ਸ੍ਰੀ ਗੁਰੂ ਗ੍ਰੰਥਿ ਸਾਹਿਬ
Page 23 of 1430
941 ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
Jinaa Raas N Sach Hai Kio Thinaa Sukh Hoe ||
जिना
रासि न सचु है किउ तिना सुखु होइ ॥
ਜਿੰਨ੍ਹਾਂ
ਨੂੰ ਰਾਮ ਦਾ ਚਸਕਾ ਸੁਆਦ ਹੀ ਨਹੀਂ ਪਿਆ। ਉਨ੍ਹਾਂ ਨੂੰ ਸੁੱਖ ਕਿਵੇਂ ਮਿਲੇ।
Those who do not have the Assets of Truth-how can they find peace?
Those who do not have the Assets of Truth-how can they find peace?
942
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
Khottai Vanaj Vananjiai Man Than Khottaa Hoe ||
खोटै
वणजि वणंजिऐ मनु तनु खोटा होइ ॥
ਮਾੜੇ
ਕੰਮ ਕਰਨ ਨਾਲ ਮਨ ਤਨ ਮਾੜਾ ਹੋ ਜਾਦਾ ਹੈ।
By dealing their deals of falsehood, their minds and bodies become false.
By dealing their deals of falsehood, their minds and bodies become false.
943
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
Faahee Faathhae Mirag Jio Dhookh Ghano Nith Roe ||2||
फाही
फाथे मिरग जिउ दूखु घणो नित रोइ ॥२॥
ਮਨ
ਤੂੰ ਜਮਾਂ ਕੋਲ ਫਸ ਜਾਣਾਂ ਹੈ। ਮਿਰਗ ਜਿਵੇਂ ਸ਼ਿਕਾਰੀ ਕੋਲ ਫਸ ਕੇ, ਬਹੁਤ ਦੁੱਖ ਸਹਿ ਕੇ, ਪਚਤਾਉਦਾ ਹੈ। ||2||
Like the deer caught in the trap, they suffer in terrible agony; they continually cry out in pain. ||2||
Like the deer caught in the trap, they suffer in terrible agony; they continually cry out in pain. ||2||
944
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
Khottae Pothai Naa Pavehi Thin Har Gur Dharas N Hoe ||
खोटे
पोतै ना पवहि तिन हरि गुर दरसु न होइ ॥
ਜੀਵ
ਮਨ ਖੋਟਾ ਹੈ ਕਿਸੇ ਨੇ ਸਨਮਾਨ ਨਹੀ ਦੇਣਾਂ। ਰੱਬ ਹਰੀ ਦਾ ਗੁਰੂ ਦਰਸ਼ਨ ਨਹੀਂ ਦੇਵੇਗਾ।
The counterfeit coins are not put into the Treasury; they do not obtain the Blessed Vision of the Lord-Guru.
The counterfeit coins are not put into the Treasury; they do not obtain the Blessed Vision of the Lord-Guru.
945
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥
Khottae Jaath N Path Hai Khott N Seejhas Koe ||
खोटे
जाति न पति है खोटि न सीझसि कोइ ॥
ਮਾੜੇ
ਨਾ ਕੰਮ ਆਉਣ ਵਾਲੇ ਜੀਵ ਨਾਂ ਤਾਂ ਤੇਰਾ ਕੋਈ ਉਚਾ ਸਥਾਂਨ ਹੈ, ਨਾਂ ਇੱਜ਼ਤ ਹੈ। ਤੂੰ ਕਿਸੇ ਕੰਮ ਦਾ ਨਹੀ। ਤੂੰ ਕੋਡੀ ਵਰਗਾ ਚਿਟਾ ਕੂਲਾ ਹੋਣ ਦੇ ਬਾਵਜੂਦ ਵਾਧੂ ਹੈ।
The false ones have no social status or honor. No one succeeds through falsehood.
The false ones have no social status or honor. No one succeeds through falsehood.
946
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
Khottae Khott Kamaavanaa Aae Gaeiaa Path Khoe ||3||
खोटे
खोटु कमावणा आइ गइआ पति खोइ ॥३॥
ਮਨ
ਬੇਈਮਾਨਾ ਤੂੰ ਬੇਈਮਾਨੀ ਇਕੱਠੀ ਕਰਕੇ, ਆਪਣੀ ਇੱਜ਼ਤ ਘਟਾ ਕੇ, ਚਰਾਸੀ ਦੀ ਸਜ਼ਾ ਭੁਗਤ ਰਿਹਾ ਹੈ। ||3||
Practicing falsehood again and again, people come and go in reincarnation, and forfeit their honor. ||3||
Practicing falsehood again and again, people come and go in reincarnation, and forfeit their honor. ||3||
947
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
Naanak Man Samajhaaeeai Gur Kai Sabadh Saalaah ||
नानक
मनु समझाईऐ गुर कै सबदि सालाह ॥
ਨਾਨਕ
ਕਹਿੰਦੇ ਹਨ, ਮਨ ਨੂੰ ਗੁਰ ਸ਼ਬਦ ਨੂੰ ਉਚਾਰਨ ਨਾਲ ਸਿਧੇ ਰਸਤੇ ਲਿਆਦਾ ਜਾ ਸਕਦਾ ਹੈ।
O Nanak, instruct your mind through the Word of the Guru's Shabad, and praise the Lord.
O Nanak, instruct your mind through the Word of the Guru's Shabad, and praise the Lord.
948
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
Raam Naam Rang Rathiaa Bhaar N Bharam Thinaah ||
राम
नाम रंगि रतिआ भारु न भरमु तिनाह ॥
ਰੱਬ
ਦੇ ਵਿੱਚ ਰੰਗੇ ਜੀਵ ਨਿਚਿੰਤ ਬੇਪ੍ਰਵਾਹ ਮਸਤ ਹੁੰਦੇ ਹਨ।
Those who are imbued with the love of the Name of the Lord are not loaded down by doubt.
Those who are imbued with the love of the Name of the Lord are not loaded down by doubt.
949
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥
Har Jap Laahaa Agalaa Nirabho Har Man Maah ||4||23||
हरि
जपि लाहा अगला निरभउ हरि मन माह ॥४॥२३॥
ਹਰਿ
ਦਾ ਨਾਂਮ ਲੈਣ ਨਾਲ ਮਰਨ ਪਿਛੋਂ ਫ਼ੈਇਦਾ ਹੋਵੇਗਾ। ਉਹ ਕਿਸੇ ਤੋ ਨਹੀਂ ਡਰਦਾ। ਉਸ ਨੂੰ ਮਨ ਵਿਚੋਂ ਹੀ ਜਗਾਉਣਾ ਹੈ। ||4||23||
Those who chant the Name of the Lord earn great profits; the Fearless Lord abides within their minds. ||4||23||
950
ਸਿਰੀਰਾਗੁ ਮਹਲਾ ੧ ਘਰੁ ੨ ॥
Sireeraag Mehalaa 1 Ghar 2 ||
सिरीरागु
महला १ घरु २ ॥
ਸਰੀ
ਰਾਗ, ਪਹਲੀ ਪਾਤਸ਼ਾਹੀ। ਘਰੁ 2 ||
Siree Raag, First Mehl, Second House: Ghar 2 ||
Siree Raag, First Mehl, Second House: Ghar 2 ||
951
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
Dhhan Joban Ar Fularraa Naatheearrae Dhin Chaar ||
धनु
जोबनु अरु फुलड़ा नाठीअड़े दिन चारि ॥
ਧੰਨ
ਰੂਪ ਤੇ ਫੁਲ ਇਹ ਸਾਰੇ ਥੋੜੇ ਦਿਨਾਂ ਦੇ ਮਹਿਮਾਨ ਹੀ ਹਨ।
Wealth, the beauty of youth and flowers are guests for only a few days.
Wealth, the beauty of youth and flowers are guests for only a few days.
952
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥
Paban Kaerae Path Jio Dtal Dtul Junmanehaar ||1||
पबणि
केरे पत जिउ ढलि ढुलि जुमणहार ॥१॥
ਜਿਵੇ
ਚੁਪੱਤੀ ਦੇ ਕੂਲੇ ਪੱਤੇ ਛੇਤੀ ਕਮਲਾ ਜਾਦੇ ਨੇ। ਉਵੇਂ ਜੀਵ ਨਾਸ਼ ਹੁੰਦੇ ਹਨ। ||1||
Like the leaves of the water-lily, they wither and fade and finally die. ||1||
953
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
Rang Maan Lai Piaariaa Jaa Joban No Hulaa ||
रंगु
माणि लै पिआरिआ जा जोबनु नउ हुला ॥
ਜਦੋਂ ਤੱਕ ਪਿਆਰੇ ਜੋਬਨ ਹੈ। ਮੌਜ਼ਾਂ
ਮਾਣ ਲੈ ਜੀਵ, ਜੋਬਨ ਰੂਪ ਇੱਕ ਝੂਟਾ ਹੈ।
Be happy, dear beloved, as long as your youth is fresh and delightful.
Be happy, dear beloved, as long as your youth is fresh and delightful.
954
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥
Dhin Thhorrarrae Thhakae Bhaeiaa Puraanaa Cholaa ||1|| Rehaao ||
दिन
थोड़ड़े थके भइआ पुराणा चोला ॥१॥ रहाउ ॥
ਦਿਨ
ਮੁੱਕਦੇ ਜਾਦੇ ਹਨ। ਦੇਹ ਬੁੱਢੀ ਹੋ ਰਹੀ ਹੈ। ।।ਰਹਾਉ।।
But your days are few-you have grown weary, and now your body has grown old. ||1||Pause||
But your days are few-you have grown weary, and now your body has grown old. ||1||Pause||
955
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
Sajan Maerae Rangulae Jaae Suthae Jeeraan ||
सजण
मेरे रंगुले जाइ सुते जीराणि ॥
ਜੋ
ਦੋਸਤ ਦੁਨੀਆ ਤੇ ਰੰਗ ਮਨਾਉਦੇ ਸਨ। ਕਬਰਾਂ ਵਿੱਚ ਸੌ ਗਏ ਹਨ।
My playful friends have gone to sleep in the graveyard.
My playful friends have gone to sleep in the graveyard.
956
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥
Han Bhee Vannjaa Ddumanee Rovaa Jheenee Baan ||2||
हं
भी वंञा डुमणी रोवा झीणी बाणि ॥२॥
ਮੈ
ਵੀ ਮਰ ਜਾਣਾ ਹੈ। ਮੈ ਛੁੱਪ ਕੇ ਰੋਦੀ ਤੇ ਝੂਰਦੀ ਹਾਂ। ||2||
In my double-mindedness, I shall have to go as well. I cry in a feeble voice. ||2||
957
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
Kee N Sunaehee Goreeeae Aapan Kannee Soe ||
की
न सुणेही गोरीए आपण कंनी सोइ ॥
ਰੂਹੇ
ਗੋਰ ਨਾਲ ਕੰਨ ਕਰਕੇ ਤੂੰ ਕਿਉ ਨਹੀਂ ਸੁਣਦੀ।
Haven't you heard the call from beyond, O beautiful soul-bride?
Haven't you heard the call from beyond, O beautiful soul-bride?
958
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥
Lagee Aavehi Saahurai Nith N Paeeeaa Hoe ||3||
लगी
आवहि साहुरै नित न पेईआ होइ ॥३॥
ਸੌਹਰੇ ਜਾਂਣਾਂ ਹੈ। ਮਰਨਾ
ਤਾਂ ਪੈਣਾ ਹੈ। ਸਦਾ ਪੇਕੇ ਘਰ ਭਾਵ ਦੁਨੀਆ ਦੀਆ ਮੋਜ਼ਾ ਨਹੀ ਰਹਿਣੀਆ
You must go to your in-laws; you cannot stay with your parents forever. ||3||
You must go to your in-laws; you cannot stay with your parents forever. ||3||
959
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
Naanak Suthee Paeeeai Jaan Virathee Sann ||
नानक
सुती पेईऐ जाणु विरती संनि ॥
ਨਾਨਕ
ਜੀਵ ਨੂੰ ਕਹਿੰਦੇ ਹਨ । ਤੂੰ ਜਾਗ ਜਾ ਵਿਕਾਰ ਤੈਨੂੰ ਲੁੱਟ ਰਹੇ ਹਨ।
O Nanak, know that she who sleeps in her parents' home is plundered in broad daylight.
O Nanak, know that she who sleeps in her parents' home is plundered in broad daylight.
960
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥
Gunaa Gavaaee Gantharree Avagan Chalee Bann ||4||24||
गुणा
गवाई गंठड़ी अवगण चली बंनि ॥४॥२४॥
ਚੰਗ੍ਹੇ
ਕੰਮ ਤੂੰ ਹਾਸਲ ਨਹੀਂ ਕਰ ਰਿਹਾ। ਮਾੜੇ ਕੰਮ, ਨਾ ਕੰਮ ਆਉਣ ਵਾਲੇ ਕਰ ਰਿਹਾ ਹੈ।
She has lost her bouquet of merits; gathering one of demerits, she departs. ||4||24||
She has lost her bouquet of merits; gathering one of demerits, she departs. ||4||24||
961
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
Sireeraag Mehalaa 1 Ghar Dhoojaa 2 ||
सिरीरागु
महला १ घरु दूजा २ ॥
ਸਰੀ
ਰਾਗ, ਪਹਲੀ ਪਾਤਸ਼ਾਹੀ। ਘਰੁ ਦੂਜਾ ੨ ॥
Siree Raag, First Mehl, Second House:
ਘਰੁ ਦੂਜਾ ੨ ॥
962
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
Aapae Raseeaa Aap Ras Aapae Raavanehaar ||
आपे
रसीआ आपि रसु आपे रावणहारु ॥
ਰੱਬ
ਆਪ ਅੰਨਦ ਲੈਣ ਵਲਾ ਅੰਨਦ ਹੈ। ਆਪ ਅੰਨਦ ਵਿੱਚ ਰਹਿੰਦਾ ਹੈ।
He Himself is the Enjoyer, and He Himself is the Enjoyment. He Himself is the Ravisher of all.
He Himself is the Enjoyer, and He Himself is the Enjoyment. He Himself is the Ravisher of all.
963
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
Aapae Hovai Cholarraa Aapae Saej Bhathaar ||1||
आपे
होवै चोलड़ा आपे सेज भतारु ॥१॥
ਰੱਬ ਆਪ
ਹੀ ਜੀਵ ਵਿਚ ਵਸਦਾ ਹੈ। ਆਪ ਹੀ ਅਰਾਮ ਕਰਨ ਨੂੰ ਸੇਜ ਦਿੰਦਾ ਹੈ। ||1||
He Himself is the Bride in her dress, He Himself is the Bridegroom on the bed. ||1||
964
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
Rang Rathaa Maeraa Saahib Rav Rehiaa Bharapoor ||1|| Rehaao ||
रंगि
रता मेरा साहिबु रवि रहिआ भरपूरि ॥१॥ रहाउ ॥
ਮੇਰਾ
ਰੱਬ ਅੰਨਦ ਵਿੱਚ ਹੈ। ਹਰੇਕ ਜਗ੍ਹਾਂ ਹਾਜ਼ਰ ਹੈ। ।।ਰਹਾਉ।।
My Lord and Master is imbued with love; He is totally permeating and pervading all. ||1||Pause||
My Lord and Master is imbued with love; He is totally permeating and pervading all. ||1||Pause||
965
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
Aapae Maashhee Mashhulee Aapae Paanee Jaal ||
आपे
माछी मछुली आपे पाणी जालु ॥
ਆਪ
ਉਹ ਮੱਛੀ ਮਛੇਰਾ ਜਾਲ ਤੇ ਪਾਣੀ ਵਿੱਚ ਹੈ।
He Himself is the fisherman and the fish; He Himself is the water and the net.
He Himself is the fisherman and the fish; He Himself is the water and the net.
966
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
Aapae Jaal Manakarraa Aapae Andhar Laal ||2||
आपे
जाल मणकड़ा आपे अंदरि लालु ॥२॥
ਆਪ
ਜਾਲ ਵਿਛਾਉਦਾ ਤੇ ਆਪ ਹੀ ਮੱਛੀ ਦਾ ਲਾਲਚ ਦਾਣਾਂ ਮੀਟ ਦਿੰਦਾ ਹੈ
He Himself is the sinker, and He Himself is the bait. ||2||
He Himself is the sinker, and He Himself is the bait. ||2||
967
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
Aapae Bahu Bidhh Rangulaa Sakheeeae Maeraa Laal ||
आपे
बहु बिधि रंगुला सखीए मेरा लालु ॥
ਆਪ
ਹੀ ਸਾਰੇ ਪਾਸੇ ਰੱਚਿਆ ਹੈ। ਹੇ ਜੀਵ ਮੇਰਾ ਪ੍ਰੀਤਮ ਪਿਆਰਾ।
He Himself loves in so many ways. O sister soul-brides, He is my Beloved.
He Himself loves in so many ways. O sister soul-brides, He is my Beloved.
968
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
Nith Ravai Sohaaganee Dhaekh Hamaaraa Haal ||3||
नित
रवै सोहागणी देखु हमारा हालु ॥३॥
ਕਈ
ਰੋਜ ਸਾਥ ਮਾਣਦੇ ਨੇ। ਮੇਰੇ ਹਾਲਤ ਦੇਖ ਕੇ, ਮੇਰੇ ਤੇ ਵੀ ਮੇਹਰ ਕਰ।
He continually ravishes and enjoys the happy soul-brides; just look at the plight I am in without Him! ||3||
He continually ravishes and enjoys the happy soul-brides; just look at the plight I am in without Him! ||3||
969
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
Pranavai Naanak Baenathee Thoo Saravar Thoo Hans ||
प्रणवै
नानकु बेनती तू सरवरु तू हंसु ॥
ਨਾਨਕ
ਜੀਵ ਨੂੰ ਕਹਿੰਦੇ ਹਨ, ਰੱਬ ਨੂੰ ਪੁਕਾਰ ਕਰ। ਰਬਾ ਤੂੰ ਹੀ ਸਮੁੰਦਰ ਤੇ ਹੰਸ ਵਿਚ ਹੈ।
Prays Nanak, please hear my prayer: You are the pool, and You are the soul-swan.
Prays Nanak, please hear my prayer: You are the pool, and You are the soul-swan.
970
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥
Koul Thoo Hai Kaveeaa Thoo Hai Aapae Vaekh Vigas ||4||25||
कउलु
तू है कवीआ तू है आपे वेखि विगसु ॥४॥२५॥
ਤੂੰ
ਸੂਰਜ ਦਿ ਰੌਸ਼ਨੀ ਵਿੱਚ ਖਿੜਨ ਵਾਲਾ ਕੌਲ ਫੁੱਲ ਹੈ। ਤੂੰ ਚੰਦਰਮਾਂ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕਵੀਆ ਫੁੱਲ ਹੈ। ਵੇਖ ਕੇ ਖੁਸ਼ ਹੋਣ ਵਾਲਾ ਵੀ ਤੂੰ ਆਪ ਹੈ।
You are the lotus flower of the day and You are the water-lily of the night. You Yourself behold them, and blossom forth in bliss. ||4||25||
You are the lotus flower of the day and You are the water-lily of the night. You Yourself behold them, and blossom forth in bliss. ||4||25||
971
ਸਿਰੀਰਾਗੁ ਮਹਲਾ ੧ ਘਰੁ ੩ ॥
Sireeraag Mehalaa 1 Ghar 3 ||
सिरीरागु
महला १ घरु ३ ॥
ਸਰੀ
ਰਾਗ, ਪਹਲੀ ਪਾਤਸ਼ਾਹੀ। ਘਰੁ 3 ॥
Siree Raag, First Mehl, Third House:
Ghar 3 ||
972
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
Eihu Than Dhharathee Beej Karamaa Karo Salil Aapaao Saaringapaanee ||
इहु
तनु धरती बीजु करमा करो सलिल आपाउ सारिंगपाणी ॥
ਇਸ
ਸਰੀਰ ਵਿੱਚ ਕਰਮਾ ਦਾ ਬੀਜ ਹਰਾ ਹੁੰਦਾ ਹੈ। ਇਸ ਵਿੱਚ ਰੱਬ ਦੇ ਨਾਂਮ ਨਾਲ ਸੁੱਧ ਕਰਮ ਪੈਂਦਾ ਕਰ।
Make this body the field, and plant the seed of good actions. Water it with the Name of the Lord, who holds all the world in His Hands.
Make this body the field, and plant the seed of good actions. Water it with the Name of the Lord, who holds all the world in His Hands.
973
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥
Man Kirasaan Har Ridhai Janmaae Lai Eio Paavas Padh Nirabaanee ||1||
मनु
किरसाणु हरि रिदै जमाइ लै इउ पावसि पदु निरबाणी ॥१॥
ਮਨ
ਤੂੰ ਜਾਨ ਹੀਲਕੇ ਮੇਹਨਤ ਕਰਕੇ ਹਿਰਦੇ ਵਿੱਚ ਨਾਂਮ ਦੀ ਪੈਦਾਵਰ ਕਰ ਫਿਰ ਪ੍ਰਮਾਤਮਾ ਆਪ ਹਾਜ਼ਰ ਹੋ ਜਾਵੇਗਾ। ਉਚਾ ਸਥਾਨ ਹਾਂਸਲ ਹੋਣ ਨਾਲ ਸਾਰੇ ਗੁਣ ਪੈਂਦਾ ਹੋ ਜਾਣਗੇ।
Let your mind be the farmer; the Lord shall sprout in your heart, and you shall attain the state of Nirvaanaa. ||1||
Let your mind be the farmer; the Lord shall sprout in your heart, and you shall attain the state of Nirvaanaa. ||1||
974
ਕਾਹੇ ਗਰਬਸਿ ਮੂੜੇ ਮਾਇਆ ॥
Kaahae Garabas Moorrae Maaeiaa ||
काहे
गरबसि मूड़े माइआ ॥
ਮਨ
ਕਿਉਂ ਤੂੰ ਮਨ ਪਿਛੇ ਲੱਗ ਕੇ ਦੁਨੀਆਾਂ ਦੇ ਲੋਭ ਵਿਚ ਝੱਲਾ ਬਣਾ ਲਿਆ ਹੈ?
You fool! Why are you so proud of Maya?
You fool! Why are you so proud of Maya?
975
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥
Pith Sutho Sagal Kaalathr Maathaa Thaerae Hohi N Anth Sakhaaeiaa || Rehaao ||
पित
सुतो सगल कालत्र माता तेरे होहि न अंति सखाइआ ॥ रहाउ ॥
ਪਿਉ
ਪੁੱਤ ਪਤਨੀ ਮਾਂ ਝੂਠੇ ਰਿਸਤੇ ਨੇ। ਰੱਬ ਤੋ ਬਿੰਨਾਂ ਕਿਸੇ ਨੇ ਮਰਨ ਪਿਛੋ ਸੰਗ ਨਹੀਂ ਜਾਣਾ। ।।ਰਹਾਉ।।
Father, children, spouse, mother and all relatives-they shall not be your helpers in the end. ||Pause||
Father, children, spouse, mother and all relatives-they shall not be your helpers in the end. ||Pause||
976
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥
Bikhai Bikaar Dhusatt Kirakhaa Karae Ein Thaj Aathamai Hoe Dhhiaaee ||
बिखै
बिकार दुसट किरखा करे इन तजि आतमै होइ धिआई ॥
ਜੋ ਬੰਦੇ ਮਾੜੇ
ਵਿਕਾਰ ਵੈਰ ਸਭ ਮਨ ਵਿਚੋ ਪੁੱਟ ਸਿੱਟਦੇ ਹਨ। ਫਿਰ ਰੱਬ ਨੂੰ ਮਨ ਚਿੱਤ ਲਾ ਕੇ, ਯਾਦ ਕਰਦੇ ਹਨ।
So weed out evil, wickedness and corruption; leave these behind, and let your soul meditate on God.
So weed out evil, wickedness and corruption; leave these behind, and let your soul meditate on God.
977
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥
Jap Thap Sanjam Hohi Jab Raakhae Kamal Bigasai Madhh Aasramaaee ||2||
जपु
तपु संजमु होहि जब राखे कमलु बिगसै मधु आस्रमाई ॥२॥
ਮਨ
ਵਿੱਚ ਨਾਂਮ ਦਾ ਜਪ ਕਰਕੇ ਵਿਕਾਰ ਛੱਡਕੇ ਲੋੜ ਦੀ ਜਰੂਰਤ ਮੁਤਾਬਕ ਵਰਤੋ ਕਰਕੇ ਅੰਦਰ ਸੁੱਧ ਗੁਣਾ ਦਾ ਰਸ ਪੈਦਾ ਕਰ। ਹਿਰਦੇ ਵਿੱਚ ਕਮਲ ਫੁੱਲ ਖੀੜ ਜਾਂਦਾ ਹੈ। ||2||
When chanting, austere meditation and self-discipline become your protectors, then the lotus blossoms forth, and the honey trickles out. ||2||
When chanting, austere meditation and self-discipline become your protectors, then the lotus blossoms forth, and the honey trickles out. ||2||
978
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥
Bees Sapathaaharo Baasaro Sangrehai Theen Khorraa Nith Kaal Saarai ||
बीस
सपताहरो बासरो संग्रहै तीनि खोड़ा नित कालु सारै ॥
ਜੇ
ਜੀਵ ਸੱਤ ਤੇ ਵੀਹ ਹਰ ਰੋਜ਼ ਨਾਂਮ ਜਪੇ, ਜੇ ਯਾਦ ਰੱਖੇ ਹਰ ਰੋਜ਼ ਬਾਲ ਤੋਂ ਜੁਆਨੀ, ਤੇ ਬੁੱਢਪਾ, ਮੌਤ ਵੱਲ ਜਾ ਰਹਾ ਹੈ।
Bring the twenty-seven elements of the body under your control, and throughout the three stages of life, remember death.
Bring the twenty-seven elements of the body under your control, and throughout the three stages of life, remember death.
979
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥
Dhas Athaar Mai Aparanparo Cheenai Kehai Naanak Eiv Eaek Thaarai ||3||26||
दस
अठार मै अपर्मपरो चीनै कहै नानकु इव एकु तारै ॥३॥२६॥
ਸਾਰੇ ਚਾਰ ਵੇਦ, ਅਠਾਂਰਾਂ ਪੁਰਾਣ, ਛੇ ਸ਼ਸ਼ਤਰ ਪੜ੍ਹੇ, ਪਰ ਨਾਨਕ ਜੀ ਲਿਖਦੇ ਹਨ, ਇੱਕ ਨਾਂਮ ਨਾਲ ਤਰ ਜਾਈਦਾ ਹੈ।
See the Infinite Lord in the ten directions, and in all the variety of nature. Says Nanak, in this way, the One Lord shall carry you across. ||3||26||
Comments
Post a Comment