ਸ੍ਰੀ
ਗੁਰੂ ਗ੍ਰੰਥਿ ਸਾਹਿਬ Page 48 of 1430

 

1939
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ

Aithhai Milehi Vaddaaeeaa Dharagehi Paavehi Thhaao ||3||

ऐथै
मिलहि वडाईआ दरगहि पावहि थाउ ॥३॥

ਇਸ
ਦੁਨੀਆਂ ਤੇ ਲੋਕ ਸ਼ਾਬਾਸ਼ੇ ਦਿੰਦੇ ਨੇ ਅੱਗੇ ਦਰਗਾਹ ਵਿਚ ਥਾਂ ਮਿਲਦੀ ਹੈ ||3||

In this world you shall be blessed with greatness, and in the Court of the Lord you shall find your place of rest. ||3||

1940
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ

Karae Karaaeae Aap Prabh Sabh Kishh This Hee Haathh ||

करे
कराए आपि प्रभु सभु किछु तिस ही हाथि

ਰੱਬ
ਆਪ ਹੀ ਕਰਦਾ ਹੈ, ਜੀਵਾਂ ਤੋਂ ਕਰਾਉਂਦਾ ਹੈ ਸਾਰੇ ਪਾਸੇ ਦਾ ਪਸਾਰਾ ਰੱਬ ਦੇ ਹੱਥ ਹੈ
God Himself acts, and causes others to act; everything is in His Hands.

1941
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ

Maar Aapae Jeevaaladhaa Anthar Baahar Saathh ||

मारि
आपे जीवालदा अंतरि बाहरि साथि

ਉਹ
ਆਪ ਹੀ ਬੰਦੇ ਦੀਆਂ ਇਛਾਵਾਂ ਮਾਰ ਕੇ ਜਿਉਂਦਾ ਰੱਖਦਾ ਹੈ ਜੀਵਾਂ ਦੇ ਅੰਦਰ ਬਾਹਰ ਸਾਰੇ ਰੱਬ ਵੱਸਦਾ ਹੈ
He Himself bestows life and death; He is with us, within and beyond.

1942
ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ੧੫੮੫

Naanak Prabh Saranaagathee Sarab Ghattaa Kae Naathh ||4||15||85||

नानक
प्रभ सरणागती सरब घटा के नाथ ॥४॥१५॥८५॥

ਨਾਨਕ
ਰੱਬ ਜੀ ਤੇਰੀ ਰਜ਼ਾ ਵਿੱਚ ਹੈ ਤੂੰ ਸਭ ਜੀਵਾਂ, ਬ੍ਰਹਿਮੰਡ ਦਾ ਪਾਲਣ ਵਾਲਾ ਪ੍ਰੇਮੀ ਹੈ ||4||15||85||

Nanak seeks the Sanctuary of God, the Master of all hearts. ||4||15||85||

1943
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ
ਰਾਗ, ਪੰਜਵੀਂ ਪਾਤਸ਼ਾਹੀ 5 ||
Siree Raag, Fifth Mehl:
5 ||

1944
ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ

Saran Peae Prabh Aapanae Gur Hoaa Kirapaal ||

सरणि
पए प्रभ आपणे गुरु होआ किरपालु

ਆਪਦੇ
ਰੱਬ ਦੇ ਚਰਨੀ ਲੱਗਣ ਨਾਲ ਗੁਰੂ ਨੇ ਮੇਹਰ ਕਰ ਦਿੱਤੀ
The Guru is Merciful; we seek the Sanctuary of God.

1945
ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ

Sathagur Kai Oupadhaesiai Binasae Sarab Janjaal ||

सतगुर
कै उपदेसिऐ बिनसे सरब जंजाल

ਸਤਗੁਰ
ਦੇ ਹੁਕਮ ਮੰਨਣ ਨਾਲ, ਗੁਰੂ ਦੀ ਕਹੇ ਅਨੁਸਾਰ, ਉਵੇਂ ਚਲਣ ਨਾਲ ਸਾਰੇ ਜੰਜਾਲ ਮੁੱਕ ਗਏ
Through the Teachings of the True Guru, all worldly entanglements are eliminated.

1946
ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ

Andhar Lagaa Raam Naam Anmrith Nadhar Nihaal ||1||

अंदरु
लगा राम नामि अम्रित नदरि निहालु ॥१॥

ਮਨ
ਵਿੱਚ ਰੱਬ ਦਾ ਨਾਂਮ ਹੈ ਅੰਮ੍ਰਿਤ ਨਾਂਮ ਮਿੱਠੀ ਦ੍ਰਿਸਟੀ ਨਾਲ ਗਦ ਗਦ ਕਰ ਦਿਤਾ ||1||

The Name of the Lord is firmly implanted within my mind; through His Ambrosial Glance of Grace, I am exalted and enraptured. ||1||

1947
ਮਨ ਮੇਰੇ ਸਤਿਗੁਰ ਸੇਵਾ ਸਾਰੁ

Man Maerae Sathigur Saevaa Saar ||

मन
मेरे सतिगुर सेवा सारु

ਮੇਰੇ
ਜੀਅ ਸਤਿਗੁਰ ਦੀ ਚਾਕਰੀ ਕਰ
O my mind, serve the True Guru.

1948
ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਮਨਹੁ ਵਿਸਾਰੁ ਰਹਾਉ

Karae Dhaeiaa Prabh Aapanee Eik Nimakh N Manahu Visaar || Rehaao ||

करे
दइआ प्रभु आपणी इक निमख मनहु विसारु रहाउ

ਰੱਬ
ਜੀ ਆਪਦੀ ਮੇਹਰ ਕਰ ਇੱਕ ਭੋਰਾ ਜਿੰਨਾ ਵੀ ਮਨ ਵਿੱਚੋ ਨਾ ਭੁਲੀ।॥1 ਰਹਾਉ
God Himself grants His Grace; do not forget Him, even for an instant. ||Pause||

1949
ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ

Gun Govindh Nith Gaaveeahi Avagun Kattanehaar ||

गुण
गोविंद नित गावीअहि अवगुण कटणहार

ਗੁਣਾਂ
ਦਾ ਬੋਹਤਾ ਦਾਤਾ ਰੋਜ਼ ਜੱਪੀਏ ਬੇਕਾਰ ਮਾੜੇ ਕਰਮ ਮੇਟ ਦਿੰਦਾ ਹੈ
Continually sing the Glorious Praises of the Lord of the Universe, the Destroyer of demerits.

1950
ਬਿਨੁ ਹਰਿ ਨਾਮ ਸੁਖੁ ਹੋਇ ਕਰਿ ਡਿਠੇ ਬਿਸਥਾਰ

Bin Har Naam N Sukh Hoe Kar Ddithae Bisathhaar ||

बिनु
हरि नाम सुखु होइ करि डिठे बिसथार

ਹਰਿ
ਦੇ ਨਾਂਮ ਬਿੰਨ ਅੰਨਦ ਨਹੀਂ ਹੈ ਸਾਰੇ ਕੰਮਾਂ ਤੇ ਵਸਤੂਆਂ ਰਿਸ਼ਤਿਆਂ ਵਿੱਚ ਦੇਖ ਲਿਆ
Without the Name of the Lord, there is no peace. Having tried all sorts of ostentatious displays, I have come to see this.

1951
ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ

Sehajae Sifathee Rathiaa Bhavajal Outharae Paar ||2||

सहजे
सिफती रतिआ भवजलु उतरे पारि ॥२॥

ਰੱਬ
ਦੀ ਮਹਿਮਾ ਕਰਨ ਵਾਲੇ ਬੇਕਾਰ ਵਿਕਾਰਾ ਤੋ ਉਪਰ ਉਠ ਜਾਦੇ ਹਨ
Intuitively imbued with His Praises, one is saved, crossing over the terrifying world-ocean. ||2||

1952
ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ

Theerathh Varath Lakh Sanjamaa Paaeeai Saadhhoo Dhhoor ||

तीरथ
वरत लख संजमा पाईऐ साधू धूरि

ਤੀਰਥ
ਵਰਤ ਬੇਅੰਤ ਸਬਰ ਰੱਬ ਦੀ ਸ਼ਰਨ ਵਿੱਚ ਹੈ
The merits of pilgrimages, fasts and hundreds of thousands of techniques of austere self-discipline are found in the dust of the feet of the Holy.

1953
ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ

Look Kamaavai Kis Thae Jaa Vaekhai Sadhaa Hadhoor ||

लूकि
कमावै किस ते जा वेखै सदा हदूरि

ਲੁਕ
ਕੇ ਕੰਮ ਕਿਸ ਕੋਲੋ ਕਰਦਾ ਹੈ ਰੱਬ ਅੰਦਰ ਬਾਹਰ ਸਭ ਦੇਖਦਾ ਹੈ
From whom are you trying to hide your actions? God sees all;

1954
ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ

Thhaan Thhananthar Rav Rehiaa Prabh Maeraa Bharapoor ||3||

थान
थनंतरि रवि रहिआ प्रभु मेरा भरपूरि ॥३॥

He is Ever-present. My God is totally pervading all places and interspaces. ||3||

ਹਰ
ਥਾ ਜਗ੍ਹਾਂ ਤੇ ਬਰਾਬਰ ਹੈ ਰੱਬ ਮੇਰਾ ਹਰ ਥਾਂ ਪੂਰਾ ਹੈ
1955
ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ

Sach Paathisaahee Amar Sach Sachae Sachaa Thhaan ||

सचु
पातिसाही अमरु सचु सचे सचा थानु

ਸਚ
ਉਸ ਦਾ ਰਾਜ ਹੈ ਸਦਾ ਰਹਿੱਣ ਵਾਲਾ ਉਹ ਸਾਰੀ ਦੀ ਜਗ੍ਹਾ ਪੂਰਾ ਹੈ
True is His Empire, and True is His Command. True is His Seat of True Authority.

1956
ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ

Sachee Kudharath Dhhaareean Sach Sirajioun Jehaan ||

सची
कुदरति धारीअनु सचि सिरजिओनु जहानु

ਸੱਚੀ
ਕੁਦਰਤ ਬਣਾਈ ਹੈ ਸੱਚਾ ਸੰਸਾਰ ਬਣਾਇਆ ਹੈ
True is the Creative Power which He has created. True is the world which He has fashioned.

1957
ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ੧੬੮੬

Naanak Japeeai Sach Naam Ho Sadhaa Sadhaa Kurabaan ||4||16||86||

नानक
जपीऐ सचु नामु हउ सदा सदा कुरबानु ॥४॥१६॥८६॥

ਨਾਨਕ
ਨਾਂਮ ਸੱਚਾ ਬੋਲੀਏ। ਸੱਚੇ ਨਾਂਮ ਦੇ ਵਾਰੇ ਵਾਰੇ ਜਾਂਦਾ ਹਾਂ ||4||16||86||

O Nanak, chant the True Name; I am forever and ever a sacrifice to Him. ||4||16||86||

1958
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ
ਰਾਗ, ਪੰਜਵੀਂ ਪਾਤਸ਼ਾਹੀ 5 ||

Siree Raag, Fifth Mehl:
5 ||

1959
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ

Oudham Kar Har Jaapanaa Vaddabhaagee Dhhan Khaatt ||

उदमु
करि हरि जापणा वडभागी धनु खाटि

ਮੇਹਨਤ
ਕਰ ਰੱਬ ਦਾ ਜਾਪ ਕਰ ਵੱਡੇ ਭਾਗਾ ਵਾਲੇ ਵਾਹਿਗੁਰੂ ਦਾ ਖਜ਼ਾਨਾ ਲੁੱਟ ਲੈ
Make the effort and chant the Lord's Name. O very fortunate ones earn this wealth.

1960
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ

Santhasang Har Simaranaa Mal Janam Janam Kee Kaatt ||1||

संतसंगि
हरि सिमरणा मलु जनम जनम की काटि ॥१॥

ਨਾਂਮ
ਨਾਲ ਮਿਲਣ ਕਰਕੇ ਜੱਮਣ ਦਾ ਪਾਪ ਮੁੱਕਾ ਲੈ ||1||

In the Society of the Saints, meditate in remembrance on the Lord, and wash off the filth of countless incarnations. ||1||

1961
ਮਨ ਮੇਰੇ ਰਾਮ ਨਾਮੁ ਜਪਿ ਜਾਪੁ

Man Maerae Raam Naam Jap Jaap ||

मन
मेरे राम नामु जपि जापु

ਮਨ
ਮੇਰੇ ਰੱਬ ਦਾ ਨਾਂਮ ਵਾਹਿਗੁਰੂ ਰਾਮ ਅੱਲਾ ਗੌਡ ਕੁੱਝ ਵੀ ਸੋਚ ਕੇ ਰੱਬ ਦਾ ਬੋਲ ਕੇ ਰੱਟੀ, ਚੇਤੇ, ਯਾਦ ਕਰੀ ਚੱਲ
O my mind, chant and meditate on the Name of the Lord.

1962
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ਰਹਾਉ

Man Eishhae Fal Bhunch Thoo Sabh Chookai Sog Santhaap || Rehaao ||

मन
इछे फल भुंचि तू सभु चूकै सोगु संतापु रहाउ

ਮਨ
ਮਰਜੀ ਦੀ ਸ਼ੈਅ ਦਾ ਅੰਨਦ ਲੈ ਸਕਦਾ ਸਾਰੇ ਦੱਲੀਦਰ ਪਾਪ ਮੁੱਕ ਜਾਂਦੇ ਹਨ। ਰਹਾਉ

Enjoy the fruits of your mind's desires; all suffering and sorrow shall depart. ||Pause||

1963
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ

Jis Kaaran Than Dhhaariaa So Prabh Ddithaa Naal ||

जिसु
कारणि तनु धारिआ सो प्रभु डिठा नालि

ਜਿਹੜੇ
ਕਾਰਨ ਨਾਂਮ ਜੱਪਣ ਲਈ ਸਰੀਰ ਮਿਲਿਆ ਹੈ ਨਾਂਮ ਕਰਕੇ ਰੱਬ ਦੇ ਦਰਸ਼ਨ ਕਰੇ ਹਨ
For His sake, you assumed this body; see God always with you.

1964
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ

Jal Thhal Meheeal Pooriaa Prabh Aapanee Nadhar Nihaal ||2||

जलि
थलि महीअलि पूरिआ प्रभु आपणी नदरि निहालि ॥२॥

ਪਾਣੀ
ਭੂਮੀ ਅੰਬਰ ਸਾਰੇ ਰੱਬ ਮਜੂਦ ਹੈ ਆਪਦੀ ਦਿਸ਼ਦੀ ਨਾਲ ਪਵਿੱਤਰ ਕਰ ਰਿਹਾ
God is pervading the water, the land and the sky; He sees all with His Glance of Grace. ||2||

1965
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ

Man Than Niramal Hoeiaa Laagee Saach Pareeth ||

मनु
तनु निरमलु होइआ लागी साचु परीति

ਚਿਤ
ਸਰੀਰ ਪਵਿੱਤਰ ਹੋ ਗਏ ਰੱਬ ਨਾਲ ਸੱਚੀ ਪ੍ਰੇਮ ਕਹਾਣੀ ਚੱਲ ਪਈ
The mind and body become spotlessly pure, enshrining love for the True Lord.

1966
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ

Charan Bhajae Paarabreham Kae Sabh Jap Thap Thin Hee Keeth ||3||

चरण
भजे पारब्रहम के सभि जप तप तिन ही कीति ॥३॥

ਜਦੋ
ਪਰਮ ਪਿਤਾ ਮਾਹਾਰਾਜ ਦੇ ਮੈਂ ਚਰਨ ਦੇ ਦਿਦਾਰ ਕੀਤੇ ਹਨ । ਮੈਨੂੰ ਸਾਰਾ ਜੱਪ ਗਿਆਨ ਭਗਤੀ ਕਰਨ ਦਾ ਸੁਆਦ ਗਿਆ ||3||

One who dwells upon the Feet of the Supreme Lord God has truly performed all meditations and austerities. ||3||

1967
ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ

Rathan Javaehar Maanikaa Anmrith Har Kaa Naao ||

रतन
जवेहर माणिका अम्रितु हरि का नाउ

ਹਰਿ
ਦਾ ਨਾਂਮ ਬਹੁਤ ਮਿੱਠਾ ਕੀਮਤੀ ਰਤਨ ਜਵੇਹਰ ਮੋਤੀ ਵਰਗਾ ਹੈ
The Ambrosial Name of the Lord is a Gem, a Jewel, a Pearl.

1968
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ੧੭੮੭

Sookh Sehaj Aanandh Ras Jan Naanak Har Gun Gaao ||4||17||87||

सूख
सहज आनंद रस जन नानक हरि गुण गाउ ॥४॥१७॥८७॥

ਨਾਨਕ
ਜੀਵ ਨੂੰ ਕਹਿੰਦੇ ਨੇ, ਹਰੀ ਦੀ ਮਹਿਮਾ ਕਰ, ਜਿਸ ਨਾਲ ਸ਼ਾਂਤੀ, ਅਰਾਮ ਨਾਲ ਕਰਮ ਕਰਨ ਜੀਵਨ ਦਾ ਸੁਆਦ ਰਸ ਆਏ ਹਨ ||4||17||87||

The essence of intuitive peace and bliss is obtained, O servant Nanak, by singing the Glories of God. ||4||17||87||

1969
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ
ਰਾਗ, ਪੰਜਵੀਂ ਪਾਤਸ਼ਾਹੀ 5 ||
Siree Raag, Fifth Mehl:
5 ||

1970
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ

Soee Saasath Soun Soe Jith Japeeai Har Naao ||

सोई
सासतु सउणु सोइ जितु जपीऐ हरि नाउ

ਉਹੀ
ਗੁਰੂ ਹੀ ਅਸਲੀ ਸ਼ਾਸ਼ਤ੍ਰ ਜੋਤਿਸ਼ ਹੈ ਜਿਸ ਨਾਲ ਜੁੜ ਕੇ ਹਰਿ ਨਾਂਮ ਯਾਦ ਆਉਂਦਾ ਹੈ
That is the essence of the scriptures, and that is a good omen, by which one comes to chant the Name of the Lord.

1971
ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ

Charan Kamal Gur Dhhan Dheeaa Miliaa Nithhaavae Thhaao ||

चरण
कमल गुरि धनु दीआ मिलिआ निथावे थाउ

ਗੁਰੂ
ਦੀ ਸ਼ਰਨ ਚਰਨ ਕਮਲ ਦੀ ਮੋਜ਼ ਨਾਲ ਮੈਨੂੰ ਐਸੀ ਮਾਇਆ ਮਿਲੀ ਹੈ। ਮੈਨੂੰ ਨਿਥਾਵੇਂ -ਬੇਕਦਰੇ ਨੂੰ ਭੱਟਕਦੇ ਨੂੰ ਗੁਰੂ ਕੋਲ ਜਗ੍ਹਾਂ ਮਿਲ ਗਈ
The Guru has given me the Wealth of the Lotus Feet of the Lord, and I, without shelter, have now obtained Shelter.

1972
ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ

Saachee Poonjee Sach Sanjamo Aath Pehar Gun Gaao ||

साची
पूंजी सचु संजमो आठ पहर गुण गाउ

ਸੱਚੀ
ਮਾਇਆ ਸੱਚਾ ਸਕੋਚ ਸਬਰ ਦਿਨ ਰਾਤ ਰੱਬ ਰੱਬ ਕਰਨ ਨਾਲ ਮਿਲਦੇ ਹਨ
The True Capital, and the True Way of Life, comes by chanting His Glories, twenty-four hours a day.

1973
ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਆਵਣੁ ਜਾਉ

Kar Kirapaa Prabh Bhaettiaa Maran N Aavan Jaao ||1||

करि
किरपा प्रभु भेटिआ मरणु आवणु जाउ ॥१॥

ਕਿਰਪਾ ਕਰਕੇ ਰੱਬ ਮਿਲਿਆ ਹੈ ਮਰਨ ਜੰਮਨ ਦਾ ਆਉਣ ਜਾਣ ਮੁੱਕ ਮੁੱਕ ਗਿਆ
||1||

Granting His Grace, God meets us, and we no longer die, or come or go in reincarnation. ||1||

1974
ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ

Maerae Man Har Bhaj Sadhaa Eik Rang ||

मेरे
मन हरि भजु सदा इक रंगि

ਮੇਰੇ
ਮਨ ਹਰਿ ਨੂੰ ਸਦਾ ਇੱਕ ਲਿਵ ਲਾ ਕੇ ਜੱਪ
O my mind, vibrate and meditate forever on the Lord, with single-minded love.

1975
ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ਰਹਾਉ

Ghatt Ghatt Anthar Rav Rehiaa Sadhaa Sehaaee Sang ||1|| Rehaao ||

घट
घट अंतरि रवि रहिआ सदा सहाई संगि ॥१॥ रहाउ

ਜਰੇ
ਜਰੇ ਵਿੱਚ ਜੀਵਤ ਵੱਸ ਕੇ, ਸਾਰੀਆਂ ਲੋੜਾਂ ਪੂਰੀਆਂ ਕਰਨ ਦੀ ਮੱਦਦ ਕਰ ਨਾਲ ਰਿਹਾ ਹੈ ਰਹਾਉ
He is contained deep within each and every heart. He is always with you, as your Helper and Support. ||1||Pause||

1976
ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ

Sukhaa Kee Mith Kiaa Ganee Jaa Simaree Govindh ||

सुखा
की मिति किआ गणी जा सिमरी गोविंदु

ਅੰਨਦ
ਦੀ ਕਿਰਿਆ ਦੱਸੀ ਨਹੀਂ ਸਕਦੇ ਜੋ ਵਾਹਿਗੁਰੂ ਰਾਮ ਮਾਲਕ ਦਾਤਾ ਕਹਿੱਣ ਨਾਲ ਹੁੰਦੀ ਹੈ
How can I measure the happiness of meditating on the Lord of the Universe?

1977
ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ

Jin Chaakhiaa Sae Thripathaasiaa Ouh Ras Jaanai Jindh ||

जिन
चाखिआ से त्रिपतासिआ उह रसु जाणै जिंदु

ਜਿਸ
ਨੇ ਅੰਨਦ ਲਿਆ ਉਹੀ ਅੰਨਦਤ ਹੋ ਕੇ ਉਹੀ ਮਨ ਰਸ ਸੁਆਦ ਮਾਣਦਾ ਹੈ
Those who taste it are satisfied and fulfilled; their souls know this Sublime Essence.

Comments

Popular Posts