ਪ੍ਰਭੂ ਜੀ ਤਾਕਤਵਰ ਬਾਂਹਾਂ ਵਾਲੇ, ਸ਼ਕਤੀ ਸ਼ਾਲੀ ਪ੍ਰਭ ਜੀ
satwinder_7@hotmail.com

08/3/ 2013. 203


ਪ੍ਰਭੂ ਜੀ ਤਾਕਤਵਰ ਬਾਂਹਾਂ ਵਾਲੇ, ਸ਼ਕਤੀ ਸ਼ਾਲੀ ਪ੍ਰਭ ਜੀ, ਤੂੰ ਅੰਨਦ ਦਾ ਸੋਮਾਂ ਹੈ। ਦੁਨੀਆਂ ਦੇ ਵਿਕਾਰ ਕੰਮਾਂ ਦੇ ਟੋਏ ਵਿੱਚ ਡਿਗੇ ਪਏ ਨੂੰ ਹੱਥ ਫੜ ਕੇ ਬਚਾ ਲੈ। ਮੇਰੇ ਪ੍ਰਭੂ ਜੀ ਮੇਰੇ ਕੰਨਾਂ ਨੂੰ ਸੋਝੀ ਨਹੀਂ ਹੈ, ਜੋ ਤੇਰਾ ਨਾਂਮ ਸੁਣ ਸਕਣ। ਅੱਖਾਂ ਸੋਹਣੀਆਂ ਨਹੀਂ ਹਨ। ਜੋ ਪ੍ਰਭੂ ਜੀ ਤੈਨੂੰ ਮੋਹ ਸਕਣ, ਤੈਨੂੰ ਹਰ ਥਾਂ ਦੇਖ ਸਕਣ। ਮੇਰਾ ਸਰੀਰ ਚੱਜ ਦੇ ਪਾਸੇ ਨਹੀਂ ਜਾਂਦਾ। ਜਿਥੇ ਤੇਰੇ ਪਿਆਰੇ ਤੈਨੂੰ ਯਾਦ ਕਰਦੇ ਹਨ। ਪ੍ਰਭੂ ਹੀ ਮੇਰੀ ਬੇਨਤੀ ਹੈ। ਮੇਰਾ ਵੀ ਆਪਦੇ ਨਾਲ ਪ੍ਰੇਮ ਬੱਣਾਂ ਲੈ। ਪ੍ਰਮਾਤਮਾਂ ਜੀ, ਗਰੀਬਾਂ ਨੂੰ ਗਲ਼ੇ ਲਗਾਉਣ ਵਾਲੇ, ਜ਼ਤੀਮਾਂ ਨੂੰ ਸੰਭਾਲਣਵਾਲੇ, ਮੇਰੇ ਦੋਸਤ, ਮਾਈ-ਬਾਪ ਤੂੰ ਹੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਪਿਆਰੇ ਭਗਤ, ਤੇਰੇ ਸੋਹਣੇ ਫੁੱਲਾਂ ਵਰਗੇ, ਚਰਨ ਕਮਲਾਂ ਦੀ ਛੂ੍ਹ ਮਹਿਸੂਸ ਕਰਕੇ, ਤੇਰੇ ਡਰ-ਪਿਆਰ ਵਿੱਚ ਹੀ ਦੁਨੀਆਂ ਦੇ ਪਾਪਾਂ ਤੋਂ ਬਚ ਕੇ ਦੁਨੀਆਂ ਦਾ ਸਾਗਰ ਤਰ ਜਾਂਦੇ ਹਨ। ਮੇਹਰਬਾਨੀ ਕਰਨ ਵਾਲੇ, ਪਿਆਰੇ ਦੋਸਤ ਪ੍ਰਭੂ ਜੀ ਤੂੰ ਮੈਨੂੰ ਸਦਾ ਹਾਜ਼ਰ ਦਿਸਦਾ ਰਹੋ। ਤੇਰੇ ਬਗੈਰ ਪ੍ਰਭੂ ਜੀ ਮੈਂ ਭੋਰਾ ਸਮਾਂ ਵੀ ਨਹੀਂ ਜਿਉਂ ਸਕਦਾ। ਐਸਾ ਜਿਉਣਾਂ ਮੇਰੇ ਲਈ ਕੋਈ ਅਰਥ ਨਹੀਂ ਰੱਖਦਾ। ਸਬ ਬੇਕਾਰ ਹੈ। ਪ੍ਰਭੂ ਜੀ ਤੂੰ ਮੇਰੇ ਜਿਉਣ ਦਾ ਸਹਾਰਾ ਹੈ। ਤੂੰ ਮੈਨੂੰ ਜੀਵਨ ਦਾਨ ਦਿੰਦਾ ਹੈ। ਮੈਂ ਤੇਰੇ ਉਤੋਂ ਪਲ-ਪਲ ਸਦਕੇ ਜਾਂਦਾਂ ਹਾਂ। ਪ੍ਰਮਾਤਮਾਂ ਜੀ ਮੈਂਨੂੰ ਆਪਦੇ ਹੱਥ ਦਾ ਆਸਰਾ ਦੇ ਕੇ, ਦੁਨੀਆਂ ਦੇ ਵਿਕਾਰ ਕੰਮਾਂ ਦੇ ਨਰਕ ਵਿੱਚੋਂ ਕੱਢ ਲੈ।ਮੇਰੇ ਵਿੱਚ ਕੋਈ ਚੱਜ ਦਾ ਕੰਮ ਕਰਨ ਦੀ ਸ਼ਕਤੀ ਨਹੀਂ ਹੈ। ਅੱਕਲ ਬੁੱਧੀ ਵਾਲੀ ਗੱਲ ਨਹੀਂ ਹੈ। ਤੂੰ ਹਰ ਸਮੇਂ, ਮੇਰੇ ਵਰਗੇ, ਅਨਾਥਾਂ-ਗਰੀਬਾਂ ਉਤੇ ਮੇਹਰਬਾਨ ਹੁੰਦਾਂ ਹੈ। ਰੱਬ ਜੀ ਤੂੰ ਮੈਨੂੰ ਬਹੁਤ ਅੰਨਦ ਦਾ ਜੀਵਨ ਦਿੱਤਾ ਹੈ। ਮੈਂ ਸਾਰੇ ਗਿੱਣ ਕੇ ਦੱਸ ਵੀ ਨਹੀਂ ਸਕਦਾ। ਤੇਰੀਆਂ ਦਿੱਤੀਆਂ ਖੁਸ਼ੀਆਂ ਦੱਸ ਨਹੀਂ ਸਕਦਾ? ਬਿਚਾਰ ਕਰਨ ਤੋਂ ਬਹੁਤ ਜ਼ਿਆਦਾ ਹਨ। ਕਿਸੇ ਦੇ ਹੱਥ ਨਾਂ ਲੱਗਣ ਵਾਲੇ, ਸਬ ਤੋਂ ਵੱਡੇ, ਬੇਅੰਤ, ਪ੍ਰਭੂ ਜੀ ਤੁਸੀਂ ਆਪਦਾ, ਓਟ ਆਸਰਾ ਤੱਕਣ ਵਾਲੇ ਨੂੰ ਸੇਵਕ ਨੂੰ ਪਿਆਰ ਦਿੰਦੇ ਹੋ। ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਦੇ ਸੁਆਦ, ਜੋਗੀਆਂ ਦੀਆਂ ਸਾਰੀਆਂ ਕਰਾਮਾਤਾਂ, ਰੱਬੀ ਬਾਣੀ ਦੀ ਬਿਚਾਰ ਵਿੱਚ ਹਨ। ਜਿਸ ਬੰਦੇ ਉਤੇ ਪ੍ਰਭ ਜੀ ਸੋਹਣੇ ਲੰਬੇ ਵਾਲਾਂ ਵਾਲੇ, ਖੁਸ਼ ਹੋ ਕੇ ਦਿਆਲ ਜਾਂਦੇ ਹਨ। ਉਹੀ ਰੱਬ ਦੀਆਂ ਦਿੱਤੀਆਂ ਦਾਤਾਂ ਤੇ ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ। ਮਾਤ ਪਿਤਾ ਤੂੰ ਹੀ ਰੱਬ ਜੀ ਮੇਰੇ ਮਾਈ-ਬਾਪ, ਪੁੱਤਰ ਹੋਰ ਸਬੰਦੀ ਹੋ। ਤੂੰ ਹੀ ਪ੍ਰਭੂ ਜੀ ਮੇਰੇ ਜਿਉਣ ਦਾ ਆਸਰਾ ਹੋ। ਸਤਿਗੁਰ ਨਾਨਕੁ ਪ੍ਰਭੂ ਦੇ ਨਾਂਮ ਨੂੰ ਪਿਆਰਿਆਂ ਵਿੱਚ ਮਿਲ ਕੇ, ਗਾਉਣ ਨਾਲ, ਦੁਨੀਆਂ ਦੇ ਵਾਧੂ ਦੇ, ਨਾਂ ਕੰਮ ਆਉਣ ਵਾਲੇ ਧੰਦਿਆਂ ਤੋਂ ਬਚਾ ਹੁੰਦਾ ਹੈ।

ਕੀ ਕੋਈ ਐਸਾ ਪਿਆਰਾ ਭਗਤ ਹੈ, ਜੋ ਭਗਵਾਨ ਪਿਆਰ ਦੇ ਗੁਣਾਂ ਦੇ ਗੀਤ ਗਾਵੇ? ਜੋ ਪ੍ਰਭੂ ਨੂੰ ਪਿਆਰ ਕਰਨ ਵਾਲਾ ਉਸ ਨੂੰ ਯਾਦ ਕਰਦਾ-ਕਰਦਾ ਪੂਰੇ ਅੰਨਦ ਵਿੱਚ ਪਹੁੰਚ ਜਾਂਦਾ ਹੈ। ਉਸ ਨੂੰ ਘਰ ਬੈਠਿਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ। ਬੰਦੇ ਘਰ ਪਰਿਵਾਰ ਛੱਡ ਕੇ, ਰੱਬ ਨੂੰ ਸਾਧ ਬੱਣ ਕੇ ਜੰਗਲਾਂ ਵਿੱਚ ਲੱਭਦੇ ਫਿਰਦੇ ਹਨ। ਕਿਸੇ ਲੱਖਾਂ ਕਰੋੜਾਂ ਵਿਚੋਂ ਕਿਸੇ ਇੱਕ ਦੀ, ਰੱਬ ਜੀ ਨਾਲ ਪ੍ਰੀਤੀ ਬੱਣ ਕੇ, ਪ੍ਰਭੂ ਪ੍ਰੇਮ ਦੇ ਗੁਣਾਂ ਦਾ ਰੰਗ ਲੱਗਦਾ ਹੈ। ਜਿਸ ਨੇ ਪ੍ਰਭੂ ਪ੍ਰੇਮ ਪਾ ਲਿਆ ਹੈ। ਉਹ ਬਹੁਤ ਚੰਗੇ ਕਰਮਾਂ ਵਾਲੇ ਹਨ। ਬ੍ਰਹਮਾ ਤੇ ਹੋਰ ਦੇਵਤੇ, ਸਨਕ ਤੇ ਉਸ ਦੇ ਭਰਾ ਸਾਰੇ ਦੇਵਤੇ ਪ੍ਰਭੂ ਜੀ ਦੇ ਮਿਲਾਪ ਨੂੰ ਲੋਚਦੇ ਹਨ। ਸਾਧ, ਕਾਂਮਕ-ਸਰੀਰਕ ਸ਼ਕਤੀ ਸੰਭਾਲ ਕੇ ਰੱਖਣ ਵਾਲੇ, ਕਰਾਮਤਾਂ ਕਰਨ ਵਾਲੇ, ਸਬ ਰੱਬ ਜੀ ਨੂੰ ਮਿਲਣਾਂ ਚਹੁੰਦੇ ਹਨ। ਜਿਸ ਨੂੰ ਭਗਵਾਨ ਸਹਮਣੇ ਮਿਲ ਜਾਂਦਾ ਹੈ। ਉਹ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਜਿਸ ਨੂੰ ਰੱਬ ਨਹੀਂ ਭੁੱਲਦਾ, ਉਨਾਂ ਦਾ ਸਾਥ ਕਰਕੇ, ਉਨਾਂ ਦਾ ਆਸਰਾ ਕਰੀਏ। ਰੱਬ ਦੇ ਪਿਆਰੇ ਭਗਤਾਂ ਨਾਲ ਜੋੜ, ਚੰਗੇ ਕਰਮਾਂ ਕਰਕੇ ਹੁੰਦਾ ਹੈ। ਰੱਬ ਦੇ ਭਗਤਾਂ ਨੂੰ ਜੰਮਣ-ਮਰਨ ਦੇ ਚੱਕਰ ਨਹੀਂ ਕੱਟਣੇ ਪੈਂਦੇ। ਪ੍ਰਭੂ ਪ੍ਰੀਤਮ ਜੀ ਮੈਨੂੰ ਮੇਹਰਬਾਨੀ ਕਰਕੇ ਮਿਲ ਜਾਉ। ਸਬ ਤੋਂ ਵੱਡੇ-ਊਚੇ, ਸ਼ਕਤੀ ਸ਼ਾਲੀ ਪ੍ਰੀਤਮ ਰੱਬ ਜੀ, ਮੇਰਾ ਤਰਲਾ ਅਰਜੋਈ ਸੁਣ ਲਵੋ ਸਤਿਗੁਰ ਨਾਨਕੁ ਪ੍ਰਭੂ ਜੀ ਮੈਂ ਤੈਨੂੰ ਆਪਦੇ ਲਈ ਸਹਾਰਾ ਮੰਗਦਾਂ ਹਾਂ।

Comments

Popular Posts