ਤੰਦਰੁਸਤ ਸੇਹਤ ਬਹੁਤ ਜਰੂਰੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਤੰਦਰੁਸਤ ਸੇਹਤ ਬਹੁਤ ਜਰੂਰੀ ਹੈ। ਸਰੀਰ ਸੁੰਦਰ ਸੰਡੋਲ ਹੋਵੇ, ਮਨ ਨੂੰ ਭੌਉਂਦਾ ਹੈ, ਚੰਗਾ ਲੱਗਦਾ ਹੈ। ਨਾਂ ਤਾਂ ਕੋਈ ਬਹੁਤਾ ਕੰਮਜ਼ੋਰ ਚੰਗਾ ਲੱਗਦਾ ਹੈ। ਦੇਖਣ ਨੂੰ ਲੱਗਦਾ ਹੈ, ਸੋਕਾ ਲੱਗਾ ਹੋਇਆ ਹੈ, ਖਾਂਣਾਂ ਚੱਜਦਾ ਨਹੀਂ ਮਿਲਦਾ। ਸੰਤੁਸ਼ਟ ਭੋਜਨ ਖਾਂਣਾਂ ਬਹੁਤ ਜਰੂਰੀ ਹੈ। ਜਿਸ ਨਾਲ ਸਰੀਰ ਨੂੰ ਸਹੀ ਤਾਕਤ ਮਿਲ ਸਕੇ। ਖੂਨ ਬੱਣਦਾ ਰਹੇ। ਸੋਚਣਾਂ ਸਾਨੂੰ ਆਪ ਨੂੰ ਪੈਣਾਂ ਹੈ। ਕਿਹੜੀ ਚੀਜ਼ਾਂ ਸੇਹਤ ਲਈ ਫ਼ੈਇਦੇ ਵਾਲੀ ਹੈ। ਮੈਦੇ ਤੋਂ ਬਣੀਆਂ ਖਾਂਣ ਦੀਆਂ ਚੀਜ਼ਾਂ, ਸੁੱਕੀਆਂ ਰੋਟੀਆਂ, ਬਰੀਡਾਂ, ਬਿਸਕੁਟ ਖਾਂਦੇ ਜਾਂਣਗੇ ਤਾਂ ਪਾਚਨ ਸ਼ਕਤੀ ਨੂੰ ਪਚਾਉਣਾਂ ਔਖਾਂ ਹੋ ਜਾਵੇਗਾ। ਕਬਜ਼ ਹੋ ਜਾਵੇਗੀ। ਢਿੱਡ, ਸਿਰ ਦੁੱਖੇਗਾ। ਢਿੱਡ ਦੁੱਖਣ, ਜਲਣ ਦਾ ਕਾਰਨ ਜ਼ਿਆਦਾ ਕੌੜੀਆਂ ਮਿਰਚਾ ਦਾ ਖਾਂਣਾ ਵੀ ਹੈ। ਦੁੱਧ, ਦਹੀਂ, ਦਾਲਾਂ, ਸਬਜੀਆਂ, ਫ਼ਲ ਖਾਂਦੇ ਜਾਂਣ। ਇਹ ਪੇਟ ਸਾਫ਼ ਰੱਖਣ ਵਿੱਚ ਮਦੱਦ ਕਰਦੇ ਹਨ। ਜ਼ਿਆਦਾ ਲੂਣ, ਮਿਰਚ, ਖੰਡ ਵੀ ਭੋਜਨ ਦੇ ਪਾਚਣ ਪ੍ਰਨਾਲੀ ਵਿੱਚ ਅਸਰ ਕਰਦੇ ਹਨ। ਖੂਨ ਦੇ ਦੌਰੇ ਨੂੰ ਵੱਧ ਘੱਟ ਕਰਦੇ ਹਨ। ਬਰਾਬਰ ਨਹੀਂ ਰਹਿੱਣ ਦਿੰਦੇ। ਹਰ ਰੋਜ਼ ਮੂੰਗਫਲੀ ਬਦਾਮ, ਕਾਜੂ, ਅਖਰੋਟ ਦੇ 10, 10 ਕੁ ਪੀਸ ਜਰੂਰ ਖਾਂਦੇ ਜਾਣ। ਸਰੀਰ ਦੇ ਜੋੜਾਂ ਨੂੰ ਦਰਦਾਂ ਤੋਂ ਬਚਾਉਣ ਲਈ ਗਰੀਸ ਵੀ ਚਾਹੀਦਾ ਹੈ। ਸਰੀਰ ਨੂੰ ਖਾਂਣ ਨੂੰ ਕੌਣ ਦਿੰਦਾ ਹੈ? ਸਾਡੇ ਆਪਣੇ ਬਸ ਹੈ। ਕੀ ਖਾਂਣਾਂ ਹੈ? ਕੀ ਸਾਡੇ ਹਜ਼ਮ ਹੋਵੇਗਾ?
ਮੋਟੇ ਲੋਕ ਆਪਣੇ ਸਰੀਰ ਨੂੰ ਕੀ ਖਿਲਾਉਂਦੇ ਹਨ? ਮੋਟੇ ਲੋਕ ਬਾਰ-ਬਾਰ ਖਾਂਦੇ ਹਨ। 80 ਕਿਲੋਗ੍ਰਾਮ ਦੇ ਬੰਦੇ ਦੀ ਖੁਰਾਕ 300 ਕਿਲੋਗ੍ਰਾਮ ਦੇ ਬੰਦੇ ਨਾਲ ਜਰੂਰ ਫ਼ਰਕ ਹੋਵੇਗਾ। 300 ਕਿਲੋਗ੍ਰਾਮ ਦਾ ਬੰਦਾ ਦੋ ਰੋਟੀਆਂ ਸਬਜ਼ੀ ਦੀ ਕੌਲੀ ਨਾਲ ਨਹੀਂ ਰੱਜਦਾ ਹੋਵੇਗਾ। ਉਸ ਨੂੰ ਪੂਰੀ ਖ਼ਰਾਕ ਦੀ ਲੋੜ ਹੈ। ਜਿਵੇਂ ਬੱਕਰੀ ਤੇ ਮੱਝ ਦੀ ਖੁਰਾਕ ਵਿੱਚ ਕਈ ਗੁਣਾਂ ਫ਼ਰਕ ਹੈ। ਬੈਠਣ ਖੜ੍ਹਨ ਦੇ ਥਾਂ ਵੀ ਦੋਂਨਾਂ ਦੇ ਵਿੱਚ ਅੰਤਰ ਹੈ। ਮੱਝ ਤਾਂ ਤੱਕੜੀ ਖ਼ੁਰਾਕ ਚਾਰਨ ਵਾਲਾ ਪਾਲ ਸਕਦਾ ਹੈ। ਮੋਟੇ ਬੰਦੇ ਦਾ ਖਾਂਣ-ਪੀਣ ਦਾ ਕੋਈ ਬੰਨ ਸੁਬ ਨਹੀਂ ਹੁੰਦਾ। ਜਿਹੜੇ ਹਰ ਰੋਜ਼ ਪਾਰਟੀਆਂ ਤੇ ਜਾਂਦੇ ਹਨ। ਖੂਬ ਖਾਂਦੇ ਹਨ। ਧਿਆਨ ਖਾਂਣੇ ਵਿੱਚ ਹੀ ਰਹਿੰਦਾ ਹੈ। ਭੋਜਨ ਦੇ ਦੁਆਲੇ ਹੀ ਰਹਿੰਦੇ ਹਨ। ਜਾਂ ਬਾਥਰੂਮ ਤੁਰੇ ਰਹਿੰਦੇ ਹਨ। ਐਸੇ ਭੁਖੜੇ ਲੋਕਾਂ ਨੂੰ ਪੇਟ ਦੀ ਤਕਲੀਫ਼ ਬਹੁਤ ਰਹਿੰਦੀ ਹੈ। ਖਾ ਵੱਧ ਲੈਂਦੇ ਹਨ। ਸਾਹ ਲੈਣਾਂ ਔਖਾ ਹੋਇਆ ਰਹਿੰਦਾ ਹੈ। ਕਈ ਲੋਕ ਜਿਉਣ ਲਈ ਖਾਂਦੇ ਹਨ। ਬਹੁਤੇ ਖਾਂਣ ਲਈ ਜਿਉਂਦੇ ਹਨ। ਬਹੁਤਾ ਜਾਂ ਥੋੜਾ ਖਾਂਣ ਨਾਲ ਵੀ ਬੰਦਾ ਬਿਮਾਰ ਹੋ ਜਾਂਦਾ ਹੈ। ਖਾਂਣ ਉਤੇ ਕੰਟਰੋਲ ਹੋਣਾਂ ਬਹੁਤ ਜਰੂਰੀ ਹੈ। ਭੁੱਖ ਰੱਖ ਕੇ ਖਾਂਣਾਂ ਚਾਹੀਦਾ ਹੈ। ਹਰ ਬਾਰ ਅੱਲਗ ਕਿਸਮ ਦਾ ਖਾਂਣਾ ਖਾਦਾ ਜਾਵੇ। ਜੇ ਇਕੋਂ ਤਰਾਂ ਦਾ ਭੋਜਨ ਖਾਦਾ ਜਾਵੇਗਾ। ਤਾਂ ਵੀ ਮਨ ਮੁੜ ਜਾਵੇਗਾ।। ਫਿਰ ਭੋਜਨ ਦੇਖਦੇ ਹੀ ਭੁੱਖ ਮਰ ਜਾਵੇਗੀ। ਬੰਦਾ ਬਿਮਾਰ ਮਹਿਸੂਸ ਕਰੇਗਾ। ਹਮੇਸ਼ਾਂ ਤਾਜ਼ਾ ਭੋਜਨ, ਫ਼ਲ ਸਬਜ਼ੀਆਂ ਖਾਦੇ ਜਾਂਣ। ਸੁਆਦਲਾ ਭੋਜਨ ਪੱਚਦਾ ਵੀ ਛੇਤੀ ਹੈ।
ਕਈ ਮੋਟੇ ਨਾਂ ਹੋ ਕੇ, ਰੰਗ ਦੇ ਲਾਲ ਹੁੰਦੇ ਹਨ। ਉਨਾਂ ਦਾ ਖਾਂਣਾਂ ਸੇਹਿਤ ਮੰਦ ਹੁੰਦਾ ਹੈ। ਭੋਜਨ ਦਾ ਅਸਰ ਸਰੀਰ ਉਤੇ ਹੁੰਦਾ ਹੈ। ਜਿੰਨਾਂ ਦੇ ਅੱਖਾਂ ਦੁਆਲੇ ਕਾਲੇ ਘੇਰੇ, ਮੂੰਹ ਉਤੇ ਕਾਲੀਆਂ ਸ਼ਾਈਆਂ, ਫਿਣਸੀਆਂ ਹੁੰਦੀਆਂ ਹਨ। ਂਜਰੂਰ ਕਬਜ਼ ਰਹਿੰਦੀ ਹੋਵੇਗੀ। ਭੋਜਨ ਤਾਕਤਵਾਰ ਨਹੀਂ ਹੋਵੇਗਾ। ਇੱਕ ਨਵੀਂ ਗੱਲ ਚੱਲੀ ਹੈ। ਰੋਟੀ ਨਾਲ ਪਾਣੀ ਨਾਂ ਪੀਉ। ਸਗੋਂ ਪਾਣੀ ਜਿੰਨਾਂ ਹੋ ਸਕੇ ਪੀਣਾਂ ਚਾਹੀਦਾ ਹੈ। ਇੱਕ ਤਾ ਭੋਜਨ ਨਰਮ ਹੋ ਜਾਂਦਾ ਹੈ। ਭੋਜਨ ਖਾਂਣ ਪਿਛੋਂ ਪਾਚਨ ਪ੍ਰਨਾਲੀ ਸਾਫ਼ ਹੋ ਜਾਂਦੀ ਹੈ। ਵਾਧੂ ਦੀ ਚਿਕਨਾਹਟ, ਹੋਰ ਭੋਜਨ ਦੇ ਵਾਧੂ ਤੱਤ ਸਰੀਰ ਵਿਚੋਂ ਬਾਹਰ ਨਿੱਕਲ ਜਾਂਦੇ ਹਨ। ਖੂਬ ਪਾਣੀ ਪੀਉ, ਚਮੜੀ, ਨਾੜੀਆਂ, ਪੇਟ ਸਾਫ਼ ਹੁੰਦੇ ਹਨ। ਪਾਣੀ ਪੀਣ ਦਾ ਕੋਈ ਸਮਾਂ ਨਿਸਚਤ ਕਰਨਾ ਜਰੂਰੀ ਨਹੀਂ ਹੈ। ਰਾਤ ਨੂੰ ਘੱਟ ਪਾਣੀ ਪੀਤਾ ਜਾਵੇ। ਸਰੀਰ ਨੂੰ ਬਹੁਤ ਜ਼ਿਆਦਾ ਵੱਧਾਉਣ ਫਲਾਉਣ ਵਿੱਚ ਕੋਈ ਵੱਡਿਆਈ ਨਹੀਂ ਹੈ। ਜਿਹੜੇ ਮੋਟੇ ਬੰਦੇ ਕਹਿੰਦੇ ਹਨ, " ਸਾਡੀ ਖ਼ਰਾਕ ਕੋਈ ਬਹੁਤੀ ਜ਼ਿਆਦਾ ਨਹੀਂ ਹੈ। ਇਸ ਦਾ ਮੱਤਲੱਬ ਉਨਾਂ ਨੂੰ ਆਪਣੀ ਖਾਂਦੀ ਜਾ ਰਹੀਂ ਖ਼ਰਾਕ ਕੋਈ ਖ਼ਾਸ ਨਹੀਂ ਲੱਗਦੀ। ਆਮ ਬੰਦੇ ਵਰਗੀ ਲੱਗਦੀ ਹੈ। ਅਸੀਂ ਮੁੱਲਾਂਪੁਰ ਫਰੂਟ ਵਾਲੀ ਦੁਕਾਨ ਕੋਲ ਖੜ੍ਹੇ ਸੀ। ਇੱਕ 2 ਫੁੱਟ ਤੋਂ ਵੀ ਚੌੜਾਂ, 6 ਫੁੱਟ ਲੰਬਾ ਬੰਦਾ ਆਇਆ। ਉਸ ਨੇ 6 ਕੇਲੇ ਖ੍ਰੀਦੇ। ਉਥੇ ਖੜ੍ਹਾ ਸਾਰੇ ਕੇਲੇ ਖਾ ਗਿਆ। ਉਸ ਨੇ ਜੂਸ ਨਾਂ ਪਾਣੀ ਕੁੱਝ ਵੀ ਨਹੀਂ ਪੀਤਾ। ਇੱਕ ਕੁੜੀ ਬਹੁਤ ਮੋਟੀ ਸੀ। ਜਦੋਂ ਉਸ ਲਈ ਰਿਸ਼ਤੇ ਆਉਣ ਲੱਗੇ। ਉਸ ਦੀ ਮਾਂ ਪਹਿਲਾਂ ਹੀ ਦੱਸ ਦਿੰਦੀ ਸੀ, " ਇਹ ਪੂਰਾ ਇੱਕ ਮੁਰਗਾ ਖਾਂਦੀ ਹੈ। ਦੋ ਕਿਲੋ ਮੀਟ ਹਰ ਰੋਜ਼ ਚਾਹੀਦਾ ਹੈ। ਨਹੀਂ ਤਾਂ ਕੁੜੀ ਭੁੱਖੀ ਮਰ ਜਾਵੇਗੀ। " ਅਸੀਂ ਵੈਨਕੁਵਰ ਕਿਸੇ ਦੇ ਘਰ ਗਏ। ਉਥੇ Aੁਨਾਂ ਦੇ ਘਰ ਸਾਧ ਭੋਜਨ ਛੱਕਣ ਲਈ ਆਇਆ ਹੋਇਆ ਸੀ। ਉਸ ਦੇ ਚੇਲਿਆਂ ਨੇ ਦੱਸਿਆ, ਅਜੇ ਦੁਪਿਹਰ ਦੇ 12 ਵੱਜੇ ਹਨ। ਭੋਜਨ ਛੱਕਣ ਦਾ ਇਹ ਚੌਥਾ ਘਰ ਹੈ। ਛੇ ਹੋਰ ਘਰੀਂ ਜਾਂਣਾਂ ਹੈ। ਉਸ ਸੰਤ ਦਾ ਢਿੱਡ ਗੋਡਿਆਂ ਤੋਂ ਥੱਲੇ ਤੱਕ ਲਮਕ ਰਿਹਾ ਸੀ। ਪੂਰੇ ਸੋਫ਼ੇ ਉਤੇ ਛਾਇਆ ਪਿਆ ਸੀ। ਉਸ ਸਾਧ ਨੂੰ ਆਪਦੇ ਪੈਰ ਨਹੀਂ ਦਿਸ ਰਹੇ ਸਨ। ਉਸ ਦੇ ਸੇਵਕਾਂ ਨੇ ਉਸ ਦੇ ਦੋਂਨੇਂ ਪੈਰਾਂ ਵਿੱਚ ਜੁੱਤੀਆਂ ਪਾਈਆਂ। ਗੁਆਂਢ ਹੀ ਉਹ ਔਰਤ ਆਪ ਵੀ ਬਹੁਤ ਭਾਰੀ ਸੀ। ਉਸ ਨੇ ਮੁੰਡਾ ਵਿਆਹਿਆ ਤਾਂ ਨੂੰਹ ਵੀ ਆਪਦੇ ਵਰਗੀ ਹੀ ਲੈ ਅਈ। ਪਤਾ ਨਾਂ ਲੱਗੇ ਮੁੰਡੇ ਦੀ ਮਾਂ ਕਿਹੜੀ ਹੈ? ਪਾਣੀ ਵਾਰਨ ਪਿਛੇ, ਉਸ ਦੀ ਸੱਸ ਨੇ ਸੰਗਨ ਵਾਲਾ ਲੱਡੂਆ ਦਾ ਥਾਲ ਉਸ ਕੋਲ ਰੱਖ ਦਿੱਤਾ। ਜਿਹੜਾ ਲੱਡੂਆ ਦਾ ਥਾਲ ਕੋਲ ਪਿਆ ਸੀ। ਉਹ ਬੈਠੀ ਹੋਈ ਇੱਕ ਇੱਕ ਕਰਕੇ ਸਾਰਾ ਖਾ ਗਈ। ਸਾਰੀ ਰਾਤ ਬਾਥਰੂਮ ਵਿੱਚ ਹੀ ਗੇੜੇ ਮਾਰਦੀ ਰਹੀ।

Comments

Popular Posts