ਪਤੀ-ਪਤਨੀ ਦੀ ਹੋਂਦ ਜਰੂਰੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
  ਪਤੀ-ਪਤਨੀ ਦੀ ਜੋੜੀ ਰੱਬ ਬਣਾਉਂਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ਼ ਉਤੇ ਨਿਰਭਰ ਹੁੰਦਾ ਹੈ। ਵਿਸ਼ਵਾਸ਼ ਹੀ ਹੁੰਦਾ ਹੈ। ਕਿ ਇਹ ਪਤੀ-ਪਤਨੀ ਇੱਕ ਦੂਜੇ ਜੋਗਾ ਹਨ। ਪਤੀ-ਪਤਨੀ ਦੋਂਨਾਂ ਵਿੱਚ ਭੋਰਾ ਵੀ ਵਿਰਲ਼ ਨਹੀਂ ਹੁੰਦੀ। ਪਰ ਛੋਟਾ ਜਿਹਾ ਸ਼ੱਕ ਬਣੀ ਬੱਣਾਈ ਖੇਡ ਖ਼ਰਾਬ ਵੀ ਕਰ ਦਿੰਦਾ ਹੈ। ਅਗਰ ਥੋੜਾਂ ਜਿਹਾ ਸੁਰਾਖ਼ ਲੱਗ ਜਾਵੇ, ਦੋਨਾਂ ਵਿਚਕਾਰ ਕੋਈ ਹੋਰ ਆ ਗਿਆ ਹੈ। ਪਤੀ-ਪਤਨੀ ਇੱਕ ਦੂਜੇ ਦੇ ਦੁਸ਼ਮਣ ਬੱਣ ਜਾਂਦੇ ਹਨ। ਜੋ ਆਪਣਾਂ ਹੁੰਦਾ ਹੈ। ਇੱਕ ਝੱਟਕੇ ਵਿੱਚ ਪਰਾਇਆ ਲੱਗਦਾ ਹੈ। ਉਸ ਪਲਟ ਕੇ ਦੇਖਣਾਂ ਵੀ ਹਰਾਮ ਲੱਗਦਾ ਹੈ। ਸ਼ੱਕ ਦਾ ਕੋਈ ਇਲਾਜ਼ ਨਹੀਂ ਹੈ। ਸ਼ੱਕ ਸੱਚ ਹੁੰਦਾ ਹੈ। ਤਾਂਹੀ ਤਾਂ ਪੱਕਾ ਨਿਰਨਾਂ ਹੁੰਦਾ ਹੈ। ਸਬ ਕੁੱਝ ਮਿੱਟੀ ਵਿੱਚ ਮਿਲ ਜਾਂਦਾ ਹੈ। ਦੂਰੀਆਂ ਬੱਣ ਜਾਂਦੀ ਆਂ ਹਨ। ਭਰੋਸਾ ਟੁੱਟ ਜਾਂਦਾ ਹੈ। ਭੋਰਸਾ ਮੁੜ ਕੇ ਨਹੀਂ ਬੱਣਦਾ। ਇਸ ਲਈ ਅਗਰ ਕੋਈ ਐਸੀ ਬੈਸੀ ਗੱਲ ਹੈ। ਰੱਬ ਪੜਦਾ ਪਾਈ ਰੱਖੇ। ਅਗਰ ਭੇਤ ਖੁਲ ਗਿਆ। ਸਭ ਬੱਣਿਆ ਬਣਾਇਆ ਤਬਾਹ ਹੋ ਜਾਵੇਗਾ। ਐਸਾ ਕੁੱਝ ਨਾਂ ਹੀ ਕੀਤਾ ਜਾਵੇ। ਪਤੀ-ਪਤਨੀ ਵਿਚੋਂ ਵਿਸ਼ਵਾਸ਼ ਟੁੱਟ ਜਾਵੇ। ਪਿਆਰ ਹੀ ਇਤਨਾਂ ਮਜ਼ਬੂਤ ਹੋਵੇ। ਸ਼ੱਕ ਬੱਣ ਹੀ ਨਾਂ ਸਕੇ, ਭਰੋਸਾ ਕਇਮ ਰਹੇ।
ਪਤੀ-ਪਤਨੀ ਨੂੰ ਇਹ ਵੀ ਵਿਸ਼ਵਾਸ਼ ਹੁੰਦਾ ਹੈ। ਦੋਂਨਾਂ ਵਿੱਚ ਪਿਆਰ ਹੈ। ਪਤੀ-ਪਤਨੀ ਦਾ ਰਿਸ਼ਤਾ ਪਿਆਰ ਉਤੇ ਹੁੰਦਾ ਹੈ। ਪਿਆਰ ਉਸ ਦੇ ਉਤੇ ਆਉਂਦਾ। ਜੋ ਦੇਖਣ ਨੂੰ ਚੰਗਾ ਲੱਗਦਾ ਹੈ। ਮਨ ਮੋਹਦਾ ਹੈ। ਜਿਸ ਦੀਆਂ ਆਦਤਾਂ ਚੰਗੀਆਂ ਹੋਣ। ਉਸ ਨੂੰ ਅੱਖਾਂ ਮੂਹਰੇ ਰੱਖਣ ਨੂੰ ਜੀਅ ਕਰਦਾ ਹੈ। ਅੱਖਾਂ ਤੋਂ ਪਰੇ ਹੋਵੇ। ਲੱਗਦਾ ਹੈ, ਹਨੇਰ ਆ ਜਾਵੇਗਾ। ਅਗਰ ਸਹਮਣੇ ਨਾਂ ਦਿਸੇ, ਕੁੱਝ ਚੰਗਾ ਨਹੀਂ ਲੱਗਦਾ। ਘਰ ਵਿੱਚ ਨਾਂ ਹੋਵੇ ਘਰ ਚੰਗਾ ਨਹੀਂ ਲੱਗਦਾ। ਪਤੀ-ਪਤਨੀ ਦੇ ਪਿਆਰ ਦਾ ਵਹਾਉ ਇਤਨਾਂ ਸ਼ਕਤੀ ਸ਼ਾਲੀ ਹੁੰਦਾ ਹੈ। ਉਸ ਵਿੱਚ ਹਰ ਉਣਤਾਈ ਅੱਖੋਂ ਉਹਲੇ ਕਰ ਦਿੱਤੀ ਜਾਂਦੀ ਹੈ। ਮੁਆਫ਼ ਕਰ ਦਿੱਤੀ ਜਾਂਦੀ ਹੈ। ਕੁੱਝ ਵੀ ਹੋਵੇ, ਹਰ ਹਾਲਤ ਵਿੱਚ ਪਿਆਰ ਹੀ ਆਉਂਦਾ ਹੈ। ਸਾਰੇ ਰਿਸ਼ਤਿਆਂ ਤੋਂ ਉਪਰ ਪਤੀ-ਪਤਨੀ ਦਾ ਰਿਸ਼ਤਾ ਹੁੰਦਾ ਹੈ। ਇੱਕ ਦੂਜੇ ਦੀ ਹਰ ਗੱਲ ਚੰਗੀ ਲੱਗਦੀ ਹੈ। ਬਹੁਤੇ ਪਤੀ-ਪਤਨੀ ਜੋੜਿਆਂ ਦੇ ਸੁਭਾਹ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ। ਪਤੀ ਹੋਰ ਕਿਵੇ ਕੰਮ ਕਰਨ ਲਈ ਸਹਿਮਤ ਹੁੰਦਾ ਹੈ? ਪਤਨੀ ਉਸੇ ਕੰਮ ਨੂੰ ਹੋਰ ਕਿਸੇ ਤਰੀਕੇ ਨਾਲ ਕਰਨਾਂ ਚਹੁੰਦੀ ਹੈ। ਬਹੁਤੇ ਕੰਮਾਂ ਨੂੰ ਕਰਨ ਲਈ ਵਕੀਲਾਂ ਵਾਂਗ ਬਹਿਸ ਕਰਦੇ ਹਨ। ਉਸ ਕੰਮ ਦੇ ਫ਼ੈਇਦੇ ਨੁਕਸਾਨ ਇਕ ਦੂਜੇ ਨੂੰ ਗਣਾਉਂਦੇ ਹਨ। ਅੰਤ ਨੂੰ ਇੱਕ ਦੂਜੇ ਨਾਲ ਸਹਿਮਤ ਹੋ ਜਾਂਦੇ ਹਨ। ਕਮਾਲ ਹੈ, ਕਿ ਇੱਕ ਦੂਜੇ ਵਿੱਚ ਤੇ ਇੱਕ ਦੂਜੇ ਦੇ ਕੰਮਾਂ ਵਿੱਚ, ਇੱਕ ਦੂਜੇ ਦੇ ਸੁਭਾਹ ਵਿੱਚ ਅਨੇਕਾਂ ਨੋਕਾਂ-ਝੌਕਾਂ ਕਰਨ ਦੇ ਬਾਵਜੂਦ ਵੀ ਪਤੀ-ਪਤਨੀ ਇੱਕ ਹਨ। ਜੇ ਪਤੀ-ਪਤਨੀ ਦੇ ਰਸਤੇ ਅੱਲਗ-ਅੱਲਗ ਹਨ। ਇਸ ਦਾ ਫ਼ੈਇਦਾ ਕਈ ਬਾਰ ਬੱਚੇ ਲੈ ਜਾਂਦੇ ਹਨ। ਬੱਚਾ ਕਿਸੇ ਕੰਮ ਦੀ ਅਜ਼ਾਜ਼ਤ ਮੰਗਦਾ ਹੈ। ਕਹਿੰਦਾ ਹੈ," ਦੋਸਤ ਦੇ ਘਰ ਜਾਣਾਂ ਹੈ। ਪਾਰਟੀ ਵਿੱਚ ਜਾਂਣਾਂ ਹੈ। ਫਿਲਮ ਦੇਖਣ ਜਾਂਣਾਂ ਹੈ। " ਬੱਚਾ ਹਰ ਹਾਲਤ ਵਿੱਚ ਘਰੋ ਨਿੱਕਲਣ ਦਾ ਬਹਾਨਾਂ ਬਣਾਉਂਦਾ ਹੈ। ਅੱਗਰ ਡੈਡੀ ਹਾਂ ਨਹੀਂ ਕਹਿੰਦਾ। ਮੰਮੀ ਅਜ਼ਾਜ਼ਤ ਦੇ ਦਿੰਦੀ ਹੈ। ਅਗਰ ਦੋਂਨੇ ਪਤੀ-ਪਤਨੀ ਆਪਣੇ ਬਿਚਾਰਾਂ ਨੂੰ, ਇੱਕ ਕਰਕੇ ਸਹੀਂ ਕੰਮ ਕਰਨ ਦੀ ਅਜ਼ਾਜ਼ਤ ਦੇਣਗੇ। ਪਰਿਵਾਰ ਹੋਰ ਵੀ ਤੰਦਰੁਸਤ ਖੁਸ਼ਆਲ ਬਣੇਗਾ। ਪਤੀ-ਪਤਨੀ, ਬੱਚਿਆਂ ਨੂੰ ਸਹੀ ਰਸਤਾ ਦਿਖਾ ਕੇ, ਵਧੀਆ ਨਾਗਰਿਕ ਬਣਾਂ ਸਕਦੇ ਹਨ।
ਪਤੀ-ਪਤਨੀ ਇੱਕ ਦੂਜੇ ਦੇ ਮਾਂ-ਬਾਪ, ਭੈਣ-ਭਰਾਵਾਂ ਤੇ ਹੋਰ ਰਿਸ਼ਤਿਆਂ ਨਾਲ ਵੀ ਜੁੜੇ ਰਹਿੰਦੇ ਹਨ। ਉਨਾਂ ਨੂੰ ਪਿਆਰ ਵੀ ਕਰਦੇ ਹਨ। ਉਨਾਂ ਦਾ ਖਿਆਲ ਵੀ ਰੱਖਦੇ ਹਨ। ਉਨਾਂ ਦੀਆਂ ਗੱਲਾਂ ਸਹਿੰਦੇ ਹਨ। ਦੁੱਖ ਸੁੱਖ ਵਿੱਚ ਨਾਲ ਵੀ ਖੜ੍ਹਦੇ ਹਨ। ਕਈ ਲੋਕ ਵੀ ਐਸੇ ਵੀ ਹੁੰਦੇ ਹਨ। ਪਤੀ-ਪਤਨੀ ਦੇ ਰਿਸ਼ਤੇ ਨੂੰ ਤੋੜਨ ਦੀ ਕੋਸ਼ਸ਼ ਕਰਦੇ ਹਨ। ਰੇਖ ਵਿੱਚ ਮੇਖ ਮਾਰਨ ਦੀ ਖੇਚਲ ਕਰਦੇ ਹਨ। ਜੋ ਜੋੜੀਆਂ ਰੱਬ ਨੇ ਬਣਾਈਆਂ ਹਨ। ਪਤੀ-ਪਤਨੀ ਦੀ ਹੋਂਦ ਜਰੂਰੀ ਹੈ। ਦੁਨੀਆਂ ਇਸੇ ਦੇ ਪਿਆਰ ਨਾਲ ਚੱਲਦੀ ਹੈ। ਉਨਾਂ ਨੂੰ ਕੋਈ ਬਾਹਰੀ ਸ਼ਕਤੀ ਅੱਲਗ ਨਹੀਂ ਕਰ ਸਕਦੀ। ਪਤੀ-ਪਤਨੀ ਦਾ ਦਿਲ ਸੁਭਾਹ ਨਰਮ ਹੈ। ਤਾਂ ਘਾਹ ਵਾਂਗ ਹਰ ਝੱਖ਼ੜ ਹਨੇਰੀਆਂ ਆਉਣ ਦੇ ਨਾਲ ਕੁੱਝ ਫ਼ਰਕ ਨਹੀਂ ਪੈਂਦਾ। ਉਹ ਜਿਉਂ ਦੇ ਤਿਉਂ ਸਹੀ ਸਾਬਤ ਰਹਿੰਦੇ ਹਨ। ਦੁੱਖਾਂ, ਮਸੀਬਤਾ, ਕਲੇਸ ਵਿੱਚ ਵੀ ਹੱਸਦੇ-ਖੇਡਦੇ ਹਨ। ਜਿੰਦਗੀ ਹੈ ਤਾਂ ਦੁੱਖਾਂ, ਮਸੀਬਤਾ, ਕਲੇਸ ਨੇ ਆਉਣਾਂ ਹੀ ਹੈ। ਇਹ ਜੀਵਨ ਦਾ ਹਿੱਸਾ ਹਨ। ਭਾਣੇ ਵਿੱਚ ਰਹਿੱਣਾਂ, ਸਾਡੇ ਹੱਥ ਹੈ। ਜੋ ਠੀਕ ਗਲ਼ਤ ਹੋ ਗਿਆ, ਉਸ ਉਤੇ ਸੋਚਣਾਂ, ਪੱਛਤਾਉਣਾਂ ਕਿਉਂ ਹੈ? ਮਾੜੇ ਸਮੇਂ ਮਨ ਨੂੰ ਹੋਰ ਕਿਸੇ ਚੱਜਦੇ ਕੰਮ ਵਿੱਚ ਲਗਾਉਣ ਦੀ ਬਹੁਤ ਜਰੂਰਤ ਹੁੰਦੀ ਹੈ। ਅੱਗੋਂ ਨੂੰ ਸੰਭਲਣ ਦੀ ਕੋਸ਼ਸ ਕਰਨ ਦੀ ਲੋੜ ਹੁੰਦੀ ਹੈ। ਖੁਸ਼ ਰਹਿੱਣ ਵਰਗੀ ਕੋਈ ਰੀਸ ਨਹੀਂ ਹੈ।
ਜਿਹੜੇ ਪਤੀ-ਪਤਨੀ ਰੁਸੇ ਰਹਿੰਦੇ ਹਨ। ਮਾਰ ਕੁਟਾਈ ਉਤੇ ਤੁਲੇ ਰਹਿੰਦੇ ਹਨ। ਉਹ ਕਿਵੇਂ ਜਿਉਂਦੇ ਹਨ? ਇਕੋਂ ਘਰ ਵਿੱਚ ਰਹਿੰਦੇ ਹੋਏ, ਮੂੰਹ ਵੱਟ ਕੇ ਰਹਿੱਣਾਂ ਬਹੁਤ ਔਖਾ ਹੈ। ਰੁਸੇ ਰਹਿੱਣ ਨਾਲ ਜਿੰਦਗੀ ਬਹੁਤ ਮੁਸ਼ਕਲ ਨਾਲ ਨਿੱਕਦਲਦੀ ਹੈ। ਆਪਣੇ ਆਪ ਨੂੰ ਯਾਦ ਕਰਾਉਣਾਂ ਪੈਂਦਾ ਹੈ। ਗੁੱਸੇ ਰਹਿੱਣ ਦੀ ਪੱਕੜ ਰੱਖਣੀ ਪੈਂਦੀ ਹੈ। ਦੂਜੇ ਵੱਲ ਵੱਧ ਧਿਆਨ ਦੇਣਾਂ ਪੈਂਦਾ ਹੈ। ਬਈ ਉਹ ਕਰ ਕੀ ਰਿਹਾ ਹੈ? ਬੋਝ ਤਾਂ ਆਪਣੇ ਸਰੀਰ ਦਾ ਚੱਕਣਾਂ ਮੁਸ਼ਕਲ ਹੈ। ਪਤੀ-ਪਤਨੀ ਇੱਕ ਦੂਜੇ ਬਾਰੇ ਨੋਕਾਂ-ਝੋਕਾਂ ਕਰਦੇ ਰਹਿੱਣਗੇ। ਤਾਂ ਦੋਂਨਾਂ ਦੀ ਜਾਨ ਬਹੁਤ ਦੁੱਖੀ ਹੋ ਜਾਵੇਗੀ। ਆਪਣੇ ਆਪ ਵਿੱਚ ਰਹਿੱਣ ਵਾਲਾ ਅਜ਼ਾਦ ਜਿਉਂਦਾ ਹੈ। ਉਹੀ ਅਜ਼ਾਦੀ ਆਪਣੇ ਸਾਥੀ ਨੂੰ ਦਿੰਦਾ ਹੈ। ਜਿੰਦਗੀ ਆਪੇ ਖੁਸ਼ਿਆਲ ਹੋ ਜਾਂਦੀ ਹੈ। ਜੀਉਂ ਔਰ ਜੀਨੇ ਦੀਜੀਏ।

Comments

Popular Posts