ਭਾਗ 42 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਹੁਣ ਚੁੱਪ ਨਾਂ ਰਹਿ ਸਕੀ। ਉਸ ਨੇ ਕਿਹਾ, " ਮੈਂ ਇਥੇ ਰਹਿ ਕੇ ਕੀ ਕਰਨਾਂ ਹੈ? ਤੇਰੇ ਲਈ, ਗੁਰਦੁਆਰਾ ਸਾਹਿਬ ਰੋਟੀਆਂ ਖਾਣ ਨੂੰ ਹੈ। ਗੁਆਂਢੀਂਆਂ ਦੀਆਂ ਕੁੜੀਆਂ, ਬੁੜੀਆਂ ਤੇਰੀ ਸੈਕਸ ਦੀ ਭੜਾਸ ਕੱਢਣ ਲਈ ਹਨ। " ਸੁਖ ਨੇ ਕਿਹਾ, " ਐਤਕੀਂ ਤਾਂ ਬਹੁਤ ਵੱਡੀ ਗੱਲ਼ਤੀ ਹੋ ਗਈ। ਅਸਲ ਵਿੱਚ ਤੇਰੀ ਸੇਹਿਤ ਦੇਖ ਕੇ, ਮੈਂ ਸ਼ਰਾਬ ਪੀ ਲਈ ਸੀ। ਸ਼ਰਾਬ ਪੀ ਕੇ, ਬੇਸੁਰਤੀ ਵਿੱਚ, ਉਸ ਕੁੜੀ ਦੇ ਰੂਪ ਉਤੇ ਡੁਲ ਗਿਆ। ਉਸ ਕੁੜੀ ਨੇ ਮੈਨੂੰ, ਆਪ ਘਰੇ ਸੱਦਿਆ ਸੀ। ਤੇਰੀ ਸੌਂਹ ਲੱਗੇ। ਅਜੇ ਤਾਂ ਜੱਫ਼ੀ ਹੀ ਪਾਈ ਸੀ। ਹੋਰ ਕੁਛ ਨਹੀਂ ਕੀਤਾ। ਬੁੜੀ ਨੇ ਪਹਿਲਾਂ ਹੀ ਰੌਲਾ ਪਾ ਦਿੱਤਾ। " ਸੀਤਲ ਨੇ ਸੁਖ ਨੂੰ ਕਿਹਾ, " ਤੂੰ ਟਰੱਕ ਚਲਾਉਣਾਂ ਛੱਡਦੇ। ਟਰੱਕ ਚਲਾਉਣ ਨਾਲੋਂ ਔਰਤਾਂ ਤੋਂ ਵੱਧ ਕਮਾਂਈ ਕਰ ਸਕਦਾ ਹੈ। ਪੂਰੇ ਮਹੱਲੇ ਦੀਆਂ ਔਰਤਾਂ ਦਿਨੇ ਵਿਹਲੀਆਂ ਹੀ ਹੁੰਦੀਆਂ ਹਨ। ਸਬ ਦੇ ਮਰਦ ਕੰਮਾਂ ਉਤੇ ਗਏ ਹੁੰਦੇ ਹਨ। ਵਿਆਹੀਆਂ ਹੋਈਆਂ ਕੋਲੇ ਤਾਂ ਗਹਿੱਣੇ, ਪੈਸੇ ਵੀ ਪਤੀਆਂ ਨੇ ਬਥੇਰੇ ਦਿੱਤੇ ਹੁੰਦੇ ਹਨ। ਤੂੰ ਦੋ ਚਾਰ ਮਿੰਟ ਅੰਦਰ ਲਾ ਕੇ, ਬਟੋਰੀ ਚੱਲ। ਇਸੇ ਘਰ ਵਿੱਚ ਕੋਠਾ ਖੋਲ ਲੈ। ਲੋਕਾਂ ਦੀਆਂ ਜ਼ਨਾਨੀਆਂ ਖੁਸ਼ ਕਰਨ ਦਾ, ਇਹੀ ਧੰਦੇ ਵਿੱਚ ਬਹੁਤ ਪੈਸਾ ਹੈ। " ਸੁਖ ਨੇ ਕਿਹਾ, " ਤੂੰ ਕੁੱਝ ਵੀ ਨਹੀਂ ਸੋਚਦੀ, ਕੀ ਬੋਲੀ ਜਾਂਦੀ ਹੈ? ਗੁਆਂਢ ਤਾਂ ਮੇਰੀ ਦਾਦੀ ਦੀ ਹਾਂਣਦੀ ਰਹਿੰਦੀ ਹੈ। ਸਾਰੀਆਂ ਦੇ ਜੁਆਕ ਵੀ ਵਿਆਹੇ ਹੋਏ ਹਨ। "
ਸੀਤਲ ਹੋਰ ਵੀ ਭੱਖ ਗਈ ਸੀ। ਉਸ ਨੇ ਕਿਹਾ, " ਤੈਨੂੰ ਕੀ ਫ਼ਰਕ ਪੈਂਦਾ ਹੈ। ਦਾਲ, ਮੁਰਗੀ, ਬੱਕਰਾਂ ਸਬ ਇੱਕ ਬਰਾਬਰ ਹਨ। ਚੰਗਾ ਹੀ ਹੈ। ਅੱਗਲੀਆਂ ਜੁਆਕ ਪਾਲ਼ ਕੇ, ਵਿਹਲੀਆਂ ਹੋਈਆਂ ਬੈਠੀਆਂ ਹਨ। ਬਾਰੀ-ਬਾਰੀ ਸਬ ਨਾਲ ਨੰਬਰ ਲਾਈ ਚੱਲ।" ਸੀਤਲ ਆਪਦਾ ਕੱਪੜਿਆਂ ਦਾ ਭਰਿਆ ਅਟੈਚੀ ਬਾਹਰ ਨੂੰ ਖਿਚਣ ਲੱਗ ਗਈ। ਸੁਖ ਉਸ ਦੇ ਮੂਹਰੇ ਹੋ ਗਿਆ ਸੀ। ਉਸ ਨੇ ਕਿਹਾ, " ਤੈਨੂੰ ਡਾਕਟਰ ਨੇ ਸੇਹਿਤ ਦਾ ਖਿਆਲ ਰੱਖਣ ਨੂੰ ਕਿਹਾ ਹੈ। ਐਡਾ ਅਟੈਚੀ ਖਿੱਚੀ ਜਾਂਦੀ ਹੈ। ਆਪ ਤਾਂ ਮਰੇਗੀ, ਨਾਲੇ ਮੇਰੇ ਬੱਚੇ ਮਾਰੇਗੀ। " ਸੀਤਲ ਨੂੰ ਇਹ ਸੁਣਕੇ ਹੋਰ ਵੀ ਸੁਖ ਉਤੇ ਗੁੱਸਾ ਆ ਗਿਆ ਸੀ। ਉਸ ਨੇ ਕਿਹਾ, " ਜੇ ਤੂੰ ਚਾਹੇ ਮੈਨੂੰ ਜ਼ਹਿਰ ਵੀ ਦੇ ਦੇਵੇ। ਪਰ ਤੈਨੂੰ ਆਪਦੇ ਹੋਣ ਵਾਲੇ ਮੁੰਡਿਆ ਦਾ ਫ਼ਿਕਰ ਹੈ। ਜੇ ਦੋਂਨੇ ਹੀ ਕੁੜੀਆਂ ਹੋ ਜਾਂਣ, ਜਦੋਂ ਜੁਵਾਨ ਹੋਈਆਂ। ਫਿਰ ਮੈਂ ਤੈਨੂੰ ਅੱਜ ਵਾਲੀ ਗੱਲ ਪੁੱਛਾਗੀ। " ਮੈਂ ਟੈਕਸੀ ਕਰਨ ਚੱਲੀ ਹਾਂ। ਮੇਰੇ ਸਮਾਨ ਨੂੰ ਹੱਥ ਨਹੀਂ ਲਾਉਂਣਾਂ। " ਸੁਖ ਨੇ ਲੜਾਈ ਵੱਧਦੀ ਦੇਖ ਕੇ ਕਿਹਾ, " ਤੂੰ ਟੈਕਸੀ ਲੈਣ ਨਹੀ ਜਾਂਣਾਂ। ਆਪਾਂ ਦੋਂਨੇ ਗੱਡੀ ਵਿੱਚ ਹੀ ਪਿੰਡ ਨੂੰ ਚੱਲਦੇ ਹਾਂ। ਉਥੇ ਹੀ ਗੱਡੀਆਂ ਚੱਲਾਵਾਂਗੇ। " ਸੀਤਲ ਨੇ ਕਿਹਾ, " ਤੈਨੂੰ ਪਿੰਡ ਵਿੱਚ ਨਾਲ ਲਿਜਾ ਕੇ, ਹੋਰ ਬਦਨਾਂਮੀ ਕਰਾਉਣੀ ਹੈ। ਮੈਂ ਤੇਰੇ ਵਰਗੇ ਲਾਫ਼ੰਗੇ ਨਾਲ ਨਹੀਂ ਰਹਿ ਸਕਦੀ। ਇਹ ਤਾਂ ਸ਼ਹਿਰ ਕਰਕੇ ਅੱਜ ਤੇਰਾ ਬਚਾ ਹੋ ਗਿਆ। ਰੌਲਾ ਸੁਣ ਕੇ ਵੀ, ਕੋਈ ਆਪਦੇ ਘਰੋਂ ਬਾਹਰ ਨਹੀਂ ਨਿੱਕਲਿਆ। ਜੇ ਕਿਤੇ ਪਿੰਡ ਹੁੰਦਾ। ਕੁੱਟ-ਕੁੱਟ ਕੇ ਤੇਰੀ ਚੰਮੜੀ ਉਦੇੜ ਦਿੰਦੇ। " ਕੋਈ ਵਾਹ ਨਾਂ ਚੱਲਦੀ ਦੇਖ ਕੇ, ਸੁਖ ਨੇ ਆਪਦੀ ਜੁੱਤੀ ਚੱਕ ਲਿਆਦੀ। ਉਸ ਨੇ ਸੀਤਲ ਨੂੰ ਕਿਹਾ, " ਇਹ ਮੇਰੇ ਸਿਰ ਵਿੱਚ ਤੂੰਹੀਂ ਜੁੱਤੀਆਂ ਮਾਰ ਦੇ। ਪਰ ਗੱਲ ਨੂੰ ਹੋਰ ਨਾਂ ਵਧਾ। ਇਥੇ ਹੀ ਮਿੱਟੀ ਪਾ ਦੇ। ਅੱਗੇ ਨੂੰ ਗੱਲ਼ਤੀ ਨਹੀਂ ਕਰਦਾ। ਸੀਤਲ ਨੇ ਕਿਹਾ, " ਮੈਨੂੰ ਇਹੀ ਸੋਚ ਕੇ ਸ਼ਰਮ ਆ ਰਹੀ ਹੈ। ਮੈਂ ਪਿੰਡ ਜਾ ਕੇ ਕੀ ਦੱਸਾਂਗੀ? ਤੈਨੂੰ ਪਿੰਡ ਵੀ ਲਿਜਾਣ ਜੋਗੀ ਨਹੀਂ ਹਾਂ। ਐਥੇ ਵੀ ਇਕੱਲੇ ਨੂੰ ਛੱਡ ਕੇ ਜਾਣ ਜੋਗੀ ਵੀ ਨਹੀਂ ਹਾਂ। ਜੇ ਤੂੰ ਪਿਆਰ ਨਹੀਂ ਕਰਦਾ। ਮੈਂ ਤਾਂ ਤੈਨੂੰ ਪਿਆਰ ਕਰਦੀ ਹਾਂ। " ਸੁਖ ਇਹ ਗੱਲ ਸੁਣ ਕੇ ਸੀਤਲ ਦੇ ਨੇੜੇ ਨੂੰ ਹੋ ਗਿਆ। ਉਸ ਨੂੰ ਜੱਫ਼ੀ ਪਾਉਣ ਲੱਗੇ ਨੇ ਕਿਹਾ, " ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾਂ ਹਾਂ। ਤਿੱਲਕਣੀ ਥਾਂ ਉਤੇ, ਬੰਦਾ ਬਚਦਾ-ਬਚਦਾ ਵੀ ਤਿੱਲਕ ਜਾਂਦਾ ਹੈ। ਜਿਵੇਂ ਮੈਂ ਤੇਰੇ ਉਤੇ ਡੁਲ ਜਾਂਦਾਂ ਹੈ। " ਸੀਤਲ ਨੇ ਸੁਖ ਨੂੰ ਇਕੋ ਧੱਕਾ ਮਾਰਿਆ। ਬੈਡ ਉਤੇ ਸਿੱਟ ਦਿੱਤਾ। ਉਸ ਨੇ ਕਿਹਾ, " ਜੂਠਨ, ਥਾਂ-ਥਾਂ ਮੂੰਹ ਮਾਰਨ ਵਾਲੇ ਤੋਂ, ਮੈਂ ਏਡਜ਼ ਨਹੀਂ ਲੈਣੀ। ਅੱਜ ਤੋਂ ਜੱਫ਼ੀ ਪੱਪੀ ਸਬ ਬੰਦ ਹੋ ਗਏ ਹਨ। ਮਾਂਪਿਆ ਤੇ ਲੋਕਾਂ ਦੀ ਲਾਜ਼ ਲਈ, ਮੈਨੂੰ ਸ਼ਰਮੋਂ- ਸ਼ਰਮੀ ਤੇਰੇ ਨਾਲ ਰਹਿੱਣਾਂ ਪੈਣਾਂ ਹੈ। ਨਾਲੇ ਮੇਰੇ, ਦੋ-ਦੋ ਬੱਚਿਆਂ ਨੂੰ ਖਾਂਣ ਨੂੰ ਹੋਰ ਕਿਹਨੇ ਦੇਣਾਂ ਹੈ? ਤੇਰੀ ਹੱਕ ਉਤੇ ਗੋਡਾ ਰੱਖ ਕੇ ਲੈਣਾਂ ਹੈ। ਨਾਲੇ ਮੈਨੂੰ ਵੀ ਪਾਲ਼ੀ ਚੱਲ। " ਸੁਖ ਨੇ ਮਸਾਂ ਸੁਖ ਦਾ ਸਾਹ ਲਿਆ। ਬਈ ਪਿੰਡ ਨੂੰ ਜਾਂਣ ਤੋਂ ਤਾਂ ਟਲ ਗਈ ਹੈ। ਘਰੇ ਹੀ ਟਿੱਕ ਕੇ ਬੈਠ ਗਈ ਹੈ। ਦੇਖੀ ਜਾਵੇਗੀ, ਕੱਲ ਨੂੰ ਕੀ ਹੋਵੇਗਾ? ਉਹ ਰੱਬ ਨੂੰ ਪੁੱਛ ਰਿਹਾ ਸੀ, " ਰੱਬ ਤੂੰ ਐਸੇ ਪੰਗਿਆ ਵਿੱਚ ਪਾਉਂਦਾ ਹੀ ਕਿਉਂ ਹੈ। ਸਾਰੀ ਰਾਤ ਜੱਬ ਵਿੱਚ ਪਿਆ ਦੀ ਨਿੱਕਲ ਗਈ। ਸੋਚਿਆ ਕੀ ਸੀ? ਤੂੰ ਕੀ ਸਿਆਪਾ ਪਾ ਕੇ ਰੱਖ ਦਿੱਤਾ? "

Comments
Post a Comment