ਗਿਆਨ ਜਿੰਨਾਂ ਵੰਡਿਆ ਜਾਵੇ, ਉਨਾਂ ਵੱਧਦਾ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਬੰਦੇ ਕੋਲ ਕੋਈ ਨਾਂ ਕੋਈ ਹੁਨਰ ਹੁੰਦਾ ਹੈ। ਕੱਲਾ ਕੋਈ ਵੀ ਵੱਡਾ ਨਹੀਂ ਹੁੰਦਾ ਹੈ। ਸਾਨੂੰ ਇੱਕ ਦੂਜੇ ਦੇ ਤਜ਼ਰਬੇ ਤੋਂ ਸਿੱਖਣਾਂ ਪੈਦਾ ਹੈ। ਕੋਈ ਸਿੱਖਦਾ ਹੈ। ਕੋਈ ਸਿੱਖਾ ਜਾਂਦਾ ਹੈ। ਬਹੁਤੀ ਵਾਰ ਤਾਂ ਪਤਾ ਹੀ ਨਹੀਂ ਲੱਗਦਾ। ਬੰਦਾ ਕੀ ਕਿਸ ਤੋਂ ਸਿੱਖ ਜਾਂਦਾ ਹੈ? ਚੁਪ ਚਪੀਤੇ ਹੀ ਅਸੀਂ ਕਿਸੇ ਚੰਗੇ ਗਿਆਨ ਵਾਲੇ ਵਰਗੇ ਬੱਣਨ ਦੀ ਕੋਸ਼ਸ਼ ਕਰਦੇ ਹਾਂ। ਉਸ ਦੇ ਗੁਰ ਸਿੱਖਦੇ ਹਾਂ। ਕਿਸੇ ਕੋਲ ਕੋਈ ਗਿਆਨ ਹੈ। ਤਾਂ ਗਿਆਨ ਨੂੰ ਵੰਡਣਾਂ ਚਾਹੀਦਾ ਹੈ। ਉਸ ਤੋਂ ਜੋ ਕਿਸੇ ਹੋਰ ਨੂੰ ਫ਼ੈਇਦਾ ਹੋਵੇਗਾ ਤਾਂ ਮਨ ਖੁਸ਼ ਹੋਵੇਗਾ। ਖੁਸ਼ ਮਨ ਹੋਰ ਖੋਜ਼ ਸ਼ੁਰੂ ਕਰ ਦਿੰਦਾ ਹੈ। ਮਨ ਨੂੰ ਖੋਜ਼ਣ ਨਾਲ ਆਪੇ ਹੀ ਸੁਆਲਾਂ ਦੇ ਹੱਲ ਲੱਭਦੇ ਜਾਂਦੇ ਹਨ। ਮਨ ਆਪਣੇ ਆਲੇ-ਦੁਆਲੇ ਨੂੰ ਵੀ ਖੋਜ਼ਦਾ ਹੈ। ਕਿਸੇ ਚੀਜ਼ ਨੂੰ ਖੋਜ਼ਿਆ ਜਾਵੇ। ਉਹ ਮਿਲ ਹੀ ਜਾਂਦੀ ਹੈ। ਮੇਹਨਤ ਕਰਕੇ ਚੀਜ਼ ਹਾਂਸਲ ਕੀਤੀ ਨੂੰ ਕੋਈ ਦੇਖੇ, ਪੁੱਛੇ ਨਾਂ ਉਸ ਦਾ ਕੀ ਲਾਭ ਹੈ। ਅਗਰ ਕੋਈ ਪਸੰਧ ਕਰਦਾ ਹੈ। ਉਸ ਨੂੰ ਆਪਣੀ ਸਮਝ ਕੇ ਲਾਭ ਲੈਂਦਾ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਸਗੀਤ, ਬਿੱਜਲੀ, ਪਲੇਨ, ਟੈਲੀਵੀਜ਼ਨ, ਰੇਡੀਉ, ਟੈਲੀਫੋਨ ਹੋਰ ਵੀ ਬਹੁਤ ਕੁੱਝ ਦੀ ਕਾਡ ਕਿਸੇ ਬੰਦੇ ਦੀ ਹੈ। ਵਰਤ ਅਸੀਂ ਸਾਰੇ ਰਹੇ ਹਾਂ। ਰੱਬ ਇੰਨਾਂ ਵੱਡਾ ਹੋ ਕੇ ਵੀ ਗਰੀਬਾਂ, ਅਮੀਰਾਂ ਸਾਰਿਆਂ ਨਾਲ ਬਰਾਬਰ ਜੁੜਿਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਖਾਂਣ-ਪੀਣ-ਪਹਿਨਣ ਨੂੰ ਦਿੰਦਾ ਹੈ। ਹਰ ਹਾਲਤ ਵਿੱਚ ਸਾਡੀ ਸੰਭਾਲ ਕਰਦਾ ਹੈ। ਪੀਰਾਂ, ਪੈਗੰਬਰਾਂ, ਗੁਰੂਆਂ ਰਾਹੀਂ, ਧਰਮਿਕ ਗ੍ਰੰਥਿ ਦਾ ਗਿਆਨ ਦੇ ਕੇ ਸਾਨੂੰ ਸੋਧਦਾ ਹੈ। ਹਰ ਬੰਦਾ ਗੁਣਾਂ ਨਾਲ ਭਰਿਆ ਪਇਆ ਹੈ। ਇਹ ਗੁਣਾਂ ਨੂੰ ਅੰਦਰੋਂ ਜਗਾਉਣ ਦੀ ਲੋੜ ਹੈ। ਜਿਉਂ ਹੀ ਬੰਦਾ ਕਿਸੇ ਨਵੇਂ ਕੰਮ ਨੂੰ ਹੁੰਦਿਆਂ ਦੇਖਦਾ ਹੈ। ਉਹ ਕੰਮ ਝੱਟ ਸਿੱਖ ਜਾਂਦਾ ਹੈ। ਉਸ ਵਿੱਚ ਮਨ ਅੰਦਰ ਪਹਿਲਾਂ ਹੀ ਸਿੱਖਣ ਦੀ ਸ਼ਕਤੀ ਹੁੰਦੀ ਹੈ। ਬੰਦਾ ਕਿਸੇ ਚੀਜ਼ ਬਾਰੇ ਜਾਣਕਾਰੀ ਮਿਲਦੇ ਹੀ ਉਸ ਨੂੰ ਇੱਕਠਿਆਂ ਕਰਨ ਲੱਗ ਜਾਂਦਾ ਹੈ। ਪਰ ਮਨ ਨੂੰ ਭਾਉਂਦਾ ਹੋਣਾਂ ਚਾਹੀਦਾ ਹੈ। ਮਨ ਨੂੰ ਕੁੱਝ ਚੰਗਾ ਲੱਗੇ, ਬੰਦਾ ਉਸ ਨੂੰ ਆਪਣੇ ਕੋਲ ਰੱਖਣਾਂ ਚਾਹੁੰਦਾ ਹੈ। ਉਸ ਤੱਕ ਜਰੂਰ ਪਹੁੰਚਦਾ ਹੈ। ਬੱਚਾ ਆਪਣੇ ਮਾਂ-ਬਾਪ ਜਾਂ ਆਪਣੇ ਪਾਲਣ ਵਾਲੇ ਵਰਗਾ ਬੱਣਦਾ ਹੈ। ਉਨਾਂ ਦੀਆਂ ਹਰਕਤਾਂ ਕੁਦਰਤੀ ਬੱਚੇ ਵਿਚੋਂ ਝੱਲਕਣ ਲੱਗ ਜਾਂਦੀਆਂ ਹਨ। ਜੋ ਉਹ ਕੰਮ-ਕਿੱਤਾ ਕਰਦੇ ਹਨ। ਬੱਚਾ ਉਹੀ ਬੱਣਦਾ ਹੈ। ਅਧਿਆਪਕ ਆਪਣੇ ਜੀਵਨ ਦਾ ਗਿਆਨ ਬੱਚਿਆਂ ਨੂੰ ਦਿੰਦਾ ਹੈ। ਕਿਤਾਬਾਂ ਵਿਚੋਂ ਗਿਆਨ ਪੜ੍ਹ ਕੇ ਸੁਣਾਉਂਦਾ ਹੈ। ਉਹ ਕਿਤਾਬਾ ਉਸ ਨੇ ਨਹੀਂ ਲਿਖੀਆਂ ਹੁੰਦੀਆਂ। ਉਨਾਂ ਦੇ ਲਿਖਾਰੀ ਮਰ ਗਏ ਹਨ। ਸਾਨੂੰ ਆਪਣੇ ਜੀਵਨ ਰਾਹੀਂ ਚੁਕੰਨਾਂ ਕਰਦੇ ਹਨ। ਕੰਮ ਦੀਆਂ ਗੱਲਾਂ ਇੱਕਠੀਆਂ ਕਰਕੇ, ਉਨਾਂ ਦਾ ਫੈਇਦਾ ਬੱਚਿਆਂ ਨੂੰ ਦਿੰਦੇ ਹਨ। ਬੱਚੇ ਵਿਦਿਆਰਥੀ ਆਉਣ ਵਾਲੀ ਜਿੰਦਗੀ ਵਿੱਚ ਵਰਤ ਸਕਦੇ ਹਨ। ਕਿਤਾਬਾਂ ਵਿੱਚ ਲਿਖਿਆ ਹੀ ਲੋਕਾਂ ਦਾ ਤਜ਼ਰਬਾ ਹੁੰਦਾ ਹੈ। ਉਨਾਂ ਦੀ ਆਪਣੀ ਬੀਤੀ-ਜੱਗ ਬੀਤੀ ਲਿਖੀ ਹੁੰਦੀ ਹੈ। ਉਸ ਦਾ ਨਿਰਨਾਂ ਕਰਕੇ ਬੰਦਾ ਲਾਭ ਲੈਂਦਾ ਹੈ। ਡਾਕਟਰ ਬਣਨ ਲਈ ਬੰਦਾ ਪੂਰੇ ਸਰੀਰ ਦੀ ਜਾਣਕਾਰੀ ਹਾਂਸਲ ਕਰਦਾ ਹੈ। ਹਰ ਬਿਮਾਰੀ ਦਾ ਗਿਆਨ ਹਾਂਸਲ ਕਰਦਾ ਹੈ। ਉਸ ਦਾ ਇਲਾਜ਼ ਕਰਨ ਲਈ ਦਿਵਾਈਆਂ ਬਾਰੇ ਜਾਣਕਾਰੀ ਹਾਂਸਲ ਕਰਦਾ ਹੈ। ਇਹ ਸਬ ਕੁੱਝ ਦਾ ਗਿਆਨ ਹਾਂਸਲ ਕਰਨ ਨਾਲ ਉਹ ਕਿਸੇ ਬਿਮਾਰ ਦੀ ਬਿਮਾਰੀ ਦਾ ਇਲਾਜ਼ ਲੱਭਦਾ ਹੈ। ਆਪਣੇ ਦਿਮਾਗ ਤੋਂ ਕੰਮ ਲੈ ਕੇ, ਬੰਦੇ ਨੂੰ ਰਾਜ਼ੀ ਕਰਦਾ ਹੈ। ਇਲਾਜ਼ ਕਰਦੇ ਸਮੇਂ ਅਪ੍ਰੇਸ਼ਨ ਕਰਦੇ ਹੋਏ, ਰੋਗੀ ਦੇ ਸਰੀਰ ਦੀ ਚੀਰ ਫਾੜ ਕਰਦਾ ਹੈ। ਡਾਕਟਰ ਦਰਦਾਂ ਦੀ ਦਾਰੂ ਬੱਣਦਾ ਹੈ। ਪੁੰਨ ਖੱਟਦਾ ਹੈ। ਗਿਆਨ ਜਿੰਨਾਂ ਵੰਡਿਆ ਜਾਵੇ, ਉਨਾਂ ਵੱਧਦਾ ਹੈ।
ਸਾਇੰਸ ਤੋਂ ਜਿੰਦਗੀ ਦੇ ਤਜ਼ਰਬੇ ਮਿਲਦੇ ਹਨ। ਭਗੋਲ ਪੜ੍ਹ ਕੇ ਧਰਤੀ ਦੇ ਗੁਣਾਂ ਦਾ ਗਿਆਨ ਹੁੰਦਾ ਹੈ। ਧਰਤੀ ਸਾਨੂੰ ਆਪਣੇ ਅੰਦਰੋਂ ਖਣਜ਼ ਪਦਾਰਥ ਦਿੰਦੀ ਹੈ। ਖੇਤੀ ਕਰਨ ਨਾਲ ਫ਼ਸਲਾਂ ਅੰਨ, ਫ਼ਲ, ਸਬਜ਼ੀਆਂ ਮਿਲਦੀਆਂ ਹਨ। ਮਾਸਾਹਾਰੀ ਜੀਵਾਂ ਨੂੰ ਮਾਸ ਦਿੰਦੀ ਹੈ। ਧਰਤੀ ਆਪਣੇ ਉਤੇ ਰਹਿੱਣ ਲਈ ਥਾਂ ਦਿੰਦੀ ਹੈ। ਧਰਤੀ ਵੰਡਦੀ ਹੀ ਵੰਡਦੀ ਹੈ। ਸਾਡੇ ਕੋਲੋ ਕੁਝ ਨਹੀਂ ਲੈਂਦੀ। ਅਸੀਂ ਇੰਨਾਂ ਸਭ ਤੋਂ ਲੈ ਕੇ, ਆਪ ਕੀ ਮੋੜਦੇ ਹਾਂ? ਅਸੀਂ ਰੱਬ, ਮਾਂ-ਬਾਪ ਜਾਂ ਆਪਣੇ ਪਾਲਣ ਵਾਲੇ, ਅਧਿਆਪਕ, ਡਾਕਟਰਾਂ ਲਈ ਕੀ ਕਰਦੇ ਹਾਂ? ਸਾਰਿਆਂ ਵੱਲੋਂ ਜੋ ਵੀ ਦਿੱਤਾ ਜਾਂਦਾ ਹੈ। ਉਨਾਂ ਸਭ ਵੱਲੋਂ ਵੰਡਣ ਨਾਲ ਵੀ ਨਹੀਂ ਮੁਕਦਾ। ਸਗੋਂ ਹੋਰ-ਹੋਰ ਵੱਧਦਾ ਜਾਂਦਾ ਹੈ। ਅਸੀਂ ਸਾਰਾ ਕੁੱਝ ਹਾਂਸਲ ਕਰਕੇ, ਅੱਗੇ ਵੀ ਵੰਡੀਏ। ਵੰਡਿਆਂ ਅੱਗੇ-ਅੱਗੇ ਹੋਰ ਵੱਧਦਾ ਜਾਂਦਾ ਹੈ।

Comments

Popular Posts