ਫਾਂਸੀ ਦੀ ਸਜ਼ਾ ਦੇ ਕੇ ਕਨੂੰਨ ਵੀ ਜ਼ੁਲਮ ਕਰਦਾ ਹੈ
-ਸਤਵਿੰਦਰ ਕੌਰ ਸੱਤੀ ( ਕੈਲਗਰੀ )-

ਕਿਸੇ ਵੀ ਸਜਾ ਨਾਲ ਬੰਦਾ ਢੀਠ ਬੱਣਦਾ ਹੈ। ਕਿਸੇ ਨੂੰ ਧੁੱਪੇ ਖੜ੍ਹਾ ਕੇ, ਰੋਟੀ ਨਾਂ ਦੇ ਕੇ, ਸੌਣ ਨਾਂ ਦੇ ਕੇ, ਉਸ ਦੇ ਪਰਿਵਾਰ ਨਾਲੋਂ ਤੋੜ ਕੇ ਉਸ ਨੂੰ ਆਪਣੇ ਖਿਲਫ਼ ਪੱਕਾ ਕਰ ਰਹੇ ਹੋ। ਆਪਣਾਂ ਦੁਸ਼ਮੱਣ ਖੜ੍ਹਾ ਕਰ ਰਹੇ ਹੋ। ਸ਼ਾਂਤੀ ਰੱਖਣ ਲਈ ਨਰਮੀ ਦਾ ਰਸਤਾ ਚੁਣਨਾਂ ਚਾਹੀਦਾ ਹੈ। ਕਿਸੇ ਨੂੰ ਮੁਆਫ਼ੀ ਕਰ ਦੇਣਾਂ, ਉਸ ਨੂੰ ਪਿਆਰ ਦੇਣਾਂ। ਦੋਸਤ ਪੈਦਾ ਕਰਦਾ ਹੈ। ਦੋਸਤੀ ਭਾਵਨਾਂ ਹੀ ਚੰਗਾ ਸਮਾਜ ਬਣਾ ਸਕਦੀ ਹੈ। ਕਿਸੇ ਫਾਂਸੀ ਦੀ ਸਜ਼ਾ ਦੇਣ ਨਾਲ ਕੀ ਹਾਂਸਲ ਹੁੰਦਾ ਹੈ? ਫਾਂਸੀ ਦੀ ਸਜ਼ਾ ਦੇ ਕੇ ਕਨੂੰਨ ਵੀ ਜ਼ੁਲਮ ਕਰਦਾ ਹੈ। ਲੋਕ ਕਨੂੰਨ ਅਦਾਲਤਾਂ, ਜੱਜ, ਵਕੀਲਾਂ ਦਾ ਆਸਰਾ ਤਾ ਲੈਂਦੇ ਹਾਂ। ਕੋਈ ਸਹੀ ਨਤੀਜ਼ਾ ਫ਼ੈਸਲਾ ਕੀਤਾ ਜਾਵੇ। ਇਨਸਾਫ਼ ਮਿਲ ਸਕੇ। ਪਰ ਉਥੇ ਵੀ ਕਨੂੰਨ ਦੇ ਅਦਾਲਤਾਂ ਵਿੱਚ ਅੱਖਾਂ ਉਤੇ ਪੱਟੀ ਹੀ ਬੰਨੀ ਹੁੰਦੀ ਹੈ। ਤੱਕੜਾ ਬੰਦਾ ਪੈਸੇ ਦੇ ਨਾਲ ਸਬ ਕੁੱਝ ਖ੍ਰੀਦ ਲੈਂਦਾ ਹੈ। ਝੂਠੀਆਂ ਗੱਲਾਂ ਉਤੇ ਜ਼ਕੀਨ ਕਰ ਲਿਆ ਜਾਂਦਾ ਹੈ। ਸਰੀਫ਼ ਬੰਦਾ ਤਾਂ ਕਨੂੰਨ ਅਦਾਲਤਾਂ, ਜੱਜ, ਵਕੀਲਾਂ ਤੋਂ ਡਰਦਾ ਉਥੇ ਤੱਕ ਜਾਂਣਾਂ ਹੀ ਨਹੀਂ ਚਹੁੰਦਾ ਹੈ। ਸਰੀਫ਼ ਬੰਦੇ ਨੁਕਸਾਨ ਸਹਿ ਲੈਂਦੇ ਹਨ। ਕੀ ਕਨੂੰਨ ਅਦਾਲਤਾਂ ਇਹ ਆਮ ਗਰੀਬ ਬੰਦੇ ਦੇ ਰਾਖੇ ਹਨ? ਤਾਂ ਫਿਰ ਉਥੋਂ ਆਮ ਗਰੀਬ ਬੰਦਾ ਡਰਦਾ ਕਿਉਂ ਹੈ? ਕਿਉਂ ਬੇਗੁਨਾਹਾਂ ਨੂੰ ਸਜ਼ਾ ਦਿੰਦੇ ਹਨ? ਆਮ ਬੰਦਾ ਕੁੱਝ ਵੀ ਦੇ, ਲੈ ਕੇ, ਭੁਗਤ ਕੇ ਉਥੋਂ ਆਪਣੀ ਜਾਨ ਛੁਡਾਉਣਾਂ ਚਹੁੰਦਾ ਹੈ। ਜਿਥੇ ਫਿਰਆਦ ਸੁਣੀ ਜਾਂਦੀ ਹੈ। ਉਸ ਨੂੰ ਤਾਂ ਲੋਕ ਮੱਥੇ ਟੇਕਦੇ ਹਨ। ਫਿਰ ਉਸ ਬਾਰੇ ਸੋਚਣਾਂ ਵੀ ਕਿਉਂ ਮੌਤ ਵਰਗਾ ਲੱਗਦਾ ਹੈ? ਕਿਸੇ ਨੂੰ ਕਨੂੰਨ ਦੇ ਦਰ ਉਤੇ, ਅਦਾਲਤਾਂ ਵਿੱਚ ਜਾਂਦੇ ਦੇਖ ਕੇ ਵੀ ਲੋਕ ਮਾੜਾ ਬੰਦਾ ਸਮਝਦੇ ਹਨ। ਇਨਸਾਫ਼ ਵਾਲੀ ਥਾਂ ਦੀ ਤਾਂ ਮਨਾਂ ਵਿੱਚ ਇੱਜ਼ਤ ਹੋਣੀ ਚਾਹੀਦੀ ਹੈ। ਡਰ ਤੇ ਖੌਫਖ ਕਿਉਂ ਲੱਗਦਾ ਹੈ? ਕਈ ਬਾਰ ਕਨੂੰਨ ਵੀ ਜ਼ੁਲਮ ਕਰਦਾ ਹੈ।
ਆਪਾ ਸਾਰੇ ਇਨਸਾਨ ਹੋਣ ਦੇ ਨਾਤੇ ਹੀ ਕਨੂੰਨ ਦੇ ਜ਼ੁਲਮ ਤੋਂ ਹਿੰਮਤ ਕਰਕੇ ਕਿਸੇ ਦੀ ਜਾਨ ਬੱਚਾ ਵੀ ਸਕਦੇ ਹਾਂ। ਫਾਂਸੀ ਦੀ ਸਜ਼ਾ ਦੇਣ ਦੇ ਖ਼ਿਲਾਫ ਜੋ ਵੀ ਹੋ ਸਕਦਾ ਹੈ ਕਰੀਏ। ਜੰਨਤਾ, ਮੀਡੀਆ, ਕਨੂੰਨ ਕੋਲ ਫਿਰਆਦ ਕਰਕੇ, ਸ਼ਇਦ ਫਾਂਸੀ ਦੀ ਸਜਾ ਵਾਲੇ ਬੰਦੇ ਨੂੰ ਬੱਚਾ ਸਕਦੇ ਹਨ। ਕਾਤਲ ਬੰਦੇ ਨੂੰ ਹੋਰ ਵੀ ਕਿਵੇਂ ਸੁਧਾਰਿਆ ਜਾ ਸਕਦਾ ਹੈ। ਕਿਸੇ ਨੂੰ ਕਤਲ ਦੇ ਬਦਲੇ ਮਾਰ ਦੇਣਾਂ ਕੀ ਇਹ ਬੰਦਿਆਂ ਦਾ ਕੰਮ ਹੈ? ਜਾਂ ਜਲਾਦਾ ਦਾ ਕੰਮ ਹੈ। ਲੋਕ ਫਾਂਸੀ ਦੇਣ ਵਾਲੇ ਨੂੰ ਜਲਾਦ ਕਹਿੰਦੇ ਹਨ। ਕਾਤਲ ਤੇ ਜਲਾਦ ਵਿੱਚ ਕੀ ਫ਼ਰਕ ਹੈ। ਮੀਡੀਆ ਅਵਾਜ਼ ਪੁਰ ਜੋਰ ਨਾਲ ਉਠਾਏ ਤਾਂ ਫਾਂਸੀ ਦਾ ਫ਼ੈਸਾਲਾ, ਉਮਰ ਕੈਦ ਦੀ ਸਜਾ ਕਮਾਈ ਕਰਕੇ ਦੇਣ ਵਿੱਚ ਬੱਦਲਾ ਸਕਦਾ ਹੈ। ਮੀਡੀਆ ਦੁਨੀਆਂ ਨੂੰ ਜਾਗਰਤ ਕਰ ਰਿਹਾ ਹੈ। ਮੀਡੀਏ ਨੂੰ ਹਰ ਬੰਦਾ ਸੁੱਣਦਾ ਹੈ। ਕਨੂੰਨ ਕੈਦੀਆਂ ਨਾਲ ਨਰਮੀ ਵਰਤੇ ਤਾਂ ਫਾਂਸੀ ਰੁੱਕ ਸਕਦੀ ਹੈ। ਜਰੂਰ ਸਾਰੇ ਕੋਸ਼ਸ਼ ਕਰੀਏ। ਇੱਕ ਦੇ ਮਰਨ ਨਾਲ ਘਾਟਾ ਤਾ ਨਹੀਂ ਪੈਣ ਲੱਗਾ। ਪਰ ਕਿਸੇ ਦੀ ਜਾਨ ਕੱਢ ਲੈਣੀ, ਗਰਦਨ ਝੱਟਕਾ ਦੇਣੀ, ਕੀ ਇਹ ਇਨਸਾਫ਼ ਹੈ? ਬਹੁਤ ਲੋਕਾਂ ਨੂੰ ਅੱਜ ਤੱਕ ਫਾਂਸੀ ਦੀ ਸਜਾਂ ਸੁਣਾਈ ਗਈ ਹੈ। ਕਨੂੰਨ ਵੀ ਤਾਂ ਬੰਦਿਆਂ ਨਾਲ ਧੱਕ ਕਰਦਾ ਹੈ। ਜੋ ਕੰਮ ਰੱਬ ਦੇ ਹੱਥ ਬੱਸ ਹੈ ਉਹ ਕਨੂੰਨ ਕਰ ਰਿਹਾ ਹੈ। ਜੇ ਬੰਦੇ ਬਦਲੇ ਬੰਦਾ ਮਾਰਨ ਨਾਲ ਸ਼ਾਂਤੀ ਬਹਾਲ ਹੋ ਜਾਂਦੀ। ਕਨੂੰਨ ਕਾਸ ਲਈ ਬਣਾਏ ਹਨ। ਜੇ ਬੰਦੇ ਬਦਲੇ ਬੰਦਾ ਮਾਰਨਾਂ ਸੀ। ਉਹ ਤਾਂ ਲੋਕ ਆਪ ਹੀ ਕਰ ਲੈਂਦੇ ਹਨ। ਕਨੂੰਨ ਅਦਾਲਤਾਂ, ਜੱਜ, ਵਕੀਲਾਂ ਨੂੰ ਕਾਸਨੂੰ ਪੈਸੇ ਝੋਕਣੇ ਸੀ? ਕੀ ਇਹ ਬੰਦੇ ਮਾਰਨ ਨੂੰ ਰੱਬ ਵਾਂਗ ਤਾਂ ਪੂਜੇ ਜਾਂਦੇ ਹਨ? ਕਨੂੰਨ ਦੀ ਆੜ ਵਿੱਚ ਕਿਸੇ ਨਾਗਰਿਕ ਨੂੰ ਫਾਂਸੀ ਦੀ ਸਜਾਂ ਦੇ ਦੇਣੀ, ਕਿਥੋ ਦਾ ਇਨਸਾਫ਼ ਹੈ? ਕਿਸੇ ਨਾਗਰਿਕ ਨੂੰ ਫਾਂਸੀ ਦੀ ਸਜਾਂ ਖ਼ਬਰ ਪੜ੍ਹੀਦੀ, ਸੁਣੀਦੀ ਹੈ। ਬਹੁਤ ਦੁੱਖ ਹੁੰਦਾ ਹੈ। ਅਨਪੜ੍ਹਤਾਂ ਤੇ ਤਾਨਾਸ਼ਾਹੀ ਦਾ ਸਬੂਤ ਹੈ। ਇਸਦੇ ਬਦਲੇ ਹੋਰ ਸਜਾਂ ਵੀ ਦਿੱਤੀ ਜਾਂ ਸਕਦੀ ਹੈ। ਉਹ ਜਿAੁਂਦੇ ਰਹਿ ਕੇ ਮਰਨ ਵਾਲੇ ਪਰਿਵਾਰਾ ਨੂੰ ਕਮਾਂ ਕੇ ਵੀ ਦੇ ਸਕਦੇ ਹਨ। ਫਾਂਸੀ ਦੇਣ ਨਾਲ ਸਰਕਾਰ ਤੇ ਕੌਮ ਕਾਤਲ ਦੇ ਪਰਿਵਾਰਾ ਦਾ ਕੀ ਸਵਰਨ ਵਾਲਾ ਹੈ? ਫਾਂਸੀ ਦੀ ਸਜਾਂ ਭੁਗਤਣ ਵਾਲੇ ਨਾਲ ਜੁੜੇ ਪਰਿਵਾਰਾ ਦੇ ਸੀਨੇ ਵਲੂਉਂਦਰੇ ਜਾਣਗੇ। ਪਤਨੀ, ਬੱਚੇ, ਭੈਣ-ਭਰਾਂ, ਮਾਂਪੇ ਜਿਉਂਦੀਆਂ ਲਾਸ਼ਾ ਬਣ ਜਾਣਗੇ। ਬਾਕੀ ਕਸਰ ਆਲੇ-ਦੁਆਲੇ ਦੇ ਲੋਕ ਪੂਰੀ ਕਰ ਦਿੰਦੇ ਹਨ। ਘਰ ਵਾਲਿਆਂ ਦਾ ਤਾਹਨੇ ਮਾਰਕੇ, ਜਿਉਣਾਂ ਦੁਬਰ ਕਰ ਦਿੰਦੇ ਹਨ। ਫਿਰ ਗੌਰਮਿੰਟ ਫਾਂਸੀ ਚੜੇ ਪਰਿਵਾਰਾ ਤੋਂ ਕੀ ਉਮੀਦ ਰੱਖੂਗੀ? ਇਸ ਤਰ੍ਹਾਂ ਧੱਕਾਸ਼ਾਂਹੀ ਨਾਲ ਸਮਾਜ ਨਹੀਂ ਬਦਲਦੇ। ਤਬਾਹੀ ਆਉਂਦੀ ਹੈ। ਲੋਕ ਤਾਂ ਬੇਨਤੀ ਹੀ ਕਰ ਸਕਦੇ ਹਨ। ਸਰਕਾਰ ਅੱਗੇ ਪਹਿਲਾਂ ਕਿਹੜਾ ਕਿਸੇ ਦਾ ਜ਼ੋਰ ਚੱਲਿਆ ਹੈ। ਬੱਚਿਆਂ ਨੂੰ ਮਸਾ ਜੁਵਾਨ ਕੀਤਾ ਜਾਂਦਾ ਹੈ। ਜਵਾਨ ਹੋਣ ਤੇ ਆਸਾ ਕੀਤੀਆਂ ਜਾਂਦੀਆਂ ਹਨ। ਨੌਜੁਵਾਨ ਤੋਂ ਕਮਾਈ ਦੀ ਆਸ ਕੀਤੀ ਜਾਂਦੀ ਹੈ। ਪਰਿਵਾਰ ਅੱਗੇ ਵੱਧਣ ਦੀਆਂ ਸੁੱਖਾਂ ਸੁੱਖੀਆਂ ਜਾਂਦੀਆਂ ਹਨ। ਜਵਾਨ ਪੁੱਤ ਮਰਨ ਦਾ ਕੋਈ ਸੁਪਨਾ ਵੀ ਨਹੀਂ ਦੇਖਣਾ ਚਹੁੰਦਾ। ਹਰ ਸਰਕਾਰ ਨਰਮੀ ਵਰਤ ਕੇ ਕੁੱਝ ਖੱਟ ਸਕਦੀ ਹੈ। ਦੋਸ਼ੀਆਂ ਕੋਲੋ ਸਾਰੀ ਉਮਰ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਮਾਈ ਦਾ ਹਿੱਸਾ ਦੁਆ ਸਕਦੀ। ਹਾਹਾਕਾਰ ਤੋਂ ਵਗੈਰ ਬੰਦੇ ਨੂੰ ਫਾਂਸੀ ਦੇਣ ਨਾਲ ਖੱਟਣ ਨੂੰ ਕੁੱਝ ਨਹੀਂ। ਬੰਦੇ ਨੂੰ ਫਾਂਸੀ ਦਿਤੇ ਜਾਣਾਂ, ਕਿਥਂੋ ਦਾ ਇਨਸਾਫ਼ ਹੈ? ਜਾਂ ਕੋਈ ਨਿਜ਼ੀ ਮਾਮਲਾ ਹੁੰਦਾ ਹੋਵੇਗਾ? ਹਰ ਕੇਸ ਉਤੇ ਗੋਰ ਜ਼ਰੂਰ ਕੀਤੀ ਜਾ ਸਕਦੀ ਹੈ। ਹੁਣ ਤੱਕ ਕਤਲ ਕੀਤੇ, ਮਰੇ ਬੰਦਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦੇ ਹਾਂ। ਰੱਬ ਸਾਰਿਆਂ ਵਿੱਚ ਦਇਆ ਦਾ ਦਾਨ ਬਖ਼ਸ਼ੇ।

Comments

Popular Posts