ਤਲਵਾਰਾਂ ਬਰੂਦ ਅੱਗੇ ਕੀ ਕਰਨਗੀਆਂ? ਹੋਰ ਕਿੰਨੇ ਪੁੱਤ ਮਰਾਵਾਉਣੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਜੱਥੇਦਾਰ ਸਾਹਿਬਾਨ ਜੀ ਤੇ ਸਾਰੀਆਂ ਸੰਗਤਾਂ ਦੇ ਉਧਮ ਨਾਲ ਫ਼ਾਂਸੀਂ ਦੀ ਸਜਾ ਟਲ ਗਈ ਹੈ। ਹੁਣ ਕੀ ਗੱਲ ਹੈ? ਹੁਣ ਕਿਉਂ ਨਹੀ, ਸਾਰੇ ਟਿੱਕ ਕੇ ਘਰੋਂ-ਘਰੀ ਬੈਠ ਜਾਂਦੇ? ਬਾਕੀ ਦੀ ਗੱਲ-ਬਾਤ ਤਾਂ ਬਿਚਾਰ ਵੰਡਾਦਰੇ ਨਾਲ ਪੂਰੀ ਹੋਣੀ ਹੈ। ਕੀ ਪਰਾਣੀਆਂ ਗੱਲਾਂ ਅੱਜ ਹੀ ਛੇੜਨੀਆਂ ਹਨ? ਇਹ ਸ਼ਰਾਰਤੀਆਂ ਦੀ ਚਾਲ ਹੈ। ਜੋ ਕਹਿੰਦੇ ਸੀ, " ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਜੱਥੇਦਾਰ ਸਾਹਿਬਾਨ ਜੀ ਕੁੱਝ ਨਹੀਂ ਕਰਨਗੇ? " ਸਬ ਕੁੱਝ ਸ਼ਾਂਤੀ ਨਾਲ ਹੋ ਗਿਆ ਸੀ। ਅਜੇ ਵੀ ਰੋਸ ਮਾਰਗ ਤੇ ਨੰਗੀਆਂ ਤਲਵਾਰਾ ਲਈ ਬਜ਼ਾਰਾਂ ਵਿੱਚ ਸਿੰਘ ਘੁੰਮ ਰਹੇ ਹਨ। ਕੀ ਇਹ ਆਪਣੇ ਬਾਰੇ ਲੋਕਾਂ ਵਿੱਚ ਦਹਿਸ਼ਤ ਦਿਖਾ ਰਹੇ ਹਨ? ਨੰਗੀਆਂ ਤਲਵਾਰਾ ਤਾਂ ਬਹੁਤ ਵੱਡੀਆਂ ਹਨ। ਕਨੇਡਾ ਵਿੱਚ ਤਿੰਨ ਇੰਚ ਦਾ ਚਾਕੂ ਪਬਲਿਕ ਵਿੱਚ ਨਹੀਂ ਲਿਜਾ ਸਕਦੇ। ਜੇ ਕੋਈ ਰੰਗੇ ਹੱਥੀ ਫੱੜਿਆ ਜਾਵੇ। ਚਲਾਣ ਹੋ ਜਾਂਦਾ ਹੈ। ਪਰ ਫਿਰ ਵੀ ਸਿੱਖਾਂ ਨੂੰ ਸ੍ਰੀ ਸਾਹਿਬ ਪਾਉਣ ਦੀ ਅਜ਼ਾਜ਼ਤ ਹੈ। ਨੌਜਵਾਨਾਂ ਨੂੰ ਭੱਟਕਾ ਕੇ, ਅੱਗੇ ਕਰਕੇ, ਹੋਰ ਕਿੰਨੇ ਪੁੱਤ ਮਰਾਵਾਉਣੇ ਹਨ? ਮਾਵਾਂ ਦੀਆਂ ਗੋਦੀਆਂ ਸੁਨੀਆਂ ਕਰਵਾਉਣੀਆ ਹਨ? ਸਿੰਘਾ ਦੇ ਸ਼ਹੀਦ ਹੋਣ ਦੀਆਂ, ਜਖ਼ਮੀ ਹੋਣ ਦੀਆਂ, ਗਿਰਫ਼ਤਾਰ ਹੋਣ ਦੀਆਂ ਖ਼ਬਰਾ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ। ਤਲਵਾਰਾਂ ਦਾ ਪ੍ਰਦਸ਼ਨ ਕੀਤਾ ਜਾ ਰਿਹਾ ਹੈ? ਕੀ ਇਹ ਸਹੀ ਹੈ? ਤਲਵਾਰਾਂ ਬਰੂਦ ਅੱਗੇ ਕੀ ਕਰਨਗੀਆਂ? ਕਿਉਂ ਆਪਸ ਵਿੱਚ ਭਿੜਨ ਲੱਗ ਗਏ? ਗੱਲ ਰਾਜੋਆਣੇ ਦੀ ਫ਼ਾਂਸੀਂ ਦੀ ਸੀ। ਅਸੀਂ ਕਿਧਰ ਨੂੰ ਤੁਰ ਪਏ ਹਾਂ। ਕਈਆਂ ਮੀਡੀਆ ਨੇ ਵੀ ਜੰਨਤਾਂ ਖ਼ਾਸ ਕਰ ਸਿੱਖਾਂ ਨੂੰ ਬਹੁਤ ਭੱਟਕਾ ਰਹੇ ਹਨ। ਝੂਠੀਆਂ ਸੱਚੀਆਂ ਖ਼ਬਰਾਂ ਦੇ ਰਹੇ ਹਨ। ਜਿੰਨੇ ਵੀ ਚੱਕ-ਥੱਲ, ਉਗ਼ਲ ਲਗਾ ਕੇ, ਪਿਛੇ ਹੱਟਣ ਵਾਲੇ ਹਨ। ਇੰਨਾਂ ਦਾ ਕੁੱਝ ਨਹੀਂ ਜਾਂਣਾਂ। ਹੋਰਾਂ ਨੂੰ ਮੂਹਰੇ ਤੋਰ ਕੇ, ਆਪ ਪਿਛੇ ਹੋ ਕੇ ਹੱਸਦੇ ਹਨ। ਹਰ ਕੋਈ ਇੱਕ ਦੂਜੇ ਨੂੰ ਬਦਨਾਂਮ ਕਰਨ ਨੂੰ ਲੱਗਾ ਹੈ। ਅੱਜ ਸਿਵ ਸੈਨਾਂ ਵਾਲੇ ਉਠ ਕੇ ਖੜ੍ਹੇ ਹੋ ਗਏ ਹਨ। ਕੱਲ ਨੂੰ ਹੋਰ ਕੋਈ ਮੂਹਰੇ ਹੋ ਜਾਵੇਗਾ। ਹਰ ਕਿਸੇ ਨਾਲ ਦੁਸ਼ਮੱਣੀ ਅੱਜ ਹੀ ਮੁੱਲ ਲੈਣੀ ਹੈ। ਕੀ ਇਸ ਲਈ ਸਿੱਖ ਘਰਾਂ ਵਿਚੋਂ ਨਿੱਕਲ ਕੇ ਸ਼ੜਕਾਂ ਉਤੇ ਆਏ ਸਨ? ਕੀ ਇਹ ਸੱਚੀ ਰੋਸ ਮਾਰਚ ਕਰ ਰਹੇ ਹਨ? ਜਾਂ ਇਹ ਗੁੱਡਾ ਗਰਦੀ ਕਰਨ ਲੱਗ ਗਏ। ਤਾਂਹੀ ਤਾਂ ਹੱਥਾਂ ਵਿੱਚ ਹੱਥਿਆਰ ਹਨ। ਕੀ ਇਹ ਸ਼ਾਤ ਸਿੱਖ ਹਨ। ਜਿੰਨਾਂ ਨੇ ਰੇਲ ਗੱਡੀ ਉਤੋਂ ਲੰਘਾ ਦਿੱਤੀ ਸੀ। ਆਪਣੀ ਜਾਨ ਬੱਚਾਉਣ ਲਈ ਉਠ ਕੇ ਨਹੀਂ ਭੱਜੇ। ਰੋਸ ਮਾਰਚ ਵਿੱਚ ਨੰਗੀਆਂ ਕਿਰਪਾਨਾਂ, ਭੜਕਾਊ ਨਾਹਰੇ ਬਾਜੀ ਦੀ ਕੀ ਲੋੜ ਪੈ ਗਈ? ਜਿੰਨਾਂ ਨੂੰ ਬਹੁਤ ਗਰਮੀ ਆਉਂਦੀ ਹੈ। ਉਹ ਘਰ ਹੀ ਬੈਠ ਜਾਂਣ। ਪਰ ਨਜ਼ਇਜ਼ ਨਾਂ ਮਰੋ।
ਪੰਜਾਬ ਬੰਦ ਹੈ। ਆਪ ਸਿੱਖ ਨੰਗੀਆਂ ਕਿਰਪਾਨਾਂ, ਭੜਕਾਊ ਨਾਹਰੇ ਬਾਜੀ ਕਰ ਰਹੇ ਹਨ। ਕੀ ਸਾਰਿਆਂ ਨੂੰ ਘਰ ਨਹੀਂ ਬੈਠਣਾਂ ਚਾਹੀਦਾ ਸੀ? ਜਦੋਂ ਬਾਕੀ ਲੋਕ ਘਰਾਂ ਤੋਂ ਬਾਹਰ ਨਹੀਂ ਆਏ। ਫ਼ੈਸਲਾਂ ਸਾਰਿਆਂ ਲਈ ਬਰਾਬਰ ਹੁੰਦਾ ਹੈ। ਪੰਜਾਬ ਬੰਦ ਵਿੱਚ ਜੋ ਵੀ ਸਿੰਘ ਜਾਂਨਾਂ ਦੇ ਗਏ ਹਨ। ਫੱਟੜ ਹੋ ਗਏ ਹਨ। ਉਸ ਨਾਲ ਹੋਰ ਰੋਸ ਹੋਵੇਗਾ। ਕਿਉਂ ਗੱਲ ਖਿੰਡਾ ਕੇ ਬੈਠ ਗਏ? ਫ਼ਾਂਸੀਂ ਦੀ ਸਜਾ ਟਲਣ ਦਾ ਸੁਣ ਕੇ ਤਾਂ ਰੱਬ ਦਾ ਸ਼ੁਕਰ ਕਰਨਾਂ ਸੀ। ਇਸ ਨਾਲ ਤਾਂ ਖੁਸ਼ੀ ਦੀ ਲਹਿਰ ਆਉਣੀ ਸੀ। ਕਈ ਸ਼ਰਾਰਤੀ ਕਹਿ ਰਹੇ ਹਨ," ਫ਼ਾਂਸੀਂ ਅੱਗਲੇ ਦਿਨ ਲੱਗਾ ਦੇਣਗੇ। " ਅੰਦਰ ਜੇਲ ਦੇ ਕੀ ਹੋ ਰਿਹਾ ਹੈ? ਉਹ ਤਾਂ ਸਬ ਦੀ ਰੱਬ ਹੀ ਰਾਖੀ ਕਰ ਸਕਦਾ ਹੈ। ਬੰਦਾ ਕੁੱਝ ਨਹੀਂ ਕਰ ਸਕਦਾ। ਉਹੀ ਸੂਲੀ ਤੋਂ ਸੂਲ ਕਰ ਦਿੰਦਾ ਹੈ। ਉਸ ਉਤੇ ਵੀ ਭਰੋਸਾ ਕਰੋ। ਜੋ ਰੱਬ ਚਹੁੰਦਾ ਹੈ। ਉਹੀ ਅੱਟਲ ਹੋਣਾਂ ਹੈ। ਨਾਂ ਕੋਈ ਕਿਸੇ ਦੀ ਉਮਰ ਘਟਾ ਸਕਦਾ ਹੈ। ਨਾਂ ਹੀ ਹੋਰ ਸਾਲ ਨਾਲ ਜੋੜ ਸਕਦਾ ਹੈ। ਅਜੇ ਤੱਕ ਰੱਬ ਹੱਥ ਹੈ। ਜੇ ਬੰਦੇ ਹੱਥ ਹੁੰਦੀ। ਸਾਰੀ ਧਰਤੀ ਸੁੰਨੀ ਹੋ ਜਾਂਣੀ ਸੀ। ਕੀ ਸਿੰਘ ਹੰਕਾਂਰ ਵਿੱਚ ਆ ਗਏ ਹਨ? ਹੁਣ ਤਾਂ ਅੱਤ ਚੱਕੀ ਲੱਗਦੀ ਹੈ। ਪੁਲੀਸ ਵੀ ਕੀ ਕਰੇਗੀ? ਇੰਨੀ ਜੰਨਤਾਂ ਅੱਗੇ ਕੌਣ ਕਿਸੇ ਦੀ ਸੁਣਦਾ ਹੈ? ਜੇ ਕਿਸੇ ਪਾਰਟੀ ਵਿਆਹ ਵਿੱਚ ਲੋਕ ਤਮਾਸ਼ਾਂ ਬਣ ਜਾਂਦੇ ਹਨ। ਜੇ ਇੱਕ ਦੂਜੇ ਨਾਲ ਤੂੰ-ਤੂੰ, ਮੈਂ-ਮੈਂ ਹੋ ਜਾਵੇ। ਵਿੱਚ ਹੋਰ ਕਈ ਪੰਗਾਂ ਲੈ ਬਹਿੰਦੇ ਹਨ। ਫੱਟੜ ਹੋ ਜਾਂਦੇ ਹਨ। ਫਿਰ ਪਾਰਟੀ ਦੀ ਥਾਂ ਅਦਾਲਤਾਂ ਵਕੀਲਾਂ ਮਗਰ ਤੁਰੇ ਫਿਰਦੇ ਹਨ। ਗਲ਼ੀਂ ਵਿੱਚ ਗੁਆਂਢੀ ਲੜਨ ਲੱਗ ਜਾਂਦੇ ਹਨ। ਹੱਟਾਉਣ ਆਏ ਵੀ ਵਿਚੇ ਫਸ ਜਾਂਦੇ ਹਨ। ਜਦੋਂ ਲੜਾਈ ਹੁੰਦੀ ਹੈ। ਕੋਈ ਕਿਸੇ ਦੀ ਨਹੀਂ ਸੁਣਦਾ।
ਚੰਗਾ ਹੋਵੇਗਾ ਸ਼ਾਂਤੀ ਬਹਾਲ ਕਰਨ ਲਈ ਸਿੱਖ ਘਰੋ-ਘਰੀ ਬੈਠ ਜਾਣ। ਬਹੁਤ ਜਾਨੀ ਨੁਕਸਾਨ ਹੋਣ ਦਾ ਡਰ ਹੈ। ਕਿਉਂ ਨਹੀ, ਕੋਈ ਸਮਝਦਾ? ਬੁੜੀਆਂ ਨੇ ਹਟਾਉਣਾ ਹੁੰਦਾ ਹੈ, ਇਹੀ ਸਬ ਤੋਂ ਅੱਗੇ ਹਨ। ਫਿਰ ਸਾਰੀ ਉਮਰ ਮਾਵਾਂ ਬੈਠੀਆਂ ਰੋਂਣਗੀਆਂ। ਭਾਈ ਰਾਜੋਆਣੇ ਵੀਰ ਦਾ ਘਰ ਤੇ ਉਸ ਦੀ ਮਾਂ ਨੂੰ ਜਾ ਕੇ ਦੇਖ ਲਵੋ। ਕੀ ਹਾਲਤ ਹੈ? ਉਸ ਮਾਂ ਕੋਲ ਰਾਜੋਆਣੇ ਜਾਂਣ ਦੀ ਬਜਾਏ, ਬਰੂਦ ਨਾਲ ਟੱਕਰ ਲੈਣ ਤੁਰ ਪਏ। ਜੇ ਕਿਸੇ ਗਬਰੂ ਦੀਆਂ ਬਾਹਾਂ ਵਿੱਚ ਹਿੰਮਤ ਹੈ। ਤਾਂ ਉਸ ਮਾਂ ਦੀ ਦੇਖ ਭਾਲ ਕਰੋ। ਸੱਚੀ ਮੂਚੀ ਕੁੱਝ ਵੀ ਚੰਗਾ ਨਹੀਂ ਹੋ ਰਿਹਾ। ਤਮਾਸ਼ਾ ਬੱਣ ਗਏ ਹਾਂ। ਦੁਨੀਆਂ ਦੇਖ ਰਹੀ ਹੈ। ਸ਼ਾਂਤੀ ਰੱਖਣੀ ਹੈ। ਹਰ ਬੰਦੇ ਨੂੰ ਆਪਣਾਂ ਮਨ ਸਰੀਰ ਸ਼ਾਂਤ ਕਰਨਾਂ ਪਵੇਗਾ। ਉਸ ਲਈ ਜਤਨ ਤੁਸਂਿ ਆਪ ਕਰਨੇ ਹਨ। ਤੁਸੀ ਕੀ ਚਹੁੰਦੇ ਹੋ? ਹੱਲਾ ਗੁੱਲਾ ਪਸੰਦ ਹੈ। ਜਾਂ ਸਰਬਤ ਦਾ ਭਲਾ ਜਰੂਰੀ ਹੈ। ਪਾਣੀ ਵਿੱਚ ਭੂਚਾਲ ਆਉਂਦਾ ਹੈ। ਤਬਾਹੀ ਲੈ ਕੇ ਆਉਂਦਾ ਹੈ। ਸ਼ਾਂਤ ਹੋਵੇ ਤਾਂ ਜੀਵਨ ਦਾਨ ਦਿੰਦਾ ਹੈ।

Comments

Popular Posts