ਬਹੁਤੇ ਲੋਕ ਸੋਹਣੀਆਂ ਚੀਜ਼ਾਂ ਨੂੰ ਜ਼ਰ ਨਹੀਂ ਸਕਦੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤੀ ਸੋਹਣੀ ਚੀਜ਼ ਹੋਵੇ, ਬਹੁਤ ਘੱਟ ਲੋਕ ਉਸ ਨੂੰ ਖੂਬਸੂਰਤ ਕਹਿੰਦੇ ਹਨ। ਉਹ ਨਹੀਂ ਜਾਣਦੇ, ਖੂਬਸੂਰਤੀ ਦੀ ਤਰੀਫ਼ ਕਰਨ ਨਾਲ ਤਰੀਫ਼ ਕਰਨ ਵਾਲੇ ਦੀ ਖੂਬਸੂਰਤੀ ਵੱਧ ਜਾਂਦੀ ਹੈ। ਹਰ ਚੀਜ਼ ਵਿੱਚ ਰੱਬ ਆਪ ਹੈ। ਉਹ ਤਾਂ ਹੈ ਹੀ ਸੋਹਣਾਂ ਮਨਮੋਹਣਾਂ। ਕੋਈ ਪੰਛੀ, ਬਨਸਪਤੀ, ਮਰਦ ਜਾਂ ਔਰਤ ਬਹੁਤ ਸੋਹਣੇ ਹੋਣ, ਸਾਡੇ ਕੋਲੋ ਸ਼ਬਦ ਮੁੱਕ ਜਾਂਦੇ ਹਨ। ਸੋਹਣੇ ਨੂੰ ਕੁੱਝ ਬੋਲ ਕੇ ਕਹਿ ਸਕੀਏ, " ਤੂੰ ਬਹੁਤ ਪਿਆਰਾ ਹੈ। ਖੂਬਸੂਰਤ ਹੈ। ਜੀਅ ਕਰਦਾ ਤੈਨੂੰ ਦੇਖੀ ਜਾਈਏ। " ਇਹ ਠੀਕ ਹੈ, ਇੰਡੀਅਨ ਲੋਕ ਕਿਸੇ ਦੀ ਖੂਬਸੂਰਤੀ ਦੀ ਵਹੁ-ਵਹੁ ਕਰਦੇ ਸ਼ਮਾਉਂਦੇ ਹਨ। ਬਾਰਬਰ ਹਾਣ ਦੇ ਨੂੰ ਕਹਿ ਹੋ ਜਾਵੇ ਤਾਂ ਜੁੱਤੀਆਂ ਹੀ ਪੈ ਜਾਂਦੀਆਂ ਹਨ। ਮੁੰਡਿਆਂ ਦੀ ਤਰੀਫ਼ ਕਰਨ ਦੀ ਕੁੜੀਆਂ ਨੂੰ ਬਿਲਕੁਲ ਵੀ ਅਜ਼ਾਜ਼ਤ ਨਹੀਂ ਹੁੰਦੀ। ਮਨੋਂ ਤੇ ਸਰੀਰਕ ਪੱਖੋਂ ਤੱਕੜਾ ਹੀ ਤਰੀਫ਼ ਕਰ ਸਕਦਾ ਹੈ। ਜੁੱਤੀਆਂ ਤੋਂ ਕੋਈ ਡਰਦਾ ਕੁੜੀਆਂ ਦੇ ਸੋਹੁਪੱਣ ਦੀ ਤਰੀਫ਼ ਛੇਤੀ ਕਿੱਤੇ ਨਹੀਂ ਕਰਦਾ। ਉਹੀਂ ਜੋਧਾ ਕਰੇਗਾ, ਜਿਸ ਨੂੰ ਜੁੱਤੀਆਂ ਤੋਂ ਕੋਈ ਡਰ ਨਹੀਂ ਲੱਗਦਾ। ਕਿਸੇ ਨੂੰ ਪਿਆਰ ਬਾਰੇ ਦੱਸਣਾਂ ਤਾਂ ਹੋਰ ਵੀ ਔਖਾ ਹੈ, " ਮੈਂ ਤੈਨੂੰ ਪਿਆਰ ਕਰਦਾ, ਕਰਦੀ ਹਾਂ। " ਮਨ ਵਿੱਚ ਕੁੱਝ ਸੋਚੀ ਚੱਲੋ, ਮੂੰਹ ਦੇ ਨਾਲ ਬੋਲ ਕੇ, ਅੱਗਲੇ ਮੂਹਰੇ ਜ਼ਾਹਰ ਕਰਕੇ, ਨਾਂ ਤਾਂ ਕੋਈ ਬਸੀਬਤ ਉਠਾ ਸਕਦਾ ਹੈ। ਨਾਂ ਹੀ ਦੂਜੇ ਨੂੰ ਖੁਸ਼ ਕਰ ਸਕਦਾ ਹੈ। ਸਾਰੀ ਉਮਰ ਲੰਘ ਜਾਂਦੀ ਹੈ। ਬੱਚੇ ਪੈਦਾ ਹੋ ਜਾਂਦੇ ਹਨ। ਪੰਜਾਬੀ ਤਾ ਆਪਣੇ ਪਤੀ-ਪਤਨੀ ਨੂੰ ਇਹ ਨਹੀਂ ਕਹਿੰਦੇ, " ਮੈਨੂੰ ਤੇਰੇ ਨਾਲ ਪਿਆਰ ਹੈ। " ਬੜੀ ਸ਼ਰਮ ਆਉਂਦੀ ਹੋਣੀ ਹੈ। ਬਹੁਤੇ ਮਾਂ-ਬਾਪ, ਹੋਰ ਰਿਸ਼ਤੇਦਾਰਾਂ ਸਹਮਣੇ ਲੜਾਈ ਜਰੂਰ ਕਰ ਕੇ ਦਿਖਾ ਦਿੰਦੇ ਹਨ। ਕਦੇ ਕਿਸੇ ਦੀ ਖੂਬਸੂਰਤੀ ਦੀ ਤਰੀਫ਼ ਜਰੂਰ ਕਰ ਕੇ ਦੇਖਣੀ। ਅਗਲਾ ਮਨੋਂ ਤਾਂ ਬਾਗੋਬਾਗ ਹੋ ਜਾਵੇਗਾ। ਆਪ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਮਹੌਲ ਹੀ ਬਦਲ ਜਾਵੇਗਾ। ਜੇ ਗੱਲ ਵਿਗੜ ਗਈ। ਅੱਗਲੇ ਨੇ ਇਹ ਗੱਲ ਪਸੰਦ ਨਾਂ ਕੀਤੀ। ਗੱਲ ਏਧਰ-ਉਧਰ ਬਹੁਤ ਖਿੰਡ ਗਈ। ਇਸ ਵਿੱਚ ਵੀ ਬਹੁਤ ਮਜ਼ਾ ਆਵੇਗਾ। ਜਿੰਦਗੀ ਬਦਲ ਜਾਵੇਗੀ। ਜਦੋਂ ਲੋਕ ਕਿਸੇ ਨੂੰ ਬਹੁਤ ਮਾੜਾ ਬਦਚੱਲਣ ਸਮਝਣ ਲੱਗ ਜਾਣ। ਜ਼ਕੀਨ ਕਰੋ, ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ। ਲੋਕਾਂ ਦੀ ਥੂਹ-ਥੂਹ ਕਰਨ ਨਾਲ ਬੰਦਾ ਗਲ਼ਤੀ ਕਰਨ ਵਾਲਾ, ਭਾਵੇ ਕਿਸੇ ਦੀ ਤਰੀਫ਼ ਹੀ ਕੀਤੀ ਹੋਵੇ, ਤੀਰ ਵਰਗਾ ਸਿੱਧਾ ਬਣ ਜਾਂਦਾ ਹੈ। ਸੋਨੇ ਵਰਗਾ ਸੁਧ ਬਣ ਜਾਦਾ ਹੈ। ਉਸ ਵਿੱਚ ਤਰੀਫ਼ ਕਰਨ ਦਾ ਗੁਣ ਤਾ ਪਹਿਲਾਂ ਹੀ ਸੀ। ਲੋਕਾਂ ਦੀਆਂ ਗੱਲਾਂ ਸੁਣਨ ਦੀ ਸ਼ਹਿਨਸ਼ੀਲਤਾ ਆ ਜਾਂਦੀ ਹੈ। ਗੱਲਾਂ ਸੁਣ-ਸੁਣ ਚੁਕੰਨਾਂ ਵੀ ਹੋ ਜਾਂਦਾ ਹੈ। ਸਾਰੇ ਵਲ ਵਿੰਗ ਨਿੱਕਲ ਜਾਂਦੇ ਹਨ। ਜਿਹੜੇ ਇੰਨਾਂ ਦੀ ਕਦਰ ਕਰਦੇ ਹਨ। ਤਰੀਫ਼ ਕਰਦੇ ਹਨ। ਉਹ ਦਿਲੋਂ ਲਿਖ ਕੇ, ਤਰੀਫ਼ ਕਰਦੇ-ਕਰਦੇ, ਕਵੀ ਬਣ ਜਾਂਦੇ ਹਨ। ਕਿਤਾਬਾਂ ਲਿਖ ਦਿੰਦੇ ਹਨ। ਤਰੀਫ਼ ਕਰਦੇ ਹੀ ਗਾ ਕੇ ਅਕਾਸ਼ ਨੂੰ ਛੂਹਣ ਲੱਗ ਜਾਂਦੇ ਹਨ। ਰੱਬ ਨਾਲ ਮਿਲ ਜਾਂਦੇ ਹਨ।
ਪਤੀ-ਪਤਨੀ ਜਦੋਂ ਇੱਕ ਦੂਜੇ ਨੂੰ ਪਸੰਧ ਕਰਦੇ ਹਨ। ਸਬ ਤੋਂ ਸੁੰਦਰ ਸਾਥੀ ਲੱਭ ਕੇ ਵਿਆਹ ਕਰਦੇ ਹਨ। ਕੁੱਝ ਹੀ ਸਾਲਾ ਬਾਅਦ ਦੋਂਨਾਂ ਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ। ਨਾਂ ਤਾਂ ਕੋਈ ਖਾਣ-ਪੀਣ ਦਾ ਖਿਆਲ ਹੁੰਦਾ ਹੈ। ਕੰਗਣ ਵਰਗਾ ਸਰੀਰ ਹਾਥੀ ਵਰਗਾ ਬਣ ਜਾਂਦਾ ਹੈ। ਘਰ ਦੇ ਕੰਮਾਂ ਵਿੱਚ ਐਸੀ ਹਾਲਤ ਹੋ ਜਾਂਦੀ ਹੈ। ਦੇਖਣ ਵਾਲਾ ਸੋਚਦਾ ਹੈ, ਘਰ ਕੋਈ ਘਰ ਦੇ ਕੰਮ ਕਰਨ ਨੂੰ ਹੈ। ਕੋਈ ਹੀ ਫੁੱਲਾਂ ਵਾਂਗ ਟਹਿੱਕਦਾ ਦਿਸਦਾ ਹੈ। ਬਹੁਤੇ ਪਤੀ-ਪਤਨੀ ਮਦੋਲੇ ਫੁੱਲਾਂ ਵਾਂਗ ਬਣ ਕੇ ਰਹਿੰਦੇ ਹਨ। ਫੁੱਲ ਬਹੁਤ ਸੁੰਦਰ ਹੁੰਦੇ ਹਨ। ਅੱਖਾਂ ਨੂੰ ਮੋਹਦੇ ਹਨ। ਕੁੱਝ ਚਿਰ ਲਈ ਅੱਖਾਂ ਫੁੱਲਾਂ ਉਤੇ ਟਿੱਕਦੀਆਂ ਹਨ। ਕਮਾਲ ਹੈ, ਜਿਹੜੇ ਫੁੱਲਾਂ ਨੂੰ ਖਿੜੇ ਦੇਖ ਕੇ ਖੁਸ਼ ਹੋਣਾਂ ਚਾਹੀਦਾ ਹੈ। ਬਹੁਤੇ ਉਨਾਂ ਨੂੰ ਤੋੜ, ਮਰੋੜ ਕੇ, ਆਪਣੇ ਜੋਗੇ ਰੱਖ ਕੇ, ਖੁਸ਼ ਹੁੰਦੇ ਹਨ। ਸਾਡੇ ਵਿਚੋਂ ਬਹੁਤੇ ਲੋਕ ਸੋਹਣੀਆਂ ਚੀਜ਼ਾਂ ਨੂੰ ਜ਼ਰ ਨਹੀਂ ਸਕਦੇ। ਸੋਹਣੀ ਚੀਜ਼ ਨੂੰ ਹਾਂਸਲ ਕਰ ਲੈਂਦੇ ਹਨ। ਫਿਰ ਮਰੋੜ ਤਰੋੜ ਦਿੰਦੇ ਹਨ। ਆਪਦੇ ਜੋਗੀ ਹੀ ਰੱਖਦੇ ਹਨ। ਦੂਜੇ ਉਸ ਨੂੰ ਦੇਖ ਕੇ, ਖੁਸ਼ੀ ਲੈਣ ਜ਼ਰ ਨਹੀਂ ਸਕਦੇ। ਬਹੁਤੇ ਐਸੇ ਹਨ। ਜੋ ਫੁੱਲਾਂ ਦੀ ਸੁੰਦਰਤਾਂ ਨੂੰ ਬੱਣਿਆ ਨਹੀਂ ਰਹਿੱਣ ਦਿੰਦੇ। ਏਧਰ-ਉਧਰ ਦੇਖ ਕੇ, ਤੋੜ-ਮਰੋੜ ਦਿੰਦੇ ਹਨ। ਕਈ ਫੁੱਲਾਂ ਦੀ ਸੁੰਦਰਤਾਂ ਦਾ ਮੁੱਲ ਵੱਟਦੇ ਹਨ। ਕਈ ਆਪਣੇ ਪਿਆਰੇ ਨੂੰ, ਮੰਦਰਾਂ, ਗੁਰਦੁਆਰਿਆਂ ਨੂੰ ਫੁੱਲ ਦੀ ਭੇਟ, ਫੁੱਲਾਂ ਦੀ ਬਲੀ ਦੇ ਕੇ, ਖੁਸ਼ ਕਰਦੇ ਹਨ। ਜਿਸ ਗੀਤਾ, ਗੁਰੂ ਗ੍ਰੰਥਿ ਸਾਹਿਬ ਜਾਂ ਹੋਰ ਧਰਮਕਿ ਗ੍ਰੰਥਿ ਦੀ ਅਸੀਂ ਆਪ ਮਹਿਕ ਲੈਣ ਜਾਂਦੇ ਹਾਂ। ਕੀ ਉਸ ਗੀਤਾ, ਗੁਰੂ ਗ੍ਰੰਥਿ ਸਾਹਿਬ ਜਾਂ ਹੋਰ ਧਰਮਕਿ ਗ੍ਰੰਥਿ ਨੂੰ ਦੁਨਆਵੀ ਮਹਿਕ ਦੀ ਲੋੜ ਹੈ? ਰੱਬ ਨੇ ਫੁੱਲ ਟਹਿੱਕਣ ਨੂੰ ਬੱਣਾਏ ਹਨ। ਨਾਂ ਕਿ ਤੋੜ-ਮਰੋੜ ਕੇ, ਫੁੱਲਾਂ ਨੂੰ ਮਾਰ ਕੇ ਆਪਣੇ ਪਿਆਰੇ ਨੂੰ ਖੁਸ਼ ਕਰਨ ਲਈ ਹਨ। ਕੁੱਝ ਹੀ ਸਮੇਂ ਪਿਛੋਂ ਸੁੰਦਰ ਫੁੱਲਾਂ ਦੀ ਕੋਈ ਕਦਰ ਨਹੀਂ ਹੁੰਦੀ। ਕਿਸੇ ਖੁੰਜੇ ਜਾਂ ਕੁੜੇ ਦੇ ਢੇਰ ਵਿੱਚ ਰੁਲ ਰਹੇ ਹੁੰਦੇ ਹਨ। ਕੈਲਗਰੀ ਵਿੱਚ ਨਗਰ ਕੀਰਤਨ ਸੀ। ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਸੀ। ਇਹ ਮੀਟ ਨਾਂ ਖਾਣ ਵਾਲੇ, ਜੀਵ ਹੱਤਿਆ ਨਾਂ ਕਰਨ ਵਾਲੇ, ਗੁਰੂ ਗ੍ਰੰਥਿ ਸਾਹਿਬ ਪੜ੍ਹਨ ਵਾਲੇ, ਫੁੱਲਾਂ ਦੀ ਵਰਖਾਂ ਕਰ ਰਹੇ ਸਨ। ਫੁੱਲ ਸੰਗਤ ਦੇ ਪੈਰਾਂ ਥੱਲੇ ਆਕੇ ਪਿਚਕ ਰਹੇ ਸਨ। ਜਿਹੜੇ ਫੁੱਲਾਂ ਨੂੰ ਟਾਹਣੀ ਨਾਲ ਟਹਿੱਕਦੇ ਹੋਏ। ਉਸੇ ਨਾਲ ਲੱਗ ਕੇ ਮਰਨਾਂ ਚਾਹੀਦਾ ਸੀ। ਮੂਲ ਨਾਲੋਂ ਟੁੱਟਕੇ, ਹਰ ਕੋਈ ਮਰ ਜਾਂਦਾ ਹੈ। ਕਿਸੇ ਵੀ ਜੀਵ ਬਨਸਪਤੀ ਨੂੰ ਤਬਾਹ ਕਰਨਾਂ ਅਹਿੰਸਾ ਹੈ।
ਕਿੱਸੇ ਨਵ ਵਿਆਹੇ ਜੋੜੇ ਦੀ ਸੇਜ਼ ਉਤੇ 4000 ਰੁਪਏ ਦੀ ਅੱਲਗ-ਅੱਲਗ ਤਰਾਂ ਦੇ ਫੁੱਲਾਂ ਦੀ ਸਜਾਵਟ ਕੀਤੀ ਗਈ ਸੀ। ਪਿਆਰੇ ਨੂੰ ਖੁਸ਼ ਕਰਨ ਲਈ ਫੁੱਲਾਂ ਦੀ ਭੇਟ ਕੀਤੀ ਗਈ। ਜਿਉ ਦੋਂਨਾਂ ਦੀ ਮੁਲਾਕਾਤ ਪੂਰੀ ਹੋਈ। ਸਾਰੇ ਸੁੰਦਰ ਫੁੱਲ ਸੁੰਗੜ ਕੇ, ਬੇਜਾਨ ਹੋ ਗਏ ਸਨ। ਲੱਗਦਾ ਸੀ। ਉਨਾਂ ਨੇ ਆਪਣੀ ਹੁੰਦੀ ਬਰਬਾਦੀ ਦੇਖ ਕੇ, ਰੋ-ਰੋ ਕੇ, ਸੇਜ਼ ਦੀ ਸਾਰੀ ਚਾਦਰ ਖਰਾਬ ਕਰ ਦਿੱਤੀ ਹੈ। ਸਾਰੀ ਚਾਦਰ ਉਤੇ ਦਾਗ ਪੈ ਗਏ ਸਨ। ਕੁੱਝ ਹੀ ਦਿਨਾਂ ਬਾਅਦ ਦੂਲਹਨ ਵੀ ਉਸ ਦੇ ਲਾੜੇ ਨੂੰ ਬੁੱਝੀ-ਬੁੱਝੀ ਦਿਸਣ ਲੱਗੀ। ਉਸ ਵਿਚੋਂ ਆ ਰਹੀ ਮਹਿਕ ਉਸ ਦੀ ਖਿਚ ਸਬ ਮੁੱਕ ਗਈ ਲੱਗੀ। ਭੌਰੇ ਦੇ ਰਸ ਪੀ ਕੇ, ਉਡ ਜਾਣ ਵਾਂਗ ਹੀ ਇਹ ਪਤੀ ਵੀ ਪਿਛਾ ਛੁਡਾ ਗਿਆ ਸੀ। ਪਤਨੀ ਦਾਗ਼ੀ ਚਾਦਰ ਦੀ ਤਰਾਂ ਹੋ ਗਈ ਸੀ। ਜਿਸ ਦਾਗ਼ੀ ਚਾਦਰ ਨੂੰ ਕੋਈ ਸੌਣ ਲਈ ਨਹੀਂ ਵਛਾਉਣਾਂ ਚਹੁੰਦਾ। ਕਿਸੇ ਦੀਆਂ ਖੁਸ਼ੀਆਂ, ਸੁੰਦਰਤਾ ਖੋ ਕੇ ਕੀ ਮਿਲਦਾ ਹੈ? ਬਿਦ ਝੱਟ ਮਨ ਖੁਸ਼ ਹੋ ਜਾਂਦਾ ਹੈ। ਮਨ ਤਾਂ ਭੌਰਾ ਹੈ। ਜੋ ਖੁਸ਼ੀਆਂ, ਸੁੰਦਰਤਾ ਦਾ ਆਸ਼ਕ ਹੈ ਜਾਂ ਦੁਸ਼ਮੱਣ ਇਹ ਤੁਸੀਂ ਦੇਖਣਾਂ ਹੈ।

Comments

Popular Posts