ਮਹਾਨ
ਯੋਧੇ, ਜਿਸ ਨੇ ਕੌਮ ਵਿੱਚ ਜਾਂਨ ਪਾ ਦਿੱਤੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀਆਂ ਬੇਟੀਆਂ ਨੇ ਭਾਈ ਰਾਜੋਆਣਾ ਦੀ ਮੁਆਫ਼ੀ ਦੇ ਹੱਕ ਵਿੱਚ ਹਾਮੀ ਭਰੀ ਹੈ। ਬਹੁਤ ਧੰਨਵਾਦੀ ਹਾਂ ਔਰਤ ਸਹਿਨਸ਼ੀਲਤਾ ਦੀ ਮੂਰਤ ਹੈ ਸਬੂਤ ਦਿੱਤਾ ਹੈ। ਔਰਤ ਵੈਰ ਵਿਰੋਧ ਨਹੀਂ ਰੱਖਦੀ ਰੱਬ ਦੀ ਸੂਰਤ ਹੈ। ਰੱਬ ਹੀ ਮੁਆਫ਼ ਕਰਦਾ ਹੈ। ਬੰਦਾ ਤਾਂ ਸਾਰੀ ਉਮਰ ਦੁਸ਼ਮੱਣੀ ਕੱਢਦਾ ਰਹਿੰਦਾ ਹੈ। ਸੱਚ ਕਹਿੰਦੇ ਨੇ, " ਮਾਪਿਆਂ ਦਾ ਬੱਚੇ ਸਰਮਾਇਆ ਹੁੰਦੇ ਹਨ। ਕਈ ਮਾਂ-ਬਾਪ ਦਾ ਨਾਂਮ ਕੱਢ ਦਿੰਦੇ ਹਨ । ਬੱਚਿਆਂ ਵੱਲੋ ਨਾਂਮ ਦੋ ਤਰਾਂ ਨਿੱਕਦਾ ਹੈ। ਇੱਕ ਤਾਂ ਚੰਗੇ ਕੰਮ ਕਰਕੇ, ਮਾਪਿਆਂ ਦੀ ਇੱਜ਼ਤ ਬਣਾਈ ਜਾਂਦੀ ਹੈ। ਕਈ ਮਾਪਿਆ ਦੀ ਕੋਈ ਖ਼ਾਸ ਲੋਕਾਂ ਵਿੱਚ ਇੱਜ਼ਤ ਨਹੀਂ ਹੁੰਦੀ। ਬੱਚੇ ਆਪਣੀ ਲਿਆਰਤ ਨਾਲ ਲੋਕਾਂ ਤੋਂ ਸ਼ਾਬਸ਼ੇ ਲੈਂਦੇ ਹਨ। ਕਈਆਂ ਦੇ ਮਾਂਪੇ ਪੈਸਾ ਧੰਨ ਇੱਜ਼ਤ ਇੱਕਠੀ ਕਰਦੇ ਹਨ। ਬੱਚੇ ਸਬ ਮਿੱਟੀ ਵਿੱਚ ਮਿਲਾ ਦਿੰਦੇ ਹਨ। " ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀਆਂ ਬੇਟੀਆਂਭਾਈ ਰਾਜੋਆਣਾ ਦੀ ਮੁਆਫੀ ਦੇ ਹੱਕ ਵਿੱਚ ਹਾਮੀ ਭਰ ਰਹੀਆਂ ਹਨ। ਗੁਰੂ ਕਿਰਪਾ ਕਰੇ। ਇਹ ਮੂਵੀ ਵਿੱਚ ਦੇਖਿਆ ਹੈ। ਦੋਂਨੇ ਭੈਣਾਂ ਨੇ ਕਿਹਾ ਹੈ," ਉਹ ਫ਼ਾਂਸੀਂ ਦੇ ਹੱਕ ਵਿੱਚ ਨਹੀਂ ਹਨ। " ਕਈ ਦੇਸ਼ਾਂ ਦਾ ਕਨੂੰਨ ਹੈ। ਅਗਰ ਦੋਸ਼ੀ ਨੂੰ ਕੱਤਲ ਹੋਏ ਬੰਦੇ ਦੇ ਘਰ ਵਾਲੇ ਮੁਆਫ਼ ਕਰ ਦਿੰਦੇ ਹਨ। ਦੋਸ਼ੀ ਨੂੰ ਮੁਆਫ਼ ਕਰ ਦਿੱਤਾ ਜਾਂਦਾ ਹੈ। ਕਿਸੇ ਨੂੰ ਮਆਫ਼ ਕਰ ਦੇਣਾਂ ਬਹੁਤ ਵੱਡੀ ਦਲੇਰੀ ਹੈ। ਇਹ ਦਲੇਰੀ ਹਰ ਕਿਸੇ ਵਿੱਚ ਨਹੀਂ ਹੁੰਦੀ। ਦੋ-ਦੋ ਧੀਆਂ ਦੇ ਇਕੋ ਹੀ ਬਿਆਨ ਹਨ। ਰੱਬ ਹੀ ਰਸਤਾ ਦਿਖਾ ਰਿਹਾ ਹੈ। ਪਿਆਰੇ ਰੱਬ ਨੂੰ ਮਨ ਨਾਲ ਜੱਪਣ ਨਾਲ ਕੋਈ ਤਕਲੀਫ਼, ਦੁੱਖਾਂ ਦੀ ਤੱਤੀ ਹਵਾ ਮਹਿਸੂਸ ਨਹੀਂ ਹੁੰਦੀ ਇੱਕਲੋਤਾ ਰਹਿ ਕੇ ਬੰਦਾ ਰੱਬ ਨਾਲ ਜੁੜ ਜਾਂਦਾ ਹੈ। ਸ਼ਕਤੀਆਂ ਆਉਣ ਲੱਗ ਜਾਂਦੀਆਂ ਹਨ। ਕੱਲਾ ਬੰਦਾ ਰੱਬ ਦੇ ਨੇੜੇ ਹੁੰਦਾ ਜਾਂਦਾ ਹੈ। ਦੁੱਖਾਂ ਵਿੱਚ ਰੱਬ ਕੋਲ ਹੁੰਦਾ ਹੈ। ਰੱਬ ਸਦਾ ਚੇਤੇ ਰਹਿੰਦਾ ਹੈ।।

ਸਿੱਖ ਕੌਮ ਨੇ ਇੱਕ ਮੁੱਠ ਹੋ ਕੇ ਬਹੁਤ ਵਧੀਆਂ ਕੰਮ ਕੀਤਾ ਹੈ। ਥਾਂ-ਥਾਂ ਰੈਲੀਆਂ ਕੱਢੀਆ ਹਨ। ਤੁਹਾਡੀ ਸਬ ਦੀ ਕਿਰਪਾ ਵੀ ਚਾਹੀਦੀ ਹੈ। ਆਮ ਤਾਂ ਬੰਦਾ ਮਰਨ ਪਿਛੋਂ ਲੋਕਾਂ ਵਿੱਚ ਜਾਂਣਿਆਂ ਜਾਂਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣੇ ਵਾਲੇ ਐਸੇ ਮਹਾਨ ਯੋਧੇ ਹਨ। ਜਿਸ ਨੇ ਕੌਮ ਵਿੱਚ ਜਾਂਨ ਪਾ ਦਿੱਤੀ ਹੈ। ਕੌਮ ਨੂੰ ਹਲੂਣਾਂ ਦਿੱਤਾ ਹੈ। ਅੱਜ ਤੱਕ ਕੋਈ ਸੂਰਮਾਂ ਅੇਸਾ ਨਹੀਂ ਹੋਇਆ। ਸਾਰੀ ਕੌਮ ਨੂੰ ਇੱਕ ਝੰਡੇ ਥੱਲੇ ਇੱਕਠਾ ਕਰ ਸਕੇ। ਦੇਸ਼ਾਂ ਬਦੇਸ਼ਾਂ ਦੀਆਂ ਸਰਕਾਰਾਂ ਸਿੱਖਾਂ ਤੋਂ ਹੋਰ ਵੀ ਜਾਂਣੂ ਹੋ ਗਈਆਂ ਹਨ। ਰੋਸ ਵੀ ਦਿਖਾਇਆ ਹੈ। ਸਬ ਸ਼ਾਂਤੀ ਮਈ ਪ੍ਰਦਸ਼ਨ ਕੀਤੇ ਹਨ। ਦੁਸ਼ਮੱਣ ਨੂੰ ਵੀ ਦੋਸਤ ਬਣਾਂ ਲਿਆ ਹੈ।

ਪਰ ਕੌਮ ਉਤੇ ਬਹੁਤ ਅਫ਼ਸੋਸ ਵੀ ਹੈ। ਸਾਡੇ ਪੰਜਾਬੀ ਮੁੰਡੇ ਜੇਲਾਂ ਵਿੱਸਚ ਹਨ। ਕੌਮ ਦੀ ਖ਼ਾਤਰ ਉਹ ਸਜ਼ਾ ਭੁਗਤ ਰਹੇ ਹਨ। ਹੁਣ ਕੋਈ ਗੋਰੇ ਦਾ ਰਾਜ ਨਹੀਂ ਹੈ। ਉਨਾਂ ਬਾਰੇ ਕੋਈ ਕਿਉਂ ਧਿਆਨ ਨਹੀਂ ਦੇ ਰਿਹਾ? ਉਨਾਂ
ਦੇ ਕੇਸ ਕਿਥੇ ਫਸੇ ਹਨ? ਸਾਡੇ ਆਪਣੇ ਜੱਜ ਵਕੀਲ ਹਨ। ਪੂੰਨਾਂ-ਅਰਥੀ ਹੀ ਕੇਸ ਲੜੇ ਜਾ ਸਕਦੇ ਹਨ। ਸਬ ਕੁੱਝ ਪੈਸਾ ਹੀ ਨਹੀਂ ਹੁੰਦਾ। ਬੰਦੇ ਵਿੱਚ ਇਨਸਾਨ ਦੀ ਜ਼ਮੀਰ ਹੋਣੀ ਚਾਹੀਦੀ ਹੈ। ਕੌਮ ਇੱਕ ਮੁੱਠ ਹੋ ਕੇ ਉਨਾਂ ਨੂੰ ਜੇਲਾਂ ਵਿਚੋਂ ਕੱਢਣ ਲਈ ਹਮਲਾ ਮਾਰੇ। ਜਿੰਨਾਂ ਨੇ ਸਾਰੀ ਉਮਰ ਸਾਡੇ ਕਰਕੇ ਜੇਲਾਂ ਵਿੱਚ ਗਾਲ਼ ਦਿੱਤੀ ਹੈ। ਸਾਰੀ ਕੌਮ ਨੂੰ ਅਪੀਲ ਹੈ। ਜੇਲਾਂ ਵਿੱਚ ਬੈਠੇ ਨੌਜਵਾਨਾਂ ਦੀ ਹਰ ਹਾਲਤ ਵਿੱਚ ਮਦੱਦ ਕੀਤੀ ਜਾਵੇ। ਭਾਈ ਬਲਵੰਤ ਸਿੰਘ ਰਾਜੋਆਣੇ ਵਾਲੇ ਨੇ 17 ਸਜ਼ਾ ਭੁਗਤੀ ਹੈ। ਕਿਸੇ ਨੇ ਵੀ ਉਸ ਦੇ ਕੇਸ ਦੀ ਪੈਰਵਾਈ ਨਹੀਂ ਕੀਤੀ। ਕੌਮ ਸੁੱਤੀ ਪਈ ਹੈ। ਕਦੋਂ ਜਾਗੇਗੀ? ਮੀਡੀਆ ਹੀ ਕੌਮ ਨੂੰ ਜਗਾ ਸਕਦਾ ਹੈ। ਸਾਨੂੰ ਇੱਕ ਦੂਜੇ ਦੀ ਮਦੱਦ ਦੀ ਲੋੜ ਹੈ। ਰੱਲਮਿਲ ਕੇ ਚੱਲੀਏ।

ਜੇ ਅਸੀਂ ਸੁੱਖ ਅੰਨਦ ਨਾਲ ਜਿਉਣਾ ਚਹੁੰਦੇ ਹਾਂ
ਦੂਜੇ ਲੋਕ ਵੀ ਸੁੱਖ ਸ਼ਾਂਤੀ ਚਹੁੰਦੇ ਹਨਹੱਲਾ-ਗੁੱਲਾ ਕਰਨ ਵਾਲਿਆਂ ਨੂੰ ਦੂਰੋਂ ਮੱਥਾ ਟੇਕ ਦਿਉ ਦੋਸਤੀ ਦਾ ਹੱਥ ਜਰੂਰ ਅੱਗੇ ਕਰੋ ਦੁਸ਼ਮੱਣ ਵੱਲ ਪਿੱਠ ਕਰ ਲਵੋਂ ਸਰੀਫ਼਼ ਬੰਦੇ ਉਤੇ ਹਰ ਕੋਈ ਗੁੰਡਾ ਗਰਦੀ ਕਰਦਾ ਹੈ ਪਰ ਆਪਣੀ ਆਤਮ ਰੱਖਿਆ ਜਰੂਰ ਕਰੀਏ ਗੁਰੂ ਕਿਰਪਾ ਕਰੇ

 

 

 

 

 

Comments

Popular Posts