ਜਿਸ ਦਾ ਖਾਈਏ ਉਸੇ ਥਾਲੀ ਵਿੱਚ ਛੇਕ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੋ ਸਾਡੇ ਨਜ਼ਦੀਕੀ ਹੁੰਦਾ ਹੈ। ਉਸ ਤੋਂ ਅਸੀਂ ਨਿਚਿੰਤ ਹੋ ਜਾਂਦੇ ਹਾਂ। ਉਸ ਤੋਂ ਖ਼ਤਰਾ ਬਿਲਕੁਲ ਨਹੀਂ ਲੱਗਦਾ। ਉਹ ਸਾਡਾ ਆਪਣਾਂ ਲੱਗਦਾ ਹੈ। ਪਰ ਉਹੀਂ ਸਬ ਤੋਂ ਵੱਧ ਖ਼ਤਰ ਨਾਕ ਸਾਬਤ ਹੁੰਦਾ ਹੈ। ਉਸ ਨੂੰ ਹਰ ਚਾਲ ਦਾ ਪਤਾ ਹੁੰਦਾ ਹੈ। ਅੰਦਰੇ ਅੰਦਰ ਚੁਰੀ ਚਲਾ ਜਾਂਦਾ ਹੈ। ਆਪਣੇ ਹੀ ਦੁਸ਼ਮੱਣ ਬੱਣਦੇ ਹਨ। ਜਿਸ ਦਾ ਖਾਈਏ ਉਸੇ ਥਾਲੀ ਵਿੱਚ ਛੇਕ ਕਰੀਦਾ ਹੈ। ਜਿਸ ਦਾ ਖਾਦਾ ਹੀ ਨਹੀਂ ਹੈ। ਉਸੇ ਦੀ ਥਾਲੀ ਵਿੱਚ ਛੇਕ ਕਿਵੇਂ ਕਰੀਏ? ਜਦੋਂ ਉਸ ਦੀ ਥਾਲੀ ਹੱਥ ਹੀ ਨਹੀਂ ਲੱਗੀ। ਜੇ ਹੱਥ ਲੱਗ ਜਾਵੇ, ਘੱਟ ਨਹੀਂ ਗੁਜ਼ਾਰਾਂਗੇ। ਬਹੁਤੇ ਲੋਕਾਂ ਦੀ ਨੀਤੀ ਹੁੰਦੀ ਹੈ। ਹਰ ਹਾਲਤ ਵਿੱਚ ਮੇਰਾ ਹੀ ਫ਼ੈਇਦਾ ਹੋਵੇ। ਦੂਜਾ ਬੰਦਾ ਢਹਿ ਢੇਰੀ ਹੋ ਜਾਵੇ। ਕਿਸੇ ਦਾ ਜੇ ਫ਼ਇਦਾ ਵੀ ਕਰ ਦੇਈਏ। ਸਮਾਂ ਪਾ ਕੇ, ਉਹੀਂ ਦੁਸ਼ਮੱਣ ਬਣ ਜਾਂਦਾ ਹੈ। ਮਾਂਪੇ ਬੱਚਿਆ ਨੂੰ ਪਾਲਣ ਲਈ ਪੂਰੀ ਵਾਹ ਲਗਾ ਦਿੰਦੇ ਹਨ। ਜਦੋਂ ਬੱਚੇ ਸੁਰਤ ਸੰਭਾਲ ਕੇ, ਜਵਾਨੀ ਵਿੱਚ ਪੈਰ ਰੱਖਦੇ ਹਨ। ਉਨਾਂ ਨੂੰ ਬਾਹਰਲੇ ਲੋਕ ਜ਼ਿਆਦਾ ਚੰਗੇ ਲਗਦੇ ਹਨ। ਲੋਕ ਵੀ ਬਲਦੀ ਉਤੇ ਤੇਲ ਪਾਉਣ ਦੀ ਕਸਰ ਨਹੀਂ ਛੱਡਦੇ। ਹੁੰਦੇ ਇਹ ਵੀ ਆਪਣੇ ਹੀ ਨੇੜਲੇ ਦੋਸਤ ਰਿਸ਼ਤੇਦਾਰ ਹਨ। ਉਨਾਂ ਨੂੰ ਲੋਕਾਂ ਦੀ ਥੋੜੀ ਜਿਹੀ ਹਮਦਰਦੀ ਮੋਹ ਲੈਂਦੀ ਹੈ। ਕੀ ਗੱਲ ਹੈ, ਬਹੁਤੇ ਬੱਚੇ ਮਾਪਿਆਂ ਤੋਂ ਬਾਗੀ ਹੋ ਰਹੇ ਹਨ? ਸਿਧੀ ਮੱਤ ਦਾ ਵੀ ਗਲ਼ਤ ਅਸਰ ਸਮਝਦੇ ਹਨ। ਮਾਂਪੇ ਬੱਚਿਆਂ ਨੂੰ ਪਾਲ, ਪੜ੍ਹਾ ਕੇ, ਪੈਰਾਂ ਉਤੇ ਖੜ੍ਹੇ ਕਰਨ ਦੀ ਹਰ ਕੋਸ਼ਸ਼ ਕਰਦੇ ਹਨ। ਕਈ ਬੱਚੇ ਮਾਪਿਆਂ ਦੀ ਸਾਰੀ ਉਮਰ ਦੀ ਬਣਾਈ ਇੱਜ਼ਤ ਰੋਲ ਦਿੰਦੇ ਹਨ। ਮਾਂਪੇ ਆਸਾ ਲਗਾਉਂਦੇ ਰਹਿ ਜਾਂਦੇ ਹਨ। ਬੱਚੇ ਵੱਡੇ ਹੋ ਕੇ, ਪੈਸਾ, ਘਰ ਜ਼ਮੀਨ ਹੱਥ ਲੱਗਦੇ ਹੀ, ਬੁੱਢੇ ਹੋਏ, ਮਾਪਿਆਂ ਨੂੰ ਘਰੋਂ ਬਾਹਰ ਵੀ ਕਰ ਦਿੰਦੇ ਹਨ। ਬਹੁਤੇ ਇਨਸਾਨਾਂ ਦੇ ਬੱਚੇ ਵੀ ਜਾਨਵਰਾਂ ਦੇ ਬੱਚਿਆਂ ਵਾਂਗ ਵੱਡੇ ਹੁੰਦੇ ਹੀ, ਘਰੋਂ ਉਡਾਰੀ ਮਾਰ ਜਾਂਦੇ ਹਨ। ਕੀ ਮਾਂਪੇ ਉਨਾਂ ਦੇ ਨੱਕ ਵਿੱਚ ਦਮ ਕਰ ਦਿੰਦੇ ਹਨ? ਕੀ ਮਾਂਪੇ ਆਪਣੇ ਬੱਚਿਆਂ ਉਤੇ ਆਪਣੀਆਂ ਮਰਜ਼ੀਆਂ ਹੀ ਥੋਪਦੇ ਰਹਿੰਦੇ ਹਨ? ਜਾਂ ਮਾਂਪੇ ਬੱਚਿਆਂ ਨੂੰ ਮਸਤਾ ਇੰਨਾਂ ਲੈਂਦੇ ਹਨ। ਕਿਸੇ ਵੀ ਮੰਗ ਨੂੰ ਪੂਰੀ ਨਾਂ ਹੁੰਦਿਆਂ ਦੇਖ ਕੇ, ਘਰੋਂ ਭੱਜਣ ਦਾ ਡਰਾਮੇ ਕਰਦੇ, ਕਰਦੇ ਪੱਕ ਜਾਂਦੇ ਹਨ। ਜਿਹੜਾ ਕੰਮ ਹਰ ਰੋਜ਼ ਕੀਤਾ ਜਾਵੇ, ਉਹ ਹੱਥ ਲੱਗ ਜਾਂਦਾ ਹੈ। ਉਸ ਨੂੰ ਕਰਨ ਦੀ ਕੋਸ਼ਸ਼ ਵੀ ਨਹੀਂ ਪੈਂਦੀ। ਨਾਂ ਹੀ ਦਿਮਾਗ ਉਤੇ ਜ਼ੋਰ ਪੈਂਦਾ ਹੈ। ਜਿੰਨਾਂ ਮਾਪਿਆਂ ਦੇ ਆਪਣੇ ਧੀ ਪੁੱਤਰ ਕਹਿੱਣੇ ਵਿੱਚ ਨਹੀਂ ਹਨ। ਉਹ ਮਾਂਪੇ ਉਨਾਂ ਦੇ ਜੀਵਨ ਸਾਥੀ ਵਿੱਚ ਵੀ ਦੋਸ਼ ਨਹੀਂ ਕੱਢ ਸਕਦੇ। ਆਪਣੇ ਜਣੇ ਆਖੇ ਨਹੀਂ ਲੱਗਦੇ। ਦੂਜੇ ਕੀ ਲੱਗਦੇ ਹਨ? ਬਹੁਤੇ ਮਾਂਪੇ ਆਪਣੇ ਜੰਮਿਆਂ ਵਿੱਚ ਕੋਈ ਕਸੂਰ ਨਹੀਂ ਦੇæਖ਼ਦੇ। ਸਾਰੇ ਕਸੂਰ ਘਰ ਵਿੱਚ ਨਵੇਂ ਆਏ, ਨੂੰਹੁ, ਜਮਾਈ ਵਿੱਚ ਦਿਸਦੇ ਹਨ। ਹਰ ਦੋਸ਼ ਨੂੰਹੁ, ਜਮਾਈ ਵਿੱਚ ਕੱਢਿਆ ਜਾਂਦਾ ਹੈ। ਅੰਤ ਨੂੰ ਅੱਕ, ਥੱਕ ਕੇ ਅੱਗਲੇ ਬਿਸਤਰਾਂ ਲਪੇਟ ਲੈਂਦੇ ਹਨ। ਨੂੰਹੁ, ਜਮਾਈ ਦੇ ਜੀਵਨ ਸਾਥੀ ਵੀ ਨਾਲ ਹੀ ਘਰ ਛੱਡ ਜਾਂਦੇ ਹਨ। ਆਪਣੀ ਉਲਾਦ ਹੀ ਮਾਪਿਆਂ ਨੂੰ ਛੱਡਣ ਲਈ ਮਜ਼ਬੂਰ ਹੋ ਜਾਂਦੀ ਹੈ।
ਬੱਚਿਆਂ ਨੂੰ ਪਾਲਣ ਲਈ ਮਾਂਪੇ ਕਿੰਨੀਆਂ ਮੁਸੀਬਤਾ ਸਹਿੰਦੇ ਹਨ? ਬੱਚਾ ਪਾਲਣ ਲਈ, ਨੀਂਦ, ਖਾਣਾਂ ਸਬ ਹਰਾਮ ਹੋ ਜਾਂਦਾ ਹੈ। ਆਪਣੇ ਲਈ ਸਮਾਂ ਨਹੀਂ ਬੱਚਦਾ। ਕੀ ਇਹ ਮਾਂਪੇ ਨੂੰਹੁ, ਜਮਾਈ ਦੀ ਇੱਕ ਹੋਰ ਮਸੀਬਤ ਨਹੀਂ ਸਹਿ ਸਕਦੇ? ਨੂੰਹੁ, ਜਮਾਈ ਨੂੰ ਕਿਹੜਾ ਗੋਦੀ ਚੱਕ ਕੇ ਖਿਡਾਉਣਾਂ ਹੈ। ਸਿਰਫ਼ ਹਾਂ ਵਿੱਚ ਹਾਂ ਹੀ ਤਾਂ ਮਲਾਉਣੀ ਹੈ। ਬਾਕੀ ਸਾਰੇ ਕੰਮ ਉਹ ਆਪੇ ਕਰਦੇ ਜਾਣਗੇ। ਨੌਜਵਾਨਾਂ ਵਿੱਚ ਕੰਮ ਕਰਨ ਦੀ ਸ਼ਕਤੀ ਬਹੁਤ ਹੁੰਦੀ ਹੈ। ਜੋਸ਼ ਹੁੰਦਾ ਹੈ। ਇਨਸਾਨ ਜਿਉ ਹੀ ਬੁੱਢੇ ਹੁੰਦੇ ਹਨ। ਬੱਚਿਆਂ ਵਾਂਗ ਜਿੰਦੀ, ਅੜੀਅਲ, ਆਪਣੀ ਪਗਾਉਣ ਵਾਲੇ ਹੁੰਦੇ ਜਾਂਦੇ ਹਨ। ਐਸੇ ਅਨੇਕਾ ਘਰ ਹਨ। ਮਾਂਪੇ ਪੜ੍ਹੇ ਲਿਖੇ ਹਨ। ਇੰਡੀਆਂ ਵਿੱਚ ਸਬ ਦੇ ਡੈਡੀ ਚੰਗੇ ਖਾਨਦਾਨ ਵਾਲੇ, ਫੋਜ਼, ਨੇਵੀ, ਹੋਰ ਚੰਗੀਆਂ ਨੌਕਰੀਆਂ ਕਰਦੇ ਆਏ ਹਨ। ਕਈਆ ਦੇ ਬੱਚੇ ਇਕੱਲੇ ਪੁੱਤਰ ਹਨ। ਉਹ ਵੀ ਆਪਣੇ ਪੁੱਤਰ ਤੋਂ ਅੱਲਗ ਰਹਿ ਰਹੇ ਹਨ। ਗੱਲ ਪੈਸੇ ਦੀ ਵੀ ਹੈ। ਸਬ ਕਮਾਈਆਂ ਕਰਦੇ ਹਨ। ਗੌਰਮਿੰਟ ਵੀ ਪੈਸੇ ਦੇ ਰਹੀ ਹੈ। ਪੁੱਤ ਦੀ ਕਮਾਈ ਨਹੀਂ ਚਾਹੀਦੀ। ਪੈਸਾ ਨਹੀਂ ਲੋੜੀਦਾ, ਰਿਸ਼ਤੇ ਨਹੀਂ ਸਹਿ ਸਕਦੇ। ਕਿਉਂ ਕਿਸੇ ਦੀ ਹੈਡਕ ਲੈਣੀ ਹੈ? ਕੀ ਪੁੱਤਰ ਪਿਆਰਾ ਨਹੀਂ ਹੈ? ਜਾਂ ਫਿਰ ਨੂੰਹੁ, ਪੋਤੇ, ਪੋਤੀਆਂ ਪਿਆਰੇ ਨਹੀਂ ਹਨ। ਇਹ ਮਾਂਪੇ ਲੋਕਾਂ ਦੀ ਵਹੁ-ਵਹੁ ਖੱਟਣ ਲਈ ਲੋਕਾਂ ਦੇ ਕੰਮ ਕਰਦੇ ਹਨ। ਲੋਕ ਦੋਂਨੇ ਪਾਸੇ ਹੁੰਦੇ ਹਨ। ਲੋਕਾਂ ਦਾ ਕੰਮ ਕਰਦਿਆਂ ਨੂੰ ਦੇਖ ਕੇ, ਮਜਾਂਕ ਵੀ ਕਰਦੇ ਹਨ, " ਆਪਣੇ ਛੱਡ ਕੇ ਲੋਕਾਂ ਨੂੰ ਆਪਣਾਂ ਬਣਾਉਣ ਦਾ ਜ਼ਤਨ ਕਰ ਰਹੇ ਹਨ। ਜਦੋਂ ਢਿਡੋਂ ਜੰਮੇ ਆਪਣੇ ਨਹੀਂ ਬਣੇ। ਲੋਕ ਕੀ ਦਾਤ ਦੇ ਦੇਣਗੇ? "
ਕੀ ਮਾਂਪੇ ਪੁੱਤਰ ਨੂੰ ਆਪਣਾਂ ਵਿਆਹ ਹੁੰਦੇ ਹੀ ਫਾਲਤੂ ਉਪਰਾ ਲੱਗਣ ਲੱਗ ਜਾਂਦੇ ਹਨ। ਕੀ ਬੇਗਾਨੀ ਧੀ ਨਾਲ ਇੰਨੀ ਨਫ਼ਰਤ ਹੈ। ਬਰਦਾਸਤ ਨਹੀਂ ਕਰ ਸਕਦੇ? ਤਾਂ ਤੁਹਾਡੀ ਧੀ ਨਾਲ ਉਵੇਂ ਹੋਵੇਗੀ। ਤੁਹਾਡੀ ਧੀ ਨੂੰ ਕੌਣ ਪਿਆਰ ਕਰੇਗਾ? ਜਿਹੜੇ ਮਾਂਪੇ ਆਪਣੇ ਵਿਆਹੇ ਧੀ-ਪੁੱਤ ਨਾਲ ਪਰਿਵਾਰ ਵਿੱਚ ਰਹਿੰਦੇ ਹਨ। ਉਨਾਂ ਦਾ ਸਮਾਂ ਬਹੁਤ ਵਧੀਆਂ ਨਿੱਕਲ ਜਾਂਦਾ ਹੈ। ਅਸਲ ਵਿੱਚ ਉਹੀ ਬੰਦਾ ਦੂਜੇ ਦਾ ਆਸਰਾ ਭਾਲਦਾ ਹੈ। ਜਿਸ ਦਾ ਕੋਈ ਸਹਾਰਾ ਨਹੀਂ ਹੁੰਦਾ। ਸਹਾਰਾ ਮਿਲਦੇ ਹੀ ਗੁਲਾਮੀ, ਬੱਦਾ ਚੱਟੀ ਕਰਨੀ ਛੱਡ ਦਿੰਦਾ ਹੈ। ਹਰ ਬੰਦਾ ਅਜ਼ਾਦੀ ਚਹੁੰਦਾ ਹੈ। ਆਪਦੀ ਜਿੰਦਗੀ ਵਿੱਚ ਦਖ਼ਲ ਅੰਨਦਾਜ਼ੀ ਕੋਈ ਨਹੀਂ ਚਹੁੰਦਾ ਹੈ। ਇਸ ਲਈ ਕਿਸੇ ਦੀ ਨਫ਼ਰਤ ਦੇ ਕਾਬਲ ਬਣਨ ਨਾਲੋਂ, ਚੰਗਾ ਹੋਵੇਗਾ। ਉਸ ਵੱਲ ਧਿਆਨ ਦੇਣਾਂ ਛੱਡ ਦੇਈਏ। ਜਿੰਨੇ ਬੰਦਿਆਂ ਨਾਲ ਦੇਣ ਲੈਣ ਘੱਟ ਹੋਵੇਗਾ। ਚਿੰਤਾ ਵੀ ਘੱਟ ਹੋਵੇਗੀ। ਕਿਸੇ ਵਿੱਚ ਦਖ਼ਲ ਅੰਨਦਾਜ਼ੀ ਘੱਟ ਕਰਾਗੇ, ਅਸੀਂ ਵੀ ਨਫ਼ਰਤ ਤੋਂ ਬੱਚ ਜਾਵਾਗੇ। ਕਿਸੇ ਵਿੱਚ ਨੁਕਸ ਕੱਢਣ ਦੀ ਆਦਤ, ਆਪਣਿਆਂ ਤੋਂ ਦੂਰ ਕਰ ਦਿੰਦੀ ਹੈ। ਕਈ ਲੋਕਾਂ ਨੂੰ ਆਪਣੇ ਘਰ ਦੇ ਜੀਅ ਬਹੁਤੀ ਕਾਬਲੀਅਤ ਵਾਲੇ ਨਹੀਂ ਲੱਗਦੇ। ਦੂਜੇ ਲੋਕਾਂ ਦੀ ਪ੍ਰਸੰਸਾ ਕਰਦੇ ਰਹਿੰਦੇ ਹਨ। ਜਿਸ ਦਿਨ ਆਪਣਿਆਂ ਦੀ ਸੋਭਾ ਕਰਨ ਲੱਗ ਜਾਵਾਂਗੇ। ਪਰਿਵਾਰ ਖੁਸ਼ੀਆਂ ਨਾਲ ਪ੍ਰਫੁਲਤ ਹੋਵੇਗਾ। ਪਿਆਰ ਆਪੇ ਬਣ ਜਾਵੇਗਾ। ਕਾਮਜਾਬੀ ਆਪੇ ਹੋਵੇਗੀ। ਕੋਈ ਵੀ ਧੀ ਪੁੱਤਰ ਆਪਣੇ ਹੀ ਵਿਹੜੇ ਵਿੱਚ ਮਾਪਿਆਂ ਦੀ ਸ਼ਕਲ ਨਾਂ ਦੇਖਣ ਲਈ ਕੰਧਾਂ ਨਹੀਂ ਉਸਾਰਣਗੇ। ਇਸ ਬਾਰ ਪਿੰਡ ਗਈ ਤਾਂ ਦੇਖ ਕੇ ਮਨ ਬੜਾ ਦੁੱਖੀ ਹੋਇਆ। ਕਈਆਂ ਦੇ ਘਰ ਵਿੱਚ ਤਿੰਨ ਹੀ ਕੰਮਰੇ ਹਨ। ਤਿੰਨਾਂ ਕੰਮਰਿਆਂ ਵਿੱਚ ਘਰ ਦੇ ਜੀਅ ਅੱਲਗ-ਅੱਲਗ ਹੋਏ ਹਨ। ਉਥੇ ਹੀ ਕੰਮਰਿਆਂ ਵਿੱਚ ਰੋਟੀ ਪੱਕਦੀ ਹੈ। ਕਈ ਪਤੀ-ਪਤਨੀ ਇੱਕ ਦੂਜੇ ਤੋਂ ਅੱਲਗ ਹਨ। ਜੇ ਚਾਰ ਪੈਸੇ ਹੋਰ ਆ ਜਾਣ, ਕੰਧਾ ਉਸਾਰਨ ਵਿੱਚ ਕਮੀ ਨਹੀਂ ਰਹੇਗੀ।
ਚੁਕੰਨੇ ਵੀ ਹੋ ਜਾਈਏ ਕਿਹੜਾ ਨੇੜੇ ਦਾ ਪਿਆਰਾ ਦੋਸਤ ਰਿਸ਼ਤੇਦਾਰ ਚੱਕ-ਥੱਲ ਕਰਦਾ ਹੈ। ਉਸ ਦੀ ਦਖ਼ਲ ਅੰਨਦਾਜ਼ੀ ਬੰਦ ਕਰਨ ਲਈ ਠੋਸ ਕਦਮ ਚੱਕੀਏ।

Comments
Post a Comment