ਸ੍ਰੀ
ਗੁਰੂ ਗ੍ਰੰਥਿ ਸਾਹਿਬ Page 34 of 1430

1389
ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ

Sabadh Manniai Gur Paaeeai Vichahu Aap Gavaae ||

सबदि
मंनिऐ गुरु पाईऐ विचहु आपु गवाइ

ਸ਼ਬਦ
ਨੂੰ ਮੰਨ ਪੜ੍ਹ ਲਿਖ ਕੇ ਗੁਰੂ ਮਿਲਦਾ ਹੈ ਆਪਣੇ ਆਪ ਨੂੰ ਮੁਕਾ ਕੇ, ਸੁਆਰਥ ਛੱਡ ਕੇ
With faith in the Shabad, the Guru is found, and selfishness is eradicated from within.

1390
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ

Anadhin Bhagath Karae Sadaa Saachae Kee Liv Laae ||

अनदिनु
भगति करे सदा साचे की लिव लाइ

ਦਿਨਰਾਤ
ਪ੍ਰਭੂ ਦੀ ਯਾਦ ਵਿੱਚ ਜੁੜਨ ਨਾਲ ਹਰ ਸਮੇਂ ਸੱਚੇ ਰੱਬ ਨਾਲ ਮਨ ਜੁੜੀਏ
Night and day, worship the True Lord with devotion and love forever.

1391
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ੧੯੫੨

Naam Padhaarathh Man Vasiaa Naanak Sehaj Samaae ||4||19||52||

नामु
पदारथु मनि वसिआ नानक सहजि समाइ ॥४॥१९॥५२॥

ਨਾਂਮ ਦਾ ਭੰਡਾਰ ਜੀਵ ਦੇ ਮਨ-ਚਿਤ ਵਿੱਚ ਹੈ ਨਾਨਕ ਜੀ ਦੱਸਦੇ ਹਨ, ਮਨ ਵਿਚ ਸਦਾ ਧਿਆਨ ਧਰਨ ਨਾਲ ਆਪੇ ਆ ਮਿਲਦਾ ਹੈ
||4||19||52||
The Treasure of the Naam abides in the mind; O Nanak, in the poise of perfect balance, merge into the Lord. ||4||19||52||

1392
ਸਿਰੀਰਾਗੁ ਮਹਲਾ

Sireeraag Mehalaa 3 ||

सिरीरागु
महला

S
ਸਰੀ ਰਾਗ, ਤੀਜੀ ਪਾਤਸ਼ਾਹੀ3 ||

iree Raag, Third Mehl:
3 ||

1393
ਜਿਨੀ ਪੁਰਖੀ ਸਤਗੁਰੁ ਸੇਵਿਓ ਸੇ ਦੁਖੀਏ ਜੁਗ ਚਾਰਿ

Jinee Purakhee Sathagur N Saeviou Sae Dhukheeeae Jug Chaar ||

जिनी
पुरखी सतगुरु सेविओ से दुखीए जुग चारि

ਜਿਨ੍ਹਾਂ
ਜੀਵਾਂ ਨੇ ਸਤਿਗੁਰੂ ਮਨ ਵਿੱਚ ਹੁੰਦਿਆਂ ਹੋਇਆਂ ਜੱਪਿਆ ਨਹੀਂ ਹੈ। ਉਹ ਚਾਰੇ ਜੁਗਾ ਵਿੱਚ ਹੀ ਦੁੱਖੀ ਹੁੰਦੇ ਹਨ
Those who do not serve the True Guru shall be miserable throughout the four ages.

1394
ਘਰਿ ਹੋਦਾ ਪੁਰਖੁ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ

Ghar Hodhaa Purakh N Pashhaaniaa Abhimaan Muthae Ahankaar ||

घरि
होदा पुरखु पछाणिआ अभिमानि मुठे अहंकारि

ਜੀਵ ਨੇ ਮਨ
ਵਿਚੋਂ ਉਸ ਰੱਬ ਨੂੰ, ਸਤਿਗੁਰੂ ਮਨ ਵਿੱਚ ਹੁੰਦਿਆਂ ਨਹੀਂ ਲੱਭਿਆ ਹੈਂਕੜ ਹੰਕਾਰ ਵਿੱਚ ਰੁਝੇ ਹਨ
The Primal Being is within their own home, but they do not recognize Him. They||

Cursed by the True Guru, they wander around the world begging, until they are exhausted.

1395
ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ

Sathaguroo Kiaa Fittakiaa Mang Thhakae Sansaar

सतगुरू किआ फिटकिआ मंगि थके संसारि

ਸਤਗੁਰੂ
ਦਾ ਦੁਰਕਾਰਿਆ ਦੁਨੀਆ ਤੋ ਮੰਗ ਕੇ ਥੱਕ ਜਾਂਦਾ ਹੈ
are plundered by their egotistical pride and arrogance.

1396
ਸਚਾ ਸਬਦੁ ਸੇਵਿਓ ਸਭਿ ਕਾਜ ਸਵਾਰਣਹਾਰੁ

Sachaa Sabadh N Saeviou Sabh Kaaj Savaaranehaar ||1||

सचा
सबदु सेविओ सभि काज सवारणहारु ॥१॥

ਸੱਚਾ
ਰੱਬ ਸਾ ਨਾਂਮ ਯਾਦ ਨਹੀਂ ਕੀਤਾ ਜੋ ਸਾਰੇ ਕੰਮਾਂ ਨੂੰ ਠੀਕ ਕਰਦਾ ਹੈ
They do not serve the True Word of the Shabad, which is the solution to all of their problems. ||1||

1397
ਮਨ ਮੇਰੇ ਸਦਾ ਹਰਿ ਵੇਖੁ ਹਦੂਰਿ

Man Maerae Sadhaa Har Vaekh Hadhoor ||

मन
मेरे सदा हरि वेखु हदूरि

ਮਨ
ਤੂੰ ਹਰੀ ਰੱਬ ਨੂੰ ਸਾਰਾ ਸਮਾਂ, ਸਦਾ ਨੇੜੇ, ਆਪਣੇ ਅੰਦਰ ਦੇਖ
O my mind, see the Lord ever close at hand.

1398
ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ਰਹਾਉ

Janam Maran Dhukh Pareharai Sabadh Rehiaa Bharapoor ||1|| Rehaao ||

जनम
मरन दुखु परहरै सबदि रहिआ भरपूरि ॥१॥ रहाउ

ਜਨਮ ਮਰਨ ਦੁੱਖ ਦਾ ਦੂਰ ਕਰ ਦੇਵੇਗਾ ਸਬਦ ਨਾਲ ਹਰ ਇੱਛਾ ਪੂਰੀ ਹੋਵੇਗੀ
||1|| ਰਹਾਉ ||

He shall remove the pains of death and rebirth; the Word of the Shabad shall fill you to overflowing. ||1||Pause||

1399
ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ

Sach Salaahan Sae Sachae Sachaa Naam Adhhaar ||

सचु
सलाहनि से सचे सचा नामु अधारु

ਸੱਚ
ਨੂੰ ਉਹੀ ਜੱਪਦੇ ਹਨ ਜਿੰਨਾਂ ਨੂੰ ਉਸ ਸੱਚੇ ਰੱਬ ਨਾਲ ਸੱਚਾ ਆਸਰਾ ਮਿਲਦਾ ਹੈ
Those who praise the True One are true; the True Name is their Support.

1400
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ

Sachee Kaar Kamaavanee Sachae Naal Piaar ||

सची
कार कमावणी सचे नालि पिआरु

ਸੱਚੀ
ਕਮਾਈ ਕਰਨ ਨਾਲ ਸੱਚੇ ਨਾਲ ਪਿਆਰ ਹੋ ਜਾਂਦਾ ਹੈ
They act truthfully, in love with the True Lord.

1401
ਸਚਾ ਸਾਹੁ ਵਰਤਦਾ ਕੋਇ ਮੇਟਣਹਾਰੁ

Sachaa Saahu Varathadhaa Koe N Maettanehaar ||

सचा
साहु वरतदा कोइ मेटणहारु

ਸੱਚਾ
ਰੱਬ ਹਰ ਥਾਂ ਹੈ ਕੋਈ ਨਹੀਂ ਲਿਖਿਆ ਮੇਟ ਸਕਦਾ
The True King has written His Order, which no one can erase.

1402
ਮਨਮੁਖ ਮਹਲੁ ਪਾਇਨੀ ਕੂੜਿ ਮੁਠੇ ਕੂੜਿਆਰ

Manamukh Mehal N Paaeinee Koorr Muthae Koorriaar ||2||

मनमुख
महलु पाइनी कूड़ि मुठे कूड़िआर ॥२॥

ਮਨਮੁਖ ਰੱਬ ਦਾ ਟਿਕਾਣਾ ਨਹੀਂ ਲੱਭ ਸਕਦੇ ਉਹ ਝੂਠੇ ਕੰਮਾਂ ਪਿਛੇ ਫਿਰਦੇ ਹਨ
||2||

The self-willed manmukhs do not obtain the Mansion of the Lord's Presence. The false are plundered by falsehood. ||2||

1403
ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ

Houmai Karathaa Jag Muaa Gur Bin Ghor Andhhaar ||

हउमै
करता जगु मुआ गुर बिनु घोर अंधारु

ਹਉਮੈ
ਵਿੱਚ ਜੱਗ ਮਰ ਜਾਦਾ ਹੈ ਗੁਰੂ ਬਿੰਨਾਂ ਦੁਨੀਆਂ ਦੇ ਹਨੇਰੇ ਵਿੱਚ ਰਸਤਾ ਨਹੀਂ ਦਿਸਦਾ
Engrossed in egotism, the world perishes. Without the Guru, there is utter darkness.

1404
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ

Maaeiaa Mohi Visaariaa Sukhadhaathaa Dhaathaar ||

माइआ
मोहि विसारिआ सुखदाता दातारु

ਦੁਨੀਆ
ਦਾਰੀ ਵਿੱਚ ਰਹਿੰਦੇ ਨੇ। ਰੱਬ ਨੂੰ ਚੇਤੇ ਕਰਨਾ ਛੱਡ ਦਿੱਤਾ
In emotional attachment to Maya, they have forgotten the Great Giver, the Giver of Peace.

1405
ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ

Sathagur Saevehi Thaa Oubarehi Sach Rakhehi Our Dhhaar ||

सतगुरु
सेवहि ता उबरहि सचु रखहि उर धारि

ਸਤਿਗੁਰੁ
ਚੇਤੇ ਕਰਨ ਨਾਲ ਜਨਮ ਸਫ਼ਲਾ ਹੈ। ਵਿਕਾਰਾਂ ਤੋਂ ਉਪਰ ਉਠ ਜਾਂਦੇ ਹਨ। ਸੱਚੇ ਨੂੰ ਮਨ ਵਿਚ ਚੇਤੇ ਕਰ
Those who serve the True Guru are saved; they keep the True One enshrined in their hearts.

1406
ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ

Kirapaa Thae Har Paaeeai Sach Sabadh Veechaar ||3||

किरपा
ते हरि पाईऐ सचि सबदि वीचारि ॥३॥

ਮੇਹਰ ਨਾਲ ਰੱਬ ਮਿਲਦਾ ਹੈ ਸੱਚਾ ਸ਼ਬਦ ਦੀ ਵਿਆਖਿਆ ਕਰ
||3||
By His Grace, we find the Lord, and reflect on the True Word of the Shabad. ||3||

1407
ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ

Sathagur Saev Man Niramalaa Houmai Thaj Vikaar ||

सतगुरु
सेवि मनु निरमला हउमै तजि विकार

ਸਤਿਗੁਰੁ
ਨੂੰ ਚੇਤੇ ਕਰਕੇ ਮਨ ਨੂੰ ਸੁੱਧ ਕਰ ਵਿਕਾਰਾ ਤੋਂ ਰੋਕ
Serving the True Guru, the mind becomes immaculate and pure; egotism and corruption are discarded.

1408
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ

Aap Shhodd Jeevath Marai Gur Kai Sabadh Veechaar ||

आपु
छोडि जीवत मरै गुर कै सबदि वीचार

ਆਪ
ਨੂੰ ਗੁਆ ਕੇ ਜਿਉਦੇ ਮਰਕੇ, ਸ਼ਬਦਾਂ ਦੇ ਬਿਚਾਰ ਵੱਲ ਧਿਆਨ ਦੇ
So abandon your selfishness, and remain dead while yet alive. Contemplate the Word of the Guru's Shabad.

1409
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ

Dhhandhhaa Dhhaavath Rehi Geae Laagaa Saach Piaar ||

धंधा
धावत रहि गए लागा साचि पिआरु

ਦੁਨੀਆਂ
ਦੇ ਕੰਮ ਛੁੱਟ ਗਏ ਹਨ। ਰੱਬ ਦਾ ਦਿਲ ਨੂੰ ਪਿਆਰ ਹੋ ਗਿਆ
The pursuit of worldly affairs comes to an end, when you embrace love for the True One.

1410
ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ

Sach Rathae Mukh Oujalae Thith Saachai Dharabaar ||4||

सचि
रते मुख उजले तितु साचै दरबारि ॥४॥

ਉਸ ਰੱਬ ਦੇ ਕੋਲੇ ਸੱਚ ਨਾਲ ਭਿਜੇ ਮੁੱਖ ਨਿਖਰੇ ਹੁੰਦੇ ਹਨਉਸ ਰੱਬ ਦੇ ਸੱਚੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ।
||4||
Those who are attuned to Truth-their faces are radiant in the Court of the True Lord. ||4||

1411
ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ

Sathagur Purakh N Manniou Sabadh N Lago Piaar ||

सतगुरु
पुरखु मंनिओ सबदि लगो पिआरु

ਜਿੰਨ੍ਹਾਂ
ਨੇ ਸਤਗੁਰੂ ਪ੍ਰਭੂ ਨਹੀਂ ਯਾਦ ਕੀਤਾ ਸ਼ਬਦ ਨਾਲ ਪਿਆਰ ਨਹੀਂ ਹੋਇਆ
Those who do not have faith in the Primal Being, the True Guru, and who do not enshrine love for the Shabad

1412
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ

Eisanaan Dhaan Jaethaa Karehi Dhoojai Bhaae Khuaar ||

इसनानु
दानु जेता करहि दूजै भाइ खुआरु

ਉਹ
ਤੀਰਥਾਂ ਤੇ ਨਹਾ ਕੇ ਦਾਨੀ ਬਣ ਕੇ ਫਿਰ ਵੀ ਹੋਰੀ ਕੰਮੀ ਲੱਗੇ ਹੋਣ ਨਾਲ ਭੱਟਕਦੇ ਹਨ
They take their cleansing baths, and give to charity again and again, but they are ultimately consumed by their love of duality.

1413
ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ

Har Jeeo Aapanee Kirapaa Karae Thaa Laagai Naam Piaar ||

हरि
जीउ आपणी क्रिपा करे ता लागै नाम पिआरु

ਰੱਬ
ਜੀ ਮੇਹਰ ਕਰੇ ਤਾਂ ਨਾਂਮ ਨਾਲ ਸੁਰਤੀ ਪਿਆਰ ਕਰ ਸਕਦੀ ਹੈ
When the Dear Lord Himself grants His Grace, they are inspired to love the Naam.

1414
ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ੨੦੫੩

Naanak Naam Samaal Thoo Gur Kai Haeth Apaar ||5||20||53||

नानक
नामु समालि तू गुर कै हेति अपारि ॥५॥२०॥५३॥

ਨਾਨਕ ਨਾਂਮ ਨੂੰ ਯਾਦ ਕਰਕੇ ਗੁਰੂ ਨਾਲ ਪਿਆਰ ਬਣਾਂ ਸਕਦਾ ਹੈ
||5||20||53||
O Nanak, immerse yourself in the Naam, through the Infinite Love of the Guru. ||5||20||53||

1415
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||

Siree Raag, Third Mehl:
3 ||

1416
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ

Kis Ho Saevee Kiaa Jap Karee Sathagur Pooshho Jaae ||

किसु
हउ सेवी किआ जपु करी सतगुर पूछउ जाइ

ਕਿਸ
ਨੂੰ ਮੈਂ ਯਾਦ ਕਰਾਂ, ਕਿਆ ਚੇਤੇ ਕਰਾਂ, ਸਤਗੁਰ ਕੋਲ ਜਾ ਕੇ ਪੱਤਾ ਕਰ
Whom shall I serve? What shall I chant? I will go and ask the Guru.

1417
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ

Sathagur Kaa Bhaanaa Mann Lee Vichahu Aap Gavaae ||

सतगुर
का भाणा मंनि लई विचहु आपु गवाइ

ਸਤਿਗੁਰ
ਦਾ ਹੁਕਮ ਲੈਕੇ ਆਪ ਨੂੰ ਜੀਵਤ ਮਾਰ ਕੇ ਕੀਤੀ ਜਾਂਦੀ ਹੈ
I will accept the Will of the True Guru, and eradicate selfishness from within.

1418
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ

Eaehaa Saevaa Chaakaree Naam Vasai Man Aae ||

एहा
सेवा चाकरी नामु वसै मनि आइ

ਇਸ
ਤਰ੍ਹਾਂ ਸੇਵਾ ਟਹਿਲ ਕਰਕੇ ਨਾਂਮ ਚਿਤ ਵੱਸਦਾ ਹੈ
By this work and service, the Naam shall come to dwell within my mind.

1419
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ

Naamai Hee Thae Sukh Paaeeai Sachai Sabadh Suhaae ||1||

नामै
ही ते सुखु पाईऐ सचै सबदि सुहाइ ॥१॥

ਨਾਂਮ ਨਾਲ ਸਾਰੇ ਅੰਨਦ ਮਿਲਦੇ ਨੇ ਸੱਚੇ ਸ਼ਬਦ ਨਾਲ ਰੱਤਿਆ ਜਾਦਾ ਹੈ
||1||
Through the Naam, peace is obtained; I am adorned and embellished by the True Word of the Shabad. ||1||

1420
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ

Man Maerae Anadhin Jaag Har Chaeth ||

मन
मेरे अनदिनु जागु हरि चेति

ਮੇਰੇ
ਮਨ ਦਿਨ ਰਾਤ ਚੁਕੰਨਾਂ ਹੋਕੇ ਹਰੀ ਨੂੰ ਜੱਪ ਕਰ।
O my mind, remain awake and aware night and day, and think of the Lord.

1421
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ਰਹਾਉ

Aapanee Khaethee Rakh Lai Koonj Parraigee Khaeth ||1|| Rehaao ||

आपणी
खेती रखि लै कूंज पड़ैगी खेति ॥१॥ रहाउ

ਨਾਮ ਦੀ ਕੰਮਾਈ ਕਰਕੇ ਸੰਭਾਲ ਲੈ ਮੌਤ ਜਮ ਨੇ ਝੱੜਪ ਮਾਰਨੀ ਹੈ
||1|| ਰਹਾਉ||

Protect your crops, or else the birds shall descend on your farm. ||1||Pause||

1422
ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ

Man Keeaa Eishhaa Pooreeaa Sabadh Rehiaa Bharapoor ||

मन
कीआ इछा पूरीआ सबदि रहिआ भरपूरि

ਮਨ
ਦੀਆ ਮੁਰਾਦਾ ਮਿਲਦੀਆ ਹਨ ਸ਼ਬਦ ਨਾਲ ਹਰ ਚੀਜਾਂ ਦੇ ਭੰਡਾਰ ਮਿਲਣਗੇ
The desires of the mind are fulfilled, when one is filled to overflowing with the Shabad.

1423
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ

Bhai Bhaae Bhagath Karehi Dhin Raathee Har Jeeo Vaekhai Sadhaa Hadhoor ||

भै
भाइ भगति करहि दिनु राती हरि जीउ वेखै सदा हदूरि

ਮਨ
ਵਿੱਚ ਡਰ ਤੇ ਪਿਆਰ ਨਾਲ ਦਿਨ ਰਾਤ ਰੱਬ ਨਾਲ ਜੀਅ ਲਾਉਣ ਨਾਲ ਉਹ ਪਿਆਰਾ ਰੱਬ ਸਦਾ ਨੇੜੇ ਦਿਸਦਾ ਹੈ
One who fears, loves, and is devoted to the Dear Lord day and night, sees Him always close at hand.

1424
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ

Sachai Sabadh Sadhaa Man Raathaa Bhram Gaeiaa Sareerahu Dhoor ||

सचै
सबदि सदा मनु राता भ्रमु गइआ सरीरहु दूरि

ਮਨ
ਵਿੱਚ ਸਚੈ ਦਾ ਪਿਆਰ ਰੱਚਿਆ ਹੈ ਵਹਿਮ ਦੇਹ ਵਿਚੋਂ ਚਲਾ ਗਿਆ ਹੈ
Doubt runs far away from the bodies of those, whose minds remain forever attuned to the True Word of the Shabad.

1425
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ

Niramal Saahib Paaeiaa Saachaa Gunee Geheer ||2||

निरमलु
साहिबु पाइआ साचा गुणी गहीरु ॥२॥

ਪਵਿੱਤਰ ਮਾਲਕ ਮਿਲਿਆ ਸਾਚਾ ਗੁਣਾ ਦਾ ਭੰਡਾਰ ਹੈ
||2||

The Immaculate Lord and Master is found. He is True; He is the Ocean of Excellence. ||2||

1426
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ

Jo Jaagae Sae Oubarae Soothae Geae Muhaae ||

जो
जागे से उबरे सूते गए मुहाइ

ਜੋ
ਜੀਵ ਰੱਬ ਦੇ ਲੜ ਲੱਗੇ ਜੀਵਤ ਨੇ ਗਿਆਨ ਬਿੰਨਾਂ ਮਰਿਆ ਵਰਗੇ ਨੇ
Those who remain awake and aware are saved, while those who sleep are plundered.

1427
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ

Sachaa Sabadh N Pashhaaniou Supanaa Gaeiaa Vihaae ||

सचा
सबदु पछाणिओ सुपना गइआ विहाइ

ਸੱਚਾ
ਸ਼ਬਦ ਜਾਣਿਆ ਨਹੀਂ ਦੁਨੀਆਂ ਦਾ ਸੁਪਨਾ ਮੁਕ ਗਿਆ
They do not recognize the True Word of the Shabad, and like a dream, their lives fade away.

1428
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ

Sunnjae Ghar Kaa Paahunaa Jio Aaeiaa Thio Jaae ||

सुंञे
घर का पाहुणा जिउ आइआ तिउ जाइ

ਜਿਵੇਂ
ਖਾਲੀ ਘਰ ਦਾ ਪਰਾਹੁਣਾਂ ਵਾਪਸ ਭੂਖਾ ਹੀ ਮੁੜ ਜਾਂਦਾ ਹੈ ਹੇ ਜੀਵ ਜੇ ਮਨ ਵਿੱਚ ਰੱਬ ਦੀ ਝੱਲਕ ਨਹੀਂ ਹੈ। ਤੂੰ ਦੁਨੀਆਂ ਤੇ ਕੁੱਝ ਨਹੀਂ ਖੱਟਦਾ
Like guests in a deserted house, they leave just exactly as they have come.

 

ਸ੍ਰੀ ਗੁਰੂ ਗ੍ਰੰਥਿ ਸਾਹਿਬ
Page 35 of 1430

1429
ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ

Manamukh Janam Birathhaa Gaeiaa Kiaa Muhu Dhaesee Jaae ||3||

मनमुख
जनमु बिरथा गइआ किआ मुहु देसी जाइ ॥३॥

ਸਾਰਾ ਜਨਮ ਵਿਕਾਰਾ ਵਿੱਚ ਨਿਭਾ ਦਿੱਤਾ ਕਿਹੜਾ ਮੂੰਹ ਦਰਗਾਹ ਵਿੱਚ ਲੈ ਕੇ ਜਾਣਾ ਹੈ
? ||3||

The life of the self-willed manmukh passes uselessly. What face will he show when he passes beyond? ||3||

1430
ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ

Sabh Kishh Aapae Aap Hai Houmai Vich Kehan N Jaae ||

सभ
किछु आपे आपि है हउमै विचि कहनु जाइ

ਸਾਰਾ
ਕੁੱਝ ਵਿੱਚ ਭਗਵਾਨ ਆਪ ਹੈ ਹੰਕਾਂਰ ਕਰਕੇ ਜੀਵ ਰੱਬ ਦਾ ਉਪਮਾਂ ਨਹੀਂ ਕਹਿੰਦਾ
God Himself is everything; those who are in their ego cannot even speak of this.

1431
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ

Gur Kai Sabadh Pashhaaneeai Dhukh Houmai Vichahu Gavaae ||

गुर
कै सबदि पछाणीऐ दुखु हउमै विचहु गवाइ

ਗੁਰੂ
ਦੇ ਸ਼ਬਦ ਨੂੰ ਜਾਣ ਲਈਏ ਦੁੱਖ ਤੇ ਹੰਕਾਂਰ ਹਉਮੈ ਦੂਰ ਹੋ ਜਾਦੇ ਹਨ
Through the Word of the Guru's Shabad, He is realized, and the pain of egotism is eradicated from within.

1432
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ

Sathagur Saevan Aapanaa Ho Thin Kai Laago Paae ||

सतगुरु
सेवनि आपणा हउ तिन कै लागउ पाइ

ਜੋ
ਜਿਵ ਆਪਣੇ ਮਾਲਕ-ਰੱਬ ਨੂੰ ਯਾਦ ਕਰਦੇ ਨੇ, ਮੈ ਤਿਨਾਂ ਦੇ ਪੈਰਾ ਹੇਠ ਰੁਲ ਜਾਵਾਂ
I fall at the feet of those who serve their True Guru.

1433
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ੨੧੫੪

Naanak Dhar Sachai Sachiaar Hehi Ho Thin Balihaarai Jaao ||4||21||54||

नानक
दरि सचै सचिआर हहि हउ तिन बलिहारै जाउ ॥४॥२१॥५४॥

ਨਾਨਕ ਨਾਂਮ ਦੇ ਦੁਆਲੇ ਜੋ ਸੱਚੇ ਸੂਜਵਾਨ ਪਿਆਰੇ ਨੇ ਮੈਂ ਤਿਨਾਂ ਦੇ ਸਦਕੇ-ਵਾਰੇ ਜਾਦਾ ਹਾਂ
||4||21||54||
O Nanak, I am a sacrifice to those who are found to be true in the True Court. ||4||21||54||

1434
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||

Siree Raag, Third Mehl:
3 ||

1435
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ

Jae Vaelaa Vakhath Veechaareeai Thaa Kith Vaelaa Bhagath Hoe ||

ਜੇ ਸਮਾਂ ਵਕਤ ਹੀ ਦੇਖਦੇ ਰਹੇ। ਕਿਹੜੇ ਚੰਗਾਂ ਹੈ? ਜੇ
ਸ਼ਾਮ ਸਵੇਰ ਅੱਧੀ ਰਾਤ ਹੀ ਦੇਖਦੇ ਰਹੇ ਫਿਰ ਰੱਬ ਨੂੰ ਮਨਾਉਣ ਦਾ ਕੀ ਸਮਾਂ ਠੀਕ ਹੈ? ਉਹੀ ਸਮਾਂ ਭਲਾ ਹੈ। ਜਦੋਂ ਮਾਲਕ ਨਾਲ ਪਿਆਰ ਬੱਣਦਾ ਹੈ।
जे वेला वखतु वीचारीऐ ता कितु वेला भगति होइ

Consider the time and the moment-when should we worship the Lord?

1436
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ

Anadhin Naamae Rathiaa Sachae Sachee Soe ||

अनदिनु
नामे रतिआ सचे सची सोइ

ਦਿਨ
ਰਾਤ ਪ੍ਰਭੂ ਦੇ ਨਾਂਮ ਰਾਮ-ਰਾਮ ਨਾਲ ਰੰਗ ਕੇ ਗਾਉਂਦੇ ਰਹਿੱਣ ਨਾਲ ਸੱਚੇ ਨੂੰ ਮਿਲਣ ਲਈ ਸੱਚੀ ਭਗਤੀ ਕਰਕੇ ਰੱਬ ਵਰਗਾ ਬਣਜਾ।
Night and day, one who is attuned to the Name of the True Lord is true.

1437
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ

Eik Thil Piaaraa Visarai Bhagath Kinaehee Hoe ||

इकु
तिलु पिआरा विसरै भगति किनेही होइ

ਇੱਕ
ਭੋਰਾ ਸਮੇਂ ਲਈ ਰੱਬ ਭੁਲ ਗਏ ਇਹ ਭਗਤੀ ਨਹੀਂ ਹੈ। ਪਿਆਰੇ ਨੂੰ ਚੇਤੇ ਵਿੱਚ ਰੱਖ।
If someone forgets the Beloved Lord, even for an instant, what sort of devotion is that?

1438
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ

Man Than Seethal Saach Sio Saas N Birathhaa Koe ||1||

मनु
तनु सीतलु साच सिउ सासु बिरथा कोइ ॥१॥

ਮਨ ਸਰੀਰ ਅੰਨਦ ਸੱਚੇ ਨਾਲ, ਹਰ ਸਾਹ ਨਾਲ, ਸੰਗ ਕਰਨ ਨਾਲ ਹੁੰਦਾ ਹੈ ਕੋਈ ਸਾਹ ਪ੍ਰੀਤਮ ਤੋਂ ਦੂਰ ਰਹਿਕੇ ਨਾ
ਆਵੇ। ਦੁਨਆਵੀ ਪ੍ਰੇਮੀ ਵਾਂਗ ਉਸ ਨੂੰ ਿਪਆਰ ਕਰੀਏ। ਜਿਸ ਦੀ ਕਿਰਪਾ ਨਾਲ ਅਸੀਂ ਪੈਦਾ ਹੋਏ ਹਾਂ। ਖਾ,ਪੀ, ਹੰਢਾਂ ਰਹੇ ਹਾਂ।||1||

One whose mind and body are cooled and soothed by the True Lord-no breath of his is wasted. ||1||

1439
ਮੇਰੇ ਮਨ ਹਰਿ ਕਾ ਨਾਮੁ ਧਿਆਇ

Maerae Man Har Kaa Naam Dhhiaae ||

मेरे
मन हरि का नामु धिआइ

ਮੇਰੇ
ਮਨ ਰੱਬ ਦਾ ਨਾਂਮ ਅੱਲਾ, ਰਾਮ, ਸਤਿਨਾਂਮ ਨੂੰ ਹਿਰਦੇ ਵਿੱਚ ਚੇਤੇ ਰੱਖ
O my mind, meditate on the Name of the Lord.

1440
ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ਰਹਾਉ

Saachee Bhagath Thaa Thheeai Jaa Har Vasai Man Aae ||1|| Rehaao ||

साची
भगति ता थीऐ जा हरि वसै मनि आइ ॥१॥ रहाउ

ਸੱਚੀ ਭਗਤੀ ਤਾਂ ਹੁੰਦੀ ਹੈਹਰੀ ਮਨ ਘਰ
ਅੰਦਰ ਕਰ ਜਾਦਾ||1|| ਰਹਾਉ ||

True devotional worship is performed when the Lord comes to dwell in the mind. ||1||Pause||

1441
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ

Sehajae Khaethee Raaheeai Sach Naam Beej Paae ||

सहजे
खेती राहीऐ सचु नामु बीजु पाइ

ਅਰਾਮ
ਨਾਲ, ਨਿਸੱਲ ਅਡੋਲ ਹੋ ਕੇ ਮਨ ਅੰਦਰ ਰੱਬ ਦੀ ਯਾਦ ਵਿਚ ਸੱਚ ਨਾਂਮ ਦਾ ਬੀਜ ਪਈਏ
With intuitive ease, cultivate your farm, and plant the Seed of the True Name.

1442
ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ

Khaethee Janmee Agalee Manooaa Rajaa Sehaj Subhaae ||

खेती
जमी अगली मनूआ रजा सहजि सुभाइ

ਰੱਬ
ਨਾਂਮ ਦੀ ਖੇਤੀ-ਭਗਤੀ ਪੈਦਾ ਹੋਣ ਨਾਲ, ਮਨ ਆਪਣੇ ਆਪ ਨਾਲ ਆਪੇ ਟਿਕਾਣੇ, ਅੰਨਦ ਵਿੱਚ ਗਿਆ
The seedlings have sprouted luxuriantly, and with intuitive ease, the mind is satisfied.

1443
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ

Gur Kaa Sabadh Anmrith Hai Jith Peethai Thikh Jaae ||

गुर
का सबदु अम्रितु है जितु पीतै तिख जाइ

ਗੁਰੂ
ਦਾ ਨਾਂਮ ਸ਼ਬਦ ਮਿੱਠਾਂ ਰਸ ਹੈ ਜਿਸ ਨੇ ਪੀਤਾ ਪਿਆਸ ਬੁੱਝ ਜਾਂਦੀ ਹੈ
The Word of the Guru's Shabad is Ambrosial Nectar; drinking it in, thirst is quenched.

1444
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ

Eihu Man Saachaa Sach Rathaa Sachae Rehiaa Samaae ||2||

इहु
मनु साचा सचि रता सचे रहिआ समाइ ॥२॥

ਇਹ ਮਨ ਸੱਚੇ ਰੱਬ ਨਾਲ ਮਿਲ ਕੇ ਉਸ ਵਰਗਾ, ਸੱਚੇ ਵਰਗਾ ਹੋ ਗਿਆ
||2||

This true mind is attuned to Truth, and it remains permeated with the True One. ||2||

1445
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ

Aakhan Vaekhan Bolanaa Sabadhae Rehiaa Samaae ||

आखणु
वेखणु बोलणा सबदे रहिआ समाइ

ਕਹਿਣ
ਵੇਖਣ ਲੱਗੇ ਰੱਬ ਨੂੰ ਦੇਖਦੇ ਹਨ। ਬੋਲਣ ਲਗਿਆ ਮਨ ਵਿੱਚ ਸ਼ਬਦ ਦਾ ਪਿਆਰ ਰਹਿੰਦਾ ਹੈ। ਹਰ ਬੋਲ ਰੱਬ ਵਰਗਾ ਹੀ ਸਬ ਦਿਸਦਾ ਹੈ
In speaking, in seeing and in words, remain immersed in the Shabad.

1446
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ

Baanee Vajee Chahu Jugee Sacho Sach Sunaae ||

बाणी
वजी चहु जुगी सचो सचु सुणाइ

ਬਾਣੀ ਸਣਾਉਣ
ਗਾਉਣ ਵਾਲੇ ਵੀ, ਬਾਣੀ ਸਾਰੀ ਦੁਨੀਆਂ ਚਾਰਾਂ ਜੁਗਾ ਵਿੱਚ ਮੰਨੇ ਜਾਂਦੇ ਹਨ। ਬਾਣੀ ਸੱਚੋ ਸੱਚ ਮੰਨੀ ਜਾਦੀ ਹੈ। ਹਰ ਥਾਂ ਉਤੇ ਸਦਾ ਲਈ ਬਾਣੀ ਅੱਟਲ ਸੱਚਾਈ ਹੈ।
The Word of the Guru's Bani vibrates throughout the four ages. As Truth, it teaches Truth.

1447
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ

Houmai Maeraa Rehi Gaeiaa Sachai Laeiaa Milaae ||

हउमै
मेरा रहि गइआ सचै लइआ मिलाइ

ਹਉਮੈ
ਹੰਕਾਂਰ ਮੇਰਾ ਮੁੱਕ ਗਿਆ ਰੱਬ ਨੇ ਆਪਣੇ ਨਾਲ ਮਿਲਾ ਲਿਆ

Egotism and possessiveness are eliminated, and the True One absorbs them into Himself.

1448
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ

Thin Ko Mehal Hadhoor Hai Jo Sach Rehae Liv Laae ||3||

तिन
कउ महलु हदूरि है जो सचि रहे लिव लाइ ॥३॥

ਉਨ੍ਹਾਂ
ਨੂੰ ਰੱਬ ਦਾ ਘਰ ਦਿਸ ਪਿਆ ਹੈ। ਜਿਸ ਸੱਚੇ ਨਾਲ ਪਿਆਰੀ ਪ੍ਰੀਤੀ ਹੈ
Those who remain lovingly absorbed in the True One see the Mansion of His Presence close at hand. ||3||

1449
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ

Nadharee Naam Dhhiaaeeai Vin Karamaa Paaeiaa N Jaae ||

नदरी
नामु धिआईऐ विणु करमा पाइआ जाइ

ਪ੍ਰਭੂ ਦੀ ਦਿਆ ਦੀ ਨਜ਼ਰ, ਕਿਰਪਾ
ਨਾਲ ਨਾਂਮ ਜੱਪ ਹੁੰਦਾ ਹੈ ਬਿੰਨਾਂ ਲੇਖਾਂ ਤੋਂ ਪਾਇਆ ਨਹੀਂ ਜਾਦਾ
By His Grace, we meditate on the Naam, the Name of the Lord. Without His Mercy, it cannot be obtained.

1450
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ

Anadhin Naamae Rathiaa Dhukh Bikhiaa Vichahu Jaae ||

अनदिनु
नामे रतिआ दुखु बिखिआ विचहु जाइ

ਜੀਵ ਦੇ ਦਿਨ-ਰਾਤ
ਨਾਂਮ ਨਾਲ ਭਿਜੇ ਹੋਏ ਵਿਚੋ ਦੁੱਖ ਦਾ ਦਰਦ ਹੱਟ ਜਾਂਦਾ ਹੈ
Night and day, remain attuned to the Naam, and the pain of corruption shall be dispelled from within.

1452
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ੨੨੫੫

Naanak Sabadh Milaavarraa Naamae Naam Samaae ||4||22||55||

नानक
सबदि मिलावड़ा नामे नामि समाइ ॥४॥२२॥५५॥

ਨਾਨਕ
ਨਾਂਮ ਸ਼ਬਦ ਰੱਬ ਨਾਲ ਨਾਂਮ ਮਿਲ ਕੇ, ਰੱਬ ਨਾਲ ਮਿਲਾਪ ਹੋ ਜਾਦਾ ਹੈ। ਉਸ ਰੱਬ ਨੂੰ ਬਾਰ-ਬਾਰ ਉਸ ਦਾ ਨਾਂਮ ਲੈ ਕੇ ਬਲਾਉਣ ਨਾਲ, ਮਨ ਵਿਚੋਂ ਜਾਗ ਕੇ , ਆ ਕੇ ਜੀਵ ਵਿੱਚ ਆਪਣਾਂ ਰੂਪ ਦਿਖਾ ਦਿੰਦਾ ਹਨ।
O Nanak, merging with the Shabad through the Name, one is immersed in the Name. ||4||22||55||

1453
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||

Siree Raag, Third Mehl:
3 ||

454
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ

Aapanaa Bho Thin Paaeioun Jin Gur Kaa Sabadh Beechaar ||

आपणा
भउ तिन पाइओनु जिन गुर का सबदु बीचारि

ਆਪਦਾ
ਪਿਆਰ ਰੱਬ ਤਿਨਾਂ ਨੂੰ ਦਿੰਦਾ ਹੈ ਜੋ ਗੁਰੂ ਸ਼ਬਦ ਦੀ ਵਿਆਖਿਆ ਕਰਦੇ ਹਨ। ਹੋੱਬ ਦੇ ਰਸਤੇ ਉਤੇ ਹੋਰਾਂ ਲੋਕਾਂ ਨੂੰ ਤੁਰਨ ਲਈ ਕਹਿੰਦੇ ਹਨ।
Those who contemplate the Word of the Guru's Shabad are filled with the Fear of God.

1455
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ

Sathasangathee Sadhaa Mil Rehae Sachae Kae Gun Saar ||

सतसंगती
सदा मिलि रहे सचे के गुण सारि

ਸੱਚੇ
ਦੇ ਸੰਗ ਨਾਲ ਜੁੜੇ ਹੋਕੇ, ਸਦਾ ਰੱਬ ਦੇ ਗੁਣਾਂ ਦੇ ਗੀਤ ਗਈਏ
They remain forever merged with the Sat Sangat, the True Congregation; they dwell upon the Glories of the True One.

1456
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ

Dhubidhhaa Mail Chukaaeean Har Raakhiaa Our Dhhaar ||

दुबिधा
मैलु चुकाईअनु हरि राखिआ उर धारि

ਦੁਬਿਦਾ-ਦੂਹਰੀ ਸੋਚ,
ਦੁਨੀਆਂ ਦਾਰੀ ਦੀ ਦਲ ਦਲ ਦੂਰ ਹੁੰਦੀ ਹੈ ਜਦੋ ਰੱਬ ਦਿਲ ਵਿਚ ਪ੍ਰਕਾਸ਼ ਹੁੰਦਾ ਹੈ
They cast off the filth of their mental duality, and they keep the Lord enshrined in their hearts.

1457
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ

Sachee Baanee Sach Man Sachae Naal Piaar ||1||

सची
बाणी सचु मनि सचे नालि पिआरु ॥१॥

ਸੱਚੀ ਬਾਣੀ ਦੇ ਸ਼ਬਦਾ ਨਾਲ ਸੱਚਾ, ਸੁੱਧ ਮਨ ਹੋ ਜਾਣ ਨਾਲ, ਸੱਚੇ ਰੱਬ ਨਾਲ ਪਿਆਰ ਹੋ ਜਾਂਦਾ ਹੈ
||1||

True is their speech, and true are their minds. They are in love with the True One. ||1||

1458
ਮਨ ਮੇਰੇ ਹਉਮੈ ਮੈਲੁ ਭਰ ਨਾਲਿ

Man Maerae Houmai Mail Bhar Naal ||

मन
मेरे हउमै मैलु भर नालि

ਮਨ
ਮੇਰੇ ਹਉਮੇ-ਹੰਕਾਂਰ ਵਿਕਾਰਾ ਨਾਲ ਇੱਕਠੇ ਕਰਕੇ ਫੁਲਿਆ ਫਿਰਦਾ ਹੈ
O my mind, you are filled with the filth of egotism.

1459
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ਰਹਾਉ

Har Niramal Sadhaa Sohanaa Sabadh Savaaranehaar ||1|| Rehaao ||

हरि
निरमलु सदा सोहणा सबदि सवारणहारु ॥१॥ रहाउ

ਸੱਚਾ ਰੱਬ ਉਜਲ ਸਦਾ ਸੋਹਣਾ ਸ਼ਬਦ-ਅੱਖਰਾਂ ਨਾਲ ਮੇਰਾ ਅਧਾਰ ਕਰਨ ਵਾਲਾ ਹੈ
||1|| ਰਹਾਉ ||


The Immaculate Lord is eternally Beautiful. We are adorned with the Word of the Shabad. ||1||Pause||

1460
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ

Sachai Sabadh Man Mohiaa Prabh Aapae Leae Milaae ||

सचै
सबदि मनु मोहिआ प्रभि आपे लए मिलाइ

ਰੱਬ ਦੇ ਸੱਚੇ
ਸ਼ਬਦ, ਰੱਬੀ ਪ੍ਰੇਮ ਦੀਆਂ ਗੱਲਾਂ ਨੇ ਮੇਰਾ ਮਨ ਜਿੱਤ ਲਿਆ ਰੱਬ ਨੇ ਆਪੇ ਮਿਲਾਪ ਕਰ ਲਿਆ ਹੈ
God joins to Himself those whose minds are fascinated with the True Word of His Shabad.

1461
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ

Anadhin Naamae Rathiaa Jothee Joth Samaae ||

अनदिनु
नामे रतिआ जोती जोति समाइ

ਸੱਚੇ
ਦੇ ਪ੍ਰੇਮ ਨਾਲ ਦਿਨ ਰਾਤ ਰੰਗਿਆ ਹੈ ਮਨ ਨਾਲ ਰੱਬ ਦੀ ਰੂਹ ਮਿਲ ਗਈ ਹੈ
Night and day, they are attuned to the Naam, and their light is absorbed into the Light.

1462
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ

Jothee Hoo Prabh Jaapadhaa Bin Sathagur Boojh N Paae ||

जोती
हू प्रभु जापदा बिनु सतगुर बूझ पाइ

ਸੱਚੇ
ਦੀ ਤੇਜ਼ ਪ੍ਰਕਾਸ਼ ਰੋਸ਼ਨੀ ਹੈ। ਅੱਖਾਂ ਚੂਦਿਆ ਦੇਣ ਵਾਲੀ ਝੱਲਕ, ਭਾਗਾ ਨਾਲ, ਪੂਰੇ ਗੁਰੂ ਦੇ ਨਾਲ ਇਕ ਮਿਕ ਹੋਣ ਨਾਲ ਗੁਰਮੁੱਖ ਨੂੰ ਮਿਲਦੀ ਹੈ
Through His Light, God is revealed. Without the True Guru, understanding is not obtained.

1463
ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੭
Sri Raag Guru Amar Das

ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ

Jin Ko Poorab Likhiaa Sathagur Bhaettiaa Thin Aae ||2||

जिन
कउ पूरबि लिखिआ सतगुरु भेटिआ तिन आइ ॥२॥

ਸੱਚੇ ਪਤੀ ਮਾਲਕ ਦੀ ਪ੍ਰਪਤੀ ਜੀਵ ਨੂੰ ਪਿਛਲੇ ਚੰਗੇ ਜਨਮ ਦੇ ਕਿਸੇ ਚੰਗ੍ਹੇ ਕੰਮ ਕਰਨ ਨਾਲ ਮਿਲਦੀ ਹੈ। ਸਤਿਗੁਰ ਨਾਲ ਤਿਨਾਂ ਦਾ ਮਿਲਾਪ ਹੋ ਜਾਂਦਾ ਹੈ।
||2||
The True Guru comes to meet those who have such pre-ordained destiny. ||2||

1464
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ

Vin Naavai Sabh Ddumanee Dhoojai Bhaae Khuaae ||

विणु
नावै सभ डुमणी दूजै भाइ खुआइ

ਸੱਚੇ
ਦੇ ਨਾਂਮ ਤੋਂ ਬਿੰਨਾਂ ਜੀਵ ਹੋਰ ਪਾਸੇ, ਨਾਂ ਕੰਮ ਆਉਣ ਵਾਲੇ ਪਾਸੇ ਲੱਗ ਬਰਬਾਦ ਹੋ ਜਾਦਾ ਹੈ
Without the Name, all are miserable. In the love of duality, they are ruined.

1465
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ

This Bin Gharree N Jeevadhee Dhukhee Rain Vihaae ||

तिसु
बिनु घड़ी जीवदी दुखी रैणि विहाइ

ਰੱਬ ਤੋਂ ਬਗੈਰ ਭੋਰਾ ਸਮਾ, ਸੱਚੇ
ਬਿੰਨਾਂ ਘੜੀ ਵੀ ਵਿਛੜਾਂ ਰਾਤ ਦੁੱਖ ਰੋਂਦੀਂ ਕੱਢਦੀ ਹਾ
Without Him, I cannot survive even for an instant, and my life-night passes in anguish.

1466
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ

Bharam Bhulaanaa Andhhulaa Fir Fir Aavai Jaae ||

भरमि
भुलाणा अंधुला फिरि फिरि आवै जाइ

ਜੀਵ
ਦੁਨੀਆਂ ਦੇ ਸੁੱਖਾਂ ਦੇ ਵਹਿਮਾ ਦੇ ਵਿੱਚ, ਹਨੇਰੇ ਵਿੱਚ ਜਨਮ ਮਰਨ ਦੇ ਚੱਕਰ ਫਿਰਦਾ ਹੈ
Wandering in doubt, the spiritually blind come and go in reincarnation, over and over again.

1467
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ

Nadhar Karae Prabh Aapanee Aapae Leae Milaae ||3||

नदरि
करे प्रभु आपणी आपे लए मिलाइ ॥३॥

ਸੱਚਾ ਰੱਬ ਆਪਦੀ ਮੇਹਰ ਕਰ ਕੇ, ਆਪੇ ਆਪਣੇ ਵਿੱਚ ਮਿਲਾ ਲੈਂਦਾ ਹੈ
||3||

When God Himself bestows His Glance of Grace, He blends us into Himself. ||3||

Comments

Popular Posts