ਅੱਕਲ ਨਾਲ ਕੰਮ ਲਈਏ
ਸਤਵਿੰਦਰ ਕੌਰ ਸੱਤੀ
(ਕੈਲਗਰੀ) ਕਨੇਡਾ
ਜੋਸ਼ ਤੋਂ ਨਹੀ ਹੋਸ਼ ਤੋਂ ਸਾਰੇ ਕੰਮ ਲਈਏ
।
ਆਪਾਂ ਗੁੱਸੇ ਨੂੰ ਮਨੋਂ
, ਤਨੋਂ ਪਰੇ ਕਰੀਏ।
ਗੁੱਸੇ ਜੋਸ਼ ਹੇਠ ਗਲ਼ਤ ਕੰਮ ਨਾਂ ਕਰੀਏ
।
ਕਰੋਧ ਹੰਕਾਂਰ ਤੋਂ ਸਦਾ ਬੱਚ ਕੇ ਰਹੀਏ
।
ਕਦੇ ਚੇਹਰੇ ਉਤੇ ਕਰੋਧ ਨਾਂ ਭਾਰੂ ਕਰੀਏ
।
ਐਸਾ ਕੋਈ ਕੰਮ ਲੁਕ
-ਛੁਪ ਨਾਂ ਕਰੀਏ।
ਦੁੱਖਾਂ ਨੂੰ ਮੱਲੋ
-ਮੱਲੀ ਗਲ਼ੇ ਨਾਂ ਸਹੇੜੀਏ।
ਬਹਿਸ ਨਹੀਂ ਅੱਕਲ ਨਾਲ ਕੰਮ ਲਈਏ
।
ਸੱਤੀ ਬੈਠ ਕੇ ਹਰ ਮਸਲਾ ਹਲ ਕਰੀਏ
।
ਸ਼ਬਦਾ ਦੇ ਬੋਲਾਂ ਨਾਲ ਹੀ ਸਾਂਝ ਕਰੀਏ
।
ਸਤਵਿੰਦਰ ਝੱਗੜੇ ਵਾਲੇ ਤੋਂ ਦੂਰ ਰਹੀਏ
।
ਕਿਸੇ ਨੂੰ ਆਪਣਾਂ ਦੁਸ਼ਮੱਣ ਨਾਂ ਸਮਝਈਏ
।
ਹੱਸ ਕੇ ਜਿੰਦਗੀ ਦਾ ਹਰ ਇੱਕ ਪਲ ਕੱਢੀਏ
।
ਉਸ ਰੱਬ ਦੀ ਰਜ਼ਾਂ ਨੂੰ ਸਦਾ ਸਵੀਕਾਰ ਕਰੀਏ
।
Comments
Post a Comment