ਦੁਨੀਆਂ ਬੰਦੇ ਦੇ ਮਰਨ ਪਿਛੋਂ ਉਸ ਦੀ ਲਿਆਕਤ ਦੀਆਂ ਗੱਲਾਂ ਕਰਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿਉਂਦਾ ਬੰਦਾ ਦੁਨੀਆਂ ਉਤੇ ਅਨੇਕਾਂ ਕੰਮ ਕਰਦਾ ਹੈ। ਦਿਨ ਰਾਤ ਕੰਮ ਸਵਾਰਨ ਵਿੱਚ ਲੱਗਾ ਰਹਿੰਦਾ ਹੈ। ਬੱਚੇ ਸੋਚਦੇ ਹਨ। ਇਹ ਮਾਂ-ਬਾਪ ਹਨ, ਮਾਂ-ਬਾਪ ਦਾ ਫਰਜ਼ ਕਮਾਂਈ ਕਰਕੇ ਖਿਲਾਉਣ ਦਾ ਬਣਦਾ ਹੈ। ਪਤਨੀ ਵੀ ਪਤੀ ਬਾਰੇ ਇਹੀ ਸੋਚ ਰੱਖਦੀ ਹੈ। ਪਤੀ ਉਸ ਦੇ ਮਾਪਿਆਂ ਨੇ ਨੋਟ ਕਮਾਂ ਕੇ ਦੇਣ ਲਈ ਲੈ ਕੇ ਦਿੱਤਾ ਹੈ। ਅੱਜ ਤਾਂ ਪਤਨੀਆਂ ਵੀ ਕਮਾਂ ਰਹੀਆਂ ਹਨ। ਪਤੀ ਸੋਚਦਾ ਹੈ, ਪਤਨੀ ਰੋਟੀ-ਦਾਲ ਬਣਾਉਣ, ਘਰ ਦੀ ਸਫ਼ਾਈ, ਬੱਚੇ ਜੰਮਣ ਲਈ ਹੈ। ਕੰਮਾਂ ਵਾਲੇ ਸੋਚਦੇ ਹਨ। ਜੇ ਕੰਮ ਕਰਾਇਆ ਹੈ। ਪੈਸੇ ਦਿੱਤੇ ਹਨ। ਕਿਹੜਾ ਮੁਫ਼ਤ ਵਿੱਚ ਕੰਮ ਕਰਾਇਆ ਹੈ। ਦੁਨੀਆਂ ਭਰ ਦੇ ਲੋਕ ਜਿੰਨੇ ਵੀ ਕੰਮ ਕਰਦੇ ਹਨ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਰਦੇ ਹਨ। ਕੋਈ ਕਿਸੇ ਉਤੇ ਅਹਿਸਾਨ ਨਹੀਂ ਕਰਦਾ। ਆਪਣੀਆਂ ਲੋੜਾਂ ਨੂੰ ਇੱਕ ਦੂਜੇ ਨਾਲ ਜੁੜੇ ਹਨ। ਸਾਰੇ ਆਪੋ-ਆਪਣੇ ਢਿੱਡ ਲਈ ਤੁਰੇ ਫਿਰਦੇ ਹਨ। ਕਿਸੇ ਵੱਲ ਕੋਈ ਮੁੜ ਕੇ ਵੀ ਨਹੀਂ ਦੇਖਦਾ। ਜਿਵੇਂ ਜੀਣਾਂ ਹੈ ਜੀਵੋ, ਕਿਸੇ ਨੂੰ ਕੋਈ ਮਤਲੱਬ ਨਹੀ ਹੈ। ਦੁਨੀਆਂ ਉਤੇ ਕੁੱਝ ਕਰੀ ਜਾਵੋ। ਸਘੰਰਸ਼ ਕਰੋ, ਵਿਹਲੇ ਰਹੋ, ਚਾਹੇ ਸੁੱਤੇ ਰਹੋ, ਭਾਵੇ ਕੰਮ ਕਰਦੇ ਮਰ ਜਾਵੋ। ਕੋਈ ਆ ਕੇ ਸ਼ਾਬਸ਼ੇ ਨਹੀਂ ਦਿੰਦਾ।
ਦੁਨੀਆਂ ਬੰਦੇ ਦੇ ਮਰਨ ਪਿਛੋਂ ਉਸ ਦੀ ਲਿਆਕਤ ਦੀਆਂ ਗੱਲਾਂ ਕਰਦੀ ਹੈ। ਫਿਰ ਤਾ ਲੋਕ ਦੁਸ਼ਮੱਣ ਦੇ ਘਰ ਵੀ ਚਲੇ ਜਾਂਦੇ ਹਨ। ਹਾਲਤ ਜਿਉਂ ਦੇਖਣੀ ਹੁੰਦੀ। ਬੰਦਾ ਮਰਨ ਨਾਲ ਦੁਸ਼ਮੱਣ ਦੇ ਘਰ ਦੇ ਕੀ ਹਾਲ ਹੋ ਗਏ ਹਨ? ਘਰ ਦੇ ਬਾਕੀ ਜੀਅ ਰੋਂਣੇ ਧੋਂਣੇ ਕਿੰਨੇ ਕੁ ਕਰਦੇ ਹਨ? ਜਿਸ ਬੰਦੇ ਦੇ ਨਾਲ ਸਾਰੀ ਉਮਰ ਦੁਸ਼ਮੱਣੀ ਰਹੀ ਹੋਵੇ। ਮਰਨ ਪਿਛੋਂ ਦੁਸ਼ਮੱਣ ਦੇ ਘਰ ਜਾਂਣ ਦੀ ਕੀ ਜਰੂਰਤ ਹੈ? ਪਤਾ ਹੁੰਦਾ ਹੈ। ਦੁਸ਼ਮੱਣ ਮਰ ਗਿਆ। ਹੁਣ ਕਿਸੇ ਦਾ ਡਰ ਨਹੀਂ ਹੈ। ਹੋਰ ਉਹ ਮਰੇ ਦੁਸ਼ਮੱਣ ਦੀ ਪ੍ਰਸੰਸਾ ਕਰਨ ਥੋੜੀ ਜਾਂਦਾ ਹੈ। ਜਿਸ ਦੀ ਜਾਨ ਲੈਣ ਦੀ ਸਾਰੀ ਉਮਰ ਕੋਸ਼ਸ਼ ਕਰਦਾ ਰਿਹਾ ਹੋਵੇ। ਕੀ ਉਸ ਦੁਸ਼ਮੱਣ ਦੀ ਚਿਖਾਂ ਉਤੇ ਹੁੰਝੂ ਥੌੜੀ ਆਉਂਦੇ ਹੋਣੇ ਹਨ?
ਅੱਗੇ ਰਿਵਾਜ਼ ਹੁੰਦਾ ਸੀ। ਹੁਣ ਵੀ ਹੈ। ਜੇ ਕੋਈ ਮਰ ਗਿਆ ਹੈ। ਰਿਸ਼ਤੇ ਦਾਰ ਪੂਰੇ ਪਿੰਡ ਨੂੰ ਇੱਕਠਾਂ ਕਰਕੇ ਲੈ ਜਾਂਦੇ ਹਨ। ਭਾਵੇਂ ਸਬ ਨੇ ਉਸ ਨੂੰ ਜਿਉਂਦੇ ਨੂੰ ਨਾਂ ਹੀ ਦੇਖਿਆ ਹੋਵੇ। ਫਿਰ ਵੀ ਮਰੇ ਬੰਦੇ ਦੇ ਗੋਗੇ ਗਾਉਂਦੇ ਹਨ। ਲੱਡੂ ਜਲੇਬੀਆਂ ਵੀ ਖਾਂਣੇ ਹੁੰਦੇ ਹਨ। ਜਿਸ ਦਾ ਰਿਸ਼ਤੇਦਾਰ ਮਰਿਆ ਸੀ। ਉਹ ਤਾ ਆਪਣੀ ਕੁੜੀ ਨਾਲ ਪਰੇ ਹੋ ਕੇ, ਗੱਲੀਂ ਲੱਗ ਗਈ। ਬੁੜੀਆਂ ਕੁੜਮੱਤ ਗਈਆਂ ਸਨ। ਉਨਾਂ ਵਿਚੋਂ ਇੱਕ ਨੇ ਸੱਥਰ ਤੇ ਬੈਠੀਆਂ ਔਰਤਾਂ ਨੂੰ ਕਿਹਾ, " ਬਹੁਤ ਮਾੜਾ ਹੋਇਆ। ਬਾਲ ਬੱਚਾ ਰੋਂਦਾ ਛੱਡ ਗਿਆ। ਬੱਚੇ ਭਾਵੇਂ ਵਿਆਹੇ ਵੀ ਜਾਂਣ, ਬੱਚਿਆਂ ਵਾਲੇ ਹੋ ਜਾਂਣ ਬੱਚੇ ਹੀ ਰਹਿੰਦੇ ਹਨ। " ਦੂਜੀ ਨੇ ਕਿਹਾ," ਗੱਲ ਸੋਲਾਂ ਅੰਨੇ ਕਹੀ ਹੈ। ਮਾਪਿਆਂ ਦਾ ਛਾਂਇਆ ਬੱਚਿਆਂ ਉਤੇ ਹੋਣਾਂ ਚਾਹੀਦਾ ਹੈ। ਸਿਆਣੇ ਬੰਦੇ ਦਾ ਘਰ ਬੈਠੇ ਦਾ ਫ਼ੈਇਦਾ ਹੈ। ਜਿੰਦਾ, ਕੁੰਡਾ ਨਹੀ ਲਗਾਉਣਾਂ ਪੈਦਾ। ਦਰ ਖੁੱਲਾ ਰਹਿੰਦਾ ਹੈ। " ਦੂਜੇ ਪਾਸੇ ਦੀ ਮਰੇ ਹੋਏ ਬੰਦੇ ਦੇ ਪਿੰਡ ਦੀ ਔਰਤ ਨੇ ਕਿਹਾ," ਬੰਦਾ ਤਾਂ ਚਾਹੇ ਮੰਜੇ ਉਤੇ ਬੈਠਾ ਰਹੇ। ਬਹੁਤ ਆਸਰਾ ਹੁੰਦਾ ਹੈ। ਨਹੀਂ ਤਾਂ ਸੁੰਨੇ ਘਰ ਵਿਚੋਂ ਡਰ ਆਉਣ ਲੱਗਾ ਜਾਂਦਾ ਹੈ। " ਹੋਰ ਔਰਤ ਨੇ ਕਿਹਾ, " ਕੁੜੀ ਦੇ ਸੱਸ ਦੇ ਸਾਰੇ ਵਾਲ ਕਾਲੇ ਪਏ ਹਨ। ਇਹ ਕੋਈ ਉਮਰ ਹੈ। ਰਡੇਪਾ ਕੱਟਣ ਦੀ ਸਾਰੀ ਉਮਰ ਕਿਵੇ ਕੱਢੇਗੀ? " ਇੱਕ ਹੋਰ ਔਰਤ ਨੇ ਕਿਹਾ, " ਗੱਲ ਤਾਂ ਸਿਆਂਣੀ ਹੈ। ਇਹਦੇ ਵਾਂਗ ਮੇਰਾ ਵੀ ਪਤੀ ਮਰ ਗਿਆ ਸੀ। ਹੁਣ ਤੱਕ ਠੇਡੇ ਖਾਂਦੀ ਫਿਰ ਰਹੀ ਹਾਂ। ਬੱਚੇ ਵੀ ਸਾਥ ਛੱਡ ਗਏ। ਹੁਣ ਕੱਲੀ ਕੋਠੜੀ ਵਿੱਚ ਰਹਿੰਦੀ ਹਾਂ। ਰੱਬ ਕਰੇ ਇਸ ਦੇ ਬੱਚੇ ਪਤੀ ਮਰਨ ਪਿਛੋਂ ਸੇਵਾ ਕਰਨ। " ਕਈ ਇੱਕਠੀਆਂ ਅਵਾਜ਼ਾਂ ਆਈਆਂ, " ਕੁੜੇ ਸੋਚ ਕੇ ਗੱਲ ਕਰੀਦੀ ਹੈ। ਇਹ ਤਾਂ ਜੁਆਕਾਂ ਦਾ ਛੜਾ ਤਾਇਆ ਮਰਿਆ ਹੈ। ਹੋਰ ਨਾਂ ਮਰੇ ਦੀਆਂ ਬਹੁਤੀਆਂ ਸਿਫ਼ਤਾਂ ਕਰਕੇ, ਅੱਗਲਿਆਂ ਤੋਂ ਝੱਟਾ ਪਾਟ ਲਿਉ। " ਸਾਰੀਆਂ ਔਰਤਾਂ ਵਿੱਚ ਘੁਸਰ-ਮੁਸਰ ਹੋਣ ਲੱਗ ਗਈ। ਦੱਸ ਤਾਂ ਦੇਣਾ ਸੀ, " ਇਹ ਸਕਾ ਕੁੜਮ ਨਹੀਂ ਮਰਿਆ, ਕੁੜਮ ਦਾ ਭਾਈ ਮਾਰਿਆ ਹੈ। ਸਿਆਪੇ ਵਾਲੀਆਂ ਨੂੰ ਇੱਕਠਾ ਕਰ ਲਿਆ। ਦੱਸਿਆ ਨਹੀਂ ਕਿਸ ਦਾ ਸਿਆਪਾ ਕਰਨਾਂ ਹੈ। "
ਬੰਤੇ ਕੇ ਵੀ ਦੋ ਮਰਗਾ ਹੋ ਗਈਆਂ ਸਨ। ਗੁਆਂਢੀਂਆਂ ਦਾ ਕਾਲਾ ਮਰ ਗਿਆ ਸੀ। ਰਿਸ਼ਤੇਦਾਰੀ ਵਿੱਚ ਕਿਸੇ ਦੀ ਨਵ ਜੰਮੀ ਕੁੜੀ ਹੋ ਕੇ ਮਰ ਗਈ ਸੀ। ਬੰਤੇ ਦੀ ਮਾਂ ਰਿਸ਼ਤੇਦਾਰੀ ਵਿੱਚ ਚਲੀ ਗਈ। ਬੰਤੇ ਨੂੰ ਗੁਆਂਢੀਂਆਂ ਦੇ ਕਾਲੇ ਦਾ ਅਫ਼ਸੋਸ ਕਰਨ ਭੇਜ ਦਿੱਤਾ ਸੀ। ਕਾਲਾ ਵੀ ਕੁੱਝ ਦਿਨਾਂ ਦਾ ਸੀ। ਮੱਸਿਆ ਦੀ ਕਲੀ ਰਾਤ ਨੂੰ ਹੋਇਆ ਸੀ। ਉਸ ਦਾ ਨਾਂਮ ਕਾਲਾਂ ਤਾਂ ਰੱਖ ਲਿਆ। ਕਿਤੇ ਲੋਕ ਹੌਉਂਕਾ ਨਾਂ ਲੈ ਲੈਣ। ਮੱਸਿਆ ਦੀ ਕਲੀ ਰਾਤ ਨੂੰ ਗੋਰਾ ਚਿੱਟਾ ਮੁੰਡਾ ਕਿਵੇ ਹੋ ਗਿਆ? ਜਿਉਂ ਹੀ ਬੰਤਾ ਗੁਆਂਢੀਂਆਂ ਦੇ ਘਰ ਗਿਆ। ਉਨਾਂ ਦੀ ਵੱਡੀ ਬੇਬੇ ਉਸ ਕੋਲ ਬੈਠ ਗਈ। ਬੇਬੇ ਨੇ ਕਾਲੇ ਨੂੰ ਪੁੱਛਿਆ, " ਘਰ ਸਾਰੇ ਰਾਜ਼ੀ ਖੁਸ਼ੀ ਹਨ। ਤੇਰੀ ਮਾਂ ਨਹੀਂ ਆਈ। " ਬੰਤੇ ਨੇ ਕਿਹਾ, " ਮਾਂ ਰਿਸ਼ਤੇਦਾਰੀ ਵਿੱਚ ਗਈ ਹੈ। ਕਾਲੇ ਵਾਂਗ ਉਥੇ ਵੀ ਕੁੜੀ ਮਰ ਗਈ। ਠੰਡ ਲੱਗ ਗਈ। " ਬੇਬੇ ਨੇ ਕਿਹਾ, " ਹਾਂ ਭਾਈ, ਕਾਲੇ ਦਾ ਤਾਂ ਪਤਾ ਹੀ ਨਹੀਂ ਲੱਗਾ। ਬਿਮਾਰ ਵੀ ਨਹੀਂ ਹੋਇਆ। " ਬੰਤੇ ਨੇ ਕਿਹਾ," ਨਜ਼ਰ ਲਗਉਣ ਵਾਲੇ ਮਾੜੀ ਨਜ਼ਰ ਲਗਾ ਹੀ ਦਿੰਦੇ ਹਨ। ਨਾਂਮ ਵੀ ਕਾਲਾਂ ਰਖਿਆ। ਨਜ਼ਰ ਤਾਂ ਪੱਥਰਾਂ ਨੂੰ ਫਾੜ ਦਿੰਦੀ ਹੈ। " ਬੇਬੇ ਨੇ ਕਿਹਾ, " ਉਸ ਨੇ ਇੰਨੀ ਕੁ ਲਿਖਾਈ ਸੀ। ਉਸ ਦੀ ਮਾਂ ਹੁਣ ਆਲਾ-ਦੁਆਲਾ ਦੇਖਦੀ ਹੈ। ਮੇਰੇ ਵੱਲ ਬਹੁਤ ਤਿਉਂ ਨਾਲ ਝਾਕਦੀ ਹੈ। ਮੈਂ ਉਸ ਨੂੰ ਕਾਲਾ ਕਿਥੋਂ ਲਿਆ ਦਿਆ। " ਬੰਤੇ ਨੇ ਕਿਹਾ," ਉਦਾ ਤਾਂ ਸੁਣਿਆ ਹੈ। ਬਥੇਰਾ ਗੋਰਾ ਚਿੱਟਾ ਸੀ। ਨਾਂਮ ਤਾਂ ਕੋਈ ਵੀ ਹੋਇਆ। ਕਿਹੜਾਂ ਨਾਂਮ ਉਤੇ ਕੋਈ ਜਾਂਦਾ ਹੈ। " ਬੇਬੇ ਨੇ ਕਿਹਾ, " ਕਾਲਾ ਤਾਂ ਆਪਣੀ ਮਾਂ ਵਰਗਾ ਹੀ ਕਾਲਾ ਸ਼ਾਹ ਸੀ। ਬੱਸ ਇੱਕ ਮੱਥੇ ਥੁਤੇ ਫੁੱਲ ਸੀ। ਮੈਂ ਤਾਂ ਇੱਕ ਥੱਣ ਪੂਰਾ ਉਸ ਨੂੰ ਦੁੱਧ ਦਾ ਛੱਡ ਦਿੰਦੀ ਸੀ। ਬੱਚਿਆਂ ਦਾ ਪਿਉ ਕਹਿੰਦਾ ਸੀ," ਪੱਠਿਆਂ ਵਾਲੀ ਰੇੜੀ ਨੂੰ ਜੋੜਨਾਂ ਹੈ। ਛੇਤੀ ਤੱਕੜਾ ਹੋ ਜਾਵੇ। " ਉਹ ਤਾਂ ਦਿਨਾਂ ਵਿੱਚ ਹੀ ਗਿੱਠ ਉਚਾ ਹੋ ਗਿਆ ਸੀ। " ਬੰਤਾਂ ਤਾਂ ਆਲਾ ਦੁਆਲਾ ਦੇਖਣ ਲੱਗ ਗਿਆ। ਬੰਤੇ ਨੇ ਕਿਹਾ, " ਬੇਬੇ ਇਹਦਾ ਨਾਂਮ ਕਾਲਾਂ ਕਿਉਂ ਰੱਖਿਆਂ ਸੀ। " ਬੇਬੇ ਨੇ ਕਿਹਾ, " ਮੇਰਾ ਪੋਤਾ ਕਾਲਾ ਤੇ ਮੱਝ ਦਾ ਕੱਟਾ ਮੱਸਿਆ ਦੀ ਕਲੀ ਰਾਤ ਨੂੰ ਇਕਠੇ ਜੰਮੇ ਸੀ। ਦੋਂਨਾਂ ਦਾ ਨਾਂਮ ਇਕੋ ਰੱਖ ਦਿੱਤਾ। " ਕਾਲਾ ਰੱਬ-ਰੱਬ ਕਰਦਾ ਘਰ ਆ ਗਿਆ। ਉਸ ਨੇ ਸ਼ੁਕਰ ਕੀਤਾ। ਹੋਰ ਕੋਈ ਪੁੱਠੀ ਸਿੱਧੀ ਗੱਲ ਮੂੰਹ ਵਿਚੋਂ ਨਹੀ ਨਿੱਕਲੀ। ਬੇਬੇ ਨੂੰ ਪੱਤਾ ਨਹੀਂ ਲੱਗਾ। ਮੈਂ ਤਾਂ ਉਸ ਦੇ ਪੋਤੇ ਦਾ ਅਫ਼ਸੋਸ ਕਰ ਆਇਆ ਹਾਂ। ਬੰਤੇ ਦੀ ਮਾਂ ਨਵ ਜੰਮੀ ਕੁੜੀ ਮਰੀ ਦੇ ਘਰ ਪਹੁੰਚ ਗਈ ਸੀ। ਦੂਰੋਂ ਹੀ ਰੋਂਣ ਲੱਗ ਗਈ। ਘਰ ਵਾਲਿਆਂ ਨੇ ਉਸ ਨੂੰ ਹੌਉਂਕੇ ਲੈਂਦੀ ਨੂੰ ਫੜ ਕੇ ਬੈਠਾਇਆ। ਪਾਣੀ ਪੀਣ ਨੂੰ ਦਿੱਤਾ। ਉਹ ਕੰਭ ਰਹੀ ਸੀ। ਇਕ ਬਾਹਰ ਠੰਡ ਬਹੁਤ ਸੀ। ਉਸ ਨੇ ਦੱਸਿਆ ," ਕਿਸੇ ਰਾਹੀਂ ਛੋਟੀ ਕੁੜੀ ਦੇ ਮਰਨ ਦਾ ਪਤਾ ਲੱਗਾ। ਬਹੁਤ ਮਾੜਾ ਹੋਇਆ। " ਕੁੜੀ ਦੀ ਦਾਦੀ ਦੁੱਖੀ ਅਵਾਜ਼ ਵਿੱਚ ਬੋਲੀ," ਕੀ ਹੋਇਆ ਜੇ ਇੱਕ ਮਰ ਗਈ? ਇਹ ਚਾਰ ਹੋਰ ਵਿਹੜੇ ਵਿੱਚ ਫਿਰਦੀਆਂ ਹਨ। " ਬੰਤੇ ਦੀ ਮਾਂ ਨੇ ਕਿਹਾ, " ਹਰ ਬੱਚਾ ਆਪਣੇ ਲੇਖ ਲਿਖਾ ਕੇ ਲਿਉਂਦਾ ਹੈ। ਉਹ ਵੀ ਵਿਚੇ ਪਲ ਜਾਂਣੀ ਸੀ। ਦਿੱਤੀ ਸੀ ਤਾਂ ਰੱਬ ਉਸ ਨੂੰ ਉਮਰ ਲਗਾ ਦਿੰਦਾ। " ਇਸ ਬਾਰ ਕੁੜੀ ਦੀ ਮਾਂ, ਜਾਣੀਦੀ ਬੰਤੇ ਦੀ ਸਕੀ ਭੂਆ ਬੋਲ ਪਈ," ਭਰਜਾਈ ਤੈਨੂੰ ਬਹੁਤ ਚੰਗਾ ਲੱਗਾ। ਮੇਰੇ ਕੁੜੀ ਹੋਈ, ਬੁਰਾ ਲੱਗਾ, ਉਹ ਮਰ ਗਈ। ਤੂੰ ਬੰਤੇ ਨੂੰ ਵਿਆਹ ਲੈ। ਰੱਬ ਕਰੇ ਉਸ ਦੇ ਕੁੜੀਆਂ ਹੀ ਜੰਮਣ। " ਬੰਤੇ ਦੀ ਮਾਂ ਨੇ ਕਿਹਾ, " ਸਾਰੇ ਰੱਬ ਦੇ ਜੀਅ ਹਨ। ਕੁੱਝ ਵੀ ਹੋਇਆ। ਸਾਨੂੰ ਜਿਉਂਦੇ ਜੀਅ ਦੀ ਕਦਰ ਕਰਨੀ ਚਾਹੀਦੀ ਹੈ। ਜੇ ਮਰ ਗਿਆ ਹੈ। ਮਰੇ ਦੀ ਖੁਸ਼ੀ ਨਹੀਂ ਕਰਨੀ ਚਾਹੀਦੀ। ਨਾਂ ਹੀ ਵੱਡਾ ਕਰਨਾਂ ਚਾਹੀਦਾ ਹੈ। ਪਤਾ ਨਹੀਂ ਆਪਣੇ ਉਤੇ ਕਿਹੋ-ਜਿਹਾ ਸਮਾਂ ਆਉਣਾਂ ਹੈ। ਆਪਣੀ ਮੌਤ ਯਾਦ ਰੱਖੀਏ। ਹੋਰਾਂ ਦਾ ਮਰਨ ਪਿਛੋਂ ਤਮਾਸ਼ਾਂ ਹੀ ਨਾਂ ਦੇਖਦੇ ਰਹੀਏ। ਮਰੇ ਦੇ ਸਿਫ਼ਤਾਂ ਦੇ ਪੁੱਲ ਬੰਨਦੇ ਰਹੀਏ। "

Comments

Popular Posts