ਮੱਥੇ ਦਾ ਲਿਖਿਆਂ ਨਹੀਂ ਮਿਟਾ ਸਕਦਾ
-ਸਤਵਿੰਦਰ ਕੌਰ ਸੱਤੀ(ਕੈਲਗਰੀ)- ਕਨੇਡਾ
ਮੱਥੇ ਦਾ ਲਿਖਿਆਂ ਨਹੀਂ ਮਿਟਾ ਸਕਦਾ ਹੈ। ਚਾਹੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਵੋਂ। ਹੈਪੀ ਪ੍ਰੇਸ਼ਾਨ ਸੀ। ਟਰਾਂਟੋਂ ਛੱਡ ਕੇ ਕੈਲਗਰੀ ਆ ਗਿਆ। ਉਸਨੇ ਰਾਣੋ ਨੂੰ ਕਿਹਾ, " ਲੋਕਾਂ ਦੇ ਨੱਕ ਵਿੱਚ ਦੱਮ ਆ ਗਿਆ। ਆਮ ਬੰਦਾ ਪ੍ਰੇਸ਼ਾਨ ਦਿੱਸਣ ਲੱਗਿਆ। ਕੰਮ ਅਜੇ ਤੱਕ ਨਹੀਂ ਮਿਲਿਆ। ਹੋਰ ਵੀ ਜੋ ਵਰਕ ਪਰਮਿੰਟ ਤੇ ਮੁੰਡੇ ਕੁੜੀਆਂ ਆਏ ਹਨ। ਉਨ੍ਹਾਂ ਦੇ ਵੀ ਕੰਮ ਛੁੱਟ ਗਏ ਹਨ। ਅੱਜ ਪੰਜਾਬੀ ਰੇਡੀਓ ਤਂੋ ਖ਼ੱਬਰ ਸੁਣੀ ਹੈ। ਕਨੇਡਾ ਨੇ ਹੋਰਾਂ ਦੇਸ਼ਾ ਤੋਂ ਵੀ ਸਸਤੀ ਲੇਬਰ ਮੰਗਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਕਾਮਿਆਂ ਨੂੰ ਘਰ ਬਿਠਾਂ ਦਿੱਤਾ ਹੈ। ਹਰ ਕੋਈ ਸੋਚਦਾ ਹੈ। ਦੂਸਰੇ ਬੰਦੇ ਦਾ ਕੰਮ ਵੀ ਮੈਨੂੰ ਹੀ ਮਿਲ ਜਾਵਂੇ। ਬੰਦੇ ਬੰਦੇ ਨੂੰ ਧੋਖਾਂ ਦੇਈ ਜਾਂ ਰਹੇ ਹਨ। ਦੂਜੇ ਬੰਦੇ ਨੂੰ ਕੰਮ ਤੋਂ ਹਟਾਉਣ ਲਈ ਹਰ ਹੱਥ ਕੱਢੇ ਵਰਤ ਰਹੇ ਹਨ। ਹਰ ਇੱਕ ਨੂੰ ਆਪਣੀ ਨੋਕਰੀ ਬੱਚਾਉਣ ਦੀ ਪਈ ਹੈ। ਦੂਜਾਂ ਬੰਦਾ ਢੱਠੇ ਖੂਹ ਵਿੱਚ ਜਾਵੇਂ। " ਰਾਣੋ ਨੇ ਜੁਆਬ ਵਿੱਚ ਕਿਹਾ," ਕੰਮ ਅਜਿਹੀ ਥਾਂ ਤੇ ਕਰਨਾ ਚਹੀਦਾ। ਕਿਸੇ ਥਾਂ ਤੇ ਬੈਠ ਜਾਵੋਂ। ਹਰ ਥਾਂ ਉਹ ਬਿਜ਼ਨਸ ਹੋਵੇ। ਮੈਨੂੰ ਟਰਾਂਟੋ ਤਂੋ ਹੀ ਟਰਾਸਫਰ ਔਡਰ ਮਿਲ ਗਏ ਸੀ। ਇੱਕ ਦਿਨ ਨਹੀਂ ਮਰਿਆਂ। ਜੇ ਦੁਨੀਆਂ ਤੇ ਚੰਗੇ ਬੰਦੇ ਨੇ ਮਾੜੇ ਵੀ ਨਾਲ ਹੀ ਹਨ। ਪਰ ਮੈਂ ਕੰਮ ਤੇ ਦਫ਼ਤਰਾਂ ਦੀ ਸਫਾਈ ਕਰਨ ਵਾਲੇ ਕਲੀਨਿੰਗ ਵਾਲਿਆਂ ਵਿੱਚ ਇੱਕ ਹੋਰ ਗੱਲ ਦੇਖੀ ਹੈ। ਦਫ਼ਤਰਾਂ ਦੀ ਸਫਾਈ ਕਰਨ ਵਾਲੇ ਸਾਰੇ ਹੀ ਤੰਗ ਆਏ ਹੋਏ ਹਨ। ਮੈਨੂੰ ਹਰ ਇੱਕ ਨੇ ਇਹੀ ਦੱਸਿਆ ਹੈ। ਅਸੀਂ ਐਕਸ਼ਨ ਤਾਂ ਲੈ ਸਕਦੇ ਹਾਂ। ਜੇ ਕੋਈ ਪੱਕਾ ਗੁਆਹ ਹੋਵੇ। ਪਰ ਆਪਣੇ ਬੰਦਿਆਂ ਵਿੱਚ ਇੱਕ ਘਾਟ ਹੈ। ਪਿੱਠ ਪਿੱਛੇ ਗੱਲਾਂ ਬਥੇਰੀਆਂ ਕਰਦੇ ਨੇ। ਮੂੰਹ ਤੇ ਮੀਆਂ ਮਿੱਠੂ ਨੇ। ਸੁਪਰਵਾਈਜ਼ਰ ਦਾ ਸਾਰਾਂ ਟੱਬਰ ਕੰਮ ਤੋਂ ਚੈਕ ਲੈਦਾ ਹੈ। ਪਰਿਵਾਰ ਦੇ ਮੈਂਬਰ ਘਰੇ ਬੈਠੇ ਹੁੰਦੇ ਨੇ। ਘੰਟੇ ਕੰਮ ਤੇ ਪਈ ਜਾਂਦੇ ਨੇ। ਆਮ ਲੇਬਰ ਨੂੰ ਤੰਗ ਕਰਕੇ ਉਨ੍ਹਾਂ ਦਾ ਵੀ ਕੰਮ ਲਿਆ ਜਾਂਦਾ ਹੈ। ਜਾਂ ਫਿਰ ਜਿਥੇ ਜ਼ਿਆਦਾ ਕੰਮ ਹੁੰਦਾ ਹੈ। ਆਮ ਬੰਦੇ ਨੂੰ ਉਥੇ ਅੱੜਾ ਦਿੱਤਾ ਜਾਂਦਾ ਹੈ।" ਹੈਪੀ ਨੇ ਕਿਹਾ," ਤੂੰ ਠੀਕ ਕਹਿੰਦੀ ਹੈ। ਜਿਸ ਬੰਦੇ ਨੇ ਭੁੱਖ ਦੇਖੀ ਹੋਵੇ। ਉਸ ਦੀ ਨੀਅਤ ਨਹੀਂ ਭਰਦੀ। ਆਪਣਾ ਪਿੱਛਾ ਭੁੱਲ ਜਾਂਦਾ। ਨਾਂ ਹੀ ਰੱਬ ਦਾ ਡਰ ਰਹਿੰਦਾ। ਤੂੰ ਆਪਦਾ ਰਾਂਝਾ ਰਾਜ਼ੀ ਰੱਖਿਆ ਕਰ। ਤੂੰ ਕਿਸੇ ਤੋਂ ਕੀ ਲੈਣਾ? ਤੇਰੀਂ ਆਪਦੀ ਅੱਲਗ ਜੌਬ ਹੈ। ਮੈਂ ਫੋਨ ਬੁੱਕ ਵਿਚੋਂ ਨੰਬਰ ਲੈ ਕੇ ਕਈ ਕੰਮਾਂ ਤੇ ਅਪਲਾਈ ਕਰ ਦਿੱਤੀ ਹੈ। ਨਿਊਜ਼ ਪੇਪਰ ਵਿੱਚ ਵੀ ਕੋਈ ਖ਼ਾਸ ਜੌਬ ਨਹੀਂ ਹੈ।" " ਹਾਂ ਸੱਚ ਸਾਡੀ ਬਿਲਡਿੰਗ ਵਿੱਚ ਬਿਲਡਿੰਗ ਇੰਜਨੀਅਰ ਦੀ ਜੌਬ ਨਿਕਲੀ ਹੈ। ਅਪਲਾਈ ਕਰ ਦਿਉ। ਅੱਜ ਹੀ ਮੇਰੀ ਡਿਸਕ ਤੇ ਨੋਟਸ ਆਇਆਂ ਹੈ। ਕੱਲ ਸਵੇਰੇ ਮੇਰੇ ਨਾਲ ਹੀ ਚੱਲਿਓ। ਕੰਮ ਤਹਾਨੂੰ ਮਿਲ ਹੀ ਜਾਣਾ।" ਕੰਮ ਮਿਲ ਜਾਣ ਤੇ ਰਾਣੋ ਨੂੰ ਹੈਪੀ ਨੇ ਕਿਹਾ," ਰਾਣੋ ਕਮਾਲ ਹੋ ਗਈ। ਬਹੁਤ ਚੰਗ੍ਹਾਂ ਹੋਇਆ ਕੰਮ ਮਿਲ ਗਿਆ ਹੈ। ਤੇਰੀ ਵੀ ਪੁਰੀ ਚਲਦੀ ਹੈ। ਤਾਂਹੀ ਕਹਿੰਦੇ ਨੇ ਚੰਗ੍ਹੇ ਕੰਮ ਕਰੋਂ। ਹਰ ਬੰਦਾ ਅੱਖਾਂ ਬੰਦ ਕਰਕੇ ਤੁਹਾਡੇ ਤੇ ਜ਼ਕੀਨ ਕਰੇ। ਮੰਮੀ ਡੈਡੀ ਨੇ ਕੱਲ ਇੰਡੀਆ ਤੋਂ ਮੁੜ ਆਉਣਾ ਹੈ। ਖਾਂਣ ਲਈ ਵਧੀਆਂ ਚੀਜ਼ਾ ਬਣਾ ਲਈ। ਮੈਂ ਕੰਮ ਤੋਂ ਸਿੱਧਾਂ ਹੀ ਜਾਵਾਂਗਾ। ਅਜੇ ਤਿੰਨ ਹੀ ਵੱਜੇ ਹਨ। ਗੁਰਦੁਆਰਾ ਸਾਹਿਬ ਮੱਥਾਂ ਟੇਕ ਆਈਂਏ।"
" ਹੈਪੀ ਜੀ ਗੁਰਦੁਆਰਾ ਸਾਹਿਬ ਸ਼ਾਂਤੀ ਮਿਲਦੀ ਹੈ। ਕੁੱਝ ਪੱਲ ਆਪਾ ਵੀ ਸਫਲੇ ਕਰ ਆਈਏ। ਮੱਖਿਆਂ ਜੀ ਬਰਫ਼ੀ ਲੈ ਚੱਲੋਂ ਬਾਬਾ ਜੀ ਨਾਲ ਆਪਣਾ ਵੀ ਮੂੰਹ ਮਿੱਠਾ ਹੋ ਜਾਵੇਗਾ।" ਜਿਉਂ ਹੀ ਹੈਪੀ ਮੱਥਾਂ ਟੇਕ ਕੇ ਦੇਗ ਲੈ ਕੇ ਬੈਠ ਗਿਆ। ਉਸ ਨੂੰ ਆਪਦੇ ਹੀ ਪਿੰਡ ਦੀ ਕੁੜੀ ਅਮਨ ਮੱਥਾਂ ਟੇਕਦੀ ਦਿਸ ਪਈ। ਹੈਪੀ ਨੇ ਰਾਣੋ ਨੂੰ ਜਾਣ ਦਾ ਇਸ਼ਰਾ ਕਿੱਤਾ। ਹੈਪੀ ਨੇ ਅਮਨ ਨੂੰ ਪਿੱਛੋਂ ਅਵਾਜ਼ ਮਾਰੀਂ, " ਅਮਨ ਕੀ ਗੱਲ ਬਹੁਤ ਕਹਾਲੀ ਹੈ? ਤੇਰੇ ਸ਼ਹਿਰ ਵਿੱਚ ਅਸੀਂ ਵੀ ਆ ਕੇ ਵੱਸ ਗਏ। ਤੇਰੀ ਉਹੀ ਚਾਲ ਉਹੀ ਕਾਹਲ ਪੈਰਾਂ ਵਿੱਚ ਹੈ। ਪਹਿਲਾਂ ਵਾਗ ਹੀ ਪਿੱਛੇ ਮੁੜ ਕੇ ਤੱਕਦੀ ਵੀ ਨਹੀਂ। ਰਾਣੋ ਇਹੀ ਕੁੜੀ ਹੈ। ਜੋ ਸਾਡਾ ਦਿਲ ਲੈ ਕੇ ਖੰਭ ਲਾਂ ਕੇ ਉਡ ਗਈਂ ਸੀ। ਮੈਂ ਪਿੰਡ ਗਰਮੀਆਂ ਵਿੱਚ ਗਿਆ ਹੋਇਆ ਸੀ। ਇੱਕ ਦਿਨ ਮੇਰੀ ਇਸ ਕੁੜੀ ਉਤੇ ਨਜਂæਰ ਪਈ, ਬੱਸ ਪਾਗਲ ਕਰ ਗਈ। ਧੁੱਪ ਵਾਂਗ ਇਹ ਵੀ ਲਾਲ ਗੁਲਾਬ ਵਾਂਗ ਦੱਗਦੀ ਸੀ। ਲੰਮੀ ਪੱਤਲੀ ਗੋਰੀ ਮੋਟੀਆਂ ਮਿਰਗ ਵਰਗੀਆਂ ਅੱਖਾਂ ਨਾਲ ਮੇਰੇ ਸਿਧਾ ਤੀਰ ਦਿਲ ਵਿੱਚ ਮਾਰ ਗਈ।
ਮੈਂ ਬੌਦਲ ਜਿਹਾ ਗਿਆ। ਮੈਨੂੰ ਸੱਮਝ ਨਾਂ ਲੱਗੇ ਕੁੜੀ ਕੌਣ ਹੈ? ਕੀ ਨਾਮ ਹੈ? ਪਰ ਫਿਰ ਵੀ ਵਾਰ ਵਾਰ ਮੈਂ ਇਸ ਦੇ ਰਾਹਾਂ ਵਿੱਚ ਖੜ੍ਹਦਾ ਰਿਹਾ। ਸੰਗਦੀ ਹੋਈ ਇਹ ਵੀ ਚੋਰੀ ਮੈਨੂੰ ਤੱਕਦੀ ਸੀ। ਬਿੰਨ੍ਹਾਂ ਗੱਲ ਬਾਤ ਤੋਂ ਇੱਕ ਦੂਜੇ ਨੂੰ ਛੂਹੇ ਬਿੰਨਾਂ ਸੁਰਗਾਂ ਦਾ ਅੰਨਦ ਲੈ ਗਏ। ਰੱਬ ਵੀ ਇਸ ਵਰਗਾ ਹੀ ਪਵਿੱਤਰ ਹੋਵੇਗਾ। ਦੋ ਮਹੀਨੇ ਇਹ ਸਿਲਸਲਾਂ ਚੱਲਦਾ ਰਿਹਾ ਸੀ। ਆਚਨਕ ਕਨੇਡੀਅਨ ਮੁੰਡਾ ਪੰਜਾ ਦਿਨਾਂ ਵਿੱਚ ਅਮਨ ਨੂੰ ਵਿਆਹ ਕੇ ਲੈ ਗਿਆ। ਜਾਂਦਾ ਹੋਇਆਂ ਅਮਨ ਨੂੰ ਦਿੱਲੀ ਆਪਦੀ ਚਾਚੀ ਜੀ ਕੋਲੇ ਛੱਡ ਗਿਆ। ਐਨ ਉਸੇ ਸਮੇਂ ਮੇਰੀ ਜਿੰਦਗੀ ਵਿੱਚ ਤੂੰ ਇੰਨਟਰੀ ਮਾਰ ਦਿੱਤੀ। ਤੇਰੇ ਰੂਪ ਅੱਗੇ ਅਮਨ ਦਾ ਚਿਹਰਾ ਫਿੱਕਾ ਪੈ ਗਿਆ। ਕਿਉਂ ਅਮਨ ਤੂੰ ਦੱਸ ਕੁੱਝ ਮੈ ਝੂਠ ਤਾਂ ਨਹੀਂ ਬੋਲਿਆ। ਤੂੰ ਰੋਣ ਕਿਉਂ ਲੱਗ ਗਈ। ਅੱਜ ਤੂੰ ਪਿੰਡ ਨਹੀਂ ਕਨੇਡਾ ਵਿੱਚ ਮੇਰੇ ਸੱਹਮਣੇ ਖੜ੍ਹੀ ਹੈ। ਚੰਗ੍ਹੇ ਦੋਸਤਾਂ ਦੀ ਤਰ੍ਹਾਂ ਆਪਾ ਦੋਂਨੇ ਗੱਲਾਂ ਕਰ ਸਕਦੇ ਹਾਂ। ਕਾਂਮ ਵਰਗੀ ਕੋਈ ਭੁੱਖ ਤਾਂ ਆਪਣੇ ਵਿੱਚ ਉਦੋਂ ਵੀ ਨਹੀਂ ਸੀ। ਰਾਣੋ ਨੂੰ ਮੈਂ ਸਾਰਾ ਕੁੱਝ ਸੱਚ ਦੱਸਿਆ ਹੋਇਆ।" ਅਮਨ ਨੇ ਕਿਹਾ, " ਅੱਜ ਵੀ ਆਪਦੀ ਮਰਜ਼ੀ ਕਰੀ ਜਾਂਦੇ ਹੋਂ। ਤੁਸੀਂ ਵੀ ਘਰ ਮੇਰੇ ਨਾਲ ਹੀ ਚੱਲੋ। ਗੁਲਾਬ ਵਰਗੀ ਕੁੜੀ ਦੀ ਜਿੰਦਗੀ ਵਿੱਚ ਕਾਲਾ ਕੀੜਾ ਢੰਗ ਮਾਰ ਕੇ ਕੋਹੜ ਚਲਾ ਗਿਆ ਹੈ। ਮੈਂ ਤਾਂ ਜਿਉਂਦੀ ਲਾਸ਼ ਹਾਂ। ਮੇਰਾ ਪਤੀ ਸ਼ਰਾਬ ਰੱਜ ਕੇ ਪੀਦਾਂ ਸੀ। ਸਿਗਰਟ ਹੋਰ ਪੱਤਾਂ ਨਹੀਂ ਕੀ-ਕੀ ਖਾਂਦਾ ਸੀ? ਯਾਂਰਾ ਨਾਲ ਬੈਠਕੇ ਜੂਆ ਵੀ ਖੇਡਦਾ ਸੀ। ਕੰਮ ਕਦੇ ਕਿਤਾ ਨਹੀਂ। ਜੇ ਮਾੜਾਂ ਮੋਟਾ ਕਿੱਤਾ ਵੀ ਆਪ ਹੀ ਡਾਲਰ ਉਡਾ ਦਿੱਤੇ। ਬੱਚੇ ਮੈਂ ਮੱਸਾ ਪਾਲ਼ੇਂ। ਉਸ ਦੇ ਮਾਂਪੇ ਵੀ ਖੱਹਿੜਾਂ ਛੱਡ ਗਏ। ਮਰਿਆਂ ਸੱਪ ਮੇਰੇ ਗੱਲ ਪਾ ਆਪ ਇੰਡੀਆ ਮੂਵ ਹੋ ਗਏ। ਜੇ ਮੈਂ ਕੁੱਝ ਕਹਿੰਦੀ, ਮਾੜੀਆਂ ਆਦਤਾਂ ਤੋਂ ਰੋਂਕਦੀ। ਘਰ ਵਿੱਚ ਲੜਾਈ ਪੈ ਜਾਂਦੀ, ਮਾਰ ਕੁੱਟ ਹੋਣ ਲੱਗ ਜਾਂਦੀ। ਪੁਲੀਸ ਆਉਂਦੀ। ਪਲੀਸ ਵਾਲੇ ਉਸ ਨੂੰ ਘਰੋਂ ਬਾਹਰ ਕੱਢ ਜਾਂਦੇ। ਜਾਂ ਤਾਂ ਉਹ ਭੈਣਾਂ ਦਾ ਆਸਰਾਂ ਲੈਂਦਾ। ਜਾਂ ਥਾਂ ਥਾਂ ਮਾੜੀਆਂ ਕੁੜੀਆਂ ਕੋਲੇ ਤੁਰਿਆਂ ਫਿਰਦਾ ਸੀ। ਲੜਾਈ ਪਿਛੋਂ ਉਸ ਨੂੰ ਮੌਜ ਲੱਗ ਜਾਂਦੀ। ਕਈ ਕਈ ਦਿਨ ਘਰ ਨਹੀਂ ਸੀ ਆਉਂਦਾ। ਜੇ ਮੈਂ ਕਦੇ ਪੁੱਛਿਆਂ ਇੰਨੇ ਦਿਨਾਂ ਬਾਅਦ ਕਿਥੋ ਆਏ ਹੋ? ਤਾਂ ਜੁਆਬ ਦਿੰਦਾ ਸੀ। ਮੈਂ ਕੋਈ ਪੱਛੂ ਨਹੀਂ, ਇੱਕ ਕਿੱਲੇ ਨਾਲ ਬੱਦਾ ਰਹਾਂ। ਮੇਰਾ ਤਾਂ ਕਈ ਵਾਰ ਆਤਮਹੱਤਿਆ ਨੂੰ ਜੀਅ ਕਿਤਾਂ। ਹੁਣ ਬੱਚੇ ਵੀ ਵੱਡੇ ਹੋ ਗਏ ਨੇ। ਹੁਣ ਉਸ ਨੂੰ ਮਾੜੀ ਬਿਮਾਰੀ ਲੱਗ ਗਈ ਹੈ। ਗੁਰਦੇ ਕੀਡਨੀਆ ਸੱਭ ਖਰਾਬ ਹੋ ਗਏ ਹਨ। ਮੈਂ ਤਾਂ ਮਹਾਰਾਜ ਦੇ ਘਰੇ ਹੀ, ਤੁਹਾਡੇ ਕੋਲੇ ਦੁੱਖ ਫੋਲਣ ਲੱਗ ਗਈ। ਕੀ ਕਰਾ ਇਸ ਘਰ ਤੋਂ ਬਿੰਨ੍ਹਾਂ ਕੋਈ ਥਾਂ ਹੀ ਨਹੀਂ ਲੱਭਦੀ। ਸਾਰੇ ਜਾਣਦੇ ਹਨ ਅਮਲੀ ਦੀ ਜ਼ਨਾਨੀ ਹਰ ਇੱਕ ਨੂੰ ਭਾਬੀ ਦਿੱਸਦੀ ਹੈ। ਮੇਰੀ ਗੱਡੀ ਮਗਰ ਆਪਦੀ ਗੱਡੀ ਲਾ ਲੈਣੀ। ਬਾਕੀ ਗੱਲਾਂ ਘਰ ਚੱਲ ਕੇ ਕਰਾਂਗੇ।" ਰਾਣੋ ਨੇ ਪੱਲੇ ਨਾਲ ਅਮਨ ਦੇ ਹੁੰਝੀ ਪੁੰਜੇ, ਅਮਨ ਮੈਂ ਤੈਨੂੰ ਪਹਿਲੀ ਵਾਰ ਮਿਲ ਰਹੀ ਹਾਂ। ਹਰ ਔਰਤ ਨੂੰ ਤੇਰੇ ਵਰਗੀ ਹੋਣਾ ਚਾਹੀਦਾ। ਕਹਿੰਦੇ ਨੇ ਜੋੜੀਆਂ ਜੱਗ ਥੋੜੀਆਂ। ਪ੍ਰਮਾਤਮਾਂ ਜਾਣ ਬੁੱਝ ਕੇ ਇਹੋਂ ਜਿਹੀਆਂ ਜੋੜੀਆਂ ਬਣਾਉਂਦਾ। ਜੇ ਚੰਗ੍ਹੇ ਬੰਦੇ ਦੁਨੀਆਂ ਤੇ ਨਾਂ ਹੋਣ, ਇਹੋਂ ਜਿਹੇ ਨਿਕੰਮੇ ਬੰਦਿਆਂ ਦਾ ਕੀ ਹੋਵੇ? ਉਹ ਰੱਬ ਕਿਸੇ ਦੀ ਰਾਏਂ ਨਹੀਂ ਲੈਂਦਾ। ਤੇਰਾ ਹੀ ਪਿਛਲੇ ਜਨਮ ਵਿੱਚ ਤੇਰੇ ਪਤੀ ਨਾਲੋਂ ਕੋਈ ਇਹੋਂ ਜਿਹਾਂ ਮਾੜਾਂ ਵਰਤਾ ਹੋਣਾ। ਕਰਮਾਂ ਦਾ ਲੇਖਾਂ ਹਰ ਜੀਅ ਨੂੰ ਕਰਮਾਂ ਮੁਤਾਬਕ ਭੋਗਣਾ ਪੈਣਾ। ਚੱਲ ਤੇਰੇ ਘਰ ਚੱਲਦੇ ਹਾਂ।" ਉਹ ਸਾਰੇ ਕਾਰਾਂ ਵਿੱਚ ਬੈਠ ਗਏ।
ਹੈਪੀ ਨੇ ਰਾਣੋ ਨੂੰ ਕਿਹਾ," ਗੁਰਦੁਆਰਾ ਸਾਹਿਬ ਤੋਂ ਸ਼ਾਤੀ ਲੈਣ ਗਏ ਸੀ। ਚੰਗ੍ਹੇ ਭਲੇ ਸੀ। ਮਸਾਂ ਜੋਬ ਦੀ ਪ੍ਰੇਸ਼ਨੀ ਮੁੱਕੀ ਸੀ। ਹੋਰ ਮਸੀਬਤ ਪੈ ਗਈ। ਮੈਂ ਕਦੇ ਸੋਚਿਆਂ ਵੀ ਨਹੀਂ ਸੀ। ਕਿਸੇ ਨੂੰ ਟਿੱਚ ਨਾਂ ਸੱਮਝਣ ਵਾਲੀ, ਹੱਸੂ ਹੱਸੂ ਕਰਦੀ ਕੁੜੀ ਜਿੰਦਗੀ ਦਾ ਇੰਨ੍ਹਾਂ ਬੋਝ ਊਠਾ ਸਕਦੀ ਹੈ। ਰਾਣੋ ਛੱਡ ਆਪਾਂ ਕਿਸੇ ਦੇ ਘਰੇਲੂ ਝੱਮੇਲੇ ਤੋਂ ਕੀ ਲੈਣਾ। ਪਿੰਡ ਦੀ ਕੁੜੀ ਆਪਣੀ ਕੀ ਲੱਗਦੀ ਹੈ। ਆਪਦੇ ਤਾਂ ਘਰ ਦੇ ਜੱਬ ਨਹੀਂ ਮੁੱਕਦੇ। ਮੈ ਕਾਰ ਆਪਣੇ ਘਰ ਨੂੰ ਮੋੜਨ ਲੱਗਿਆ।" ਰਾਣੋ ਨੇ ਸਟੇਰਿੰਗ ਫੜ ਲਿਆ, " ਹੈਪੀ ਜੀ ਤੁਹਾਡੀ ਅਮਨ ਅੱਜ ਕੁੱਝ ਨਹੀਂ ਲੱਗਦੀ, ਸੱਚ ਪੁੱਛਦੇਓ ਤਾਂ ਉਹ ਪਹਿਲਾਂ ਵੀ ਤੁਹਾਡੀ ਕੁੱਝ ਨਹੀਂ ਸੀ ਲੱਗਦੀ। ਉਦੋਂ ਵੀ ਤੁਸੀਂ ਉਸ ਨਾਲ ਅੱਖਾਂ ਤੱਤੀਆਂ ਕਰਦੇ ਸੀ। ਮਰਦ ਨੂੰ ਬੜਾ ਸੁਆਦ ਆਉਂਦਾਂ ਔਰਤ ਨੂੰ ਦਰਦਾਂ ਨਾਲ ਕੁਰਲਾਂਉਂਦੀ ਦੇਖਕੇ। ਹੱਸਦੀ ਔਰਤ ਨੂੰ ਜਿੰਨ੍ਹਾਂ ਚਿਰ ਰੋਂਆਂ ਨਾਂ ਦੇਣ ਚੈਨ ਨਹੀਂ ਲੈਦੇ। ਆਊਟ ਹੋ ਜਾਵੋਂ ਕਾਰ ਵਿਚੋਂ, ਤੁਸੀਂ ਟੈਕਸੀ ਫੜੋਂ ਘਰ ਜਾ ਕੇ ਅਰਾਮ ਨਾਲ ਸੌ ਜਾਵੋਂ, ਮੇਰੇ ਕੋਲੋਂ ਜੋ ਹੋਇਆ ਕਰਾਂਗੀ।" " ਰਾਣੋ ਮੈਂ ਤੇਰੇ ਬਿੰਨ੍ਹਾਂ ਕਾਹਦੇ ਜੋਗਾਂ, ਇੱਕਠੇ ਹੀ ਚੱਲਾਂਗੇ। ਲੱਗਦਾ ਇਹੀ ਘਰ ਹੈ।" ਅਮਨ ਦੇ ਪਿਛੇ ਹੀ ਦੋਂਨੇ ਘਰ ਦੇ ਅੰਦਰ ਚੱਲੇ ਗਏ। ਅੰਦਰ ਅਮਨ ਦੇ ਪਤੀ ਨੇ ਘਰ ਦਾ ਸਾਰਾ ਸਮਾਨ ਏਧਰ ਓਧਰ ਖਿਲਾਰਿਆਂ ਪਿਆ ਸੀ। ਉਹ ਕਹਿ ਰਿਹਾ ਸੀ," ਮੇਰੇ ਦਰਦ ਬਹੁਤ ਹੋ ਰਿਹਾ ਹੈ। ਢਿੱਡ ਬਹੁਤ ਦੁੱਖਦਾ ਹੈ। ਸਿਰ ਬਹੁਤ ਜ਼ੋਰ ਨਾਲ ਪਾਟ ਰਿਹਾ ਹੈ। ਮੈਂ ਦਰਦ ਨਾਲ ਮਰ ਰਿਹਾ ਹਾਂ।" ਰਾਣੋ ਘਬਰਾਂ ਗਈ। ਉਸ ਨੇ ਕਿਹਾ," ਅਮਨ ਐਂਬੂਲਿਸ ਨੂੰ ਫੋਨ ਕਰੋਂ।
ਹੈਪੀ ਇਸ ਨੂੰ ਫੜਕੇ ਕਾਰ ਵਿੱਚ ਬੈਠਾਵੋ। ਮੈਂ ਕਾਰ ਡਰਾਇਵ ਕਰਦੀ ਹਾਂ। ਇਸ ਦੀ ਮੱਦਦ ਕਰੀਏ। ਇਸ ਤਰ੍ਹਾਂ ਦਰਦ ਨਾਲ ਮਰ ਜਾਵੇਗਾ।" ਅਮਨ ਨੇ ਆਪਦੇ ਪਤੀ ਨੂੰ ਦਿਵਾਈ ਦਿੱਤੀ। ਉਹ ਸ਼ਾਤ ਹੋ ਕੇ ਸੌ ਗਿਆ। ਅਮਨ ਨੇ ਦੱਸਿਆ," ਰਾਣੋ ਦੀਦੀ ਹੋਸਪੀਟਲ ਵਾਲੇ ਸਾਰੇ ਡਾਕਟਰਾਂ ਨੇ ਜੁਆਬ ਦੇ ਦਿੱਤਾ ਹੈ। ਇਸ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ। ਡਾਕਟਰਾਂ ਨੇ ਕਿਹਾ ਹੈ, ਘਰ ਲਿਜਾ ਕੇ ਹਰ ਖਾਹਸ਼ ਪੂਰੀ ਕਰੋ। ਇਸ ਨੂੰ ਖੁਸ਼ ਰੱਖੋ। ਦੀਦੀ ਇਸ ਵਿੱਚ ਕੁੱਝ ਨਹੀਂ ਰਿਹਾ। ਮੈਂ ਵੀਕਐਂਡ ਤੇ ਇਸ ਦੇ ਸਾਰੇ ਦੋਸਤਾਂ ਨੂੰ ਸੱਦਿਆ ਹੈ। ਜਿੰਨੇ ਵੀ ਇਸ ਨਾਲ ਬੈਠ ਕੇ ਖਾਂਦੇ ਪੀਦੇ ਸੀ। ਤੁਸੀ ਵੀ ਮੰਮੀ ਡੈਡੀ ਨੂੰ ਤੇ ਆਪਦੀ ਬੇਟੀ ਨੂੰ ਨਾਲ ਲੈ ਕੇ ਆ ਜਾਣਾ ਪਰਸੋ ਨੂੰ। ਮੈਨੂੰ ਕੋਈ ਰਸਤਾ ਨਹੀਂ ਮਿਲ ਰਿਹਾ। ਰੱਬ ਦੇ ਘਰੋ ਅੱਜ ਇਸ ਦੇ ਲਈ ਤੰਦਰੁਸਤੀ ਮੰਗਣ ਗਈ ਸੀ। ਸੋਹਗ ਦੀ ਲੰਮੀ ਉਮਰ। ਰੱਬ ਵੀ ਦੁੱਖੀਆਂ ਦੇ ਦੁੱਖ ਸੁੱਣਨ ਤੋਂ ਡਰਦਾ ਹੈ। ਮੈਨੂੰ ਕੇਰਾਂ ਮਿਲ ਪਵੇ, ਪੁੱਛੂਗੀ ਬਹੁਤੇ ਦਾਨੇ ਨੂੰ, ਕਿ ਮੈਨੂੰ ਦੁੱਖ ਦਾਨ ਕਰਨ ਲੱਗਾ ਬੁੱਕ ਸਾਰਾ ਮੇਰੀ ਝੋਲੀ ਵਿੱਚ ਹੀ ਖਾਲੀ ਕਰ ਗਿਆ। ਪੱਤਾਂ ਨਹੀਂ ਮੈਂ ਕੀ ਭੁੰਨਕੇ ਬੀਜਿਆ, ਸਾਰੇ ਪਾਸੇ ਤੋਂ ਮਾਰਾ ਪੈ ਰਹੀਆ ਨੇ। ਡੈਡੀ ਕਦੋ ਦੇ ਮਰ ਗਏ। ਕਿਹੜਾ ਬੇਗਾਨਾ ਪੁੱਤ ਮਾਂ ਨੂੰ ਪੁੱਛਦਾ।" ਅਮਨ ਫਿਰ ਉੱਚੀ ਉੱਚੀ ਰੋਣ ਲੱਗ ਗਈ। ਰਾਣੋ ਉਸ ਕੋਲ ਗਈ," ਅਮਨ ਮੈਂ ਤੇਰੀ ਵੱਡੀ ਭੈਣ ਹਾਂ। ਅੱਜ ਤੋਂ ਤੂੰ ਕੱਲੀ ਨਹੀਂ। ਅੱਧੀ ਰਾਤੋ ਮੈਨੂੰ ਬੁਲਾ ਲਈਂ। ਤੇਰਾ ਹਰ ਦੁੱਖ ਮੇਰਾ ਹੈ। ਦੱਸ ਮੈਂ ਤੇਰੇ ਲਈ ਕੀ ਕਰਾਂ। ਜੋ ਕੰਮ ਹੋਇਆ ਮੈਨੂੰ ਦੱਸੀ। ਅਸੀਂ ਹੁਣ ਜਾਂਦੇ ਹਾਂ। ਜਿਗਰਾ ਰੱਖੀਦਾ ਹੈ। ਦੁੱਖ ਵੀ ਸੁੱਖਾਂ ਦੇ ਦਿਨਾਂ ਵਾਂਗ ਨਿੱਕਲ ਜਾਂਦੇ ਹਨ। ਮਨ ਨੂੰ ਜਿਵੇਂ ਗਿੱਜਾ ਲਵੋ, ਉਮੇ ਹੀ ਮੰਨ ਜਾਂਦਾ ਹੈ। ਤੱਕੜਾ ਕਰ ਮਨ ਨੂੰ।" ਹੈਪੀ ਦੂਜੇ ਦਿਨ ਏਅਰਪੋਰਟ ਤੋਂ ਮੰਮੀ ਡੈਡੀ ਤੇ ਸੁੱਖੀ ਨੂੰ ਲੈ ਆਇਆ। ਸ਼ੁਕਰਵਾਰ ਅਮਨ ਨੇ ਘਰ ਸਾਰੀ ਤਿਆਰੀ ਕਰ ਲਈ ਡੈਨੀਇੰਗ ਟੇਬਲ ਉਤੇ ਆਪਦੇ ਪਤੀ ਦੇ ਪੰਸਦ ਦੀ ਹਰ ਸ਼ਰਾਬ ਸਿਗਰਟ ਰੱਖ ਦਿੱਤੀ। ਹੋਰ ਵੀ ਖਾਣ ਪੀਣ ਦਾ ਸਮਾਨ ਸੀ। ਸਾਰੇ ਮਹਿਮਾਨ ਹੈਰਾਨ ਸਨ। ਰਾਣੋ, ਹੈਪੀ, ਮੰਮੀ ਡੈਡੀ ਵੀ ਆ ਗਏ। ਰਾਣੋ ਨੂੰ ਝੱਟਕਾ ਲੱਗਾ," ਅਮਨ ਕਮਲੀ ਹੋ ਗਈ। ਇਹ ਕੀ ਜਲੂਸ ਕੱਢਿਆ। ਤੇਰੀ ਮੱਤ ਹਿਲ ਗਈ।" " ਦੀਦੀ ਇਸ ਦੀ ਆਖਰੀ ਖੁੱਸ਼ੀ ਪੂਰੀ ਕਰਦੀ ਹਾਂ। ਕੀ ਪੱਤਾ ਇਹ ਰੰਗ ਢੰਗ ਦੇਖ ਕੇ ਮੇਰਾ ਪਤੀ ਠੀਕ ਹੋ ਜਾਵੇ। ਰੱਬ ਨੇ ਵੀ ਮੇਰੀ ਮਿੰਨਤ ਨਹੀਂ ਸੁਣੀ। ਮੈਂ ਪਾਠ ਕਰ ਰਹੀ ਸੀ। ਮੇਰੇ ਪਾਪਾ ਵੀ ਚਿੱਟੇ ਕੱਪੜੇ ਪਾਉਂਦੇ ਸਨ।
ਚਿੱਟੇ ਕੱਪੜਿਆ ਵਿੱਚ ਮੇਰੇ ਲਈ ਉਹ ਫਿਰਸ਼ਤਾ ਸੀ। ਰੱਬ ਦਾ ਪੇਗਾਮ ਦੇਣ ਵਾਲਾ, ਰੱਬ ਦਾ ਰੂਪ, ਪਰ ਉਸ ਨੇ ਹਰਕਤ ਕਾਲੇ ਕਾਂ ਵਾਲੀ ਕੀਤੀ। ਕਾਂ ਨੂੰ ਵੀ ਗੰਦ ਫੋਲਣ ਦੀ ਆਦਤ ਹੁੰਦੀ ਹੈ। ਗੱਦੀ ਤੇ ਬੈਠੇ ਨੂੰ ਵੀ ਜ਼ਨਾਨੀਆਂ ਕੋਠੇ ਵਾਲੀਆਂ ਲੱਗਦੀਆਂ ਹਨ। ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਇਸ ਨਾਲ ਧੰਦਾਂ ਕਰਨ ਆਈਆ ਹਨ। ਮਾਹਾਰਾਜ ਨੂੰ ਪੜ੍ਹਦੀ ਦੇਖ ਕੇ ਲੋਕੀਂ ਵੀ ਮੈਨੂੰ ਮਖਾਲ ਕਰਨ ਲੱਗ ਗਏ। ਜਿਥੇ ਮਾਹਾਰਾਜ ਕਹਿੰਦੇ ਨੇ
ਜਿਸ ਨੋ ਨਦਰ ਕਰੇ ਸੋ ਧਿਆਏ।।
ਆਠ ਪਹਿਰ ਹਰਿ ਕੇ ਗੁਣ ਗਾਏ।।
ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ।।
ਜਿਤੁ ਵੇਲਾ ਵਿਸਰਹਿ ਤਾ ਲਾਗੇ ਹਾਵਾ।।
ਪੂਰੇ ਭਾਗ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ।।
ਧਿਆਨ ਨਾਲ ਪੜ੍ਹੀਏ ਅਰਥ ਸੱਪਸ਼ਟ ਹਨ। ਇੱਕ ਇੱਕ ਸ਼ਬਦ ਦਾ ਮਤਲਬ ਸੱਮਝ ਲੱਗਦਾ ਹੈ। ਜਿਸ ਨੇ ਕਦੇ ਮਾਹਾਰਾਜ ਉਤੋ ਰੁਮਾਲਾ ਚੱਕ ਕੇ ਸ਼ਬਦ ਹੀ ਨਹੀਂ ਦੇਖੇ, ਹੁਕਮ ਨਾਮਾ ਤੱਕ ਨਹੀਂ ਲਿਆ, ਉਹ ਵੀ ਮੈਨੂੰ ਕਹਿੱਣ ਲੱਗ ਗਏ Ḕਪੜ ਪੜ ਗੱਡੇ ਲੱਦੀਏ।Ḕ ਮੱਤ ਕੰਮ ਨਹੀਂ ਕਰਦੀ। ਮਾਹਾਰਾਜ ਦੇ ਪੜ੍ਹਨ ਵਾਲਿਆ ਨੂੰ ਇਹੋ ਜਿਹੀਆ ਮੱਤਾ ਦਿੰਦੇ ਹਨ। ਗੰਦੇ ਗਾਣੇ ਗਾਉਣ ਵਾਲਿਆ ਨੂੰ ਕਿਰਪਾਨਾ ਪਾ ਕੇ ਸੁਣਨ ਜਾਣ ਪਿਛੇ ਸ਼ੌ ਬੰਦ ਕਰਾਂ ਦਿੰਦੇ ਹਨ। ਗੰਦੇ ਨਾਵਲ, ਫਿਲਮਾਂ ਦੇਖਦੇ ਹਨ। ਤਾਂਹੀ ਮੈਂ ਸਿਧਾ ਰੱਸਤਾ ਲੱਭਿਆ।" ਅਮਨ ਦੇ ਪਤੀ ਨੇ ਫਿਰ ਕੁਰਲਾਉਣਾ ਸ਼ੁਰੂ ਕਰ ਦਿੱਤਾ," ਮੈਨੂੰ ਸ਼ਰਾਬ ਹੀ ਦੇ ਦੇ। ਦਰਦ ਬਹੁਤ ਤੀਖਾ ਹੋ ਰਿਹਾ। ਮੈਂ ਮਰ ਚੱਲਿਆ। ਹਾਏ ਮੇਰਿਆ ਰੱਬਾ।" ਸਾਰੇ ਉਸ ਵੱਲ ਭੱਜੇ ਉਸ ਦੀ ਜੀਭ ਇੱਕ ਗਿੱਠ ਬਾਹਰ ਆ ਗਈ ਸੀ। ਅੱਖਾਂ ਬਾਹਰ ਆ ਗਈਆ। ਲਾਇਫ ਹਿਲਪ ਲਈਨ ਵਾਲੇ ਆ ਗਏ। ਛੇ ਘੰਟੇ ਪਿੱਛੋ ਪ੍ਰਾਣ ਨਿੱਕਲ ਗਏ। ਸਾਰਾ ਸਮਾਨ ਉਸੇ ਤਰਾਂ ਟੇਬਲ ਤੇ ਪਿਆ ਸੀ। ਸਭ ਦੇ ਹੱਥਾਂ ਦੇ ਤੋਤੇ ਉਡ ਗਏ ਸਨ। ਸ਼ਰਾਬ ਮੀਟ ਇੱਕ ਪਾਸੇ ਪਿਆ ਸੀ। ਦੂਜੇ ਪਾਸੇ ਲਾਸ਼ ਸੀ। ਉਸ ਦੇ ਦੋਸਤਾ ਨੇ ਇੰਡੀਆ ਅਮਨ ਦੇ ਸੋਹਰਿਆਂ ਨੂੰ ਮੌਤ ਦੀ ਖ਼ਬਰ ਦੱਸ ਦਿੱਤੀ। ਸਾਰੇ ਪਾਸੇ ਇੱਕ ਦਰਦ ਦੀ ਲਹਿਰ ਫਿਰ ਗਈ। ਮਾਂਪੇ ਬੈਠੇ ਸਨ। ਪੁੱਤਰ ਦੁਨੀਆ ਛੱਡ ਗਿਆ ਸੀ। ਮਾਂਪਿਆ ਦਾ ਇੰਤਜ਼ਾਰ ਹੋਣ ਲੱਗਾ ਸੀ। ਲਾਸ਼ ਨੂੰ ਦੋ ਹਫ਼ਤਿਆ ਲਈ ਰੱਖ ਲਿਆ ਸੀ। ਦੋਸਤ ਮਿੱਤਰ ਹਰ ਰੋਜ਼ ਘਰ ਆਉਂਦੇ। ਸਰਸਰੀ ਗੱਲ ਬਾਤ ਕਰਕੇ ਮੁੜ ਜਾਂਦੇ। ਅਮਨ ਨੂੰ ਦੁਨੀਆ ਦੀ ਕੋਈ ਸੁਰਤ ਨਹੀਂ ਸੀ। ਬਾਹਰੋ ਦਰਦ ਨਾਕ ਰੋਣ ਦੀ ਅਵਾਜ਼ ਆਈ। ਅਮਨ ਨੂੰ ਪੱਤਾਂ ਲੱਗ ਗਿਆ ਉਸ ਦੀ ਸੱਸ ਹੈ। ਉਹ ਰੋਂਦੀ ਹੋਈ ਆਪਦੇ ਪਤੀ ਨਾਲ ਘਰ ਅੰਦਰ ਦਾਖਲ ਹੋਈ," ਪੁੱਤਰਾ ਜਿਉਂਦੇ ਮਾਂਪਿਆ ਨੂੰ ਮਾਰ ਗਿਆ। ਅਸੀਂ ਸੋਚਿਆ ਸੀ ਸਾਡੇ ਤੋਂ ਦੂਰ ਰਹਿ ਕੇ ਇਸ ਚੰਦਰੇ ਨੱਸ਼ਿਆ ਨੂੰ ਛੱਡ ਦੇਵੇਂਗਾ। ਪਰ ਤੂੰ ਹੀ ਸਾਨੂੰ ਛੱਡ ਗਿਆ। ਕੜੀ ਵਰਗਾ ਜੁਆਨ ਪੁੱਤ ਨਸ਼ਿਆ ਨੇ ਖਾ ਲਿਆ। ਕਿਹਨੂੰ ਉਲਾਭਾ ਦੇਵਾ। ਰੱਬਾ ਮਾਂਪਿਆ ਕੋਲੋ ਪੁੱਤ ਦੀ ਲਾਸ਼ ਨੂੰ ਅੱਗ ਨਹੀਂ ਦਿੱਤੀ ਜਾਂਦੀ। ਰੱਬਾ ਮੈਂ ਲੁੱਟੀ ਗਈ।" ਰਾਣੋ ਦੀ ਸੱਸ ਮਨਦੀਪ ਕੌਰ ਨੇ ਉਸ ਨੂੰ ਫੜ ਕੇ ਬੈਠਾ ਦਿੱਤਾ," ਲਉ ਭੈਣ ਜੀ ਪਾਣੀ ਦੀ ਘੱਟ ਪੀ ਲਵੋ। ਮੌਤ ਤਾਂ ਵੱਡਿਆਂ ਵੱਡਿਆਂ ਨੂੰ ਹਰਾ ਦਿੰਦੀ ਹੈ। ਸਬਰ ਕਰ, ਇਹ ਕਿਹੜਾ ਕਿਸੇ ਦੇ ਹੱਥ ਬੱਸ ਹੈ। ਉਹਦਾ ਭਾਣਾ ਮੰਨਣਾ ਪੈਦਾ ਹੈ। ਰਾਣੋ ਅਮਨ ਦੇ ਡੈਡੀ ਨੂੰ ਵੀ ਚਾਹ ਪਾਣੀ ਪੀਣ ਨੂੰ ਦਿਉ। ਪੱਤਾ ਨਹੀਂ ਕਦੋ ਦਾ ਮੂੰਹ ਤੇ ਅੰਨ ਰੱਖਿਆ ਹੋਣਾ। ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ। ਢਿੱਡ ਪਾਪੀ ਖਾਣ ਨੂੰ ਮੰਗਦਾ ਹੈ। " ਅਮਨ ਦੇ ਦੋਨੇ ਮੁੰਡੇ ਸੱਤ ਸਾਲ ਤੇ ਨੌ ਸਾਲ ਦਾ ਦਾਦੇ ਜੀ ਦੇ ਦੋਨੋ ਗੋਡਿਆਂ ਨਾਲ ਲੱਗ ਕੇ ਬੈਠ ਗਏ। ਛੋਟੇ ਨੇ ਕਿਹਾ," ਵੱਡੇ ਡੈਡੀ ਜੀ ਮੇਰੇ ਡੈਡੀ ਮਰ ਗਏ ਹਨ। ਕਿਉਂਕਿ ਤੁਸੀਂ ਸਾਨੂੰ ਛੱਡ ਗਏ ਸੀ। ਉਹ ਹੁਣ ਸਾਡੇ ਨਾਲ ਰੁੱਸ ਕੇ ਸਾਨੂੰ ਛੱਡ ਗਏ। ਤੁਹਾਨੂੰ ਚੇਤੇ ਕਰਕੇ ਡੈਡੀ ਰੋਂਦੇ ਸਨ। ਨਾਲੇ ਸਾਨੂੰ ਰੋਂਆਉਂਦੇ ਸਨ।" "ਪੁੱਤਰ ਕਸੂਰ ਸਾਰਾ ਮੇਰਾ ਹੈ। ਮੈ ਹੀ ਉਸ ਨੂੰ ਹੱਥੀਂ ਨਸ਼ੇ ਖਾਣ ਲਾਇਆ ਸੀ। ਜੇ ਮੈਂ ਆਪ ਨਸ਼ੇ ਛੱਡ ਦਿੰਦਾ ਬੰਦਿਆ ਦੇ ਵਿਛੋੜੇ ਨਾਂ ਪੈਦੇ। ਤੁਹਾਡਾ ਡੈਡੀ ਛੋਟੀ ਉਮਰੇ ਮੇਰੇ ਹੀ ਨਸ਼ੇ ਖਾਣ ਲੱਗ ਗਿਆ ਸੀ। ਮੈਂ ਸੋਚਦਾ ਸੀ, ਮੇਰਾ ਪੁੱਤ ਜੁਆਨ ਹੋ ਗਿਆ ਹੈ। ਤੇਰੀ ਦਾਦੀ ਮੈਨੂੰ ਬਹੁਤ ਰੋਕਦੀ ਸੀ।" "ਦੇਖੋ ਜੀ ਲਾਡ ਰਾਹ ਰਾਹ ਦਾ ਹੁੰਦਾ। ਕੋਈ ਚੰਗ੍ਹੀ ਗੱਲ ਸਿੱਖਾਂਓ। ਮੁੰਡੇ ਨੂੰ ਨਸ਼ਿਆ ਤੋਂ ਦੂਰ ਰੱਖੋ। ਪੜ੍ਹਨ ਲਿਖਣ ਵਿੱਚ ਧਿਆਨ ਲਾ ਲੈਣ ਦਿਉ।" " ਜੇ ਜੱਟਾ ਦੇ ਪੁੱਤ ਸ਼ਰਾਬ ਨਹੀਂ ਪੀਣਗੇ, ਲਾਲਕਾਰ ਨਹੀਂ ਮਾਰਨਗੇ। ਹੋਰ ਫਿਰ, ਇਸ ਨੂੰ ਪੜ੍ਹਾ ਕੇ ਮੈਂ ਕਿਹੜਾ ਡੀ ਸੀ ਲਾਉਣਾ। ਨਾਲੇ ਤੂੰ ਮੈਂ ਚਿੱਠੀ ਵੀ ਨਹੀਂ ਲਿਖਣੀ ਜਾਣਦੇ। ਆਪਣੀ ਵੀ ਉਮਰ ਨੰਘ ਗਈ। ਜੁਆਨ ਮੁੰਡਿਆਂ ਦਾ ਫਿਕਰ ਨਹੀਂ ਕਰੀਦਾ। ਮੈਂ ਬਥੇਰਾਂ ਕੰਮਾਇਆ, ਮੁੱਕਦਾ ਨਹੀਂ ਤੇਰੇ ਮੁੰਡੇ ਤੋਂ, ਉਸ ਨੂੰ ਐਸ਼ ਕਰਨ ਦੇ।" " ਜੀ ਵਹਿਲਾ ਮਨ ਸ਼ੈਤਾਨ ਦਾ ਘਰ ਹੁੰਦਾ। ਮੈਨੂੰ ਇਸ ਦੇ ਚਾਲੇ ਠੀਕ ਨਹੀਂ ਲੱਗਦੇ। ਨਿੱਤ ਨਵੀਂ ਕੁੜੀ ਦਾ ਫੋਨ ਆਉਂਦਾ। ਸ਼ਰਾਬੀ ਹੋਏ ਨੂੰ ਘਰ ਅੰਦਰ ਤੱਕ ਛੱਡ ਕੇ ਵੀ ਜਾਂਦੀਆ ਨੇ। ਮੁੰਡਿਆਂ ਦੀ ਯਾਰੀ ਦੋਸਤੀ ਮੁੰਡਿਆਂ ਨਾਲ ਹੁੰਦੀ ਹੈ। ਮੇਰੀ ਤੁਸੀਂ ਪਿਉ ਪੁੱਤ ਇਕ ਨਹੀਂ ਸੁਣਦੇ। ਮੈਂ ਇਸ ਦਾ ਇੰਡੀਆ ਲਿਜਾ ਕੇ ਵਿਆਹ ਕਰ ਦੇਣਾ ਹੈ। ਆਪੇ ਅਗਲੀ ਨੇ ਇਸ ਦੀਆ ਬੇੜੀਆ ਕਸ ਦੇਣੀਆ ਹਨ। ਇਕ ਇਹ ਸ਼ਰਾਬੀ ਜੁਆਰੀ ਅਵਾਰਾ ਹੈ। ਜੇ ਉਮਰ ਚੜ੍ਹ ਗਈ ਲੋਕਾਂ ਨੇ ਛੱੜਾ ਕਹਿੱਣ ਲੱਗ ਜਾਣਾ।"
ਤੁਹਾਡੀ ਮਾਂ ਨਾਲ ਵਿਆਹ ਕਰ ਦਿੱਤਾ। ਦੋਨਾਂ ਵਿੱਚ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ। ਭਾਂਡੇ ਤੇ ਬੋਤਲਾਂ ਟੁਟਦੀਆਂ। ਅਮਨ ਖਾਣ ਪੀਣ ਤੋਂ ਰੋਕਦੀ," ਰੋਜ਼ ਰੋਟੀ ਖਾਦੇ ਬਿੰਨਾਂ ਸੌ ਜਾਂਦੇ ਹੋ। ਕਦੇ ਬਾਥਰੂਮ ਵਿੱਚ, ਕਦੇ ਕਿਚਨ ਟੇਬਲ ਤੇ ਮੂਦੇ ਹੋ ਜਾਂਦੇ ਹੋ। ਹੋਸ਼ ਵਿੱਚ ਰਿਹਾ ਕਰੋ। ਨਸ਼ੇ ਵਿੱਚ ਬਿੰਨ੍ਹਾਂ ਲਾਈਸੈਂਸ ਤੋਂ ਗੱਡੀ ਚਲੋਉਂਦੇ ਹੋ। ਕੋਈ ਹੋਰ ਮਸੀਬਤ ਗੱਲ ਪਾ ਲਵੋਗੇ।" ਤੁਹਾਡਾ ਡੈਡੀ ਹਰ ਗੱਲ ਦਾ ਜੁਆਬ ਦਿੰਦਾ," ਮੇਰੇ ਕੋਲ ਹੋਰ ਕੰਮ ਬਹੁਤ ਨੇ, ਬਹਿਸ ਕਰਨ ਦਾ ਸਮਾਂ ਨਹੀਂ। ਮੇਰਾ ਘਰ ਹੈ, ਜਿਥੇ ਨੀਦ ਆਊ ਉਥੇ ਸੌਵਾਗਾ। ਮੇਰੀ ਦੂਜੀ ਮਾਂ ਆ ਗਈ। ਹੁਣ ਤੂੰ ਮੈਨੂੰ ਉਗ਼ਲ਼ੀਂ ਫੜ ਕੇ ਚਲਣਾ ਸਿਖਾਂਵੇਗੀ। ਮੈਨੂੰ ਕਨੂੰਨ ਨਾ ਸਿਖਾਂ।" ਪੋਤਿਆਂ ਨੂੰ ਅੱਗੇ ਦੱਸਿਆ," ਅਸੀਂ ਕਲੇਸ ਤੋਂ ਡਰਦੇ। ਪਿੰਡ ਗਏ ਸੀ। ਇਹ ਭਾਣਾ ਵਰਤ ਜਾਵੇਗਾ, ਪੱਤਾ ਹੀ ਨਹੀਂ ਸੀ। ਤੁਹਾਡੀ ਵੱਡੀ ਮਾਂ ਤੇ ਮੰਮੀ ਬਹੁਤ ਕੁਰਲਾਈਆਂ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਨਸ਼ੇ ਜਾਨ ਮਾਲ ਦੋਂਨੇ ਹੀ ਖਾਂ ਜਾਂਦੇ ਨੇ। ਕੋਈ ਕਿਸੇ ਦੇ ਹੱਟਾਇਆਂ ਨਹੀਂ ਹੱਟਦਾ। ਪ੍ਰਮਾਤਮਾ ਬੰਦਿਆਂ ਨੂੰ ਮੱਤ ਬੱਖਸ਼ੇ। ਉਹੀ ਸਿੱਧੇ ਪਾਸੇ ਲਾ ਸਕਦਾ ਹੈ। ਤੁਹਾਡੇ ਡੈਡੀ ਨੂੰ ਦੇਖ ਕੇ ਮੈਂ ਆਪ ਹੀ ਨਸ਼ੇ ਛੱਡ ਦਿੱਤੇ। ਤੁਸੀ ਮੈਨੂੰ ਉਸ ਤੋਂ ਵੀ ਪਿਆਰੇ ਹੋ। ਮੂਲ ਤੋਂ ਵਿਆਜ ਪਿਆਰਾ ਹੁੰਦਾ ਹੈ। ਤੁਸੀਂ ਮੇਰੀ ਬਚੀ ਹੋਈ ਪੂੰਜੀ ਹੋ।" ਵੱਡੇ ਪੋਤੇ ਨੇ ਕਿਹਾ," ਵੱਡੇ ਡੈਡੀ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕਰਾਂਗੇ। ਜਿਸ ਕਰਕੇ ਤੁਸੀਂ ਫਿਰ ਮੰਮੀ ਤੇ ਸਾਨੂੰ ਦੋਨਾਂ ਭਰਾਵਾ ਨੂੰ ਛੱਡਕੇ ਜਾਵੋ। ਅਸੀ ਮੰਮੀ ਨੂੰ ਬਹੁਤ ਰੋਂਦੇ ਦੇਖਿਆ। " ਹੈਪੀ ਨੇ ਕਿਹਾ," ਅੰਕਲ ਤੁਹਾਡਾ ਇੰਤਜ਼ਾਰ ਸੀ। ਹੁਣ ਆਪਾ ਦਾਗ਼ ਲਾ ਦੇਈਏ। ਦੋ ਘੰਟੇ ਬਾਅਦ ਦਾ ਸਮਾਂ ਹੈ। ਬੱਸ ਬੰਦੇ ਦੀ ਇੰਨ੍ਹੀ ਹੀ ਤਾਂ ਸਾਂਝ ਹੁੰਦੀ ਹੈ। ਜਿਉਂ ਹੀ ਫੂਕ ਨਿੱਕਲੀ ਕੋਲੋ ਬਦਬੂ ਆਉਣ ਲੱਗਦੀ ਹੈ। ਪਰ ਕਈਆ ਕੋਲੋ ਜਿਉਂਦਿਆਂ ਵੀ ਚੱਜ ਨਾਲ ਕਿਰਿਆ ਨਹੀਂ ਹੁੰਦੀ। ਉਹ ਜਿਉਂਦੇ ਹੀ ਆਪਣੇ ਕੋਲੋ ਬਦਬੂ ਨਹੀਂ ਮਹਿਸੂਸ ਕਰਦੇ।" "ਹਾਂ ਤੇਰੇ ਵਰਗੇ ਸਾਰੇ ਮੁੰਡੇ ਨਹੀਂ ਬਣ ਸਕਦੇ। ਅਮਨ ਬਹੁਤ ਸਿਆਣੀ ਆ। ਘਰ ਨੂੰ ਤੱਕੜੇ ਹੱਥੀਂ ਸਭਾਲੀ ਬੈਠੀ ਹੈ। ਸਮੇਂ ਨਾਲ ਲੱੜਨ ਦੀ ਪੱਤਾ ਨਹੀਂ ਕਿਥੋਂ ਦਲੇਰੀ ਆਉਂਦੀ ਹੈ। ਤੁਰੀਏ ਫਿਰ, ਅਮਨ ਦੀ ਮਾਂ ਚੱਲੋ ਉਠੋ ਹਿੰਮਤ ਕਰੋ। ਪਿਆ ਉਡੀਕਦਾ ਅੱਜ ਆਪਾ ਨੂੰ। ਅੱਜ ਨਹੀਂ ਜਾਂਦਾ ਆਪਣੇ ਕਹਿੱਣ ਤੋਂ ਬਿੰਨ੍ਹਾ। ਅੱਜ ਤਾਂ ਆਪਾ ਨੂੰ ਅਸ਼ੀਰਵਾਦ ਦੇ ਕੇ ਆਪ ਤੋਰਨਾ ਪੈਣਾ। ਵੈਲੀ ਪੁੱਤ ਬਣਿਆ ਫਿਰਦਾ ਸੀ। ਬਹੁਤ ਮੰਨ ਮਰਜ਼ੀਆ ਕਰ ਲਈਆਂ। ਸਾਨੂੰ ਜੰਡੀ ਦੇ ਭੋਣ ਤੇ ਬੈਠਾਂ ਗਿਆ।" ਮਾਂ ਜਾਣ ਸਾਰ ਜੁਆਨ ਪੁੱਤ ਦੀ ਲਾਸ਼ ਦੇ ਡਿੱਗ ਪਈ," ਪੁੱਤ ਇੱਕ ਵਾਰ ਅੱਖਾਂ ਖੋਲ ਦੇ। ਤੇਰੇ ਨਾਲ ਹੀ ਮੈਂ ਉਡੀ ਫਿਰਦੀ ਸੀ। ਮੈਂ ਜਿਉਂ ਕੇ ਕੀ ਕਰਨਾ? ਮੈਨੂੰ ਨਾਲ ਲੈ ਚੱਲ। ਮੇਰੇ ਤੋਂ ਪਹਿਲਾਂ ਕਿਹੜੇ ਰੱਸਤਿਆਂ ਤੇ ਤੂੰ ਤੁਰ ਗਿਆ।" ਮਨਦੀਪ ਕੌਰ ਨੇ ਉਸ ਨੂੰ ਫੜਕੇ ਲਾਸ਼ ਤੋਂ ਪਰੇ ਕਿੱਤਾ। ਰਾਣੋ ਨੇ ਅਮਨ ਨੂੰ ਫੜ ਕੇ ਰੱਖਿਆ ਹੋਇਆ ਸੀ। ਅਮਨ ਨੂੰ ਬਿੰਦੇ ਬਿੰਦੇ ਦੰਦਲ ਪੈਦੀ ਸੀ। ਦਾਦਾ ਪੋਤਿਆਂ ਨੂੰ ਫੱੜ ਕੇ ਬੁੱਕਲ ਵਿੱਚ ਲੈਦਾ। ਪਰ ਬੱਚੇ ਛੁੱਟ ਕੇ ਫਿਰ ਵਾਰ ਵਾਰ ਡੈਡੀ ਨੂੰ ਘੁੱਟ ਘੁੱਟ ਜੱਫੀਆ ਪਾ ਰਹੇ ਸਨ। ਸਬ ਜੋæਰੋ ਜ਼ੋਰ ਰੋ ਰਹੇ ਸਨ। ਅਰਦਾਸ ਪਿੱਛੋ ਲਾਸ਼ ਦੇ ਡੱਬੇ ਨੂੰ ਬੰਦ ਕਰਕੇ ਇੱਕ ਦੂਜੇ ਕਮਰੇ ਵਿੱਚ ਲੈ ਗਏ। ਜੋਰ ਦੀ ਇੱਕ ਪਟਾਕਾਂ ਪਿਆ। ਸਾਰਿਆਂ ਰੋਂਣਾ ਹੋਰ ਉਚੀ ਹੋ ਗਿਆ। ਦਾਗਂ ਲਾਉਣ ਪਿੱਛੋ ਮਾਹਾਰਾਜ ਦੀ ਮਿੱਠੀ ਤੇ ਸ਼ਾਂਤੀ ਦੇਣ ਵਾਲੀ ਬਾਣੀ ਦੇ ਭੋਗ ਦੇ ਸ਼ਬਦ ਪੜਕੇ ਭੋਗ ਪਾ ਦਿੱਤਾ। ਇੱਕ ਸਿਆਣੀ ਜਿਹੀ ਔਰਤ ਨੇ ਰਾਣੋ ਦੇ ਕੰਨ ਵਿੱਚ ਅਮਨ ਨੂੰ ਸੁਣਾ ਕੇ ਕਿਹਾ," ਤੇਰੀ ਸਹੇਲੀ ਉਮਰ ਕਿਸ ਆਸਰੇ ਕੱਟੂਗੀ। ਮੇਰਾ ਭਤੀਜਾ ਹੈਗਾ ਇੰਡੀਆ ਵਿੱਚ। ਫਿਰ ਕੀ ਆ ਜੇ ਇਹ ਵਿਧਵਾ ਹੈ।" ਅਮਨ ਨੇ ਸੁਣ ਲਿਆ," ਅੰਟੀ ਤੂੰ ਮੇਰੀ ਮਾਂ ਵਰਗੀ ਹੈ। ਤੇਰੀ ਆਪਦੀ ਧੀ ਹੁੰਦੀ, ਤੂੰ ਇਹੀ ਕਹਿੰਦੀ। ਇੱਕ ਨੇ ਹੀ ਮੈਂ ਪਿੜ ਨਹਾਂ ਦਿੱਤੀ। ਮੇਰੇ ਕੋਲ ਮੇਰੇ ਪਤੀ ਦੀ ਅਮਾਨਤ ਹੈ। ਸੋਨੇ ਵਰਗੇ ਦੋ ਪੁੱਤਰ ਨੇ। ਮੁਆਫ ਕਰਨਾ ਰੱਬ ਕਰੇ ਮੇਰੀ ਤਕਦੀਰ ਵਰਗੀ ਕਿਸੇ ਹੋਰ ਔਰਤ ਦੀ ਤਕਦੀਰ ਨਾ ਹੋਵੇ। ਰੱਬ ਸਬ ਦੇ ਘਰੀ ਸੁੱਖ ਦੇਵੇ। "

Comments

Popular Posts