸ ਨੇ ਹਰ ਦਿਨ ਕੁੱਟਿਆ ਹੈ। ਜੋ ਰੂਪ ਉਸ ਦਾ ਪਿੰਡ ਸੀ। ਉਸ ਤੋਂ ਉਹ ਹੁਣ ਵੱਖਰਾ ਹੀ ਹੈ। ਸ਼ਇਦ ਮੇਰੇ ਡੈਡੀ ਦੇ ਪੈਸੇ ਦਿੱਤੇ, ਹਜ਼ਮ ਹੋ ਗਏ ਹਨ। ਨੀਟੂ ਨੇ ਕਿਹਾ, " ਜੇ ਤੈਨੂੰ ਇਥੇ ਖ਼ਤਰਾ ਹੈ। ਤੂੰ ਸਾਡੇ ਨਾਲ ਚੱਲੀ ਚੱਲ। " ਬੱਬੀ ਨੇ ਕਿਹਾ, " ਮੈਨੂੰ ਇਥੇ ਕੋਈ ਡਰ ਨਹੀਂ ਹੈ। ਸਗੋਂ ਮੈਂ ਇਥੇ ਸੁਰੱਖਿਅਤ ਹਾਂ। ਉਹ ਇਸ ਘਰ ਅੰਦਰ ਤਾਂ ਕੀ, ਘਰ ਦੇ ਦੁਆਲੇ, ਇਸ ਮਹੱਲੇ ਵਿੱਚ ਵੀ ਨਹੀਂ ਆ ਸਕਦਾ। ਹੁਣ ਤਾਂ ਉਹ ਮੈਨੂੰ ਰੱਤੀ ਭਰ ਵੀ ਪਿਆਰ ਨਹੀਂ ਕਰਦਾ। ਸੱਚ ਹੀ ਸਿਆਣੇ ਕਹਿੰਦੇ ਹਨ, " ਸਗਨਾਂ ਵਾਲੇ ਦਿਨ ਕੋਈ ਮਾੜੀ ਘੱਟਨਾਂ ਨਹੀਂ ਹੋਣੀ ਚਾਹੀਦੀ। " ਮੈਨੂੰ ਹੁਣ ਸੱਚ ਲੱਗਣ ਲੱਗ ਗਿਆ ਹੈ। ਸਾਡੇ ਵਿਆਹ ਵਿੱਚ ਦੋ ਖੂਨ ਹੋਏ ਸਨ। " ਨੀਟੂ ਨੇ ਪੁੱਛਿਆ, " ਬੱਬੀ ਕੀ ਤੂੰ ਹੈਪੀ ਨੂੰ ਪਿਆਰ ਕਰਦੀ ਹੈ? " ਬੱਬੀ ਨੇ ਕਿਹਾ, " ਮੈਨੂੰ ਪਤਾ ਹੀ ਨਹੀਂ ਪਿਆਰ ਕੀ ਹੁੰਦਾ ਹੈ? ਇੰਨਾਂ ਹੀ ਪਤਾ ਹੈ। ਮੈਂ ਉਸ ਦੀ ਲੋੜ ਸੀ। ਉਹ ਕਿਹੜਾ ਮੈਨੂੰ ਕੁੱਝ ਪੁੱਛਦਾ ਸੀ? ਮੈਂ ਇਥੇ ਆ ਕੇ ਦੇਖਿਆ। ਉਸ ਕੋਲ ਆ ਕੇ, ਗੋਰੀਆਂ ਤੇ ਆਪਣੀਆਂ ਪੰਜਾਬੀ ਕੁੜੀਆਂ ਬੈਠੀਆਂ ਰਹਿੰਦੀਆਂ ਸੀ। ਉਸ ਨਾਲ ਸ਼ਰਾਬ ਪੀਂਦੀਆਂ ਸਨ। ਇਹ ਗਾਣੇ ਉਚੀ ਲਾ ਕੇ ਨੱਚਦੇ ਸਨ। ਸਗੋ ਹੈਪੀ ਦਾ ਡੈਡੀ ਆਪ ਵੀ, ਉਨਾਂ ਨਾ ਨੱਚਦਾ ਸੀ। ਹੋਰ ਕੀ-ਕੀ ਹੁੰਦਾ ਸੀ? ਮੈਂ ਕੁੱਝ ਦੱਸ ਨਹੀਂ ਸਕਦੀ। ਮੰਮੀ ਤਾਂ ਰਾਤ ਦੀ ਨੌਕਰੀ ਕਰਦੇ ਹਨ। ਸਾਰੀ ਉਮਰ ਮੰਮੀ ਰਾਤ ਦਾ ਹੀ ਕੰਮ ਕੀਤਾ ਹੈ। ਮੈਂ ਉਸ ਨਾਲ ਹੋਰ ਨਹੀਂ ਰਹਿ ਸਕਦੀ। ਬਸ ਹੋਰ ਕੁੱਟ ਨਹੀਂ ਖਾ ਸਕਦੀ। ਐਸਾ ਡਰਾਮਾਂ ਮੇਰੇ ਬਸੋਂ ਬਾਹਰ ਹੈ। ਉਹ ਸਿਰੇ ਦਾ ਵੈਲੀ ਹੈ। ਅਜੇ ਤਾਂ ਜੇਲ ਵਿੱਚ ਹੀ ਹੈ। ਹਫ਼ਤੇ ਨੂੰ ਤਰੀਕ ਹੈ। "


Comments

Popular Posts