ਇੱਜ਼ਤ ਕਮਾਂਈ ਜਾਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰ ਬੰਦਾ ਇੱਜ਼ਤ ਚਹੁੰਦਾ ਹੈ। ਇੱਜ਼ਤ ਕੋਈ ਗੁਆਉਣਾਂ ਨਹੀਂ ਚਹੁੰਦਾ। ਇਹ ਇੱਕ ਦਿਨ ਵਿੱਚ ਹਾਂਸਲ ਨਹੀਂ ਹੁੰਦੀ। ਨਾਂ ਹੀ ਇਹ ਕਿਸੇ ਦੇ ਘੱਟਾਇਆਂ ਘੱਟਦੀ ਹੈ। ਅਗਰ ਕੋਈ ਸ਼ਰਾਰਤ ਨਾਲ ਕਿਸੇ ਦੀ ਇੱਜ਼ਤ ਉਤਾਰਨੀ ਚਾਹੇ। ਕੋਈ ਫ਼ਰਕ ਨਹੀਂ ਪੈਂਦਾ। ਬੰਦਾ ਆਪ ਸੁੱਧ ਪਵਿੱਤਰ ਹੈ। ਉਸ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਚੰਗੇ ਕੰਮ ਕਰਦੇ ਜਾਈਏ। ਇੱਜ਼ਤ ਨੂੰ ਕੋਈ ਆਂਚ ਨਹੀਂ ਆਵੇਗੀ। ਇਹ ਕੋਈ ਰੇਤ ਦੀ ਕੰਧ ਨਹੀਂ ਹੈ। ਫੂਕ ਮਾਰੇ ਉਡ ਜਾਵੇਗੀ। ਅਸੀਂ ਸਮਝਦੇ ਹਾਂ। ਇੱਜ਼ਤ ਲੋਕਾਂ ਵਿੱਚ ਬੱਣਨੀ ਜਰੂਰੀ ਹੈ। ਲੋਕ ਸਬ ਸਮਝਦੇ ਦੇਖਦੇ ਜਾਣਦੇ ਹੁੰਦੇ ਹਨ। ਕੋਈ ਮੱਥੇ ਉਤੇ æਿਲਖਾਉਣਾਂ ਨਹੀਂ ਪੈਦਾ। ਜਿਸ ਦੀ ਪੱਤ ਰੱਬ ਰੱਖਦਾ ਹੈ। ਉਸ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ। ਇੱਜ਼ਤ ਕਮਾਂਈ ਜਾਂਦੀ ਹੈ। ਇਸ ਨੂੰ ਕਮਾਉਣ ਲਈ ਪੀੜੀਆਂ ਲੱਗ ਜਾਂਦੀਆਂ ਹਨ। ਉਮਰਾਂ ਲੱਗ ਜਾਂਦੀਆਂ ਹਨ। ਗੁਆਚ ਜਾਵੇ ਤਾਂ ਅੱਖ ਝੱਪਕੇ, ਜਿੰਨਾਂ ਚਿਰ ਲੱਗਦਾ ਹੈ। ਹਰਨਾਮ ਸਿੰਘ ਦੀ ਪਿੰਡ ਵਿੱਚ ਬਹੁਤ ਬਣੀ ਹੋਈ ਸੀ। ਉਸ ਦਾ ਇੱਕ ਮੁੰਡਾ ਜੱਗਾ ਫੋਜ਼ ਵਿੱਚ ਭਰਤੀ ਹੋ ਗਿਆ ਸੀ। ਦੇਸ਼ ਦੀ ਰੱਖਿਆ ਲਈ ਪਹਿਰਾ ਦੇਣ ਚਲਾ ਗਿਆ ਸੀ। ਦੂਜਾ ਪੁੱਤਰ ਦੀਪਾ ਘਰ ਹੀ ਹਰਨਾਮ ਸਿੰਘ ਨਾਲ ਖੇਤੀ ਕਰਾਉਣ ਲੱਗ ਗਿਆ ਸੀ। ਟਰੈਕਟਰ ਦੀ ਖੇਤੀ ਕਰਦਾ ਸੀ। ਆਪ ਖੇਤੀ ਕਰਦੇ ਕਰਕੇ, ਘਰ ਦਾ ਸਬ ਕੁੱਝ ਸੀ। ਖੇਤੀ-ਵਾੜੀ ਦੀ ਸੇਵਾ ਕਰਦੇ ਦਿਨ ਨਿੱਕਲ ਜਾਂਦਾ ਸੀ। ਰਾਤ ਵੀ ਬਾਰੀ ਨਾਲ ਮੋਟਰ ਉਤੇ ਕੱਟਦੇ ਸਨ। ਝੋਂਨੇ ਨੂੰ ਪਾਣੀ ਲਗਾਉਣਾ ਪੈਂਦਾ ਸੀ। ਖੇਤੀ ਰਾਖੀ ਬਗੈਰ ਨਹੀਂ ਹੁੰਦੀ। " ਜਾਨਵਰ ਤੇ ਲੋਕ ਹੀ ਚੰਗੀ ਫ਼ਸਲ ਚੁਗ ਜਾਂਦੇ ਹਨ। ਉਹ ਕਰੜੀ ਮੇਹਨਤ ਕਰਕੇ, ਸਗੋਂ ਦੇਸ਼ ਦੇ ਅੰਨ ਭੰਡਾਂਰ ਭਰਨ ਵਿੱਚ ਵੀ ਹਿੱਸਾ ਪਾ ਰਹੇ ਸਨ। ਇਕ ਰਾਤ ਨੂੰ ਦੋਂਨੇ ਦਿਹਾੜੀ ਵਾਲੇ ਨਹੀਂ ਆਏ ਸਨ। ਉਨਾਂ ਦੇ ਘਰਾਂ ਵਿੱਚ ਵਿਆਹ ਸੀ। ਬਹੁਤੀ ਦਾਰੂ ਪੀ ਕੇ ਬੇਸੁਰਤ ਹੋ ਗਏ ਸਨ। ਜਦੋਂ ਉਨਾਂ ਦੀ ਛੋਟੀ ਕੁੜੀ ਆ ਕੇ ਸਨੇਹਾ ਦੇਣ ਆਈ ਸੀ। ਉਸ ਤੋਂ ਪਹਿਲਾਂ ਹੀ ਹਰਨਾਮ ਸਿੰਘ ਦੀ ਪਤਨੀ ਨੇ ਖੇਤ ਰੋਟੀ ਭੇਜ ਦਿੱਤੀ ਸੀ। ਸਿਆਣੇ ਕਹਿੰਦੇ ਹਨ, " ਰੱਬ ਪਹਿਲਾਂ ਖਾਣ ਦਾ ਪ੍ਰਬੰਧ ਕਰਦਾ ਹੈ। ਬੰਦਾ ਤਾਂ ਬਆਦ ਵਿੱਚ ਅੰਨਜਲ ਚੁਗਣ ਜਾਂਦਾ ਹੈ। " ਉਸੇ ਰਾਤ ਹਰਨਾਮ ਸਿੰਘ ਦੀ ਮੋਟਰ ਉਤੇ ਚਾਰ ਨੌਜਵਾਨ ਗੱਬਰੂ ਆ ਗਏ। ਉਸ ਰਾਤ ਹਰਨਾਮ ਸਿੰਘ ਦਾ ਮੁੰਡਾ ਦੀਪਾ ਮੋਟਰ ਤੇ ਸੀ। ਗਰਮੀ ਬਹੁਤ ਸੀ। ਉਸ ਨੇ ਕੰਮਰੇ ਦਾ ਦਰਵਾਜ਼ਾ ਖੁਲਾ ਹੀ ਰੱਖਿਆ ਹੋਇਆ ਸੀ। ਚਾਰੇ ਨੌਜਵਾਨ ਗੱਬਰੂ ਅੰਦਰ ਆ ਗਏ। ਉਨਾਂ ਦੇ ਮੁੱਖਾ ਉਤੇ ਲਾਲੀ ਦੱਗਦੀ ਸੀ। ਉਨਾਂ ਨੇ ਦੱਸਿਆ, " ਅਸੀਂ ਘਰਾਂ ਵਿੱਚੋਂ ਭੱਜੇ ਹੋਏ ਹਾਂ। ਪੁਲੀਸ ਸਾਡੇ ਮਗਰ ਲੱਗੀ ਹੈ। ਸਾਨੂੰ ਲੱਭਣ ਲਈ ਪੁਲੀਸ ਵਾਲੇ ਸਾਡੇ ਘਰ ਜਾਂਦੇ ਹਨ। ਇਸ ਲਈ ਅਸੀਂ ਘਰ ਨਹੀਂ ਜਾ ਸਕਦੇ। " ਦੀਪੇ ਨੇ ਕਿਹਾ, : ਐਸਾ ਤੁਸੀਂ ਕੀ ਕੀਤਾ ਹੈ? ਪੁਲੀਸ ਮਗਰ ਲੱਗੀ ਹੈ। " ਇੱਕ ਨੇ ਕਿਹਾ," ਮੈਨੂੰ ਕੁੱਝ ਯਾਦ ਨਹੀਂ ਹੈ। ਮੈਂ ਕੀ ਗਲ਼ਤ ਕੀਤਾ ਹੈ? ਇੱਕ ਦਿਨ ਕੋਠੇ ਉਤੇ ਪਿਆ ਸੀ। ਦੇਖਿਆ ਰਾਤ ਨੂੰ ਸਾਡੇ ਵਿਆਹੜੇ ਵਿੱਚ ਪੁਲੀਸ ਵਾਲੇ ਦਸ ਕੁ ਜਾਣੇ ਖੜ੍ਹੇ ਸਨ। ਮੈਨੂੰ ਖਾੜਕੂ ਕਹਿ ਰਹੇ ਸਨ। ਮੇਰੀ ਤਾਂ ਕਿਸੇ ਨਾਲ ਬਹਿਣੀ, ਉਠਣੀ ਵੀ ਨਹੀਂ ਸੀ। ਕਾਲਜ਼ ਤੇ ਘਰ ਤੱਕ ਦਾ ਹੀ ਮੇਰਾ ਸਫ਼ਰ ਸੀ। " ਦੂਜੇ ਨੇ ਕਿਹਾ," ਪੁਲੀਸ ਵਾਲੇ ਤਿੰਨ ਹਫ਼ਤੇ ਪਹਿਲਾਂ ਮੇਰੇ ਜੀਜੀ ਨੂੰ ਫੜ ਕੇ ਲੈ ਗਏ। ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਉਸ ਦਾ ਪਤਾ ਲੈਣ, ਮੈਂ ਆਪਣੇ ਡੈਡੀ ਨਾਲ ਥਾਂਣੇ ਚਲਾ ਗਿਆ। ਅਗਲੇ ਦਿਨ ਮੈਨੂੰ ਚੱਕਣ ਆ ਗਏ। ਸ਼ੂਕਰ ਹੈ। ਮੈਂ ਆਪਣੇ ਜੀਜੇ ਦੇ ਪਿੰਡ ਗਿਆ ਹੋਇਆ ਸੀ। " ਤੀਜੇ ਨੇ ਕਿਹਾ, " ਅਸੀਂ ਚਾਰੇ ਇਕੋਂ ਪਿੰਡ ਦੇ ਹਾਂ। ਸਾਰੇ ਕਾਲਜ਼ ਵਿੱਚ ਪੜ੍ਹਦੇ ਸੀ। ਇੱਕ ਦਿਨ ਸਾਡੇ ਪਿੰਡ ਦੇ ਪੁਲੀਸ ਵਾਲੇ ਨੂੰ ਕੋਈ ਮਾਰ ਗਿਆ। ਮੈਂ ਉਸ ਨੂੰ ਦੇਖਣ ਲਈ ਖੜ੍ਹ ਗਿਆ। ਉਥੇ ਬਾਕੀ ਸਾਰੇ ਬੁੱਢੇ, ਬੱਚੇ ਔਰਤਾਂ ਸਨ। ਜਦੋਂ ਪੁਲੀਸ ਵਾਲੇ ਮੌਕੇ ਉਤੇ ਆਏ। ਮੈਂ ਉਥੇ ਸੀ। ਮੇਰਾ ਨਾਂਮ ਪਤਾ ਪੁੱਛ ਲਿਆ। ਪੁਲੀਸ ਵਾਲੇ ਸਾਡੇ ਘਰ ਆਉਣ ਲੱਗ ਗਏ। ਇੱਕ ਦਿਨ ਮੈਨੂੰ ਫੜ੍ਹ ਕੇ ਲੈ ਗਏ। ਜਦੋਂ ਸ਼ਹਿਰ ਵਿੱਚ ਪੁਲੀਸ ਦੀ ਜੀਪ ਵੜੀ, ਮੈਂ ਬਜ਼ਾਰ ਵਿੱਚ ਜਾ ਕੇ, ਜੀਪ ਵਿੱਚੋਂ ਛਾਲ ਮਾਰ ਦਿੱਤੀ। ਅੱਜ ਤੱਕ ਦੋ ਮਹੀਨਾਂ ਦਾ ਭੌਗਾੜਾ ਹੋਇਆ ਫਿਰਦਾ ਹਾਂ। " ਚੌਥੇ ਨੇ ਕਿਹਾ," ਮੈਨੂੰ ਤਾਂ ਸਾਡੇ ਪਿੰਡ ਦੇ ਸਰਪੰਚ ਨੇ ਫਸਾ ਦਿੱਤਾ ਹੈ। ਸਾਡੇ ਖੇਤ ਉਸ ਦੇ ਖੇਤ ਨਾਲ ਲੱਗਦੇ ਸਨ। ਉਸ ਨੇ ਆਪਣੀ ਕੁੜੀ ਕਿਸੇ ਗੱਲੋਂ ਮਾਰ ਦਿੱਤੀ। ਕੁੜੀ ਸਾਡੇ ਖੇਤ ਵਿੱਚ ਸਿੱਟ ਦਿੱਤੀ। ਉਸ ਦਾ ਭਈਆਂ ਸਾਨੂੰ ਦੱਸ ਗਿਆ ਸੀ, " ਕੁੜੀ ਸਰਪੰਚ ਨੇ ਆਪ ਹੀ ਤੇਜ ਧਾਰ ਕਿਰਪਾਨ ਨਾਲ ਵੱਡ ਦਿੱਤੀ ਹੈ। ਕੇਸ ਤੁਹਾਡੇ ਉਤੇ ਪੈਣ ਵਾਲਾ ਹੈ। " ਯਾਰ ਪੁੱਛ ਨਾਂ, ਹੀ ਪਿੰਡ ਛੁੱਟ ਗਿਆ ਹੈ। ਡੈਡੀ ਨੂੰ ਲਿਜਾ ਕੇ ਬੰਦ ਕਰ ਲੈਂਦੇ ਹਨ। ਪੁਲੀਸ ਨੂੰ 10 ਲੱਖ ਰੂਪਿਆ ਡੈਡੀ ਦੇ ਚੁਕਾ ਹੈ। ਠਾਂਣੇਦਾਰ ਤਾਂ ਸਾਡੀਆਂ ਚਾਰੇ ਮੱਝਾ ਵੀ ਲੈ ਗਿਆ ਹੈ। ਅੱਜ ਰੋਟੀ ਖਾਦੀ ਨੂੰ ਤੀਜਾ ਦਿਨ ਹੈ। ਮਸਾ ਤੁਰ ਕੇ ਇਥੇ ਤੱਕ ਪਹੁੰਚੇ ਹਾਂ। ਖੇਤ ਵਿੱਚੋਂ ਕੁੱਝ ਵੀ ਖਾਣ ਨੂੰ ਤੋੜ ਕੇ ਦੇਦੇ। "
ਦੀਪੇ ਨੇ ਕਿਹਾ, " ਤੁਹਾਡੇ ਹਿੱਸੇ ਦੀ ਰੋਟੀ ਪਹਿਲਾਂ ਹੀ ਰੱਬ ਨੇ ਪਹੁੰਚਾ ਦਿੱਤੀ ਹੈ। ਜੇ ਤੁਸੀਂ ਕੁੱਝ ਕੀਤਾ ਹੀ ਨਹੀਂ ਹੈ। ਜਾ ਕੇ ਹਾਜ਼ਰ ਹੋ ਜਾਵੋਂ। ਕੀ ਪੁਲੀਸ ਵਾਲੇ ਮੂੰਹ ਵਿੱਚ ਪਾ ਲੈਣਗੇ? " ਦੀਪੇ ਨੇ ਚਾਰਾਂ ਦੇ ਹੱਥ ਉਤੇ ਦੋ-ਦੋ ਰੋਟੀਆਂ ਧਰ ਦਿੱਤੀਆਂ। ਪਹਿਲੇ ਨੇ ਕਿਹਾ, " ਮੈਂ ਤਾਂ ਨਹੀਂ, ਕਿਸੇ ਪੁਲੀਸ ਵਾਲੇ ਦੇ ਹੱਥ ਲੱਗਦਾ। ਗੁਰੂ ਸਰ ਸੁਧਾਰ ਵਾਲੀ ਨਹਿਰ ਵਿੱਚ ਅੱਧ ਸੜੀਆਂ, ਮੁੰਡਿਆਂ ਦੀਆਂ ਲਾਸ਼ਾਂ ਤਰੀਆਂ ਜਾਂਦੀਆਂ ਦੇਖੀਆਂ ਹਨ। ਆਪੇ ਮਰਨਾਂ ਮਨਜ਼ੂਰ ਹੈ। " ਦੂਜੇ ਨੇ ਜੁਆਬ ਦਿੱਤਾ," ਤੂੰ ਕਦੇ ਕੋਈ ਪੁਲੀਸ ਵਾਲਿਆਂ ਦਾ ਕੁਟਿਆ ਨਹੀਂ ਦੇਖਿਆ ਹੋਣਾਂ। ਮੇਰੇ ਆੜੀ ਜੈਲੇ ਨੂੰ ਪੁੱਠਾ ਲੰਮਕਾ ਕੇ, ਪੁਲੀਸ ਵਾਲੇ ਥਾਂਣੇ ਵਿੱਚ ਆਪ ਦਾਰੂ ਪੀਣ ਲੱਗ ਜਾਂਦੇ ਸਨ। ਉਸ ਦੇ ਚੱਡੇ ਪਾੜੇ ਪਏ ਹਨ। ਘੋਟਨਾਂ ਦੋਂਨੇਂ ਲੱਤਾਂ ਵਿੱਚ ਫਸਾ ਕੇ, ਆਪ ਚਾਰ ਜਾਂਣੇ ਉਤੇ ਚੜ੍ਹ ਜਾਂਦੇ ਸਨ। ਹੋਰ ਵੀ ਮਾੜਾ ਕੰਮ ਕਰਦੇ ਸਨ। ਉਸ ਦਾ ਬਾਹਰ ਅੰਦਰ ਬੈਠਣਾਂ ਵੀ ਮੁਸ਼ਕਲ ਕਰ ਦਿੱਤਾ। ਸਬ ਮੰਜੇ ਉਤੇ ਹੀ ਕਰਦਾ ਹੈ। " ਤੀਜੇ ਨੇ ਕਿਹਾ," ਹਫ਼ਤਾ ਪਹਿਲਾਂ ਸਾਡੀ ਮੋਟਰ ਉਤੇ ਮੈਨੂੰ ਲੱਭਦੇ, ਪੁਲੀਸ ਵਾਲੇ ਆਏ ਸਨ। ਮੈਂ ਤੇ ਸੀਰੀ ਉਥੇ ਸੁੱਤੇ ਹੋਏ ਸੀ। ਗੱਡੀਆਂ ਦਾ ਖੜਕਾ ਸੁਣ ਕੇ, ਮੈਂ ਜਾਗ ਗਿਆ। ਜੀਪਾਂ ਮੋਟਰ ਵੱਲ ਆਉਂਦੀਆਂ ਦੇਖ ਕੇ, ਮੈਂ ਉਥੋਂ ਭੱਜ ਗਿਆ। ਪੁਲੀਸ ਵਾਲੇ 8 ਸਨ। ਉਨਾਂ ਨੇ ਸੁੱਤੇ ਪਏ ਸੀਰੀ ਨੂੰ ਮਿੱਟੀ ਦਾ ਤੇਲ ਪਾ ਕੇ, ਅੱਗ ਲਾ ਕੇ ਫੂਕ ਦਿੱਤਾ। " ਚੌਥੇ ਨੇ ਕਿਹਾ, " ਪੁਲੀਸ ਵਾਲੇ ਦੋ ਬਾਰ, ਮਾਂ ਤੇ ਭੈਣ ਨੂੰ ਥਾਂਣੇ ਵਿੱਚ ਲੈ ਗਏ ਸਨ। ਅੱਧਾ ਪਿੰਡ ਨਾਲ ਹੀ ਉਨਾਂ ਪਿਛੇ ਜਾਂ ਕੇ ਬੈਠ ਜਾਂਦਾ ਸੀ। ਤਾਂ ਛੱਡ ਦਿੰਦੇ ਸਨ। ਨਹੀਂ ਤਾਂ ਬੰਦਾ ਹਜ਼ਮ ਕਰ ਜਾਂਣ। ਪੁਲੀਸ ਵਾਲੇ ਪੰਜਾਬੀ ਹੀ ਹਨ। ਮਚਲੇ ਹੋਏ, ਹੋਏ ਨੇ। ਜਿਸ ਦੇ ਮੁਫ਼ਤ ਦਾ ਮਾਲ ਹੱਥ ਲੱਗਣ ਲੱਗ ਜਾਏ, ਅੰਨ੍ਹਾਂ ਹੋ ਜਾਂਦਾ ਹੈ। ਉਤੋਂ ਦੀ ਸਰਕਾਰੀ ਵੱਰਦੀ, ਕਨੂੰਨ ਹੱਥ ਵਿੱਚ ਹੈ। ਕੋਈ ਪੁੱਛਣ ਵਾਲਾ ਨਹੀਂ ਹੈ। " ਉਹ ਰੋਟੀ ਖਾ ਕੇ ਹੱਥ ਧੋਣ ਬਾਹਰ ਨਿੱਕਲੇ, ਤਾਂ ਦੇਖਿਆ, ਦੋ ਜੀਪਾਂ ਗੂੰਜਾਂ ਪਾਉਂਦੀਆਂ ਖੇਤਾਂ ਵੱਲ ਆ ਰਹੀਆਂ ਸਨ। ਉਹ ਚਾਰੇ ਉਥੋਂ ਭੱਜ ਗਏ। ਦੀਪਾ ਦਰਵਾਜ਼ਾ ਬੰਦ ਕਰਕੇ, ਲੰਬਾ ਪੈ ਗਿਆ। ਉਦੋਂ ਹੀ ਜ਼ੋਰਦੀ ਦਰਵਾਜ਼ਾਂ ਖੜ੍ਹਕਿਆ। ਦੀਪੇ ਨੇ ਦਰ ਖੋਲ ਦਿੱਤਾ। ਪੁਲੀਸ ਵਾਲਿਆਂ ਨੇ ਦੀਪੇ ਨੂੰ ਡਾਹ ਲਿਆ। ਉਸ ਨੂੰ ਪੁਛ ਰਹੇ ਸਨ," ਮੁੰਡੇ ਕਿਥੇ ਗਏ? ਕਦੋਂ ਦੇ ਤੇਰੇ ਕੋਲ ਆਉਂਦੇ ਹਨ? " ਦੀਪੇ ਨੇ ਦੱਸਿਆ, " ਮੈਂ ਕਿਸੇ ਨੂੰ ਨਹੀਂ ਜਾਣਦਾ। ਉਹ ਭੁੱਖੇ ਸਨ। ਰੋਟੀ ਖਾ ਕੇ ਚਲੇ ਗਏ। ਉਹ ਪੁਲੀਸ ਵਾਲੇ ਦੀਪੇ ਨੂੰ ਫੜ ਕੇ ਲੈ ਗਏ। ਦੂਜੇ ਦਿਨ ਸਵੇਰੇ ਦੀਪੇ ਦੀ ਲਾਸ਼ ਪਿੰਡ ਦੇ ਚੁਰਾਹੇ ਵਿੱਚ ਪੂਲੀਂ ਉਤੇ ਪਈ ਸੀ।
ਉਧਰ ਹਰਮੰਦਰ ਸਾਹਿਬ ਨੂੰ ਜੂਨ 4, 1984 ਨੂੰ ਭਾਰਤੀ ਫੋਜ਼ ਦਾ ਘੇਰਾ, ਸਰਕਾਰ ਵੱਲੋਂ ਹੁਕਮ ਅੁਨਸਾਰ ਪੈ ਚੁੱਕਾ ਸੀ। ਫ਼ੌਜ਼ ਦੇ ਨੌਜਵਾਨ ਹੁਕਮ ਹੁੰਦੇ ਹੀ ਤਣ ਗਏ। ਹਰਨਾਮ ਸਿੰਘ ਦਾ ਪੁੱਤਰ ਜੱਗਾ ਅੰਮ੍ਰਿਤਸਰ ਵਿੱਚ ਤੈਅਨਾਤ ਸੀ। ਉਸ ਨੇ ਬਗਾਵਤ ਕਰ ਦਿੱਤੀ। ਆਪਣੇ ਹੱਥੋਂ ਹੱਥਿਆਰ ਸੁੱਟ ਦਿੱਤੇ। ਉਸ ਦੇ ਨਾਲ ਹਿੰਦੂ ਫੋਜ਼ੀ ਅਫ਼ਸਰ ਸੀ। ਉਦੋਂ ਹੀ ਉਸ ਨੇ ਜੱਗੇ ਦੇ ਗੋਂਲ਼ੀਂ ਮਾਰ ਦਿੱਤੀ। ਜੱਗਾ ਧਰਮ ਦੇਸ਼ ਲਈ ਜਾਨ ਦੇ ਗਿਆ। ਇਹ ਖ਼ਬਰ ਹਰਨਾਮ ਸਿੰਘ ਨੂੰ ਮਿਲ ਗਈ ਸੀ। ਦੋਂਨੇਂ ਪੁੱਤਾਂ ਦੀ ਚਿੱਖਾ ਉਸ ਦੇ ਅੰਦਰ ਜਲ ਰਹੀ ਸੀ। ਪਰ ਉਹ ਬੇਪ੍ਰਵਾਹ ਰੱਬ ਦੀ ਮੌਜ਼ ਵਿੱਚ ਸੀ। ਉਸ ਦੀ ਪਤਨੀ ਨੂੰ ਸਾਰੇ ਨੌਜਵਾਨ ਆਪਣੇ ਪੁੱਤਰ ਲੱਗਦੇ ਸਨ। ਦੋਂਨੇਂ ਪਤੀ-ਪਤਨੀ ਕਿਸੇ ਅਣੌਖੀ ਦੁਨੀਆਂ ਵਿੱਚ ਪਹੁੰਚ ਗਏ ਸਨ। ਜਦੋਂ ਕੋਈ ਉਨਾਂ ਦੇ ਸ਼ਹੀਦ ਪੁੱਤਰਾਂ ਦੀ ਗੱਲ ਕਰਦਾ। ਉਹ ਕਹਿੰਦੇ, " ਸਾਡੇ ਦੋਂਨੇ ਪੁੱਤਰ ਧਰਮ ਤੇ ਸਿੱਖਾਂ ਲਈ ਆਪਣੀ ਜਾਨ ਦੇ ਗਏ। ਧਰਮ ਉਤੇ ਤੇ ਆਪਣੀ ਕੌਮ ਉਤੇ ਆਂਚ ਨਹੀਂ ਆਉਣ ਦਿੱਤੀ। ਸਾਡਾ ਸਿਰ ਝੁੱਕਣ ਨਹੀਂ ਦਿੱਤਾ। ਇੱਜ਼ਤ ਕਮਾਂਈ ਜਾਂਦੀ ਹੈ। ਪੂਰੀ ਜਿੰਦਗੀ ਦਾਅ ਉਤੇ ਲਾਈ ਜਾਂਦੀ ਹੈ। " ਸਾਰਾ ਪਿੰਡ ਉਸ ਨੂੰ ਬਾਪੂ ਕਹਿ ਕੇ ਬਲਾਉਂਦਾ ਸੀ। ਉਸ ਦੀ ਪਤਨੀ ਨੂੰ ਲੋਕ ਮਾਂ ਕਹਿੰਦੇ ਸਨ। ਉਨਾਂ ਦੇ ਘਰ ਗੁਰਦਆਰੇ ਸਾਹਿਬ ਵਾਂਗ ਲੋਕਾਂ ਦਾ ਆਉਣਾਂ-ਜਾਂਣਾਂ ਲੱਗਾ ਰਹਿੰਦਾ ਸੀ। ਲੋਕ ਆਪਣੇ ਮਾਂ-ਬਾਪ ਤੋਂ ਪਹਿਲਾਂ ਉਨਾਂ ਲਈ ਭੋਜਨ ਦੇਣ ਜਾਂਦੇ ਸਨ।

Comments

Popular Posts