ਭਾਗ 41 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਨੂੰ ਆਪਦੀ ਸੇਹਿਤ ਨਾਲ, ਨੰਨੇ-ਮੂੰਨੇ ਦੀ ਜਾਨ ਦਾ ਵੀ ਖਿਆਲ ਰੱਖਣਾਂ ਪੈ ਰਿਹਾ ਸੀ। ਉਸ ਨੂੰ ਨਾਂ ਚਹੁੰਦੇ ਹੋਏ ਵੀ, ਭੋਜਨ ਖਾਾਂਣਾਂ ਪੈਂਦਾ ਸੀ। ਆਂਢ-ਗੁਆਂਢ ਦੀਆਂ ਔਰਤਾਂ ਨੂੰ ਵੀ, ਇੱਕ ਦੂਜੀ ਤੋਂ ਸੁਣ ਕੇ ਪਤਾ ਲੱਗ ਗਿਆ ਸੀ। ਔਰਤਾਂ ਸੀਤਲ ਨੂੰ, ਕਈ ਬਾਰ ਬੱਣਿਆਂ ਹੋਇਆਂ ਖਾਂਣਾਂ ਦੇ ਜਾਂਦੀਆਂ ਸਨ। ਗੁਆਲਾ ਘਰ ਦੁੱਧ ਦੇ ਜਾਦਾ ਸੀ। ਉਹ ਆਪਦੀ ਗਾਂ ਸੀਤਲ ਦੇ ਦਰ ਉਤੇ ਲੈ ਆਉਂਦਾ ਸੀ। ਉਸ ਦੇ ਘਰ ਅੱਗੇ ਆ ਕੇ, ਸੀਤਲ ਤੋਂ ਉਸ ਦਾ ਭਾਂਡਾ ਲੈ ਕੇ, ਉਦੋਂ ਹੀ ਦੁੱਧ ਧਾਰ ਕੱਢ ਕੇ ਦਿੰਦਾ ਸੀ। ਗੁਆਲਾ ਗਾਂ ਲੈ ਕੇ, ਘਰ-ਘਰ ਤੁਰਿਆ ਫਿਰਦਾ ਸੀ। ਗਾਂ ਵੀ ਬਹੁਤ ਸੀਲ ਸੀ। ਆਪ ਹੀ ਆਪਦੇ ਗਾਹਕਾਂ ਦੇ ਦਰਾਂ ਮੂਹਰੇ ਜਾ ਖੜ੍ਹਦੀ ਸੀ। ਸੀਤਲ ਗਾਂ ਨੂੰ ਆਥਣ ਸਵੇਰ ਦੋ-ਦੋ ਰੋਟੀਆਂ ਖਿਲੋਂਉਂਦੀ ਸੀ। ਗਾਂ ਉਸ ਦੇ ਹੱਥ ਚੱਟਦੀ ਸੀ। ਔਰਤਾਂ ਦੁੱਧ ਵਿੱਚ ਨੁਕਸ ਕੱਢ ਹੀ ਦਿੰਦੀਆਂ ਸਨ। ਮਰਦ ਕੰਮਾਂ ਉਤੇ ਚੱਲੇ ਜਾਂਦੇ ਸਨ। ਔਰਤਾਂ ਵਿਹਲੀਆਂ ਹੋ ਜਾਂਦੀਆਂ ਸਨ। ਔਰਤਾਂ ਇੱਕਠੀਆਂ ਹੋ ਕੇ, ਗੱਲਾਂ ਕਰਦੀਆਂ। ਔਰਤਾਂ ਸੀਤਲ ਕੋਲ ਬੈਠੀਆਂ ਸਨ। ਗੁਆਂਢ ਵਾਲੀ ਵੱਡੀ ਉਮਰ ਦੀ ਔਰਤ ਨੇ ਕਿਹਾ, " ਗੁਆਲਾ ਗਾਂ ਤਾਂ ਘਰ-ਘਰ ਲਈ ਫਿਰਦਾ ਹੈ। ਇਹ ਗਾਂ ਨੂੰ ਪਾਣੀ ਪਿਲਾ ਕੇ ਲਿਉਂਦਾ ਹੈ। ਇਸ ਨਾਲ ਗਾਂ ਦੁੱਧ ਵੀ ਵੱਧ ਦਿੰਦੀ ਹੈ। ਦੁੱਧ ਪਤਲਾ ਹੋ ਜਾਂਦਾ ਹੈ। " ਉਸ ਦੀ ਹਾਮੀ ਭਰਦੀ ਨੇ, ਇੱਕ ਹੋਰ ਔਰਤ ਨੇ ਕਿਹਾ, " ਇਹ ਕਿਹੜਾ ਗਾਂ ਨੂੰ ਖ਼ੁਰਾਕ ਚਾਰਦੇ ਹਨ। ਸੁਕੀ ਪਰਾਲੀ ਪਾਈ ਜਾਂਦੇ ਹਨ। ਦੁੱਧ ਕਿਵੇਂ ਗਾੜਾ ਹੋਵੇ? ਪਿੰਡ ਵਾਲੀ ਮੱਝ ਦਾ ਦੁੱਧ, ਕੱਲਕੱਤੇ ਵਾਲੀ ਗਾਂ ਦਾ ਦੁੱਧ ਕਿਵੇਂ ਇੱਕ ਹੋ ਸਕਦਾ ਹੈ? " ਸੀਤਲ ਨੂੰ ਉਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਸਨ। ਸੁਖ ਨੂੰ ਘਰੋਂ ਗਏ ਤਿੰਨ ਦਿਨ ਹੋ ਗਏ ਸਨ। ਸੀਤਲ ਦਾ ਧਿਆਨ ਸੁਖ ਵਿੱਚ ਸੀ। ਉਹ ਇੱਕ-ਇੱਕ ਮਿੰਟ ਵਰਿਆਂ ਜਿਵੇਂ ਕੱਢ ਰਹੀ ਸੀ। ਉਸ ਨੇ ਔਰਤਾਂ ਨੂੰ ਇਹ ਕਹਿ ਦਿੱਤਾ, " ਮੇਰੀ ਤਬੀਅਤ ਠੀਕ ਨਹੀਂ ਹੈ। ਮੈਂ ਅਰਾਮ ਕਰਨਾਂ ਹੈ। ਤੁਸੀਂ ਫਿਰ ਕਦੇ ਆ ਜਾਂਣਾਂ। "

ਸੀਤਲ ਦੀ ਸੁਖ ਵਿੱਚ ਸੁਰਤ ਲੱਗੀ ਹੋਈ ਸੀ। ਉਸ ਨੇ ਸਵੇਰ ਦਾ ਕੁੱਝ ਖਾਦਾ ਵੀ ਨਹੀਂ ਸੀ। ਉਸ ਨੂੰ ਚੱਕਰ ਆਇਆ। ਉਹ ਡਿੱਗਦੀ ਮਸਾਂ ਬਚੀ। ਜੋ ਸਵੇਰੇ ਦੁੱਧ ਲਿਆ ਸੀ। ਹੱਥ ਵੱਜ ਕੇ, ਉਹ ਸਾਰਾ ਡੁਲ ਗਿਆ। ਉਹ ਡੁਲੇ ਦੁੱਧ ਨੂੰ ਸਾਫ਼ ਕਰ ਰਹੀ ਸੀ। ਉਸ ਨੂੰ ਯਾਦ ਆਇਆ। ਦੁੱਧ ਨਾਲ ਮੂੰਹ ਹੱਥ ਧੋਈਏ ਰੰਗ ਚੱਮਕਣ ਲੱਗ ਜਾਦਾ ਹੈ। ਉਸ ਨੇ ਬਚਿਆ ਹੋਇਆ ਦੁੱਧ ਆਪਣੇ ਸਿਰ ਵਿੱਚ ਪਾ ਲਿਆ। ਥੋੜਾ ਜਿਹਾ ਦੁੱਧ ਹੀ ਉਸ ਦੇ ਸਿਰ ਉਤੋਂ ਦੀ ਸਾਰੇ ਪਿੰਡੇ ਉਤੇ ਫੇਲ ਗਿਆ। ਉਸ ਦੇ ਸਿਰ ਨੂੰ ਠੰਡ ਪੈ ਗਈ। ਸੁਖ ਵੀ ਬਾਹਰੋਂ ਆ ਗਿਆ ਸੀ। ਉਸ ਨੇ ਜਦੋਂ ਸੀਤਲ ਨੂੰ ਦੁੱਧ ਨਾਲ ਭਿੱਜੀ ਦੇਖਿਆ। ਫ਼ਰਸ਼ ਉਤੇ ਵੀ ਦੁੱਧ ਡੁਲਿਆ ਫਿਰਦਾ ਸੀ। ਉਸ ਨੇ ਕਿਹਾ, " ਕਿਆ ਬਾਤਾਂ ਹਨ। ਸੀਤਲ ਦੁੱਧੀ ਪੁੱਤੀ ਫਲਦੀ ਹੈ। ਅਸੀਂ ਸ਼ੜਕਾਂ ਉਤੇ ਦਰਖ਼ੱਤਾਂ ਦੇ ਪੱਤੇ ਗਿੱਣ ਕੇ, ਨੋਟ ਲਿਉਂਦੇ ਹਾਂ। ਤੁਸੀਂ ਮਾਂ-ਪੁੱਤ ਦੁੱਧ ਨਾਲ ਨਹਾਈ ਜਾਵੋ। " ਸੀਤਲ ਨੇ ਕਿਹਾ, " ਇਥੇ ਤਾਂ ਮੈਂ ਇਕੱਲੀ ਹਾਂ। ਪੁੱਤਰ ਤਾਂ ਨਹੀਂ ਹੈ। " ਸੁਖ ਨੇ ਕਿਹਾ, " ਮੇਰੇ ਪੁੱਤਰ ਹੀ ਹੋਵੇਗਾ। " ਸੀਤਲ ਨੇ ਕਿਹਾ, " ਮੈਨੂੰ ਬੇਟੀ ਚਾਹੀਦੀ ਹੈ। ਤੈਨੂੰ, ਘਰੋਂ ਗਏ ਨੂੰ ਤਿੰਨ ਦਿਨ ਹੋ ਗਏ। ਮੈਂ ਫ਼ਿਕਰ ਨਾਲ ਮਰੀ ਜਾ ਰਹੀ ਸੀ। ਸਵੇਰ ਦਾ ਮੈਂ ਕੁੱਝ ਖਾਂਦਾ ਵੀ ਨਹੀਂ ਹੈ। ਘੁਮੇਰ ਆਉਣ ਨਾਲ ਦੁੱਧ ਵਿੱਚ ਹੱਥ ਵੱਜਾ ਡੁਲ ਗਿਆ ਸੀ। " ਉਸ ਨੇ ਸੀਤਲ ਨੂੰ ਦੋਂਨੇ ਬਾਂਹਾਂ ਵਿੱਚ ਲੈ ਲਿਆ ਸੀ। ਉਸ ਨੇ ਕਿਹਾ, " ਬਹੁਤੀ ਬਰਸਾਤ ਕਰਕੇ, ਰਸਤਾ ਬੰਦ ਸੀ। ਟਰੱਕਾਂ ਦਾ ਜਾਂਮ ਲੱਗਾ ਸੀ। ਬਾਹਰ ਨਿੱਕਲਣ ਨੂੰ ਰਾਹ ਨਹੀਂ ਸੀ। ਰਸਤੇ ਵਿੱਚ ਫਸੇ ਖੜ੍ਹੇ ਸੀ। ਚੱਲ ਤੈਨੂੰ ਡਾਕਟਰ ਕੋਲ ਲੈ ਚਲਦਾਂ ਹਾਂ। ਨਾਲ ਉਸ ਨੇ ਤੈਨੂੰ ਸੱਦਿਆ ਵੀ ਸੀ। ਹੁਣ ਤਿੰਨ ਮਹੀਨਿਆਂ ਤੋਂ ਉਤੇ ਹੋ ਗਏ ਹਨ। ਤੂੰ ਡਾਕਟਰ ਦੇ ਵੀ ਨਹੀਂ ਗਈ। " ਸੁਖ ਸੀਤਲ ਨੂੰ ਡਾਕਟਰ ਦੇ ਲੈ ਗਿਆ। ਡਾਕਟਰ ਨੇ ਚੈਕਅੱਪ ਕਰਕੇ ਦੱਸਿਆ, " ਸੀਤਲ ਦੇ ਪੇਟ ਵਿੱਚ ਦੋ ਬੱਚੇ ਹਨ। ਇਸ ਨੂੰ ਖਾਂਣ-ਪੀਣ ਦੇ ਨਾਲ ਖੂਨ ਬੱਣਾਉਣ ਵਾਲੀਆਂ ਗੋਲ਼ੀਆਂ ਵੀ ਲੈਣੀਆਂ ਪੈਣੀਆਂ ਹਨ। ਹਰ ਮਹੀਨੇ ਸੀਤਲ ਦੀ ਚੈਕਅੱਪ ਵੀ ਕਰਾਉਣੀ ਬਹੁਤ ਜਰੂਰੀ ਹੈ। " ਸੁਖ ਸੀਤਲ ਨੂੰ ਗੁਰਦੁਆਰਾ ਸਾਹਿਬ ਲੈ ਗਿਆ। ਸੁਖ ਦੀ ਸੀਤਲ ਨੂੰ ਵੀ ਸਮਝ ਨਹੀਂ ਲੱਗੀ ਸੀ। ਅੱਜ ਇਹ ਮਾਹਾਰਾਜ ਨੂੰ ਮੱਥਾ ਟੇਕਣ ਆਪੇ ਹੀ ਕਿਵੇਂ ਆ ਗਿਆ? ਰੱਬ ਦਾ ਸ਼ੁਕਰ ਕਰਨ ਆਇਆ ਹੈ। ਜਾ ਡਰਦਾ ਆਇਆ ਹੈ। ਬਈ ਦੋ ਬੱਚੇ ਹੋਣ ਵਾਲੇ ਹਨ। ਸਬ ਕੁੱਝ ਸੁਖ ਸਾਂਦ ਨਾਲ ਨਿਬੜ ਜਾਵੇ। ਜਾਂ ਫਿਰ ਦੋਂਨੇਂ ਮੁੰਡੇ ਹੀ ਮੰਗਣ ਆਇਆ ਸੀ। ਸੁਖ ਤੇ ਸੀਤਲ ਘਰ ਆ ਗਏ ਸਨ । ਸੀਤਲ ਨੇ ਸੁਖ ਨੂੰ ਪੁੱਛਿਆ, " ਅੱਜ ਗੁਰਦੁਆਰਾ ਸਾਹਿਬ ਜਾਂਣ ਲਈ ਕਿਵੇਂ ਜੀਅ ਕਰ ਆਇਆ? ਰੱਬ ਤੋਂ ਕੀ ਮੰਗਿਆ ਹੈ?" ਸੁਖ ਨੇ ਕਿਹਾ, " ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ? ਅੱਗੇ ਵੀ ਰੱਬ ਦਾ ਦਿੱਤਾ ਖਾਂਦੇ ਹਾਂ। ਮੈਂ ਤਾਂ ਗੁਰਦੁਆਰਾ ਸਾਹਿਬ ਰੋਟੀ ਖਾਂਣ ਗਿਆ ਸੀ। ਤੇਰੇ ਤੋਂ ਤਾਂ ਰੋਟੀ ਪੱਕਣੀ ਨਹੀਂ ਸੀ। " ਸੀਤਲ ਨੇ ਕਿਹਾ, " ਅੱਜ ਤੇਰੀ ਉਡੀਕ ਸੀ। ਸਬਜ਼ੀ ਤਾਂ ਮੈਂ ਸਵੇਰੇ ਹੀ ਬੱਣਾਂ ਲਈ ਸੀ।

ਸੁਖ ਉਸ ਦੀ ਅੱਧੀ ਗੱਲ ਸੁਣ ਕੇ ਹੀ ਬੀਹੀ ਵਿੱਚ ਜਾ ਖੜ੍ਹਾ ਸੀ। ਸੀਤਲ ਨੂੰ ਲੱਗਾ. ਉਹ ਕਿਸੇ ਨੂੰ ਉਡੀਕ ਰਿਹਾ ਹੈ। ਸੀਤਲ ਨੇ ਬਾਹਰ ਝਾਤੀ ਮਾਰ ਕੇ ਦੇਖਿਆ। ਉਹ ਇਕੱਲਾ ਹੀ ਗਲ਼ੀ ਵਿੱਚ ਖੜ੍ਹਾ ਸੀ। ਸੀਤਲ ਦਾ ਘਰ ਦੇ ਅੰਦਰ ਮਨ ਨਹੀਂ ਲੱਗ ਰਿਹਾ ਸੀ। ਉਸ ਫਿਰ ਸੁਖ ਕੋਲ ਜਾਂਣ ਲਈ, ਘਰੋਂ ਬਾਹਰ ਨਿੱਕਲੀ ਹੀ ਸੀ। ਉਸ ਨੇ ਦੇਖਿਆ। ਸੁਖ ਗੁਆਂਢੀਆਂ ਦੀ ਕੁੜੀ ਨਾਲ ਗੱਲਾਂ ਕਰ ਰਿਹਾ ਹੈ। ਉਹ ਕੁੜੀ ਦਸਵੀਂ ਕਲਾਸ ਵਿੱਚ ਪੜ੍ਹਦੀ ਸੀ। ਅੱਜ ਕੱਲ ਸੀਤਲ ਕੋਲ ਵੀ ਬਹੁਤ ਆਉਣ ਲੱਗ ਗਈ ਸੀ। ਸੁਖ ਨੇ ਸੀਤਲ ਨੂੰ ਨਹੀਂ ਦੇਖਿਆ। ਸੀਤਲ ਨੇ ਆਪਦੇ ਪੈਰ ਪਿਛੇ ਮੋੜ ਲਏ। ਉਹ ਘਰ ਅੰਦਰ ਆ ਗਈ। ਸੀਤਲ ਨੂੰ ਘਰ ਦੇ ਅੰਦਰ ਟੇਕ ਨਹੀਂ ਆਈ। ਉਹ ਫਿਰ ਸੁਖ ਨੂੰ ਦੇਖਣ ਗਈ। ਸੁਖ ਉਸੇ ਕੁੜੀ ਨਾਲ ਗੱਲਾਂ ਮਾਰ ਰਿਹਾ ਸੀ। ਦਿਨ ਢੱਲ ਚੁੱਕਾ ਸੀ। ਹਨੇਰੇ ਵਿੱਚ ਸੀਤਲ ਨੂੰ ਲੱਗਾ, ਉਹ ਕੁੜੀ ਨੂੰ ਹੱਥ ਲਾ ਰਿਹਾ ਸੀ। ਸੀਤਲ ਨੇ ਸੁਖ ਨੂੰ ਅਵਾਜ਼ ਮਾਰ ਲਈ। ਸੁਖ ਸੀਤਲ ਦੀ ਅਵਾਜ਼ ਸੁਣ ਕੇ, ਘਰੇ ਆ ਗਿਆ। ਸੀਤਲ ਤੇ ਸੁਖ ਵਿੱਚ ਕੋਈ ਗੱਲ ਨਹੀਂ ਹੋਈ। ਸੀਤਲ ਨੇ ਸੋਚਿਆ, " ਸ਼ਾਇਦ ਮੈਨੂੰ ਭਲੇਖਾ ਲੱਗਾ ਹੈ। ਉਹ ਕੁੜੀ ਐਸੀ ਨਹੀਂ ਹੈ। ਨਾਲੇ ਉਹ ਤਾਂ ਬੱਚੀ ਹੈ। ਸੁਖ ਉਸ ਨਾਲ ਐਸਾ-ਬੈਸਾ ਕੁੱਝ ਨਹੀਂ ਕਰ ਸਕਦਾ। ਟਰੱਕ ਡਰਾਇਰਾਂ ਦਾ ਜ਼ਕੀਨ ਵੀ ਨਹੀਂ ਹੈ। ਮਸਾਂ ਤਾਂ ਜ਼ਨੀਨੀ ਦਿੱਸਦੀ ਹੈ। ਸੋਚਦਾ ਹੋਣਾਂ ਹੈ, " ਸੀਤਲ ਤਾਂ ਬਿਮਾਰ ਹੈ। ਦੋ ਬੱਚਿਆਂ ਨੂੰ ਜਨਮ ਦੇਣ ਵਾਲੀ, ਇਸ ਦੇ ਕਾਬਲ ਨਹੀਂ ਰਹੀ। " ਹੁਣ ਇਧਰ-ਉਧਰ ਹੱਥ ਮਾਰਦਾ ਫਿਰਦਾ ਹੈ। " ਸੁਖ ਸੋਚ ਰਿਹਾ ਸੀ. " ਮੂੰਹ ਹਨੇਰਾ ਹੋਣ ਕਰਕੇ, ਸੀਤਲ ਨੂੰ ਦਿੱਸਿਆ ਨਹੀਂ ਹੈ। ਮੈਂ ਸੀਤਲ ਮੂਹਰੇ ਐਨੀਆਂ ਤਾ ਸੌਂਹਾਂ ਖਾਦੀਆਂ ਸੀ। ਹੁਣ ਮੇਰੇ ਉਤੇ ਸ਼ੱਕ ਨਹੀਂ ਕਰਦੀ। ਨਾਲੇ ਜੇ ਕੁੱਝ ਦੇਖਿਆ ਹੁੰਦਾ, ਉਸ ਨੇ ਤਾਂ ਮੈਨੂੰ ਹੁਣ ਨੂੰ, ਸੂਲੀ ਉਤੇ ਟੰਗ ਦੇਣਾਂ ਸੀ। ਐਨਾਂ ਚਿਰ ਚੁੱਪ ਰਹਿੱਣ ਵਾਲੀ ਕਿਥੇ ਹੈ? " ਸੀਤਲ ਸੌਂਉਣ ਦੀ ਕੋਸ਼ਸ਼ ਕਰ ਰਹੀ ਸੀ। ਸੁਖ ਨੇ ਉਸ ਉਤੇ ਕਈ ਬਾਰ ਹੱਥ ਰੱਖਿਆ। ਉਸ ਨੂੰ ਬੁਲਿਆ। ਉਹ ਗੁੱਸੇ ਵਿੱਚ, ਉਸ ਨਾਲ ਨਹੀਂ ਬੋਲੀ। ਸੁਖ ਨੇ ਸੋਚਿਆ, " ਸ਼ਾਇਦ ਮੇਰੇ ਘਰ ਨਾਂ ਆਉਣ ਕਰਕੇ, ਇਹ ਸੂਤੀ ਨਹੀਂ ਹੋਣੀ। ਹੁਣ ਮੇਰੇ ਘਰ ਹੋਣ ਕਰਕੇ, ਨਿਸਲ ਹੋ ਕੇ, ਬੇਫ਼ਿਕਰ ਹੋ ਕੇ ਸੌਂਉ ਗਈ ਹੈ। " ਪਰ ਸੀਤਲ ਨੂੰ ਸੋਚਾਂ ਵਿੱਚ ਨੀਂਦ ਨਹੀਂ ਆ ਰਹੀ ਸੀ। ਉਸ ਦਾ ਆਪਦੀ ਸੇਹਿਤ ਵੱਲ ਉਕਾ ਧਿਆਨ ਨਹੀਂ ਸੀ। ਉਸ ਨੇ ਸੁਖ ਨੂੰ ਕਦੇ ਬੀਹੀ ਵਿੱਚ ਨਹੀਂ ਖੜ੍ਹਿਆ ਦੇਖਿਆ ਸੀ। ਦਿਨ ਵੇਲੇ ਕਦੇ ਘਰ ਹੀ ਨਹੀਂ ਹੁੰਦਾ ਸੀ। ਰਾਤ ਦਾ ਪਤਾ ਨਹੀਂ, ਸੀਤਲ ਸੌਉ ਜਾਂਦੀ ਸੀ। ਚੋਰ, ਯਾਰ ਰਾਤਾਂ ਨੂੰ ਹੀ ਦਾਅ ਲਾਉਂਦੇ ਹਨ। ਸੀਤਲ ਆਪ ਨੂੰ ਅੱਜ ਦੀ ਰਾਤ ਜਾਗਦਾ ਰੱਖਣਾਂ ਚਹੁੰਦੀ ਸੀ। ਉਸ ਨੇ ਅੱਖਾਂ ਵੀ ਨਹੀਂ ਮਿੱਚੀਆਂ ਸਨ। ਕੀ ਪਤਾ ਕਦੋਂ ਅੱਖ ਲੱਗ ਜਾਵੇ। ਸੀਤਲ ਸੁਖ ਵੱਲ ਪਿੱਠ ਕਰੀ ਟੇਡੀ ਪਈ ਸੀ। ਸੁਖ ਨੇ ਫਿਰ ਉਸ ਨੂੰ ਅਵਾਜ਼ ਮਾਰੀ। ਸੀਤਲ ਨੇ ਕੋਈ ਜੁਆਬ ਨਹੀਂ ਦਿੱਤਾ। ਸੁਖ ਹੋਲੀ ਜਿਹੇ ਉਠਿਆ। ਦੱਬੇ ਪੈਂਰੀ ਘਰ ਤੋਂ ਬਾਹਰ ਨਿੱਕਲ ਗਿਆ। ਦਰਵਾਜ਼ਾ ਬੰਦ ਕਰ ਗਿਆ। ਸੀਤਲ ਉਠ ਕੇ, ਉਸ ਦੇ ਮਗਰ ਲੱਗ ਗਈ। ਸੁਖ ਉਸੇ ਗੁਆਂਢਣ ਕੁੜੀ ਦੇ ਘਰ ਦੀ 7 ਫੁੱਟੀ ਕੰਧ ਟੱਪ ਕੇ, ਘਰ ਦੇ ਅੰਦਰ ਚਲਾ ਗਿਆ ਸੀ। ਦੇਖ ਕੇ, ਸੀਤਲ ਦੇ ਸਾਹ ਸੁੱਤੇ ਗਏ। ਉਸ ਨੂੰ ਕੁੱਝ ਸੁਝ ਨਹੀਂ ਰਿਹਾ ਸੀ। ਉਹ ਕੀ ਕਰੇ? ਰੌਲਾ ਪਾਂਉਂਦੀ ਸੀ। ਬਦਨਾਂਮੀ ਬਹੁਤ ਸੀ। ਸੀਤਲ ਗੁੱਸੇ ਤੇ ਡਰ ਨਾਲ ਕੰਭ ਰਹੀ ਸੀ। ਅੱਧੀ ਰਾਤ ਨੂੰ ਸੀਤਲ ਨੰਗੇ ਪੈਰੀ ਸੁੰਨੀ ਬੀਹੀ ਵਿੱਚ ਖੜ੍ਹੀ ਸੀ। ਉਸ ਨੂੰ ਪੇਟ ਵਿੱਚ ਦੋ ਬੱਚਿਆ ਦੇ ਹੁੰਦੇ ਵੀ ਲੱਗਾ। ਉਹ ਪੂਰੀ ਦੁਨੀਆਂ ਵਿੱਚ ਇੱਕਲੀ ਹੈ। ਇਹ ਮਰਦ ਤਾਂ ਕਦੇ ਕਿਸੇ ਕੋਲ-ਕਦੇ ਕਿਸੇ ਕੋਲ ਚੱਲਾ ਜਾਦਾ ਹੈ। ਦੋ ਰਾਤਾਂ ਪਤਾਂ ਨਹੀਂ ਕਿਥੇ ਲਾ ਕੇ ਆਇਆ ਹੈ? ਐਨੇ ਨੂੰ ਅੰਦਰ ਰੌਲਾਂ ਪੈ ਗਿਆ। ਕੁੜੀ ਦੀ ਮਾਂ ਮੰਜੇ ਦਾ ਖੱੜਕਾ ਸੁਣ ਕੇ ਉਠ ਖੜ੍ਹੀ ਸੀ। ਉਸ ਨੇ ਰੌਲਾ ਪਾ ਦਿੱਤਾ ਸੀ। ਉਸ ਨੇ ਬੰਦਾ ਭੱਜਿਆ ਜਾਂਦਾ ਤਾਂ ਦੇਖ ਲਿਆ ਸੀ। ਉਸ ਦਾ ਮੂੰਹ ਨਹੀਂ ਦੇਖਿਆ ਸੀ। ਸੁਖ ਕੰਧ ਉਤੋਂ ਦੀ ਛਾਲ ਮਾਰ ਕੇ, ਬੀਹੀ ਵਿੱਚ ਆ ਗਿਆ ਸੀ। ਅੱਗੇ ਬੀਹੀ ਵਿੱਚ ਸੀਤਲ ਨੂੰ ਦੇਖ ਕੇ ਹੈਰਾਨ ਹੋ ਗਿਆ। ਸੀਤਲ ਘਰ ਆ ਕੇ, ਆਪਦਾ ਸਮਾਨ ਬੰਨਣ ਲੱਗ ਗਈ ਸੀ। ਸੁਖ ਉਸ ਦੇ ਤਰਲੇ ਕੱਢ ਰਿਹਾ ਸੀ। ਦੋਂਨਾਂ ਵਿੱਚ ਭੱੜਥੂ ਪੈ ਗਿਆ ਸੀ।


Comments

Popular Posts