ਜਿਉਂਦੇ ਬੰਦੇ ਕੋਲ ਸਮਾਂ ਨਹੀਂ ਹੈ
 -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
 
 
ਬੰਦੇ ਦੀ 50 ਸਾਲਾਂ ਦੀ ਉਮਰ ਹੋ ਜਾਦੀ ਹੈ। ਉਹ ਕਦੇ ਰੱਬ ਨੂੰ ਨਹੀਂ ਮੰਨਦੇ। ਕਦੇ ਨਹੀਂ ਕਹਿੰਦੇ, " ਰੱਬ ਸਾਡੇ ਲਈ ਕਰਦਾ ਹੈ। ਸਾਨੂੰ ਰੱਬ ਸਬ ਕੁੱਝ ਦਿੰਦਾ ਹੈ। " ਬੰਦਾ ਸੋਚਦਾ ਹੈ। ਮੇਰੀ ਤਾਕਤ ਨਾਲ ਆਲਾ-ਦਆਲਾ ਚਲ ਰਿਹਾ ਹੈ। ਬੰਦੇਸਾਰੀ ਉਮਰ ਆਪ ਹੀ ਮੈਂ-ਮੈਂ ਕਰਦੇ ਫਿਰਦੇ ਹਨ। ਰੱਬ ਚੇਤੇ ਨਹੀਂ ਆਇਆ। ਜਿਸ ਦਿਨ ਮਰ ਜਾਂਦਾ ਹੈ। ਮੁਰਦੇ ਨੂੰ ਮੱਥਾ ਟਿਕਾਉਣ ਲੈ ਕੇ ਜਾਂਦੇ ਹਨ। ਮੁਰਦਾ ਭਾਵੇ, ਤੱੜਫ਼ ਰਿਹਾ ਹੋਵੇਗਾ। ਮੈਨੂੰ ਕਿਧਰ ਲਿਜਾ ਰਹੇ ਹਨ? ਕਿਉਂ ਮੇਰਾ ਨੇਮ ਭੰਗ ਕਰ ਰਹੇ ਹਨ? ਕਿਉਂ ਮੰਦਰ ਲਿਜਾ ਰਹੇ ਹਨ? ਜਿਉਂਦੇ ਨੂੰ ਸਮਾਂ ਨਹੀਂ ਲੱਗਾ। ਹੁਣ ਵਿਹਲਾ ਹੈ। ਹੋਰ ਕੋਈ ਕੰਮ ਨਹੀਂ ਕਰ ਸਕਦਾ। ਹੁਣ ਰੱਬ ਮੰਨਾ ਲਵੇ। ਮੁਕਤੀ ਮਿਲ ਜਾਵੇਗੀ। ਮਰੇ ਪਏ ਬੰਦੇ ਨੂੰ ਪਾਠ, ਗੀਤਾ ਸੁਣਾਈ ਜਾਂਦੀ ਹੈ। ਕੰਨ ਸੁਣ ਨਹੀਂ ਰਹੇ, ਮਨ ਸਰੀਰ ਛੱਡ ਕੇ, ਉਡ ਗਿਆ ਹੈ। ਮਰ ਚੁਕੇ ਸਰੀਰ ਨੂੰ ਆਪਣਿਆਂ ਨੇ ਹੀ ਪਾਣੀ ਵਿੱਚ ਤਾਰ ਦੇਣਾਂ, ਧਰਤੀ ਵਿੱਚ ਦੱਬ ਦੇਣਾਂ, ਅੱਗ ਵਿੱਚ ਜਲਾਂ ਦੇਣਾ ਹੈ। ਹੁਣ ਪਾਠ, ਗੀਤਾ ਕੌਣ ਸੁਣ ਰਿਹਾ ਹੈ? ਮੁਰਦੇ ਨੂੰ ਪਾਠ, ਗੀਤਾ ਪੜ੍ਹ ਕੇ ਸੁਣਾਉਣ ਦਾ ਕੀ ਫ਼ੈਇਦਾ ਹੈ?। ਉਦਾ ਚਾਹੇ ਕਦੇ ਗੰਗਾ ਜਲ ਸਾਰੀ ਉਮਰ ਪੀਤਾ ਨਾਂ ਹੋਵੇ। ਜਦੋਂ ਸਬ ਕੁੱਝ ਸੰਗ ਵਿੱਚ ਉਤਰਨਂੋ ਹੱਟ ਜਾਂਦਾ ਹੈ। ਬੰਦੇ ਦੇ ਆਪਦੇ ਹੱਥ ਵੀ ਕੰਮ ਕਰਨੋਂ ਹੱਟ ਜਾਂਦੇ ਹਨ। ਫਿਰ ਲੋਕਾਂ ਦੁਆਰਾ ਗੰਗਾ ਜਲ ਮੂੰਹ ਵਿੱਚ ਪਾਇਆ ਜਾਂਦਾ ਹੈ। ਕਿਉਂਕਿ ਕਈਆਂ ਦਾ ਸਕਾ ਪੁੱਤਰ ਵੀ ਕੋਲੇ ਨਹੀਂ ਹੁੰਦਾ। ਜਿਉਂਦੇ ਧਰਮ ਦੀ ਜਰੂਰਤ ਨਹੀਂ ਸੀ। ਜਿਉਂਦੇ ਬੰਦੇ ਕੋਲ ਸਮਾਂ ਨਹੀਂ ਹੈ। ਰੱਬ ਮੌਤ ਦਾ ਡਰ ਨਹੀਂ ਹੈ।
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ੧੦੦ {ਪੰਨਾ 1383}


ਜਿਉਂਦੇ ਬੰਦੇ ਨੇ ਕੋਈ ਵੇਦ ਪਾਠ ਨਹੀਂ ਪੜ੍ਹਇਆ ਹੈ। ਚੰਗੇ ਬਿਚਾਰ ਨੇ ਨਾਲ ਜਾਂਣਾ ਹੈ। ਸਾਰੀ ਉਮਰ ਪੈਸੇ ਦੀ ਪਰਿਵਾਰ ਦੀ ਲੋੜ ਸੀ। ਬੰਦਾ ਪੈਸੇ ਇੱਕਠਾ ਕਰਦਾ ਰਹਿੰਦਾ ਹੈ। ਪਹਿਲਾਂ ਮਾਂ-ਬਾਪ ਦੇ ਪਰਿਵਾਰ ਨਾਲ ਲਗਾਉ ਰਹਿੰਦਾ ਹੈ। ਉਸ ਵਿੱਚ ਮਸਤ ਹੁੰਦਾ ਹੈ। ਵਿਆਹ ਪਿਛੋਂ ਆਪਣੇ ਪਰਿਵਾਰ ਪਤੀ-ਪਤਨੀ, ਬੱਚਿਆਂ ਵਿੱਚ ਇੰਨਾਂ ਰੁਝ ਜਾਂਦਾ ਹੈ। ਪਰਿਵਾਰ ਦੀ ਪੂਜਾ ਕਰਦਾ ਹੈ। ਪਰਿਵਾਰ ਲਈ ਕਮਾਂਈ ਕਰਦਾ ਹੈ। ਪਤੀ-ਪਤਨੀ, ਬੱਚੇ ਬੰਦਾ ਮਰਨ ਦੇ ਨਾਲ ਨਹੀਂ ਜਾਂਦੇ। ਸਗੋਂ ਮਰਦੇ ਬੰਦੇ ਨੂੰ ਤੜਫ਼ਕੇ, ਮਰਦੇ ਨੁੰ ਦੇਖਦੇ ਰਹਿੰਦੇ ਹਨ। ਡਾਕਟਰ ਵੀ ਜੁਆਬ ਦੇ ਦਿੰਦੇ ਹਨ। ਫਿਰ ਰੱਬ ਚੇਤੇ ਆਉਂਦਾ ਹੈ। ਹੁਣ ਤੂੰ ਹੀ ਰੱਬਾ ਬੱਚਾ ਸਕਦਾ ਹੈ। ਰੱਬ ਬੰਦੇ ਨੂੰ ਸਬ ਕੁੱਝ ਦਿੰਦਾ ਹੈ। ਉਸ ਦੀ ਸਾਰੀ ਉਮਰ ਵਿੱਚ ਕਦੇ ਯਾਦ ਨਹੀਂ ਆਈ। ਮੌਤ ਚੇਤੇ ਨਹੀਂ ਰਹਿੰਦੀ। ਜਦੋਂ ਮੌਤ ਦਿਸਣ ਲੱਗ ਜਾਂਦੀ ਹੈ। ਫਿਰ ਰੱਬ ਲੱਭਣ ਦਾ ਚੇਤਾ ਆਉਂਦਾ ਹੈ। ਪਤਾ ਨਹੀਂ ਮੌਤ ਦਿਸਦੀ ਹੈ ਜਾਂ ਰੱਬ? ਤਾਂਹੀਂ ਬੰਦਾ ਮਰਨ ਵੇਲੇ ਰੱਬ-ਰੱਬ ਕਰਨ ਲੱਗ ਜਾਂਦਾ ਹੈ। ਮੌਤ-ਰੱਬ ਨੂੰ ਦੇਖ ਕੇ, ਬੰਦਾ ਬੌੜੀਆਂ ਪਾਉਣ ਲੱਗ ਜਾਂਦਾ ਹੈ। ਬਈ ਜਮ ਦਿਸਦੇ ਹਨ। ਰੱਬ ਦੇ ਮੂਹਰੇ ਹੋਣ ਦੀ, ਰੱਬ ਨੂੰ ਸ਼ਕਲ ਦਿਖਉਣ ਜੋਗਾ ਨਹੀਂ ਹੁੰਦਾ। ਅਸੀਂ ਆਪਣਾ ਮੂੰਹ ਉਦੋਂ ਛਪਾਉਂਦੇ ਫਿਰਦੇ ਹਾਂ। ਜਦੋਂ ਆਪ ਗਲ਼ਤੀ ਕੀਤੀ ਹੋਵੇ। ਪੱਲੇ ਕੋਈ ਚੱਜ਼ਦਾ ਕੰਮ ਨਾਂ ਹੋਵੇ। ਫਿਰ ਕਿਸੇ ਦੇ ਮੱਥੇ ਨਹੀਂ ਲੱਗ ਹੁੰਦਾ। ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ੯੮ ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ਜੋ ਮਨਿ ਚਿਤਿ ਚੇਤੇ ਸਨਿ ਸੋ ਗਾਲੀ ਰਬ ਕੀਆਂ ੯੯ {ਪੰਨਾ 1383}ਮਰੇ ਬੰਦੇ ਦੀਆਂ ਸੋਨੇ ਦੀਆਂ ਚੀਜ਼ਾਂ ਗਹਿੱਣੇ ਨਹਾਉਣ ਲੱਗੇ, ਉਹਲੇ ਵਿੱਚ ਉਤਾਰ ਲੈਂਦੇ ਹਨ। ਲੋਕਾਂ ਦੀਆਂ ਨਜ਼ਰਾਂ ਨਹੀਂ ਦੇਖ ਰਹੀਆਂ ਹੁੰਦੀਆਂ। ਸ਼ਰਮ ਆਉਂਦੀ ਹੋਣ ਹੈ। ਲੋਕ ਕੀ ਕਹਿੱਣਗੇ, " ਮੁਰਦੇ ਦੇ ਸੋਨੇ ਦੇ ਗਹਿੱਣੇ ਉਤਾਰ ਲਏ ਹਨ। " ਲੋਕ ਜਾਣਦੇ ਹੁੰਦੇ ਹਨ। ਸੋਨੇ ਦੇ ਗਹਿੱਣੇ ਉਤਾਰ ਕਿੰਨੇ ਉਤਾਰੇ ਹਨ? ਉਹ ਆਪ ਵੀ ਆਪਣੇ ਨੇੜੇ ਦੇ ਪਿਆਰੇ ਦੇ ਸੋਨੇ ਦੇ ਗਹਿੱਣੇ ਉਤਾਰ ਚੁਕੇ ਹੁੰਦੇ ਹਨ। ਸਬ ਜਾਣਦੇ ਹਨ। ਉਨਾਂ ਨੇ ਇਹ ਸਾਰਾ ਕੁੱਝ ਇਸ ਮੁਰਦੇ ਵਾਂਗ ਛੱਡ ਕੇ ਜਾਂਣਾਂ ਹੈ। ਪਰ ਕਿਸੇ ਨੂੰ ਆਪਣਾਂ ਮਰਨਾਂ ਚੇਤੇ ਨਹੀਂ ਹੈ। ਦੁਨੀਆ ਵਿੱਚ ਮੌਜ਼ ਮਸਤੀ ਕਰਦੇ ਮਰਨ ਨੂੰ ਜੀਅ ਨਹੀਂ ਕਰਦਾ। ਨਾਂ ਕਿਸੇ ਨੂੰ ਲੱਗਦਾ ਹੈ। ਮੈਂ ਮਰਨਾਂ ਹੈ। ਉਦੋਂ ਹੀ ਪਤਾ ਲੱਗਦਾ ਹੈ। ਜਦੋਂ ਮੌਤ ਜੀਵ ਨੂੰ ਦਬੋਚ ਲੈਂਦੀ ਹੈ। ਕਦੇ ਕੋਈ ਗਲ਼ਤ ਕੰਮ ਕਰਕੇ ਦੇਖਣਾਂ। ਕੋਈ ਪਤੀ-ਪਤਨੀ, ਬੱਚਿਆਂ ਨੇ ਲਾਗੂ ਨਹੀਂ ਲੱਗਣਾਂ। ਛੋਟਾ ਜਿਹਾ ਸਰੀਰ ਨੂੰ ਦੁੱਖ ਲੱਗ ਜਾਵੇ ਆਪਣੇ ਤੇ ਦੋਸਤ ਸਭ ਸਾਥ ਛੱਡ ਜਾਂਦੇ ਹਨ। ਆਪਣੇ ਜੀਅ ਉਤੇ ਭੁਗਤਣਾਂ ਪੈਦਾਂ ਹੈ।

ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ



Comments

Popular Posts