ਜੋ ਮਾਂਗਹਿ ਠਾਕਰ ਆਪਨੇ ਤੇ ਸੋਈ ਸੋਈ ਦੇਵੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਰਿਥਾ ਸਾਰੇ ॥
ਰੱਬ ਨੇ ਸਾਨੂੰ ਬਹਤੁ ਸੁੰਦਰ ਬੱਣਿਆ ਹੈ। ਕੋਈ ਕਸਰ ਨਹੀਂ ਛੱਡੀ। ਸਾਰਾ ਸੁੰਦਰ ਸਰੀਰ ਅਣਮੰਗਿਆ ਦਿੱਤਾ ਹੈ। ਸਾਡੇ ਪੈਦਾ ਹੋਣ ਤੋਂ ਪਹਿਲਾਂ ਹੋਂਦ ਵਿੱਚ ਆਇਆ ਹੈ। ਇਹ ਸਰੀਰ ਤਾਂ ਮੰਗ ਕੇ ਨਹੀਂ ਲਿਆ। ਫਿਰ ਵੀ ਕੋਈ ਕਸਰ ਨਹੀਂ ਛੱਡੀ। ਅਗਰ ਸਰੀਰ ਦਾ ਕੋਈ ਅੰਗ ਨਾਂ ਦਿੰਦਾ। ਅਸੀਂ ਕੀ ਕਰ ਲੈਂਦੇ? ਇੱਕ ਬੱਚੇ ਦੀ ਮੂਵੀ ਦੇਖੀ ਉਸ ਦੀਆਂ ਬਾਂਹਾਂ ਸਹੀ ਥਾਂ ਉਤੇ ਨਹੀਂ ਸਨ। ਲੱਤਾਂ ਵੀ ਨਹੀਂ ਸਨ। ਰੱਬ ਨੇ ਲੱਤਾਂ ਦੀ ਥਾਂ ਬਾਂਵਾਂ ਲਗਾ ਦਿੱਤੀਆਂ। ਉਥੇ ਹੱਥ ਲਗਾ ਦਿੰਦਾ। ਪਰ ਪੈਰ ਲਗਾ ਦਿੱਤੇ। ਤੁਰ ਨਹੀਂ ਸਕਦਾ। ਜਦੋਂ ਅਸੀਂ ਮੂਵੀ ਦੇਖ ਰਹੇ ਸੀ। ਪਹਿਲਾਂ ਹੈਰਾਨੀ ਹੋਈ। ਇਹ ਲੱਤਾਂ ਨੂੰ ਮੂੰਹ ਅੱਖਾਂ ਤੱਕ ਕਿਵੇਂ ਛੂਹ ਰਿਹਾ ਹੈ। ਅਚਾਨਕ ਮੇਰੀ ਬੇਟੀ ਨੇ ਕਿਹਾ," ਮੰਮੀ ਇਸ ਦੀਆਂ ਲੱਤਾਂ ਧਿਆਨ ਨਾਲ ਦੇਖੋ, ਇਹ ਲੱਤਾਂ ਜਿਵੇ ਨਹੀਂ ਹਨ। " ਜਦੋਂ ਅਸੀ ਧਿਆਨ ਦਿੱਤਾ। ਤਾਂ ਗੱਲ ਸਮਝ ਵਿੱਚ ਆਈ। ਇਹ ਬਾਵਾਂ ਹਨ। ਗੋਡੇ ਵਿੱਚ ਨਹੀਂ ਹਨ। ਬੱਚਾ ਖੁਸ਼ ਦਿਖਾਈ ਦਿੰਦਾ ਸੀ। ਸ਼ਇਦ ਇਸ ਵਿੱਚ ਰੱਬ ਦਾ ਸ਼ੁਕਰ ਕਰਦਾ ਹੋਵੇ। ਉਹ ਆਪ ਖਾਂ-ਪੀ, ਨਹਾ ਸਕਦਾ ਹੈ। ਐਸੇ ਅਣਗਿੱਣਤ ਬੱਚੇ, ਲੋਕ ਹਨ। ਬਹੁਤ ਮੁਸ਼ਕਲ ਨਾਲ ਆਪਣੀ ਉਮਰ ਭੋਗਦੇ ਹਨ। ਉਨਾਂ ਨੂੰ ਸ਼ਇਦ ਖਾਂਣ-ਪੀਣ ਦੀ ਤੋਟ ਨਾਂ ਹੋਵੇ। ਪਰ ਸਰੀਰ ਦੇ ਪੂਰੇ ਅੰਗ ਨਹੀਂ ਹਨ। ਬੰਦਾ ਕਿਸ ਨੂੰ ਦੋਸ਼ ਦੇਵੇਗਾ। ਰੰਗ ਕਾਲਾ ਗੋਰਾ ਹੋਵੇ ਸਬ ਚੱਲ ਜਾਂਦਾ ਹੈ। ਰੱਬ ਕੋਈ ਹੋਰ ਗੱਲ ਬੰਦੇ ਵਿੱਚ ਚੰਗੀ ਪਾ ਦਿੰਦਾ ਹੈ। ਕਈ ਬੰਦੇ ਦੇਖਣ ਵਿੱਚ ਖਿਚ ਨਹੀਂ ਪਾਉਂਦੇ। ਉਨਾਂ ਦਾ ਸੁਭਾਅ, ਸੋਹਣੀਆਂ ਗੱਲਾਂ-ਬਾਤਾਂ ਕਰਨਾਂ ਕੀਲ ਕੇ ਰੱਖ ਲੈਦੇ ਹਨ। ਜੇ ਸਰੀਰ ਦੀਆਂ ਅੱਖਾਂ ਨਾਂ ਹੋਣ, ਬੰਦਾ ਬੋਲ਼ਾ ਹੋਵੇ। ਹੱਥ ਨਾਂ ਹੋਣ। ਕੀ ਕਰ ਸਕਦੇ ਹਾਂ? ਇਕ ਰਾਤ ਮੈਂ ਕਾਰ ਵਿਚ ਜਾਂ ਰਹੀ ਸੀ। ਪਰਸ ਵਿਚੋਂ ਮੈਨੂੰ ਮੇਰਾ ਬੈਂਕ ਦਾ ਕਾਡ ਨਹੀਂ ਲੱਭ ਰਿਹਾ ਸੀ। ਇਹ ਕੋਈ ਛੋਟੀ ਜਿਹੀ ਚੀਜ਼ ਵੀ ਨਹੀਂ ਸੀ। ਜਦੋਂ ਕਾਰ ਦੀ ਲਾਇਟ ਲਗਾਈ। ਅੱਖਾਂ ਨੇ ਝੱਟ ਦੇਖ ਲਿਆ। ਹੱਥਾਂ ਨੇ ਚੱਕ ਲਿਆ। ਜੋ ਵੀ ਰੱਬ ਦਿੰਦਾ ਹੈ। ਉਹ ਜਾਣਦਾ ਹੈ। ਸਾਨੂੰ ਕੀ ਦੇਣਾਂ ਹੈ? ਉਸ ਦਾ ਕੀ ਲਾਭ ਹੈ? ਇਹ ਰੱਬ ਦੀ ਰਹਿਮੱਤ ਹੈ। ਹੋਰ ਚੀਜ਼ਾਂ ਜੋ ਮਾਂਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ।।ਤਾਂ ਅਸੀਂ ਮੰਗ ਕੇ ਲੈਂਦੇ ਹਾਂ। ਅੰਨ ਜਲ ਆਪ ਹਿੰਮਤ ਕਰਕੇ ਪੈਦਾ ਕਰਦੇ ਹਾਂ। ਹੋਰ ਲੋਕ ਸਹਾਇਤਾ ਕਰਦੇ ਹਨ।
ਪਰਿਵਾਰ ਆਪ ਬਣਾਉਂਦੇ ਹਾਂ। ਬੱਚੇ ਪੈਦਾ ਕਰਨ ਉਤੇ ਕੰਟਰੌਲ ਜਰੂਰ ਕਰ ਸਕਦੇ ਹਾਂ। ਕੱਲੇ ਮੁੰਡੇ ਹੀ ਪੈਦਾ ਕਰੀ ਜਾਂਦੇ ਹਨ। ਅਗਰ ਮੁੰਡੇ ਦੀ ਉਡੀਕ ਵਿੱਚ ਦੋ ਕੁੜੀਆਂ ਵੀ ਜੰਮ ਪਈਆਂ। ਕੀ ਫ਼ਰਕ ਪੈਂਦਾ ਹੈ? ਜੇ ਬੱਚਾ ਇਕੋ ਪੁੱਤਰ ਹੀ ਜੰਮਿਆ ਹੈ। ਪੈਸਾ ਕਮਾਉਣ ਦੀ ਜਗਾ ਨਸ਼ੇ ਖਾਂਣ ਲੱਗ ਗਿਆ। ਮਾਪਿਆਂ ਨੂੰ ਉਮਰ ਭਰ ਦੀ ਕੈਦ ਹੋ ਗਈ। ਕਮਾ ਕੇ ਖਿਲਾਉਣਗੇ। ਨਾਲੇ ਜ਼ਮੀਨ ਵੇਚ ਕੇ ਖਾ ਜਾਵੇਗਾ। ਜੇ ਕਿਸੇ ਦੇ ਪੁੱਤਰ ਦੀ ਜਾ ਪਤੀ-ਪਤਨੀ ਦੀ ਉਮਰ ਮੁੱਕ ਗਈ ਹੈ। ਉਸ ਦੀ ਉਮਰ ਮਾਂਪੇ ਘਰਦੇ ਬਾਕੀ ਜੀਅ ਨਹੀਂ ਲੱਗਾ ਸਕਦੇ। ਉਹ ਅਜੇ ਉਪਰ ਵਾਲੇ ਦੇ ਬਸ ਵਿੱਚ ਹੈ। ਕਿਸੇ ਡਾਕਟਰ ਦੇ ਬਸ ਵੀ ਨਹੀਂ ਹੈ।ਪਰ ਬੱਚੇ ਦੇ ਅੰਗ ਪੈਰ ਉਸ ਦੇ ਆਪਣੇ ਕਰਮਾਂ ਮੁਤਬੱਕ ਮਿਲਣੇ ਹਨ। ਹਰ ਬੰਦਾ ਆਪਣੀ ਉਮਰ ਤੇ ਕਰਮ ਪਿਛਲੇ ਲੇਖਾਂ ਕਰਕੇ ਭੋਗਦਾ ਹੈ। ਆਪਾ ਕਰਮ ਤੇ ਉਮਰ ਬਦਲ ਨਹੀਂ ਸਕਦੇ। ਪਰਿਵਾਰ ਵਿੱਚ ਸਾਰੇ ਮੈਂਬਰ ਰਹਿੰਦੇ ਹਾਂ। ਆਪਾਂ ਉਨਾਂ ਦੇ ਰਾਤਾਂ ਨੂੰ ਬੈਠ ਕੇ ਦੁੱਖ ਵੰਡਾ ਸਕਦੇ ਹਾਂ। ਬਿਮਾਰੀ ਉਤੇ ਪੈਸਾ ਲੱਗਾ ਸਕਦੇ ਹਾਂ। ਪਰ ਜੇ ਉਮਰ ਘੱਟ ਗਈ ਹੈ। ਆਪਾਂ ਉਸ ਲਈ ਮਰ ਨਹੀਂ ਸਕਦੇ। ਉਹ ਤਾਂ ਰੱਬ ਹੀ ਜਾਂਣਦਾ ਹੈ। ਕਿਵੇਂ ਭੁਗਤਾਨ ਕਰਦਾ ਹੈ? ਜੋ ਵੀ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ। ਮਾੜੇ ਕਰਮਾਂ ਵਾਲੇ ਲੰਬੀ ਉਮਰਾਂ 84 ਲੱਖ ਜੂਨਾਂ ਭੋਗਦੇ ਹਨ। ਚੰਗੇ ਭਾਂਗਾਂ ਵਾਲਿਆਂ ਦੀ ਛੇਤੀ ਮੁਕਤੀ ਹੋ ਜਾਂਦੀ ਹੈ। ਪੱਥਰ ਵੀ ਇੱਕ ਜੀਵ ਦੀ ਜੂਨ ਹੈ। ਇਸ ਦੀ ਉਮਰ ਸਬ ਤੋਂ ਲੰਬੀ ਹੈ। ਮਾਂ-ਬਾਪ ਬੱਚੇ ਨੂੰ ਜਨਮ ਸਯੋਗ ਨਾਲ ਪਿਛਲੇ ਲੈਣ ਦੇਣ ਕਰਕੇ ਦਿੰਦਾ ਹੈ। ਜਦੋਂ ਭੁਗਤਾਨ ਪੂਰਾ ਹੋ ਜਾਂਦਾ ਹੈ। ਜਿਉਂਦੇ ਪੁੱਤਰ ਵੀ ਮਾਂ-ਬਾਪ ਨੂੰ ਬੇਸਹਾਰਾ ਕਰ ਦਿੰਦੇ ਹਨ। ਫਿਰ ਵੀ ਰੱਬ ਹੀ ਸਹਾਰਾ ਦਿੰਦੇ ਹੈ।
ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸੈਲ ਗਿਰਿ ਕਰਿਆ ਕਈ ਜਨਮ ਗਰਭ ਹਿਰਿ ਖਰਿਆ ਕਈ ਜਨਮ ਸਾਖ ਕਰਿ ਉਪਾਇਆ ਲਖ ਚਉਰਾਸੀਹ ਜੋਨਿ ਭ੍ਰਮਾਇਆ ਸਾਧਸੰਗਿ ਭਇਓ ਜਨਮੁ ਪਰਾਪਤਿ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ਤਿਆਗਿ ਮਾਨੁ ਝੂਠੁ ਅਭਿਮਾਨੁ ਜੀਵਤ ਮਰਹਿ ਦਰਗਹ ਪਰਵਾਨੁ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ਅਵਰੁ ਦੂਜਾ ਕਰਣੈ ਜੋਗੁ ਤਾ ਮਿਲੀਐ ਜਾ ਲੈਹਿ ਮਿਲਾਇ ਕਹੁ ਨਾਨਕ ਹਰਿ ਹਰਿ ਗੁਣ ਗਾਇ ੭੨

ਇਹ ਸਬ ਜੀਵ ਦੀਆਂ ਜੂਨਾਂ ਹਨ। ਕੀੜੇ, ਪੰਤਗੇ, ਮੱਛੀ, ਹਾਥੀ, ਪੰਛੀ, ਸੱਪ, ਘੋੜੇ, ਪੱਥਰ, ਪਹਾੜ, ਬ੍ਰਿਖ ਹੋਰ ਵੀ ਬਹੁਤ 84 ਲੱਖ ਜੂਨਾਂ ਭੋਗਦੇ ਹਾਂ। ਜੋ ਸਾਡੇ ਭਾਗਾ ਵਿੱਚ ਹੈ। ਉਹ ਮਿਲਣਾ ਹੀ ਹੈ। ਕੋਈ ਚਤਰਾਈ ਕੰਮ ਨਹੀ ਆਉਂਦੀ। ਰੱਬ ਦਾ ਜ਼ੋਰ ਚਲ ਜਾਂਦਾ ਹੈ। ਰੱਬ ਭਾਂਣਾ ਵਰਤਾ ਜਾਂਦਾ ਹੈ।
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਹਾਰੀਐ

Comments

Popular Posts