ਜਿਉਣਾਂ ਹੈ ਤਾਂ ਭੁਗਤਣਾਂ ਤਾਂ ਪੈਂਦਾ ਹੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬ ਨੇ ਹਰ ਇੱਕ ਜੀਵਾਂ, ਚੀਜ਼ਾਂ, ਗੱਲਾਂ ਦੇ ਦੋ ਪੱਖ ਬਣਾਏ ਹਨ। ਇੱਕ ਪੱਖ ਗੁਣਾਂ ਨਾਲ ਭਰਿਆ ਹੈ। ਦੂਜਾ ਘੁਪ ਹਨੇਰ ਹੈ। ਜਿਥੇ ਕੋਈ ਰਸਤਾ ਨਹੀਂ ਦਿਸਦਾ। ਸ਼ਬਦ ਮੂੰਹ ਵਿੱਚੋ ਨਿੱਕਲੇ ਬੋਲ ਐਸਾ ਜੰਤਰ ਹੈ। ਇਸ ਰਾਹੀਂ ਹੀ ਅਕਾਸ਼ ਵਿੱਚ ਚੜ੍ਹਾਈਆਂ ਵੀ ਹੋ ਸਕਦੀਆਂ ਹਨ। ਇਨਾਂ ਸ਼ਬਦਾਂ ਦੀ ਦੁਰ ਵਰਤੋਂ ਤਬਾਹ ਵੀ ਕਰ ਸਕਦੀ ਹੈ। ਇੱਕ ਚੰਗੀਆਂ ਗੱਲਾਂ ਹਨ। ਇੱਕ ਗੱਲ਼ਤੀਆਂ ਹਨ। ਗੱਲ਼ਤੀ ਹੋਈ ਹੈ ਜਾਂ ਨਹੀਂ, ਇੱਕ ਸ਼ਬਦ ਸੌਰੀ, ਗਲ਼ਤੀ ਮੁਆਫ਼ ਕਰੋਂ, ਕਹਿ ਕੇ, ਖਹਿੜਾ ਛੁੱਟ ਜਾਂਦਾ ਹੈ। ਅੱਗੇ ਰਸਤੇ ਖੁੱਲ ਜਾਂਦੇ ਹਨ। ਲੋਕ ਉਸ ਨੂੰ ਭਲਾ-ਮਾਣਸ ਸਮਝਣ ਲੱਗ ਜਾਂਦੇ ਹਨ। ਗਲ਼ਤੀ ਹੋ ਜਾਣ ਤੇ ਸੌਰੀ, ਗਲ਼ਤੀ ਮੁਆਫ਼ ਕਰੋਂ, ਬੋਲ ਕੇ ਕੀ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ? ਜਿਸ ਨੂੰ ਕਿਹਾ ਹੈ, ਉਹ ਜਰੂਰ ਆਪਣੇ ਆਪ ਨੂੰ ਘੁੰਮਡੀ, ਖ਼ਾਸ ਬੰਦਾ ਸੱਮਝਦਾ ਹੈ। ਜੇ ਗੱਲ਼ਤੀ ਹੋਈ ਹੈ। 10 ਬਾਰ ਵੀ ਸੌਰੀ ਕਹਿੱਣਾਂ ਜ਼ਇਜ਼ ਹੈ। ਜਦੋਂ ਗੱਲ਼ਤੀ ਹੋਈ ਹੀ ਨਾਂ ਹੋਵੇ। ਪੰਜਾਬ ਪੁਲੀਸ ਵਾਗ ਮਲੋ-ਮੱਲੀ ਵੀ ਮਨਾਇਆ ਜਾਂਦਾ ਹੈ। ਕੀ ਇਹ ਕੱਲੇ ਪੁਲੀਸ ਵਾਲੇ ਹੀ ਡੰਡੇ ਦੇ ਜ਼ੋਰ ਉਤੇ ਗੱਲ਼ਤੀ ਮੰਨਵਾਂ ਲੈਂਦੇ ਹਨ? ਜਾਂ ਜਿੰਨੇ ਵੀ ਹਿੰਦਸਤਾਨੀ ਹਨ। ਜਿੰਨਾਂ ਦਾ ਜ਼ੋਰ ਜਿੰਨਾਂ ਕੁ ਚਲਦਾ ਹੈ। ਤਾਕਤ ਦੇ ਜ਼ੋਰ ਨਾਲ ਆਪਣੀ ਮਨਾ ਲੈਂਦੇ ਹਨ। ਇੱਕ ਅਸੀਂ ਇਹ ਵੀ ਸੋਚ ਲੈਂਦੇ ਹਾਂ। 20 ਸਬੂਤ ਇੱਕਠੇ ਕਰਨੇ ਪੈਣੇ ਹਨ। ਫਿਰ ਵੀ ਕਿਸੇ ਨੇ ਜ਼ਕੀਨ ਨਹੀਂ ਕਰਨਾ। ਕੀ ਮੱਥਾਂ ਮਾਰਨਾਂ ਹੈ? ਸੱਚ ਲਈ ਕੋਈ ਜਗਾ ਨਹੀਂ ਹੈ। ਗੱਲ਼ਤੀ ਹੋ ਗਈ ਕਹਿ ਕੇ ਖਹਿੜਾ ਛੁੱਟਦਾ ਹੈ। ਦੋ ਬੋਲ ਸੌਰੀ ਕਹਿੱਣ ਨਾਲ ਕਿਹੜਾ ਜੀਭ ਘੱਸਦੀ ਹੈ? ਗੱਲ਼ਤੀ ਮੰਨ ਲੈਣ ਨਾਲ ਅੱਗਲੇ ਦਾ ਪਲੜਾ ਭਾਰੀ ਪੈ ਸਕਦਾ ਹੈ। ਉਸ ਸੌਰੀ ਕਹਿੱਣ ਵਾਲੇ ਨੂੰ ਸਮਾਜ, ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਛੇਕ ਦਿੱਤਾ ਜਾਂਦਾਂ ਹੈ। ਜ਼ਰਮਾਨਾਂ ਕੀਤਾ ਜਾਂਦਾ ਹੈ। ਜੇਲ ਕੀਤੀ ਜਾਂਦੀ ਹੈ। ਇਸ ਲਈ ਸੌਰੀ, ਗਲ਼ਤੀ ਮੁਆਫ਼ ਕਰੋਂ। ਸੋਚ ਕੇ ਕਹਿੱਣ ਨਾਲ ਗਲ਼ ਵਿੱਚ ਰੱਸਾ ਪੈ ਸਕਦਾ ਹੈ। ਜੇ ਸੌਰੀ, ਗਲ਼ਤੀ ਕਹਿ ਦਿੱਤਾ ਬੇਗੁਨਾਹ ਹੁੰਦੇ ਹੋਏ, ਲੋਕ, ਜੱਜ ਕੋਈ ਵੀ ਸਜ਼ਾ ਦੇ ਸਕਦੇ ਹਨ। ਇਹ ਹੁੰਦੇ ਤਾਂ ਬੰਦੇ ਹਨ। ਕਿਆ ਬਾਤ ਹੈ, ਇੰਨਾਂ ਦੇ ਇੱਕ ਬੋਲ ਬੋਲਣ, ਕਲਮ ਨਾਲ ਲਿਖਣ ਨਾਲ ਸਜ਼ਾ ਐਸੀ ਮਿਲ ਸਕਦੀ ਹੈ। ਸਜ਼ਾ ਪਾਉਣ ਵਾਲੇ ਦੇ, ਬੱਚਿਆਂ ਦੇ, ਬੱਚੇ ਵੀ ਯਾਦ ਰੱਖਣਗੇ। ਧਰਮ ਦੇਸ਼ ਵਿਚੋਂ ਨਿਕਾਲਾਂ ਮਿਲ ਸਕਦਾ ਹੈ। ਜਿਉਣਾਂ ਹੈ ਇਹ ਸਬ ਭੁਗਤਣਾਂ ਪੈਂਦਾ ਹੀ ਹੈ।
ਕਨੇਡਾ ਵਿੱਚ ਹਰ ਗੱਲ ਨਾਲ ਮੁਆਫ਼ੀ ਮੰਗੀ ਜਾਂਦੀ ਹੈ। ਸੌਰੀ ਕਹਿ ਕੇ ਖਹਿੜਾ ਛੁੱਟ ਜਾਂਦਾ ਹੈ। ਕਿਸੇ ਦੀ ਮੌਤ ਹੋ ਗਈ, ਤਾਂ ਅੱਗੇ ਵਾਲੇ ਉਸ ਦੇ ਸਬੰਧੀ ਨੂੰ ਸੌਰੀ ਕਹਿੱਣਾਂ ਪੈਂਦਾ ਹੈ। ਚਾਹੇ ਉਸ ਵਿੱਚ ਕਿਸੇ ਦਾ ਹੱਥ ਨਹੀਂ ਹੈ। ਸਾਹ ਖ਼ਤਮ ਹੋ ਗਏ, ਬੰਦੇ ਦੀ ਉਮਰ ਮੁੱਕ ਗਈ, ਬੰਦੇ ਵਿਚੋਂ ਰੂਹ ਉਡ ਗਈ। ਕਿਸੇ ਦਾ ਤਲਾਕ ਹੋ ਜਾਵੇ, ਨੌਕਰੀ ਛੁੱਟ ਜਾਵੇ, ਬੰਦੇ ਦੇ ਕਿਸੇ ਹੋਰ ਬੰਦੇ ਤੋਂ ਚਾਰ ਥੱਪੜ ਲੱਗ ਜਾਣ, ਕੋਈ ਚੀਜ਼ ਡੁਲ ਜਾਵੇ, ਕੰਮ ਤੇ ਸਮੇਂ ਸਿਰ ਨਾਂ ਪਹੁੰਚਿਆ ਜਾ ਸਕੇ, ਛਿੱਕ, ਉਬਾਸੀ ਆ ਜਾਵੇ ਗੱਲ ਕੀ ਹਰੇਕ ਗੱਲ ਵਿੱਚ ਸੌਰੀ ਕਹਿੱਣਾਂ ਪੈਂਦਾ ਹੈ। ਲੋਕ ਗੌਰਵ ਨਾਲ ਕਹਿੰਦੇ ਹਨ। ਆਪਣੇ ਜਾਣੀ, ਸੌਰੀ ਕਹਿੱਣ ਵਾਲਾਂ ਤਾਂ ਨਿਸਲ, ਬੇਪਰਵਾਹ ਹੋ ਜਾਂਦਾ ਹੈ। ਜਿਸ ਦਾ ਵੱਡਾ ਨੁਕਸਾਨ ਹੋਇਆ ਹੈ। ਉਸ ਦਾ ਚਾਹੇ ਦਮ ਨਿੱਕਲ ਜਾਵੇ। ਉਹ ਨੁਕਸਾਨ ਉਠਾਈ ਜਾਵੇ। ਜਿਉਣਾਂ ਹੈ ਤਾਂ ਇਹ ਭੁਗਤਣਾਂ ਤਾਂ ਪੈਂਦਾ ਹੀ ਹੈ। ਅੱਜ ਕੱਲ ਦੇ ਮਾਂਪੇਂ ਆਪਣੇ ਬੱਚਿਆਂ ਨੂੰ ਗੱਲ-ਗੱਲ ਤੇ ਸੌਰੀ ਕਹਿੰਦੇ ਹਨ। ਕੀ ਕਦੇ ਬੱਚਿਆਂ ਨੇ ਵੀ ਸੌਰੀ ਕਿਹਾ ਹੈ?
ਸੌਰੀ, ਗਲ਼ਤੀ ਮੰਨਵਾਉਣਾਂ, ਅੱਗਲੇ ਨੂੰ ਜਲੀਲ ਕਰਨਾ ਵੀ ਹੈ। ਜਦੋਂ ਕਿਸੇ ਨੂੰ ਲੱਗੇ, ਮੇਰੇ ਸਹਮਣੇ ਵਾਲਾ ਬੰਦਾ ਗਰੀਬ ਕੰਮਜ਼ੋਰ ਹੈ। ਹਰ ਬੰਦਾ ਆਪਣੀ ਹੈਸੀਅਤ ਮੁਤਾਬਕ ਵਾਹ ਲਗਾਉਂਦਾ ਹੈ। ਅੱਗਲਾ ਗਰੀਬ ਕੰਮਜ਼ੋਰ ਦਿਨ ਕਟੀ ਕਰਨ ਦਾ ਮਾਰਾ ਵੀ ਗੱਲ ਗੱਲ ਉਤੇ ਹੱਥ ਬੰਨਦਾ ਫਿਰਦਾ ਹਨ। ਇਹ ਗਰੀਬ ਕੰਮਜ਼ੋਰ ਹਾਲਤ ਮਜ਼ਦੂਰ ਤੇ ਔਰਤਾਂ ਦੀ ਹੈ। ਮਜ਼ਦੂਰ ਬਾਰੇ ਸਬ ਜਾਣਦੇ ਹਨ। ਹਰ ਦੇਸ਼ ਵਿੱਚ ਹੀ ਉਹੀ ਹਾਲ ਹੈ। ਮਜ਼ਦੂਰ ਦੀ ਕਿਤੇ ਵੀ ਨਹੀਂ ਸੁਣੀ ਜਾਂਦੀ। ਪੂਜੀਵਾਦ ਵਾਲੇ ਵਾਜੀ ਮਾਰ ਜਾਂਦੇ ਹਨ। ਚਾਹੇ ਮਜ਼ਦੂਰ ਦੀ ਤਨਖ਼ਾਹ ਦਾ ਮਾਮਲਾ ਹੋਵੇ। ਜਾਂ ਮਜ਼ਦੂਰ ਤੋਂ ਕੰਮ ਲੈਣ ਦਾ ਸਿਲਸਿਲਾ ਹੋਵੇ। ਮਜ਼ਦੂਰ ਹੀ ਨਿਵਾਂ ਦੇਖਾਇਆ ਜਾਂਦਾ ਹੈ। ਸਮਾਜ ਔਰਤ ਨੂੰ ਪੂਰਾ ਤਰਾਂ ਕੰਮਜ਼ੋਰ ਸਮਝਦਾ ਹੈ। ਸਕੇ ਮਾਂ-ਬਾਪ ਵੀ ਉਸ ਉਤੇ ਹੀ ਜ਼ੋਰ ਅਜ਼ਮਾਉਂਦੇ ਹਨ। ਸੁਰਤ ਸੰਭਾਲਣ ਤੋਂ ਲੈ ਕੇ ਔਰਤ ਆਪਣੇ ਮਾਂ-ਬਾਪ, ਸੌਹੁਰੇ ਪਰਿਵਾਰ ਤੇ ਸਮਾਜ ਦੀ ਸੇਵਾ ਕਰਦੀ ਹੈ। ਸਾਰੇ ਹੀ ਗੁਨਾਹਗਾਰ ਠਹਿਰਾਉਣ ਲੱਗੇ, ਬਿੰਦ ਲਗਾਉਂਦੇ ਹਨ। ਮਾਂ-ਬਾਪ ਨੂੰ ਤਾਂ ਧੀ ਦੀ ਇੱਜ਼ਤ ਹੀ ਪਿਆਰੀ ਹੁੰਦੀ ਹੈ। ਅਗਰ ਉਨਾਂ ਦੀ ਧੀ ਆਪਣੀ ਜਿੰਦਗੀ ਦਾ ਜੀਵਨ ਸਾਥੀ ਆਪ ਲੱਭਦੀ ਹੈ। ਕਿਸੇ ਨਾਲ ਸਬੰਧ ਜੋੜਦੀ ਹੈ। ਉਸ ਲਈ ਤਾਂ ਗਲ਼ਤੀ ਦੀ ਸੌਰੀ, ਮੁਆਫ਼ੀ ਵੀ ਨਹੀਂ ਹੈ। ਕਈ ਤਾਂ ਸਮਾਜ ਵਿਚੋਂ ਕੱਢ ਦਿੰਦੇ ਹਨ। ਗੋਂਲ਼ੀ ਵੀ ਮਾਰ ਦਿੰਦੇ ਹਨ। ਕਿਉਂਕਿ ਸਮਾਜ ਤੇ ਮਾਂ-ਬਾਪ ਦੀ ਇੱਜ਼ਤ ਰੁਲ ਜਾਂਦੀ ਹੈ। ਇਹ ਇੱਜ਼ਤ ਇਨਾਂ ਮਾਂ-ਬਾਪ ਦੀ ਉਦੋਂ ਕਿਥੇ ਹੁੰਦੀ ਹੈ? ਜਦੋਂ ਆਪ ਸਬੰਧ ਬਣਾਂ ਕੇ ਧੀ-ਪੁੱਤ ਜੰਮਦੇ ਹਨ। ਔਰਤ-ਮਰਦ ਦੇ ਜ਼ਇਜ਼-ਨਜ਼ਇਜ ਸਬੰਧ ਤਾਂ ਬਣਦੇ ਹੀ ਹਨ। ਉਨਾਂ ਦਾ ਸਿੱਟਾ ਬੱਚਾ ਪੈਦਾ ਹੁੰਦਾ ਹੈ। ਉਹ ਚਾਹੇ ਚਾਰ ਫੇਰੇ ਲੈ ਕੇ ਹੋਣ, ਜਾਂ ਰੱਬ ਨੂੰ ਹਾਜ਼ਰ ਜਾਣ ਕੇ, ਬਣਾਏ ਜਾਣ। ਉਦੋਂ ਸ਼ਰਮ ਨਹੀਂ ਆਉਂਦੀ, ਜਦੋਂ ਨੌਜ਼ਬਾਨ ਧੀ-ਪੁੱਤ ਦੇ ਸਹਮਣੇ ਆਪ ਕੁੰਡਾ ਲਾ ਕੇ, ਕੰਮਰੇ ਦੇ ਅੰਦਰ ਵੱੜ ਜਾਂਦੇ ਹਨ। ਸੌਹੁਰੇ ਘਰ ਵਿੱਚ ਤਾਂ ਔਰਤ ਨੂੰ ਹਰ ਘੜੀ ਜਲੀਲ ਹੋਣਾਂ ਪੈਂਦਾ ਹੈ। ਪਤਾ ਨਹੀਂ ਕਿੰਨੀ ਕੁ ਬਾਰੀ ਸੌਰੀ, ਗਲ਼ਤੀਆਂ ਮੁਆਫ਼ੀਆਂ ਮੰਗਦੀ ਹੈ। ਕਸੂਰ ਕਿਸੇ ਦਾ ਵੀ ਹੋਵੇ, ਗਲ਼ਤੀਆਂ ਬੇਗਾਨੀ ਧੀ ਹੀ ਕਰਦੀ ਦਿਸਦੀ ਹੈ। ਇਹ ਕਿੰਨੀਆਂ ਕੁ ਔਰਤ ਨਾਲ ਹੁੰਦਾ ਹੈ? ਕੀ ਔਰਤ ਨੇ ਇਸੇ ਤਰਾਂ ਹੀ ਸਹੀ ਜਾਣਾਂ ਹੈ? ਕੀ ਔਰਤ ਨੇ ਸਿਰ ਝੁਕਾ ਕੇ ਹੀ ਜੀਣਾਂ ਹੈ? ਕੀ ਧੀਆਂ ਤਾ ਨਹੀਂ ਜੰਮਣ ਦੇਣੀਆਂ ਤੁਹਾਡੀ ਆਪਣੀ ਹਾਲਤ ਸਮਾਜ ਨੇ ਵਿਗਾੜ ਦਿੱਤੀ ਹੈ? ਸੋਚੋ ਕੀ ਇਹ ਤੁਹਾਡੀ ਹਾਲਤ ਸੁਧਾਰ ਲਈ ਕੋਈ ਫਿਰਸ਼ਤਾ ਆਵੇਗਾ? ਕੀ ਕਿਤੇ ਪਤੀ ਤਾਂ ਉਹ ਫਿਰਸ਼ਤਾ ਤਾਂ ਨਹੀਂ ਲੱਗਦਾ? ਕੀ ਮਾਂ, ਚਾਚੀ, ਮਾਸੀ, ਭਰਜਾਈ ਨੂੰ ਉਹ ਫਿਰਸ਼ਤਾ ਮਿਲ ਗਿਆ ਹੈ? ਜੇ ਆਪਣੇ ਬਾਪ, ਪਤੀ, ਪੁੱਤਰ ਤੋਂ ਕੋਈ ਐਸੀ ਆਸ ਹੈ। ਭੁੱਲ ਜਾਵੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ 6 ਗੁਰੂਆਂ, 15 ਭਗਤਾਂ, 3 ਸਿਧਾ ਤੇ 4 ਗੁਰਮੁੱਖਾ ਨੇ ਲਿਖਿਆ ਹੈ। ਕਿਸੇ ਮੀਰਾ ਦਾ ਨਾਂਮ ਵੀ ਨਹੀਂ ਆਇਆ। ਇਹ ਸਾਰੇ ਮਰਦ ਸਨ। ਪੰਜ ਪਿਆਰਿਆ ਵਿੱਚ ਮਰਦ ਹਨ, ਪੰਜਾਂ ਤੱਖ਼ਤਾਂ ਦੇ ਜੱਥੇਦਾਰ ਮਰਦ ਹਨ। ਹਰ ਪਾਸੇ ਘਰ ਤੋਂ ਲੈ ਕੇ ਚਾਰੇ ਪੈਸੇ ਮਰਦ ਪ੍ਰਧਾਂਨ ਹੈ। ਔਰਤ ਇਕੋਂ ਕੰਮ ਲਈ ਹੈ। ਬੱਚੇ ਜਣੇ, ਨੌਕਰਾਂ ਵਾਂਗ ਘਰ ਦਾ ਕੰਮ ਕਰੇ। ਦਾਸੀਆਂ ਵਾਂਗ ਰਹੇ।
ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਇਹ ਆਪ ਲਿਖ ਗਏ ਹਨ। ਕਿਸੇ ਹੋਰ ਰਿਸ਼ਤੇ ਬਾਪ, ਪਤੀ, ਪੁੱਤਰ ਨੇ ਕੰਮ ਨਹੀਂ ਆਉਣਾਂ। ਦੁਨੀਆਂ ਜਾਂ ਜਮਾਂ ਤੋਂ ਆਪ ਨੂੰ ਹੀ ਆਪਣਾਂ ਖਹਿੜਾ ਛੱਡਾਉਣ ਲਈ ਜਤਨ ਕਰਨਾ ਪੈਣਾ ਹੈ। ਖਹਿੜਾ ਛੱਡਾਉਣ ਦਾ ਇਹ ਮਤਲੱਬ ਨਹੀਂ ਹੈ। ਆਪਣੀ ਜਾਨ ਲੈ ਲਵੋ। ਸਗੋਂ ਮਸੀਬਤ ਦੇ ਅੱਗੇ ਡੱਟ ਜਾਵੋ। ਮਰਨਾਂ ਤਾਂ ਹੈ। ਆਪਣੇ ਹੱਕਾਂ ਲਈ ਲੜਦੇ ਮਰੀਏ।

Comments
Post a Comment