ਭਾਗ 33 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਅਮੀਤ ਅਜੇ ਕਾਰ ਦੀ ਚਾਬੀ ਮੰਗ ਰਿਹਾ ਸੀ। ਅਮਨ ਦਾ ਡੈਡੀ ਸੂਬੇਦਾਰ ਨਸ਼ੇ ਵਿੱਚ ਟੁਨ ਸੀ। ਉਸ ਨੂੰ ਦੇਖ ਅਮਨ ਨੇ ਪੁੱਛਿਆ, " ਡੈਡੀ ਤੂੰ ਬਰਾਤ ਵਿੱਚੋ ਕਿਥੇ ਖਿਸਕ ਗਿਆ ਸੀ? ਅਸੀਂ ਤੈਨੂੰ ਬਹੁਤ ਲੱਭਿਆ। " ਉਸ ਨੇ ਕਿਹਾ, " ਬੁੜੀਆਂ ਨੂੰ ਕਹੋ। ਕਾਰ ਵਿਚੋਂ ਮੇਰਾ ਡੋਲਾ ਉਤਾਰ ਲਵੋ। ਮੇਰੀ ਵੱਹੁਟੀ ਕਾਰ ਵਿੱਚ ਬੈਠੀ ਹੈ। ਜਦੋਂ ਤੁਸੀਂ ਮੈਂਨੂੰ ਲੱਭਦੇ ਸੀ। ਮੈਂ ਉਸੇ ਪਿੰਡ ਵਿੱਚ, ਗੁਰਦੁਆਰੇ ਸਾਹਿਬ ਤੁਹਾਡੀ ਨਵੀਂ ਮਾਂ ਨਾਲ ਫੈਰੇ ਲੈ ਰਿਹਾ ਸੀ। " ਸਾਰੇ ਇੱਕ ਦੂਜੇ ਦਾ ਮੂੰਹ ਦੇਖ ਰਹੇ ਸੀ। ਮੁੰਡਿਆਂ ਦੀ ਮਾਂ ਰੋਣ-ਪੀਟਣ ਲੱਗ ਗਈ। ਅਮੀਤ ਨੇ ਕਿਹਾ, " ਡੈਡੀ ਤੈਨੂੰ ਤਾਂ ਸਾਰਾ ਪਿੰਡ ਸ਼ਰੀਫ਼ ਕਹਿੰਦਾ ਹੈ। ਤੂੰ ਸਾਨੂੰ ਵੀ ਮਿੱਟੀ ਰੋਲ ਦਿੱਤਾ ਹੈ। ਇਹ ਮੇਰੀ ਨਵੀ ਵਿਆਹੀ ਵੱਹੁਟੀ ਕੀ ਕਹਿੰਦੀ ਹੋਵੇਗੀ? " ਸੂਬੇਦਾਰ ਨੇ ਕਿਹਾ, " ਸਬ ਨੂੰ ਹੀ ਆਪਣੀ ਵੱਹੁਟੀ ਦਾ ਖਿਆਲ ਹੁੰਦਾ ਹੈ। ਮੇਰੀ ਵੀ ਉਹ ਨਵੀਂ ਬਹੂ ਹੈ। ਮੈਂ ਸਾਰਿਆਂ ਨੂੰ ਬੇਦਖ਼ਲ ਕਰਦੂ, ਜੇ ਤਿੜਫਿੜ ਕੀਤੀ ਹੈ। ਇਹ ਨਵੀਆਂ ਬਹੂਆਂ ਨੂੰ ਕਹੋ। ਉਸ ਨੂੰ ਕਾਰ ਵਿੱਚੋ ਉਤਾਰ ਕੇ ਲੈ ਆਉਣ। " ਉਸ ਨੇ ਆਪਣੀ ਪਹਿਲੀ ਪਤਨੀ ਨੂੰ ਕਿਹਾ, " ਜਿੱਦਣ ਦੀ ਤੂੰ ਮੇਰੇ ਘਰ ਵਿੱਚ ਆਂਈ ਹੈ। ਤੇਰਾ ਕੰਮ ਹੀ ਇਹੀ ਰਿਹਾ ਹੈ। ਚੰਗਾ ਕੰਮ ਹੁੰਦਾ ਦੇਖ ਕੇ, ਪਹਿਲਾਂ ਸਿਆਪਾ ਕਰਨ ਬੈਠ ਜਾਂਦੀ ਹੈ। ਤੂੰ ਜਾ ਕੇ, ਕੁੜੀ ਨੂੰ ਆਪ ਲੈ ਕੇ ਆ। " ਉਸ ਨੇ ਬਾਂਹ ਫੜ੍ਹ ਕੇ ਆਪਣੀ ਪੁਰਾਣੀ ਪਤਨੀ ਨਵੀਂ ਵਾਲੀ ਬਹੂ ਵੱਲ ਤੋਰ ਦਿੱਤੀ। ਕਈ ਔਰਤਾਂ ਗੀਤ ਗਾਉਣ ਲੱਗ ਗਈਆਂ ਸਨ। ਪਰ ਪਾਣੀ ਬਾਰ ਕੇ ਪੀਣ ਵਾਲੀ ਮਾਂ ਤਾਂ ਮਰ ਚੁੱਕੀ ਸੀ। ਸੂਬੇਦਾਰ ਨੇ ਕਿਹਾ, " ਇਹ ਗੀਤ ਗਾਉਣ ਨੂੰ ਰਹਿੱਣ ਹੀ ਦੇਵੋ। ਸਮਾਂ ਖ਼ਰਾਬ ਨਾਂ ਕਰੋ। " ਉਹ ਨਵੀਂ ਵਿਆਹੀ ਨੂੰ ਪਿਛੇ ਲਾ ਕੇ, ਚੁਬਾਰੇ ਵਿੱਚ ਲੈ ਗਿਆ। ਸਾਰੇ ਘਰ ਵਿੱਚ ਸੋਗ ਪੈ ਗਿਆ ਸੀ। ਗਲੀਂ ਗੁਆਂਢ ਦੇ ਹੋਰ ਲੋਕ ਵੀ ਨਵੀਆਂ ਵੱਹੁਟੀਆਂ ਦੇਖਣ ਆ ਰਹੇ ਸਨ। ਅਮੀਤ ਨੇ ਬਾਹਰ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਸੀ। ਮੁੰਡਿਆ ਨੂੰ ਆਪਣੀਆਂ ਵੱਹੁਟੀਆਂ ਦਾ ਚਾਅ ਉਤਰ ਗਿਆ ਸੀ। ਉਹ ਆਪਣੀ ਮਾਂ ਦੇ ਦੁਆਲੇ ਹੋਏ ਬੈਠੇ ਸਨ। ਮਾਂ ਨੇ ਆਪਣੇ ਪੁੱਤਰਾਂ ਨੂੰ ਦੱਸਿਆ. " ਮੈਂ ਤਾਂ ਸੋਚਿਆ, ਮੇਰੇ ਨਾਲ ਮਜ਼ਾਕ ਕਰਦਾ ਰਹਿੰਦਾ ਹੈ। ਇਹ ਮੈਨੂੰ ਅਮਰੀਕਾ ਵਿੱਚ ਕਹਿੰਦਾ ਹੁੰਦਾ ਸੀ, " ਮੈਂ ਵੀ ਪਿੰਡ ਜਾ ਕੇ, ਵਿਆਹ ਕਰਾ ਲੈਂਣਾਂ ਹੈ। ਹੁਣ ਮੈਂ ਪਿੰਡੋਂ ਨਹੀਂ ਮੁੜਦਾ। ਤੂੰ ਤਾਂ ਹੁਣ ਨੂੰਹਾਂ-ਪੁੱਤਾਂ ਦੀਆਂ ਰੋਟੀਆਂ ਪੱਕਾਉਣ ਜੋਗੀ ਹੈ। ਬੁੱਢੀ ਹੋ ਗਈ ਹੈ। ਪੋਤੇ-ਪੋਤੀਆਂ ਖੇਡਾਇਆ ਕਰੀ। " ਇਸ ਨੇ ਤਾਂ ਸੱਚੀ ਸਾਰਿਆਂ ਦਾ ਜਲੂਸ ਕੱਢ ਕੇ ਰੱਖ ਦਿੱਤਾ। ਮੇਰੇ ਧੌਲੇ ਰੋਲ ਦਿੱਤੇ। " ਅਮਨ ਨੇ ਕਿਹਾ, " ਡੈਡੀ ਨੇ ਕਿਹੜੇ ਵੇਲੇ ਕੁੜੀ ਲੱਭ ਲਈ? ਉਹ ਵੀ ਸਾਡੇ ਸੌਹੁਰੀ ਹੀ ਵਿਆਹ ਕਰਾ ਲਿਆ। ਮਹੀਨਾਂ ਪਹਿਲਾਂ ਆਪਣੇ ਪਿੰਡ ਵਾਲੇ ਲੰਬੜਦਾਰ ਨੇ ਵਿਆਹ ਕਰਾਇਆ ਸੀ। ਦੋ ਚਾਰ ਹੋਰ ਵੀ ਬੁੱਢਿਆਂ ਨੇ ਰੰਗ ਲਾਏ ਹਨ। ਇੱਕ ਦੂਜੇ ਨੂੰ ਦੇਖਾ-ਦੇਖੀ ਕਰ ਰਹੇ। ਦੁਨੀਆਂ ਦੀ ਸ਼ਰਮ ਪਾਸੇ ਰੱਖ ਦਿੱਤੀ ਹੈ। "
ਸੁਖ ਨੂੰ ਕਿਸੇ ਨੇ ਆ ਕੇ ਦੱਸ ਦਿੱਤਾ ਸੀ, "ਤੁਹਾਡੇ ਘਰ ਜੋ ਮੁੰਡੇ ਵਿਆਹੇ ਹਨ। ਉਨਾਂ ਦਾ ਪਿਉ ਗੁਰਦੁਆਰੇ ਸਾਹਿਬ ਆਪਦੇ ਹੀ ਅੰਨਦ ਕਾਰਜ ਕਰਾਈ ਜਾਦਾ ਸੀ। " ਸੁਖ ਨੂੰ ਗੱਲ ਦਾ ਕੋਈ ਜੁਆਬ ਨਹੀਂ ਆਇਆ। ਉਸ ਨੇ ਸੀਤਲ ਨੂੰ ਦੱਸ ਦਿੱਤਾ। ਸੀਤਲ ਨੇ ਕਿਹਾ, " ਆਪਾਂ ਅੱਗਲੇ ਦੇ ਘਰ ਦੇ ਮਾਮਲੇ ਤੋਂ ਕੀ ਲੈਣਾਂ ਹੈ? ਉਸ ਦਾ ਆਪਣਾਂ ਪਰਿਵਾਰ ਹੈ। ਆਪਾਂ ਨੂੰ ਇਹੀ ਸਮਝਣਾਂ ਚਾਹੀਦਾ ਹੈ। ਜਿਵੇਂ ਕੁੱਝ ਨਹੀਂ ਪਤਾ। ਕਿਸੇ ਦੀ ਕਹਾਣੀ ਦਾ ਆਪਾਂ ਨੂੰ ਕੀ ਪਤਾ ਹੈ? ਵਿਆਹ ਤਾਂ ਹੋ ਚੁੱਕਾ ਹੈ। ਇਸ ਵਿੱਚ ਕੋਈ ਕੁੱਝ ਨਹੀਂ ਕਰ ਸਕਦਾ। " ਸੁਖ ਦੀ ਮੰਮੀ ਵੀ ਵੀ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ, " ਆਪਣੀ ਨਵੀਂ ਰਿਸ਼ਤੇਦਾਰੀ ਹੈ। ਪਤਾ ਨਹੀ ਕਿਹੋ ਜਿਹੇ ਬੰਦੇ ਹਨ। ਚੁੱਪ ਕਰਕੇ ਘਰੇ ਬੈਠ ਜਾਵੋ। ਆਪੇ ਕੁੜੀਆਂ ਤੋਂ ਪਤਾ ਲੱਗ ਜਾਵੇਗਾ। ਸਿਆਣੇ ਬੰਦੇ 60 ਸਾਲਾ ਦੇ ਨੇ ਵਿਆਹ ਕਰਾਇਆ ਹੈ। ਉਸ ਨੂੰ ਕੌਣ ਸਮਝਾ ਸਕਦਾ ਹੈ? " ਸੁਖ ਨੇ ਸੀਤਲ ਨੂੰ ਕਿਹਾ, " ਤੂੰ ਆਪਦੀ ਤਿਆਰੀ ਰੱਖ। ਆਪਾਂ ਇਥੋਂ ਨਿੱਕਲ ਚੱਲੀਏ। "

Comments
Post a Comment