ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੬ Page 206 of 1430
8910 ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
Kar Kar Haariou Anik Bahu Bhaathee Shhoddehi Kathehoon Naahee ||
करि करि हारिओ अनिक बहु भाती छोडहि कतहूं नाही ॥
ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਪਿਛਾ ਨਹੀਂ ਛੱਡਦੇ। ਮੈਂ ਬਹੁਤ ਤਰਾਂ ਦੀਆਂ ਕੋਸ਼ਸਾਂ ਕੀਤੀ ਹਨ॥
Trying all sorts of things, I have grown weary, but still, they will not leave me alone.
8911 ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥
Eaek Baath Sun Thaakee Outtaa Saadhhasang Mitt Jaahee ||2||
एक बात सुनि ताकी ओटा साधसंगि मिटि जाही ॥२॥
ਸਤਿਗੁਰ ਦੇ ਪਿਆਰਿਆਂ ਵਿੱਚ ਰਲ ਕੇ, ਰੱਬੀ ਬਾਣੀ ਬਿਚਾਰਨ ਨਾਲ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਮੁੱਕ ਜਾਂਦੇ ਹਨ||2||
But I have heard that they can be rooted out, in the Sathigur Saadh Sangat, the Company of the Holy and so I seek their Shelter. ||2||
8912 ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
Kar Kirapaa Santh Milae Mohi Thin Thae Dhheeraj Paaeiaa ||
करि किरपा संत मिले मोहि तिन ते धीरजु पाइआ ॥
ਸਤਿਗੁਰ ਜੀ ਤੇ ਪ੍ਰਭੂ ਪਿਆਰਿਆਂ ਨਾਲ ਪ੍ਰਭੂ ਨੇ, ਮੇਹਰਬਾਨੀ ਕਰਕੇ ਮੇਲ ਕਰਾ ਦਿੱਤਾ ਹੈ। ਉਸ ਦੇ ਮਿਲਣ ਨਾਲ ਮਨ ਸ਼ਾਂਤ ਹੋ ਗਿਆ॥
In their Mercy, the Sathigur Saints have met me, and from them, I have obtained satisfaction.
8913 ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥
Santhee Manth Dheeou Mohi Nirabho Gur Kaa Sabadh Kamaaeiaa ||3||
संती मंतु दीओ मोहि निरभउ गुर का सबदु कमाइआ ॥३॥
ਸਤਿਗੁਰ ਜੀ ਨੇ ਮੈਨੂੰ ਅੱਕਲ ਦੀ ਸੋਜੀ ਹੈ। ਤਾਂ ਮੈਂ ਡਰ, ਸਹਿਮ, ਵਹਿਮ ਤੋਂ ਬਚਾਉਣ ਵਾਲੀ, ਰੱਬੀ ਗੁਰਬਾਣੀ ਨੂੰ ਪੜ੍ਹ, ਸੁਣ, ਬਿਚਾਰ ਕੇ ਹਾਂਸਲ ਕਿਤਾ ਹੈ||3||
The Sathigur Saints have given me the Mantra of the Fearless God and now I practice the Word of the Sathigur's Shabad. ||3||
8914 ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥
Jeeth Leae Oue Mehaa Bikhaadhee Sehaj Suhaelee Baanee ||
जीति लए ओइ महा बिखादी सहज सुहेली बाणी ॥
ਮੈਂ ਪੰਜੇ ਸਰੀਰ ਨੂੰ ਤੰਗ ਕਰਨ ਵਾਲੇ ਹਰਾ ਦਿੱਤੇ ਹਨ। ਮੈਂ ਸਫ਼ਲ ਹੋ ਗਿਆ। ਰੱਬੀ ਗੁਰਬਾਣੀ ਨੇ ਮੈਨੂੰ ਸ਼ਾਂਤੀ ਦਿੱਤੀ ਹੈ। ਮਨ ਭੱਟਕਣੋ ਹੱਟ ਕੇ, ਟਿੱਕ ਗਿਆ ਹੈ॥
I have now conquered those terrible evil-doers, and my speech is now sweet and sublime.
8915 ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥
Kahu Naanak Man Bhaeiaa Paragaasaa Paaeiaa Padh Nirabaanee ||4||4||125||
कहु नानक मनि भइआ परगासा पाइआ पदु निरबाणी ॥४॥४॥१२५॥
ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਰੱਬੀ ਬਾਣੀ ਨਾਲ ਹਿਰਦਾ ਗੁਣਾਂ ਦੀ ਅੱਕਲ ਨਾਲ ਜਾਗਰਤ ਹੋ ਗਿਆ ਹੈ। ਤਨ-ਮਨ ਪਵਿੱਤਰ ਹੋਣ ਨਾਲ, ਰੱਬ ਦਾ ਪਿਆਰਾ ਬੱਣ ਗਿਆ ਹਾਂ। ਵੱਡੇ ਨਾਲ ਯਾਰੀ ਲੱਗ ਗਈ ਹੈ ||4||4||125||
Says Sathigur Nanak, the Divine Light has dawned within my mind. I have obtained the state of Nirvaanaa. I love my God. ||4||4||125||
8916 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8917 ਓਹੁ ਅਬਿਨਾਸੀ ਰਾਇਆ ॥
Ouhu Abinaasee Raaeiaa ||
ओहु अबिनासी राइआ ॥
ਪ੍ਰਭੂ ਪ੍ਰੀਤਮ ਜੀ ਹਰ ਸਮੇਂ ਹਾਜ਼ਰ ਰਹਿੱਣ ਵਾਲਾ ਸਮਰਾਠ ਰਾਜਾ ਹੈ॥
God is the Eternal King.
8918 ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥
Nirabho Sang Thumaarai Basathae Eihu Ddaran Kehaa Thae Aaeiaa ||1|| Rehaao ||
निरभउ संगि तुमारै बसते इहु डरनु कहा ते आइआ ॥१॥ रहाउ
ਪ੍ਰਭੂ ਪ੍ਰੀਤਮ ਜੀ ਜੋ ਕਿਸੇ ਤੋਂ ਨਹੀਂ ਡਰਦਾ। ਉਹ ਤੇਰੇ ਅੰਦਰ ਬੈਠਾ ਹੈ। ਤਾਂ ਕਿਉਂ ਕੋਈ ਡਰ ਸਹਿਮ ਲੱਗਦਾ ਹੈ?॥1॥ ਰਹਾਉ ॥
The Fearless God abides with you. So where does this fear come from? ||1||Pause||
8919 ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥
Eaek Mehal Thoon Hohi Afaaro Eaek Mehal Nimaano ||
एक महलि तूं होहि अफारो एक महलि निमानो ॥
ਕਿਸੇ ਦੇ ਸਰੀਰ ਵਿੱਚ ਆਪ ਹੀ, ਪ੍ਰਭੂ ਜੀ ਰਹਿ ਕੇ, ਉਸ ਨੂੰ ਹੰਕਾਂਰੀ ਬਣਾ ਦਿੰਦਾ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ ਰੱਬ ਜੀ ਰਹਿ ਕੇ, ਉਸ ਨੂੰ ਨਿਮਰਤਾ ਵਾਲਾ ਬੱਣਾ ਕੇ ਰੱਖਦਾਂ ਹੈ॥
In one person, God you are arrogant and proud, and in another, God you are meek and humble.
8920 ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥
Eaek Mehal Thoon Aapae Aapae Eaek Mehal Gareebaano ||1||
एक महलि तूं आपे आपे एक महलि गरीबानो ॥१॥
ਕਿਸੇ ਦੇ ਸਰੀਰ ਵਿੱਚ ਆਪ ਹੀ ਪ੍ਰਮਾਤਮਾਂ ਜੀ ਰਹਿ ਕੇ, ਉਸ ਨੂੰ ਹਰ ਸੁਖ ਦਿੰਦਾ ਹੈ। ਦੂਜੇ ਕਿਸੇ ਦੇ ਸਰੀਰ ਵਿੱਚ ਆਪ ਹੀ ਭਗਵਾਨ ਜੀ ਰਹਿ ਕੇ, ਉਸ ਨੂੰ ਕੰਮਜ਼ੋਰ, ਧੰਨ ਰਹਿਤ ਬੱਣਾ ਕੇ ਰੱਖਦਾਂ ਹੈ||1||
In one person, God you are all by Yourself, and in another, God you are poor. ||1||
8921 ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥
Eaek Mehal Thoon Panddith Bakathaa Eaek Mehal Khal Hothaa ||
एक महलि तूं पंडितु बकता एक महलि खलु होता ॥
ਕਿਸੇ ਦੇ ਸਰੀਰ ਵਿੱਚ ਆਪ ਹੀ ਤੁੰ ਪ੍ਰਮਾਤਮਾਂ ਜੀ ਰਹਿ ਕੇ, ਉਸ ਨੂੰ ਵਿਦਵਾਨ-ਗਿਅਨ ਵਾਲਾ ਬੱਣਾਂ
ਦਿੰਦਾ ਹੈ। ਦੂਜੇ ਕਿਸੇ ਦੇ ਸਰੀਰ ਵਿੱਚ ਆਪ ਹੀ ਤੂੰ ਭਗਵਾਨ ਜੀ ਰਹਿ ਕੇ ਉਸ ਨੂੰ ਮੂਰਖ ਬੱਣਾ ਕੇ ਰੱਖਦਾਂ ਹੈ॥
In one person, God you are a Pandit, a religious scholar and a preacher, and in another, God you are just a fool.
8922 ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥
Eaek Mehal Thoon Sabh Kishh Graahaj Eaek Mehal Kashhoo N Laethaa ||2||
एक महलि तूं सभु किछु ग्राहजु एक महलि कछू न लेता ॥२॥
ਕਿਸੇ ਦੇ ਸਰੀਰ ਵਿੱਚ ਆਪ ਹੀ ਤੂੰ ਰੱਬ ਜੀ ਰਹਿ ਕੇ, ਉਸ ਰਾਹੀਂ ਆਪ ਹੀ ਸਬ ਕੁੱਝ ਖੋਹ ਲੈਂਦਾ ਹੈ। ਦੂਜੇ ਦਾ ਹੱਕ ਮਾਰਦਾ ਹੈ। ਕਿਸੇ ਦੇ ਸਰੀਰ ਵਿੱਚ ਆਪ ਹੀ, ਤੂੰ ਪ੍ਰਭੂ ਜੀ ਰਹਿ ਕੇ, ਉਸ ਨੂੰ ਕਿਸੇ ਤੋਂ ਕੁੱਝ ਲੈਣ ਨਹੀਂ ਦਿੰਦਾ ਹੈ||2||
In one person, God you grab hold of everything, and in another, God you accept nothing. ||2||
8923 ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥
Kaath Kee Putharee Kehaa Karai Bapuree Khilaavanehaaro Jaanai ||
काठ की पुतरी कहा करै बपुरी खिलावनहारो जानै ॥
ਬੰਦੇ ਤੇ ਹਰ ਜੀਵ ਦੇ ਬਸ ਕੁੱਝ ਨਹੀਂ ਹੈ। ਰੱਬ ਆਪ ਇੰਨਾਂ ਨੂੰ ਆਪਣੀ ਸ਼ਕਤੀ ਨਾਲ ਖਿੰਡਾਉਣੇ ਬੱਣਾਂ ਕੇ ਨੱਚਾ ਰਿਹਾ ਹੈ॥
What can the poor wooden puppet do? The God Puppeteer knows everything.
8924 ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥
Jaisaa Bhaekh Karaavai Baajeegar Ouhu Thaiso Hee Saaj Aanai ||3||
जैसा भेखु करावै बाजीगरु ओहु तैसो ही साजु आनै ॥३॥
ਰੱਬ ਜੋ ਕੰਮ ਕਰਾਉਣਾਂ ਚਹੁੰਦਾ ਹੈ। ਬੰਦਾ ਉਹੀ ਜਿੰਦਗੀ ਵਿੱਚ ਲੱਛਣ ਕਰਦਾ ਹੈ||3||
As the God Puppeteer dresses the puppet, so is the role the puppet plays. ||3||
8925 ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥
Anik Kotharee Bahuth Bhaath Kareeaa Aap Hoaa Rakhavaaraa ||
अनिक कोठरी बहुतु भाति करीआ आपि होआ रखवारा ॥
ਬਹੁਤ ਤਰਾਂ ਦੇ ਜੀਵ, ਜੰਤੀ, ਬੰਦੇ ਬਣਾਏ ਹੋਏ ਹਨ। ਆਪ ਹੀ ਰੱਬ ਸਭਾਲ ਕਰਕੇ ਪਾਲਦਾ ਹੈ॥
The God has created the various chambers of assorted descriptions, God Himself protects them.
8926 ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥
Jaisae Mehal Raakhai Thaisai Rehanaa Kiaa Eihu Karai Bichaaraa ||4||
जैसे महलि राखै तैसै रहना किआ इहु करै बिचारा ॥४॥
ਜਿਵੇਂ ਪ੍ਰਭੂ ਜੀ, ਜੈਸੇ ਸਰੀਰ ਵਿੱਚ ਬਨਸਤਪਤੀ, ਜੀਵ, ਜੰਤੀ, ਬੰਦੇ ਬਣਾ ਕੇ ਆਤਮਾਂ ਨੂੰ ਰੱਖਦਾ ਹੈ। ਉਸ ਨੂੰ ਉਵੇਂ ਜਿਉਣਾਂ ਪੈਂਦਾ ਹੈ। ਕਿਸੇ ਦੇ ਆਪਦੇ ਬਸ ਨਹੀਂ ਹੈ ||4||
As is that vessel in which the God places the soul, so does it dwell. What can this poor being do? ||4||
8927 ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥
Jin Kishh Keeaa Soee Jaanai Jin Eih Sabh Bidhh Saajee ||
जिनि किछु कीआ सोई जानै जिनि इह सभ बिधि साजी ॥
ਜਿਸ ਰੱਬ ਨੇ ਦੁਨੀਆਂ ਬ੍ਰਹਿਮੰਡ ਰੱਚਿਆ ਹੈ। ਉਹ ਆਪ ਹੀ ਜਾਂਣਦਾ ਹੈ। ਜੋ ਇਸ ਨੂੰ ਚਲਾ ਰਿਹਾ ਹੈ॥
The One who created the thing, understands it. God has fashioned all of this.
8928 ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥
Kahu Naanak Aparanpar Suaamee Keemath Apunae Kaajee ||5||5||126||
कहु नानक अपर्मपर सुआमी कीमति अपुने काजी ॥५॥५॥१२६॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਰੱਬ ਦੇ ਕੰਮ ਬਹੁਤ ਬੇਅੰਤ ਹਨ। ਸਾਰੇ ਪਾਸੇ ਪ੍ਰਭੂ ਜੀ ਦਾ ਹੀ ਹੁਕਮ, ਨਾਂਮ ਚੱਲਦਾ ਹੈ। ਉਹ ਸ੍ਰਿਸਟੀ ਬਾਰੇ ਆਪ ਹੀ ਜਾਂਣੀ-ਜਾਂਣ ਹੈ। ਹੋਰ ਕੋਈ ਅੰਨਦਾਜ਼ਾ ਨਹੀਂ ਲੱਗਾ ਸਕਦਾ ||5||5||126||
Says Sathigur Nanak, the God and Master is Infinite; He alone understands the value of His Creation. ||5||5||126||
8929 ਗਉੜੀ ਮਹਲਾ ੫ ॥

8930 ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥
Shhodd Shhodd Rae Bikhiaa Kae Rasooaa ||
छोडि छोडि रे बिखिआ के रसूआ ॥
ਦੁਨੀਆਂ ਦੇ ਮਿੱਠੇ ਰਸ, ਜੋ ਜ਼ਹਿਰ ਹਨ, ਇੰਨਾਂ ਦਾ ਸੁਆਦ ਛੱਡਕੇ ਮਨ ਨੂੰ ਬਚਾ ਲੈ॥
Give them up give up the pleasures of corruption.
8931 ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥
Ourajh Rehiou Rae Baavar Gaavar Jio Kirakhai Hariaaeiou Pasooaa ||1|| Rehaao ||
उरझि रहिओ रे बावर गावर जिउ किरखै हरिआइओ पसूआ ॥१॥ रहाउ ॥
ਬੰਦੇ ਤੂੰ ਬੇਸਮਝ ਹੋ ਕੇ, ਦੁਨੀਆਂ ਦੇ ਸੁਆਦਾਂ ਵਿੱਚ ਇਸ ਤਰਾਂ, ਮਸਤ ਹੋ ਕੇ, ਰੁੱਝਿਆਂ ਹੋਇਆਂ ਹੈ। ਜਿਵੇਂ ਹਰੇ ਘਾਹ ਨੂੰ ਚਰਨ ਲਈ ਡੰਗਰ ਲੱਗੇ ਹੁੰਦੇ ਹਨ॥੧॥ ਰਹਾਉ ॥
You are entangled in them, you crazy fool, like an animal grazing in the green fields. ||1||Pause||
8932 ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥
Jo Jaanehi Thoon Apunae Kaajai So Sang N Chaalai Thaerai Thasooaa ||
जो जानहि तूं अपुने काजै सो संगि न चालै तेरै तसूआ ॥
ਬੰਦੇ ਤੂੰ ਜਿਸ ਧੰਨ-ਦੌਲਤ. ਰਿਸ਼ਤਿਆਂ ਦੇ ਮੋਹ ਨੂੰ ਜੱਫ਼ੇ ਮਾਰਦਾਂ ਹੈ। ਮਰਨ ਵਾਲੇ ਦਿਨ ਕਿਸੇ ਨੇ ਸਾਥ ਨਹੀਂ ਦੇਣਾਂ। ਸਬ ਇਥੇ ਹੋਰਾਂ ਦੇ ਵਰਤਣ ਲਈ ਰਹਿ ਜਾਂਣਾ ਹੈ॥
That which you believe to be of use to you, shall not go even an inch with you.
8933 ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥
Naago Aaeiou Naag Sidhhaasee Faer Firiou Ar Kaal Garasooaa ||1||
नागो आइओ नाग सिधासी फेरि फिरिओ अरु कालि गरसूआ ॥१॥
ਤੁੰ ਜਿਸ ਦਿਨ ਜੰਮਿਆ ਸੀ। ਨੰਗਾ ਸੀ। ਜਿਸ ਦਿਨ ਮਰਨਾਂ ਹੈ। ਕੱਪੜੇ ਪਾਏ ਨਾਲ ਨਹੀਂ ਜਾਂਣੇ। ਸੜ, ਗਲ਼, ਜਾਣੇ ਹਨ। ਉਸ ਦਿਨ ਵੀ ਤੂੰ ਨੰਗਾ ਹੋ ਜਾਂਣਾ ਹੈ। ਤੁੰ ਜੰਮਣ-ਮਰਨ ਵਿੱਚ ਮੌਤ ਦੇ ਧੱਕੇ ਚੜ੍ਹੇ ਰਹਿੱਣਾਂ ਹੈ||1||
Naked you came, and naked you shall depart. You shall go round and round the cycle of birth and death, and you shall be food for Death. ||1||
8934 ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
Paekh Paekh Rae Kasunbh Kee Leelaa Raach Maach Thinehoon Lo Hasooaa ||
पेखि पेखि रे कसु्मभ की लीला राचि माचि तिनहूं लउ हसूआ ॥
ਤੂੰ ਦੁਨੀਆਂ ਦੀਆਂ ਵਸਤੂਆਂ ਧੰਨ ਨੂੰ ਦੇਖ-ਦੇਖ ਕੇ, ਅੰਨਦ ਵਿੱਚ ਖੁਸ਼ ਹੋ ਰਿਹਾਂ ਹੈ॥
Watching, watching the transitory dramas of the world, you are embroiled and enmeshed in them, and you laugh with delight.
8935 ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥
Shheejath Ddor Dhinas Ar Rainee Jeea Ko Kaaj N Keeno Kashhooaa ||2||
छीजत डोरि दिनसु अरु रैनी जीअ को काजु न कीनो कछूआ ॥२॥
ਤੇਰੇ ਮਰਨ ਦੇ ਦਿਨ ਨੇੜੇ ਆ ਰਹੇ ਹਨ। ਤੂੰ ਕੋਈ ਚੱਜ ਦਾ ਕੰਮ ਨਹੀਂ ਕੀਤਾ। ਰੱਬ ਚੇਤੇ ਨਹੀਂ ਕੀਤਾ। ਜਿਸ ਨੇ ਜਨਮ ਦਿੱਤਾ ਹੈ ||2||
The string of life is wearing thin, day and night, and you have done nothing for your soul and God. ||2||
8936 ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
Karath Karath Eiv Hee Biradhhaano Haariou Oukathae Than Kheenasooaa ||
करत करत इव ही बिरधानो हारिओ उकते तनु खीनसूआ ॥
ਦੁਨੀਆਂ ਦੇ ਕੰਮ ਕਰਦਾ ਬੰਦਾ, ਬੁੱਢਾ ਹੋ ਕੇ, ਅੱਕਲ ਤੇ ਸਰੀਰ ਵੱਲੋਂ ਕੰਮਜ਼ੋਰ ਹੋ ਜਾਂਦਾ ਹੈ॥
Doing your deeds, you have grown old; your voice fails you, and your body has become weak.
8937 ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥
Jio Mohiou Oun Mohanee Baalaa Ous Thae Ghattai Naahee Ruch Chasooaa ||3||
जिउ मोहिओ उनि मोहनी बाला उस ते घटै नाही रुच चसूआ ॥३॥
ਧੰਨ ਤੇ ਦੁਨੀਆਂ ਦੇ ਮੋਹ ਨੇ ਬੰਦੇ ਨੂੰ ਹਰਾ ਦਿੱਤਾ ਹੈ। ਫਿਰ ਵੀ ਬੰਦੇ ਦਾ ਇੰਨਾਂ ਵੱਲੋਂ ਇੱਕ ਭੋਰਾ ਵੀ ਲਾਲਚ ਨਹੀਂ ਹੱਟਦਾ। ਮਰਨੀ ਮਰ ਜਾਂਦਾ ਹੈ||3||
You were enticed by Maya in your youth, and your attachment for it has not diminished, one little bit. ||3||
8938 ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
Jag Aisaa Mohi Gurehi Dhikhaaeiou Tho Saran Pariou Thaj Garabasooaa ||
जगु ऐसा मोहि गुरहि दिखाइओ तउ सरणि परिओ तजि गरबसूआ ॥
ਸਤਿਗੁਰ ਜੀ ਨੇ ਮੈਨੂੰ ਦੁਨੀਆਂ ਦਾ ਅਸਲੀ ਰੂਪ ਦਿਖਾ ਦਿੱਤਾ ਹੈ। ਪਿਆਰੇ ਸਤਿਗੁਰ ਜੀ ਦੇ ਲੜ ਲੱਗ ਕੇ, ਦੁਨੀਆਂ ਦੀ ਧੰਨ-ਦੌਲਤ ਦਾ ਲਾਲਚ ਛੁੱਟ ਗਿਆ ਹੈ॥
Sathigur has shown me that this is the way of the world; I have abandoned the dwelling of pride, and entered Your Sanctuary.
8939 ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥
Maarag Prabh Ko Santh Bathaaeiou Dhrirree Naanak Dhaas Bhagath Har Jasooaa ||4||6||127||
मारगु प्रभ को संति बताइओ द्रिड़ी नानक दास भगति हरि जसूआ ॥४॥६॥१२७॥
ਸਤਿਗੁਰ ਨਾਨਕ ਜੀ ਨੇ ਮੈਨੂੰ ਦੁਨੀਆਂ ਦੇ ਮੋਹ ਤੋਂ ਬਚਣ ਦਾ ਰਸਤਾ ਦੱਸ ਦਿੱਤਾ ਹੈ। ਰੱਬੀ ਬਾਣੀ ਦੀ ਪ੍ਰੀਤ ਦੇ ਗੁਣ ਗਾਉਣ ਨਾਲ ਮਨ ਨੂੰ ਚੈਨ ਮਿਲ ਗਿਆ ਹੈ||4||6||127||
slave Sathigur Nanak has implanted devotional worship and the Praise of the God. The Sathigur Saint has shown me the Path of God. ||4||6||127||
8940 ਗਉੜੀ ਮਹਲਾ ੫ ॥

8941 ਤੁਝ ਬਿਨੁ ਕਵਨੁ ਹਮਾਰਾ ॥
Thujh Bin Kavan Hamaaraa ||
तुझ बिनु कवनु हमारा ॥
ਰੱਬ ਜੀ ਤੇਰੇ ਬਗੈਰ ਮੇਰਾ ਕੋਣ ਹੈ?॥
Who is mine, God except for you.?
8942 ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥
Maerae Preetham Praan Adhhaaraa ||1|| Rehaao ||
मेरे प्रीतम प्रान अधारा ॥१॥ रहाउ ॥
ਪ੍ਰਭ ਜੀ ਤੂੰ ਹੀ ਮੇਰੇ ਜਿਉਣ ਦਾ ਅਸਾਰਾ ਹੈ ॥1॥ ਰਹਾਉ ॥
My Beloved, God you are the Support of the breath of life. ||1||Pause||
8943 ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
Anthar Kee Bidhh Thum Hee Jaanee Thum Hee Sajan Suhaelae ||
अंतर की बिधि तुम ही जानी तुम ही सजन सुहेले ॥
ਰੱਬ ਜੀ ਤੂੰ ਮੇਰੇ ਮਨ ਦੀ ਗੱਲ ਸਮਝਦਾ ਹੈ। ਪ੍ਰਮਾਤਮਾਂ ਤੂੰਹੀਂ ਮੇਰਾ ਸੱਚਾ-ਸੁੱਚਾ ਮਿੱਤਰ ਹੈ॥
God you alone know the condition of my inner being. God you are my Beautiful Friend.
8944 ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥
Sarab Sukhaa Mai Thujh Thae Paaeae Maerae Thaakur Ageh Atholae ||1||
सरब सुखा मै तुझ ते पाए मेरे ठाकुर अगह अतोले ॥१॥
ਪ੍ਰਭੂ ਜੀ ਸਾਰੀਆਂ ਖੁਸ਼ੀਆਂ ਮੈਂ ਤੇਰੇ ਤੋਂ ਲਏ ਹਨ। ਬੇਅੰਤ ਸ਼ਕਤੀਆਂ ਦੇ ਮਾਲਕ ਪ੍ਰਭੂ ਜੀ, ਤੂੰ ਹੀ ਮੇਰੀ ਸਦਾ ਮਦੱਦ ਕਰਨ ਵਾਲਾ ਰਾਖਾ ਹੈ||1||
I receive all comforts from you, My Unfathomable and Immeasurable God and Master. ||1||

Comments
Post a Comment