ਰਾਜੋਆਣੇ ਨੂੰ ਫ਼ਾਸੀਂ ਦਿੱਤੀ ਗਈ ਡਰ ਹੈ, ਜਾਨੀ ਮਾਲੀ ਨੁਕਸਾਨ ਜਰੂਰ ਹੋਵੇਗਾ
-sqivMdr kOr swqI (kYlgrI)- nyzf
ਕਬੀਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।।
ਭਾਈ ਰਾਜੋਆਣੇ ਨੂੰ ਫ਼ਾਸੀਂ ਦਿੱਤੀ ਗਈ. ਡਰ ਹੈ, ਜਾਨੀ ਮਾਲੀ ਨੁਕਸਾਨ ਜਰੂਰ ਹੋਵੇਗਾ ਭਾਈ ਰਾਜੋਆਣੇ ਨੂੰ ਫ਼ਾਸੀਂ ਦਿੱਤੀ ਗਈ ਤਾਂ ਲੋਕ ਸ਼ੜਕਾਂ ਉਤੇ ਜਾਣਗੇ ਨੁਕਸਾਨ ਦੀ ਜੁੰਮੇਵਾਰ ਸਰਕਾਰ ਹੋਵੇਗੀ ਸਿੱਖ ਆਪਣੇ ਜਾਨੀ ਮਾਲੀ ਨੁਕਸਾਨ ਤੋਂ ਨਹੀਂ ਡਰਦੇ ਇਹ ਬਹੁਤ ਵਾਰ ਛਾਂਗੇ ਗਏ ਹਨ। ਸਿਰਾਂ ਦਾ ਮੁੱਲ ਪੈਣ ਤੇ ਵੀ ਸਿੱਖ ਨਹੀਂ ਮੁੱਕੇ ਔਰਗਜ਼ੇਬ ਜਿਹੇ ਜ਼ੋਰ ਲਗਾ ਚੁਕੇ। ਕਤਲ ਤਾਂ ਹੋਰ ਲੋਕ ਵੀ ਕਰਦੇ ਹਨ। ਫ਼ਾਂਸੀਆਂ ਸਿੱਖਾਂ ਨੂੰ ਹੀ ਕਿਉਂ ਦਿੱਤੀਆਂ ਜਾਂਦੀਆਂ ਹਨ? ਕੀ ਸਰਕਾਰਾਂ ਸੂਰਮਿਆਂ ਯੋਧਿਆਂ ਤੋਂ ਡਰਦੀਆਂ ਪਹਿਲਾਂ ਜੇਲਾਂ ਵਿੱਚ ਡਿਕੀ ਰੱਖਦੀਆਂ ਹਨ? ਫਿਰ ਮੂਲੋਂ ਮਾਰ ਦਿੰਦੀਆਂ ਹਨ।
ਜਿਸ ਕੇ ਸਿਰ ਊਪਰ ਤੂੰ ਸੁਆਮੀ ।।ਸੋ ਦੁਖ ਕੈਸਾ ਪਾਵਿਹ।।
ਭਾਈ ਰਾਜੋਆਣੇ ਦੀ ਜਿੰਦਗੀ ਦੀ ਭੀਖ ਨਹੀਂ ਮੰਗਦੇ। ਉਸ ਦੇ ਜੀਣ ਦਾ ਹੱਕ ਮੰਗਦੇ ਹਾਂਰੱਬ ਨੇ ਪੈਦਾ ਕੀਤਾ ਹੈਉਹੀ ਉਸ ਨੂੰ ਮਾਰ ਸਕਦਾ ਹੈ।ਸਿੱਖ ਵੱਖਰੀ ਕੌਮ ਹੈ। ਹੁਣ ਵੀ ਮੰਨ ਜਾਵੋ। ਜਾਨ ਮਾਲ ਖ਼ਤਰੇ ਵਿੱਚ ਹੈ। ਦੂਜੇ ਦੇ ਘਰ ਵਿੱਚ ਰਹਿੱਣ ਦਾ ਹਸ਼ਰ ਸਬ ਨੂੰ ਪਤਾ ਹੈ। ਹਿੰਦੁਸਤਾਨ ਸਰਕਾਰ ਇਹੀ ਹਸ਼ਰ ਸਿੱਖਾ ਦਾ ਕਰਦੀ ਰਹੇਗੀ। ਗਿੱਣਤੀ ਕਰੋਇਸ ਦੇਸ਼ ਵਿੱਚ ਕਿੰਨੇ ਸਿੱਖ, ਕਿੰਨੇ ਹਿੰਦੂ, ਕਿੰਨੇ ਹੋਰ ਕੋਈ ਫ਼ਾਂਸੀਂ ਚੜਾਏ ਹਨ? ਜੇ ਯੋਧੇ ਸੂਰਮੇ ਫ਼ਾਂਸੀਆਂ ਲਗਵਾ, ਹਿੰਗ ਕਰਾ ਕੇ, ਰੱਸੇ ਗਲ਼ਾਂ ਵਿੱਚ ਪੁਆ ਮਰਵਾ ਲਏ, ਗੁਲਾਮੀ ਦੀਆਂ ਜ਼ਜ਼ੀਰਾਂ ਕੌਣ ਤੋੜੇਗਾ? ਕੀ ਯੋਧੇ ਸੂਰਮੇ ਫ਼ਾਂਸੀਆਂ ਲਗਣੋਂ ਡਰ ਜਾਂਣਗੇ। ਅੱਤਿਆ ਚਾਰ ਅੱਗੇ ਗੋਂਡੇ ਟੇਕ ਦੇਣਗੇ?
ਜਿਥੇ ਅੱਜ ਦੇ ਯੁੱਗ ਵਿੱਚ ਕਿਸੇ ਮਰਨ ਕਿਨਾਰੇ ਪਏ ਦੀ ਜਾਂਨ ਬਚਾਉਣ ਲਈ, ਡਾਕਟਰਾਂ ਵੱਲੋਂ ਸਾਰੇ ਯਤਨ ਸਾਰੇ ਕੀਤੇ ਜਾਂਦੇ ਹਨ। ਸਰੀਰ ਦੇ ਅੰਗ ਬਦਲ ਦਿੱਤੇ ਜਾਂਦੇ ਹਨ। ਸਰਕਾਰ ਫ਼ਾਂਸੀਆਂ ਲਗਾ ਕੇ ਸਿੱਖ ਹੀ ਕਿਉਂ ਮਾਰ ਰਹੀ ਹੈ? ਜੇ ਕਤਲ ਦੀ ਸਜਾ ਫ਼ਾਂਸੀਂ ਹੈ। ਤਾਂ ਬਾਕੀ ਲੋਕ ਕਿਉਂ ਜੇਲਾਂ ਵਿੱਚ ਸਜਾ ਭੋਗ ਰਹੇ ਹਨ। 17 ਸਰਕਾਰ ਕੀ ਸੋਚਣ ਵਿੱਚ ਲੱਗੀ ਰਹੀ? ਕੀ ਅਦਾਲਤ ਵਿੱਚ ਜੱਜ ਬੈਠਾ 17 ਸਾਲ ਤਰੀਕਾ ਪਾਉਂਦਾ ਰਿਹਾ ਤੇ ਵਕੀਲਾਂ ਦੀ ਬਹਿਸ ਦਾ ਡਰਾਮਾਂ ਦੇਖਦਾ ਰਿਹਾ ਹੈ? ਫ਼ਾਂਸੀਂ ਹੀ ਦੇਣੀ ਸੀ ਤਾਂ 17 ਸਾਲ ਦੀ ਸਜਾ ਕਿਉਂ ਦਿੱਤੀ ਗਈ ਹੈ? ਜੇ ਅਦਾਲਤਾਂ ਭਾਰਤ ਦਾ ਕਨੂੰਨ ਦੇ ਹਰ ਮਾਮਲੇ ਵਿੱਚ ਢਿੱਲਾ ਹੈ। ਸੁੱਤਾ ਪਿਆ ਹੈ। ਤਾਂ ਸਿੱਖ ਨੌਜਵਾਨਾਂ ਪਿਛੇ ਕਿਉਂ ਫ਼ਾਂਸੀਂ ਦੇ ਰੱਸੇ ਚੱਕੀ ਫਿਰਦੇ ਹਨ? ਫ਼ਾਂਸੀਂ ਦੇਣ ਵਾਲੇ ਨੂੰ ਵੀ ਫ਼ਾਂਸੀਂ ਦੇਣੀ ਬੱਤਣਦੀ ਹੈ। ਚਾਹੇ ਕਨੂੰਨ ਦੀ ਅਦਾਲਤਾਂ ਰਾਹੀ ਦਿੱਤੀ ਜਾਵੇ। ਚਾਹੇ ਦੁਨੀਆਂ ਦੀ ਖੁੱਲੀ ਕਹਿਚੈਰੀ ਵਿੱਚ ਦਿੱਤੀ ਜਾਵੇ। ਮੌਤ ਦੀ ਸਜਾ ਮੌਤ ਹੈ।
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਹੋਇ ੨੧੯ਮਃ ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ੨੨੦ {ਪੰਨਾ 1376}
 

Comments

Popular Posts