ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲਈਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੋਸ਼ ਵਿੱਚ ਕੀਤੇ ਹੋਸ਼ ਨਾਂ ਗੁਆ ਦੇਈਏ।
ਕੋਹਾੜਾ ਆਪਣੇ ਪੈਰੀਂ ਨਾਂ ਮਾਰ ਲਈਏ।
ਮੁੱਲ ਦੀ ਲੜਾਈ ਆਪਣੇ ਗਲ਼ ਨਾਂ ਪਾਈਏ।
ਸਾਰੇ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲਈਏ।
ਜੋਸ਼ ਨਾਲੋ ਸੋਚ ਕੇ ਕੰਮ ਕਰੀਏ। ਕੋਈ ਬੰਦਾ ਚਾਰ ਬੰਦਿਆਂ ਵਿੱਚ ਹੋਵੇ। ਉਸ ਨੂੰ ਆਪਣੀਆਂ ਹਰਕਤਾਂ ਉਤੇ ਕਾਬੂ ਕਰਨਾਂ ਚਾਹੀਦਾ ਹੈ। ਸ਼ਾਂਤੀ, ਪਿਆਰ ਨਾਲ ਰਹਿੱਣ ਵਰਗੀ ਰੀਸ ਨਹੀਂ ਹੈ। ਕੋਈ ਜਾਨਵਰ ਪਾਗਲ ਹੋ ਜਾਵੇ। ਤਬਾਹੀ ਲੈ ਆਉਂਦਾ ਹੈ। ਉਹੀ ਕਰੋਧੀ ਗੁੱਸੇ ਵਾਲਾ ਬੰਦਾ ਹੁੰਦਾ ਹੈ। ਕਿਸੇ ਦੀ ਨਹੀਂ ਮੰਨਦਾ। ਉਸ ਵੱਲੋਂ ਕੁੱਝ ਹੋ ਜਾਵੇ, ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਗੁੱਸੇ ਵਾਲਾ ਬੰਦਾ ਆਪਣਾ ਨੁਕਸਾਨ ਕਰ ਲੈਂਦਾ ਹੈ। ਕਰੋਧ ਬਹੁਤ ਖ਼ਤਰਨਾਕ ਹੈ। ਇਹ ਹੇਠਲੀ ਉਤਲੀ ਪਰਲੋਂ ਲਿਆ ਦਿੰਦੇ ਹਨ। ਗੁੱਸੇ ਨੇ ਬਹੁਤ ਜਿੰਦਗੀਆਂ ਤਬਾਅ ਕਰ ਦਿੱਤੀਆਂ ਹਨ। ਘਰ ਤਬਾਅ ਕਰ ਦਿੱਤੇ ਹਨ। ਤਲਾਕ ਦੁਆ ਦਿੱਤੇ ਹਨ। ਕਈ ਮਾਪਿਆਂ, ਪਤੀਆ-ਪਤਨੀਆਂ ਬੱਚਿਆ, ਧਰਮ ਕੌਮਾਂ ਨੂੰ ਦੁੱਖੀ ਕਰ ਦਿੱਤਾ ਹੈ। ਗੱਲ, ਗੱਲ ਉਤੇ ਝਗੜਾਲੂ ਸਭਾਅ ਨੂੰ ਕਿਸੇ ਹੋਰ ਨੇ ਠੀਕ ਨਹੀਂ ਕਰਨਾਂ। ਆਪਣੇ ਮਨ ਉਤੇ ਕੰਟਰੌਲ ਕਰਨਾਂ ਪੈਣਾਂ ਹੈ। ਸਾਡੇ ਅੱਗੇ ਘਰ ਬਾਹਰ ਬਹੁਤ ਸਾਰੇ ਮਸਲੇ ਐਸੇ ਆਉਂਦੇ ਹਨ। ਕੋਈ ਗੱਲ ਕਹਿ ਦੇਵੇ, ਜੁਆਬ ਵਿੱਚ ਚਾਰ ਗੱਲਾਂ ਸੁਣਾਉਂਦੇ ਹਾਂ। ਕਈ ਤਾਂ ਗਾਲ਼ਾਂ ਦੇਣ ਲੱਗ ਜਾਂਦੇ ਹਨ। ਬਹੁਤੇ ਉਸ ਤੋਂ ਵੀ ਅੱਗੇ ਹੋ ਜਾਂਦੇ ਹਨ। ਚੜੇਲ ਵਾਂਗ ਚੁੰਬੜਨ ਦੀ ਕਰਦੇ ਹਨ। ਐਸੇ ਲੋਕ ਇਹ ਨਹੀਂ ਸੋਚਦੇ ਗੱਲ ਸੁਲਾਉਣ ਲਈ, ਬੈਠ ਕੇ ਬਿਚਾਰ ਵੰਡਾਦਰਾ ਕਰਨਾਂ ਚਾਹੀਦਾ ਹੈ। ਨਾਂ ਕੇ ਦੁਜੇ ਦੇ ਗਲੇ ਵਿੱਚ ਸਾਫ਼ਾ ਪਾ ਲਿਆ ਜਾਵੇ। ਦੂਜੇ ਦੇ ਗਲ਼ੇ ਵਿੱਚ ਸਾਫ਼ਾ ਪਾਉਣ ਲਈ, ਆਪਣੇ ਸਿਰ, ਮੋਂਡੇ ਤੋਂ ਉਸ ਨੂੰ ਉਤਾਰਨਾਂ ਪੈਂਦਾ ਹੈ। ਜੇ ਕਿਸੇ ਨਾਲ ਝੱੜਪ ਲਗਾਉਂਦੇ ਹਾਂ। ਤਾਂ ਦੂਜੇ ਦੇ ਚਾਰ ਲਾ ਕੇ, ਲੋਕਾਂ ਵਿੱਚ ਆਪਣੀ ਵੀ ਬਦਨਾਂਮੀ ਹੁੰਦੀ ਹੈ। ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ। ਸੋਚੀਏ ਜੇ ਜੁਆਬ ਵਿੱਚ ਚੁਪ ਰਹਿ ਜਾਈਏ। ਕੀ ਲੱਗਦਾ ਹੈ? ਘਰ ਵਿੱਚ ਚਾਰ ਜਾਂਣੇ ਹਨ। ਬੱਚਾ ਕਿਸੇ ਗੱਲੋਂ ਜਿਦ ਵੀ ਕਰਦਾ ਹੈ। ਰੋਂਦਾ ਹੈ। ਉਸ ਦੇ ਮਾਰ ਕੇ ਚੁੱਪ ਕਰਾਉਣਾਂ ਹੈ। ਤਾਂ ਉਹ ਚੁੱਪ ਨਹੀਂ ਕਰੇਗਾ। ਹੋਰ ਰੋਂਣ ਲੱਗ ਜਾਵੇਗਾ। ਹਰ ਰੋਜ਼ ਐਸਾ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਰਹੇਗੀ। ਅਗਰ ਕਦੇ ਉਸ ਦੀ ਗੱਲ ਮੰਨ ਵੀ ਲਈ, ਕਦੇ ਉਸ ਨੂੰ ਪਿਆਰ ਕੀਤਾ, ਪਲੋਸਿਆ, ਕੋਲ ਬੈਠੇ, ਉਹ ਰੋਂਦਾ ਚੁਪ ਵੀ ਕਰ ਜਾਵੇਗਾ। ਗੱਲਾਂ ਕਰਕੇ ਫਿਰ ਘੁੱਲ ਮਿਲ ਜਾਵੇਗਾ। ਇਸੇ ਤਰਾਂ ਵੱਡੇ ਵੀ ਕਰਦੇ ਹਨ। ਕਈ ਵਾਰ ਤਾ ਘਰ ਦੇ ਸਿਆਣੇ ਹੀ ਬੱਚਿਆਂ ਵਾਂਗ ਕੋਈ ਨਾਂ ਕੋਈ ਗੱਲ ਛੇੜੀ ਰੱਖਦੇ ਹਨ। ਪਤੀ-ਪਤਨੀ ਫਾਲਤੂ ਦੀਆ ਗੱਲਾਂ ਉਤੇ ਬਹਿਸਦੇ ਰਹਿੰਦੇ ਹਨ। ਇਹ ਛੋਟੀਆਂ ਨੋਕਾਂ-ਝੋਕਾਂ ਤੋਂ ਬੱਚਿਆ ਜਾ ਸਕਦਾ ਹੈ। ਪੰਗਾਂ ਲੈਣ ਵਾਲੇ ਬੰਦੇ ਨਾਲ ਗੱਲ ਬਾਤ ਘੱਟ ਕਰ ਦੇਈਏ। ਜੇ ਅਗਲੇ ਨੇ ਗਲ਼ ਹੀ ਪੈਣਾਂ ਹੈ। ਉਸ ਦੀ ਕਿਸੇ ਗੱਲ ਵਿੱਚ ਦਖ਼ਲ ਨਾਂ ਹੀ ਦਿੱਤੀ ਜਾਵੇ। ਉਸ ਨਾਲ ਸਿਰਫ਼ ਕੰਮ ਦੀ ਹੀ ਗੱਲ ਕੀਤੀ ਜਾਵੇ। ਸ
ਪੰਜਾਬੀ ਬੋਲੀ ਨੂੰ ਅੰਮ੍ਰਿਤ ਵਰਗੀ ਮਿੱਠੀ ਕਿਹਾ ਗਿਆ ਹੈ। ਪਰ ਜਦੋਂ ਲੋਕ ਬੋਲਦੇ ਹਨ। ਕੰਨਾਂ ਨੂੰ ਖਾਂਦੇ ਹਨ। ਊਚੀ ਬੋਲਣਾਂ , ਉਏ, ਕੁੜੇ, ਨੀ, ਤੂੰ, ਕਹਿਕੇ ਗਾਲ਼ ਕੱਢ ਕੇ ਗੱਲ ਕਰਨਾਂ। ਬਹੁਤ ਬੁਰਾ ਮਹਿਸੂਸ ਹੁੰਦਾ ਹੈ। ਕਈ ਬਾਰ ਗਾਲ਼ ਹੀ ਬਹੁਤ ਵੱਡੀ ਜੰਗ ਛੇੜ ਦਿੰਦੀ ਹੈ। ਪੰਜਾਬੀ ਮੂਵੀ, ਡਰਾਮੇ ਵੀ ਉਵੇਂ ਹੀ ਬੋਲੀ ਬੋਲਦੇ ਹਨ। ਉਹੀਂ ਲਫ਼ਜ ਹਿੰਦੂ ਵਿੱਚ ਬੋਲੇ ਜਾਂਦੇ ਹਨ। ਮਨ ਨੂੰ ਤੱਸਲੀ ਦਿੰਦੇ ਹਨ। ਅਸੀਂ ਧੀਆ ਭੈਣਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ।
ਜਿਥੇ ਚਾਰ ਬੰਦੇ ਇੱਕਠੇ ਹੁੰਦੇ ਹਨ। ਉਥੇ ਲੜਾਈ ਹੋਣੀ ਹੀ ਹੁੰਦੀ ਹੈ। ਦੂਜੇ ਦੀ ਗੱਲ ਸੁਣਨ ਦੀ ਆਦਤ ਨਹੀਂ ਹੈ। ਹਰ ਬੰਦਾ ਆਪਣੇ ਘਰ ਬੌਸ ਹੈ। ਇੱਕਠ ਵਿੱਚ ਬਹੁਤੇ ਹੁਕਮ ਚਲਾਉਣ ਵਾਲੇ ਹੁੰਦੇ ਹਨ। ਕੋਈ ਸੁਣਨ ਵਾਲਾ ਨਹੀਂ ਹੁੰਦਾ। ਜੁੱਤੀ ਖੱੜਕ ਜਾਂਦੀ ਹੈ। ਜਦੋਂ ਵੀ ਕੋਈ ਕੌਮ ਉਤੇ ਭੀੜ ਪੈਂਦੀ ਹੈ। ਬੈਠ ਕੇ ਗੱਲ ਨਹੀਂ ਕਰਦੇ। ਸਿੰਘਾਂ ਕੋਲ ਕਿਰਪਾਨਾਂ ਗੰਡਾਂਸਿਆ ਤੋਂ ਬਗੈਰ ਹੋਰ ਕੋਈ ਕੰਮ ਨਹੀ ਹੈ। ਗੱਲ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫ਼ਾਂਸੀ ਰੋਕਣ ਦੀ ਕਰਨੀ ਹੈ। ਲੁਧਿਆਣੇ, ਨੰਗੀਆਂ ਕਿਰਪਾਨਾਂ, ਬਰਸ਼ੇ ਡਾਂਗਾਂ ਇਸ ਤਰਾਂ ਚੱਕੀਆਂ ਸਨ। ਜਿਵੇ ਜ਼ਮੀਨ ਦਾ ਕਬਜ਼ਾ ਕਰਨਾਂ ਹੋਵੇ। ਜੋ ਮਾਮਲਾ ਬੈਠ ਕੇ ਗੱਲ ਕਰਕੇ ਨਿਬੜਨਾਂ ਹੈ। ਉਹ ਕੰਮ ਨੰਗੀਆਂ ਕਿਰਪਾਨਾਂ, ਬਰਸ਼ੇ ਡਾਂਗਾਂ ਨੇ ਨਹੀਂ ਕਰਨਾਂ। ਉਹੀ ਕੰਮ ਲਿਖਤੀ ਰੂਪ ਵਿੱਚ ਕਲਮ ਪੇਪਰ ਨੇ ਕਰ ਦੇਣਾ ਸੀ। ਬੜੀ ਸ਼ਾਂਤੀ ਨਾਲ ਗੱਲ ਬਣ ਸਕਦੀ ਸੀ। ਜੋ ਕੁੱਝ ਘਰਾਂ ਵਿੱਚ ਮਾਰ ਕਟਾਈ ਹੋ ਰਿਹੀ ਹੈ। ਉਹੀ ਤਰੀਕੇ ਲੋਕਾਂ ਨਾਲ ਵਰਤੇ ਜਾਂਦੇ ਹਨ। ਘਰ ਵਿੱਚ ਸਿੱਖ ਹੀ ਆਪਣੀਆਂ ਔਰਤਾਂ ਨਾਲ ਛਿੱਤਰੋ-ਛਿਤਰੀ ਹੋਏ ਰਹਿੰਦੇ ਹਨ। ਮੂੰਹ ਨਾਲ ਤਾਂ ਗੱਲ ਕਰਨੀ ਹੀ ਨਹੀਂ ਆਉਂਦੀ। ਹੱਥ ਪੈਰ ਹੀ ਵੱਧ ਚਲਦੇ ਹਨ। ਇੰਨਾਂ ਉਤੇ ਕਾਬੂ ਕਰਨਾਂ ਬਹੁਤ ਜਰੂਰੀ ਹੈ। ਐਸੀਆਂ ਵਰਕਤਾਂ ਮਹਿੰਗੀਆਂ ਪੈ ਸਕਦੀਆ ਹਨ। ਪੂਰੀ ਕੌਮ ਨੂੰ ਦੁਨੀਆਂ ਭਰ ਵਿੱਚ ਦੇਖਿਆ ਜਾ ਰਿਹਾ ਹੈ। ਹਰ ਰੋਜ਼ ਨਵਾ ਹੀ ਸਨੇਹਾ ਮਿਲ ਜਾਂਦਾ ਹੈ। ਬਾਕੀ ਸਿੱਖਾਂ ਨਾਲ ਧੱਕਾ ਪੱਗਾ ਵਾਲੇ ਪੰਜਾਬੀ ਸਿੱਖ ਪੁਲੀਸ ਵਾਲੇ ਕਰ ਰਹੇ ਹਨ। ਵਰਦੀ ਦੀ ਗਲ਼ਤ ਵਰਤੋਂ ਕਰ ਰਹੇ ਹਨ। ਇਨਸਾਫ਼ ਦੀ ਕਿਸ ਕੋਲੋ ਆਸ ਹੈ?

Comments

Popular Posts