ਸ੍ਰੀ
ਗੁਰੂ ਗ੍ਰੰਥਿ ਸਾਹਿਬ Page 86 of 1430

3437
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ

Guramathee Aap Pashhaaniaa Raam Naam Paragaas ||

गुरमती
आपु पछाणिआ राम नाम परगासु

ਗੁਰਾਂ
ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਜਾਂਣ ਲੈਂਦਾ ਹੈ। ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਜਾਂਦੀ ਹੈ
Follow the Guru's Teachings, and recognize your own self; the Divine Light of the Lord's Name shall shine within.

3438
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ

Sacho Sach Kamaavanaa Vaddiaaee Vaddae Paas ||

सचो
सचु कमावणा वडिआई वडे पासि

ਸਤ ਸੁਚੀ
ਧਰਮ ਦੀ ਕਮਾਈ ਕਰਦਾ ਹੈ ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲ ਹੈ
The true ones practice Truth; greatness rests in the Great Lord.

3439
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ

Jeeo Pindd Sabh This Kaa Sifath Karae Aradhaas ||

जीउ
पिंडु सभु तिस का सिफति करे अरदासि

ਉਹ
ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਚੀਜ਼ ਦਾ ਮਾਲਕ ਹੈ
Body, soul and all things belong to the Lord-praise Him, and offer your prayers to Him.

3440
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ

Sachai Sabadh Saalaahanaa Sukhae Sukh Nivaas ||

सचै
सबदि सालाहणा सुखे सुखि निवासु

ਸੱਚੇ
ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰੇਮ-ਅਨੰਦ ਅੰਦਰ ਵਸਦਾ ਹੈ
Sing the Praises of the True Lord through the Word of His Shabad, and you shall abide in the peace of peace.

3441
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ

Jap Thap Sanjam Manai Maahi Bin Naavai Dhhrig Jeevaas ||

जपु
तपु संजमु मनै माहि बिनु नावै ध्रिगु जीवासु

ਆਪਣੇ
ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਫੱਟਕਾਰਾਂ ਮਾਰਿਆ ਜੀਵਨ ਹੈ
You may practice chanting, penance and austere self-discipline within your mind, but without the Name, life is useless.

3442
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ

Guramathee Naao Paaeeai Manamukh Mohi Vinaas ||

गुरमती
नाउ पाईऐ मनमुख मोहि विणासु

ਗੁਰਾਂ
ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ
Through the Guru's Teachings, the Name is obtained, while the self-willed manmukh wastes away in emotional attachment.

3443
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ

Jio Bhaavai Thio Raakh Thoon Naanak Thaeraa Dhaas ||2||

जिउ
भावै तिउ राखु तूं नानकु तेरा दासु ॥२॥

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ
, ਮੇਰੀ ਰਖਿਆ ਕਰ, ਹੇ ਮਾਲਕ ਨਾਨਕ ਜੀ ਰੱਬੀ ਜੀਵ ਤੇਰਾ ਗੋਲਾ ਹੈ ||2||
Please protect me, by the Pleasure of Your Will. Nanak is Your slave. ||2||

3444
ਪਉੜੀ

Pourree ||

पउड़ी

ਪਉੜੀ

Pauree:

3445
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ

Sabh Ko Thaeraa Thoon Sabhas Dhaa Thoon Sabhanaa Raas ||

सभु
को तेरा तूं सभसु दा तूं सभना रासि

ਸਾਰੇ ਤੇਰੇ ਹਨ, ਸੁਆਮੀ ਤੂੰ ਸਾਰਿਆਂ ਦਾ ਹੈ। ਤੂੰ ਹਰ ਜੀਵ ਦੀ ਪੂੰਜੀ ਹੈਂ
|All are Yours, and You belong to all. You are the wealth of all.

3446
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ

Sabh Thudhhai Paasahu Mangadhae Nith Kar Aradhaas ||

सभि
तुधै पासहु मंगदे नित करि अरदासि

ਸਮੂਹ
ਜੀਵ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ। ਹਰ ਰੋਜ਼ ਪ੍ਰਾਰਥਨਾ ਕਰਦੇ ਹਨ
Everyone begs from You, and all offer prayers to You each day.

3447
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ

Jis Thoon Dhaehi This Sabh Kishh Milai Eikanaa Dhoor Hai Paas ||

जिसु
तूं देहि तिसु सभु किछु मिलै इकना दूरि है पासि

ਜਿਸ
ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਦੁਨੀਆਂ ਦਾ ਪਾ ਲੈਂਦਾ ਹੈਂ ਕਈਆਂ ਨੂੰ ਤੂੰ ਦੁਰ ਹੈ ਤੇ ਕਈਆਂ ਦੇ ਨੇੜੇ ਹੈ।
Those, unto whom You give, receive everything. You are far away from some, and You are close to others.

3448
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ

Thudhh Baajhahu Thhaao Ko Naahee Jis Paasahu Mangeeai Man Vaekhahu Ko Nirajaas ||

तुधु
बाझहु थाउ को नाही जिसु पासहु मंगीऐ मनि वेखहु को निरजासि

ਤੇਰੇ
ਬਗੈਰ ਕੋਈ ਥਾਂ ਨਹੀਂ, ਜਿਸ ਤੋਂ ਲੈਣ ਲਈ ਬੇਨਤੀ ਕੀਤੀ ਜਾਵੇ ਕੋਈ ਬੰਦਾ ਆਪਣੇ ਚਿੱਤ ਅੰਦਰ ਨਿਰਨਾਂ ਕਰਕੇ ਦੇਖ ਲਵੇ
Without You, there is not even a place to stand begging. See this yourself and verify it in your mind.

3449
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ

Sabh Thudhhai No Saalaahadhae Dhar Guramukhaa No Paragaas ||9||

सभि
तुधै नो सालाहदे दरि गुरमुखा नो परगासि ॥९॥

ਸਾਰੇ ਤੇਰੀ ਉਸਤਤ ਮਹਿਮਾਂ ਕਰਦੇ ਹਨ
, ਹੇ ਪ੍ਰਭੂ ਗੁਰੂ ਦੇ ਦਰਬਾਰੇ ਆਏ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ||9||

All praise You, O Lord; at Your Door, the Gurmukhs are enlightened. ||9||

3450
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ

Shalok, Third Mehl:

3451
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ

Panddith Parr Parr Ouchaa Kookadhaa Maaeiaa Mohi Piaar ||

पंडितु
पड़ि पड़ि उचा कूकदा माइआ मोहि पिआरु

ਧੰਨ
ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਪੜ੍ਹਦਾ ਕਰਦਾ ਹੋਇਆ ਜ਼ੋਰ ਨਾਲ ਪੁਕਾਰਦਾ ਹੈ
The Pandits, the religious scholars, read and read, and shout out loud, but they are attached to the love of Maya.

3452
ਅੰਤਰਿ ਬ੍ਰਹਮੁ ਚੀਨਈ ਮਨਿ ਮੂਰਖੁ ਗਾਵਾਰੁ

Anthar Breham N Cheenee Man Moorakh Gaavaar ||

अंतरि
ब्रहमु चीनई मनि मूरखु गावारु

ਬੇਵਕੂਫ
ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਜਾਂਣਦਾ, ਜੋ ਰੱਬ ਉਸ ਦੇ ਆਪਣੇ ਅੰਦਰ ਹੈ
They do not recognize God within themselves-they are so foolish and ignorant!

3453
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ

Dhoojai Bhaae Jagath Parabodhhadhaa Naa Boojhai Beechaar ||

दूजै
भाइ जगतु परबोधदा ना बूझै बीचारु

ਦਵੈਤ
-ਭਾਵ ਦੇ ਕਾਰਨ ਉਹ ਪੰਡਤ ਸੰਸਾਰ ਨੂੰ ਸਿਖਿਆ-ਮਤ ਦਿੰਦਾ ਹੈ। ਖੁਦ ਬ੍ਰਹਿਮ ਗਿਆਨ ਰੱਬ ਨੂੰ ਨਹੀਂ ਸਮਝਦਾ
In the love of duality, they try to teach the world, but they do not understand meditative contemplation.

3454
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ

Birathhaa Janam Gavaaeiaa Mar Janmai Vaaro Vaar ||1||

बिरथा
जनमु गवाइआ मरि जमै वारो वार ॥१॥

ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ। ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ
||1||
They lose their lives uselessly; they die, only to be re-born, over and over again. ||1||

3455
ਮਃ

Ma 3 ||

मः

ਤੀਜੀ ਪਾਤਸ਼ਾਹੀ
3 ||

Third Mehl:
3 ||

3456
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ

Jinee Sathigur Saeviaa Thinee Naao Paaeiaa Boojhahu Kar Beechaar ||

जिनी
सतिगुरु सेविआ तिनी नाउ पाइआ बूझहु करि बीचारु

ਜੋ
ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਂਮ ਨੂੰ ਪ੍ਰਾਪਤ ਕਰਦੇ ਹਨ ਇਸ ਨੂੰ ਸੋਚ ਤੇ ਸਮਝ
Those who serve the True Guru obtain the Name. Reflect on this and understand.

3457
ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ

Sadhaa Saanth Sukh Man Vasai Chookai Kook Pukaar ||

सदा
सांति सुखु मनि वसै चूकै कूक पुकार

ਉਨ੍ਰਾਂ
ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ। ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ. ਵਸ ਜਾਂਦੀਆਂ ਹਨ
Eternal peace and joy abide in their minds; they abandon their cries and complaints.

3458
ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ

Aapai No Aap Khaae Man Niramal Hovai Gur Sabadhee Veechaar ||

आपै
नो आपु खाइ मनु निरमलु होवै गुर सबदी वीचारु

ਉਨ੍ਹਾਂ
ਦਾ ਮਨ ਆਪੇ ਆਪਣੇ ਸਵੈ-ਹੰਕਾਂਰ ਨੂੰ ਖਾ ਜਾਂਦਾ ਹੈ। ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਹਿਰਦਾ ਕਰਨ ਸ਼ੁੱਧ ਹੋ ਜਾਂਦਾ ਹੈ
Their identity consumes their identical identity, and their minds become pure by contemplating the Word of the Guru's Shabad.

3459
ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ

Naanak Sabadh Rathae Sae Mukath Hai Har Jeeo Haeth Piaar ||2||

नानक
सबदि रते से मुकतु है हरि जीउ हेति पिआरु ॥२॥

ਨਾਨਕ
, ਜੋ ਨਾਮ ਨਾਲ ਰੰਗੇ ਹਨ। ਪੂਜਣ ਯੋਗ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਮੁੱਕਤ ਹੁੰਦੇ ਹਨ।

O Nanak, attuned to the Shabad, they are liberated. They love their Beloved Lord. ||2||

3460
ਪਉੜੀ

Pourree ||

पउड़ी

ਪਉੜੀ

Pauree:

3461
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ

Har Kee Saevaa Safal Hai Guramukh Paavai Thhaae ||

हरि
की सेवा सफल है गुरमुखि पावै थाइ

ਰੱਬ ਦੀ ਸੇਵਾ
ਚਾਕਰੀ ਸਬ ਪ੍ਰਵਾਨ ਹੈ। ਦਰਗਾਹ ਵਿੱਚ ਗੁਰਾਂ ਦੇ ਰਾਹੀਂ ਇਸ ਜੀਵ ਨੂੰ ਪਰਵਾਨ ਕਰਦਾ ਹੈ
Service to the Lord is fruitful; through it, the Gurmukh is honored and approved.

3462
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ

Jis Har Bhaavai This Gur Milai So Har Naam Dhhiaae ||

जिसु
हरि भावै तिसु गुरु मिलै सो हरि नामु धिआइ

ਜਿਹਦੇ
ਨਾਲ ਮਾਲਕ ਪ੍ਰਸੰਨ ਹੁੰਦਾ ਹੈ। ਉਸ ਨੂੰ ਗੁਰੂ ਜੀ ਮਿਲਦੇ ਹਨ। ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ
That person, with whom the Lord is pleased, meets with the Guru, and meditates on the Name of the Lord.

3463
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ

Gur Sabadhee Har Paaeeai Har Paar Laghaae ||

गुर
सबदी हरि पाईऐ हरि पारि लघाइ

ਗੁਰਬਾਣੀ
ਦੁਆਰਾ ਰੱਬ ਹਾਸਲ ਹੁੰਦਾ ਹੈ। ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ
Through the Word of the Guru's Shabad, the Lord is found. The Lord carries us across.

3464
ਮਨਹਠਿ ਕਿਨੈ ਪਾਇਓ ਪੁਛਹੁ ਵੇਦਾ ਜਾਇ

Manehath Kinai N Paaeiou Pushhahu Vaedhaa Jaae ||

मनहठि
किनै पाइओ पुछहु वेदा जाइ

ਚਿੱਤ
ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਗੁਰੂ ਪਰਾਪਤ ਨਹੀਂ ਹੋਇਆ ਜਾ ਕੇ ਵੇਦਾਂ ਪਾਸੋਂ ਪਤਾ ਕਰ ਲਓ
Through stubborn-mindedness, none have found Him; go and consult the Vedas on this.

3465
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ੧੦

Naanak Har Kee Saevaa So Karae Jis Leae Har Laae ||10||

नानक
हरि की सेवा सो करे जिसु लए हरि लाइ ॥१०॥

ਗੁਰੂ ਨਾਨਕ ਜੀ ਲਿਖਦੇ ਹਨ, ਕੇਵਲ ਉਹੀ ਪ੍ਰਭੂ ਦੀ ਚਾਕਰੀ ਕਮਾਉਂਦਾ ਹੈ। ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੈ
||10||
O Nanak, he alone serves the Lord, whom the Lord attaches to Himself. ||10||

3466
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||

Shalok, Third Mehl:
3 ||

3467
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ

Naanak So Sooraa Vareeaam Jin Vichahu Dhusatt Ahankaran Maariaa ||

नानक
सो सूरा वरीआमु जिनि विचहु दुसटु अहंकरणु मारिआ

ਨਾਨਕ
ਉਹੀ ਬਹਾਦਰ ਯੋਧਾ ਹੈ। ਜਿਸ ਨੇ ਆਪਣੇ ਅੰਦਰਲੀ ਪਾਪੀ ਹੰਕਾਂਰ ਨੂੰ ਕਾਬੂ ਕਰ ਲਿਆ ਹੈ
O Nanak, he is a brave warrior, who conquers and subdues his vicious inner ego.

3468
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ

Guramukh Naam Saalaahi Janam Savaariaa ||

गुरमुखि
नामु सालाहि जनमु सवारिआ

ਨਾਮ
ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਦਾ ਹੈ
Praising the Naam, the Name of the Lord, the Gurmukhs redeem their lives.

3469
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ

Aap Hoaa Sadhaa Mukath Sabh Kul Nisathaariaa ||

आपि
होआ सदा मुकतु सभु कुलु निसतारिआ

ਉਹ
ਸਦਾ ਹੀ ਮੁਕਤ ਹੈ। ਆਪਣੀ ਸਾਰੀ ਵੰਸ਼ ਨੂੰ ਬਚਾ ਲੈਂਦਾ ਹੈ
They themselves are liberated forever, and they save all their ancestors.

3470
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ

Sohan Sach Dhuaar Naam Piaariaa ||

सोहनि
सचि दुआरि नामु पिआरिआ

ਜੋ
ਨਾਮ ਨਾਲ ਪ੍ਰੀਤ ਕਰਦੇ ਹਨ। ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ
Those who love the Naam look beauteous at the Gate of Truth.

3471
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ

Manamukh Marehi Ahankaar Maran Vigaarriaa ||

मनमुख
मरहि अहंकारि मरणु विगाड़िआ

ਆਪ
-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ ਉਹ ਮੌਤ ਸਮੇਂ ਨੂੰ ਦੁੱਖੀ ਬਣਾ ਲੈਂਦੇ ਹਨ
The self-willed manmukhs die in egotism-even their death is painfully ugly.

3472
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ

Sabho Varathai Hukam Kiaa Karehi Vichaariaa ||

सभो
वरतै हुकमु किआ करहि विचारिआ

ਹਰ
ਰੱਬ ਦਾ ਭਾਂਣਾਂ ਕਰਮਾਂ ਅਨੁਸਾਰ ਹੁੰਦਾ ਹੈ ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
Everything happens according to the Lord's Will; what can the poor people do?

3473
ਆਪਹੁ ਦੂਜੈ ਲਗਿ ਖਸਮੁ ਵਿਸਾਰਿਆ

Aapahu Dhoojai Lag Khasam Visaariaa ||

आपहु
दूजै लगि खसमु विसारिआ

ਸਵੈ
-ਹੰਕਾਂਰ, ਦਵੈਤ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛੱਡਿਆ ਹੈ
Attached to self-conceit and duality, they have forgotten their Lord and Master.

3474
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ

Naanak Bin Naavai Sabh Dhukh Sukh Visaariaa ||1||

नानक
बिनु नावै सभु दुखु सुखु विसारिआ ॥१॥

ਨਾਨਕ
ਨਾਮ ਦੇ ਬਾਝੋਂ ਸਾਰੀਆਂ ਤਕਲੀਫ਼ਾਂ ਹੀ ਹਨ। ਖੁਸ਼ੀ ਭੁੱਲ ਜਾਂਦੀ ਹੈ
O Nanak, without the Name, everything is painful, and happiness is forgotten. ||1||

3475
ਮਃ

Ma 3 ||

मः

ਤੀਜੀ
ਪਾਤਸ਼ਾਹੀ

Third Mehl:

3476
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ

Gur Poorai Har Naam Dhirraaeiaa Thin Vichahu Bharam Chukaaeiaa ||

गुरि
पूरै हरि नामु दिड़ाइआ तिनि विचहु भरमु चुकाइआ

ਗੁਰੂ ਪਿਆਰੇ ਅੰਦਰ, ਪੂਰਨ
ਗੁਰਾਂ ਨੇ ਅੰਦਰ ਹਰੀ ਦਾ ਨਾਮ ਪੱਕਾ ਕਰ ਦਿਤਾ ਹੈ। ਉਸ ਨੇ ਅੰਦਰੋਂ ਵਹਿਮ ਦੂਰ ਕਰ ਦਿੱਤਾ
The Perfect Guru has implanted the Name of the Lord within me. It has dispelled my doubts from within.

3477
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ

Raam Naam Har Keerath Gaaee Kar Chaanan Mag Dhikhaaeiaa ||

राम
नामु हरि कीरति गाई करि चानणु मगु दिखाइआ

ਸੁਆਮੀ
ਦੇ ਨਾਮ ਅਤੇ ਰੱਬ ਦੇ ਜੱਸ ਦਾ ਗਾਇਨ ਕਰਨ ਨਾਲ ਰੱਬੀ ਨੂਰ ਪ੍ਰਗਟ ਕਰਕੇ ਰਸਤਾ ਦਿਖਾਲ ਦਿਤਾ ਗਿਆ
I sing the Lord's Name and the Kirtan of the Lord's Praises; the Divine Light shines, and now I see the Way.

3478
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ

Houmai Maar Eaek Liv Laagee Anthar Naam Vasaaeiaa ||

हउमै
मारि एक लिव लागी अंतरि नामु वसाइआ

ਨਾਂਮ ਜੱਪਣ ਵਾਲਿਆਂ ਨੇ ਆਪਣੀ
ਹੰਕਾਂਰ ਨੂੰ ਦੂਰ ਕਰਕੇ, ਆਪਣੀ ਬਿਰਤੀ ਇਕ ਵਾਹਿਗੁਰੂ ਨਾਲ ਜੋੜ ਲਈ ਹੈ। ਨਾਂਮ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ
Conquering my ego, I am lovingly focused on the One Lord; the Naam has come to dwell within me

Comments

Popular Posts