ਸ੍ਰੀ
ਗੁਰੂ ਗ੍ਰੰਥਿ ਸਾਹਿਬ Page 43 of 1430

1736
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ ਰਾਗ ਪੰਜਵੀਂ ਪਾਤਸ਼ਾਹੀ
5 ||
Siree Raag, Fifth Mehl:
5 ||

1737
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ

Bhalakae Outh Papoleeai Vin Bujhae Mugadhh Ajaan ||

भलके
उठि पपोलीऐ विणु बुझे मुगध अजाणि

ਜੀਵ
ਸਵੇਰੇ ਤੋਂ ਹੀ ਸਰੀਰ ਨੂੰ ਪਾਲਣ ਸਵਾਰਨ ਲੱਗ ਜਾਂਦਾ ਹੈ ਅਸਲੀ ਕੰਮ ਨੂੰ ਸੱਮਝਣ ਤੋ ਵਿਅਰਥ ਹੈ
Arising each day, you cherish your body, but you are idiotic, ignorant and without understanding.

1738
ਸੋ ਪ੍ਰਭੁ ਚਿਤਿ ਆਇਓ ਛੁਟੈਗੀ ਬੇਬਾਣਿ

So Prabh Chith N Aaeiou Shhuttaigee Baebaan ||

सो
प्रभु चिति आइओ छुटैगी बेबाणि

ਰੱਬ
ਚੇਤੇ ਨਹੀ ਦੇਹ ਕਿਸੇ ਕੰਮ ਨਹੀ ਵਾਧੂ ਸੱਮਝਕੇ ਸੰਬਦੀ ਹੀ ਸੁੱਟ ਦਿੰਦੇ ਹਨ
You are not conscious of God, and your body shall be cast into the wilderness.

1739
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ

Sathigur Saethee Chith Laae Sadhaa Sadhaa Rang Maan ||1||

सतिगुर
सेती चितु लाइ सदा सदा रंगु माणि ॥१॥

ਸਤਿਗੁਰ ਨਾਲ ਜੀਅ ਲਾ ਕੇ ਸਦਾ ਅੰਨਦ ਸੁੱਖ ਮਿਲਦਾ ਹੈ
||1||
Focus your consciousness on the True Guru; you shall enjoy bliss forever and ever. ||1||

1740
ਪ੍ਰਾਣੀ ਤੂੰ ਆਇਆ ਲਾਹਾ ਲੈਣਿ

Praanee Thoon Aaeiaa Laahaa Lain ||

प्राणी
तूं आइआ लाहा लैणि

ਜੀਵ
ਤੂੰ ਨਾਂਮ ਬੋਲ ਰੱਬ ਦੀ ਭਗਤੀ ਕਰਨ ਆਇਆ ਹੈ
O mortal, you came here to earn a profit.

1741
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ਰਹਾਉ

Lagaa Kith Kufakarrae Sabh Mukadhee Chalee Rain ||1|| Rehaao ||

लगा
कितु कुफकड़े सभ मुकदी चली रैणि ॥१॥ रहाउ

ਤੂੰ ਵਿਕਾਰ ਕੰਮਾ ਵਿੱਚ ਲੱਗ ਕੇ ਜੀਵਨ ਦੀ ਰਾਤ ਸੁਪਨਿਆ ਵਿੱਚ ਕੱਢ ਰਿਹਾ ਹੈ। ।।
1 ਰਹਾਉ
What useless activities are you attached to? Your life-night is coming to its end. ||1||Pause||

1742
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ

Kudham Karae Pas Pankheeaa Dhisai Naahee Kaal ||

कुदम
करे पसु पंखीआ दिसै नाही कालु

ਮਨੁੱਖ ਨੂੰ ਵੀ ਪੱਛੂ
ਪੰਛੀ ਮੋਜ਼ ਮਾਣਦੇ ਹਨ ਮੌਤ ਚੇਤੇ ਨਹੀਂ ਹੈ
The animals and the birds frolic and play-they do not see death.

1743
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ

Outhai Saathh Manukh Hai Faathhaa Maaeiaa Jaal ||

ओतै
साथि मनुखु है फाथा माइआ जालि

ਮਨੁੱਖ ਜੀਵ
ਨੂੰ ਵੀ ਦੌਲਤ ਮਾਇਆ ਵਿੱਚ ਫੱਸਿਆ ਹੈ
Mankind is also with them, trapped in the net of Maya.

1744
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ

Mukathae Saeee Bhaaleeahi J Sachaa Naam Samaal ||2||

मुकते
सेई भालीअहि जि सचा नामु समालि ॥२॥

ਉਹੀ ਮੁੱਕਤੀ ਪਾਉਂਦੇ ਨੇ ਜੋ ਰਾਮ ਨੂੰ ਯਾਦ ਕਰਦੇ ਹਨ
||2||

Those who always remember the Naam, the Name of the Lord, are considered to be liberated. ||2||

1745
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ

Jo Ghar Shhadd Gavaavanaa So Lagaa Man Maahi ||

जो
घरु छडि गवावणा सो लगा मन माहि

ਜਿਹੜਾ ਘਰ
ਮਰਨ ਕੇ, ਨਾਲ ਨਹੀਂ ਲੈ ਕੇ ਜਾਣਾਂ ਮਨ ਉਸੇ ਨੂੰ ਇੱਕਠਾ ਕਰਦਾ ਹੈ
That dwelling which you will have to abandon and vacate-you are attached to it in your mind.

1746
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ

Jithhai Jaae Thudhh Varathanaa This Kee Chinthaa Naahi ||

जिथै
जाइ तुधु वरतणा तिस की चिंता नाहि

ਜਿਥੇ
ਜਾ ਕੇ, ਜੋ ਤੂੰ ਨਾਂਮ ਵਰਤਨਾ ਹੈ ਉਸ ਦੀ ਫ਼ਿਕਰ ਨਹੀਂ ਕਰਦਾ
And that place where you must go to dwell-you have no regard for it at all.

1747
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ

Faathhae Saeee Nikalae J Gur Kee Pairee Paahi ||3||

फाथे
सेई निकले जि गुर की पैरी पाहि ॥३॥

ਜਾਲ ਵਿਚੋਂ ਉਹੀ ਬਾਹਰ ਜਾਂਦੇ ਨੇ ਜੋ ਗੁਰੂ ਦੀ ਸ਼ਰਨ ਜਾਂਦੇ ਨੇ
||3||
Those who fall at the Feet of the Guru are released from this bondage. ||3||

1748
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ

Koee Rakh N Sakee Dhoojaa Ko N Dhikhaae ||

कोई
रखि सकई दूजा को दिखाइ

ਹੋਰ
ਕੋਈ ਮੱਦਦ ਨਹੀਂ ਕਰਦਾ ਰੱਬ ਬਗੈਰ ਹੋਰ ਕੋਈ ਹੈ ਹੀ ਨਹੀਂ
No one else can save you-don't look for anyone else.

1749
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ

Chaarae Kunddaa Bhaal Kai Aae Paeiaa Saranaae ||

चारे
कुंडा भालि कै आइ पइआ सरणाइ

ਸਾਰਾ
ਬ੍ਰਹਿਮੰਡ--ਚਾਰੇ ਖੰਡ ਨੂੰ ਦੇਖਿਆ ਹਾਰ ਕੇ ਹਰੀ ਚਰਨੀ ਲੱਗਾ
I have searched in all four directions; I have come to find His Sanctuary.

1750
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ੭੩

Naanak Sachai Paathisaahi Ddubadhaa Laeiaa Kadtaae ||4||3||73||

नानक
सचै पातिसाहि डुबदा लइआ कढाइ ॥४॥३॥७३॥

ਨਾਨਕ ਜੀ ਲਿਖ ਰਹੇ ਹਨ, ਰੱਬ ਦਨਾਂਮ ਸੱਚੈ ਪਿਤਾ ਨੇ ਮੈਨੂੰ ਡੁਬਦੇ ਨੂੰ ਬਚਾ ਲਿਆ
||4||3||73||

O Nanak, the True King has pulled me out and saved me from drowning! ||4||3||73||

1751
ਸਿਰੀਰਾਗੁ ਮਹਲਾ ੫

Sireeraag Mehalaa 5 ||

सिरीरागु
महला

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||
Siree Raag, Fifth Mehl:
5 ||

1752
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ

Gharree Muhath Kaa Paahunaa Kaaj Savaaranehaar ||

घड़ी
मुहत का पाहुणा काज सवारणहारु

ਇਹ
ਥੋੜੇ ਸਮੇਂ ਲਈ ਦੁਨੀਆਂ ਉਤੇ ਆਇਆ ਹੈ ਜੀਵ ਕੁੱਝ ਸਮੇਂ ਦਾ ਮਹਿਮਾਨ ਹੈ ਹੋਰ ਹੀ ਕੰਮ ਠੀਕ ਕਰਨ ਲੱਗ ਗਿਆ ਹੈ। ਨਾਂਮ ਜੱਪਣ ਲਈ ਆਇਆ ਹੈ

For a brief moment, man is a guest of the Lord; he tries to resolve his affairs.

1753
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ

Maaeiaa Kaam Viaapiaa Samajhai Naahee Gaavaar ||

माइआ
कामि विआपिआ समझै नाही गावारु

ਜੀਵ ਮੋਹ
ਕਾਂਮ ਧੰਨ ਵਿਚ ਲੱਗ ਕੇ ਬੇਸੱਮਝ ਗਿਆਨ ਨਹੀਂ ਲੈਂਦਾਂ
Engrossed in Maya and sexual desire, the fool does not understand.

1754
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ

Outh Chaliaa Pashhuthaaeiaa Pariaa Vas Jandhaar ||1||

उठि
चलिआ पछुताइआ परिआ वसि जंदार ॥१॥

ਮਰ ਗਿਆ ਹੁਣ ਪਛਤਾਇਆਂ, ਕੁੱਝ ਨਹੀਂ ਹੋਣਾ ਹੈ। ਜਮਾ ਦੇ ਬਸ ਪੈ ਗਿਆ
||1||
He arises and departs with regret, and falls into the clutches of the Messenger of Death. ||1||

1755
ਅੰਧੇ ਤੂੰ ਬੈਠਾ ਕੰਧੀ ਪਾਹਿ

Andhhae Thoon Baithaa Kandhhee Paahi ||

अंधे
तूं बैठा कंधी पाहि

ਤੈਨੂੰ
ਦਿਸਦਾ ਹੀ ਨਹੀਂ ਮੋਤ ਤੇਰੇ ਨਾਲ ਬੈਠੀ ਹੈ
You are sitting on the collapsing riverbank-are you blind?

1756
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ਰਹਾਉ

Jae Hovee Poorab Likhiaa Thaa Gur Kaa Bachan Kamaahi ||1|| Rehaao ||

जे
होवी पूरबि लिखिआ ता गुर का बचनु कमाहि ॥१॥ रहाउ

ਜੇ ਪਿਛਲੇ ਜਨਮ ਦਾ ਕੋਈ ਚੰਗ੍ਹਾਂ ਕੰਮ ਕੀਤਾ ਹੈ ਤਾਂ ਨਾਂਮ ਜੱਪ ਕੇ ਗੁਰੂ ਦੀ ਬਾਣੀ ਇੱਕਠੀ ਕੀਤੀ ਜਾਂਦੀ ਹੈ।
||1|| ਰਹਾਉ ||
If you are so pre-destined, then act according to the Guru's Teachings. ||1||Pause||

1757
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ

Haree Naahee Neh Ddadduree Pakee Vadtanehaar ||

हरी
नाही नह डडुरी पकी वढणहार

ਰੱਬ ਕਿਸਾਨ ਦੇ ਵਾਂਗ ਕੱਚੀਆਂ ਹਰੀਆਂ
ਫ਼ਸਲਾਂ ਪੱਕਣ ਦੀ ਉਡੀਕ ਨਹੀਂ ਕਰਦਾ। ਛੋਟੀ ਉਮਰਾਂ ਨਹੀਂ ਦੇਖਦਾ ਬੱਚੇ ਜਵਾਨ ਤੇ ਬੁੱਢਿਆਂ ਨੂੰ ਕਰਮਾਂ ਨਾਲ ਮਾਰ ਕੇ ਲੈ ਜਾਂਦਾ ਹੈ
The Reaper does not look upon any as unripe, half-ripe or fully ripe.

1758
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ

Lai Lai Dhaath Pahuthiaa Laavae Kar Theeaar ||

लै
लै दात पहुतिआ लावे करि तईआरु

ਰੱਬ ਕਿਸਾਨ ਦੇ ਹੁਕਮ ਅੁਨਸਾਰ ਫ਼ਸਲ ਕੱਟਣ ਵਾਲੇ ਦਾਤੀਆਂ ਲੈ ਕੇ ਆ ਜਾਂਦੇ ਹਨ। ਉਵੇਂ ਰੱਬ ਦੇ ਹੁਕਮ ਨਾਲ ਮੌਤ ਆਉਣ ਨਾਲ ਜਮ ਤਿਆਰੀ
ਕਰਕੇ ਪਹੁੰਚ ਜਾਂਦੇ ਹਨ।
Picking up and wielding their sickles, the harvesters arrive.

1759
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ

Jaa Hoaa Hukam Kirasaan Dhaa Thaa Lun Miniaa Khaethaar ||2||

जा
होआ हुकमु किरसाण दा ता लुणि मिणिआ खेतारु ॥२॥

ਰੱਬ
ਦੇ ਹੁਕਮ ਵਾਂਗ ਕਿਸਾਨ ਵੀ ਪੱਕੀ ਫਸਲ ਨੂੰ ਵੱਡ ਕੇ ਸੰਭਾਂਲ ਲੈਦਾ ਹੈਜੀਵ ਨੂੰ ਜਮ ਕੇ ਰੱਬ ਦੇ ਹੁਕਮ ਨਾਲ ਲੈ ਜਾਂਦੇ ਹਨ||2||

When the landlord gives the order, they cut and measure the crop. ||2||

1760
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ

Pehilaa Pehar Dhhandhhai Gaeiaa Dhoojai Bhar Soeiaa ||

पहिला
पहरु धंधै गइआ दूजै भरि सोइआ

ਪਹਿਲਾ
ਪਹਿਰ ਸਵੇਰ ਤੋਂ ਕੰਮ ਵਿੱਚ ਮੁਕ ਗਿਆ। ਦੂਜਾ ਪਹਿਰ ਰਾਤ ਸੌ ਕੇ ਕੱਢ ਦਿੱਤਾ
The first watch of the night passes away in worthless affairs, and the second passes in deep sleep.

1761
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ

Theejai Jhaakh Jhakhaaeiaa Chouthhai Bhor Bhaeiaa ||

तीजै
झाख झखाइआ चउथै भोरु भइआ

ਤੀਜੇ
ਪਹਿਰ ਨੂੰ ਸੁਪਨਿਆ ਦਾ ਅੰਨਦ ਮਾਣਦਾ ਹੈ ਚੋਥੇ ਪਹਿਰ ਨੂੰ ਦਿਨ ਚੱੜ ਗਿਆ
In the third, they babble nonsense, and when the fourth watch comes, the day of death has arrived.

1762
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ

Kadh Hee Chith N Aaeiou Jin Jeeo Pindd Dheeaa ||3||

कद
ही चिति आइओ जिनि जीउ पिंडु दीआ ॥३॥

ਕਦੇ ਰੱਬ ਚੇਤੇ ਨਹੀਂ ਆਇਆ ਜਿਸ ਨੇ ਮਨ ਸਰੀਰ ਦਿੱਤੇ ਨੇ
||3||

The thought of the One who bestows body and soul never enters the mind. ||3||

1763
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ

Saadhhasangath Ko Vaariaa Jeeo Keeaa Kurabaan ||

साधसंगति
कउ वारिआ जीउ कीआ कुरबाणु

ਰੱਬ
ਦੀ ਸੰਗਤ ਕਰਨ ਵਾਲਿਆਂ ਦੇ ਵਾਰੇ ਜਾਂਦਾ ਹਾਂ ਜਿਸ ਮਨੁੱਖ ਨੇ ਰੱਬ ਨੂੰ ਮਨ ਦੇ ਕੇ ਕੁਰਬਾਨੀ ਦਿੱਤੀ ਹੈ
I am devoted to the Saadh Sangat, the Company of the Holy; I sacrifice my soul to them.

1764
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ

Jis Thae Sojhee Man Pee Miliaa Purakh Sujaan ||

जिस
ते सोझी मनि पई मिलिआ पुरखु सुजाणु

ਜਿਸ
ਨਾਲ ਅੱਕਲ ਆਈ, ਮਨ ਟਿਕ ਗਿਆ ਰੱਬ ਸੱਮਝਾਉਣ ਵਾਲਾ ਮਿਲ ਗਿਆ
Through them, understanding has entered my mind, and I have met the All-knowing Lord God.

1765
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ੭੪

Naanak Ddithaa Sadhaa Naal Har Antharajaamee Jaan ||4||4||74||

नानक
डिठा सदा नालि हरि अंतरजामी जाणु ॥४॥४॥७४॥

ਨਾਨਕ ਜੀ ਲਿਖਦੇ ਹਨ, ਮੈਂ ਦੇਖਿਆ ਰੱਬ ਦਾ ਨਾਂਮ ਸਦਾ ਨਾਲ ਹੀ ਰਹਿੰਦਾ ਹੈ ਹਰੀ ਮਨ ਦੀਆ ਜਣਦਾ ਹੈ। ||4||4||74||

Nanak sees the Lord always with him-the Lord, the Inner-knower, the Searcher of hearts. ||4||4||74||

1766
ਸਿਰੀਰਾਗੁ ਮਹਲਾ ੫

Sireeraag Mehalaa 5 ||

सिरीरागु
महला

ਸਿਰੀਰਾਗ
, ਪੰਜਵੀਂ ਪਾਤਸ਼ਾਹੀ 5 ||

Siree Raag, Fifth Mehl:
5 ||

1767
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ

Sabhae Galaa Visaran Eiko Visar N Jaao ||

सभे
गला विसरनु इको विसरि जाउ

ਸਾਰੀਆ
ਗੱਲਾਂ ਦਾ ਭਾਵੇਂ ਚੇਤੇ ਨਾ ਆਵੇ, ਇੱਕ ਰੱਬ ਨਾ ਭੁੱਲੇ
Let me forget everything, but let me not forget the One Lord.

1768
ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ

Dhhandhhaa Sabh Jalaae Kai Gur Naam Dheeaa Sach Suaao ||

धंधा
सभु जलाइ कै गुरि नामु दीआ सचु सुआउ

ਸਾਰੇ
ਕੰਮ ਪਾਸੇ ਰੱਖਕੇ ਗੁਰੂ ਨੇ ਨਾਮ ਜੱਪਣਾਂ ਹੀ ਸੱਚਾ ਕੰਮ ਦਿੱਤਾ ਹੈ
All my evil pursuits have been burnt away; the Guru has blessed me with the Naam, the true object of life.

1769
ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ

Aasaa Sabhae Laahi Kai Eikaa Aas Kamaao ||

आसा
सभे लाहि कै इका आस कमाउ

ਸਾਰੀਆ
ਭਾਵਨਾਂਮਾ ਪਰੇ ਕਰਕੇ ਇੱਕ ਹੀ ਖਾਹਸ਼ ਰੱਖੋ
Give up all other hopes, and rely on the One Hope.

1770
ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ

Jinee Sathigur Saeviaa Thin Agai Miliaa Thhaao ||1||

जिनी
सतिगुरु सेविआ तिन अगै मिलिआ थाउ ॥१॥

ਜਿਸ ਨੇ ਸਤਿਗੁਰ ਨੂੰ ਚੇਤੇ ਕੀਤਾ ਹੈ। ਮਰਨ ਤੇ ਟਿਕਾਣਾਂ ਮਿਲ ਗਿਆ
||1||

Those who serve the True Guru receive a place in the world hereafter. ||1||

1771
ਮਨ ਮੇਰੇ ਕਰਤੇ ਨੋ ਸਾਲਾਹਿ

Man Maerae Karathae No Saalaahi ||

मन
मेरे करते नो सालाहि

ਮਨ
ਤੂੰ ਬਨਾਉਣ ਵਾਲੇ, ਪੈਦਾ ਕਰਨ ਵਾਲੇ ਦੀ ਮਹਿਮਾ ਕਰ
O my mind, praise the Creator.

1772
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ਰਹਾਉ

Sabhae Shhadd Siaanapaa Gur Kee Pairee Paahi ||1|| Rehaao ||

सभे
छडि सिआणपा गुर की पैरी पाहि ॥१॥ रहाउ

ਸਾਰੀਆ ਅੱਕਲਾ ਛੱਡ ਕੇ ਗੁਰੂ ਦੀ ਸ਼ਰਨ । ।।
1 ਰਹਾਉ
Give up all your clever tricks, and fall at the Feet of the Guru. ||1||Pause||

1773
ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ

Dhukh Bhukh Neh Viaapee Jae Sukhadhaathaa Man Hoe ||

दुख
भुख नह विआपई जे सुखदाता मनि होइ

ਰੋਗ
ਭੁਖ ਸਤਾਉਦੇ ਨਹੀ। ਜੇ ਰੱਬ ਸੁੱਖਾ ਦਾ ਭੰਡਾਰ, ਮਨ ਵਿੱਚ ਚੇਤੇ ਰੱਖੇ
Pain and hunger shall not oppress you, if the Giver of Peace comes into your mind.

1774
ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ

Kith Hee Kanm N Shhijeeai Jaa Hiradhai Sachaa Soe ||

कित
ही कमि छिजीऐ जा हिरदै सचा सोइ

ਕੋਈ
ਕੰਮ ਨਹੀਂ ਰੁਕਦਾ ਜੇ ਰੱਬ ਮਨ ਵਿੱਚ ਸੱਚਾ ਚੇਤੇ ਹੈ
No undertaking shall fail, when the True Lord is always in your heart.

1775
ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ

Jis Thoon Rakhehi Hathh Dhae This Maar N Sakai Koe ||

जिसु
तूं रखहि हथ दे तिसु मारि सकै कोइ

ਜਿਸ
ਨੂੰ ਤੂੰ ਹੱਥ ਦੇ ਕੇ ਬਚਾਉਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ
No one can kill that one unto whom You, Lord, give Your Hand and protect.

1776
ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ

Sukhadhaathaa Gur Saeveeai Sabh Avagan Kadtai Dhhoe ||2||

सुखदाता
गुरु सेवीऐ सभि अवगण कढै धोइ ॥२॥

ਰੱਬ ਸੁੱਖਾ ਦਾ ਭੰਡਾਰ ਮਨ ਵਿੱਚ ਚੇਤੇ ਰੱਖੀਏ ਮਾੜੇ ਕਰਮ ਸਾਫ਼ ਕਰ ਦਿੰਦਾ ਹੈ
||2||

Serve the Guru, the Giver of Peace; He shall remove and wash off all your faults. ||2||

1777
ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ

Saevaa Mangai Saevako Laaeeaaan Apunee Saev ||

सेवा
मंगै सेवको लाईआं अपुनी सेव

ਸੇਵਾ
ਉਨਾਂ ਰੱਬ ਦੀਆਂ ਪਿਆਰੀਆਂ ਦੀ ਮੰਗਦਾ ਹਾਂ ਜੋ ਤੇਰੀ ਚਾਕਰੀ ਕਰ ਰਹੇ ਨੇ
Your servant begs to serve those who are enjoined to Your service.

Comments

Popular Posts