ਕੱਚੀਆਂ ਤੱਦਾਂ ਵਰਗੇ ਰਿਸ਼ਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਘਰ ਬਾਹਰ ਕੋਈ ਕਿਸੇ ਤੋਂ ਕੁੱਝ ਨਹੀਂ ਕਹਾਉਂਦਾ। ਜ਼ਿਆਦਾ ਤਰ ਸਾਰੇ ਇਹੀ ਸਮਝਦੇ ਹਨ। ਅਸੀਂ ਆਪਣੇ-ਆਪ ਵਿਚ ਪੂਰੇ ਹਾਂ। ਛੋਟਾ ਬੱਚਾ ਵੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਇੱਕ ਜ਼ਮਾਨਾਂ ਸੀ। ਘਰ ਦੇ ਵੱਡਿਆਂ ਅੱਗੇ ਕੋਈ ਜ਼ਬਾਨ ਨਹੀਂ ਖੋਲਦਾ ਸੀ। ਜੇ ਗੱਲ ਚੰਗੀ ਨਹੀਂ ਵੀ ਲੱਗਦੀ ਸੀ। ਸਾਰੇ ਚੁਪ-ਚਾਪ ਸੁਣ ਲੈਂਦੇ ਹਨ। ਸਮਾਂ ਆਉਣ ਨਾਲ ਉਹੀਂ ਗੱਲ ਚੰਗੀ ਲੱਗਣ ਲੱਗ ਜਾਂਦੀ ਸੀ। ਸ਼ਇਦ ਤਾਂਹੀਂ ਕਿਸੇ ਨੇ ਕਿਹਾ ਹੋਣਾ ਹੈ, " ਔਲੇ ਦਾ ਖਾਦਾ, ਸਿਆਣੇ ਦਾ ਕਿਹਾ ਬਾਅਦ ਵਿੱਚ ਸੁਆਦ ਦਿੰਦਾ ਹੈ। " ਪਰ ਅੱਜ ਬੰਦਾ ਜਿਉ-ਜਿਉ ਉਮਰ ਕਰਕੇ ਵੱਡਾ ਹੁੰਦਾ ਜਾਂਦਾ ਹੈ। ਸਿਆਣਾਂ ਹੌਣਾਂ ਚਾਹੀਦਾ ਸੀ। ਸਗੋ ਬੱਚਪਨਾਂ ਆਉਂਦਾ ਜਾਂਦਾ ਹੈ। ਵਿਆਹ ਹੋਣ ਤੇ ਬਹੁਤੇ ਜੋੜੇ ਦੱਬ ਘੁੱਟ ਕੇ, ਸਮਾਂ ਕੱਢੀ ਜਾਂਦੇ ਸਨ। ਪਰ ਹੁਣ ਦੇ ਨਵੇਂ ਵਿਆਹੇ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਦੇਖ ਕੇ, ਉਨਾਂ ਦੇ ਮਾਂਪਿਆਂ ਨੂੰ ਸੁਰਤ ਆ ਗਈ ਹੈ। ਜਿਵੇ ਨਵੀਂ ਪੀੜੀ ਦੇ ਨੌਜਵਾਨ ਮੁੰਡੇ-ਕੁੜੀਆਂ ਕਰਦੇ ਹਨ। ਅੱਜੇ ਨਵੇਂ ਵਿਆਹੇ ਹੁੰਦੇ ਹਨ, ਕੁੱਝ ਹੀ ਦਿਨਾਂ ਵਿੱਚ ਅਣਬਣ ਹੋਣ ਨਾਲ ਅੱਲਗ-ਅੱਲਗ ਹੋ ਜਾਂਦੇ ਹਨ। ਦੋਂਨੇ ਪਿਕਨਿਕ ਮਨਾ ਕੇ, ਆਪੋਂ ਆਪਣੇ ਘਰੇ ਚਲੇ ਜਾਂਦੇ ਹਨ।
ਮਾਂ-ਬਾਪ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਕੁੜੀ ਦਾ ਵਿਆਹ ਰੱਖਿਆ ਸੀ। ਸੱਤ ਸਮੁੰਦਰ ਪਾਰ ਕਰਕੇ, ਮੁੰਡਾ ਵਿਆਹ ਕਰਾਉਣ ਗਿਆ। ਵਿਆਹ ਪਿਛੋਂ ਪਾਰਟੀ ਹੋ ਰਹੀ ਸੀ। ਨਵੀਂ ਵਿਆਹੀ ਜੋੜੀ ਵਿਦਿਆ ਕਰ ਦਿੱਤੀ ਗਈ। ਘਰਵਾਲੇ, ਰਿਸ਼ਤੇਦਾਰ, ਲੋਕ ਪਾਰਟੀ ਵਿੱਚ ਖਾ-ਪੀ ਕੇ, ਨੱਚ ਹੀ ਰਹੇ ਸਨ। ਵਿਆਹ ਵਾਲਾ ਮੁੰਡਾ ਪਾਰਟੀ ਵਿੱਚ ਵਾਪਸ ਆ ਗਿਆ। ਉਸ ਨੇ ਦੱਸਿਆ, ਜਿਉਂ ਅਸੀਂ ਹੋਟਲ ਦੇ ਕੰਮਰੇ ਵਿੱਚ ਗਏ। ਉਥੇ ਉਸ ਦੀ ਨਵੀਂ ਵਿਆਹੀ ਪਤਨੀ ਦਾ ਆਸ਼ਕ ਪਹੁੰਚ ਗਿਆ ਸੀ। ਉਹ ਉਸ ਨਾਲ ਚਲੀ ਗਈ ਹੈ। ਪਾਰਟੀ ਬੰਦ ਕਰੋ। " ਲਾੜੇ ਨੂੰ ਛੱਡ ਕੇ ਉਹ ਆਪਦੇ ਆਸ਼ਕ ਨਾਲ ਹਨੀਮੂਨ ਮਨਾਉਣ ਚਲੀ ਗਈ। " ਕੌਣ ਕਿਹਦੇ ਨਾਲ ਹਨੀਮੂਨ ਮਨਾ ਰਿਹਾ ਹੈ। ਲੋਕਾਂ ਨੂੰ ਕੀ ਹੈ? ਉਨਾਂ ਨੂੰ ਖਾਂਣ-ਪੀਣ ਨੂੰ ਪਾਰਟੀ ਚਾਹੀਦੀ ਹੈ। ਲੋਕ ਖੁਸ਼ ਹਨ। ਉਹੀ ਹਾਲ ਉਨਾਂ ਦਾ ਹੋ ਰਿਹਾ ਹੈ। ਜਿਹੜੇ 25 ਸਾਲ ਪਹਿਲਾਂ ਵਿਆਹੇ ਸਨ। ਇੰਨਾਂ ਨੂੰ 25 ਸਾਲਾਂ ਬਾਅਦ ਸੁਰਤ ਆਈ ਹੈ। ਹੈ ਨਾਂ ਮਜ਼ੇ ਦੀ ਗੱਲ, 20, 25 ਸਾਲ ਜੀਵਨ ਸਾਥੀ ਹੁੰਢਾਉਣ ਬਾਅਦ, ਸੁਰਤ ਆਉਂਦੀ ਹੈ। ਇਹ ਗ੍ਰਹਿਸਤੀ ਦੇ ਜੋਗ ਨਹੀਂ ਹੈ। ਕੱਚੀਆਂ ਤੱਦਾਂ ਵਰਗੇ ਰਿਸ਼ਤੇ ਹੋ ਗਏ ਹਨ। ਬੌਬੀ ਨੇ ਵੀ 25 ਸਾਲ ਆਪਣੀ ਘਰ ਵਾਲੀ ਨਾਲ ਚਾਰ ਬੱਚੇ ਪੈਦਾ ਕਰ ਲਏ। ਬੱਚੇ ਉਡਾਰ ਹੋ ਗਏ। ਸਾਰੇ 18 ਸਾਲਾਂ ਤੋਂ ਉਤੇ ਹੋ ਗਏ। ਇਹ ਪਤੀ-ਪਤਨੀ ਵਿਹਲੇ ਹੋ ਗਏ। ਹੋਰ ਕੋਈ ਕੰਮ ਨਹੀਂ ਸੁਝਿਆ। ਇੱਕ ਦੂਜੇ ਨੂੰ ਤਲਾਕ ਦੇ ਦਿੱਤਾ। 60 ਸਾਲਾਂ ਦਾ ਬੌਬੀ ਆਪ ਇੰਡੀਆਂ ਜਾ ਜੇ 18 ਸਾਲਾਂ ਦੀ ਕੁੜੀ ਨਾਲ ਵਿਆਹ ਕਰਾ ਆਇਆ। ਦੇਖੋਂ ਕਿੰਨੇ ਦਿਨ ਪਰੌਠੇ ਖਿਲਾਉਂਦੀ ਹੈ? ਜਾਂ ਫਿਰ ਉਸ ਦੀ ਜਵਾਨੀ ਤੋਂ ਤੰਗ ਆ ਕੇ ਇਹ ਕੁੱਝ ਪੁਠਾ ਸਿਧਾਂ ਪੰਗਾਂ ਲਵੇਗਾ।
ਕਿਤੇ ਐਸਾ ਤਾਂ ਨਹੀਂ ਹੈ। ਕਾਂਣੇ ਕਾਂ ਵਾਂਗ ਅੱਖ ਕਿਤੇ ਹੋਰ ਟਿੱਕ ਗਈ ਹੈ। ਕਾਂ ਆਪ ਨੂੰ ਬਹੁਤ ਸਿਆਣਾਂ ਸਮਝਦਾ ਹੈ। ਸਾਰੇ ਜਾਂਣਦੇ ਹਨ। ਉਹ ਗੰਦ ਖਾਂਦਾ ਹੈ। ਉਸ ਦੀ ਅੱਖ ਸੁੰਨੀ ਚੀਜ਼ ਦੇਖਦੀ ਹੈ। ਉਥੇ ਹੀ ਜਾ ਬਹਿੰਦਾ ਹੈ। ਬਹੁਤੀ ਬਾਰ ਚੁੰਜ ਵੀ ਮਚਾ ਲੈਂਦਾਂ ਹੈ। ਉਹੀ ਹਾਲਤ ਬੰਦੇ ਔਰਤ ਦੀ ਹੋ ਗਈ ਹੈ। ਘਰ ਦੀ ਵਿਆਹਉਣ ਵਾਲੀ ਹੁੰਦੀ ਹੈ। ਆਪਣੇ ਬੱਚਿਆਂ ਦੀ ਜ਼ੁਮੇਬਾਰੀ ਛੱਡ ਕੇ ਨੌਜਵਾਨ ਦਾ ਸਾਥ ਮਾਣਦੇ ਹਨ। ਬਹਾਨਾਂ ਹੁੰਦਾ ਹੈ, ਵਿਆਹ ਕਰਾ ਲਿਆ ਹੈ। ਵਿਆਹ ਨੂੰ ਖੇਡ ਸਮਝ ਲਿਆ ਹੈ। ਆਪ ਤੋਂ ਅੱਧੀ ਉਮਰ ਦਾ ਜੀਵਨ ਸਾਥੀ ਲੱਭਿਆ। ਉਸ ਨਾਲ ਫੇਰੇ ਲਏ। ਘਰ ਵਿੱਚ ਰੱਖ ਲਿਆ। ਲੋਕਾਂ ਦੀ ਜੁਬਾਨ ਵਿਆਹ ਦਾ ਨਾਂਮ ਸੁਣਦੇ ਹੀ ਬੰਦ ਹੋ ਜਾਂਦੀ ਹੈ। ਵਿਆਹੇ ਬੰਦੇ ਦੀ ਸਮਾਜ਼ ਬਹੁਤ ਇੱਜ਼ਤ ਕਰਦਾ ਹੈ। ਬਈ ਇਸ ਨੇ ਵਿਆਹ ਕਰਾਇਆ ਹੈ। ਨੌਜਵਾਨ ਮੁੰਡੇ-ਕੁੜੀਆਂ ਆਪਣੀ ਮਰਜ਼ੀ ਨਾਲ ਆਪਣੇ ਪਸੰਦ ਦੇ ਸਾਥੀ ਨਾਲ ਵਿਆਹ ਕਰਾ ਲੈਣ ਤਾਂ ਸ਼ਰਮ ਸਮਾਜ ਨੂੰ ਆਉਂਦੀ ਹੈ। ਪਤਾ ਨਹੀਂ ਲੋਕਾਂ ਦਾ ਕਿਉਂ ਢਿੱਡ ਦੁੱਖਦਾ ਹੇ। ਸ਼ਇਦ ਖਾਣ ਨੂੰ ਲੱਡੂ ਨਹੀਂ ਮਿਲੇ ਹੁੰਦੇ। ਭੁੱਖੇ ਰਹਿੱਣ ਕਰਕੇ ਬਿਚਾਰੇ ਦੁੱਖੀ ਹੁੰਦੇ ਹਨ। ਮੁਫ਼ਤ ਦਾ ਪੇਟ ਭਰ ਕੇ ਖਾਂਣ ਦੀ ਆਦਤ ਜਿਉਂ ਪੈ ਗਈ ਹੈ। ਜਿਹੜੇ ਨੌਜਵਾਨ ਮੁੰਡੇ-ਕੁੜੀਆਂ ਬਗੈਰ ਮੇਲਾ ਲਾਏ, ਆਪੇ ਕੱਲੇ ਵਿਆਹ ਕਰਾਂ ਲੈਂਦੇ ਹਨ। ਲੋਕ ਉਨਾਂ ਨੂੰ ਪਿਡੋਂ ਕੱਢ ਦਿੰਦੇ ਹਨ। ਜਾਂ ਮਾਰ ਦਿੰਦੇ ਹਨ।
ਜਿਸ ਬੰਦੇ ਨੇ 20, 25 ਸਾਲ ਜੀਵਨ ਸਾਥੀ ਘਰ ਰੱਖ ਛੱਡ ਦਿੱਤੀ ਹੋਵੇ। ਆਪ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਾ ਲਿਆ ਹੋਵੇ। ਸ਼ਇਦ ਨਵੀਂ ਜੀਵਨ ਸਾਥੀ ਨੂੰ ਬੱਢਾ ਹੋਇਆ ਬੰਦਾ ਨਾਂ ਫਿਟ ਬੈਠੇ। ਨਵੀਂ ਵਿਆਹੀ ਨੂੰ ਵੀ ਪੂਰਾ ਹੱਕ ਹੈ। ਅਗਰ ਸਾਥੀ ਵਿੱਚ ਕੋਈ ਕਸਰ ਦਿਸਦੀ ਹੈ। ਸਿਰ ਦਰਦੀ ਲੈਣ ਦੀ ਕੋਈ ਲੋੜ ਨਹੀਂ ਹੈ। ਹੁਣ ਦੀ ਪੀੜੀ ਦੇ ਮੁੰਡੇ-ਕੁੜੀਆਂ ਬੰਦਾ-ਚੱਟੀ ਕੋਈ ਰਿਸ਼ਤਾ ਨਿਭਾਉਂਦੇ ਵੀ ਨਹੀ ਹਨ। ਜੇ ਨਹੀਂ ਪਸੰਦ, ਤਾਂ ਉਸੇ ਦਿਨ ਤੋਂ ਕਿਨਾਰੇ ਕਰ ਲੈਂਦੇ ਹਨ। ਕਿਸੇ ਸਹੀਂ ਸਮੇਂ ਦੀ ਉਡੀਕ ਨਹੀਂ ਕਰਦਾ। ਰਿਸ਼ਤਿਆਂ ਨੂੰ ਰੇਲ ਗੱਡੀ ਦੇ ਇੰਜ਼ਣ ਮਗਰ ਲੱਗੇ ਡੱਬੇ ਸਮਝ ਲਿਆ ਹੈ। ਲੋੜ ਹੈ ਤਾ ਲਾਈ ਰੱਖੇ, ਲੋੜ ਨਹੀਂ, ਡੱਬਾ ਵਾਧੂ ਸਮਝ ਕੇ, ਹੱਟਾ ਦਿੱਤਾ।

Comments

Popular Posts