ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੫ Page 205 of 1430

8873 ਅੰਤਰਿ ਅਲਖੁ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ
Anthar Alakh N Jaaee Lakhiaa Vich Parradhaa Houmai Paaee ||

अंतरि अलखु जाई लखिआ विचि पड़दा हउमै पाई



ਸਾਰੇ ਜੀਵਾਂ, ਬੰਦਿਆਂ ਦੇ ਆਪਦੇ ਅੰਦਰ ਰੱਬ ਵੱਸਦਾ ਹੈ, ਮਾਇਆ ਤੇ ਹੰਕਾਰ ਦਾ ਮਨ ਉਤੇ, ਝਾਲ ਫਿਰੀ ਹੈ। ਰੱਬ ਨਹੀਂ ਦਿੱਸਦਾ॥

The Unseen Lord is deep within the self; He cannot be seen; the curtain of egotism intervenes.

8874 ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ੧॥



Maaeiaa Mohi Sabho Jag Soeiaa Eihu Bharam Kehahu Kio Jaaee ||1||

माइआ मोहि सभो जगु सोइआ इहु भरमु कहहु किउ जाई ॥१॥

ਧੰਨ-ਦੌਲਤ ਦੇ ਹਨੇਰ ਵਿੱਚ ਸਾਰੀ ਦੁਨੀਆਂ ਲੱਗੀ ਹੋਈ ਹੈ। ਲੋਕਾਂ ਨੂੰ ਇਹ ਵਹਿਮ ਕਿਵੇਂ ਨਿੱਕਲੇਗਾ। ਧੰਨ-ਦੌਲਤ ਬਹੁਤੀ ਇੱਕਠੀ ਕਰਕੇ, ਮਰਨ ਲੱਗੇ ਨਾਲ ਨਹੀਂ ਜਾਂਣੀ। ਲੋਕ ਭਲੇਖੇ ਵਿੱਚ ਸੁੱਤੇ ਹੋਏ, ਲਾਲਚ ਵਿੱਚੋਂ ਕਿਵੇ ਜਾਗਣਗੇ?||1||


In emotional attachment to Maya, all the world is asleep. Tell me, how can this doubt be dispelled? ||1||
8875 ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਕਰਤੇ ਭਾਈ



Eaekaa Sangath Eikath Grihi Basathae Mil Baath N Karathae Bhaaee ||

एका संगति इकतु ग्रिहि बसते मिलि बात करते भाई



ਰੱਬ ਤੇ ਬੰਦਾ, ਜੀਵ ਇੱਕਠੇ ਹਨ। ਇੱਕ ਤਨ-ਮਨ ਵਿੱਚ ਰਹਿ ਰਹੇ ਹਨ। ਇੱਕ ਦੂਜੇ ਨਾਲ ਜਾਂਣ-ਪਛਾਣ ਕਰਕੇ, ਗੱਲਾਂ ਨਹੀਂ ਕਰਦੇ ਮੇਰੇ ਦੋਸਤੋ-ਭਾਈਉ॥

The one lives together with the other in the same house, but they do not talk to one another, O Siblings of Destiny.

8876 ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ੨॥



Eaek Basath Bin Panch Dhuhaelae Ouh Basath Agochar Thaaee ||2||

एक बसतु बिनु पंच दुहेले ओह बसतु अगोचर ठाई ॥२॥

ਇੱਕ ਰੱਬ ਦੇ ਨਾਂ ਜਾਹਰ ਹੋਣ ਕਾਰਨ ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਪਰ ਉਹ ਪੰਜੇ ਰੱਬ ਦਾ ਕੁੱਝ ਨਹੀਂ ਵਿਗਾੜ ਸਕਦੇ||2||


Without the one substance, the five are miserable; that substance is in the unapproachable place. ||2||
8877 ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ



Jis Kaa Grihu Thin Dheeaa Thaalaa Kunjee Gur Soupaaee ||

जिस का ग्रिहु तिनि दीआ ताला कुंजी गुर सउपाई

ਸਤਿਗੁਰ ਜੀ ਪਾਸ ਇਸ ਜਿੰਦੇ ਦੀ ਚਾਬੀ ਹੈ। ਇਹ ਸਰੀਰ ਤਨ-ਮਨ ਰੱਬ ਦਾ ਘਰ ਹੈ। ਉਤੋਂ ਦੀ ਤਾਲਾ ਲੱਗਾ ਲੇ ਬੰਦ ਕੀਤਾ ਹੈ॥

Given the key to the Sathigur, the one whose home it is, has locked it up. All body in liveing God.

8878 ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ੩॥



Anik Oupaav Karae Nehee Paavai Bin Sathigur Saranaaee ||3||

अनिक उपाव करे नही पावै बिनु सतिगुर सरणाई ॥३॥

ਸਤਿਗੁਰ ਜੀ ਦਾ ਬੰਦਾ ਲੜ ਨਹੀਂ ਫੜਦਾ। ਰੱਬੀ ਬਾਣੀ ਨਹੀਂ ਬਿਚਾਰਦਾ। ਹੋਰ ਬਥੇਰੇ ਤਰੀਕੇ ਲੱਭਦਾ ਹੈ। ਭੱਟਕਦਾ ਫਿਰਦਾ ਹੈ ||3||


Without the Sanctuary of the True Sathigur. You may make all sorts of efforts, but it cannot be obtained. ||3||
8879 ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ



Jin Kae Bandhhan Kaattae Sathigur Thin Saadhhasangath Liv Laaee ||

जिन के बंधन काटे सतिगुर तिन साधसंगति लिव लाई

ਸਤਿਗੁਰ ਜੀ ਜਿਸ ਨੂੰ ਪਾਪਾਂ-ਮਾੜੇ ਕੰਮਾਂ ਤੋਂ ਰੋਕ ਦਿੰਦੇ ਹਨ। ਉਹੀ ਗੁਰੂ ਪਿਆਰਿਆਂ ਭਗਤਾਂ ਵਿੱਚ ਬੈਠ ਕੇ, ਪ੍ਰਭੂ ਦੇ ਗੀਤ ਗਾਉਂਦੇ ਹਨ। ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਹਨ॥

Those whose bonds have been broken by the True Sathigur. enshrine love for the Sathigur Saadh Sangat, the Company of the Holy.

8880 ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਭਾਈ ੪॥



Panch Janaa Mil Mangal Gaaeiaa Har Naanak Bhaedh N Bhaaee ||4||

पंच जना मिलि मंगलु गाइआ हरि नानक भेदु भाई ॥४॥

ਸਤਿਗੁਰ ਨਾਨਕ ਜੀ ਤੇ ਪ੍ਰਭੂ-ਪ੍ਰਮਾਤਮਾਂ, ਭਗਤਾ, ਰੱਬੀ ਬਾਣੀ ਨੂੰ ਗਾਉਣ, ਸੁਣਨ, ਬਿਚਾਰਨ ਵਾਲਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਜਿੰਨਾਂ ਨੇ ਪੰਜ ਸਰੀਰਕ ਕਿਰਿਆ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਨੂੰ ਬਸ ਕਰ ਲਿਆ ਹੈ||4||


Sathigur Nanak, there is no difference between them, Siblings of Destiny. The self-elect, the self-realized beings, meet together and sing the joyous songs of the God . ||4||
8881 ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ



Maerae Raam Raae Ein Bidhh Milai Gusaaee ||

मेरे राम राइ इन बिधि मिलै गुसाई



ਮੇਰੇ ਪ੍ਰੀਤਮ ਪ੍ਰਭੂ ਜੀ ਰੱਬ ਦੀ ਪ੍ਰਸੰਸਾ ਕਰਕੇ ਹੀ, ਮੇਰੇ ਸਿਰ ਦਾ ਸਾਂਈਂ, ਮੇਰਾ ਰਾਖਾ ਪ੍ਰਮਾਤਮਾਂ ਮਿਲਦਾ ਹੈ॥

This is how my Sovereign Lord King, the God of the Universe, is met.

8882 ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ੧॥ ਰਹਾਉ ਦੂਜਾ ੧॥੧੨੨॥



Sehaj Bhaeiaa Bhram Khin Mehi Naathaa Mil Jothee Joth Samaaee ||1|| Rehaao Dhoojaa ||1||122||

सहजु भइआ भ्रमु खिन महि नाठा मिलि जोती जोति समाई ॥१॥ रहाउ दूजा ॥१॥१२२॥

ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮੇਰਾ ਮਨ ਪ੍ਰਭੂ ਭਗਤੀ ਵਿੱਚ ਬੈਠ ਗਿਆ ਹੈ। ਸਤਿਗੁਰ ਨਾਨਕ ਜੀ ਦੀ ਜੋਤ ਨਾਲ, ਮੇਰੀ ਜੋਤ ਲੱਗ ਕੇ, ਪ੍ਰਭੂ ਨਾਲ ਜੋਤ ਲੱਗ ਗਈ ਹੈ ||1 ਰਹਾਉ ਦੂਜਾ ੧॥੧੨੨॥

Celestial bliss is attained in an instant, and doubt is dispelled. Meeting Sathigur Nanak. My light merges in the God light. ||1||Second Pause||1||122||

8883 ਗਉੜੀ ਮਹਲਾ



Gourree Mehalaa 5 ||

गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5

8884 ਐਸੋ ਪਰਚਉ ਪਾਇਓ



Aiso Paracho Paaeiou ||

ऐसो परचउ पाइओ



ਰੱਬ ਨੇ ਐਸੀ ਮੱਤ ਦੇ ਦਿੱਤੀ ਹੈ। ਐਸੇ ਪਾਸੇ ਤੋਰ ਦਿੱਤਾ ਹੈ॥

I am intimate with Him.

8885 ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ੧॥ ਰਹਾਉ



Karee Kirapaa Dhaeiaal Beethulai Sathigur Mujhehi Bathaaeiou ||1|| Rehaao ||

करी क्रिपा दइआल बीठुलै सतिगुर मुझहि बताइओ ॥१॥ रहाउ

ਮੈਨੂੰ ਸਤਿਗੁਰ ਜੀ ਨਾਲ ਮਿਲਾ ਦਿੱਤਾ ਹੈ। ਪ੍ਰੇਮ ਭਗਤੀ ਦੇ ਸੋਮੇ ਰੱਬ ਨੇ ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕੀਤੀ ਹੈ ੧॥ ਰਹਾਉ

Granting His Grace, my Kind Beloved has told me of the Sathigur . ||1||Pause||

8886 ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ



Jath Kath Dhaekho Thath Thath Thum Hee Mohi Eihu Bisuaas Hoe Aaeiou ||

जत कत देखउ तत तत तुम ही मोहि इहु बिसुआसु होइ आइओ



ਹੁਣ ਮੈਂ ਜਿਧਰ ਵੀ ਦੇਖਾਂ, ਮੈਨੂੰ ਰੱਬ ਜੀ ਤੂੰਹੀਂ ਤੂੰ ਦਿਸਦਾ ਹੈ। ਮੈਨੂੰ ਜ਼ਕੀਨ ਹੈ, ਸਬ ਤੂੰਹੀਂ ਕਰਦਾ ਹੈ॥

Wherever I look, there You are. I am totally convinced of this.

8887 ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ੧॥



Kai Pehi Karo Aradhaas Baenathee Jo Sunatho Hai Raghuraaeiou ||1||

कै पहि करउ अरदासि बेनती जउ सुनतो है रघुराइओ ॥१॥

ਮੈਂ ਹੋਰ ਕਿਸੇ ਕੋਲ ਕੁੱਝ ਲੈਣ ਲਈ ਤਰਲੇ, ਮਿੰਨਤਾਂ ਕਿਉਂ ਕਰਾਂ, ਜਦੋਂ ਮੇਰਾ ਪਾਲਣ, ਪੈਦਾ ਕਰਨ ਵਾਲਾ ਰੱਬ ਆਪ ਮੇਰੀ ਹਰ ਗੱਲ ਸੁਣਦਾ ਹੈ ||1||

Unto whom should I pray? The God Himself hears all my pray. ||1||

8888 ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ



Lehiou Sehasaa Bandhhan Gur Thorae Thaan Sadhaa Sehaj Sukh Paaeiou ||

लहिओ सहसा बंधन गुरि तोरे तां सदा सहज सुखु पाइओ



ਸਤਿਗੁਰ ਜੀ ਸਾਰੇ ਡਰ, ਸਹਿਮ, ਫ਼ਿਕਰ ਦੁਨੀਆਂ ਦੇ ਝੰਜਟਾਂ ਦੀ ਚਿੰਤਾ ਮੁੱਕਾ ਦਿੰਦੇ ਹਨ। ਮਨ ਭੱਟਕਣਾਂ ਛੱਡ ਦਿੰਦਾ ਹੈ। ਜਿੰਦਗੀ ਵਿੱਚ ਜਿੰਦ-ਜਾਨ ਸਰੀਰ ਨੂੰ ਹਰ ਅੰਨਦ ਸੁਖ ਮਿਲ ਜਾਂਦੇ ਹਨ॥

The Sathigur has cut away my bonds, and I have found eternal peace.My anxiety is over.

8889 ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ੨॥



Honaa Saa Soee Fun Hosee Sukh Dhukh Kehaa Dhikhaaeiou ||2||

होणा सा सोई फुनि होसी सुखु दुखु कहा दिखाइओ ॥२॥

ਜੋ ਜੀਵਨ ਵਿੱਚ ਘੱਟਨਾ ਵਾਪਰਨੀ ਹੈ। ਉਸ ਨੂੰ ਕੋਈ ਟਾਲ ਨਹੀਂ ਸਕਦਾ। ਰੱਬ ਤੋਂ ਬਗੈਰ ਦਰਦ, ਪੀੜਾ, ਅੰਨਦ, ਖੁਸ਼ੀਆਂ ਹੋਰ ਕੋਈ ਦੂਜਾ ਨਹੀਂ ਦੇ ਸਕਦਾ||2||


Whatever shall be, shall be in the end; so where can pain and pleasure be seen? ||2||
8890 ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ



Khandd Brehamandd Kaa Eaeko Thaanaa Gur Paradhaa Khol Dhikhaaeiou ||

खंड ब्रहमंड का एको ठाणा गुरि परदा खोलि दिखाइओ

ਸਤਿਗੁਰ ਜੀ ਨੇ ਮਨ ਅੰਦਰ ਹੀ ਰੱਬ ਦਿਖਾ ਦਿੱਤਾ ਹੈ। ਹੁਣ ਉਸ ਤਾਕਤ ਨਾ, ਹਰ ਪਾਸੇ ਖੰਡ ਬ੍ਰਹਮੰਡ ਧਰਤੀਆਂ, ਪਤਲਾਂ, ਅਕਾਸ਼, ਜਲ, ਥਲ ਸਬ ਪਾਸੇ ਪ੍ਰਭੂ ਦਿਸਦਾ ਹੈ॥

Sathigur has removed the veil of illusion, and shown this to me. The continents and the solar systems rest in the support of the One God.

8891 ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ੩॥



No Nidhh Naam Nidhhaan Eik Thaaee Tho Baahar Kaithai Jaaeiou ||3||

नउ निधि नामु निधानु इक ठाई तउ बाहरि कैठै जाइओ ॥३॥

ਜਿਸ ਨੂੰ ਮਨ ਅੰਦਰ ਹੀ ਰੱਬ ਦਿਖਦਾ ਹੈ। ਉਹ ਤਾਕਤਵਾਰ ਪ੍ਰਭੂ ਨੂੰ ਛੱਡ ਕੇ, ਦੁਨੀਆਂ ਦੀਆਂ ਕੀਮਤੀ ਵਸਤੂਆਂ, ਹੋਰ ਕਿਤੋਂ ਕਿਉਂ ਲੱਭਣ ਜਾਵੇਗਾ? ਰੱਬ ਆਪਦੇ, ਉਸ ਪਿਆਰੇ ਨੂੰ ਸਬ ਕੁੱਝ, ਘਰ ਬੈਠੇ ਨੂੰ ਰੱਬ ਦੇਵੇਗਾ||3||


The nine treasures of the wealth of the Name of the God are in that one place. Where else should we go? ||3||
8892 ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ



Eaekai Kanik Anik Bhaath Saajee Bahu Parakaar Rachaaeiou ||

एकै कनिक अनिक भाति साजी बहु परकार रचाइओ



ਜਿਵੇਂ ਸੁਨਿਆਰਾ ਬਹੁਤ ਤਰਾਂ ਦੇ ਗਹਿੱਣੇ ਘੱੜਦਾ ਹੈ। ਉਸੇ ਤਰਾਂ ਰੱਬ ਨੇ ਦੁਨੀਆਂ, ਸ੍ਰਿਸਟੀ ਬੇਅੰਤ ਰੰਗਾਂ ਵਿੱਚ, ਅਕਾਰਾਂ, ਭਾਂਤ-ਭਾਤ ਦੀ ਬਣਾਈ ਹੋਈ ਹੈ॥

The same gold is fashioned into various articles; just so, the God has made the many patterns of the creation.

8893 ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ੪॥੨॥੧੨੩॥



Kahu Naanak Bharam Gur Khoee Hai Eiv Thathai Thath Milaaeiou ||4||2||123||

कहु नानक भरमु गुरि खोई है इव ततै ततु मिलाइओ ॥४॥२॥१२३॥

ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਸਤਿਗੁਰ ਜੀ, ਮਨ ਦੇ ਸਾਰੇ ਡਰ, ਸਹਿਮ ਚੱਕ ਦਿੰਦੇ ਹਨ। ਬੰਦੇ ਦੀ ਮਨ ਦੀ ਜੋਤ, ਪ੍ਰਭੂ ਦੀ ਜੋਤ ਨਾਲ ਮਿਲਾ ਦਿੰਦੇ ਹਨ। ਪ੍ਰਭੂ, ਭਗਤ, ਰੱਬ ਦੇ ਪਿਆਰੇ, ਬੰਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ||4||2||123||

Says Sathigur Nanak, the Sathigur has dispelled my doubt; in this way, my essence merges into God's essence. ||4||2||123||

8894 ਗਉੜੀ ਮਹਲਾ



Gourree Mehalaa 5 ||

गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5

8895 ਅਉਧ ਘਟੈ ਦਿਨਸੁ ਰੈਨਾਰੇ



Aoudhh Ghattai Dhinas Rainaarae ||

अउध घटै दिनसु रैनारे



ਬੰਦੇ ਤੇਰੀ ਉਮਰ ਹਰ ਰੋਜ਼ ਹਰ ਦਿਨ ਰਾਤ ਮੁੱਕ ਰਹੀ ਹੈ॥

This life is diminishing, day and night.

8896 ਮਨ ਗੁਰ ਮਿਲਿ ਕਾਜ ਸਵਾਰੇ ੧॥ ਰਹਾਉ



Man Gur Mil Kaaj Savaarae ||1|| Rehaao ||

मन गुर मिलि काज सवारे ॥१॥ रहाउ

ਸਤਿਗੁਰ ਨਾਲ ਰਲ ਕੇ ਜੀਵਨ ਦੇ ਕੰਮ ਪਵਿੱਤਰ ਕਰ ਲੈ੧॥ ਰਹਾਉ



Meeting with Sathigur, your affairs shall be resolved. ||1||Pause||

8897 ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ



Karo Baenanthee Sunahu Maerae Meethaa Santh Ttehal Kee Baelaa ||

करउ बेनंती सुनहु मेरे मीता संत टहल की बेला



ਮੇਰੇ ਪਿਆਰੇ ਸਾਥੀਉ ਮੈਂ ਬੇਨਤੀ ਮੰਨੋ, ਰੱਬ ਦੇ ਭਗਤਾਂ ਦੀ ਸੇਵਾ ਚਾਕਰੀ ਕਰਨ ਦਾ ਸਮਾਂ ਹੈ॥

Listen, my friends, I beg of you: now is the time to serve the Saints.

8898 ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ੧॥



Eehaa Khaatt Chalahu Har Laahaa Aagai Basan Suhaelaa ||1||

ईहा खाटि चलहु हरि लाहा आगै बसनु सुहेला ॥१॥

ਇਸ ਦੁਨੀਆਂ ਵਿੱਚ ਰੱਬ ਨੂੰ ਯਾਦ ਕਰੀਏ, ਮਰਨ ਪਿਛੋਂ ਉਸ ਦੁਨੀਆਂ ਵਿੱਚ ਅੰਨਦ ਸੁਖ ਮਿਲਦਾ ਹੈ||1||

This world, earn the profit of the Lord's Name, and hereafter, you shall dwell in peace. ||1||

8899 ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ



Eihu Sansaar Bikaar Sehasae Mehi Thariou Breham Giaanee ||

इहु संसारु बिकारु सहसे महि तरिओ ब्रहम गिआनी



ਇਹ ਦੁਨੀਆਂ ਦੇ ਬੰਦੇ ਅੱਗੇ, ਨਾਂ ਕੰਮ ਆਉਣ ਵਾਲਾ, ਧੰਨ ਇੱਕਠਾ ਕਰਨ ਵਿੱਚ ਲੱਗੇ ਹਨ। ਜੋ ਮਰਨ ਪਿਛੋਂ ਨਾਲ ਨਹੀਂ ਜਾਂਦਾਂ। ਰੱਬੀ ਬਾਣੀ ਦੀ ਬਿਚਾਰ ਕਰਨ ਵਾਲੇ, ਗੁਣ ਹਾਂਸਲ ਕਰਕੇ ਪਵਿੱਤਰ ਹੋਣ ਨਾਲ, ਮਾੜੇ ਪਾਪਾਂ ਤੋਂ, ਦੁਨੀਆਂ ਦੇ ਵਾਧੂ ਝੰਜਟ ਤੋਂ ਬਚ ਜਾਂਦੇ ਹਨ॥

This world is engrossed in corruption and cynicism. Only those who know God are saved.

8900 ਜਿਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ੨॥



Jisehi Jagaae Peeaaeae Har Ras Akathh Kathhaa Thin Jaanee ||2||

जिसहि जगाइ पीआए हरि रसु अकथ कथा तिनि जानी ॥२॥

ਜਿਸ ਬੰਦੇ ਨੂੰ ਰੱਬ ਆਪ ਸੋਝੀ ਦਿੰਦਾ ਹੈ। ਉਹੀ ਰੱਬੀ ਬਾਣੀ ਦਾ ਸੁਆਦ ਲੈ ਸਕਦਾ ਹੈ। ਉਹੀ ਬੰਦਾ ਰੱਬੀ ਬਾਣੀ ਨੂੰ ਸੁਣ, ਗਾ ਕੇ, ਬਿਚਾਰ ਕਰਦਾ ਹੈ||2||


Those who are awakened by the Lord to drink in this sublime essence, come to know the Unspoken Speech of the God . ||2||
8901 ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ



Jaa Ko Aaeae Soee Vihaajhahu Har Gur Thae Manehi Basaeraa ||

जा कउ आए सोई विहाझहु हरि गुर ते मनहि बसेरा

ਜਿਸ ਕੰਮ ਕਰਕੇ ਜਨਮ ਲਿਆ ਹੈ। ਰੱਬ ਨੂੰ ਚੇਤੇ ਕਰੀਏ, ਸਤਿਗੁਰ ਜੀ ਦੇ ਲੜ ਲੱਗਿਆ, ਜੀਵਨ ਵਿੱਚ ਰੱਬ ਦਾ ਨਾਂਮ ਵੱਸ ਸਕਦਾ ਹੈ॥



Purchase only that for which you have come into the world, and through Sathigur, the God shall dwell within your mind.

8902 ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਹੋਇਗੋ ਫੇਰਾ ੩॥



Nij Ghar Mehal Paavahu Sukh Sehajae Bahur N Hoeigo Faeraa ||3||

निज घरि महलु पावहु सुख सहजे बहुरि होइगो फेरा ॥३॥

ਆਪਦੇ ਹੀ ਤਨ-ਸਰੀਰ ਦੇ ਅੰਦਰ ਮਨ ਵਿੱਚ ਧਿਆਨ ਦੇਣ ਨਾਲ ਅਚਾਨਿਕ ਹੀ ਪ੍ਰਭੂ ਨੂੰ ਦੇਖ ਸਕਦੇ ਹਾਂ। ਰੱਬ ਨੂੰ ਮਿਲ ਕੇ, ਬੇਅੰਤ ਅੰਨਦ ਮਿਲ ਜਾਵੇਗਾ। ਜਨਮ-ਮਰਨ ਦਾ ਨਬੇੜਾ ਹੋ ਜਾਵੇਗਾ||3||


Within the home of your own inner being, you shall obtain the Mansion of the God 's Presence with intuitive ease. You shall not be consigned again to the wheel of reincarnation. ||3||
8903 ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ



Antharajaamee Purakh Bidhhaathae Saradhhaa Man Kee Poorae ||

अंतरजामी पुरख बिधाते सरधा मन की पूरे



ਦਿਲਾਂ ਦੀਆਂ ਜਾਨਣ ਵਾਲੇ, ਦਾਤਾਂ ਦੇਣ ਵਾਲੇ, ਦੁਨੀਆਂ ਦੇ ਮਾਲਕ, ਰੱਬ ਜੀ, ਮੇਰੀ ਵੀ ਮਨੋਂ ਕਾਂਮਨਾਂ ਪੂਰੀ ਕਰਦੇ॥

Inner-knower, Searcher of hearts, Primal Being, Architect of Destiny: please fulfill this yearning of my mind.

8904 ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ੪॥੩॥੧੨੪॥



Naanak Dhaas Eihee Sukh Maagai Mo Ko Kar Santhan Kee Dhhoorae ||4||3||124||

नानकु दासु इही सुखु मागै मो कउ करि संतन की धूरे ॥४॥३॥१२४॥

ਸਤਿਗੁਰ ਨਾਨਕ ਜੀ ਮੈਂ ਤੇਰਾ ਗੋਲਾ, ਚਾਕਰ ਇਸੇ ਵਿੱਚ ਅੰਨਦ ਦੀਆਂ ਲੋਚਦਾਂ ਹਾਂ। ਮੈਨੂੰ ਸਤਿਗੁਰ ਜੀ ਆਪਦੇ ਚਰਨਾਂ ਨਾਲ ਜੋੜ ਕੇ, ਪਿਆਰੇ ਭਗਤਾਂ ਦੀ ਸੰਗਤ ਦੇ ਕੇ, ਚਰਨਾਂ ਦੀ ਧੂੜੀ ਬੱਣਾਂ ਦਿਉ। ਮੈਂ ਤੇਰਾ ਨਾਂ ਚੇਤੇ ਕਰਨ ਵਾਲਿਆਂ ਦੇ ਪੈਰਾਂ ਵਿੱਚ ਰੁਲ ਜਾਂਵਾਂ||4||3||124||

Sathigur Nanak, Your slave, begs for this happiness: let me be the dust of the feet of the Saints. ||4||3||124||

8905 ਗਉੜੀ ਮਹਲਾ



Gourree Mehalaa 5 ||

गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5

8906 ਰਾਖੁ ਪਿਤਾ ਪ੍ਰਭ ਮੇਰੇ



Raakh Pithaa Prabh Maerae ||

राखु पिता प्रभ मेरे



ਮੇਰੇ ਪ੍ਰਮਾਤਮਾਂ, ਮੈਨੂੰ ਪੈਦਾ ਕਰਨ ਤੇ ਪਾਲਣ ਵਾਲੇ , ਬਾਪ ਮੈਨੂੰ ਬਚਾ ਲੈ॥

My Father God save me.

8907 ਮੋਹਿ ਨਿਰਗੁਨੁ ਸਭ ਗੁਨ ਤੇਰੇ ੧॥ ਰਹਾਉ



Mohi Niragun Sabh Gun Thaerae ||1|| Rehaao ||

मोहि निरगुनु सभ गुन तेरे ॥१॥ रहाउ

ਮੇਰੇ ਵਿੱਚ ਕੋਈ ਕੰਮ ਕਰਨ ਦੀ ਸ਼ਕਤੀ ਨਹੀਂ ਹੈ। ਰੱਬ ਜੀ ਸਾਰੇ ਕੰਮ ਤੂੰ ਆਪ ਹੀ ਕਰਦਾਂ ਹੈ 1॥ ਰਹਾਉ

I am worthless and without virtue. all virtues are Yours. ||1||Pause||

8908 ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ



Panch Bikhaadhee Eaek Gareebaa Raakhahu Raakhanehaarae ||

पंच बिखादी एकु गरीबा राखहु राखनहारे



ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਮੈਂ ਇੱਕ ਨਿਤਾਣਾਂ, ਕੰਮਜ਼ੋਰ ਬੰਦਾ ਹਾਂ। ਪ੍ਰਭੂ ਜੀ ਮੇਰੀ ਤੁਸੀ ਹੀ ਰੱਖਿਆ ਕਰਕੇ, ਮੈਨੂੰ ਇੰਨਾਂ ਪੰਜਾ ਤੋਂ ਬਚਾ ਸਕਦੇ ਹੋ॥

The five vicious thieves are assaulting my poor being; save me, Savior God.

8909 ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ੧॥



Khaedh Karehi Ar Bahuth Santhaavehi Aaeiou Saran Thuhaarae ||1||

खेदु करहि अरु बहुतु संतावहि आइओ सरनि तुहारे ॥१॥

ਪੰਜੇ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਆਪੋਦੇ ਵਿੱਚ ਉਲਝਾ ਕੇ, ਬਹੁਤ ਤੰਗ ਕਰਦੇ ਹਨ। ਮੈਂ ਇੰਨਾਂ ਤੋਂ ਬਚਣ ਲਈ ਪ੍ਰਭੂ ਜੀ ਤੇਰਾ ਆਸਰਾ ਲੈਣ ਆ ਗਿਆ ||1||


They are tormenting and torturing me. I have come, seeking Your Sanctuary. ||1||

Comments

Popular Posts