ਸਤਿਗੁਰ ਜੀ ਮੇਹਰਬਾਨੀ ਨਾਲ ਵਿਕਾਰ ਦੇ ਕੰਮ ਛੱਡ ਕੇ, ਆਪਣੇ ਆਪ ਨੂੰ ਗੂਣਾਂ ਨਾਲ ਪਵਿੱਤਰ ਕਰ ਲਿਆ ਹੈ satwinder_7@hotmail.com
08/3/ 2013. 202

ਸਤਿਗੁਰ ਜੀ ਮੇਹਰਬਾਨੀ ਨਾਲ ਵਿਕਾਰ ਦੇ ਕੰਮ ਛੱਡ ਕੇ, ਆਪਣੇ ਆਪ ਨੂੰ ਗੂਣਾਂ ਨਾਲ ਪਵਿੱਤਰ ਕਰ ਲਿਆ ਹੈ। ਬੰਦੇ ਦਾ ਪ੍ਰਭੂ ਆਪ ਹੀ ਆਪੇ ਮਦੱਦ ਕਰਨ ਵਾਲਾ ਬੱਣਦਾ ਹੈ। ਜੋ ਬੰਦੇ ਆਪਣੀ ਮੈਂ-ਹੰਕਾਂਰ ਨੂੰ ਭੁੱਲਾ ਕੇ, ਰੱਬ ਨੂੰ ਚੇਤੇ ਕਰਦੇ ਹਨ। ਉਹ ਰੱਬ ਦਾ ਰੂਪ ਬੱਣ ਜਾਂਦੇ ਹਨ। ਮੇਹਰਬਾਨੀ ਦੇ ਭੰਡਾਰ ਦੇ ਦੇ ਮਾਲਕ ਦੌ ਓਟ ਤੱਕੀ ਹੈ। ਜਿਸ ਦੀ ਲੋਚਾ ਕੀਤੀ ਸੀ, ਉਹ ਪ੍ਰਭੂ ਪ੍ਰੀਤਮ ਮਨ ਅੰਦਰੋਂ ਹੀ ਲੱਭ ਲਿਆ ਹੈ। ਰੱਬ ਨੂੰ ਬਾਹਰ ਲੱਭਣ ਕਿਥੇ ਜਾਣਾਂ ਹੈ। ਪ੍ਰਭੂ ਮਨ ਅੰਦਰ ਹੀ ਮਨ ਹਨ. ਮਨ ਰੱਬ ਦੇ ਪਿਆਰ ਵਿੱਚ ਰੰਗਿਆ ਗਿਆ ਹੈ। ਮਨ ਨੂੰ ਬਹੁਤ ਅੰਨਦ ਮਿਲ ਗਿਆ ਹੈ। ਸਤਿਗੁਰ ਨਾਨਕ ਜੀ ਦੀ ਮੇਹਰਬਾਨੀ ਨਾਲ ਗੁਰੂ ਪਿਆਰੇ ਅੰਨਦ ਵਿੱਚ ਰਹਿੰਦੇ ਹਨ। ਜੋ ਪ੍ਰਭੂ ਨੂੰ ਚਿਤ ਵਿੱਚ ਯਾਦ ਰੱਖਦੇ ਹਨ। ਘਰ ਬੈਠੇ ਹੀ ਤੀਰਥ ਸਥਾਂਨਾਂ ਤੇ ਕਰੋੜਾਂ ਬਾਰ ਪਾਣੀ ਚੂਬੀਆਂ ਲਾ ਕੇ ਇਸ਼ਨਾਨ ਕਰਦੇ ਹਨ। ਸੌ ਲੱਖ ਦਾ ਇੱਕ ਇੱਕ ਕਰੋੜ, ਸੌ ਕਰੋੜ ਦਾ ਇੱਕ ਅਰਬ, ਸੌ ਅਰਬ ਦਾ ਇੱਕ ਖ਼ਰਬ ਰੂਪੀਆਂ ਦਾ ਦਾਨ-ਪੂੰਨ ਲੱਗਦਾ ਹੈ। ਜੋ ਪ੍ਰਭੂ ਨੂੰ ਚਿਤ ਵਿੱਚ ਯਾਦ ਰੱਖਦੇ ਹਨ। ਜਿਸ ਦੀ ਜਿੰਦ-ਜਾਨ ਰੱਬ ਨੂੰ ਯਾਦ ਕਰਦੀ ਹੈ।

ਜੇ ਸਾਰੀ ਦੁਨੀਆਂ ਹੀ ਸਿਰਜਣਵਾਲੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੇ, ਸ਼ੁੱਧ ਹੋ ਕੇ. ਸਬ ਭਵਜਲ ਤਰ ਸਕਦੀ ਹੈ। ਸਤਿਗੁਰ ਜੀ ਦਾ ਆਸਰਾ ਓਟ ਲੈਣ ਨਾਲ, ਸਤਿਗੁਰ ਜੀ ਤਰਸ ਕਰਕੇ, ਪਾਪ ਮੁੱਕਾ ਕੇ ਪਵਿੱਤਰ ਕਰ ਦਿੰਦੇ ਹਨ। ਅਨੇਕਾਂ ਤਰਾਂ ਦੇ ਪੁੱਠੇ ਲੱਮਕ ਕੇ, ਤੱਪ ਕਰਨ ਦੇ ਅਨੇਕਾਂ ਤੱਪ-ਸਾਧਨਾ ਹਨ। ਉਸ ਨੇ ਸਾਰੇ ਦੁਨੀਆਂ ਲਾਹੇ-ਮੁਨਾਫ਼ੇ, ਮਨੋਂਕਾਮਨਾਂ ਹਾਂਸਲ ਕਰ ਲਏ ਹਨ। ਜੋ ਹਰੀ ਪ੍ਰਭੂ ਜੀ ਦੇ ਨਾਂਮ ਨੂੰ ਜੀਭ ਨਾਲ ਗਾਉਂਦੇ ਹਨ। ਉਸ ਨੇ ਧਰਮਿਕ ਗ੍ਰੰਥਿ ਸਿੰਮ੍ਰਿਤਿ ਸਾਸਤ ਬੇਦ ਪੜ੍ਹ ਲਏ ਹਨ। ਜੋਗੀਆਂ ਦਾ ਗਿਆਨ ਲੈ ਲਿਆ ਹੈ, ਸਿੱਧਾਂ ਦੇ ਨਲ ਜਾਂਣਕਾਰੀ ਹਾਂਸਲ ਕਰ ਲਈ ਹੈ। ਸੰਤੁਸ਼ਟੀ ਹੋ ਗਈ ਹੈ। ਪ੍ਰਭੂ ਦੇ ਚਾਕਰਾਂ, ਪਿਆਰਿਆਂ ਨੂੰ ਰੱਬ ਦਾ ਨਾਂਮ ਚੇਤੇ ਕਰਕੇ, ਅੰਨਦ ਆਉਂਦਾ ਹੈ। ਬੇਅੰਤ, ਬਹੁਤ ਜ਼ਿਆਦਾ, ਬਹੁਤ ਵੱਡੀ ਅੱਕਲ ਵਾਲਾ, ਉਸ ਦੀ ਬੁੱਧੀ ਦਾ ਅੰਨਦਾਜ਼ਾ-ਹਿਸਾਬ ਵੀ ਨਹੀਂ ਲਾ ਸਕਦੇ। ਜੋ ਪ੍ਰਭੂ ਪ੍ਰੀਤਮ ਨੂੰ ਯਾਦ ਕਰਦਾ ਹੈ, ਮਨ ਵਿੱਚ ਚੇਤੇ ਰੱਖਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਦੋਂ ਆਪਦੇ ਭਗਤਾਂ ਉਤੇ ਮੇਹਰਬਾਨ ਹੁੰਦੇ ਹਨ।ਪ੍ਰਭੂ ਜੀ ਗਾ, ਬਿਚਾਰ, ਸੁਣ ਕੇ ਯਾਦ, ਚੇਤੇ ਕਰੀਏ। ਹਰ ਪਾਸੇ ਅੰਨਦ ਬੱਣ ਜਾਵੇਗਾ। ਪ੍ਰਭੂ ਪ੍ਰੀਤਮ ਦੀ ਹੋਦ ਦੇ ਸੋਹਣੇ ਚਰਨਾਂ ਨੂੰ ਮਨ ਵਿੱਚ ਹਾਜ਼ਰ ਸਮਝਿਆ ਹੈ। ਸਤਿਗੁਰ ਗੁਰੂ ਗੋਬਿੰਦੁ ਜੀ ਸਪੂਰਨ ਗਿਆਨ ਗੁਣਾਂ ਵਾਲੇ ਪ੍ਰਭੂ ਹਨ। ਉਸ ਸਤਿਗੁਰ ਜੀ ਨੂੰ ਯਾਦ ਕਰਕੇ, ਮੇਰੇ ਮਨ ਨੂੰ ਅਡੋਲ ਹੋਣ ਦਾ ਧਰਵਾਸ ਆ ਗਿਆ। ਸਤਿਗੁਰ ਜੀ ਨੂੰ ਗੁਰੂ ਗੁਰੂ ਕਰਕੇ, ਹਰ ਸਮੇ ਦਿਨ ਰਾਤ ਯਾਦ ਕਰੀਏ। ਉਸ ਨੂੰ ਚੇਤੇ ਕਰਨ ਨਾਲ ਹੀ ਸਾਰੇ ਕੰਮ-ਕਾਰਜ ਸਿਰੇ ਚੜ੍ਹ ਜਾਂਦੇ ਹਨ। ਪ੍ਰਭੂ ਜੀ ਨੂੰ ਅੱਖੀ ਦੇਖ ਕੇ, ਮਨ ਅਡੋਲ ਹੋ ਕੇ, ਸ਼ਾਂਤ ਹੋ ਗਿਆ ਹੈ। ਪਿਛਲੀਆਂ ਸਾਰੀਆਂ ਜੂਨਾਂ ਦੇ ਪਾਪ-ਮਾੜੇ ਕੰਮ ਨਾਸ਼ ਹੋ ਗਏ ਹਨ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ। ਜਿਸ ਨੂੰ ਪਤਾ ਲੱਗ ਜਾਂਦਾ ਹੈ। ਸਤਿਗੁਰ ਜੀ ਆਪ, ਆਪਦੇ ਲੜ ਲੱਗੇ, ਭਗਤ-ਚਾਕਰ ਦੀ ਲਾਜ਼ ਰੱਖਦੇ ਹਨ।

ਸਤਿਗੁਰ ਪ੍ਰਭੂ ਜੀ ਭਗਤ-ਚਾਕਰ ਦੇ, ਹਰ ਸਮੇਂ ਮੁਸ਼ਕਲ ਵਿੱਚ ਬਰਾਬਰ ਆ ਖੜ੍ਹਦੇ ਹਨ। ਪੂਰਾ ਕੰਮ ਆਪ ਹੀ ਕਰ ਜਾਂਦੇ ਹਨ। ਜਿਵੇਂ ਮਾਂਤਾ-ਪਿਤਾ ਬੱਚੇ ਨੂੰ ਪਾਲਦੇ ਹਨ। ਅਸਲ ਵਿੱਚ ਰੱਬ ਜੀ, ਮਾਂਤਾ-ਪਿਤਾ ਰਾਹੀ, ਸਾਰਾ ਕੁੱਝ ਖਾਂਣ ਨੂੰ ਦਿੰਦਾ ਹੈ। ਮਾਂਤਾ-ਪਿਤਾ ਬੱਣਕੇ ਹਰ ਸਮੇਂ ਆਪ ਪਾਲਦਾ ਹੈ। ਰੱਬ ਦਾ ਓਟ-ਆਸਰਾ ਤੱਕਣ ਨਾਲ ਹਰ ਬੰਦਾ ਕਾਂਮਜ਼ਾਬ ਹੁੰਦਾ ਹੈ। ਲੋਕਾਂ ਵਿੱਚ ਜਾਂਣਿਆਂ ਜਾਂਦਾ ਹੈ। ਸੱਚਾ ਪ੍ਰਭੂ ਜੀ ਸਾਰੀਆਂ ਸ਼ਕਤੀਆਂ ਦਾ ਮਾਲਕ, ਆਪ ਹੀ ਸਾਰੇ ਤਾ ਸਦਾ ਹਾਜ਼ਰ ਹੋ ਕੇ, ਦੁਨੀਆਂ ਚਲਾ ਰਿਹਾ ਹੈ। ਮੇਰੇ ਹਿਰਦੇ ਵਿੱਚ ਦੁਨੀਆਂ ਨੂੰ ਬੱਣਾਉਣ ਵਾਲਾ ਪ੍ਭੂ ਜੀ ਆਪ ਬੈਠਾ ਹੈ। ਮਨ ਦੇ ਸਹਿਮ, ਡਰ, ਵਹਿਮ ਸਬ ਦੂਰ ਹੋ ਗਏ ਹਨ। ਮਨ ਵਿੱਚ ਅੰਨਦ ਬੱਣ ਗਿਆ ਹੈ। ਰੱਬ ਜੀ ਆਪਣੇ ਭਗਤਾਂ ਦੀ ਰਾਖੀ ਮੇਹਰ ਦੀ ਨਜ਼ਰ ਕਰਕੇ ਰੱਖਦਾ ਹੈ। ਪਿਛਲੀਆਂ ਜੂਨਾਂ ਦੇ ਕੀਤੇ ਪਾਪ ਰੱਬ ਜੀ ਕੱਟ ਦਿੰਦੇ ਹਨ। ਪ੍ਰਭੂ ਦੀ ਪ੍ਰਸੰਸਾ ਗੱਲੀ-ਬਾਤੀ ਦੱਸੀ ਨਹੀਂ ਜਾ ਸਕਦੀ। ਉਸ ਦੇ ਗੁਣ ਬਹੁਤ ਹਨ। ਸਤਿਗੁਰ ਨਾਨਕ ਜੀ ਦੇ ਭਗਤ ਪ੍ਰਭੂ ਦਾ ਆਸਰਾ ਰੱਖਦੇ ਹਨ। ਰੱਬ ਇੱਕ ਹੈ। ਸਤਿਗੁਰ ਗੁਰੂ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ।

ਰੱਬ ਜੀ ਦਾ ਹਰ ਥਾਂ ਜ਼ੋਰ ਚਲਦਾ ਹੈ। ਬਾਈ ਉਸੇ ਦੀ ਸ਼ਕਤੀ ਨਾਲ ਦੁਨੀਆਂ ਚਲ ਰਹੀ ਹੈ। ਰੱਬ ਦੀ ਸ਼ਰਨ ਲੈਣ ਵਾਲਾ ਨਰਾਸ਼ ਨਹੀਂ ਹੁੰਦਾ। ਉਸ ਦੇ ਸਾਰੇ ਦੁੱਖ, ਮਸੀਬਤਾਂ ਮੁੱਕ ਜਾਂਦੇ ਹਨ। ਜਿਹੜਾ ਵੀ ਬੰਦਾ ਭਗਵਾਨ ਦੀ ਸ਼ਰਨ ਪੈ ਕੇ ਮਨ ਦੀ ਇੱਛਾ ਸੋਚਦਾ ਹੈ। ਉਹੀ ਮਨੋ-ਕਾਂਮਨਾਂ ਪ੍ਰਭੂ ਪੂਰੀ ਕਰ ਦਿੰਦਾ ਹੈ। ਜਿਹੜਾ ਬੰਦਾ ਹੋਰਾਂ ਦੀ ਭੰਡੀ-ਬੇਇੱਜ਼ਤੀ ਕਰਦਾ ਹੈ। ਉਸ ਦੀ ਤਬਾਹੀ ਭਗਵਾਨ ਜੀ ਆਪ ਕਰ ਦਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਸੇਵਕ ਬਗੈਰ ਕਿਸੇ ਡਰ ਦੇ, ਰੱਬ ਦੇ ਕੰਮਾਂ ਦੀ ਪ੍ਰਸੰਸਾਂ ਕਰਦਾ ਹੈ।

Comments

Popular Posts