ਸ੍ਰੀ
ਗੁਰੂ ਗ੍ਰੰਥਿ ਸਾਹਿਬ Page 61 of 1430

2463
ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ

Saach Sehaj Sobhaa Ghanee Har Gun Naam Adhhaar ||

साचि
सहजि सोभा घणी हरि गुण नाम अधारि

ਸੱਚੇ
ਸਾਹਿਬ ਦੀ ਵੱਡਿਆਈ ਨਾਂਮ ਨਾਲ ਬਹੁਤ ਵੱਡਿਆਈ ਪ੍ਰਸੰਸਾ ਮਿਲਦੀ ਹੈ ਰੱਬ ਦੇ ਗੁਣ ਆਉਣ ਨਾਲ ਮਨ ਨੂੰ ਕਰਾਰ ਮਿਲਣ ਨਾਲ ਸੁੱਖ ਮਿਲਦਾ ਹੈThrough truth and intuitive poise, great honor is obtained, with the Support of the Naam and the Glory of the Lord.

2464
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ

Jio Bhaavai Thio Rakh Thoon Mai Thujh Bin Kavan Bhathaar ||3||

जिउ
भावै तिउ रखु तूं मै तुझ बिनु कवनु भतारु ॥३॥

ਜਿਵੇਂ
ਤੈਨੂੰ ਠੀਕ ਲੱਗੇ ਉਵੇਂ ਹੀ ਰੱਖ ਮੇਰਾ ਤੇਰੇ ਬਿੰਨਾਂ ਹੋਰ ਕੋਈ ਨਹੀਂ ਹੈ
As it pleases You, Lord, please save and protect me. Without You, O my Husband Lord, who else is there for me? ||3||

2465
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ

Akhar Parr Parr Bhuleeai Bhaekhee Bahuth Abhimaan ||

अखर
पड़ि पड़ि भुलीऐ भेखी बहुतु अभिमानु

ਸਬ਼ਦ
ਪੜ੍ਹ-ਪੜ੍ਹ ਕੇ, ਪਹਿਰਾਵੇ ਬਦਲ ਕੇ ਵੀ ਗਲਤੀਆਂ ਤੇ ਹੰਕਾਂਰ ਕਰਦੇ ਹਾਂ
Reading their books over and over again, people continue making mistakes; they are so proud of their religious robes.

2466
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ

Theerathh Naathaa Kiaa Karae Man Mehi Mail Gumaan ||

तीरथ
नाता किआ करे मन महि मैलु गुमानु

ਧਰਮਿਕ
ਥਾਂ ਉਤੇ ਪਿੰਡਾ ਧੋਣ ਨਾਲ ਕੀ ਹੁੰਦਾ ਹੈ? ਜੀਅ ਵਿੱਚ ਵਿਕਾਰਾ ਦਾ ਰੋਗ ਹੰਕਾਂਰ ਹੈ
But what is the use of bathing at sacred shrines of pilgrimage, when the filth of stubborn pride is within the mind?

2467
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ

Gur Bin Kin Samajhaaeeai Man Raajaa Sulathaan ||4||

गुर
बिनु किनि समझाईऐ मनु राजा सुलतानु ॥४॥

ਗੁਰੂ ਬਿੰਨਾਂ ਕਿਹੜਾ ਦੱਸ ਸੱਕਦਾ ਹੈ? ਬਈ ਜੀਅ ਅੰਦਰ ਰੱਬ ਰਾਜਾ ਬੈਠਾ ਹੈ
||4||

Other than the Guru, who can explain that within the mind is the Lord, the King, the Emperor? ||4||

2468
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ

Praem Padhaarathh Paaeeai Guramukh Thath Veechaar ||

प्रेम
पदारथु पाईऐ गुरमुखि ततु वीचारु

ਪਿਆਰ
ਦੀ ਦਾਤ ਤਾਂ ਮਿਲਦੀ ਹੈ ਗੁਰੂ ਦੇ ਪਿਆਰੇ ਬਣ ਕੇ ਗੁਣਾ ਨੂੰ ਧਾਰੀਏ
The Treasure of the Lord's Love is obtained by the Gurmukh, who contemplates the essence of reality.

2469
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ

Saa Dhhan Aap Gavaaeiaa Gur Kai Sabadh Seegaar ||

सा
धन आपु गवाइआ गुर कै सबदि सीगारु

ਆਪਣੇ
ਆਪ ਨੂੰ ਮਾਰ ਕੇ ਗੁਰੂ ਦੇ ਸ਼ਬਦ ਦਾ ਸੰਗ-ਬਿਚਾਰ ਕੀਤਾ ਜਾਂਦਾ ਹੈ
The bride eradicates her selfishness, and adorns herself with the Word of the Guru's Shabad.

2470
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ

Ghar Hee So Pir Paaeiaa Gur Kai Haeth Apaar ||5||

घर
ही सो पिरु पाइआ गुर कै हेति अपारु ॥५॥

ਮਨ ਦੇ ਅੰਦਰੋ ਹੀ ਰੱਬ ਮਿਲਿਆ ਹੈ ਜਿਸ ਨੂੰ ਗੁਰੂ ਲਈ ਅੰਤਾਂ ਦਾ ਬੇਅੰਤ ਮੋਹ ਹੈ
||5||

Within her own home, she finds her Husband, through infinite love for the Guru. ||5||

2471
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ

Gur Kee Saevaa Chaakaree Man Niramal Sukh Hoe ||

गुर
की सेवा चाकरी मनु निरमलु सुखु होइ

ਗੁਰੂ
ਦੀ ਚਾਪਲੂਸੀ ਕੰਮ ਕਰਨਾ ਨਾਂਮ ਜੱਪਣਾ ਜੀਅ ਨੂੰ ਅੰਨਦ ਦਿੰਦਾ ਹੈ
Applying oneself to the service of the Guru, the mind is purified, and peace is obtained.

2472
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ

Gur Kaa Sabadh Man Vasiaa Houmai Vichahu Khoe ||

गुर
का सबदु मनि वसिआ हउमै विचहु खोइ

ਗੁਰੂ
ਦਾ ਨਾਂਮ ਆਤਮਾ ਵਿੱਚ ਰਹਿੰਦਾ ਹੈ ਹੰਕਾਰ ਵਿਚੋਂ ਮੁੱਕ ਜਾਂਦਾ ਹੈ
The Word of the Guru's Shabad abides within the mind, and egotism is eliminated from within.

2473
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ

Naam Padhaarathh Paaeiaa Laabh Sadhaa Man Hoe ||6||

नामु
पदारथु पाइआ लाभु सदा मनि होइ ॥६॥

ਨਾਂਮ ਦਾ ਭੰਡਾਰ ਹਾਸਲ ਕਰਨ ਨਾਲ ਮਨ ਨੂੰ ਹਰ ਸਮੇਂ ਸੁੱਖਾ ਦਾ ਲਾਭ ਹੁੰਦਾ ਹੈ
||6||
The Treasure of the Naam is acquired, and the mind reaps the lasting profit. ||6||

2474
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ

Karam Milai Thaa Paaeeai Aap N Laeiaa Jaae ||

करमि
मिलै ता पाईऐ आपि लइआ जाइ

ਚੰਗ੍ਹੇ
ਭਾਗਾ ਨਾਲ ਰੱਬ ਮਿਲਦਾ ਹੈ ਆਪਣੇ ਆਪ ਉਸ ਨੂੰ ਨਹੀਂ ਮਿਲ ਸਕਦੇ
If He grants His Grace, then we obtain it. We cannot find it by our own efforts.

2475
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ

Gur Kee Charanee Lag Rahu Vichahu Aap Gavaae ||

गुर
की चरणी लगि रहु विचहु आपु गवाइ

ਗੁਰੂ
ਦੇ ਚਰਨਾਂ ਨਾਲ ਲੱਗਕੇ ਆਪ ਨੂੰ ਮੈਂ-ਮੈਂ-ਮੇਰੀ ਨੂੰ ਛੱਡ ਦੇ
Remain attached to the Feet of the Guru, and eradicate selfishness from within.

2476
ਸਚੇ ਸੇਤੀ ਰਤਿਆ ਸਚੋ ਪਲੈ ਪਾਇ

Sachae Saethee Rathiaa Sacho Palai Paae ||7||

सचे
सेती रतिआ सचो पलै पाइ ॥७॥

ਰੱਬ ਦੇ ਨਾਲ ਲੱਗਿਆ ਰੱਬ ਵਰਗੇ ਬਣ ਜਾਈਦਾ ਹੈ
||7||

Attuned to Truth, you shall obtain the True One. ||7||

2477
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ

Bhulan Andhar Sabh Ko Abhul Guroo Karathaar ||

भुलण
अंदरि सभु को अभुलु गुरू करतारु

ਗੱਲਤੀਆ
ਸਾਰੇ ਕਰਦੇ ਹਾਂ, ਪ੍ਰਮਾਤਮਾ ਗਲ਼ਤੀ ਨਹੀ ਕਰਦਾ
Everyone makes mistakes; only the Guru and the Creator are infallible.

2478
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ

Guramath Man Samajhaaeiaa Laagaa Thisai Piaar ||

गुरमति
मनु समझाइआ लागा तिसै पिआरु

ਗੁਰਮਤਿ
ਵਾਲੇ ਨੇ ਆਪਣੇ ਮਨ ਨੂੰ ਜਾਬੂ ਕਰ ਲਿਆ ਹੈ। ਉਸ ਨੂੰ ਰੱਬ ਨਾਲ ਪ੍ਰੇਮ ਹੋ ਗਿਆ ਹੈ।

One who instructs his mind with the Guru's Teachings comes to embrace love for the Lord.

2479
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ੧੨

Naanak Saach N Veesarai Maelae Sabadh Apaar ||8||12||

नानक
साचु वीसरै मेले सबदु अपारु ॥८॥१२॥

ਨਾਨਕ ਨਾਂਮ ਸੱਚੇ ਸ਼ਬਦ ਰੱਬ ਦੇ ਨਾਲ ਮੈਨੂੰ ਮਿਲਾਉਣ ਵਾਲਾ ਕਦੇ ਨਾ ਭੁੱਲੇ
||8||12||

O Nanak, do not forget the Truth; you shall receive the Infinite Word of the Shabad. ||8||12||

2480
ਸਿਰੀਰਾਗੁ ਮਹਲਾ ੧

Sireeraag Mehalaa 1 ||

सिरीरागु
महला

ਸਰੀ ਰਾਗ
, ਪਹਲੀ ਪਾਤਸ਼ਾਹੀ1 ||

Siree Raag, First Mehl:
1 ||

 
2481
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ

Thrisanaa Maaeiaa Mohanee Suth Bandhhap Ghar Naar ||
त्रिसना
माइआ मोहणी सुत बंधप घर नारि

ਲਾਲਚ
ਧੰਨ ਪੁੱਤਰ ਰਿਸ਼ਤੇਦਾਰ ਘਰ ਪਤਨੀ ਸਾਰੇ ਮੋਹਦੇ ਹਨ
The enticing desire for Maya leads people to become emotionally attached to their children, relatives, households and spouses.

2482
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ

Dhhan Joban Jag Thagiaa Lab Lobh Ahankaar ||

धनि
जोबनि जगु ठगिआ लबि लोभि अहंकारि

ਦੋਲਤ
, ਜੁਆਨੀ, ਲਾਲਚ, ਹੰਕਾਂਰ ਮੋਹ ਨੇ ਦੁਨੀਆਂ ਨੂੰ ਕਾਬੂ ਕਰ ਲਿਆ ਹੈ
The world is deceived and plundered by riches, youth, greed and egotism.

2483
ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੦
Sri Raag Guru Nanak Dev

ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ

Moh Thagoulee Ho Muee Saa Varathai Sansaar ||1||

मोह
ठगउली हउ मुई सा वरतै संसारि ॥१॥

ਸਾਰੀ ਦੁਨੀਆਂ ਵਾਂਗ ਪਿਆਰ ਨੇ ਮੈਨੂੰ ਠੱਗ ਲਿਆ ਹੈ
||1||

The drug of emotional attachment has destroyed me, as it has destroyed the whole world. ||1||

2484
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ

Maerae Preethamaa Mai Thujh Bin Avar N Koe ||

मेरे
प्रीतमा मै तुझ बिनु अवरु कोइ

ਮੇਰੇ
ਪਿਆਰੇ ਪ੍ਰਭੂ ਤੇਰੇ ਬਿੰਨਾਂ ਮੇਰਾ ਹੋਰ ਕੋਈ ਨਹੀਂ ਹੈ
O my Beloved, I have no one except You.

2485
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ਰਹਾਉ

Mai Thujh Bin Avar N Bhaavee Thoon Bhaavehi Sukh Hoe ||1|| Rehaao ||

मै
तुझ बिनु अवरु भावई तूं भावहि सुखु होइ ॥१॥ रहाउ

ਮੇਰਾ
ਤੇਰੇ ਬਿੰਨ ਹੋਰ ਕੋਈ ਨਹੀ ਹੈ। ਨਾਂ ਹੀ ਕੋਈ ਹੋਰ ਚੰਗਾ ਲੱਗਦਾ ਹੈ ਤੂੰ ਚਾਹੇ ਜੀਵ ਨੂੰ ਪਿਆਰ ਕਰਨ ਨਾਲ ਅੰਨਦ ਮਿਲਦਾ ਹੈ।॥ ਰਹਾਉ
Without You, nothing else pleases me. Loving You, I am at peace. ||1||Pause||

2486
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ

Naam Saalaahee Rang Sio Gur Kai Sabadh Santhokh ||

नामु
सालाही रंग सिउ गुर कै सबदि संतोखु

ਨਾਂਮ
ਦੇ ਗੁਣਾਂ ਦੀ ਸਿਫ਼ਤ ਕਰਕੇ, ਗੁਰੂ ਦੇ ਸ਼ਬਦ ਆਸਰੇ ਨਾਲ ਸਬਰ ਮਿਲਦਾ ਹੈ
I sing the Praises of the Naam, the Name of the Lord, with love; I am content with the Word of the Guru's Shabad.

2487
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ

Jo Dheesai So Chalasee Koorraa Mohu N Vaekh ||

जो
दीसै सो चलसी कूड़ा मोहु वेखु

ਜੋ
ਵੀ ਪਿਆਰ ਸੰਸਾਰ ਵਿੱਚ ਦਿਸ ਰਿਹਾ ਹੈ ਸਾਰਾ ਵਿਕਾਰ ਧੋਖਾ ਨਾਂ ਕੰਮ ਆਉਣ ਵਾਲਾ ਹੈ
Whatever is seen shall pass away. So do not be attached to this false show.

2488
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ

Vaatt Vattaaoo Aaeiaa Nith Chaladhaa Saathh Dhaekh ||2||

वाट
वटाऊ आइआ नित चलदा साथु देखु ॥२॥

ਤੂੰ ਰਸਤੇ ਦਾ ਮੁਸਫ਼ਰ ਹੈ ਦੇਖ ਰੋਜ਼ ਤੇਰਾ ਸਾਥ ਮੁੱਕਦਾ ਜਾਂਦਾ ਹੈ
||2||

Like a traveller in hi travels, you have come. Behold the caravan leaving each day. ||2||

2489
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ

Aakhan Aakhehi Kaetharrae Gur Bin Boojh N Hoe ||

आखणि
आखहि केतड़े गुर बिनु बूझ होइ

ਗੱਲਾਂ ਕਰਕੇ ਬੋਲਣ ਵਾਲੇ ਬਥੇਰੇ ਹਨ। ਗੁਰ
ਬਗੈਰ ਰੱਬ ਦੀ ਬੁਝਾਰਤ ਨਹੀ ਬੁੱਝ ਸਕੇ।

Many preach sermons, but without the Guru, understanding is not obtained.

2490
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ

Naam Vaddaaee Jae Milai Sach Rapai Path Hoe ||

नामु
वडाई जे मिलै सचि रपै पति होइ

ਪ੍ਰਭੂ
ਦੇ ਨਾਂਮ ਸੱਚੇ ਦੇ ਰੰਗ ਵਿੱਚ ਰੰਗੇ ਜਾਣ ਨਾਲ ਇੱਜਤ ਮਿਲਦੀ ਹੈ
If someone receives the Glory of the Naam, he is attuned to truth and blessed with honor.

2491
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ

Jo Thudhh Bhaavehi Sae Bhalae Khottaa Kharaa N Koe ||3||

जो
तुधु भावहि से भले खोटा खरा कोइ ॥३॥

ਰੱਬ ਨੂੰ ਜੋ ਜੀਵ ਪਸੰਦ ਜਾਵੇ ਪ੍ਰਵਾਨ ਹੋ ਜਾਂਦਾ ਹੈ ਕਈ ਜੀਵ ਭਲਾ ਮਾੜਾ ਨਹੀ ਹੈ
||3||

Those who are pleasing to You are good; no one is counterfeit or genuine. ||3||

2492
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ

Gur Saranaaee Shhutteeai Manamukh Khottee Raas ||

गुर
सरणाई छुटीऐ मनमुख खोटी रासि

ਗੁਰੂ
ਦੀ ਓਟ ਲੈ ਕੇ ਹੀ ਮੁੱਕਤੀ ਹੈ ਮਨਮੁਖ ਮਨ ਮਰਜ਼ੀ ਕਰਕੇ ਖੋਟੀ ਕਮਾਈ ਕਰਦੇ ਨੇ
In the Guru's Sanctuary we are saved. The assets of the self-willed manmukhs are false.

2493
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ

Asatt Dhhaath Paathisaah Kee Gharreeai Sabadh Vigaas ||

असट
धातु पातिसाह की घड़ीऐ सबदि विगासि

ਰੱਬ
ਦੁਆਰਾ ਅੱਠ ਧਾਤਾਂ ਦੇ ਬਣੇ ਸਰੀਰ ਨੂੰ ਸ਼ਬਦ ਨਾਲ ਵਧੀਆ ਪ੍ਰਫੁਲਤ ਬਣਦਾ ਹੈ
The eight metals of the King are made into coins by the Word of His Shabad.

2494
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ

Aapae Parakhae Paarakhoo Pavai Khajaanai Raas ||4||

आपे
परखे पारखू पवै खजानै रासि ॥४॥

ਰੱਬ ਨਾਂਮ ਜੱਪਣ ਵਾਲੇ ਜੀਵਾ ਨੂੰ ਆਪ ਹੀ ਆਪਦੇ ਕੋਲ ਖ਼ਜ਼ਾਨੇ ਕੋਲ, ਵਿੱਚ ਸੰਭਾਂਲ ਲੈਦਾ ਹੈ
||4||
The Assayer Himself assays them, and He places the genuine ones in His Treasury. ||4||

2495
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ

Thaeree Keemath Naa Pavai Sabh Ddithee Thok Vajaae ||

तेरी
कीमति ना पवै सभ डिठी ठोकि वजाइ

ਮੈ
ਸਾਰਿਆਂ ਨੂੰ ਚੰਗੀ ਤਰਾਂ ਛੰਡ ਕੇ ਦੇਖਿਆ ਹੈ, ਕੋਈ ਤੇਰੇ ਵਰਗਾਂ ਨਹੀਂ ਹੈ
Your Value cannot be appraised; I have seen and tested everything.

2496
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ

Kehanai Haathh N Labhee Sach Ttikai Path Paae ||

कहणै
हाथ लभई सचि टिकै पति पाइ

ਗੱਲਾ
ਨਾਲ ਉਹ ਰੱਬ ਨਹੀਂ ਮਿਲਦਾ ਮਨ ਅੰਦਰ ਪਲ ਪਲ ਜਾਪ ਸੁਰੂ ਹੋਣ ਨਾਲ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ
By speaking, His Depth cannot be found. Abiding in truth, honor is obtained.

2497
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ

Guramath Thoon Saalaahanaa Hor Keemath Kehan N Jaae ||5||

गुरमति
तूं सालाहणा होरु कीमति कहणु जाइ ॥५॥

ਗੁਰੂ ਮੱਤ ਨਾਲ ਤੇਰੀ ਸਿਫ਼ਤ ਕੀਤੀ ਜਾਂਦੀ ਹੈ। ਤੇਰੀ ਵੱਡਆਦਈ ਦੇ ਗੁਣ ਦੱਸ ਨਹੀਂ ਸਕਦੇ ਬਹੁਤ ਹਨ।
||5|| Through the Guru's Teachings, I praise You; otherwise, I cannot describe Your Value. ||5||

2498
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ

Jith Than Naam N Bhaavee Thith Than Houmai Vaadh ||

जितु
तनि नामु भावई तितु तनि हउमै वादु

ਜਿਸ
ਦੇਹ ਵਿੱਚ ਰੱਬ ਦੇ ਸ਼ਬਦ ਨਾਂਮ ਦੀ ਯਾਦ ਨਹੀ ਹੈ ਉਹ ਸਰੀਰ ਹੰਕਾਂਰ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ
That body which does not appreciate the Naam-that body is infested with egotism and conflict.

2499
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ

Gur Bin Giaan N Paaeeai Bikhiaa Dhoojaa Saadh ||

गुर
बिनु गिआनु पाईऐ बिखिआ दूजा सादु

ਗੁਰੂ
ਵਗੈਰ ਸੋਝੀ ਨਹੀ ਪਾ ਸਕਦੇ ਬਾਕੀ ਸਭ ਜ਼ਹਿਰ ਦੀ ਤਰਾਂ ਅਸਰ ਕਰਦੇ ਹਨ
Without the Guru, spiritual wisdom is not obtained; other tastes are poison.

2500
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ

Bin Gun Kaam N Aavee Maaeiaa Feekaa Saadh ||6||

बिनु
गुण कामि आवई माइआ फीका सादु ॥६॥

ਵਗੈਰ
ਰੱਬ ਦੇ ਗੁਣਾਂ, ਉਸ ਦੀ ਮਹਿਮਾਂ ਕਰਨ ਤੋਂ ਸਾਰੀ ਦੁਨੀਆਂ ਦੇ ਕੰਮ ਵਿਕਾਰ ਹਨ ਇਹ ਜੱਗ ਜੋਗੇ ਹਨ
Without virtue, nothing is of any use. The taste of Maya is bland and insipid. ||6||

2501
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ

Aasaa Andhar Janmiaa Aasaa Ras Kas Khaae ||

आसा
अंदरि जमिआ आसा रस कस खाइ

ਆਸਾ
ਤਮਾਂ ਵਿੱਚ ਜਨਮ ਹੁੰਦਾ ਹੈ ਉਮੀਦਾਂ ਵਿੱਚ ਦੁਨੀਆਂ ਦੇ ਸੁਆਦ ਭੋਗਦਾ ਹੈ
Through desire, people are cast into the womb and reborn. Through desire, they taste the sweet and sour flavors.

2502
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ

Aasaa Bandhh Chalaaeeai Muhae Muhi Chottaa Khaae ||

आसा
बंधि चलाईऐ मुहे मुहि चोटा खाइ

ਲਾਲਚ
ਤਮਾਂ ਅੱਗੇ ਹੋਰ ਉਲਝਣਾਂ ਦੇ ਵਿੱਚ ਫਸੇ ਹੋਏ ਨੂੰ ਦੁੱਖਾਂ ਦਾ ਮੂੰਹ ਦੇਖਣਾਂ ਪੈਂਦਾ ਹੈ ਜੋ ਦੁੱਖ ਦਿੰਦੇ ਹਨ
Bound by desire, they are led on, beaten and struck on their faces and mouths.

2503
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ

Avagan Badhhaa Maareeai Shhoottai Guramath Naae ||7||

अवगणि
बधा मारीऐ छूटै गुरमति नाइ ॥७॥

ਮਾੜੇ
ਕਿਤੇ ਕਰਮਾਂ ਕਰਕੇ ਜਮਾਂ ਦੀ ਕੁੱਟ ਖਾਂਦਾ ਹੈ ਗੁਰੂ ਦੀ ਮੰਨਣ ਵਾਲੇ ਬੱਚ ਜਾਂਦੇ ਹਨ
Bound and gagged and assaulted by evil, they are released only through the Name, through the Guru's Teachings. ||7||

Comments

Popular Posts