ਭਾਗ 45 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮੀਤ ਪੂਰਾ ਦਿਨ ਖੇਤੀ ਵੱਲ ਲੱਗਾ ਰਹਿੰਦਾ ਸੀ। ਭਾਵੇਂ ਖੇਤ ਦਾ ਕੰਮ ਮਜ਼ਦੂਰ ਕਰਦੇ ਸਨ। ਭਈਆਂ ਨੂੰ ਦੇਹੜੀ ਉਤੇ ਰੱਖ ਕੇ, ਖੇਤਾਂ ਵਿੱਚ ਕੰਮ ਕਰਾਂਉਂਦਾ ਸੀ। ਦੋ ਸੀਰੀ ਪੱਕੇ ਰੱਖੇ ਹੋਏ ਸਨ। ਅਮੀਤ ਫਿਰ ਵੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਆਪ ਦਿਹਾੜੀਆਂ ਦੇ ਸਿਰ ਉਤੇ ਖੜ੍ਹਾ ਰਹਿੰਦਾ ਸੀ। ਖੇਤੀ ਤੇ ਔਰਤ ਖ਼ਸਮ ਦੇ ਸਿਰ ਉਤੇ ਹੀ ਫ਼ਲਦੀਆਂ ਹਨ। ਨਹੀਂ ਤਾਂ ਲੋਕ ਉਜਾਂੜ ਦਿੰਦੇ ਹਨ। ਸੰਨੀਆਂ ਖੇਤੀ, ਜ਼ਮੀਨ ਤੇ ਔਰਤ ਦੇਖ ਕੇ, ਖ਼ਸਮ ਕੋਈ ਹੋਰ ਬੱਣ ਜਾਂਦਾ ਹੈ। ਭੋਲੀ ਵੀ ਸਾਰੀ ਦਿਹਾੜੀ, ਚੂਲੇ-ਚੌਕੇ ਵਿੱਚ ਰੁਲੀ ਰਹਿੰਦੀ ਸੀ। ਸਵੇਰੇ, ਦੁਪਹਿਰ, ਸ਼ਾਮ ਦੋ ਚਾਰ ਬੰਦਿਆਂ ਦੀ ਵਾਧੂ ਰੋਟੀ ਬੱਣਾਉਣੀ ਪੈਂਦੀ ਸੀ। ਝਾੜੂ-ਪੋਚੇ ਵਾਲੀ ਤੇ ਹੋਰ ਉਤਲੇ ਕੰਮ ਕਰਨ ਲਈ ਹੋਰ ਔਰਤ ਆਉਂਦੀ ਸੀ। ਇਹ ਘਰ ਵੈਸਾ ਹੀ ਭੋਲੀ ਨੂੰ ਮਿਲਿਆ ਸੀ। ਜੈਸੇ ਘਰ ਦਾ ਉਸ ਨੇ ਸੁਪਨਾਂ ਦੇਖਿਆ ਸੀ। ਸੁਪਨਾਂ ਲੈਣ ਦੀ ਗੱਲ ਹੋਰ ਹੁੰਦੀ ਹੈ। ਜਦੋਂ ਉਹ ਜੀਵਨ ਉਤੇ ਹੰਢਦਾ ਹੈ। ਕੰਨਾਂ ਨੂੰ ਹੱਥ ਲੱਗ ਜਾਂਦੇ ਹਨ। ਭੋਲੀ ਦੀ ਬਸ ਹੋਈ ਪਈ ਸੀ। ਫਿਰ ਵੀ ਦਲੇਰ ਧੜਲੇਦਾਰ ਕੁੜੀ ਸੀ। ਅਮੀਤ ਦਾ ਸਾਥ ਮੋਡੇ ਨਾਲ ਮੋਡਾ ਲਾ ਕੇ ਦਿੰਦੀ ਸੀ। ਕੰਮ ਕਰਦੀ ਦਾ, ਉਸ ਦਾ ਗੁਲਾਬੀ ਰੰਗ. ਗਰਮੀਆਂ ਦੇ ਜੇਠ, ਹਾੜ ਦੇ ਮਹੀਨਿਆ ਵਿੱਚ ਅੱਗ ਵਾਂਗ ਦਗਣ ਲੱਗ ਜਾਂਦਾ ਸੀ।

ਉਸ ਦੀਆਂ ਗੁਆਂਢਣਾਂ ਐਸ਼ ਕਰਦੀਆਂ ਸਨ। ਉਹ ਆਪ ਖੇਤੀ ਨਹੀਂ ਕਰਦੇ ਸਨ। ਅੱਜ ਕੱਲ ਉਨਾਂ ਨੇ ਭਈਆਂ ਨੂੰ ਹੀ ਜ਼ਮੀਨ ਠੇਕੇ ਉਤੇ ਦਿੱਤੀ ਸੀ। ਆਪ ਕੂਲਰਾਂ ਥੱਲੇ ਦੁਪਹਿਰ ਨੂੰ ਸੁੱਤੀਆਂ ਹੁੰਦੀਆਂ ਸਨ। ਰਾਤ ਨੂੰ ਅੱਧੀ ਰਾਤ ਰਾਤ ਤੱਕ ਡਰਾਮੇ ਦੇਖਦੀਆਂ ਸਨ। ਸਵੇਰ ਨੂੰ ਕਿਸੇ ਪੈਲਸ ਵਿੱਚ ਪਾਰਟੀ ਵਿਆਹ ਵਿੱਚ ਸ਼ਾਮਲ ਹੁੰਦੀਆਂ ਸਨ। ਘਰਾਂ ਵਿੱਚ ਫਿਲਮਾਂ, ਡਰਾਮਿਆਂ ਵਾਲੇ ਨਾਟਕ ਚੱਲਦੇ ਸਨ। ਦਿਖਾਵੇ ਦੀ ਜਿੰਦਗੀ ਬੱਣ ਕੇ ਰਹਿ ਗਈ ਸੀ। ਹਰ ਕੋਈ ਸੋਹਣੇ ਘਰਾਂ ਵਿੱਚ ਰਹਿੱਣਾਂ ਚਹੁੰਦਾ ਹੈ। ਸੋਹਣਾ ਖਾਂਣਾਂ, ਹੁੰਢਾਉਣਾਂ ਚਹੁੰਦਾ ਹੈ। ਬਾਹਰ ਅੰਦਰ ਜਾਂਣ ਲਈ ਕਾਰ ਵੀ ਮਹਿੰਗੀ ਹੋਵੇ। ਖਾਂਣ, ਹੁੰਢਾਉਣ, ਘਰਾਂ, ਕਾਰਾਂ ਦਾ ਖ਼ਰਚਾ ਸਰਕਾਰ ਜਾਂ ਬੈਂਕ ਵਾਲੇ ਕਰਨ। ਕਈ ਤਾਂ ਬੈਂਕ ਤੋਂ ਲੈ ਕੇ ਵੀ ਹਜ਼ਮ ਕਰ ਜਾਂਦੇ ਹਨ। ਫਿਰ ਹੋਰ ਧੰਨ ਲੈਣ ਲਈ ਆਪ ਹੀ, ਉਪਰ ਵਾਲੇ ਕੋਲ ਉਠ ਜਾਂਦੇ ਹਨ। ਇਹ ਹਨ, ਅੱਜ ਦੇ ਪੰਜਾਬੀ ਗਬਰੂ, ਜੋ ਮੇਹਨਤੀ ਮੰਨੇ ਜਾਂਦੇ ਸਨ। ਅੱਜ ਪਟੇ ਬੱਣਾਂ ਕੇ, ਹੋਰ ਕਾਲਜ਼ਾਂ ਤੇ ਚੰਡੀਗੜ੍ਹ ਜਾ ਕੇ, ਕੁੜੀਆਂ ਪਿਛੇ, ਫਿਰਨ ਜੋਗੇ ਰਹਿ ਗਏ ਹਨ। ਜਿੰਦਗੀ ਵਿੱਚ ਕੋਈ ਬਹੁਤੀ ਹਿਲ-ਜੁਲ ਨਹੀਂ ਰਹੀ। ਜੇ ਚੱਜ ਦੀ ਕਮਾਈ ਨਾਂ ਹੋਵੇ। ਰਾਜੇ ਨੂੰ ਲੋਕ ਪੂਰਾ ਟੈਕਸ ਨਾਂ ਦਿੰਦੇ ਹੋਣ। ਦੇਖਦਿਆਂ ਹੀ ਸਬ ਮਿੱਟੀ ਵਿੱਚ ਮਿਲ ਜਾਂਦਾ ਹੈ। ਕੁੱਝ ਹੀ ਦਿਨਾਂ ਪਿਛੋਂ ਪਿੰਡ ਵਿੱਚ ਕੋਈ ਨਾਂ ਕੋਈ ਜ਼ਹਿਰ ਖਾਂ ਕੇ ਮਰ ਜਾਂਦਾ ਸੀ। ਇੱਕ ਕਿਸਾਨ ਨੇ ਪਤਨੀ, ਬੱਚੇ ਮਾਰ ਕੇ, ਆਪ ਗਲ਼ ਫਾਹਾ ਲੈ ਲਿਆ ਸੀ। ਆਪਦੀ ਜਾਨ ਹੋਰ ਬਥੇਰੇ ਦੇ ਚੁੱਕੇ ਸਨ। ਅਫ਼ਸੋਸ ਦੀ ਗੱਲ ਹੈ। ਬਹੁਤੇ ਬੱਚਿਆਂ ਨੇ ਵੀ ਨੌਜੁਵਾਨ ਹੋ ਕੇ, ਉਵੇਂ ਹੀ ਪੱਬ ਚੱਕੇ ਹੋਏ ਸਨ।

ਅਮੀਤ ਤੇ ਭੋਲੀ ਦੀ ਰਲ ਕੇ, ਕੀਤੀ ਮੇਹਨਤ ਦਾ ਥਕੇਵਾਂ ਉਦੋਂ ਲਹਿ ਜਾਂਦਾ ਸੀ। ਜਦੋਂ ਵਿੱਹੜੇ ਵਿੱਚ ਦਾਣਿਆ ਦਾ ਢੇਰ ਲੱਗ ਜਾਂਦਾ ਸੀ। ਅਮੀਤ ਨੇ ਘਰ ਦੇ ਕੋਲ ਹੀ ਦਾਣੇ ਸੰਭਾਲ ਵਾਲਾ ਗਦਾਮ ਬੱਣਾਇਆ ਹੋਇਆ ਸੀ। ਉਹ ਕੱਣਕ ਤੇ ਹੋਰ ਬੀਜ ਕੱਢ ਕੇ ਉਦੋਂ ਨਹੀਂ ਵੇਚਦਾ ਸੀ। ਜਦੋਂ ਕੀਮਤਾ ਚੜ੍ਹ ਜਾਦੀ ਸਨ। ਮੰਡੀ ਵਿੱਚ ਮੰਗ ਵੱਧ ਜਾਂਦੀ ਸੀ। ਉਦੋਂ ਅੰਨਾਜ਼ ਬਾਹਰ ਕੱਢਦਾ ਸੀ। ਬਾਕੀ ਖੇਤੀ ਸਬਜ਼ੀਆਂ ਤੇ ਫ਼ਲਾ ਦੀ ਕਰਦਾ ਸੀ। ਜਿਸ ਤੋਂ ਬਹੁਤ ਅਮਦਨ ਹੁੰਦੀ ਸੀ। ਪੂਰੇ ਪਿੰਡ ਵਾਲ ਅਮੀਤ ਤੇ ਭੋਲੀ ਉਤੇ ਮਾਣ ਕਰਦੇ ਸਨ। ਇਹ ਘਰ ਖਾਂਦਾ-ਪੀਂਦਾ, ਪਹਿਲੇ ਨੰਬਰ ਵਿੱਚ ਆਉਂਦਾ ਸੀ। ਲੋਕ ਵੀ ਉਸੇ ਦੇ ਹਨ, ਉਸੇ ਦੀ ਪ੍ਰਸੰਸਾ ਕਰਦੇ ਹਨ। ਜੋ ਮੇਹਨਤ ਕਰਦਾ ਹੈ। ਜਿਸ ਦੀ ਕੋਠੀ ਵਿੱਚ ਦਾਣੇ ਹੁੰਦੇ ਹਨ। ਬੰਦਾ ਕੰਮ ਆਪਦੇ ਕਰਦਾ ਹੈ। ਸ਼ਬਾਸ਼ੇ ਲੋਕ ਦਿੰਦੇ ਹਨ। ਸਫ਼ਲ ਬੰਦੇ ਦੀ ਹੀ ਇੱਜ਼ਤ ਕਰਦੇ ਹਨ। ਲੋਕਾਂ ਦੀਆਂ ਆਪਦੀਆਂ ਔਰਤਾਂ ਭਾਵੇਂ ਭੋਰਾ ਕੰਮ ਨਹੀਂ ਕਰਦੀਆਂ ਸਨ। ਭੋਲੀ ਨੂੰ ਦੇਖ ਕੇ, ਲੋਕ ਉਸ ਦੀਆਂ ਉਦਾਰਣਾਂ ਦਿੰਦੇ ਸਨ। ਕਿ ਉਸ ਨੇ ਸਾਲ ਵਿੱਚ ਹੀ ਘਰ ਕਿਵੇ ਸੰਬਾਲ ਲਿਆ ਹੈ? ਜਦੋਂ ਉਸ ਦੇ ਘਰ ਬੇਟੀ ਨੇ ਜਨਮ ਲਿਆ। ਕਈਆਂ ਨੂੰ ਸੁਣ ਕੇ ਹੈਰਾਨੀ ਵੀ ਹੋਈ। ਪੂਰਾ ਪਿੰਡ ਧੀਆਂ ਕੁੱਖਾਂ ਵਿੱਚ ਮਾਰਨ ਨੂੰ ਸਬ ਤੋਂ ਅੱਗੇ ਸੀ। ਸਬ ਦੇ ਘਰਾਂ ਵਿੱਚ ਪੁੱਤਰ ਹੀ ਖੇਡਦੇ ਸਨ। ਜੋ ਜੁਵਾਨ ਹੋ ਗਏ ਸਨ। ਉਹ ਕੰਮ ਨਹੀਂ ਕਰਦੇ ਸਨ। ਉਹ ਨਸ਼ੇ ਖਾ ਕੇ, ਦਿਨ ਰਾਤ ਮੰਜੇ ਤੋੜਦੇ ਸਨ। ਹਰ ਰੋਜ਼ ਸ਼ਰਾਬ ਤੇ ਹੋਰ ਨਸ਼ੇ ਖਾਣ-ਪੀਣ ਨੂੰ ਮਾਪਿਆ ਦੇ ਗਲ਼ ਗੁੱਠ ਦਿੰਦੇ ਸਨ। ਭੋਲੀ ਕੇ ਨਾਲ ਦੇ ਘਰ ਵਾਲਿਆ ਦੇ ਮੁੰਡੇ ਨੇ ਖਾਦੀ ਪੀਤੀ ਵਿੱਚ, ਕਿਸੇ ਦੀ ਕੁੜੀ ਘਰ ਚੱਕ ਲਿਆਦੀ। ਮਾਪਿਆ ਨੇ ਉਸ ਨੂੰ ਇਹ ਕਰਤੂਤ ਕਰਨ ਤੋਂ ਰੋਕਿਆ ਤਾ, ਉਸ ਨੇ ਮਾਂ ਤੇ ਪਿਉ ਦੋਂਨੇਂ ਹੀ ਮਾਰ ਦਿੱਤੇ ਸਨ। ਉਹ ਆਪ ਜੇਲ ਵਿੱਚ ਚੱਲਾ ਗਿਆ ਸੀ। ਉਸ ਦੀ ਜ਼ਮੀਨ ਉਤੇ, ਰਿਸ਼ਤੇਦਾਰ ਮੌਜ਼ ਕਰ ਰਹੇ ਸਨ। ਕਈ ਮਾਂਪੇ ਪੁੱਤਰਾਂ ਨੂੰ ਜਨਮ ਦੇ ਕੇ ਪਛਤਾਉਂਦੇ ਸਨ। ਜਿਹੜੇ ਮਾਪਿਆਂ ਨੇ ਧੀਆਂ ਕੁੱਖਾਂ ਵਿੱਚ, ਉਜਾੜੀਆਂ ਸਨ। ਉਸੇ ਕਬਰ ਉਤੇ ਪੁੱਤ ਜੰਮ ਕੇ, ਹੁਣ ਉਹੀ ਪੁੱਤਰਾਂ ਤੋਂ ਘਰ ਦਬਾਅ ਕਰਾ ਰਹੇ ਸਨ। ਐਸੇ ਪੁੱਤਰ ਘਰ ਜ਼ਮੀਨ ਸਬ ਦਾਅ ਉਤੇ ਲਾਈ ਬੈਠੇ ਸਨ। ਹਰਿਆਲਾ ਪੰਜਾਬ ਉਝੜਦਾ ਜਾ ਰਿਹਾ ਹੈ। ਇੰਨਾਂ ਸਿਰ, ਪੰਜਾਬ ਤੇ ਮਾਂਪਿਆ ਦੀ ਜੁੰਮੇਬਾਰੀ ਹੈ। ਇਹ ਪੰਜਾਬੀ ਗਬਰੂ, ਆਪਦੀ, ਮਾਪਿਆ ਦੀ ਜਿੰਦਗੀ ਤਬਾਹ ਕਰੀ ਬੈਠੇ ਸਨ। ਇਹ ਦੁਨੀਆਂ ਦਾ ਅੰਨ ਦਾਤਾ, ਲੋਕਾਂ ਅੱਗੇ, ਹੱਥ ਅੱਡ ਕੇ, ਭੀਖ ਮੰਗਦਾ ਫਿਰਦਾ ਹੈ। ਜਿਸ ਨੂੰ ਭੀਖ ਮੰਗਣ ਦੀ ਆਦਤ ਬੱਣ ਜਾਵੇ। ਹੋਰ-ਹੋਰ ਭੀਖ ਦੀ ਆਸ ਵਿੱਚ ਨੀਅਤ ਹਿਲ ਜਾਂਦੀ। ਬੰਦਾ ਇਕ ਦਿਨ ਸ਼ੜਕ ਤੇ ਆ ਜਾਂਦਾ ਹੈ। ਤਾਂਹੀਂ ਤਾਂ ਨਖ਼ੱਟੂ ਪੁੱਤਰ ਸਰਕਾਰ ਤੇ ਬੈਂਕਾਂ ਦੀ ਆਸ ਵਿੱਚ, ਮੇਹਨਤ ਨਹੀਂ ਕਰਦੇ। ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਜੇ ਅਮੀਤ ਵਾਂਗ, ਹਰ ਗਬਰੂ ਹਿੱਕ ਠੋਕ ਕੇ, ਕੰਮ ਕਰੇ। ਕਿਸੇ ਨੂੰ ਜ਼ਹਿਰ ਖਾ ਕੇ, ਫਾਹੇ ਲੈ ਕੇ ਮਰਨ ਦੀ ਲੋੜ ਨਹੀਂ ਪਵੇਗੀ।


Comments

Popular Posts