ਕੀ ਔਰਤ ਦਾ ਗਰਭਪਾਤ ਉਸ ਦੀ ਮਰਜ਼ੀ ਬਗੈਰ ਹੋ ਸਕਦਾ ਹੈ?
ਇਸ ਦੇ ਜੁੰਮੇਬਾਰ ਉਹੀ ਮਰਦ-ਔਰਤ ਹੋ ਸਕਦੇ ਹਨ। ਜਿਸ ਦਾ ਇਹ ਬੱਚਾ ਹੋਵੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਗਰਭਪਾਤ ਕਰਾਉਣ ਲਈ ਔਰਤ ਨੂੰ ਡਾਕਟਰ ਕੋਲ ਜਾਂਣਾਂ ਪੈਂਦਾ ਹੈ। ਗਰਭਪਾਤ ਕਰਾਉਣ ਵਾਲੀ ਉਹ ਔਰਤ ਆਪ ਡਾਕਟਰ ਮੂਹਰੇ ਹੁੰਦੀ। ਉਸ ਦੀ ਮਾਂ ਨਹੀਂ। ਐਸਾ ਵੀ ਨਹੀਂ ਲੱਗਦਾ। ਕਿ ਗਰਭਪਾਤ ਕਰਾਉਣ ਵਾਲੀ ਔਰਤ ਨੂੰ ਘਰ ਤੋਂ ਹੀ ਬੇਹੋਸ਼ ਕਰਕੇ, ਡਾਕਟਰ ਮੂਹਰੇ ਪਾਇਆ ਜਾਂਦਾ ਹੈ। ਗਰਭਪਾਤ ਕਰਾਉਣ ਵਾਲੀ ਔਰਤ ਨੂੰ ਕੁੱਝ ਪਤਾ ਹੀ ਨਾਂ ਹੋਵੇ। ਅੱਜ ਤੱਕ ਕੋਈ ਐਸਾ ਕੇਸ ਡਾਕਟਰ ਕੋਲ ਨਹੀਂ ਆਇਆ ਹੋਣਾਂ। ਕਿਸੇ ਨੂੰ ਘਰ ਤੋਂ ਹੀ ਬੇਸੁਰਤ ਕਰਕੇ, ਹਸਪਤਾਲ ਲੈ ਕੇ ਆਂਦਾਂ ਹੋਵੇ। ਕੀ ਸੱਚੀਂ ਔਰਤ ਦਾ ਗਰਭਪਾਤ ਉਸ ਦੀ ਮਰਜ਼ੀ ਬਗੈਰ ਹੋ ਸਕਦਾ ਹੈ? ਪਾਠਕ ਆਪੇ ਸੋਚ ਲੈਣ, ਅਸਲੀ ਗੱਲ ਕੀ ਹੈ? ਗਰਭਪਤੀ ਔਰਤ ਨੂੰ ਗਰਭਪਾਤ ਕਰਾਉਣ ਲਈ ਤੰਗ ਜਰੂਰ ਕੀਤਾ ਜਾ ਸਕਦਾ ਹੈ। ਅਗਰ ਔਰਤ ਦੀ ਸ਼ਾਦੀ ਨਾਂ ਹੋਈ ਹੋਵੇ। ਬੱਚੇ ਦੇ ਬਾਪ ਦਾ ਪਤਾ ਨਾਂ ਹੋਵੇ। ਕੁੜੀ ਹੋਣ ਦਾ ਸ਼ੱਕ ਹੋਵੇ। ਇਸ ਦੇ ਜੁੰਮੇਬਾਰ ਉਹੀ ਮਰਦ-ਔਰਤ ਹੋ ਸਕਦੇ ਹਨ। ਜਿਸ ਦਾ ਇਹ ਬੱਚਾ ਹੋਵੇ। ਉਹ ਦੋਨੇ 100% ਕਸੂਰ ਬਾਰ ਹਨ। ਅਗਰ ਕੁੜੀ ਕੁਆਰੀ ਹੈ। ਜਾਂ ਧੀ ਜੰਮਣ ਦਾ ਸ਼ੱਕ ਹੈ। ਉਸ ਤੋਂ ਪਿਛੋਂ ਬਾਕੀ ਪਰਿਵਾਰ ਵਾਲੇ ਉਸ ਨਾਲ ਧੱਕਾ ਕਰਨ ਵਾਕੇ ਆਉਂਦੇ ਹਨ। ਅਗਰ ਕੁੜੀ ਕੁਆਰੀ ਹੈ, ਜਰੂਰ ਮਾਂ-ਬਾਪ ਲਈ ਸ਼ਰਮ ਦੀ ਗੱਲ ਹੈ। ਕੋਈ ਭਾਰਤੀ ਮਾਂ ਨਹੀਂ ਚਹੁੰਦੀ, ਉਸ ਦੀ ਧੀ ਕੁਆਰੀ ਮਾਂ ਬਣੇ।
ਬੀਬੀ ਜਗੀਰ ਕੌਰ ਗਿੱਣਤ ਦੀ ਅਧਿਆਪਕ ਰਹੀ ਹੈ। 1991 ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਕਹਿੱਣ ਉਤੇ ਇਹ ਧਰਮ ਦੀਆ ਚੋਣਾਂ ਵਿੱਚ ਆਈ। ਇਸ ਨੇ ਚੰਡੀਗੜ੍ਹ ਵਿੱਚ ਕਾਲਜ਼ ਦੀ ਪੜ੍ਹਾਈ ਕੀਤੀ।
ਬੀਬੀ ਜਗੀਰ ਕੌਰ ਨੇ ਆਪਣੀ ਧੀ ਦਾ ਗਰਭਪਾਤ ਕਿਵੇਂ ਕਰਾ ਦਿੱਤਾ? ਕੀ ਕੁੜੀ ਨਾਲ ਸਬੰਧ ਕਰਕੇ, ਜਾਹਲੀ ਵਿਆਹ ਕਰਕੇ, ਉਸ ਦਾ ਪਤੀ ਕਿਤੇ ਖਿਸਕ ਗਿਆ ਸੀ? ਉਸ ਦਾ ਪਤੀ ਬੀਬੀ ਜਗੀਰ ਕੌਰ ਕੋਲੇ ਆਪਣੀ ਪਤਨੀ ਨੂੰ ਕਿਉਂ ਛੱਡ ਗਿਆ ਸੀ? ਹੋ ਸਕਦਾ ਹੈ। ਪਤੀ-ਪਤਨੀ ਵਿੱਚ ਕੋਈ ਅਣਬੱਣ ਹੋ ਗਈ ਹੋਵੇ, ਬਈ ਮਾਵਾਂ ਧੀਆਂ ਨੇ ਇੱਜ਼ਤ ਢੱਕਣ ਲਈ ਧੀ ਦੀ ਰਜ਼ਾ ਮੰਦੀ ਨਾਲ ਗਰਭਪਾਤ ਕਰਾਇਆ। ਹੋ ਸਕਦਾ ਹੈ, ਉਸ ਨਾਲ ਜ਼ਹਿਰ ਫੈਲ ਗਿਆ ਹੋਵੇ। ਉਹ ਮਰ ਗਈ। ਇਸ ਵਿੱਚ ਬੀਬੀ ਜਗੀਰ ਕੌਰ ਕੀ ਕਰੇ? ਛੋਟੀ ਉਮਰ ਦੀ ਕੁੜੀ ਨਾਲ ਪਤੀ ਬੱਣ ਕੇ ਸਬੰਧ ਬਣਾਂ ਲਿਆ। ਤਾਂ ਕੋਈ ਕੁੜੀ ਨੂੰ ਤਕਲੀਫ਼ ਹੋ ਗਈ ਹੋਵੇ। ਔਰਤਾਂ ਦੀਆਂ ਬਹੁਤ ਬਿਮਾਰੀਆਂ ਹੁੰਦੀਆ ਹਨ।
ਬੀਬੀ ਜਗੀਰ ਕੌਰ ਦੀ ਕੁੜੀ ਦਾ ਜੋ ਪਤੀ ਬਣ ਕੇ, ਹੁਣ ਅੱਗੇ ਆਇਆ ਹੈ। ਕੀ ਉਸ ਨੇ ਇਹ ਵਿਆਹ ਛੁੱਪ ਕੇ ਕੀਤਾ? ਕੀ ਧੀ ਨੇ ਮਾਂ ਨੂੰ ਦੱਸੇ ਬਗੈਰ ਵਿਆਹ ਕਰ ਲਿਆ? ਪੜ੍ਹ-ਲਿਖੀ ਮਾਂ ਧੀ ਦਾ ਵਿਆਹ 18 ਸਾਲਾਂ ਦੀ ਉਮਰ ਵਿੱਚ ਨਹੀਂ ਕਰ ਸਕਦੀ। ਵਿਆਹ ਦੀਆਂ ਫੋਟੋ ਮੀਡੀਆ ਦਿਖਾ ਰਿਹਾ ਹੈ।
ਭਾਰਤ ਵਿੱਚ ਹੁਣ ਵੀ ਮੁਰਦੇ ਨੂੰ ਕੋਈ ਇੱਕ ਰਾਤ ਨਹੀਂ ਰੱਖਦਾ। ਉਧਰੋਂ ਦਿਨ ਛਿੱਪ ਰਿਹਾ ਹੁੰਦਾ ਹੈ। ਲੋਕ ਰਾਤ ਦੀ ਬੇਰਾਮੀ ਕੱਟਣਾਂ ਨਹੀਂ ਚਹੁੰਦੇ। ਗੁਰਦਾਸ ਮਾਨ ਦੇ ਕਹਿੱਣ ਵਾਂਗ ਚੱਕਲੋਂ ਚੱਕਲੋਂ ਹੋ ਜਾਂਦੀ ਹੈ। 12 ਸਾਲ ਪਹਿਲਾਂ ਤਾਂ ਸਮਾਂ ਹੋਰ ਵੀ ਪੱਛੜਿਆ ਹੋਇਆ ਸੀ। 18 ਸਾਲ ਦੀ ਕੁੜੀ ਦੀ ਕਿਵੇ ਮੌਤ ਹੋ ਗਈ।?18 ਸਾਲ ਦੀ ਕੁੜੀ ਮਾਂ ਬੱਣਨ ਵਾਲੀ ਕਰ ਦਿੱਤੀ? ਫੂਡ ਦੀ ਜ਼ਹਿਰ ਨਾਲ ਸੱਚੀ ਮੌਤ ਹੋ ਸਕਦੀ ਹੈ। ਕਿੰਨੇ ਲੋਕ ਇਸ ਕਰਕੇ ਮਰਦੇ ਹਨ। ਬਹੁਤੇ ਲੋਕ ਭਾਰਤ ਵਿੱਚ ਬਗੇਰ ਦੁਵਾਈ ਤੋਂ ਮਰ ਜਾਂਦੇ ਹਨ। ਉਨਾਂ ਦਾ ਕੋਈ ਕੇਸ ਕਿਉਂ ਨਹੀਂ ਕਰਦਾ? ਉਸ ਕੁੜੀ ਦੇ ਪਤੀ ਦੀ ਵੱਡੀ ਸ਼ਰਾਰਤ ਲੱਗ ਰਹੀ ਹੈ। ਜਰੂਰ ਕੋਈ ਰਾਜ਼ ਹੈ। ਮਾਂ-ਧੀ ਦੋਂਨਾਂ ਨੂੰ ਚੂਨਾਂ ਲਗਾ ਗਿਆ। ਹੁਣ ਆਪ ਹੋਰ ਵਿਆਹ ਕਰਨ ਲਈ ਵਿਹਲਾ ਹੋ ਗਿਆ।
ਇੱਕ ਹੋਰ ਚੋਣਾਂ ਵੇਲੇ ਉਸ ਦੀ ਗੱਲ ਮੂਹਰੇ ਆਈ। ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ। ਗੱਲ ਹੈਰਾਨੀ ਦੀ ਹੈ। ਉਨਾਂ ਬੋਤਲਾਂ ਉਤੇ ਬੀਬੀ ਜਗੀਰ ਕੌਰ ਦੇ ਨਾਂਮ ਦੇ ਲੇਬਲ ਸਟੀਕਰ ਲੱਗੇ ਹੋਏ ਸਨ। ਕੀ ਕੋਈ ਆਪਣੇ ਲੇਬਲ ਸਟੀਕਰ ਲੱਗਾ ਕੇ, ਲੋਕਾਂ ਵਿੱਚ ਵੰਡੇਗਾ? ਐਨੀ ਭੰਡੀ ਕਰਨ ਦੇ ਬਾਅਦ ਵੀ ਬੀਬੀ ਜਗੀਰ ਕੌਰ ਜੀ ਚੌਣ ਜਿੱਤ ਗਈ ਹੈ। ਜੇ ਬੀਬੀ ਜਗੀਰ ਕੌਰ ਇੰਨੀ ਮਾੜੀ ਹੁੰਦੀ। ਲੋਕਾਂ ਦੁਆਰਾ ਚੋਣ ਕਿਵੇ ਜਿੱਤ ਜਾਂਦੀ? ਲੋਕ ਜਰੂਰ ਉਸ ਨੂੰ ਪਸੰਧ ਕਰਦੇ ਹਨ। ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਜਾਂਦੀ ਹੈ। ਹੁਣੇ ਮੈਂ ਉਸ ਨੂੰ ਇੱਕ ਯੂਟੂਬ ਮੂਵੀ ਵਿੱਚ ਕਿਸੇ ਦੇ ਮਰਗ ਦੇ ਭੋਗ ਪਿਛੋਂ ਸ਼ਦਾਜਲੀ ਦਿੰਦੀ ਸੁਣ ਰਹੀ ਹਾਂ। ਇਸੇ ਮੂਵੀ ਵਿੱਚ ਲਗਾਉਣ ਲਈ ਬੂਟੇ ਲੋਕਾਂ ਨੂੰ ਵੰਡ ਰਹੀ ਹੈ। ਵੱਡੀ ਹੈਰਾਨੀ ਹੋਈ ਜਦੋਂ ਉਸ ਨੂੰ 12 ਸਾਲ ਤੋਂ ਕੇਸ ਚੱਲ ਰਹੇ ਵਿੱਚ 5 ਸਾਲ ਦੀ ਜੇਲ ਹੋ ਗਈ ਹੈ। ਇਸ ਕੇਸ ਵਿਚ ਕੀ ਘੁੰਡੀ ਹੈ? ਇਸ ਸਾਰ ਕਾਸੇ ਪਿਛੇ ਕਿਸ ਨੂੰ ਫ਼ੈਇਦਾ ਹੋ ਸਕਦਾ ਹੈ? ਸਿੱਖਾਂ ਨੂੰ ਅਚਾਨਕ ਸਜ਼ਾ ਸੁਣੀਆਂ ਜਾ ਰਹੀਆਂ ਹਨ। ਕੀ ਰਾਜ ਹੈ? ਬੁੱਧੀ ਜੀਵੀ ਜਰੂਰ ਪਤਾ ਲਗਉਣ। ਭੁੱਲ ਚੁੱਕ ਦੀ ਮੁਆਫ਼ੀ ਚਹੁੰਦੀ ਹਾਂ।
www.youtube.com/watch?feature=endscreen&v=xe4xLSKTcHk&NR=1

Comments

Popular Posts