ਸ੍ਰੀ
ਗੁਰੂ ਗ੍ਰੰਥਿ ਸਾਹਿਬ Page 60 of 1430

2423
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ

Jal Mehi Jeea Oupaae Kai Bin Jal Maran Thinaehi ||1||

जल
महि जीअ उपाइ कै बिनु जल मरणु तिनेहि ॥१॥

ਪਾਣੀ ਵਿੱਚ ਉਸ ਨੂੰ ਪੈਦਾ ਕਰਦਾ ਹੈ। ਜਿਵੇ ਪਾਣੀ ਤੋਂ ਬਗੈਰ ਰੱਬ ਉਨਾਂ ਨੂੰ ਮਾਰ ਦਿੰਦਾ ਹੈ।
||1||

In the water, the creatures are created; outside of the water they die. ||1||

2424
ਮਨ ਰੇ ਕਿਉ ਛੂਟਹਿ ਬਿਨੁ ਪਿਆਰ

Man Rae Kio Shhoottehi Bin Piaar ||

मन
रे किउ छूटहि बिनु पिआर

ਉਵੇਂ ਮਨ ਤੂੰ ਰੱਬ ਨੂੰ ਪਿਆਰ ਕਰਨ ਤੋਂ ਬਗੇਰ ਬੱਚ ਨਹੀਂ ਸਕਦਾ।

O mind, how can you be saved without love?

2425
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ਰਹਾਉ

Guramukh Anthar Rav Rehiaa Bakhasae Bhagath Bhanddaar ||1|| Rehaao ||

गुरमुखि
अंतरि रवि रहिआ बखसे भगति भंडार ॥१॥ रहाउ

ਗੁਰੂ ਦੀ ਸ਼ਰਨ ਵਾਲੇ ਜੀਵ ਕੋਲ ਮਨ ਵਿੱਚ ਅੰਦਰ, ਉਸ ਰੱਬ ਦੇ ਨਾਂਮ ਦੀ ਭਗਤੀ ਦੇ ਖ਼ਜ਼ਾਨੇ ਹਨ।

1 ਰਹਾਉ

God permeates the inner beings of the Gurmukhs. They are blessed with the treasure of devotion. ||1||Pause||

2426
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ

Rae Man Aisee Har Sio Preeth Kar Jaisee Mashhulee Neer ||

रे
मन ऐसी हरि सिउ प्रीति करि जैसी मछुली नीर

ਹੇ ਮਨ ਰੱਬ ਨਾਲ ਇਹੋ ਜਿਹੀ ਪ੍ਰੇਮ ਖੇਡ ਕਰ ਜਿਵੇ
, ਮੱਛਲੀ ਪਾਣੀ ਨਾਲ ਕਰਦੀ ਹੈ।

O mind, love the Lord, as the fish loves the water.

2427
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ

Jio Adhhiko Thio Sukh Ghano Man Than Saanth Sareer ||

जिउ
अधिकउ तिउ सुखु घणो मनि तनि सांति सरीर

ਜਿੰਨਾਂ ਪਾਣੀ ਵੱਧ ਹੁੰਦਾ ਹੈ। ਮੱਛੀ ਉਨਾਂ ਹੀ ਉਸ ਦਾ ਮਨ, ਤਨ ਸਰੀਰ ਅੰਨਦ ਵਿੱਚ ਉਸ ਵਿੱਚ ਤਾਰੀਆਂ ਲਗਾਉਂਦੇ ਹਨ ।

The more the water, the more the happiness, and the greater the peace of mind and body.

2428
ਬਿਨੁ ਜਲ ਘੜੀ ਜੀਵਈ ਪ੍ਰਭੁ ਜਾਣੈ ਅਭ ਪੀਰ

Bin Jal Gharree N Jeevee Prabh Jaanai Abh Peer ||2||

बिनु
जल घड़ी जीवई प्रभु जाणै अभ पीर ॥२॥

ਮੱਛੀ ਪਾਣੀ ਬਗੈਰ ਘੜੀ ਬਿੰਦ ਜਿਉਂ ਨਹੀਂ ਸਕਦੀ, ਇਹ ਰੱਬ ਆਪ ਜਾਣਦਾ ਹੈ।

Without water, she cannot live, even for an instant. God knows the suffering of her mind. ||2||

2429
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ

Rae Man Aisee Har Sio Preeth Kar Jaisee Chaathrik Maeh ||

रे
मन ऐसी हरि सिउ प्रीति करि जैसी चात्रिक मेह

ਹੇ ਮਨ ਰੱਬ ਨਾਲ ਇਹੋ ਜਿਹੀ ਪ੍ਰੇਮ ਖੇਡ ਕਰ ਜਿਵੇ
, ਪਪੀਹਾ ਮੀਹ ਦੀ ਨਾਲ ਹੈ।

O mind, love the Lord, as the song-bird loves the rain.

2430
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਪਵਈ ਕੇਹ

Sar Bhar Thhal Hareeaavalae Eik Boondh N Pavee Kaeh ||

सर
भरि थल हरीआवले इक बूंद पवई केह

ਭਾਵੇਂ ਤਲਾਬ ਪਾਣੀ ਨਾਲ ਭਰੇ ਹੁੰਦੇ ਹਨ। ਧਰਤੀ ਉਤੇ ਹਰੀਆਲੀ ਲਿਹਰਦੀ ਹੈ। ਮੀਂਹ ਦੀ ਇੱਕ ਬੂਦ ਨਾਲ ਹੀ ਉਸ ਦੀ ਤ੍ਰਿਪਤੀ ਹੁੰਦੀ ਹੈ।

The pools are overflowing with water, and the land is luxuriantly green, but what are they to her, if that single drop of rain does not fall into her mouth?

2431
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ

Karam Milai So Paaeeai Kirath Paeiaa Sir Dhaeh ||3||

करमि
मिलै सो पाईऐ किरतु पइआ सिरि देह ॥३॥

ਭਾਗਾਂ ਵਿੱਚ ਹੈ ਤਾਂ ਮਿਲ ਸਕਦਾ ਹੈ। ਪਿਛਲੇ ਜਨਮਾਂ ਦਾ ਕੀਤਾ, ਉਹੀ ਹਿੱਸੇ ਆਉਣਾਂ ਹੈ।

By His Grace, she receives it; otherwise, because of her past actions, she gives her head. ||3||

2432
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ

Rae Man Aisee Har Sio Preeth Kar Jaisee Jal Dhudhh Hoe ||

रे
मन ऐसी हरि सिउ प्रीति करि जैसी जल दुध होइ

ਹੇ ਮਨ ਰੱਬ ਨਾਲ ਇਹੋ ਜਿਹੀ ਪ੍ਰੇਮ ਖੇਡ ਕਰ ਜਿਵੇ
, ਦੁੱਧ ਪਾਣੀ ਨਾਲ ਕਰਦਾ ਹੈ।

O mind, love the Lord, as the water loves the milk.

2433
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਦੇਇ

Aavattan Aapae Khavai Dhudhh Ko Khapan N Dhaee ||

आवटणु
आपे खवै दुध कउ खपणि देइ

ਦੁੱਧ ਵਿੱਚਲਾ ਪਾਣੀ, ਸੇਕ ਉਤੇ ਚੜ੍ਹ ਕੇ ਆਪ ਜਲਦਾ ਹੈ। ਦੁੱਧ ਨੂੰ ਪਾਣੀ ਸੜਨ ਮੁੱਕਣ ਨਹੀਂ ਦਿੰਦਾ।

The water, added to the milk, itself bears the heat, and prevents the milk from burning.

2434
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ

Aapae Mael Vishhunniaa Sach Vaddiaaee Dhaee ||4||

आपे
मेलि विछुंनिआ सचि वडिआई देइ ॥४॥

ਦੁੱਧ ਵਿੱਚਲੇ ਪਾਣੀ ਵਾਗ ਜੀਵ ਨੂੰ ਰੱਬ ਨੂੰ ਐਸੀ ਪ੍ਰੀਤ ਕਰ ਕੇ ਵੱਡਆਵੇ, ਤਾਂ ਉਹ ਆਪੇ ਮਿਲ ਪੈਦਾ ਹੈ।||4||

God unites the separated ones with Himself again, and blesses them with true greatness. ||4||

2435
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ

Rae Man Aisee Har Sio Preeth Kar Jaisee Chakavee Soor ||

रे
मन ऐसी हरि सिउ प्रीति करि जैसी चकवी सूर

ਹੇ ਮਨ ਰੱਬ ਨਾਲ ਇਹੋ ਜਿਹੀ ਪ੍ਰੇਮ ਖੇਡ ਕਰ ਜਿਵੇ
, ਚੱਕਵੀ ਸੂਰਜ ਨਾਲ ਕਰਦੀ ਹੈ।

O mind, love the Lord, as the chakvee duck loves the sun.

2436
ਖਿਨੁ ਪਲੁ ਨੀਦ ਸੋਵਈ ਜਾਣੈ ਦੂਰਿ ਹਜੂਰਿ

Khin Pal Needh N Sovee Jaanai Dhoor Hajoor ||

खिनु
पलु नीद सोवई जाणै दूरि हजूरि

ਚੱਕਵੀ ਸੂਰਜ ਨੂੰ ਡੁਬਣ ਬਾਅਦ ਵੀ ਦੇਖਦੀ ਰਹਿੰਦੀ ਹੇ। ਪਲ ਵੀ ਨਹੀਂ ਸੌਂਦੀ, ਨੀਂਦ ਲੈਣ ਲਈ ਅੱਖ ਵੀ ਝੱਪਦੀ।

She does not sleep, for an instant or a moment; the sun is so far away, but she thinks that it is near.

2437
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ

Manamukh Sojhee Naa Pavai Guramukh Sadhaa Hajoor ||5||

मनमुखि
सोझी ना पवै गुरमुखि सदा हजूरि ॥५॥

ਮਨ ਦੀ ਮਰਜ਼ੀ ਕਰਨ ਵਾਲੇ ਨੂੰ ਰੱਬ ਸਮਝ ਨਹੀਂ ਆਉਂਦੀ। ਗੁਰੂ ਦੀ ਸ਼ਰਨ ਆਏ, ਸਦਾ ਉਸ ਕੋਲ ਰਹਿੰਦੇ ਹਨ। ਸਬ ਪ੍ਰੇਮ ਦੀਆਂ ਰਮਜ਼ਾ ਜਾਣਦੇ ਹਨ।
||5||

Understanding does not come to the self-willed manmukh. But to the Gurmukh, the Lord is always close. ||5||

2438
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ

Manamukh Ganath Ganaavanee Karathaa Karae S Hoe ||

मनमुखि
गणत गणावणी करता करे सु होइ

ਮਨ
ਦੀ ਮਰਜ਼ੀ ਕਰਨ ਵਾਲੇ ਨੂੰ ਆਪਣੀਆ ਸਕੀਮਾਂ, ਵੱਡਆਈਆਂ ਹੀ ਵੱਡੀਆਂ ਲੱਗਦੀਆਂ ਹਨ। ਪਰ ਰੱਬ ਸਾਰਾ ਕੁੱਝ ਕਰਦਾ ਹੈ। ਤਾਂ ਉਸ-ਮਨਮੱਤ ਦਾ ਤੇ ਹੋਰਾਂ ਦਾ ਕੰਮ ਹੁੰਦਾ ਹੈ।

The self-willed manmukhs make their calculations and plans, but only the actions of the Creator come to pass.

2439
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ

Thaa Kee Keemath Naa Pavai Jae Lochai Sabh Koe ||

ता
की कीमति ना पवै जे लोचै सभु कोइ

ਰੱਬ ਦੀ ਪ੍ਰਸੰਸਾ, ਚਾਹੁਣ ਦੇ ਬਾਵਜੂਦ ਸਾਰੇ ਨਹੀਂ ਕਰ ਸਹਦੇ।

His Value cannot be estimated, even though everyone may wish to do so.

2440
ਗੁਰਮਤਿ ਹੋਇ ਪਾਈਐ ਸਚਿ ਮਿਲੈ ਸੁਖੁ ਹੋਇ

Guramath Hoe Th Paaeeai Sach Milai Sukh Hoe ||6||

गुरमति
होइ पाईऐ सचि मिलै सुखु होइ ॥६॥

ਰੱਬ ਦਾ ਪਿਆਰਾ ਗੁਰਮੁੱਖ ਹੋਵੇ ਤਾਂ ਉਹ ਇਹ ਬਲ ਪਾਉਂਦਾ ਹੈ। ਸੁੱਖ ਤਾਂ ਹੁੰਦਾ ਹੈ,ਜਦੋਂ ਸੱਚਾ ਪ੍ਰਭੂ ਮਿਲ ਜਾਂਦਾ ਹੈ। ||6||

Through the Guru's Teachings, it is revealed. Meeting with the True One, peace is found. ||6||

2441
ਸਚਾ ਨੇਹੁ ਤੁਟਈ ਜੇ ਸਤਿਗੁਰੁ ਭੇਟੈ ਸੋਇ

Sachaa Naehu N Thuttee Jae Sathigur Bhaettai Soe ||

सचा
नेहु तुटई जे सतिगुरु भेटै सोइ

ਉਸ ਦਾ ਸੱਚਾ ਪਿਆਰ ਕਦੇ ਨਹੀਂ ਮੁੱਕਦਾ। ਜੋ ਸਤਿਗੁਰ ਆਪ ਬੱਖ਼ਸ਼ਸ ਕਰ ਕੇ ਦਿੰਦਾ ਹੈ।

True love shall not be broken, if the True Guru is met.

2442
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ

Giaan Padhaarathh Paaeeai Thribhavan Sojhee Hoe ||

गिआन
पदारथु पाईऐ त्रिभवण सोझी होइ

ਵਿਦਿਆ ਦਾ ਪ੍ਰਕਾਸ਼ ਮਿਲ ਜਾਵੇ ਤਾਂ ਤਿੰਨ ਭਵਨਾਂ ਦਾ ਪਤਾ ਲੱਗ ਜਾਂਦਾ ਹੈ। ਸਬ ਪਾਸੇ ਰੱਬ ਦਾ ਪਸਾਰਾ ਹੈ।

Obtaining the wealth of spiritual wisdom, the understanding of the three worlds is acquired.

2443
ਨਿਰਮਲੁ ਨਾਮੁ ਵੀਸਰੈ ਜੇ ਗੁਣ ਕਾ ਗਾਹਕੁ ਹੋਇ

Niramal Naam N Veesarai Jae Gun Kaa Gaahak Hoe ||7||

निरमलु
नामु वीसरै जे गुण का गाहकु होइ ॥७॥

ਸੱਚਾ
-ਸੁੱਚਾ ਨਾਂਮ ਸ਼ਬਦ ਕਦੇ ਵੀ ਨਾਂ ਭੁੱਲਦਾ ਜੇ ਕੋਈ ਰੱਬੀ ਬਾਣੀ ਨੂੰ ਪਿਆਰ ਕਰਦਾ ਹੈ ਪੜ੍ਹ-ਲਿਖ ਕੇ ਹਾਂਸਲ ਕਰਨੀ ਚਹੁੰਦਾ ਹੈ ||7||

So become a customer of merit, and do not forget the Immaculate Naam, the Name of the Lord. ||7||

2444
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ

Khael Geae Sae Pankhanoon Jo Chugadhae Sar Thal ||

खेलि
गए से पंखणूं जो चुगदे सर तलि

ਜਿਹੜੇ ਜੀਵ ਪੰਛੀ ਦੁਨੀਆਂ ਦੇ ਸਾਗਰ ਉਤੇ ਅੰਨ-ਜਲ ਖਾ-ਪੀ ਕੇ, ਦੁਨੀਆਂ ਭੋਗ, ਭੋਗ ਕੇ ਮਰ ਜਾਂਦੇ ਹਨ।

Those birds which peck at the shore of the pool have played and have departed.

2445
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ

Gharree K Muhath K Chalanaa Khaelan Aj K Kal ||

घड़ी
कि मुहति कि चलणा खेलणु अजु कि कलि

ਸਾਰੇ ਜਿਵਾਂ ਨੇ ਘੜੀ ਪਲ ਦੁਨੀਆਂ ਦੀ ਖੇਡ ਖੇਡ ਕੇ, ਅੱਜ ਕੱਲ ਮਰ ਜਾਂਣਾਂ ਹੈ।

In a moment, in an instant, we too must depart. Our play is only for today or tomorrow.

2446
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ

Jis Thoon Maelehi So Milai Jaae Sachaa Pirr Mal ||8||

जिसु
तूं मेलहि सो मिलै जाइ सचा पिड़ु मलि ॥८॥

ਜਿਸ ਨੂੰ ਰੱਬ ਆਪ ਚਾਹੇ ਆਪਣੇ ਮਿਲਾ ਲੈਂਦਾ ਹੈ। ਉਹ ਸੱਚੇ ਰੱਬ ਦਾ ਦਰਬਾਰ ਹਾਂਸਲ ਕਰ ਲੈਂਦਾ ਹੈ।
||8||

But those whom You unite, Lord, are united with You; they obtain a seat in the Arena of Truth. ||8||

2447
ਬਿਨੁ ਗੁਰ ਪ੍ਰੀਤਿ ਊਪਜੈ ਹਉਮੈ ਮੈਲੁ ਜਾਇ

Bin Gur Preeth N Oopajai Houmai Mail N Jaae ||

बिनु
गुर प्रीति ऊपजै हउमै मैलु जाइ

ਗੁਰੂ ਬਗੈਰ ਪਿਆਰ ਨਹੀਂ ਬੱਣਦਾ, ਮਨ ਦਾ ਹੰਕਾਂਰ, ਮੈਂ-ਮੇਰੀ ਦਾ ਗੁਮਾਨ ਨਹੀਂ ਮੁੱਕਦਾ।

Without the Guru, love does not well up, and the filth of egotism does not depart.

2448
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ

Sohan Aap Pashhaaneeai Sabadh Bhaedh Patheeaae ||

सोहं
आपु पछाणीऐ सबदि भेदि पतीआइ

ਗੁਰੂ ਦੀ ਸ਼ਰਨ ਪੈ ਕੇ, ਜੀਵ ਨੂੰ ਆਪਣੀ-ਆਪ ਦੀ ਸੋਜੀ ਹੁੰਦੀ ਹੈ। ਸ਼ਬਦ ਨਾਲ ਭੇਦ ਦਾ ਪਤਾ ਲੱਗਦਾ ਹੈ।

One who recognizes within himself that, ""He is me"", and who is pierced through by the Shabad, is satisfied.

2449
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ

Guramukh Aap Pashhaaneeai Avar K Karae Karaae ||9||

गुरमुखि
आपु पछाणीऐ अवर कि करे कराइ ॥९॥

ਗੁਰੂ ਦੀ ਸ਼ਰਨ ਵਾਲਾ ਜਾਣਦਾ ਹੈ। ਰੱਬ ਤੋਂ ਬਗੈਰ ਹੋਰ ਕੋਈ ਕੁੱਝ ਨਹੀਂ ਕਰ ਸਕਦਾ।
||9||

When one becomes Gurmukh and realizes his own self, what more is there left to do or have done? ||9||

2450
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ

Miliaa Kaa Kiaa Maeleeai Sabadh Milae Patheeaae ||

मिलिआ
का किआ मेलीऐ सबदि मिले पतीआइ

ਜਿਹੜੇ ਗੁਰੂ
ਦੀ ਸ਼ਰਨ ਵਾਲੇ ਰੱਬ ਨਾਲ ਮਿਲ ਗਏ ਹਨ। ਹੋਰ ਉਸ ਨੂੰ ਕੀ ਮੇਲ ਮੇਲਣਾਂ ਹੈ। ਸ਼ਬਦ ਨਾਲ ਉਹ ਪ੍ਰੇਮ ਨਾਲ ਮੋਹਤ ਹੋ ਕੇ ਗਏ ਹਨ।

Why speak of union to those who are already united with the Lord? Receiving the Shabad, they are satisfied.

2451
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ

Manamukh Sojhee Naa Pavai Veeshhurr Chottaa Khaae ||

मनमुखि
सोझी ना पवै वीछुड़ि चोटा खाइ

ਮਨਮੁਖਿ ਨੂੰ ਅੱਕਲ-ਸੁਰਤ ਨਹੀਂ ਹੈ। ਉਹ ਰੱਬ
ਨਾਲੋਂ ਟੁੱਟ ਕੇ, ਵਿਛੋੜੇ ਦੀਆਂ ਮਾਰਾ ਸਹਿੰਦਾ ਹੈ।

The self-willed manmukhs do not understand; separated from Him, they endure beatings.

2452
ਨਾਨਕ ਦਰੁ ਘਰੁ ਏਕੁ ਹੈ ਅਵਰੁ ਦੂਜੀ ਜਾਇ ੧੦੧੧

Naanak Dhar Ghar Eaek Hai Avar N Dhoojee Jaae ||10||11||

नानक
दरु घरु एकु है अवरु दूजी जाइ ॥१०॥११॥

ਨਾਨਕ ਜੀ ਕਹਿੰਦੇ ਹਨ। ਰੱਬ ਦਾ ਦੁਆਰਾ ਮਹਿਲ ਇੱਕੋ ਮਨ ਹੀ ਹੈ। ਹੋਰ ਦੂਜਾ ਨਹੀਂ ਹੈ। ਮਨ ਨੂੰ ਆਪ ਨੂੰ ਪਿਆਰ ਕਰਕੇ ਦੇਖ, ਬਾਹਰ ਭੱਜਣ ਦੀ ਲੋੜ ਨਹੀਂ। ਸਰੀਰ ਮਨ ਦੋਂਨੇ ਹਿਲਣੋਂ ਹੱਟ ਕੇ, ਸਹਿਜ ਵਿੱਚ ਆ ਜਾਣਗੇ। ਅਜੇ ਤਾਂ ਸਰੀਰ ਹੀ ੜਾਲਾਂ ਮਾਰਦਾ ਹੈ। ਮਨ ਵੱਸ ਮਰਨਾਂ ਬਹੁਤ ਔਖਾ ਹੈ। ਮਨ ਬੱਸ ਵਿੱਚ ਨਹੀਂ ਸ਼ੈਤਾਨ, ਬੱਸ ਹੈ ਤਾਂ ਤੁਸੀ ਰੱਬ ਦਾ ਰੂਪ ਹੋ।
||10||11||

O Nanak, there is only the one door to His Home; there is no other place at all. ||10||11||

2453
ਸਿਰੀਰਾਗੁ ਮਹਲਾ

Sireeraag Mehalaa 1 ||

सिरीरागु
महला

ਸਿਰੀ
ਰਾਗ, ਪਹਿਲੀ ਪਾਤਸ਼ਾਹੀ 1 ||

Siree Raag, First Mehl:

2454
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਕਾਇ

Manamukh Bhulai Bhulaaeeai Bhoolee Thour N Kaae ||

मनमुखि
भुलै भुलाईऐ भूली ठउर काइ

ਜਿਹੜੇ ਜੀਵ ਆਤਮਾਂ ਮਨਮੁਖਿ ਹੋ ਕੇ ਗੁਮਰਾਹ ਹੋ ਕੇ। ਕੁਰਾਹੇ ਪੈ ਜਾਂਦੀ ਹੈ। ਉਹ ਰੱਬ ਦੇ ਟਿੱਕਾਣੇ ਉਤੇ ਨਹੀਂ ਪਹੁੰਚ ਸਕਦੇ।

The self-willed manmukhs wander around, deluded and deceived. They find no place of rest.

2455
ਗੁਰ ਬਿਨੁ ਕੋ ਦਿਖਾਵਈ ਅੰਧੀ ਆਵੈ ਜਾਇ

Gur Bin Ko N Dhikhaavee Andhhee Aavai Jaae ||

गुर
बिनु को दिखावई अंधी आवै जाइ

ਗੁਰ
ਬਿਨਾਂ ਕੋਈ, ਰਸਤਾ ਨਹੀਂ ਦੱਸਦਾ, ਜੀਵ ਹਨੇਰੇ ਵਿੱਚ ਨਾਂ ਦਿਸਣ ਕਰਕੇ, ਭੱਟਕਦਾ ਹੈ।

Without the Guru, no one is shown the Way. Like the blind, they continue coming and going.

2456
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ

Giaan Padhaarathh Khoeiaa Thagiaa Muthaa Jaae ||1||

गिआन
पदारथु खोइआ ठगिआ मुठा जाइ ॥१॥

ਮਨੁੱਖ ਨੇ ਸ਼ਬਦਾ ਦੇ ਨਾਂਮ ਨੂੰ ਭੁੱਲਾਇਆ ਹੈ। ਦੁਨੀਆਂ ਵਿੱਚ ਧੋਖਿਆਂ ਵਿੱਚ ਹੀ ਭੱਟਕਦਾ ਹੇ।
||1||

Having lost the treasure of spiritual wisdom, they depart, defrauded and plundered. ||1||

2457
ਬਾਬਾ ਮਾਇਆ ਭਰਮਿ ਭੁਲਾਇ

Baabaa Maaeiaa Bharam Bhulaae ||

बाबा
माइआ भरमि भुलाइ

ਬਾਬਾ ਦੌਲਤ ਮੋਹ ਮਾਇਆ ਨੇ ਆਪਣੇ ਮਗਰ ਲਾ ਕੇ ਰੱਬ ਛਾਦ ਨਹੀਂ ਕੀਤਾ।

O Baba, Maya deceives with its illusion.

2458
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ਰਹਾਉ

Bharam Bhulee Ddohaaganee Naa Pir Ank Samaae ||1|| Rehaao ||

ਵਿੱਚ
भरमि भुली डोहागणी ना पिर अंकि समाइ ॥१॥ रहाउ

ਮਾਇਆ ਨੂੰ ਆਪਣੀ ਸਮਝਣ ਦੇ ਭੁਲੇਖੇ ਵਿੱਚ ਮਾੜੇ ਕਰਮਾਂ ਵਾਲਾ ਉਸ ਮਗਰ ਲੱਗਾ ਹੈ। ਜੀਵ
, ਮਨੁੱਖ ਰੱਬ ਦੇ ਪਿਆਰ ਨੂੰ ਨਹੀਂ ਹਾਂਸਲ ਕਰ ਸਕਦਾ। 1 ਰਹਾਉ

Deceived by doubt, the discarded bride is not received into the Lap of her Beloved. ||1||Pause||

2459
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ

Bhoolee Firai Dhisantharee Bhoolee Grihu Thaj Jaae ||

भूली
फिरै दिसंतरी भूली ग्रिहु तजि जाइ

ਜੀਵ ਹੋਰ ਦੇਸ਼ਾਂ ਥਾਂਵਾਂ ਉਤੇ ਭੱਟਕਦਾ ਪੀਰਦਾ ਹੈ। ਆਪਣਾਂ ਰਹਿੱਣ ਦੇ ਟਿਕਣੇ ਮਨ ਦੀ ਭਾਲ ਨਹੀਂ ਕਰਦਾਹਨ

The deceived bride wanders around in foreign lands; she leaves, and abandons her own home.

2460
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ

Bhoolee Ddoongar Thhal Charrai Bharamai Man Ddolaae ||

भूली
डूंगरि थलि चड़ै भरमै मनु डोलाइ

ਭੁਲਿਆ ਹੋਇਆ ਜੀਵ ਪਹਾੜ ਉਤੇ ਚੜ੍ਹ ਕੇ ਸਮਾਧੀਆਂ ਲਗਉਂਦਾ ਹੈ। ਫਿਰ ਵੀ ਮਨ ਨੂੰ ਮਾਇਆ ਮੋਹਦੀ ਹੈ।

Deceived, she climbs the plateaus and mountains; her mind wavers in doubt.

2461
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ

Dhhurahu Vishhunnee Kio Milai Garab Muthee Bilalaae ||2||

धुरहु
विछुंनी किउ मिलै गरबि मुठी बिललाइ ॥२॥

ਜਿਹੜੀ ਆਤਮਾਂ ਧੁਰ ਤੋਂ ਰੱਬ ਨਾਲੋ ਟੁੱਟੀ ਹੈ। ਉਹ ਰੱਬ ਨੂੰ ਕਿਵੇ ਮਿਲੇ, ਗੁਮਾਨ ਹੰਕਾਂਰ ਵਿੱਚ ਤੱੜਫ਼ਦੀ ਫਿਰਦੀ ਹੈ।
||2||

Separated from the Primal Being, how can she meet with Him again? Plundered by pride, she cries out and bewails. ||2||

2462
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ

Vishhurriaa Gur Maelasee Har Ras Naam Piaar ||

विछुड़िआ
गुरु मेलसी हरि रसि नाम पिआरि

ਗੁਰੂ ਰਾਮ ਪਿਆਰ ਨਾਲ ਨਾਂਮ ਦੇ ਜੱਪਣ ਦੇ ਅੰਨਦ ਨਾਲ ਜੀਵ ਨੂੰ ਰੱਬ ਦੇ ਨਾਲ, ਗੁਆਚਿਆਂ ਨੂੰ ਲੱਭ ਕੇ ਮੇਲ ਦਿੰਦਾ ਹੈ।

The Guru unites the separated ones with the Lord again, through the love of the Delicious Name of the Lord.






Comments

Popular Posts