ਸਾਰੇ ਜੀਵਾਂ, ਬੰਦਿਆਂ ਦੇ ਆਪਦੇ ਅੰਦਰ ਰੱਬ ਵੱਸਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

11/3/ 2013. 205

ਸਾਰੇ ਜੀਵਾਂ, ਬੰਦਿਆਂ ਦੇ ਆਪਦੇ ਅੰਦਰ ਰੱਬ ਵੱਸਦਾ ਹੈ, ਮਾਇਆ ਤੇ ਹੰਕਾਰ ਦਾ ਮਨ ਉਤੇ, ਝਾਲ ਫਿਰੀ ਹੈ। ਰੱਬ ਨਹੀਂ ਦਿੱਸਦਾ। ਧੰਨ-ਦੌਲਤ ਦੇ ਹਨੇਰ ਵਿੱਚ ਸਾਰੀ ਦੁਨੀਆਂ ਲੱਗੀ ਹੋਈ ਹੈ। ਲੋਕਾਂ ਨੂੰ ਇਹ ਵਹਿਮ ਕਿਵੇਂ ਨਿੱਕਲੇਗਾ। ਧੰਨ-ਦੌਲਤ ਬਹੁਤੀ ਇੱਕਠੀ ਕਰਕੇ, ਮਰਨ ਲੱਗੇ ਨਾਲ ਨਹੀਂ ਜਾਂਣੀ। ਲੋਕ ਭਲੇਖੇ ਵਿੱਚ ਸੁੱਤੇ ਹੋਏ, ਲਾਲਚ ਵਿੱਚੋਂ ਕਿਵੇ ਜਾਗਣਗੇ। ਰੱਬ ਤੇ ਬੰਦਾ, ਜੀਵ ਇੱਕਠੇ ਹਨ। ਇੱਕ ਤਨ-ਮਨ ਵਿੱਚ ਰਹਿ ਰਹੇ ਹਨ। ਇੱਕ ਦੂਜੇ ਨਾਲ ਜਾਂਣ-ਪਛਾਣ ਕਰਕੇ, ਗੱਲਾਂ ਨਹੀਂ ਕਰਦੇ ਮੇਰੇ ਦੋਸਤੋ-ਭਾਈਉ। ਇੱਕ ਰੱਬ ਦੇ ਨਾਂ ਜਾਹਰ ਹੋਣ ਕਾਰਨ ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਪਰ ਉਹ ਪੰਜੇ ਰੱਬ ਦਾ ਕੁੱਝ ਨਹੀਂ ਵਿਗਾੜ ਸਕਦੇ। ਸਤਿਗੁਰ ਜੀ ਪਾਸ ਇਸ ਜਿੰਦੇ ਦੀ ਚਾਬੀ ਹੈ। ਇਹ ਸਰੀਰ ਤਨ-ਮਨ ਰੱਬ ਦਾ ਘਰ ਹੈ। ਉਤੋਂ ਦੀ ਤਾਲਾ ਲੱਗਾ ਲੇ ਬੰਦ ਕੀਤਾ ਹੈ। ਸਤਿਗੁਰ ਜੀ ਦਾ ਬੰਦਾ ਲੜ ਨਹੀਂ ਫੜਦਾ। ਰੱਬੀ ਬਾਣੀ ਨਹੀਂ ਬਿਚਾਰਦਾ। ਹੋਰ ਬਥੇਰੇ ਤਰੀਕੇ ਲੱਭਦਾ ਹੈ। ਭੱਟਕਦਾ ਫਿਰਦਾ ਹੈ। ਸਤਿਗੁਰ ਜੀ ਜਿਸ ਨੂੰ ਪਾਪਾਂ-ਮਾੜੇ ਕੰਮਾਂ ਤੋਂ ਰੋਕ ਦਿੰਦੇ ਹਨ। ਉਹੀ ਗੁਰੂ ਪਿਆਰਿਆਂ ਭਗਤਾਂ ਵਿੱਚ ਬੈਠ ਕੇ, ਪ੍ਰਭੂ ਦੇ ਗੀਤ ਗਾਉਂਦੇ ਹਨ। ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਸਤਿਗੁਰ ਨਾਨਕ ਜੀ ਤੇ ਪ੍ਰਭੂ-ਪ੍ਰਮਾਤਮਾਂ, ਭਗਤਾ, ਰੱਬੀ ਬਾਣੀ ਨੂੰ ਗਾਉਣ, ਸੁਣਨ, ਬਿਚਾਰਨ ਵਾਲਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਜਿੰਨਾਂ ਨੇ ਪੰਜ ਸਰੀਰਕ ਕਿਰਿਆ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਨੂੰ ਬਸ ਕਰ ਲਿਆ ਹੈ। ਮੇਰੇ ਪ੍ਰੀਤਮ ਪ੍ਰਭੂ ਜੀ ਰੱਬ ਦੀ ਪ੍ਰਸੰਸਾ ਕਰਕੇ ਹੀ, ਮੇਰੇ ਸਿਰ ਦਾ ਸਾਂਈਂ, ਮੇਰਾ ਰਾਖਾ ਪ੍ਰਮਾਤਮਾਂ ਮਿਲਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮੇਰਾ ਮਨ ਪ੍ਰਭੂ ਭਗਤੀ ਵਿੱਚ ਬੈਠ ਗਿਆ ਹੈ।

ਸਤਿਗੁਰ ਨਾਨਕ ਜੀ ਦੀ ਜੋਤ ਨਾਲ, ਮੇਰੀ ਜੋਤ ਲੱਗ ਕੇ, ਪ੍ਰਭੂ ਨਾਲ ਜੋਤ ਲੱਗ ਗਈ ਹੈ। ਰੱਬ ਨੇ ਐਸੀ ਮੱਤ ਦੇ ਦਿੱਤੀ ਹੈ। ਐਸੇ ਪਾਸੇ ਤੋਰ ਦਿੱਤਾ ਹੈ। ਮੈਨੂੰ ਸਤਿਗੁਰ ਜੀ ਨਾਲ ਮਿਲਾ ਦਿੱਤਾ ਹੈ। ਪ੍ਰੇਮ ਭਗਤੀ ਦੇ ਸੋਮੇ ਰੱਬ ਨੇ ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕੀਤੀ ਹੈ। ਹੁਣ ਮੈਂ ਜਿਧਰ ਵੀ ਦੇਖਾਂ, ਮੈਨੂੰ ਰੱਬ ਜੀ ਤੂੰਹੀਂ ਤੂੰ ਦਿਸਦਾ ਹੈ। ਮੈਨੂੰ ਜ਼ਕੀਨ ਹੈ, ਸਬ ਤੂੰਹੀਂ ਕਰਦਾ ਹੈ। ਮੈਂ ਹੋਰ ਕਿਸੇ ਕੋਲ ਕੁੱਝ ਲੈਣ ਲਈ ਤਰਲੇ, ਮਿੰਨਤਾਂ ਕਿਉਂ ਕਰਾਂ, ਜਦੋਂ ਮੇਰਾ ਪਾਲਣ, ਪੈਦਾ ਕਰਨ ਵਾਲਾ ਰੱਬ ਆਪ ਮੇਰੀ ਹਰ ਗੱਲ ਸੁਣਦਾ ਹੈ। ਸਤਿਗੁਰ ਜੀ ਸਾਰੇ ਡਰ, ਸਹਿਮ, ਫ਼ਿਕਰ ਦੁਨੀਆਂ ਦੇ ਝੰਜਟਾਂ ਦੀ ਚਿੰਤਾ ਮੁੱਕਾ ਦਿੰਦੇ ਹਨ। ਮਨ ਭੱਟਕਣਾਂ ਛੱਡ ਦਿੰਦਾ ਹੈ। ਜਿੰਦਗੀ ਵਿੱਚ ਜਿੰਦ-ਜਾਨ ਸਰੀਰ ਨੂੰ ਹਰ ਅੰਨਦ ਸੁਖ ਮਿਲ ਜਾਂਦੇ ਹਨ। ਜੋ ਜੀਵਨ ਵਿੱਚ ਘੱਟਨਾ ਵਾਪਰਨੀ ਹੈ। ਉਸ ਨੂੰ ਕੋਈ ਟਾਲ ਨਹੀਂ ਸਕਦਾ। ਰੱਬ ਤੋਂ ਬਗੈਰ ਦਰਦ, ਪੀੜਾ, ਅੰਨਦ, ਖੁਸ਼ੀਆਂ ਹੋਰ ਕੋਈ ਦੂਜਾ ਨਹੀਂ ਦੇ ਸਕਦਾ। ਸਤਿਗੁਰ ਜੀ ਨੇ ਮਨ ਅੰਦਰ ਹੀ ਰੱਬ ਦਿਖਾ ਦਿੱਤਾ ਹੈ। ਹੁਣ ਉਸ ਤਾਕਤ ਨਾ, ਹਰ ਪਾਸੇ ਖੰਡ ਬ੍ਰਹਮੰਡ ਧਰਤੀਆਂ, ਪਤਲਾਂ, ਅਕਾਸ਼, ਜਲ, ਥਲ ਸਬ ਪਾਸੇ ਪ੍ਰਭੂ ਦਿਸਦਾ ਹੈ।ਜਿਸ ਨੂੰ ਮਨ ਅੰਦਰ ਹੀ ਰੱਬ ਦਿਖਦਾ ਹੈ। ਉਹ ਤਾਕਤਵਾਰ ਪ੍ਰਭੂ ਨੂੰ ਛੱਡ ਕੇ, ਦੁਨੀਆਂ ਦੀਆਂ ਕੀਮਤੀ ਵਸਤੂਆਂ, ਹੋਰ ਕਿਤੋਂ ਕਿਉਂ ਲੱਭਣ ਜਾਵੇਗਾ? ਰੱਬ ਆਪਦੇ, ਉਸ ਪਿਆਰੇ ਨੂੰ ਸਬ ਕੁੱਝ, ਘਰ ਬੈਠੇ ਨੂੰ ਰੱਬ ਦੇਵੇਗਾ। ਜਿਵੇਂ ਸੁਨਿਆਰਾ ਬਹੁਤ ਤਰਾਂ ਦੇ ਗਹਿੱਣੇ ਘੱੜਦਾ ਹੈ। ਉਸੇ ਤਰਾਂ ਰੱਬ ਨੇ ਦੁਨੀਆਂ, ਸ੍ਰਿਸਟੀ ਬੇਅੰਤ ਰੰਗਾਂ ਵਿੱਚ, ਅਕਾਰਾਂ, ਭਾਂਤ-ਭਾਤ ਦੀ ਬਣਾਈ ਹੋਈ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਸਤਿਗੁਰ ਜੀ, ਮਨ ਦੇ ਸਾਰੇ ਡਰ, ਸਹਿਮ ਚੱਕ ਦਿੰਦੇ ਹਨ। ਬੰਦੇ ਦੀ ਮਨ ਦੀ ਜੋਤ, ਪ੍ਰਭੂ ਦੀ ਜੋਤ ਨਾਲ ਮਿਲਾ ਦਿੰਦੇ ਹਨ। ਪ੍ਰਭੂ, ਭਗਤ, ਰੱਬ ਦੇ ਪਿਆਰੇ, ਬੰਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ।

ਬੰਦੇ ਤੇਰੀ ਉਮਰ ਹਰ ਰੋਜ਼ ਹਰ ਦਿਨ ਰਾਤ ਮੁੱਕ ਰਹੀ ਹੈ। ਸਤਿਗੁਰ ਨਾਲ ਰਲ ਕੇ ਜੀਵਨ ਦੇ ਕੰਮ ਪਵਿੱਤਰ ਕਰ ਲੈ। ਮੇਰੇ ਪਿਆਰੇ ਸਾਥੀਉ ਮੈਂ ਬੇਨਤੀ ਮੰਨੋ, ਰੱਬ ਦੇ ਭਗਤਾਂ ਦੀ ਸੇਵਾ ਚਾਕਰੀ ਕਰਨ ਦਾ ਸਮਾਂ ਹੈ। ਇਸ ਦੁਨੀਆਂ ਵਿੱਚ ਰੱਬ ਨੂੰ ਯਾਦ ਕਰੀਏ, ਮਰਨ ਪਿਛੋਂ ਉਸ ਦੁਨੀਆਂ ਵਿੱਚ ਅੰਨਦ ਸੁਖ ਮਿਲਦਾ ਹੈ। ਇਹ ਦੁਨੀਆਂ ਦੇ ਬੰਦੇ ਅੱਗੇ, ਨਾਂ ਕੰਮ ਆਉਣ ਵਾਲਾ, ਧੰਨ ਇੱਕਠਾ ਕਰਨ ਵਿੱਚ ਲੱਗੇ ਹਨ। ਜੋ ਮਰਨ ਪਿਛੋਂ ਨਾਲ ਨਹੀਂ ਜਾਂਦਾਂ। ਰੱਬੀ ਬਾਣੀ ਦੀ ਬਿਚਾਰ ਕਰਨ ਵਾਲੇ, ਗੁਣ ਹਾਂਸਲ ਕਰਕੇ ਪਵਿੱਤਰ ਹੋਣ ਨਾਲ, ਮਾੜੇ ਪਾਪਾਂ ਤੋਂ, ਦੁਨੀਆਂ ਦੇ ਵਾਧੂ ਝੰਜਟ ਤੋਂ ਬਚ ਜਾਂਦੇ ਹਨ। ਜਿਸ ਬੰਦੇ ਨੂੰ ਰੱਬ ਆਪ ਸੋਝੀ ਦਿੰਦਾ ਹੈ। ਉਹੀ ਰੱਬੀ ਬਾਣੀ ਦਾ ਸੁਆਦ ਲੈ ਸਕਦਾ ਹੈ। ਉਹੀ ਬੰਦਾ ਰੱਬੀ ਬਾਣੀ ਨੂੰ ਸੁਣ, ਗਾ ਕੇ, ਬਿਚਾਰ ਕਰਦਾ ਹੈ। ਜਿਸ ਕੰਮ ਕਰਕੇ ਜਨਮ ਲਿਆ ਹੈ। ਰੱਬ ਨੂੰ ਚੇਤੇ ਕਰੀਏ, ਸਤਿਗੁਰ ਜੀ ਦੇ ਲੜ ਲੱਗਿਆ, ਜੀਵਨ ਵਿੱਚ ਰੱਬ ਦਾ ਨਾਂਮ ਵੱਸ ਸਕਦਾ ਹੈ। ਆਪਦੇ ਹੀ ਤਨ-ਸਰੀਰ ਦੇ ਅੰਦਰ ਮਨ ਵਿੱਚ ਧਿਆਨ ਦੇਣ ਨਾਲ ਅਚਾਨਿਕ ਹੀ ਪ੍ਰਭੂ ਨੂੰ ਦੇਖ ਸਕਦੇ ਹਾਂ। ਰੱਬ ਨੂੰ ਮਿਲ ਕੇ, ਬੇਅੰਤ ਅੰਨਦ ਮਿਲ ਜਾਵੇਗਾ। ਜਨਮ-ਮਰਨ ਦਾ ਨਬੇੜਾ ਹੋ ਜਾਵੇਗਾ। ਦਿਲਾਂ ਦੀਆਂ ਜਾਨਣ ਵਾਲੇ, ਦਾਤਾਂ ਦੇਣ ਵਾਲੇ, ਦੁਨੀਆਂ ਦੇ ਮਾਲਕ, ਰੱਬ ਜੀ, ਮੇਰੀ ਵੀ ਮਨੋਂ ਕਾਂਮਨਾਂ ਪੂਰੀ ਕਰਦੇ। ਸਤਿਗੁਰ ਨਾਨਕ ਜੀ ਮੈਂ ਤੇਰਾ ਗੋਲਾ, ਚਾਕਰ ਇਸੇ ਵਿੱਚ ਅੰਨਦ ਦੀਆਂ ਲੋਚਦਾਂ ਹਾਂ। ਮੈਨੂੰ ਸਤਿਗੁਰ ਜੀ ਆਪਦੇ ਚਰਨਾਂ ਨਾਲ ਜੋੜ ਕੇ, ਪਿਆਰੇ ਭਗਤਾਂ ਦੀ ਸੰਗਤ ਦੇ ਕੇ, ਚਰਨਾਂ ਦੀ ਧੂੜੀ ਬੱਣਾਂ ਦਿਉ। ਮੈਂ ਤੇਰਾ ਨਾਂ ਚੇਤੇ ਕਰਨ ਵਾਲਿਆਂ ਦੇ ਪੈਰਾਂ ਵਿੱਚ ਰੁਲ ਜਾਂਵਾਂ।

ਮੇਰੇ ਪ੍ਰਮਾਤਮਾਂ, ਮੈਨੂੰ ਪੈਦਾ ਕਰਨ ਤੇ ਪਾਲਣ ਵਾਲੇ , ਬਾਪ ਮੈਨੂੰ ਬਚਾ ਲੈ। ਮੇਰੇ ਵਿੱਚ ਕੋਈ ਕੰਮ ਕਰਨ ਦੀ ਸ਼ਕਤੀ ਨਹੀਂ ਹੈ। ਰੱਬ ਜੀ ਸਾਰੇ ਕੰਮ ਤੂੰ ਆਪ ਹੀ ਕਰਦਾਂ ਹੈ। ਪੰਜ ਵਿਕਾਰ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਮੈਂ ਇੱਕ ਨਿਤਾਣਾਂ, ਕੰਮਜ਼ੋਰ ਬੰਦਾ ਹਾਂ। ਪ੍ਰਭੂ ਜੀ ਮੇਰੀ ਤੁਸੀ ਹੀ ਰੱਖਿਆ ਕਰਕੇ, ਮੈਨੂੰ ਇੰਨਾਂ ਪੰਜਾ ਤੋਂ ਬਚਾ ਸਕਦੇ। ਪੰਜੇ ਕਾਂਮ, ਕਰੋਧ, ਮੋਹ, ਲੋਭ, ਹੰਕਾਰ ਬਹੁਤ ਦੁੱਖੀ ਕਰਦੇ ਹਨ। ਆਪੋਦੇ ਵਿੱਚ ਉਲਝਾ ਕੇ, ਬਹੁਤ ਤੰਗ ਕਰਦੇ ਹਨ। ਮੈਂ ਇੰਨਾਂ ਤੋਂ ਬਚਣ ਲਈ ਪ੍ਰਭੂ ਜੀ ਤੇਰਾ ਆਸਰਾ ਲੈਣ ਆ ਗਿਆ।

Comments

Popular Posts