ਕਈਆਂ ਮਾਂਪਿਆ ਦੀ ਨੌਜੁਵਾਨ ਬੱਚੇ ਸੁਣਦੇ ਵੀ ਨਹੀਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅੱਜ ਕੱਲ ਬਹੁਤੇ ਮੁੰਡੇ ਮੇਹਨਤ ਨਹੀਂ ਕਰਨੀ ਚਹੁੰਦੇ। ਵਿਹਲੇ ਰਹਿੰਦੇ ਹਨ। ਨਸ਼ੇ ਕਰਦੇ ਹਨ। ਜੇ ਵਿਆਹੇ ਜਾਣ ਤਾਂ ਪਤਨੀ ਨੂੰ ਕਿਥੋਂ ਖਿਲਾਉਣਗੇ? ਕਿੰਨਾਂ ਕੁ ਚਿਰ ਇਸ ਤਰਾਂ ਚੱਲੇਗਾ। ਪੈਸਿਆਂ ਨੂੰ ਮੇਹਨਤ ਕਰਕੇ ਬਣਾਉਣਾਂ ਚਾਹੀਦਾ ਹੈ। ਫਿਰ ਬੰਦਾ ਸੋਚ ਸਮਝ ਕੇ ਖ਼ੱਚਦਾ ਹੈ। ਜਦੋਂ ਕੋਈ ਕੰਮ ਨਹੀਂ ਕਰਨਾਂ ਹੈ। ਖ਼ਰਚਾ ਕਿਥੋਂ ਕਰਨਾਂ ਹੈ? ਖੂਹ ਖਾਲੀ ਹੋ ਜਾਂਦੇ ਹਨ। ਔਰਤ ਆਪ ਆਪਣੇ ਕੰਮ ਕਰ ਰਹੀ ਹੈ। ਆਪ ਪੈਰਾਂ ਉਤੇ ਖੜ੍ਹੀ ਹੋ ਰਹੀ ਹੈ। ਮਰਦ ਤੋਂ ਮਨ ਦੀ ਦਲੇਰ ਬਹਾਦਰ ਹੈ। ਨਖੱਟੂ ਲਈ ਕੋਈ ਐਸੀ ਹੀ ਪਤਨੀ ਲੱਭਣਾਂ। ਜਿਹੜੀ ਕਮਾਂ ਕੇ, ਆਪਣੇ ਪਤੀ ਦਾ ਤੇ ਆਪਣਾ ਢਿੱਡ ਭਰ ਸਕੇ। ਜੇ ਪਤਨੀ ਵੀ ਉਹੋਂ ਜਿਹੀ ਆ ਗਈ। ਗ੍ਰਹਿਸਤੀ ਕਿਵੇਂ ਚੱਲੀ ਗਈ? ਕਨੇਡਾ, ਅਮਰੀਕਾ, ਬਾਹਰੋਂ ਮੁੰਡਾ ਦੇਖ ਕੇ, ਲੋਕਾਂ ਨੂੰ ਲੱਗਦਾ ਹੈ। ਲਾਟਰੀ ਨਿੱਕਲ ਆਈ ਹੈ। ਉਸ ਪਿਛੇ ਪੈ ਜਾਂਦੇ ਹਨ। ਅੱਗਲਾ ਚਾਹੇ ਹੱਥ ਬੰਨੀ ਜਾਵੇ, ਕਹੇ, ਇਹ ਮੁੰਡਾ ਅਜੇ ਵਿਆਹ ਕਰਾਉਣ ਦੇ ਜੋਗ ਨਹੀਂ ਹੈ। ਕੋਈ ਕੰਮ ਨਹੀਂ ਕਰਦਾ। " ਅੱਗਲਾ ਮੁੰਡੇ ਨੂੰ ਸਾਕ ਕਰਨ ਆਇਆ ਕਹਿੰਦਾ ਹੈ, " ਤੁਸੀਂ ਹਾਮੀ ਭਰੋ। ਕੰਮ ਸਾਡੀ ਕੁੜੀ ਬਥੇਰਾ ਕੰਮ ਕਰ ਲਵੇਗੀ। " ਹੁਣ ਕੁੜੀਆਂ ਆਪਣੇ ਮਰਦਾਂ ਨੂੰ ਕਮਾਂ ਕੇ ਖਿਲਾਉਣਗੀਆਂ। ਇਸ ਲਈ ਕੁੜੀਆਂ ਨੂੰ ਹੋਰ ਤੱਕੜੇ ਹੋਣ ਦੀ ਲੋੜ ਹੈ। ਕਈ ਮੁੰਡਿਆਂ ਦੇ ਮਾਂ-ਬਾਪ ਦਸਦੇ ਵੀ ਹਨ। " ਮੁੰਡਾ ਸ਼ਰਾਬੀ ਹੈ। ਸ਼ਰਾਬ ਹਰ ਰੋਜ਼ ਰੱਜ ਕੇ ਪੀਂਦਾ ਹੈ। " ਕੁੜੀ ਵਾਲਿਆਂ ਦਾ ਜੁਆਬ ਹੁੰਦਾ ਹੈ, " ਕੁੜੀ ਉਸ ਨੂੰ ਸ਼ਰਾਬ ਪੀਣੋਂ, ਆਪੇ ਹੱਟਾ ਲਵੇਗੀ। ਅੱਜ ਕੱਲ ਤਾ ਸਾਰੇ ਹੀ ਪੀਂਦੇ ਹਨ। ਜਿਸ ਕੋਲ ਚਾਰ ਪੈਸੇ ਹੋਣਗੇ। ਉਹੀ ਪੀਵੇਗਾ। " ਕੀ ਕੁੜੀ ਕੋਲ ਕੋਈ ਜਾਦੂ ਦੀ ਛੜੀ ਹੈ? ਜਦੋਂ ਮੁੰਡਿਆਂ ਦੇ ਪਾਲਣ ਵਾਲੇ ਉਨਾਂ ਨੂੰ ਨਹੀਂ ਹੱਟਾ ਸਕਦੇ। ਮਾੜੇ ਕੰਮਾਂ ਤੋਂ ਨਹੀਂ ਰੋਕ ਸਕਦੇ। ਅੱਜ ਕੱਲ ਦੇ ਨੌਜਵਾਨ ਕਿਸੇ ਦੀ ਨਹੀਂ ਸੁਣਦੇ। ਆਪਣੀ ਮਰਜ਼ੀ ਕਰਦੇ ਹਨ। ਜਿਹੜੀਆਂ ਕੁੜੀਆਂ ਦੀ ਜੁੰਮੇਵਾਰੀ ਮਾਂਪੇ ਲੈ ਰਹੇ ਹਨ। ਕਹਿ ਰਹੇ ਹਨ, " ਸਾਡੀ ਕੁੜੀ ਇਹ ਕਰਗੇ, ਉਹ ਕਰੇਗੀ। ਸੌਹੁਰਾ ਘਰ ਸੰਭਾਲ ਲਵੇਗੀ। ਪਤੀ ਨੂੰ ਦਾਰੂ ਪੀਣੋਂ ਨਸ਼ੇ ਖਾਣੋ ਹੱਟਾ ਲਵੇਗੀ। ਘਰ ਬੈਠੇ ਨੂੰ ਕਮਾਂਈ ਕਰਕੇ ਖਿਲਾਵਾਗੀ। " ਕੀ ਇਹ ਸੱਚ ਹੋ ਸਕਦਾ ਹੈ? ਮੰਨਿਆ ਕੰਮ ਕਰਕੇ, ਤਾਂ ਦੋ ਬੰਦੇ ਰੱਜ ਕੇ ਖਾ ਸਕਦੇ ਹਨ। ਨਸ਼ੇ ਖਾਣੋਂ-ਪੀਣੋਂ ਕਿਵੇ ਹੱਟਾਵੇਗੀ? ਨਸ਼ੇ ਖਾਣ ਵਾਲਿਆਂ ਨੂੰ ਵੱਡੇ-ਵੱਡੇ ਡਾਕਟਰ ਵੀ ਜੁਆਬ ਦੇ ਜਾਂਦੇ ਹਨ। ਨਸ਼ੇ ਬੰਦਾ ਆਪਣੀ ਮਰਜ਼ੀ ਨਾਲ ਛੱਡ ਸਕਦਾ ਹੈ। ਜਾਂ ਫਿਰ ਉਸ ਕੋਲ ਨਸ਼ੇ ਖਾਂਣ ਲਈ ਦੁਆਨੀ ਨਾਂ ਹੋਵੇ।
ਮਾਂਪੇ ਕੁੜੀਆਂ ਦੀ ਜਾਮਨੀ ਉਦਾ ਹੀ ਲਈ ਜਾਂਦੇ ਹਨ। ਕੁੜੀਆਂ ਵੀ ਮਰਜ਼ੀ ਕਰਦੀਆਂ ਹਨ। ਆਪਣਾਂ ਸੁੱਖ ਦੇਖਦੀਆਂ ਹਨ। ਅੱਜ ਕੱਲ ਦੀਆਂ ਕੁੜੀਆਂ ਵੀ ਆਪਣੇ ਮਾਂ-ਬਾਪ ਦੇ ਕਹਿੱਣੇ ਵਿੱਚ ਨਹੀਂ ਹਨ। ਕਈ ਨਸ਼ੇ ਵੀ ਕਰਦੀਆਂ ਹਨ। ਕੰਮ ਵੀ ਨਹੀਂ ਕਰਨਾਂ ਸਿੱਖਦੀਆਂ। ਮਾਂਪੇ ਵਿਆਹ ਕਿਸੇ ਹੋਰ ਨਾਲ ਕਰ ਦਿੰਦੇ ਹਨ। ਸੁਪਨੇ ਕਿਸੇ ਹੋਰ ਦੇ ਦੇਖਦੀਆਂ ਹਨ। ਸ਼ਹਿਨਸ਼ੀਲਤਾਂ ਵੀ ਨਹੀਂ ਹੈ। ਛੋਟੀਆਂ ਚੋਟੀਆ ਗੱਲਾਂ ਉਤੇ ਮਰਨ ਮਾਰਨ ਨੂੰ ਤਿਆਰ ਰਹਿੰਦੀਆਂ ਹਨ। ਘਰ ਚਲਾਉਣ ਲਈ ਤਾਂ ਬਹੁਤ ਧੀਰਜ਼ ਦੀ ਲੋੜ ਹੈ। ਘਰ ਵਿੱਚ ਬਹੁਤ ਊਚ-ਨੀਚ ਹੁੰਦੀਆਂ ਰਹਿੰਦੀਆਂ ਹਨ। ਸਬ ਨਾਲ ਜੀਅ ਲਾ ਕੇ ਨਿੱਠਣਾ ਪੈਂਦਾ ਹੈ। ਅਗਰ ਕੋਈ ਤੱਤਾ-ਠੰਡਾ ਬੋਲ ਦੇਵੇ। ਅਣਗੋਲਿਆ ਕਰਨਾਂ ਪੈਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਇਹ ਘਰ ਚਲਾਉਣ ਵਾਲੀ ਗੱਡੀ ਦੇ ਦੋਂਨੇ ਪਈਏ ਹੀ ਢਿੱਲੇ ਹੁੰਦੇ ਜਾ ਰਹੇ ਹਨ। ਤਾਂਹੀ ਗ੍ਰਹਿਸਤੀ ਡਿੱਕ-ਡੋਲੇ ਖਾਂਦੀ ਹੈ। ਪਤਨੀ-ਪਤੀ ਨੂੰ ਪਤੀ ਨਹੀਂ ਸਮਮਝੀ। ਪਤੀ-ਪਤਨੀ ਨੂੰ ਪਤਨੀ ਨਹੀਂ ਸਮਝਦਾ। ਦੋਂਨੇ ਇੱਕ ਦੂਜੇ ਨੂੰ ਬਿਜ਼ਨਸ ਪਾਟਨਰ ਸਮਝਦੇ ਹਨ। ਵਿਆਹ ਨੂੰ ਬਿਜ਼ਨਸ ਸਮਝ ਲਿਆ ਹੈ। ਜਿਵੇਂ ਕਿਵੇਂ ਵੀ ਹੁੰਦਾ ਹੈ। ਹੇਠ-ਉਤਾ ਕਰਕੇ ਗੂੰਦਣਾਂ-ਗੁੰਦ ਕੇ, ਕਨੇਡਾ, ਅਮਰੀਕਾ, ਬਾਹਰੋਂ ਆਏ, ਕੁੜੀ-ਮੁੰਡੇ ਨਾਲ ਵਿਆਹ ਕਰੋ। ਇੱਕ ਬਾਰ ਜਹਾਜ਼ ਚੜਨ ਦਾ ਜੁਗਾੜ ਕਰ ਲਵੋ। ਫਿਰ ਦੇਖੀ ਜਾਵੇਗੀ ਕੀ ਬੀਤੇਗੀ? ਤਾਂਹੀ ਤਾਂ ਕਨੇਡਾ, ਅਮਰੀਕਾ, ਬਾਹਰੋਂ ਆਏ ਕੁੜੀ-ਮੁੰਡੇ ਨਾਲ ਵਿਆਹ ਕਰਨ ਲੱਗੇ, ਲੋਕ ਕੁੱਝ ਨਹੀਂ ਦੱਸਦੇ, ਪੁੱਛਦੇ। ਫੌਰਨ ਪਹੁਚੰਦੇ ਹੀ ਅਜ਼ਾਦੀ ਮਿਲ ਜਾਂਦੀ ਹੈ। ਹਿੰਦੁਸਤਾਨੀ ਲੋਕਾਂ ਉਤੇ ਸਾਨੂੰ ਮਾਣ ਹੁੰਦਾ ਹੈ। ਇੱਜ਼ਤਦਾਰ ਸਮਝਦੇ ਸੀ। ਕਈਆਂ ਨੇ ਇੱਜ਼ਤ ਵੇਚ ਕੇ ਖਾ ਲਈ ਹੈ। ਉਨਾਂ ਦੇ ਮਾਂਪੇ ਵੀ ਆਪਣੇ ਨੌਜੁਵਾਨ ਬੱਚਿਆਂ ਦਾ ਸਾਥ ਦਿੰਦੇ ਹਨ। ਨੌਜੁਵਾਨ ਬੱਚਿਆਂ ਦਾ ਗੱਲ਼ਤ ਕੰਮਾਂ ਵਿੱਚ ਸਾਥ ਦਿੰਦੇ ਹਨ। ਪਰ ਕਈਆਂ ਮਾਂਪਿਆ ਦੀ ਨੌਜੁਵਾਨ ਬੱਚੇ ਸੁਣਦੇ ਵੀ ਨਹੀਂ ਹਨ। ਲੋਕਾਂ ਤੋਂ ਮਾਂਪੇ ਮੂੰਹ ਲੁਕੋਉਂਦੇ ਫਿਰਦੇ ਹਨ। ਜਦੋਂ ਪਤੀ-ਪਤਨੀ ਬਣੇ ਬੱਣਾਏ ਰਿਸ਼ਤੇ ਇੱਕ ਝੱਟਕੇ ਵਿੱਚ ਤੋੜ ਦਿੰਦੇ ਹਨ। ਪੁਰਾਣੇ ਕੱਪੜਿਆਂ ਵਾਗ ਪਤੀ-ਪਤਨੀ ਬਦਲੀ ਜਾਂਦੇ ਹਨ। ਇਸ ਦਾ ਮੱਤਲੱਬ ਇਹੀ ਹੈ। ਉਨਾਂ ਨੂੰ ਹੋਰ ਝਾਕ ਹੁੰਦੀ ਹੈ। ਅੱਗੇ ਰਸਤਾ ਦਿਸ ਰਿਹਾ ਹੁੰਦਾ ਹੈ। ਜਿਸ ਨੂੰ ਰਸਤਾ ਹੀ ਨਾਂ ਦਿਸੇ। ਹਨੇਰੇ ਵਿੱਚ ਉਥੇ ਹੀ ਭੱਟਕੀ ਜਾਂਦਾ ਹੈ। ਔਖਾ-ਸੌਖਾਂ ਸਮਾਂ ਕੱਢ ਲਵੇਗਾ। ਕਈ ਵਾਰ ਆਪ ਨੂੰ ਕੰਮਜ਼ੋਰ ਸਮਝਣ ਵਾਲਾ ਬੰਦਾ ਵੱਡੀਆਂ ਲੜਾਈਆਂ ਜਿੱਤ ਜਾਂਦਾ ਹੈ। ਆਪ ਨੂੰ ਤਾਕਤ ਵਾਰ ਸਮਝਣ ਵਾਲਾਂ ਸ਼ਕਤੀ ਸ਼ਾਲੀ ਬੰਦਾ ਇਹ ਸੋਚ ਕੇ ਹੀ ਗੁਮਾਨ-ਘੁਮੰਡ ਵਿੱਚ ਜ਼ਮੀਨ ਤੇ ਆ ਡਿੱਗਦਾ ਹੈ।

Comments

Popular Posts