ਭਾਗ 9 ਸ਼੍ਰੀ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਆਪਣੀ ਪੂੰਜੀ ਸਹੀ ਥਾਂ ਲਾਈਏ

 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਸਿੱਖ ਧਰਮ ਸਾਰੇ ਜਗਤ ਦਾ ਸਾਂਝਾਂ ਧਰਮ ਹੈ ਸਾਰੇ ਮਨੁੱਖ ਇੱਕ ਹੀ ਜੋਤ ਦੇ ਬਣੇ ਹਨ ਸਿੱਖ ਧਰਮ ਹਿੰਦੂ ਮੁਸਲਮਾਨ ਇਸਾਈ ਹੋਰ ਸਬ ਲਈ ਸਾਂਝਾਂ ਧਰਮ ਹੈ ਸਿੱਖ ਧਰਮ ਵਿੱਚ 10 ਗੁਰੂ ਹਨ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਉਨ੍ਹਾਂ ਦੇ ਬਚਨ ਸਾਡੇ ਵਿੱਚ ਹਾਜ਼ਰ ਹਨ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਹਨ ਗੁਰੂ ਹਰਿਰਾਏ ਜੀ ਦਾ ਜਨਮ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ ਹੈ ਮਾਤਾ ਨਿਹਾਲ ਜੀ ਤੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ ਹੈ ਗੁਰੂ ਹਰਿਰਾਏ ਸਾਹਿਬ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ ਆਪਸ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਚਾਚੇ ਤਾਏ ਦੇ ਪੁੱਤਰ ਸਨ ਤੀਜੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰ ਗੱਦੀ ਇੱਕੋ ਘਰ ਵਿੱਚ ਰਹੀ ਹੈ ਆਮ ਬੰਦੇ ਵਾਂਗ ਸਾਦੀ ਜ਼ਿੰਦਗੀ, ਸਾਰੇ ਗੁਰੂਆਂ ਨੇ ਗੁਜ਼ਾਰੀ ਹੈ ਰੱਬ ਦੀ ਭਗਤੀ ਕੀਤੀ ਹੈ ਅੱਤਿਆਚਾਰ ਦੇ ਵਿਰੁੱਧ ਲੜੇ ਹਨ ਜ਼ੁਲਮ ਨੂੰ ਮੂੰਹ ਤੋੜ ਕਰਾਰੀ ਹਾਰ ਦਿਖਾਈ ਹੈ

ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਤੇ ਪੁੱਤਰ ਬਾਬਾ ਰਾਮ ਰਾਇ ਜੀ ਹੋਏ ਹਨ

ਗੁਰੂ ਹਰਿਰਾਏ ਸਾਹਿਬ ਜੀ 40 ਕੁ ਸਾਲਾਂ ਦੀ ਉਮਰ ਦੇ ਹੋਏ ਮੰਨੇ ਜਾਂਦੇ ਹਨ ਉਨ੍ਹਾਂ ਦਾ ਵਿਆਹ (1) ਮਾਤਾ ਕ੍ਰਿਸ਼ਨ ਦੇਵੀ ਜੀ ਨਾਲ ਹੋਇਆ, ਜੋ ਗੁਰੂ ਹਰਿ ਕ੍ਰਿਸ਼ਨ ਜੀ ਦੀ ਮਾਤਾ ਸੀ (2) ਦੂਜਾ ਵਿਆਹ ਮਾਤਾ ਰਾਮ ਦੇਵੀ ਜੀ ਨਾਲ ਹੋਇਆ, ਜਿਸ ਦੀ ਕੁੱਖੋਂ ਪੁੱਤਰ ਬਾਬਾ ਰਾਮ ਰਾਇ ਜੀ ਹੋਏ ਹਨ ਹੋਰ ਵਿਆਹ (3) ਚੰਦ ਦੇਵੀ ਜੀ, (4) ਕੋਟ ਕਲਿਆਣੀ ਜੀ, (5) ਤਿੱਖੀ ਜੀ, (6) ਅਨੋਖੀ ਜੀ, (7) ਲਾਡੋ ਜੀ, (8) ਪ੍ਰੇਮ ਜੀ ਨਾਲ ਹੋਏ ਹਨ ਇਹ ਵਿਆਹਾਂ ਦੀ ਲਿਸਟ ਮੈਨੂੰ ਗੁਰਬਾਣੀ ਪਾਠ ਦਰਪਣ ਵਿਚੋਂ ਲੱਭੀ ਹੈ ਇਸ ਦੇ ਪੰਨਾ-ਸਫ਼ਾ 17 ਉੱਤੇ ਇਹ ਸਭ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਪਤਨੀਆਂ ਦੇ ਨਾਮ ਲਿਖੇ ਹਨ ਇਸ ਵਿੱਚ ਗੁਰ ਜੀ ਦੀ ਮਾਤਾ ਤੇ ਪਤਨੀਆਂ ਦੇ ਨਾਮਾਂ ਨਾਲ ਕੌਰ ਲਿਖਿਆ ਗਿਆ ਹੈ ਉਸ ਸਮੇਂ ਔਰਤ ਦੇ ਨਾਮ ਨਾਲ ਕੌਰ ਲਿਖਣ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ 9 ਗੁਰੂਆਂ ਤੱਕ ਕਿਸੇ ਗੁਰੂ ਜੀ ਦੇ ਨਾਮ ਨਾਲ ਸਿੰਘ ਨਹੀਂ ਲੱਗਾ ਇਹ ਧਾਰਮਿਕ ਗੁਰਬਾਣੀ ਪਾਠ ਦਰਪਣ ਦੀ ਕਿਤਾਬ ਦਮਦਮੀ ਟਕਸਾਲ ( ਜਥਾ ਭਿੰਡਰਾਂ) ਮਹਿਤਾ ਦੁਆਰਾ ਗੁਰਬਾਣੀ ਨੂੰ ਸੋਧ ਕੇ ਪੜ੍ਹਨ ਲਈ ਪ੍ਰਕਾਸ਼ਿਤ ਕੀਤੀ ਗਈ ਹੈ ਇਹ ਮੈਂ 10 ਡਾਲਰ ਦੀ ਦਮਦਮੀ ਟਕਸਾਲ ਦੇ ਬਾਬਾ ਬਲਵੀਰ ਸਿੰਘ ਤੋਂ ਖ਼ਰੀਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਦੇ ਨਾਮ ਨਾਲ ਕੌਰ ਲਗਾਉਣ ਨੂੰ ਵਿਸਾਖ 1699 ਨੂੰ ਅੰਮ੍ਰਿਤ ਛਕਾਉਂਦੇ ਹੋਏ ਕਿਹਾ ਸੀ

ਗੁਰੂ ਹਰਿਰਾਏ ਸਾਹਿਬ ਜੀ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ, ਗ਼ਰੀਬਾਂ ਦੁਖੀਆਂ ਦਾ ਦਰਦ ਸੁਣਦੇ ਇਹ ਸ਼ਾਂਤੀ ਪਸੰਦ, ਲੋੜ ਬੰਦਾ ਦੇ ਮਦਦਗਾਰ ਹੋਏ ਹਨ ਭੁੱਲਿਆਂ ਨੂੰ ਰਸਤੇ ਪਾਇਆ ਹੈ ਜੀਵਾਂ ਦਾ ਆਧਾਰ ਕੀਤਾ ਹੈ ਮਨੁੱਖਤਾ ਦੇ ਜੀਵਨ ਦੇ ਸਹਾਈ, ਦਰਦੀ  ਹੋ ਕੇ ਸੇਵਾ ਕੀਤੀ ਹੈ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਵਿੱਚ 1661 ਈਸਵੀ ਨੂੰ ਜੋਤੀ ਜੋਤ ਸਮਾਂ ਗਏ ਗੁਰੂ ਹਰਿਰਾਏ ਸਾਹਿਬ ਜੀ ਦੀ ਸਪੁੱਤਰ ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਦਿੱਤੀ ਗਈ ਗੁਰੂ ਹਰਿਰਾਏ ਸਾਹਿਬ ਜੀ ਗੁਰਗੱਦੀ ਦਾ ਸਮਾਂ 1638 ਤੋਂ 1661 ਈਸਵੀ ਤੱਕ ਹੈ ਇੰਨਾ ਦੇ ਸਮੇਂ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਰਾਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਵੇਂ ਗੁਰੂ ਜੀ ਦੀ ਬਾਣੀ ਨਹੀਂ ਹੈ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਗੁਰਦੁਆਰਾ ਸਾਹਿਬ ਢਾਡੀ ਲੱਗੇ ਹੋਏ ਸਨ ਢਾਡੀਆਂ, ਪ੍ਰਚਾਰਕਾਂ ਨੇ ਇੱਕ ਵੀ ਲਾਈਨ ਗੁਰੂ ਜੀ ਦੇ ਬਾਰੇ ਵਿੱਚ ਨਹੀਂ ਕਹੀ ਢਾਡੀਆਂ, ਪ੍ਰਚਾਰਕਾਂ ਨੂੰ ਪਹਿਲੇ, ਪੰਜਵੇਂ, ਨੌਵੇਂ, ਦਸਵੇਂ ਗੁਰੂ ਤੋਂ ਬਗੈਰ ਬਾਕੀ ਗੁਰੂਆਂ ਦਾ ਇਤਿਹਾਸ ਪਤਾ ਨਹੀਂ ਹੈ ਸੰਗਤਾਂ ਨੂੰ ਹੋਰ ਗੁਰੂਆਂ ਬਾਰੇ ਕਿੰਨੇ ਦੱਸਣਾ ਹੈ? ਅਕਬਰ, ਸ਼ਾਹਜਹਾਂ ਤੇ ਔਰੰਗਜ਼ੇਬ ਮੁਸਲਮਾਨਾਂ ਤੇ ਹਿੰਦੂਆਂ ਕੌਰਵ, ਪਾਂਡੋ, ਹਨੂਮਾਨ, ਰਾਮ, ਰਾਵਣ ਦੇ ਤਾਂ ਨਾਮ, ਜਨਮ ਸਥਾਨ ਤੇ ਲੜਾਈ ਦੇ ਮੈਦਾਨ ਦੇ ਕੌਤਕ ਖ਼ੋਲ-ਖ਼ੋਲ ਸੁਣਾਉਂਦੇ ਹਨ ਇਹ ਤਾਂ ਮੁਸਲਮਾਨ ਤੇ ਹਿੰਦੂਆਂ ਦੇ ਢਾਡੀ, ਪ੍ਰਚਾਰਕ ਲੱਗਦੇ ਹਨ ਦਮਦਮੀ ਟਕਸਾਲ ਵਾਲੇ ਵੀ ਮੁਸਲਮਾਨਾਂ ਤੇ ਹਿੰਦੂਆਂ ਦੇ ਬਥੇਰੇ ਕਿੱਸੇ ਸੁਣਾਉਂਦੇ ਹਨ ਢਾਡੀ, ਪ੍ਰਚਾਰਕ, ਇੰਨਾ ਦੀ ਕਰਦੇ ਤਾਂ ਭੰਡੀ ਹਨ ਲੋਕਾਂ ਨੂੰ ਉਨ੍ਹਾਂ ਬਾਰੇ ਕਾਫ਼ੀ ਭਰਪੂਰ ਜਾਣਕਾਰੀ ਦੇਈਂ ਜਾ ਰਹੇ ਹਨ ਮਨੁੱਖਤਾ ਵਿੱਚ ਨਫ਼ਰਤ ਘੌਲਣ ਵਾਲਾ ਰੱਬ ਦਾ ਪ੍ਰਸੰਸਕ ਨਹੀਂ ਬਣ ਸਕਦਾ ਮਨੁੱਖਤਾ ਵਿੱਚ ਉਹ ਆਪ ਰੱਬ ਵੱਸਦਾ ਹੈ ਕੋਈ ਵੀ ਰੱਬ ਤੋਂ ਬਿਨਾਂ ਨਹੀਂ ਹੈ ਬਗਾਨਾ ਨਹੀਂ ਹੈ ਬਹੁਤੇ ਢਾਡੀ, ਪ੍ਰਚਾਰਕ ਆਪਣੇ ਗੁਰੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਬਦ ਵਿਚਾਰ ਨਹੀਂ ਕਰਦੇ ਇੱਧਰ ਉੱਧਰ ਦੇ ਕਿੱਸੇ ਸੁਣਾਂ ਕੇ ਪੈਸੇ ਇਕੱਠੇ ਕਰਦੇ ਹਨ ਗੁਰਦੁਆਰਾ ਸਾਹਿਬ ਅੱਜ ਕਲ ਢਾਡੀ, ਪ੍ਰਚਾਰਕ ਮਿਰਜ਼ਾ, ਹੀਰ, ਅਪਸਰਾ, ਸਾਧਾਂ, ਜੋਗੀਆਂ ਦੀ ਰਾਮ ਕਹਾਣੀ ਵੀ ਸੁਣਾ ਰਹੇ ਹਨ।
ਸ਼੍ਰੀ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ
 

Comments

Popular Posts