ਭਾਗ 52 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਬੱਬੀ ਜਿਸ ਦਿਨ ਬੇਟੀ ਦੀ ਮਾਂ ਬਣੀ ਸੀ। ਹੈਪੀ ਉਸ ਦਿਨ ਤੋਂ ਘਰ ਹੀ ਰਹਿੱਣ ਲੱਗ ਗਿਆ ਸੀ। ਬਹੁਤ ਵਧੀਆ ਰਹੀ ਜਾਂਦੇ ਸਨ। ਦੋਨੇ ਮਿਲ ਕੇ ਰਹਿੰਦੇ ਸਨ। ਹੈਪੀ ਘਰ ਦੇ ਕੰਮ ਕਰਦਾ ਸੀ। ਬੱਚੀ ਨਾਲ ਵੀ ਖੇਡਦਾ ਸੀ। ਇੱਕ ਦਿਨ ਹੈਪੀ ਨੇ, ਘਰ ਵਿੱਚ ਦੋਸਤ ਸੱਦੇ ਹੋਏ ਸਨ। ਪਾਰਟੀ ਚੱਲਦੀ ਨੂੰ, ਅੱਧੀ ਰਾਤ ਤੋਂ ਉਤੇ ਹੋ ਗਈ ਸੀ। ਦੋਸਤਾਂ ਨੇ ਸ਼ਰਾਬ ਵੀ ਪੀਤੀ ਸੀ। ਪੀਜ਼ਾ ਵੀ ਖਾਦਾ। ਨੱਚ ਟੱਪ ਰਹੇ ਸਨ। ਖੂਬ ਸ਼ੂਗਲ ਕਰ ਰਹੇ ਸਨ। ਕਿਸੇ ਗੱਲ ਤੋਂ ਦੋਸਤਾਂ ਵਿੱਚ ਝਗੜਾ ਹੋ ਗਿਆ। ਇੱਕ ਦੂਜੇ ਦੀ ਕੁੱਟ ਮਾਰ ਕਰਨ ਲੱਗ ਗਏ। ਦੋ ਬੰਦਿਆਂ ਦੇ ਖੂਨ ਨਿੱਕਲ ਆਇਆ। ਕਿਸੇ ਦੋਸਤ ਨੇ ਵਿਚੋਂ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਵਾਲੇ ਆਉਂਦੇ ਸੁਣ ਕੇ, ਜੋ ਸੁਰਤ ਸਿਰ ਸੀ, ਉਹ ਭੱਜ ਗਏ। ਜੋ ਬੇਹੋਸ ਸਨ, ਉਹ ਰਹਿ ਗਏ। ਪੁਲੀਸ ਨੇ ਜਖ਼ਮੀਆਂ ਨੂੰ ਐਬੂਲੈਂਸ ਰਾਹੀ ਹਸਪਤਾਲ ਭੇਜ ਦਿੱਤਾ। ਕੁੱਟ ਖਾਣ ਵਾਲਿਆਂ ਨੂੰ, ਆਪ ਸੁਰਤ ਨਹੀਂ ਸੀ। ਸੱਟ ਕੌਣ ਮਾਰ ਗਿਅ ਹੈ? ਹੈਪੀ ਸ਼ਰਾਬੀ ਸੀ। ਪੁਲੀਸ ਵਾਲੇ ਹੈਪੀ ਦੇ ਦੁਆਲੇ ਹੋ ਗਏ। ਪੁਲੀਸ ਵਾਲੇ ਨੇ ਹੈਪੀ ਨੂੰ ਕਿਹਾ, " ਆਪਦੀ ਡਰਾਇਵਰ ਲਾਈਸੈਂਸ ਦਿਖਾ। ਹੈਪੀ ਨੇ ਬਟੂਏ ਵਿਚੋਂ, ਡਰਾਇਵਰ ਲਾਈਸੈਂਸ ਕੱਢ ਕੇ ਦੇ ਦਿੱਤਾ। ਪੁਲੀਸ ਵਾਲਾ ਹੈਪੀ ਦਾ ਡਰਾਇਵਰ ਲਾਈਸੈਂਸ ਲੈ ਕੇ, ਪੁਲੀਸ ਕਾਰ ਵਿੱਚ ਚਲਾ ਗਿਆ। ਉਸ ਨੇ ਕੰਪਿਊਟਰ ਵਿੱਚ ਪਾ ਕੇ ਦੇਖਿਆ। ਘਰ ਦੇ ਅੰਦਰ ਵਾਪਸ ਆ ਗਿਆ।

ਉਸ ਪੁਲੀਸ ਵਾਲੇ ਨੇ ਉਸ ਨੂੰ ਪੁੱਛਿਆ, " ਕੀ ਤੂੰ ਵੀ ਪਾਰਟੀ ਵਿੱਚ ਸੱਦਿਆ ਆਇਆ ਹੈ? ਤੂੰ ਇਥੇ ਕੀ ਕਰਦਾਂ ਹੈ? " ਹੈਪੀ ਨੇ ਕਿਹਾ, " ਇਹ ਮੇਰਾ ਘਰ ਹੈ। " ਪੁਲੀਸ ਵਾਲੇ ਨੇ ਉਸ ਨੂੰ ਪੁੱਛਿਆ, " ਤੂੰ ਇਥੇ ਕਿਹਨੂੰ ਪੁੱਛ ਕੇ ਆਇਆਂ ਹੈ? " ਹੈਪੀ ਨੂੰ ਸੁਰਤ ਆ ਗਈ। ਉਸ ਨੂੰ ਪਤਾ ਲੱਗ ਗਿਆ। ਪੰਗਾ ਪੈ ਗਿਆ। ਉਸ ਨੇ ਕਿਹਾ, " ਮੈਂ ਆਪਦੀ ਬੇਟੀ ਨੂੰ ਦੇਖਣ ਆਇਆ ਸੀ। " ਪੁਲੀਸ ਵਾਲੇ ਨੇ ਉਸ ਨੂੰ ਪੁੱਛਿਆ, " ਕੀ ਤੇਨੂੰ ਪਤਾ ਹੈ? ਤੂੰ ਇਸ ਘਰ ਦੇ 100 ਮੀਟਰ ਵਿੱਚ, ਆਲੇ-ਦੁਆਲੇ ਵੀ ਨਹੀਂ ਆ ਸਕਦਾ? "ਹੈਪੀ ਨੇ ਕਿਹਾ, " ਮੈਨੂੰ ਯਾਦ ਨਹੀਂ ਰਿਹਾ। ਪਰ ਮੈਂ ਆਪਦੇ ਪਰਿਵਾਰ ਨੂੰ ਪਿਆਰ ਕਰਦਾਂ ਹਾਂ। " ਬੱਬੀ ਵੀ ਬੇਸਮਿੰਟ ਵਿੱਚ ਆ ਗਈ ਸੀ। ਉਸ ਨੇ ਪੁਲੀਸ ਵਾਲਿਆਂ ਨੂੰ ਕਿਹਾ, " ਮੈਂ ਆਪਦੇ ਪਤੀ ਨੂੰ ਸੱਦਿਆ ਸੀ। ਇਸ ਦਾ ਕੋਈ ਕਸੂਰ ਨਹੀਂ ਹੈ। ਮੇਰੀ ਸਹਿਮਤੀ ਨਾਲ ਆਇਆ ਹੈ। ਪੁਲੀਸ ਵਾਲੇ ਨੇ ਬੱਬੀ ਨੂੰ ਦੱਸਿਆ, " ਇਹ ਅਜ਼ਾਜਤ ਜੱਜ ਤੋਂ ਲੈਣੀ ਸੀ। ਹੈਪੀ ਨੇ ਕਨੂੰਨ ਤੋੜਿਆਂ ਹੈ। ਇਸ ਨੂੰ ਹੱਥ-ਕੜੀਆਂ ਲਾ ਕੇ, ਜੇਲ ਲਿਜਾ ਰਹੇ ਹਾਂ। ਇਸ ਉਤੇ ਜ਼ਬਰੀ ਘਰ ਵਿੱਚ ਦਾਖ਼ਲ ਹੋਣ ਦਾ ਚਾਰਜ਼ ਲੱਗਾ ਰਹੇ ਹਾਂ। ਹੈਪੀ ਤੂੰ ਕਨੂੰਨ ਦੇ ਕਬਜ਼਼ੇ ਵਿੱਚ ਹੈ। ਕੀ ਤੂੰ ਸਬ ਸਮਝਦਾ ਹੈ? " ਹੈਪੀ ਨੇ ਕਿਹਾ, " ਹਾਂ ਮੈਂ ਸਮਝਦਾ ਹਾਂ। " ਪੁਲੀਸ ਵਾਲੇ ਨੇ ਬੱਬੀ ਨੂੰ ਕਿਹਾ, " ਸੋਮਵਾਰ ਨੂੰ 9 ਵਜੇ, ਇਸ ਦੀ ਜੱਜ ਅੱਗੇ ਪੇਸ਼ੀ ਹੈ। ਜੇ ਤੁਸੀ ਆਉਣਾਂ ਹੈ। ਆ ਸਕਦੇ ਹੋ। ਜੇ ਇਸ ਉਤੋਂ ਕਨੂੰਨੀ ਪਬੰਧੀਆਂ ਹੱਟਾਉਣੀਆਂ ਹਨ। ਆਪਦੀ ਮਰਜ਼ੀ ਜੱਜ ਅੱਗੇ ਰੱਖ ਸਕਦੇ ਹੋ। ਕੋਈ ਕਨੂੰਨ ਘਰ ਪਰਿਵਾਰ ਤੋੜਨ ਦਾ ਕੰਮ ਨਹੀਂ ਕਰਦਾ। ਹੋਰ ਲੜਾਈ ਨਾਂ ਹੋਵੇ, ਜੇ ਕਨੂੰਨ ਨੇ ਰੋਕ ਲਗਾਈ ਹੈ। ਕਨੂੰਨ ਹੈਪੀ ਨੂੰ ਘਰ ਰਹਿੱਣ ਦੀ ਅਜ਼ਜਤ ਦੇ ਸਕਦਾ ਹੈ। " ਪੁਲੀਸ ਵਾਲੇ ਹੈਪੀ ਨੂੰ ਪੁਲੀਸ ਕਾਰ ਵਿੱਚ ਬੈਠਾ ਕੇ ਲੈ ਗਏ।


ਤਰੀਕ ਉਤੇ ਬੱਬੀ ਤੇ ਉਸ ਦੀ ਮੰਮੀ ਗਈਆਂ ਸਨ। 55 ਕੁ ਸਾਲਾਂ ਦਾ ਜੱਜ ਸੀ। ਜਿੰਦਗੀ ਦਾ ਕਾਫ਼ੀ ਤਜ਼ਰਬਾ ਲੱਗਦਾ ਸੀ। ਸਰਕਾਰੀ ਵਕੀਲ ਹੈਪੀ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਸੀ। ਪਰ ਸਰਕਾਰੀ ਵਕੀਲ ਨੇ ਜੱਜ ਨੂੰ ਵੀ ਦੱਸ ਦਿੱਤਾ ਸੀ, " ਹੈਪੀ ਦੀ ਪਤਨੀ ਤੇ ਮੰਮੀ ਵੀ ਅਦਾਲਤ ਵਿੱਚ ਆਈਆਂ ਹਨ। " ਜੱਜ ਨੇ ਬੱਬੀ ਤੇ ਉਸ ਦੀ ਬੇਟੀ ਵੱਲ ਦੇਖਿਆ। ਉਸ ਕੋਲ, ਕਾਰ ਸੀਟ ਪਈ ਸੀ। ਉਸ ਵਿੱਚ ਬੇਟੀ ਸੁੱਤੀ ਪਈ ਸੀ। ਫਿਰ ਹੈਪੀ ਦੀ ਮੰਮੀ ਨੂੰ ਧਿਆਨ ਨਾਲ ਜਾਚਿਆ। ਜੱਜ ਨੇ ਬੱਬੀ ਨੂੰ ਪੁੱਛਿਆ, " ਕੀ ਤੁਸੀਂ ਇੱਕ ਸਾਥ, ਇੱਕ ਘਰ ਵਿੱਚ ਰਹਿੱਣਾਂ ਚਹੁੰਦੇ ਹੋ? " ਬੱਬੀ ਕਿਹਾ, " ਅਸੀਂ ਇੱਕ ਸਾਥ ਰਹਿੱਣ ਦੀ ਕੋਸ਼ਸ਼ ਕਰਨੀ ਚਹੁੰਦੇ ਹਾਂ। " ਉਹੀ ਗੱਲ ਹੈਪੀ ਨੂੰ ਪੁੱਛੀ। ਹੈਪੀ ਨੇ ਵੀ ਸਹਿਮਤੀ ਜ਼ਾਹਰ ਕਰ ਦਿੱਤੀ। ਜੱਜ ਨੇ ਹੈਪੀ ਨੂੰ ਕਿਹਾ, " ਅੱਜ ਤੋਂ ਤੇਰੇ ਉਤੋਂ ਚਾਰਜ਼ ਉਤਾਰ ਦਿੱਤਾ। ਨਾਲ ਹੀ ਕਨੂੰਨ ਨੇ, ਜੋ ਘਰ ਜਾਣ ਉਤੇ ਰੋਕ ਲਗਾਈ ਸੀ। ਅੱਜ ਤੋਂ ਲਾਹ ਦਿੱਤੀ ਹੈ। ਹੁਣ ਤੂੰ ਘਰ ਜਾ ਸਕਦਾਂ ਹੈ। " ਸਾਰੀ ਕਾਰਵਾਈ ਅੰਗਰੇਜ਼ੀ ਵਿੱਚ ਹੋਈ ਸੀ। ਹੈਪੀ ਦੀ ਮੰਮੀ ਨੇ ਸੁਖ ਦਾ ਸਾਹ ਲਿਆ। ਬੱਬੀ, ਮੰਮੀ ਹੈਪੀ ਨਾਲ ਘਰ ਆ ਗਈਆਂ।

Comments

Popular Posts