ਸਬ ਤੋਂ ਉਚੀ ਸੁਚੀ ਵੱਡੀ ਅਦਾਲਤ ਉਪਰ ਵਾਲੇ ਦੀ ਹੈ। ਜਿਸ ਨੇ ਇਹ ਸੂਰਮੇ ਦੀ ਰਾਖੀ ਕਰਨੀ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਭਾਈ ਬਲਵੰਤ ਸਿੰਘ, ਰਾਜੋਆਣਾਂ ਕਲਾ ਦੇ ਨਿਵਾਸੀ ਹਨ। ਇਹ ਜਿਲ੍ਹਾ ਲੁਧਿਆਣਾਂ ਹੈ। ਤਸੀਲ ਜਗਰਾਉਂ ਵਿੱਚ ਸੁਧਾਰ ਵਾਲੇ ਪਾਸੇ ਰਾਏਕੋਟ ਵਾæਲੀ ਸ਼ੜਕ ਵੱਲ ਹੈ। ਇੰਨਾਂ ਦਾ ਘਰ ਬਿਲਕੁਲ ਉਹੀ ਹੈ। ਜਿਹੋਂ ਜਿਹਾ 17 ਸਾਲ ਪਹਿਲਾਂ ਸੀ। ਘਰ ਵਿੱਚ ਗਰੀਬੀ ਝੱਲਕ ਰਹੀ ਹੈ। ਬਹੁਤ ਤਰਸ ਜੋਗ ਹਾਲ ਹੈ। ਲਾਲ ਗੋਦੜੀਆਂ ਵਿੱਚ ਹੁੰਦੇ ਹਨ। ਜਦੋਂ ਦੋਂਨੇ ਕਮਾਊ ਪੁੱਤਰ ਤਾਂ ਸਿੱਖ ਧਰਮ ਦੇ ਲੇਖੇ ਲਾ ਦਿੱਤੇ ਹਨ। ਅੱਗੇ ਕੋਈ ਪੀੜੀ ਚਲਾਉਣ ਵਾਲਾ ਧੀ ਪੁੱਤਰ ਨਹੀਂ ਹੈ। ਉਨਾਂ ਦੀ ਮਾਤਾ ਜੀ ਨਾਲ ਪੱਤਰਕਾਰ ਜਦੋਂ ਗੱਲਾਂ ਕਰ ਰਹੇ ਸਨ। ਅੱਖਾਂ ਵਿੱਚ ਇੱਕ ਵੀ ਹੁੰਝੂ ਨਹੀਂ ਆਇਆ। ਦਲੇਰ ਮਾਂਵਾਂ ਹੀ ਯੋਧਿਆਂ ਨੂੰ ਜਨਮ ਦਿੰਦੀਆਂ ਹਨ। ਇਹ ਮਾਂ ਆਪਣਾਂ ਦੂਜਾ ਪੁੱਤਰ ਕੌਮ ਤੋਂ ਵਾਰ ਰਹੀ ਹੈ। ਇੱਕ ਪੁੱਤਰ ਸ਼ਹੀਦ ਹਰਪਿੰਦਰ ਸਿੰਘ ਪੰਜਾਬ ਸੰਘਰਸ਼ ਵਿੱਚ ਸ਼ਹੀਦ ਹੋ ਗਿਆ ਹੈ। ਇੱਕੋਂ ਇਕ ਪਰਿਵਾਰ ਵਿਚ ਬਚੀ ਭੈਣ ਕਮਲਦੀਪ ਕੌਰ ਹੈ। ਉਸ ਦੇ ਦੋ ਬੱਚੇ ਧੀ-ਪੁੱਤਰ ਹਨ। ਉਸ ਭੈਣ ਦੇ ਦੇ ਮੁੱਖ ਉਤੇ ਵੀ ਉਹੀ ਲਾਲੀ ਭੱਖ਼ਦੀ ਹੈ। ਉਹ ਆਪ ਆਪਣੇ ਭਰਾ ਦਾ ਪੱਤਰ ਅਕਾਲ ਤੱਖਤ ਦੇ ਜੱਥੇਦਾਰ ਸਿੰਘ ਸਾਹਿਬਾਨ ਜੀ ਨੂੰ ਦੇ ਕੇ ਆਈ ਹੈ। ਜਿਸ ਵਿੱਚ ਭਾਈ ਬਲਵੰਤ ਸਿੰਘ, ਰਾਜੋਆਣਾਂ ਕਲਾ ਨੇ ਲਿਖਿਆ ਹੈ। ਉਹ ਆਪਣੀਆਂ ਅੱਖਾਂ ਤੇ ਸਰੀਰ ਅਕਾਲ ਤੱਖ਼ਤ ਸਾਹਿਬ ਨੂੰ ਸੌਪ ਰਹੇ ਹਨ। 17 ਸਾਲ ਜੇਲ ਵਿੱਚ ਕੱਟਣ ਦੇ ਬਾਅਦ ਵੀ ਉਸ ਦੀ ਸਜ਼ਾ ਪੂਰੀ ਨਹੀਂ ਹੋਈ। ਹੁਣ ਬੱਬਰ ਸ਼ੇਰ ਨੂੰ ਮਾਰ ਮੁਕਾਉਣ ਲਈ ਫ਼ਾਂਸੀਂ ਦੀ ਸਜ਼ਾ ਬਾਕੀ ਰਹਿੰਦੀ ਸੀ। ਮੁੱਖ ਗੱਲ ਇਹ ਵੀ ਹੈ, ਨਾਂ ਹੀ ਕੌਮ ਨੇ, ਨਾਂ ਧਰਮੀ ਆਗੂਆਂ ਨੇ ਬਲਵੰਤ ਸਿੰਘ ਰਾਜੋਆਣੇ ਦੀ ਸਾਰ ਲਈ । ਨਾਂ ਵੀ ਕੋਈ ਉਸ ਦੇ ਮਾਪਿਆਂ ਦੀ ਮਾਲੀ ਸਹਾਇਤਾ ਲਈ ਗਿਆ ਹੈ। ਭਗਤ ਸਿੰਘ ਦੇ ਪਰਿਵਾਰ ਦੀ ਸਹਾਇਤਾ ਵੀ ਨਹੀਂ ਕੀਤੀ ਗਈ ਸੀ। ਉਦੋਂ ਤਾਂ ਲੋਕਾਂ ਵਿੱਚ ਖ਼ਬਰ ਦੇਣ ਦਾ ਕੋਈ ਢੰਗ ਨਹੀਂ ਸੀ। ਨਾਂ ਹੀ ਮਾਲੀ ਸਹਾਇਤਾ ਕਰ ਸਕਦੇ ਸਨ। ਸਾਰਾ ਦੇਸ਼ ਹੀ ਉਜੜ ਗਿਆ ਸੀ। ਸਬ ਨੂੰ ਆਪੋ ਧਾਪੀ ਪਈ ਹੋਈ ਸੀ। ਹੁਣ ਸਿੱਖ ਕਿਸੇ ਜੇਲ ਵਿੱਚ ਕੌਮ ਲਈ ਸਜ਼ਾ ਭੁਗਤ ਰਹੇ ਬੰਦੇ ਦੀ ਮਦੱਦ ਕੀ ਕਰਦੇ ਹਨ? ਹੋਰ ਪਤਾ ਨਹੀਂ ਕਿੰਨੇ ਕੋ ਸ਼ਹੀਦਾਂ ਦੇ ਮਾਂਪੇਂ, ਪੁੱਤਰਾ ਦੇ ਵਿਯੋਗ ਵਿੱਚ ਅੰਨੇ ਹੋ ਗਏ ਹਨ। ਜਿੰਨਾਂ ਦੇ ਨੌਜਵਾਨ ਪੁੱਤਰ ਲਾ ਪਤਾ ਸਨ। ਮਾਰ ਦਿੱਤੇ ਗਏ ਸਨ। ਚੰਡੀਗੜ੍ਹ ਦੇ ਵਧੀਕ ਸ਼ੈਸ਼ਨ ਜੱਜ ਵੱਲੋਂ ਫੈਸਲਾ ਕੀਤਾ ਗਿਆ ਹੈ। ਪਟਿਆਲਾ ਵਿੱਚ ਜਿਥੇ ਭਾਈ ਬਲਵੰਤ ਸਿੰਘ, ਰਾਜੋਆਣਾਂ ਨਜ਼ਰ ਬੰਦ ਹਨ। ਉਥੇ ਹੀ ਬਲਵੰਤ ਸਿੰਘ, ਰਾਜੋਆਣਾਂ ਨੂੰ ਫ਼ਾਂਸੀਂ ਦੇਣ ਦਾ 31 ਮਾਰਚ 2012 ਨੂੰ 9 ਵਜੇ ਸਵੇਰ ਦਾ ਸਮਾਂ ਰੱਖਿਆ ਗਿਆ ਹੈ। ਖ਼ਬਰ ਇਹ ਵੀ ਹੈ, ਉਸ ਦਿਨ ਕੋਈ ਜਲਾਦ ਫ਼ਾਂਸੀਂ ਦੇਣ ਲਈ ਨਹੀਂ ਹੈ। ਮਾਰਨ ਵਾਲੇ ਨਾਲੋਂ ਬਚਾਉਣ ਵਾਲ ਅਕਾਲ ਪੁਰਖ ਮਹਾਨ ਹੈ। ਉਸ ਦੀ ਜ਼ਮੀਰ ਸਦਾ ਜੀਵਤ ਹੈ। ਉਹੀ ਸਭ ਦਾ ਜੀਵਨ ਦਾਤਾ ਹੈ। ਉਸ ਤੋਂ ਬਗੈਰ ਸਭ ਬੰਦਿਆਂ ਤੋਂ ਭਰੋਸਾ ਚੱਕ ਦਿਉ। ਪੰਜੇ ਜੱਥੇਦਾਰ ਸਿੰਘ ਸਾਹਿਬਾਨ ਜੀ ਵਿਕਾਉ ਹਨ। ਰਾਜਨੀਤੀ ਦੇ ਅੱਗੇ ਗੋਡੇ ਟੇਕਦੇ ਹਨ। ਰੱਬ ਤੋਂ ਵੱਡਾ ਹੱਥ ਦੇ ਕੇ ਰੱਖਣ ਵਾਲਾ ਹੋਰ ਕੋਈ ਨਹੀਂ ਹੈ। ਇੱਕ ਅਦਾਲਤ ਜੱਜਾਂ ਦੀ ਹੈ। ਉਹ ਫੈਸਲਾ ਦੇ ਚੁੱਕੇ ਹਨ। ਇੱਕ ਅਦਾਲਤ ਜੰਨਤਾ ਦੀ ਹੈ। ਜਿਸ ਭਾਈ ਦਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾਂ ਦੋਂਨਾਂ ਦੇ ਹੱਥੋਂ ਸਾਬਕਾਂ ਮੁੱਖ ਮੰਤਰੀ ਬੇਅੰਤ ਸਿੰਘ ਮਰ ਗਿਆ। ਇਹ ਕੰਮ ਭਾਰਤ ਸਰਕਾਰ ਨੂੰ ਕਰਨਾਂ ਚਾਹੀਦਾ ਸੀ। ਖੂਨ-ਖੋਰ ਮੁੰਣਿਆਂ ਦੇ ਕਾਤਲ ਨੂੰ ਸਜ਼ਾ ਦਿੰਦੇ। ਪਰ ਸਬ ਕੁੱਝ ਮਿਲੀ ਹੋਈ ਸਾਜ਼ਸ਼ ਸੀ। ਸਬ ਤੋਂ ਉਚੀ ਸੁਚੀ ਵੱਡੀ ਅਦਾਲਤ ਉਪਰ ਵਾਲੇ ਦੀ ਹੈ। ਜਿਸ ਨੇ ਇਹ ਸੂਰਮੇ ਦੀ ਰਾਖੀ ਕਰਨੀ ਹੈ। ਸਿੱਖਾਂ ਦੀ ਅਦਾਲਤ ਅਕਾਲ ਤੱਖਤ ਸ੍ਰੀ ਹਰਿਮੰਦਰ ਸਾਹਿਬ ਹੈ। ਕੀ ਕਰੀਏ ਉਹ ਕਨੂੰਨ ਦੀ ਤਰਾਂ ਹੀ ਅੰਨੇ, ਬੋਲੇ ਹਨ।
ਭਾਈ ਦਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾਂ ਦੋਂਨੇਂ ਸਕੇ ਭਰਾਵਾਂ ਵਰਗੇ ਦੋਸਤ ਪੁਲੀਸ ਵਿੱਚ ਭਰਤੀ ਸਨ। ਉਦੋਂ ਉਨਾਂ ਦੇ ਆਲੇ-ਦੁਆਲੇ ਜੇਲਾਂ ਵਿੱਚ ਜੋ ਹੁੰਦਾ ਸੀ। ਅੱਖੀਂ ਦੇਖਦੇ ਸਨ। ਉਨਾਂ ਕੋਲ ਆ ਕੇ ਲੋਕ ਬਿਲਕਦੇ ਸਨ। ਦਿਨ ਦਿਹਾੜੇ ਬੇਅੰਤ ਸਿੰਘ ਸਿੱਖਾਂ ਨੂੰ ਕੁਚਲ ਰਿਹਾ ਸੀ। ਸਾਬਕਾਂ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀਆਂ ਸਾਰੀਆਂ ਹਰਕਤਾਂ ਅੱਖੀਂ ਦੇਖਦੇ ਸੁਣਦੇ ਸਨ। ਸ਼ਹੀਦ ਦਲਾਵਰ ਸਿੰਘ ਬਲਵੰਤ ਸਿੰਘ ਰਾਜੋਆਣਾਂ ਉਤੇ 31 ਅਗਸਤ 1995 ਵਿੱਚ ਸਾਬਕਾਂ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਆਤਮਘਾਤੀ ਹੱਮਲੇ ਨਾਲ ਮਾਰਨ ਦਾ ਦੋਸ਼ ਸੀ। ਉਸ ਨਾਲ 16 ਹੋਰ ਮਾਰੇ ਗਏ ਸਨ। ਜਦੋਂ ਪਾਪੀ ਡੁੱਬਦਾ ਹੈ। ਸਬ ਜੋਟੀ ਨੂੰ ਨਾਲ ਡੋਬ ਲੈਂਦਾ ਹੈ। ਦਲਾਵਰ ਸਿੰਘ ਦੀ ਬੰਬ ਧਮਾਕੇ ਵਿੱਚ ਮੌਤ ਹੋ ਗਈ, ਉਹ ਸ਼ਹੀਦਾ ਪਾ ਗਏ ਸਨ। ਭਾਈ ਬਲਵੰਤ ਸਿੰਘ ਰਾਜੋਆਣਾਂ 22 ਦਸਬੰਰ 1995 ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ। ਹੁਣ ਤੱਕ ਸਜਾ ਭੁਗਤ ਰਹੇ ਹਨ।
1984 ਵਿੱਚ ਅਕਾਲ ਤੱਖਤ ਸ੍ਰੀ ਹਰਿਮੰਦਰ ਸਾਹਿਬ ਉਤੇ ਹੱਮਲਾ ਹੋਇਆ ਸੀ। ਬੇਕਸੂਰ ਲੋਕ ਮਾਰੇ ਗਏ। ਬਾਕੀ ਜਿੰਨੇ ਸਿੱਖ ਜਿਥੇ ਵੀ ਰਹਿੰਦੇ ਸਨ। ਰੋਹ ਵਿੱਚ ਆ ਗਏ। ਸਿੱਖਾਂ ਨੂੰ ਦਬਾਉਣ ਲਈ ਰਾਜਨੀਤਕਿ ਕੁਰਸੀਆਂ ਵਾਲਿਆਂ ਨੇ ਸਾਰੇ ਦੇਸ਼ ਵਿਚ ਘਰਾਂ ਵਿਚੋਂ ਕੱਢ-ਕੱਢ ਕੇ, ਮੁੰਡੇ ਮਾਰਨੇ ਸ਼ੁਰੂ ਕੀਤੇ। ਸਾਬਕਾਂ ਮੁੱਖ ਮੰਤਰੀ ਬੇਅੰਤ ਸਿੰਘ ਕਾਂਗਰਸ ਪਾਰਟੀ ਵਿੱਚ ਸੀ। ਪੰਜਾਬ ਵਿੱਚ ਸਾਬਕਾਂ ਮੁੱਖ ਮੰਤਰੀ ਬੇਅੰਤ ਸਿੰਘ ਨੇ ਲੋਕਾਂ ਦਾ ਅਡਾਟ ਕੱਢਾ ਦਿੱਤਾ ਸੀ। ਨਿੱਤ ਪਿੰਡ ਦੀਆਂ ਫਿਰਨੀਆਂ, ਖੇਤਾਂ ਵਿੱਚੋਂ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਲੱਭਦੀਆਂ ਸਨ। ਕੁੱਝ ਕੁੜੀਆਂ ਵੀ ਮਾਰੀਆਂ ਗਈਆਂ ਸਨ। ਲੋਕਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਸੀ। ਸਾਬਕਾਂ ਮੁੱਖ ਮੰਤਰੀ ਬੇਅੰਤ ਸਿੰਘ ਉਤੇ ਹੱਮਲੇ ਹੋਰ ਵੀ ਹੋਏ, ਪਰ ਉਹ ਬੱਚਦਾ ਰਿਹਾ। ਭਾਈ ਦਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾਂ ਦੋਂਨੇਂ ਨੇ ਇਕ ਬੰਬ ਧਮਕੇ ਨਾਲ ਹੱਤਿਆ ਕਰ ਦਿੱਤੀ। ਜੇ 1984 ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਜਾਂ ਨਹੀਂ ਦਿੱਤੀ ਗਈ। ਬਾਈ ਬਲਵੰਤ ਸਿੰਘ ਰਾਜੋਆਣਾਂ 17 ਸਾਲ ਜੇਲ ਵਿੱਚ ਕੱਟਣ ਦੇ ਬਾਅਦ ਵੀ ਸਜਾਂ ਪੂਰੀ ਨਹੀਂ ਹੋਈ। ਹੁਣ ਫ਼ਾਂਸੀਂ ਦਿੱਤੀ ਜਾ ਰਹੀ ਹੈ। ਲੋਕਾਂ ਵਿੱਚ ਬਹੁਤ ਰੋਸ ਹੈ। ਸਿੱਖ ਥਾਂ-ਥਾਂ ਦੇਸ਼ਾਂ-ਬਦੇਸ਼ਾਂ ਵਿੱਚ ਸ਼ਾਂਤ ਮਈ ਰੋਸ ਵੱਜੋਂ ਇੱਕ ਮੁੱਠ ਹੋਣ ਦਾ ਯਤਨ ਕਰ ਰਹੇ ਹਨ। ਸੰਦੇਸਂæ ਦੇਣਾਂ ਚਹੁੰਦੇ ਹਨ, " ਭਾਈ ਬਲਵੰਤ ਸਿੰਘ ਰਾਜੋਆਣਾਂ ਦੀ ਫ਼ਾਂਸੀ ਰੋਕੀ ਜਾਵੇ। " ਇਹ ਸਾਡੇ ਅਕਾਲ ਤੱਖਤ ਦੇ ਜੱਥੇਦਾਰ ਸਿੰਘ ਸਾਹਿਬਾਨ ਜੀ
ਦੇ ਹੱਥ ਹੈ। ਜੇ ਉਹ ਲਿਖ ਕੇ ਸਰਕਾਰ ਤੋਂ ਮੰਗ ਕਰਨ ਬਲਵੰਤ ਸਿੰਘ ਰਾਜੋਆਣਾਂ ਜੀ ਬੱਚ ਸਕਦੇ ਹਨ। ਇਸ ਤਰਾਂ ਵੀ ਨਹੀਂ ਹੁੰਦਾ। ਘਰ ਵਿੱਚ ਕੋਈ ਬਿਮਾਰ ਹੈ। ਉਹ ਡਾਕਟਰ ਕੋਲ ਜਾ ਕੇ, ਇਲਾਜ਼ ਕਰਾਉਣਾਂ ਨਹੀਂ ਚਹੁੰਦਾ। ਮਰਨਾਂ ਹੀ ਚਹੁੰਦਾ ਹੈ। ਅਸੀਂ ਉਸ ਦੀ ਗੱਲ ਸੁਣ ਕੇ, ਉਸ ਨੂੰ ਮਰਨ ਦੇ ਦਿਆਗੇ। ਸਗੋ ਚਾਰ ਬੰਦੇ ਸੱਦ ਕੇ, ਹਸਪਤਾਲ ਭਰਤੀ ਕਰਾਕੇ, ਹਰ ਹਾਲਤ ਵਿੱਚ ਬਿਮਾਰ ਨੂੰ ਬੱਚਾ ਲਵਾਗੇ। ਅਣਹੋਣੀ ਮੌਤ ਵੀ ਬਹੁਤ ਵੱਡਾ ਪਾਪ ਹੈ।
ਚੱਲੋ ਸੋਚੀਏ ਹਫ਼ਤੇ ਨੂੰ ਸਾਡੀ ਮੌਤ ਹੋਣ ਵਾਲੀ ਹੈ। ਨੀਂਦ ਉਡ ਜਾਵੇਗੀ ਜਾਂ ਲੱਡੂ ਵੰਡਣ ਲੱਗ ਜਾਵਾਂਗੇ।
ਆਖਰੀ ਸਾਹਾਂ ਉਤੇ ਕੀ ਕਿਸੇ ਬੰਦੇ ਦੇ ਮੂੰਹ ਵਿੱਚ ਪਾਣੀ ਪਾਵਾਂਗੇ। ਜਾਂ ਉਸ ਦੇ ਮਰਨ ਦੀ ਉਡੀਕ ਕਰਾਂਗੇ?
ਹੋਰ ਹੋਰ ਜਿਉਣਾ ਹੀ ਜੀਵ ਲੋਚਦਾ ਹੈ। ਮਰਨਾ ਜੀਵ ਨਹੀਂ ਚਹੁੰਦਾ।ਕਿੰਨੇ ਕੁ ਹਨ, ਜੋ ਆਪ ਵੀ ਕੌਮ ਲਈ ਫ਼ਾਂਸੀਂ ਲੱਗਣ ਨੂੰ ਤਿਆਰ ਹਨ? ਜਾਂ ਫ਼ਾਂਸੀਂ ਦੂਜਿਆਂ ਲਈ ਬੱਣੀ ਹੈ। ਮਰਦੇ ਨੂੰ ਦੇਖਣਾਂ ਬੜਾ ਸੌਖਾ ਹੈ। ਕੀ ਕੋਈ ਹੈ, ਸੂਰਮਾਂ ਜਿਹੜਾ ਉਸ ਭਾਈ ਰਾਜੋਆਣੇ ਨੂੰ ਬੱਚਾ ਸਕੇ? ਸੁਆਦ ਤਾਂ ਹੈ ਅਸੀਂ ਕੌਮ ਦਾ ਹੀਰਾ ਬਚਾ ਲਈਏ।
ਇਹ ਲੇਖ ਫੇਸ ਬੁੱਕ ਦੋਸਤ ਸਨਦੀਪ ਸਿੰਘ ਢਿੱਲੋਂ ਦਾ ਧੰਨਵਾਦ ਇਸ ਵੀਰ ਦੇ ਕਹਿੱਣ ਉਤੇ ਲਿਖਿਆ ਗਿਆ ਹੈ।

Comments

Popular Posts