ਭਾਗ 47 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮਕਾਂਨ ਮਾਲਕਣ ਨੇ ਔਰਤਾਂ ਦੇ ਗੌਰਮਿੰਟ ਦੇ ਬੱਣੇ ਸ਼ੀਲਟਰ-ਘਰ ਵਿੱਚ ਸ਼ਰਨ ਲੈ ਲਈ ਸੀ। ਇਹ ਕਨੇਡਾ ਅਮਰੀਕਾ ਦੀ ਗੌਰਮਿੰਟ ਔਰਤ ਲਈ ਪੇਕਾ ਘਰ ਹੈ। ਜੇ ਕਿਸੇ ਔਰਤਾਂ ਨੇ, ਪੰਜਾਬ ਵਾਂਗ ਆਪਣੇ ਭਰਾਵਾਂ ਤੋਂ ਪਤੀ ਦੀ ਸ਼ੋਤ-ਇੱਜ਼ਤ ਦੁਰਸਤ ਕਰਾਉਣੀ ਹੈ। ਬਸ ਫਿਰ ਤਾਂ ਗੌਰਮਿੰਟ ਦੇ ਬੱਣੇ ਸ਼ੀਲਟਰ-ਘਰ ਵਿੱਚ ਜਾ ਬੈਠੇ। ਬਾਕੀ ਕੰਮ ਮਾਈ-ਬਾਪ ਸਰਕਾਰੀ ਕਰਮਚਾਰੀ ਕਰ ਦਿੰਦੇ ਹਨ। ਆਉ-ਭਗਤ ਵੀ ਔਰਤ ਦੀ ਪੇਕੇ ਘਰ ਵਾਂਗ ਕਰਦੇ ਹਨ। ਮੁਫ਼ਤ ਦਾ ਖਾਂਣ-ਪੀਣ, ਰਹਿੱਣ ਨੂੰ ਦਿੰਦੇ ਹਨ। ਮਰਦ ਦਾ ਅਡਾਟ ਘੱਡਾ ਦਿੰਦੇ ਹਨ। ਐਸੀ ਕੁਰਕੀ ਲਿਉਂਦੇ ਹਨ। ਬੰਦੇ ਦੀ ਸਾਰੀ ਉਮਰ ਔਰਤ ਨੂੰ ਪੱਲਿਉ ਦਿੰਦੇ ਦੀ ਨਿੱਕਲ ਜਾਂਦੀ ਹੈ। ਅੱਗਲੀ ਖ਼ਸਮ ਦੀ ਕਮਾਈ, ਮੋਜ਼ ਨਾਲ ਅੱਲਗ ਰਹਿ ਕੇ ਖਾਂਦੀ ਹੈ। ਮਕਾਂਨ ਮਾਲਕਣ ਨੇ, ਘਰ ਦਾ ਹਿੱਸਾ ਲੈਣ ਲਈ, ਅਦਾਲਤ ਵਿੱਚ ਕੇਸ ਕਰ ਦਿੱਤਾ ਸੀ। ਘਰ ਪਤੀ-ਪਤਨੀ ਦੋਂਨਾਂ ਦੇ ਨਾਮ ਸੀ। ਤੀਜੀ ਤਰੀਕ ਉਤੇ ਘਰ ਵਿੱਕ ਗਿਆ। ਘਰ ਵਿੱਚੋਂ ਉਹ ਅੱਧ ਲੈ ਗਈ ਸੀ। ਬਾਕੀ ਦੇ ਡਾਲਰ ਉਹ ਆਪਣੇ ਸਰੀਰ ਦੀ ਹਾਨੀ ਦੇ ਕੇਸ ਵਿੱਚ ਲੈ ਗਈ। ਜੱਜ ਨੇ ਉਸ ਦੀ ਦਸ ਮਹੀਨਿਆ ਦੀ ਬੇਟੀ ਤੇ ਉਸ ਲਈ 900 ਡਾਲਰ ਕਰ ਦਿੱਤਾ। ਜੋ ਉਸ ਦੇ ਪਤੀ ਨੂੰ ਹਰ ਮਹੀਨੇ, ਮਾਂ ਤੇ ਬੇਟੀ ਲਈ ਭਰਨਾਂ ਪੈਣਾਂ ਸੀ। ਮਕਾਂਨ ਮਾਲਕ ਦਾ, ਉਸ ਦੀ ਪਤਨੀ ਨੇ ਫੂਸ ਬੱਣਾਂ ਦਿੱਤਾ ਸੀ। ਘਰ ਤੋਂ ਬੇਘਰ ਕਰ ਦਿੱਤਾ ਸੀ। ਹੁਣ ਉਹ ਆਪਦੀ ਪਤਨੀਆਂ ਨੂੰ ਰਾਜੀਨਾਮੇ ਲਈ, ਮਿੰਨਤਾ ਕਰ ਰਿਹਾ ਸੀ। ਐਨੀ ਰਾਸ਼ੀ ਲੈ ਕੇ. ਔਰਤ ਇੱਕ ਬਾਰ ਮਰਦ ਦੇ ਚੂੰਗਲ ਵਿੱਚੋਂ ਨਿੱਕਲ ਜਾਵੇ। ਉਸ ਦਾ ਫਿਰ ਮੁੜ ਕੇ, ਝਾੜੂ-ਪੋਚਾ, ਰਸੋਈ ਨਹੀਂ ਕਰਦੀ। ਮਲੰਗ ਮਕਾਂਨ ਮਾਲਕ ਤੋਂ ਜੀਤ ਨੇ ਕੀ ਕਰਾਉਣਾਂ ਸੀ? ਉਹ ਬੱਬੀ ਕੋਲ ਚੱਲੀ ਗਈ।
ਸੁਖ ਨੇ ਆਪਦੇ ਬੱਚਿਆਂ ਦਾ ਦੱਸਣ ਲਈ ਅਮਨ ਨੂੰ ਫੋਨ ਕੀਤਾ, ਤਾਂ ਅਮਨ ਨੇ ਬੀਤੀ ਹੋਈ ਸਾਰੀ ਕਹਾਣੀ ਦੱਸ ਦਿੱਤੀ। ਸੁਖ ਅਮਨ ਦੀਆਂ ਮਿੰਨਤਾ ਕਰਨ ਲੱਗ ਗਿਆ। ਉਸ ਨੇ ਕਿਹਾ, " ਇਸ ਬਾਰ ਜੀਤ ਨੂੰ ਮੁਆਫ਼ ਕਰ ਦੇ, ਆਪਦੇ ਘਰ ਵਾਪਸ ਲੈ ਆ। " ਅਮਨ ਇਸ ਗੱਲ ਉਤੇ ਰਾਜ਼ੀ ਨਹੀਂ ਹੋ ਰਿਹਾ ਸੀ। ਜੀਤ ਦੇ ਵੀ ਅਮਨ ਨੂੰ ਫੋਨ ਆਉਣ ਲੱਗ ਗਏ ਸਨ। ਉਹ ਅਮਨ ਦੀਆਂ ਮਿੰਨਤਾਂ ਕਰ ਰਹੀ ਸੀ। ਜਾਣ ਪਛਾਣ ਵਾਲੇ ਬੰਦੇ ਰਾਜ, ਹੈਪੀ ਵੀ ਉਸ ਕੋਲ ਸਮਝੋਤਾ ਕਰਨ ਲਈ ਆਏ ਸਨ। ਅਮਨ ਦੇ ਮੰਮੀ ਡੈਡੀ ਨੇ ਵੀ ਅਮਨ ਨੂੰ ਇਹੀ ਸਲਾਹ ਦਿੱਤੀ। ਸੂਬੇਦਾਰ ਨੇ ਕਿਹਾ, " ਗੱਲ਼ਤੀਆਂ ਬੰਦੇ ਤੋਂ ਹੁੰਦੀਆਂ ਹਨ। ਹੁਣ ਤਾਂ ਉਹ ਬੰਦਾ ਵੀ ਖਹਿੜਾ ਛੱਡ ਗਿਆ ਹੈ। ਜੇ ਤੈਨੂੰ ਪਤਾ ਨਾਂ ਲੱਗਦਾ। ਸਾਰੀ ਉਮਰ ਚੱਲੀ ਜਾਂਣਾਂ ਹੈ। " ਅਮਨ ਦੀ ਮੰਮੀ ਨੇ ਵੀ ਕਿਹਾ, " ਸਾਰਾ ਕੁੱਝ ਭੁੱਲ ਕੇ, ਜੀਤ ਨੂੰ ਘਰ ਲਿਆ। ਕਈ ਬੰਦੇ ਠੋਕਰ ਖਾ ਕੇ, ਐਸਾ ਸੁਧਰਦੇ ਹਨ। ਮੁੜ ਕੇ ਗੱਲ਼ਤੀ ਨਹੀਂ ਕਰਦੇ। " ਅਮਨ ਸਾਰਿਆਂ ਦੇ ਕਹਿੱਣ ਉਤੇ, ਜੀਤ ਨੂੰ ਘਰ ਲੈ ਆਇਆ ਸੀ।
ਨੀਟੂ ਰਾਜ ਨੇ ਇੰਜਨੀਅਰਿੰਗ ਦੀ ਡਿਗਰੀ ਲੈ ਲਈ ਸੀ। ਚੰਗੀਆਂ ਨੌਕਰੀਆਂ ਮਿਲ ਗਈਆਂ। ਦਿਨੇ ਪੂਰਾ ਦਿਨ ਕੰਮ ਵਿੱਚ ਨਿੱਕਲ ਜਾਂਦਾ ਸੀ। ਰਾਤ ਨੂੰ ਘਰ ਆਉਣ ਲਈ ਆਉਂਦੇ ਸਨ। ਜਿੰਦਗੀ ਵਿੱਚ ਐਨਾ ਭੱਜ-ਭੱਜ ਕੇ, ਵੀ ਬੰਦਾ ਟਿੱਕ ਕੇ, ਬਿੰਦ ਨਹੀ ਬੈਠਦਾ। ਬੱਬੀ ਨੇ ਅਮਰੀਕਾ ਵਿੱਚ ਆ ਕੇ, ਆਪਣਾਂ ਇੱਕ ਹੋਰ ਨਾਵਲ ਪੂਰਾ ਕਰ ਲਿਆ ਸੀ। ਇਸ ਨਾਵਲ ਵਿੱਚ ਪ੍ਰਦੇਸੀਆਂ ਉਤੇ ਲਿਖਿਆ ਸੀ। ਜੋ ਹਰ ਰੋਜ਼ ਕਰੜੀ ਮੇਹਨਤ ਕਰਦੇ ਹਨ। ਹਰ ਰੋਜ਼ ਹਾਰਦੇ-ਹਾਰਦੇ, ਵੀ ਜਿੱਤ ਪ੍ਰਾਪਤ ਕਰ ਜਾਂਦੇ ਹਨ। ਚਾਰੇ ਪਾਸੇ, ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਦੇ ਹਰ ਸ਼ਹਿਰਾਂ ਵਿੱਚ, ਆਪੋ ਆਪਣੇ ਬਿਜ਼ਨਸ ਦੇ ਝੰਡੇ ਗੱਡੀ ਬੈਠੇ ਹਨ। ਹਰ ਦੇਸ਼ ਨੂੰ ਪੰਜਾਬ ਬਣਾਈ ਬੈਠੇ ਹਨ।
ਸੁਖ ਨੇ ਸੀਤਲ ਨੂੰ ਕਿਹਾ, " ਹੁਣ ਆਪਦੀ ਮੰਮੀ ਨੂੰ ਕੱਲਕੱਤਾ ਦਿਖਾਉਣ ਲਈ ਸੱਦ ਲੈ। ਮੰਮੀ ਨੂੰ ਤੋਰ ਕੇ, ਤੇਰਾ ਡੈਡੀ ਵੀ ਮਨ ਦੇ ਬੱਲਬਲੇ ਪੂਰੇ ਕਰ ਲਏ। ਬਿਚਾਰਾ ਐਨੇ ਸਾਲਾਂ ਤੋਂ ਫਸੀ ਮਾਰ ਖਾ ਰਿਹਾ ਹੈ। ਮੰਮੀ ਦਾ ਫੋਨ ਆਇਆ ਸੀ। ਡੈਡੀ ਨੇ ਹੋਰ ਹੀ ਚੰਦ ਚੜ੍ਹਾ ਦਿੱਤਾ ਹੈ। ਅੱਜ ਮੈਂ ਆਪਦੇ ਚਾਰੇ ਮਾਮਿਆਂ ਨੂੰ ਪਿੰਡ ਭੇਜਿਆ ਹੈ। ਮੈ ਤਾ ਕਿਹਾ, " ਜ਼ਨਾਨੀ ਸਣੇ, ਡੈਡੀ ਨੂੰ ਵੀ ਘਰੋਂ ਕੱਢ ਦਿਉ। ਉਹ ਘਰ ਦਾ ਕੁੱਝ ਨਹੀਂ ਲੱਗਦਾ। ਜ਼ਮੀਨ ਤੇ ਘਰ ਮੇਰੇ ਨਾਂਮ ਚੜ੍ਹ ਚੁੱਕੇ ਸਨ। " ਅਸਲ ਵਿੱਚ ਮਾਪੇ ਖਿੱਚ ਧੂ ਕੇ, ਕਿਸੇ ਨਾਲ ਵੀ ਵਿਆਹ ਦਿੰਦੇ ਹਨ। ਕਈ ਬਾਰ, ਕਿਸੇ ਮਜ਼ਬੂਰੀ ਦੇ ਬਸ ਵਿੱਚ ਬੰਦਾ ਪੈ ਕੇ, ਵਿਆਹ ਕਰਾਉਂਦਾ ਹੈ। ਬੰਦੇ ਦੀਆ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ। " ਸੀਤਲ ਨੇ ਪੁੱਛਿਆ, " ਡੈਡੀ ਨੇ, ਐਸਾ ਕੀ ਕੀਤਾ ਹੈ? ਪਰ ਮੈਨੂੰ ਪਤਾ ਹੈ। ਉਹ ਪਿਉ ਕਿਹਦਾ ਹੈ? ਪਿਉ ਪੁੱਤਰ ਦੀਆਂ ਇਕੋ ਹੀ ਕਰਤੂਤਾਂ ਹੁੰਦੀਆਂ ਹਨ। ਇਸ ਛੋਟੇ ਸੁਖ ਨੂੰ ਹੀ ਦੇਖ ਲੈ, ਕਿਵੇਂ ਮੁੱਧਾ-ਸਿੱਧਾ ਹੋ ਕੇ ਉਸਲ-ਵੱਟੇ ਲੈ ਰਿਹਾ ਹੈ। ਭੋਰਾ ਨਹੀਂ ਟਿੱਕਦਾ। ਕੁੜੀ ਭੋਰਾ ਨਹੀਂ ਤੰਗ ਕਰਦੀ। ਹੁਣ ਤੁਸੀਂ ਕਿਧਰ ਨੂੰ ਪੈਰ ਕੱਢ ਲਿਆ? ਫਿਰ ਬੀਹੀ ਵਿੱਚ ਖੜ੍ਹਨਾਂ ਹੈ। " ਸੁਖ ਨੇ ਕਿਹਾ, " ਮੈਂ ਤੈਨੂੰ ਦੱਸਿਆ ਤਾਂ ਸੀ। ਮੈਂ ਕੰਮ ਤੇ ਚੱਲਿਆਂ ਹਾਂ। ਬੱਚਿਆਂ ਦਾ ਖਿਆਲ ਰੱਖੀ। ਜੇ ਤੇਰੇ ਤੋਂ ਸੰਭਾਲੇ ਨਹੀਂ ਜਾਂਦੇ। ਕੰਮ ਵਾਲੀ ਨੂੰ, ਹੋਰ ਸਮਾਂ ਕੋਲ ਰੱਖ ਲਿਆ ਕਰ। ਵੈਸੇ ਤਾਂ ਸਿਆਣੇ ਕਹਿੰਦੇ ਹਨ, " ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ। " ਪਰ ਕੋਈ ਚਾਰਾ ਨਹੀਂ ਹੈ। ਸਾਂਮ ਨੂੰ ਮਿਲਦੇ ਹਾਂ। "
ਪਿਆਰੇ ਪਾਠਕ ਦੋਸਤੋਂ, ਅੱਗਲੀਆਂ ਲਿਖਤਾਂ ਵਿੱਚ ਮਿਲਦੇ ਹਾ। ਸਬ ਦੋਸਤਾਂ ਦਾ ਧੰਨਵਾਦ ਹੈ। ਜੋ ਪੜ੍ਹ ਕੇ, ਹੱਲਾਸ਼ੇਰੀ ਦਿੰਦੇ ਰਹੇ ਹਨ।

Comments
Post a Comment