ਹੋਲੀ ਕੇ ਦਿਨ ਰੰਗ ਬਰਸੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹੋਲੀ ਸਬ ਦਾ ਸਾਝਾਂ ਤਿਉਹਾਰ ਹੈ। ਹੋਲੀ ਦੀ ਧਰਮਕਿ ਮੱਹਤਤਾ ਮੰਨੀ ਜਾਦੀ ਹੈ। ਹੋਲੀ ਫੱਗਣ ਦੀ ਪੂਰਨਮਾਸ਼ੀ ਨੂੰ ਹੁੰਦੀ ਹੈ। ਇਸ ਸਮੇਂ ਬਸੰਤ ਰੁੱਤ ਹੁੰਦੀ ਹੈ। ਸਿੱਖ ਹੋਲਾ-ਮਹਲਾ ਮੰਨਾਉਂਦੇ ਹਨ। ਸਿੱਖ ਅੰਨਦਪੁਰ ਹੋਲਾ-ਮਹਲਾ ਮੰਨਾਉਣ ਜਾਂਦੇ ਹਨ। ਨਿੰਹਗ ਸਿੰਘ ਇੱਕ ਦੂਜੇ ਉਤੇ ਰੰਗ ਪਾ ਕੇ, ਕੱਪੜੇ, ਮੂੰਹ ਸਿਰ, ਦਾੜ੍ਹੀਆਂ ਰੰਗਦੇ ਹਨ। ਸਿਖਾਂ ਵੱਲੋ ਲੱਖਾ ਰੁਪਿਆਂ ਰੰਗਾਂ ਨੂੰ ਖ੍ਰੀਦਣ ਉਤੇ ਲਾਇਆ ਜਾਂਦਾ ਹੈ। ਕ੍ਰਿਸ਼ਨ ਭਗਵਾਨ ਨੇ ਰਾਧਾਂ ਉਤੇ ਰੰਗ ਸੁੱਟਿਆ ਸੀ। ਇਸ ਦਿਨ ਪ੍ਰਹਿਲਾਦ ਨੂੰ ਅੱਗ ਵਿੱਚ ਬੈਠਾਇਆ ਗਿਆ ਸੀ। ਉਸ ਦੀ ਭੂਆ ਹੋਲਿਕਾ, ਉਸ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਉਸ ਭਗਤ ਨੂੰ ਅੱਗ ਨੇ ਨਹੀਂ ਜਲਾਇਆ ਸੀ। ਕੀ ਕਦੇ ਪ੍ਰਹਿਲਾਦ ਦਾ ਰੱਬ ਵਾਲਾ ਰੰਗ ਵੀ ਲਗਾਉਣ ਦੀ ਕੋਸ਼ਸ਼ ਕੀਤੀ ਹੈ? ਦੁਨਿਆਵੀ ਖੁਸ਼ੀਆਂ ਦੇ ਸਬ ਦੀ ਜਿੰਦਗੀ ਵਿੱਚ ਰੰਗ ਭਰੇ ਹੁੰਦੇ ਹਨ। ਅਸੀਂ ਹਰ ਰੋਜ਼ ਇੰਨਾਂ ਰੰਗਾਂ ਨਾਲ ਖੇਡਦੇ ਹਾਂ। ਜੈਸੀ ਜਿੰਦਗੀ ਜਿਉਣ ਨਾਲ ਮਨ ਖੁਸ਼ ਹੁੰਦਾ ਹੈ। ਕਿਸੇ ਦੀ ਪ੍ਰਵਾਹ ਕੀਤੇ ਬਗੈਰ ਉਵੇਂ ਹੀ ਕਰੋ। ਰੰਗਾਂ ਨੂੰ ਦੇਖ ਕੇ ਮਨ ਆਪ ਹੀ ਖਿੜ ਜਾਂਦਾ ਹੈ। ਰੱਬ ਦੇ ਰੰਗ ਨਿਆਰੇ ਹਨ। ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਖੁਸ਼ ਹੈ। ਉਸ ਨੇ ਹੀ ਦੁਨੀਆਂ ਰਗੀਨ ਬਣਾਈ ਹੈ। ਕਿੰਨੇ ਸੋਹਣੇ ਰੰਗ ਬਣਾਏ ਹਨ? ਸਾਰੀ ਬਨਸਪਤੀ ਰੰਗਾਂ ਨਾਲ ਭਰੀ ਪਈ ਹੈ। ਜੀਵ, ਮਨੁੱਖ ਸਬ ਰਗੀਨ ਹਨ। ਜਿੰਦਗੀ ਰਗੀਨ ਹੈ। ਜਿਸ ਦਾ ਮਨ ਰੰਗਿਆ ਗਿਆ। ਉਹ ਤਾਂ ਲਾਲ ਗਲਾਲ ਹੋ ਜਾਂਦਾ ਹੈ। ਉਸ ਦੀ ਖੁਸ਼ੀ ਵਿੱਚ ਹੋਲੀ ਦੇ ਰੰਗ ਆਪਣੇ ਪਿਆਰਿਆ ਨੂੰ ਲਾਏ ਜਾਂਦੇ ਹਨ। ਹੋਲੀ ਕੇ ਦਿਨ ਰੰਗ ਬਰਸਦੇ ਹਨ। ਅਸਮਾਨ ਵੀ ਰਗੀਨ ਹੋ ਜਾਂਦਾ ਹੈ। ਕਈ ਘਰਾਣਿਆਂ ਵਿੱਚ ਪਰਿਵਾਰ, ਦੋਸਤਾਂ ਨਾਲ ਮਿਲ ਕੇ ਰੰਗ ਲਾਏ ਜਾਂਦੇ ਹਨ। ਰੰਗਾਂ ਦੀ ਹੋਲੀ ਮਨਾਈ ਜਾਂਦੀ ਹੈ। ਸਾਰੇ ਖੁਸ਼ ਦਿਸਦੇ ਹਨ। ਕੀ ਚਿਹਰੇ ਹੀ ਖੁਸ਼ ਹੁੰਦੇ ਹਨ? ਕੀ ਸੱਚੀ ਖੁਸ਼ੀ ਅੰਦਰ ਵੀ ਹੁੰਦੀ ਹੈ? ਕੀ ਸਾਡੀ ਜਿੰਦਗੀ ਸੱਚ ਹੀ ਰੰਗੀ ਜਾਂਦੀ ਹੈ? ਜਿਸ ਦੀ ਯਾਦ ਵਿੱਚ ਹੋਲੀ ਮਨਾਈ ਜਾਂਦੀ ਹੈ। ਕੀ ਮਨ ਨੂੰ ਉਸ ਭਗਤ ਦਾ ਰੰਗ ਲੱਗਿਆ ਹੈ? ਕੀ ਅਸੀਂ ਉਸ ਵਰਗੇ ਬਣਨ ਦੀ ਕੋਸ਼ਸ਼ ਕੀਤੀ ਹੈ? ਕੀ ਅੱਤਿਆਚਾਰ ਦੇ ਖਿਲਾਫ਼ ਅਵਾਜ਼ ਉਠਾਈ ਹੈ? ਕੀ ਕਦੇ ਪਿਆਰ ਦਾ ਰੰਗ ਲੱਗਾ ਹੈ? ਕੀ ਕਦੇ ਲੱਗਾ ਹੈ, ਕੰਮਜ਼ੋਰਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ?
ਅਸੀਂ ਤਾਂ ਦੁਨੀਆਂ ਦੇ ਰੰਗਾਂ ਵਿੱਚ ਮਸਤ ਹਾਂ। ਰੰਗ ਦੇਖ ਕੇ ਬੱਚਿਆਂ ਦੀ ਤਰਾਂ ਪਰਚ ਜਾਂਦੇ ਹਾਂ। ਕੀ ਇਸ ਦਾ ਕੋਈ ਅਰਥ ਨਿੱਕਲਦਾ ਹੈ? ਥਾਂ ਰੰਗ ਨਾਲ ਖਰਾਬ ਹੋ ਜਾਂਦਾ ਹੈ। ਘਰ, ਕੰਧਾਂ, ਕੱਪੜੇ ਰੰਗ ਖ਼ਰਾਬ ਕਰ ਦਿੰਦੇ ਹਨ। ਇਸ ਤੋਂ ਲਾਭ ਕੀ ਹੈ? ਪੈਸਾ ਖ਼ਰਾਬ ਕੀਤਾ ਜਾਂਦਾ ਹੈ। ਪੰਜਾਬ ਦੇ ਲੋਕ ਵਿਹਲੇ ਹੀ ਹਨ। ਸਾਰਾ ਪੰਜਾਬ ਵਹੀਰਾ ਘੱਤ ਕੇ, ਸਿੱਖ ਅੰਨਦਪੁਰ ਹੋਲਾ-ਮਹਲਾ ਮੰਨਾਉਣ ਪਹੁੰਚਦੇ ਹਨ। ਘਰ ਛੋਟੇ ਲੱਗਦੇ ਹੋਣੇ ਹਨ। ਰੰਗ ਨਾਲ ਖੇਡਾਂ ਕਰਨ ਨੂੰ ਗੁਰਦੁਆਰੇ ਸਾਹਿਬ ਰਹਿ ਗਏ ਹਨ। ਜਾਂ ਇਹ ਮੱਥੇ ਟੇਕਣ ਲਈ ਹਨ। ਬਾਣੀ ਪੜ੍ਹਨ ਵੱਲ ਕੋਈ ਧਿਆਨ ਨਹੀਂ ਹੈ। ਕੀ ਪੜ੍ਹਨਗੇ? ਜਦੋਂ ਸਕੂਲ ਵਿੱਚ ਪੜ੍ਹੇ ਹੀ ਨਹੀਂ ਹਨ। ਜਿਹੜੇ ਬਹੁਤਾਂ ਪੜ੍ਹੇ ਹਨ। ਉਨਾਂ ਕੋਲ ਪੈਸਾ ਬਹੁਤ ਆ ਗਿਆ ਹੈ। ਉਹ ਬਾਣੀ ਖ੍ਰੀਦ ਸਕਦੇ ਹਨ। ਗੁਰੂ ਮੁੱਲ ਵਿੱਕਦਾ ਹੈ। ਪੈਸੇ ਵਾਲੇ ਬੋਲੀ ਲਗਾਉਂਦੇ ਹਨ। ਉਦਾ ਕਹਿੰਦੇ ਹਨ। ਹਿੰਦੂ-ਸਿੱਖ ਦੋ ਭਰਾ ਨਹੀਂ ਹਨ। ਦੁਸ਼ਮੱਣ ਹਨ। ਪਰ ਕੋਈ ਦਿਨ ਤਿਉਹਾਰ ਐਸਾ ਨਹੀਂ ਜੋ ਇਹ ਨਹੀਂ ਮੰਨਾਉਂਦੇ। ਨਾਲ ਹੀ ਚਾਲਵਾਜ ਖੂਨ ਦੀ ਹੋਲੀ ਵੀ ਖੇਡਦੇ ਹਨ। ਆਮ ਸਿੱਧੇ-ਸਾਧੇ ਬੰਦਿਆਂ ਨੂੰ ਮਗਰ ਲਾ ਲਿਆ ਜਾਂਦਾ ਹੈ। ਚੰਗਾ ਹੋਵੇਗਾ, ਸਾਨੂੰ ਸਿੱਧੇ-ਸਾਧੀ ਜਿੰਦਗੀ ਜਿਉਣੀ ਆ ਜਾਵੇ। ਖੁਸ਼ੀਆਂ ਦੇ ਰੰਗਾਂ ਵਿੱਚ ਖੇਡਣਾਂ ਸਿੱਖ ਜਾਈਏ। ਰੰਗ ਬਰੰਗੇ ਲੋਕਾਂ ਤੇ ਪਖੰਡਾਂ ਤੋਂ ਬੱਚ ਜਾਈਏ। ਦਿਵਾਲੀ ਉਤੇ ਪੱਟਕੇ, ਹੋਲੀ ਲਈ ਰੰਗ ਉਤੇ ਪੈਸਾ ਬਰਾਬਾਦ ਨਾਂ ਕਰੀਏ। ਦੁਨੀਆਂ ਉਤੇ ਭੁੱਖਿਆਂ ਦੇ ਢਿੱਡ ਭਰੀਏ। ਕੋਈ ਚੱਜਦਾ, ਅੱਕਲ ਵਾਲਾ ਕੰਮ ਕਰੀਏ। ਜਿਸ ਵਿਚੋਂ ਗੁਣ ਹਾਂਸਲ ਕਰੀਏ। ਨਾਂ ਕਿ ਆਪਣਾਂ ਮੂੰਹ, ਕੱਪੜੇ ਰੰਗੀਏ। ਜੇ ਲਾਲਰੀ ਐਸਾ ਰੰਗ ਲਾ ਕੇ ਸਾਨੂੰ ਕੱਪੜਾ ਦੇਣ ਦੀ ਕੋਸ਼ਸਲ ਕਰੇ, ਕਹੇ, " ਇਸ ਕੱਪੜੇ ਨੂੰ ਸੱਤ ਰੰਗ ਲਾਏ ਹਨ। " ਪਰ ਉਨਾਂ ਦੀ ਕੋਈ ਤਰਤੀਬ ਨਾਂ ਹੋਵੇ। ਅਸੀਂ ਉਸ ਦੀ ਭੱਟੀ ਵਿੱਚ ਵੱਗਾ ਮਾਰਾਗੇ। ਕਿਸੇ ਕੱਪੜੇ ਨੂੰ ਕੱਪੜੇ ਦੂਜੇ ਦਾ ਰੰਗ ਚੜ੍ਹ ਜਾਵੇ। ਉਹ ਕੱਪੜਾ ਵੀ ਨਹੀਂ ਪਾਉਂਦੇ। ਫਿਰ ਐਸੇ ਰੰਗ ਕਿਉਂ ਲਾਏ ਜਾਂਦੇ ਹਨ। ਜਿਸ ਦਾ ਕੋਈ ਅਰਥ ਨਹੀਂ ਹੈ। ਆੋਪਣੇ ਮੂੰਹ ਰੰਗਾ ਕੇ ਖੁਸ਼ ਹੁੰਦੇ ਹਨ। ਇਹੋਂ ਜਿਹੇ ਰੰਗ ਰੋਜ਼ਂ ਲਗਾਉਣੇ ਦੀ ਲੋੜ ਹੈ। ਸੇਹਤ ਠੀਕ ਤੰਦਰੁਸਤ ਰਹੇਗੀ। ਫਿਰ ਬਾਕੀ ਦੇ ਸਾਲ ਦੇ 364 ਦਿਨ ਕਿਉਂ ਗਮੀਆਂ ਹੁੰਢਾਣੀਆਂ ਹਨ? ਉਦੋਂ ਵੀ ਮੂੰਹ ਰੰਗ ਕੇ ਖੁਸ਼ ਰਹਿੱਣਾਂ ਚਾਹੀਦਾ ਹੈ। ਇਸ ਤਰਾ ਖੁਸ਼ੀ ਮਿਲਦੀ ਹੈ ਤਾਂ ਜਦੋਂ ਕੋਈ ਉਦਾਸ ਹੁੰਦਾ ਹੈ। ਇਹ ਰੰਗਾਂ ਦੀ ਮਦੱਦ ਲੈ ਲੈਣੀ ਚਾਹੀਦੀ ਹੈ। ਆਮ ਲੋਕ ਵੀ ਫਿਲਮਾਂ ਵਾਂਗ ਹੀ ਆਪਣੀ ਜਿੰਦਗੀ ਰਗੀਨ ਬਣਾਉਣ ਦੀ ਕੋਸ਼ਸ਼ ਵਿੱਚ ਹਨ। ਫਿਲਮਾਂ ਦੀ ਪੂਰੀ ਰੀਸ ਕੀਤੀ ਜਾ ਰਹੀ ਹੈ। ਜਿਸ ਨੂੰ ਪਿਆਰ ਦਾ ਰੰਗ ਲੱਗ ਗਿਆ। ਉਸ ਨੂੰ ਬਾਹਰੀ ਰੰਗਾਂ ਦੀ ਲੋੜ ਨਹੀਂ ਰਹਿੰਦੀ।

Comments

Popular Posts