ਸਮਾਂ ਨਹੀਂ ਜਾਨ ਬਚਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅਸੀਂ ਕਾਰ ਵਿੱਚ ਜਾ ਰਹੇ ਸੀ। ਹਾਈਵੇ ਉਤੇ ਲਿਖਿਆ ਹੋਇਆ ਸੀ। ਸਮਾਂ ਨਹੀਂ ਜਾਨ ਬਚਾਈਏ। ਜਾਨ ਬੜੀ ਪਿਆਰੀ ਹੈ। ਜਾਨ ਹੈ ਤਾਂ ਜਹਾਨ ਹੈ। ਜਾਨ ਕਿਸੇ ਵੀ ਕੀਮਤ ਦੇ ਕੇ ਨਹੀਂ ਮਿਲਦੀ। ਜਿਉਂ ਹੀ ਜਾਨ ਨਿਕੱਲੀ ਕਿਸੇ ਨੇ ਘੜੀ ਨਹੀਂ ਰੱਖਣਾਂ। ਉਦੋਂ ਹੀ ਸਾਰੇ ਚੱਕੋ-ਚੱਕੋ ਕਰਨ ਲੱਗ ਜਾਂਦੇ ਹਨ। ਤੁਹਾਨੂੰ ਮੈਨੂੰ ਆਪਣੀ ਜਾਨ ਦਾ ਫੈਇਦਾ ਹੈ। ਅਸੀਂ ਆਪਦੇ ਲਈ ਜਿਉਣਾਂ ਹੈ। ਦੂਜੇ ਬੰਦੇ ਨੇ ਦੂਜੇ ਦੀ ਜਾਨ ਤੋਂ ਕੁੱਝ ਨਹੀਂ ਲੈਣਾਂ। ਇੱਕ ਗੱਲ ਹੈ। ਜੇ ਸਾਡੇ ਕੋਲ ਕੋਈ ਕੀਮਤੀ ਚੀਜ਼ ਪਰੌਪਟੀ ਹੈ ਤਾਂ ਉਸ ਨੂੰ ਹਾਂਸਲ ਕਰਨ ਲਈ ਸਾਡੀ ਜਾਨ ਨੂੰ ਖ਼ਤਰਾ ਜਰੂਰ ਹੈ। ਪੈਸੇ ਲਈ ਬੰਦਾ ਬੰਦੇ ਨੂੰ ਮਾਰ ਦਿੰਦਾ ਹੈ। ਅਗਰ ਕੋਈ ਮਰ ਵੀ ਜਾਂਦਾ ਹੈ। ਤਾਂ ਕਿੰਨੇ ਕੁ ਦਿਨ ਸਕੇ ਵੀ ਯਾਦ ਰੱਖਦੇ ਹਨ। ਜਿਉਂਦੇ ਰਹਿੱਣ ਦਾ ਲਾਭ ਆਪਣੇ-ਆਪ ਨੂੰ ਹੈ। ਹੋ ਸਕਦਾ ਹੈ, ਨੇੜੇ ਦੇ ਆਪਣੇ ਪਿਆਰੇ ਪੈਸਿਆਂ ਨੂੰ ਰੋਂਦੇ ਰਹਿੱਣ। ਮਰਨ ਪਿਛੋਂ ਬੰਦੇ ਨੂੰ ਕੋਈ ਯਾਦ ਨਹੀਂ ਕਰਦਾ। ਭੂਤ ਤੋਂ ਡਰ ਲੱਗਦਾ ਹੈ। ਮਰਨ ਦਿਨ ਉਤੇ ਵੀ ਪਹਿਲੀ ਬਰਸ਼ੀ ਤੋਂ ਪਿਛੋਂ ਮਰਿਆ ਬੰਦਾ ਯਾਦ ਨਹੀਂ ਆਉਂਦਾ। ਸਾਡੇ ਆਪਣੇ ਹੱਥ ਹੈ। ਲੰਬੀ ਜਿੰਦਗੀ ਜਿਉਣਾ ਹੈ। ਜਾਂ ਮਰਨਾਂ ਹੈ। ਜਾਂ ਲੱਤਾਂ-ਬਾਂਹਾਂ ਤੁੜਵਾ ਕੇ ਮੰਜੇ ਉਤੇ ਬੈਠਣਾਂ ਹੈ। 50% ਲੋਕਾਂ ਦੀਆਂ ਹੱਡੀਆਂ, ਨੱਕ ਮੂੰਹ ਐਕਸੀਡਂੈਟ ਨਾਲ ਟੁੱਟਦੇ ਹਨ। ਕਾਰ ਐਕਸੀਡੈਂਟ ਵਿੱਚ ਇੱਕ ਬੰਦੇ ਦੀ ਪਹਿਲਾਂ ਧੌਣ ਟੁੱਟ ਗਈ। ਗਰਦਨ ਦਾ ਮੱਣਕਾ ਹਿਲ ਗਿਆ ਸੀ। ਪੀ ਕੇ ਗੱਡੀ ਚਲਾ ਰਿਹਾ ਸੀ। ਮੱਣਕਾ ਕੜੀ ਵਿਚੋਂ ਨਿੱਕਲ ਜਾਵੇ। ਬੰਦਾ ਮਰ ਜਾਂਦਾ ਹੈ। ਰੀੜ-ਗਰਦਨ ਦੀ ਹੱਡੀ ਉਤੇ ਸਰੀਰ ਖੜ੍ਹਾ ਹੈ। ਜੇ ਇਹੀ ਖਿਸਕ ਜਾਣ, ਸਰੀਰ ਪੈਰਾਡਾਈਜ਼ ਹੋ ਜਾਂਦਾ ਹੈ। ਡਾਕਟਟਾਂ ਨੇ ਉਸ ਬੰਦੇ ਨੂੰ ਦੋ ਹਫ਼ਤੇ ਸਿਧਾ ਪਿੱਠ ਭਾਰ ਪਾਈ ਰੱਖਿਆ। ਨਾਲ ਹੀ ਗਰਦਨ ਨਾਲ 4 ਕਿਲੋਗ੍ਰਾਮ ਭਾਰ ਟੰਗੀ ਰੱਖਿਆ। ਤਿੰਨ ਮਹੀਨੇ ਪਿਆ ਸਜ਼ਾ ਭੁਗਤਦਾ ਰਿਹਾ। ਗਰਦਨ ਤੋਂ ਹੁੰਦਾ ਹੋਇਆ, ਸਿਰ ਤੋਂ ਲੈ ਕੇ ਪੂਰੇ ਲੱਕ ਤੱਕ ਲੋਹੇ ਦਾ ਸੰਕਜ਼ਾ ਜਾਕਟ ਵਰਗਾ ਪਾਈ ਰੱਖਿਆ। ਉਸ ਨੂੰ ਬੈਠਣਾਂ ਲੰਬੇ ਪੈਣਾਂ ਬਹੁਤ ਮਸ਼ਕਲ ਸੀ। ਪਰ ਦਾਰੂ ਪੀ ਕੇ ਗੱਡੀ ਚਲਾਉਣੋਂ ਨਹੀਂ ਹੱਟਿਆ। ਅੱਜ ਕੱਲ ਤਾਂ ਮੂੰਹ ਸਿਰ ਵੀ ਪਤੀਲੇ ਵਾਂਗ ਚਿਬਾ ਹੋਇਆ ਪਿਆ ਹੈ। ਬੰਦੇ ਦੀ ਦਿਮਾਗੀ ਹਾਲਤ ਖ਼ਰਾਬ ਹੋਣ ਕਾਰਨ ਐਕਸੀਡੈਂਟ ਹੁੰਦੇ ਹਨ। ਕਈ ਬਾਰ ਬੰਦਾ ਘਰੋਂ ਲੜ ਕੇ ਨਿੱਕਲਦਾ ਹੈ। ਜਾਬ ਤੇ ਕਿਸੇ ਨਾਲ ਕੋਈ ਗੁੱਸਾ ਆਇਆ ਹੁੰਦਾ ਹੈ। ਗੁੱਸਾ ਗੱਡੀ-ਕਾਰ ਦੀ ਰੇਸ ਉਤੇ ਪੈਰ ਰੱਖ ਕੇ, ਨਿੱਕਲਦਾ ਹੈ। ਸੜਕਾਂ ਦੀ ਟੁੱਟ ਭੱਜ ਕਰਕੇ ਬਹੁਤ ਘੱਟ ਐਕਸੀਡੈਂਟ ਹੁੰਦੇ। ਵੈਨਕੁਵਰ ਦੀ ਗੱਲ ਹੈ। ਇੱਕ ਨੇ ਦੂਜੇ ਦੀ ਕਾਰ ਤੋ ਆਪਦੀ ਕਾਰ ਮੂਹਰੇ ਕਰ ਦਿੱਤੀ। ਜਿਹੜਾ ਪਿਛੇ ਰਹਿ ਗਿਆ ਸੀ। ਉਸ ਨੇ ਰੇਸ ਦੇ ਕੇ ਆਪਣੀ ਕਾਰ ਉਸ ਦੇ ਮੂਹਰੇ ਪਾ ਲਈ। ਹੁਣ ਪਹਿਲੇ ਨੇ ਫਿਰ ਕਾਰ ਅੱਗੇ ਪਾ ਲਈ, ਨਾਲ ਹੀ ਜ਼ੋਰ ਦੀ ਬਰੇਕਾਂ ਮਾਰ ਦਿੱਤੀਆਂ। ਦੋਨੇ ਕਾਰਾਂ ਬਹੁਤ ਤੇਜ਼ ਸਪੀਡ ਤੇ ਸਨ। ਇਸ ਲਈ ਬੁਰੀ ਤਰਾਂ ਟੁੱਟ ਗਈ। ਇੱਕ ਕੋਲ ਗੰਨ ਸੀ। ਉਸ ਨੇ ਦੂਜੀ ਕਾਰ ਵਾਲਾ ਡਰਾਇਵਰ ਮਾਰ ਦਿੱਤਾ। ਆਪ ਜੇਲ ਵਿੱਚ ਚਲਾ ਗਿਆ। ਕਾਹਲੀ ਨੇ ਇਹ ਕੰਮ ਕੀਤਾ। ਹਰ ਰੋਜ਼ ਅਨੇਕਾਂ ਐਕਸੀਡੈਂਟ ਹੁੰਦੇ ਹਨ। ਬੰਦੇ ਮਰਦੇ ਹਨ। ਮਾਲੀ ਨੁਕਸਾਨ ਹੁੰਦੇ ਹਨ। ਇੱਕ ਗਲ਼ਤੀ ਕਰਦਾ ਹੈ। ਉਸ ਦੀ ਲਪੇਟ ਵਿੱਚ ਹੋਰ ਵੀ ਮਰੇ ਜਾਂਦੇ ਹਨ। ਅਨੀਂਦਰੇ ਹੋਣ ਦੀ ਹਾਲਤ ਵਿੱਚ ਗੱਡੀ ਨਾਂ ਹੀ ਚਲਾਈ ਜਾਵੇ। ਗੱਡੀ ਕਿਤੇ ਖੜ੍ਹੀ ਕਰਕੇ ਨੀਂਦ ਪੂਰੀ ਕਰਕੇ ਗੱਡੀ ਚਲਾਉਣੀ ਬਹੁਤ ਜਰੂਰੀ ਹੈ।
ਲੱਗਦਾ ਹੈ ਲੋਕ ਸਮਾਂ ਬਚਾਉਣ ਲਈ ਗੱਡੀਆਂ ਦੀ ਸਪੀਡ ਵਧਾਉਂਦੇ ਹਨ। ਸਮਾਂ ਬੇਸੱæਕ ਵੱਧ ਲੱਗ ਜਾਵੇ। ਸਗੋਂ ਘਰੋਂ, ਕੰਮ ਤੋ ਸਮੇਂ ਸਿਰ ਤੁਰਨਾਂ ਚਾਹੀਦਾ ਹੈ। ਅਗਰ ਮੌਸਮ ਖ਼ਰਾਬ ਹੈ। ਮੀਂਹ, ਬਰਫ਼, ਧੂੰਦ ਪੈਂਦੇ ਹਨ। ਸਮੇਂ ਤੋਂ ਪਹਿਲਾਂ ਤੁਰਨਾਂ ਚਾਹੀਦਾ ਹੈ। ਐਸੇ ਮੌਸਮ ਨੂੰ ਗੱਡੀਆਂ ਭੱਜਾ ਨਹੀਂ ਸਕਦੇ। ਘਰੋਂ ਨਿੱਕਲਣ ਨੂੰ ਦੇਰੀ ਹੋ ਜਾਂਦੀ ਹੈ। ਫਿਰ ਗੱਡੀਆਂ ਨੂੰ ਤੇਜ਼ ਭੱਜਾਇਆ ਜਾਂਦਾ ਹੈ। ਅੱਗੇ ਤਾਂ ਸਮੇਂ ਸਿਰ ਪਹੁੰਚਣਾਂ ਹੁੰਦਾ ਹੈ। ਭਾਵੇਂ ਤੇਜ਼ ਸਪੀਡ ਹੁਣ ਕਰਕੇ, ਪੁਲੀਸ ਵਾਲੇ ਰੋਕਦੇ ਵੀ ਹਨ। ਜ਼ਰਮਨਾਂ ਵੀ ਕਰਦੇ ਹਨ। ਨੌਜਵਾਨ ਹੱਥ ਵਧੀਆ ਸਹੋਣੀ ਕਾਰ ਆਈ ਹੋਵੇ। ਉਹ ਵੀ ਕਾਰਾ ਖੂਬ ਭਜਾਉਂਦੇ ਹਨ। ਬਹੁਤੀ ਬਾਰ ਐਸਾ ਐਕਸੀਡੈਂਟ ਹੁੰਦਾ ਹੈ। ਨਾਂ ਜਾਨ ਬੱਚਦੀ ਹੈ ਨਾਂ ਗੱਡੀ ਬੱਚਦੀ ਹੈ। ਕੈਲਗਰੀ ਵਿੱਚ ਵੀ ਸੋਹਣੀਆਂ ਸਪੋਸਟ ਕਾਰਾਂ ਵਾਲੇ ਕਾਰਾਂ ਭੱਜਾਉਂਦੇ ਹਨ। ਕਾਲੀ ਰਾਤ ਨੂੰ ਜਦੋਂ ਹੱਥ ਮਾਰਿਆ ਦਿਖਾਈ ਨਹੀਂ ਦਿੰਦਾ। ਖੇਤਾਂ ਵਿੱਚ ਜਾ ਕੇ ਖੁਲੀ ਥਾਂ ਵਿੱਚ ਵੱਡੀ ਤਦਾਦ ਵਿੱਚ ਨੌਜਵਾਨ ਮੁੰਡੇ-ਕੁੜੀਆਂ ਕਾਰਾਂ ਦੀਆਂ ਰੇਸਾ ਲਗਾਉਂਦੇ ਹਨ। ਹਾਈਵੇ ਉਤੇ ਇੱਕ ਮੁੰਡਾ 110 ਦੀ ਸਪੀਡ ਵਾਲੀ ਥਾਂ ਉਤੇ 160 ਕਿਲੋਮੀਟਰ ਤੇ ਕਾਰ ਭੱਜਾਉਂਦਾ ਸੀ। ਗੱਡੀ ਬੇਕਾਬੂ ਹੋ ਗਈ। ਇੱਕ ਕਾਰ ਵਿੱਚ ਬੱਜਣ ਨਾਲ 18 ਕਾਰਾਂ ਹੋਰ ਟੁੱਟ ਗਈਆਂ। 30 ਜਖ਼ਮੀ ਹੋ ਗਏ, 6 ਮਾਰੇ ਗਏ। ਇਕੋਂ ਪਰਿਵਾਰ ਦੇ ਚਾਰ ਜੀਅ ਐਕਸੀਡੈਂਟ ਕਰਕੇ ਇਕ ਮਹੀਨਾਂ ਕੋਮਾਂ ਵਿੱਚ ਸੁੰਨ ਹੋਏ ਪਏ ਰਹੇ। ਕੋਈ ਹਿਲ-ਜੁਲ ਨਹੀਂ ਸੀ। ਸਿਰਫ਼ ਦੋ ਜਾਂਣੇ ਗੱਲਾਂ ਸੁਣ ਸਕਦੇ ਹਨ। ਦੂਜੇ ਦੋਂਨੇਂ ਬੇਹੋਸ਼ ਪਏ ਸਨ। ਕਨੇਡਾ ਵਿੱਚ ਹੋਣ ਕਰਕੇ, ਕੋਈ ਡਾਕਟਰੀ ਖ਼ਰਚਾ ਨਹੀਂ ਦੇਣਾਂ ਪਿਆ। ਹਸਪਤਾਲ ਗੌਰਮਿੰਟ ਦੇ ਹਨ। ਅਗਰ ਭਾਰਤ ਵਿੱਚ ਹੁੰਦੇ, ਜਰੂਰ ਜ਼ਮੀਨ ਵਿੱਕ ਜਾਣੀ ਸੀ। ਚਾਰ ਬੰਦਿਆਂ ਦਾ ਖ਼ਰਚਾ ਕਰਨ ਲਈ ਗਰੀਬ ਬੰਦੇ ਕੋਲ ਕਿਥੇ ਹਿੰਮਤ ਹੁੰਦੀ ਹੈ? ਚੰਗਾ ਹੋਵੇ ਐਸੀ ਨੌਬਤ ਨਾਂ ਆਵੇ। ਆਪਣੀ ਤੇ ਹੋਰਾਂ ਦੀ ਜਾਨ ਬੱਚਾਈਏ।

Comments

Popular Posts