ਦੁੱਖ ਭਜਨ ਤੇਰਾ ਨਾਂਮ ਜੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਦੁੱਖ ਜਿੰਦਗੀ ਦਾ ਹਿੱਸਾ ਹਨ। ਜੇ ਦੁੱਖ ਨਾਂ ਹੋਣਗੇ। ਕਿਵੇ ਪਤਾ ਲੱਗੇਗਾ ਸੁੱਖ ਕੀ ਹਨ? ਜਦੋਂ ਮਨ ਖੁਸ਼ ਹੁੰਦਾ ਹੈ। ਸੁੱਖ ਹੁੰਦੇ ਹਨ। ਮਨ ਖੁਸ਼ ਬਹੁਤ ਘੱਟ ਹੁੰਦਾ ਹੈ। ਮਨ ਨੂੰ ਬਹਿਲਾਉਣਾ ਬਹੁਤ ਔਖਾ ਹੈ। ਬੰਦਾ ਕੁੱਝ ਮਿੰਟਾਂ ਲਈ ਹੱਸਦਾ ਹੈ। ਪੂਰਾ ਦਿਨ ਚਿੰਤਾ, ਦੁੱਖਾਂ, ਮਸਬੀਤਾਂ ਨਾਲ ਘਿਰਿਆ ਰਹਿੰਦਾ ਹੈ। ਬਹੁਤੇ ਲੋਕ ਐਸੇ ਵੀ ਹਨ। ਜੋ ਦੂਜੇ ਬੰਦੇ ਨੂੰ ਚਿੰਤਾ, ਦੁੱਖਾਂ, ਮਸਬੀਤਾਂ ਵਿੱਚ ਦੇਖਣਾਂ ਚਹੁੰਦੇ ਹਨ। ਉਨਾਂ ਲਈ ਕੋਈ ਨਵਾਂ ਪੁਆੜਾ ਪਾ ਦਿੰਦੇ ਹਨ। ਉਨਾਂ ਨੂੰ ਇਸੇ ਵਿੱਚ ਖੁਸ਼ੀ ਮਿਲਦੀ ਹੈ। ਜੇ ਚਿੰਤਾਵਾਂ, ਦੁੱਖ, ਮਸਬੀਤਾਂ ਹਨ, ਮਨ ਦੁੱਖੀ ਹੁੰਦਾ ਹੈ। ਦੁੱਖਾ ਵਿੱਚ ਮਸੀਬਤਾਂ ਦੇ ਰਸਤੇ ਖੁਲ ਜਾਂਦੇ ਹਨ। ਮਸਬੀਤ ਕੱਟਣੀ ਬਹੁਤ ਔਖੀ ਹੈ। ਬੰਦਾ ਚਿੰਤਾ ਕਰੀ ਜਾਂਦਾ ਹੈ। ਸਰੀਰ ਉਤੇ ਛੋਟੀ ਜਿਹੀ ਫਿਣਸੀ ਹੋ ਜਾਵੇ। ਹੱਥ ਤੱਤੇ ਸੇਕ ਨੂੰ ਲੱਗ ਜਾਵੇ। ਸੱਟ ਵੱਜ ਜਾਵੇ। ਕੋਈ ਮਰ ਜਾਵੇ। ਔਲਾਦ ਆਖੇ ਨਾਂ ਲੱਗੇ। ਨੌਕਰੀ ਛੁੱਟ ਜਾਵੇ। ਕਿਸੇ ਨਾਲ ਲੜਾਈ ਹੋ ਜਾਵੇ। ਮਨ ਬਹੁਤ ਦੁੱਖੀ ਹੁੰਦਾ ਹੈ। ਦੁੱਖ ਕੋਈ ਕੱਪੜਾ ਨਹੀਂ ਹੈ, ਉਤਾਰ ਕੇ ਸਿੱਟ ਦੇਵਾਂਗੇ। ਮਨ ਨੂੰ ਸਮਝਾਉਣਾ ਪੈਣਾਂ ਹੈ। ਜਿਉਣਾਂ ਹੈ, ਤਾਂ ਚਿੰਤਾ, ਦੁੱਖਾਂ, ਮਸਬੀਤਾਂ ਨੂੰ ਹੰਢਾਉਣਾਂ ਪੈਣਾਂ ਹੈ। ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ਰਹਾਉ ਸਿੰਚਨਹਾਰੇ ਏਕੈ ਮਾਲੀ ਖਬਰਿ ਕਰਤੁ ਹੈ ਪਾਤ ਪਤ ਡਾਲੀ ਸਗਲ ਬਨਸਪਤਿ ਆਣਿ ਜੜਾਈ ਸਗਲੀ ਫੂਲੀ ਨਿਫਲ ਕਾਈ ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨਿ ਮਾਇਆ ੫੬ ਪੰਨਾ 385
ਸਗੋਂ ਇਨਾਂ ਵਿਚੋਂ ਅੰਨਦ ਲੈਣਾ ਚਹੀਦਾ ਹੈ। ਜਦੋਂ ਬੰਦੇ ਚਿੰਤਾਵਾਂ, ਦੁੱਖਾਂ, ਮਸਬੀਤਾਂ ਵਿੱਚ ਹੁੰਦੇ ਹਨ। ਕੁੱਝ ਕੁ ਤਾਂ ਆਪਣੀ ਜਾਨ ਲੈ ਲੈਂਦੇ ਹਨ। ਜ਼ਹਿਰ ਖਾਂ ਕੇ, ਅੱਗ ਲਾ ਕੇ, ਪਾਣੀ ਵਿੱਚ ਕੁੱਦਕੇ, ਐਕਸੀਡੈਂਟ ਜਾਣ ਬੁੱਝ ਕੇ ਕਰਦੇ ਹਨ। ਮਰ ਜਾਂਦੇ ਹਨ। ਇਹ ਬੁੱਝ ਦਿਲ ਲੋਕ ਕਰਦੇ ਹਨ। ਚਿੰਤਾ, ਦੁੱਖਾਂ, ਮਸਬੀਤਾਂ ਨਾਲ ਲੜਨ ਦੀ ਥਾਂ, ਹਿੰਮਤ ਕਰਨ ਦੀ ਥਾਂ, ਹੱਥ-ਪੈਰ ਹਿਲਾਉਣ ਦੀ ਥਾਂ, ਉਨਾਂ ਲਈ ਮਰਨਾਂ ਸੌਖਾ ਰਸਤਾ ਹੈ। ਸਮਝਦਾਰ ਬੰਦਾ ਦਲੇਰੀ ਤੋਂ ਕੰਮ ਲੈਂਦਾ ਹੈ। ਮਾਂੜੇ ਸਮੇਂ ਨੂੰ ਭੁੱਲ ਜਾਂਦਾ ਹੈ। ਚੰਗੇ ਸਮੇਂ ਨੂੰ ਹਾਂਸਲ ਕਰਨ ਦੀ ਕੋਸ਼ਸ਼ ਵਿੱਚ ਜੁਟ ਜਾਂਦਾ ਹੈ। ਕੋਈ ਸਮਾਂ ਹੀ ਐਸਾ ਚਲ ਰਿਹਾ ਹੁੰਦਾ ਹੈ। ਬਗੈਰ ਸੱਦਾ ਦੇਣ ਤੋਂ ਚਿੰਤਾ, ਦੁੱਖ, ਮਸਬੀਤਾਂ ਆ ਜਾਂਦੇ ਹਨ। ਸਮੇਂ ਦੇ ਨਾਲ ਆਪੇ ਮੁੱਕ ਜਾਂਦੇ ਹਨ। ਸਭ ਨੂੰ ਪਤਾ ਹੈ, ਚਿੰਤਾ, ਦੁੱਖਾਂ, ਮਸਬੀਤਾਂ ਵਿੱਚ ਸਮਾਂ ਬਹੁਤ ਹੌਲੀ ਲੰਘਦਾ ਹੈ। ਰਾਤ ਨਹੀਂ ਮੁੱਕਦੀ, ਲੰਮੀ ਹੋ ਜਾਂਦੀ ਹੈ। ਐਸੇ ਸਮੇਂ ਵਿੱਚ ਮਨ ਨੂੰ ਹੋਰ ਪਾਸੇ, ਕਿਸੇ ਕੰਮ ਵਿੱਚ ਲਗਾਉਣਾਂ ਬਹੁਤ ਜਰੂਰੀ ਹੈ। ਵਿਹਲਾਂ ਮਨ ਵਿਹਲੇ ਪੰਗੇ ਲੈਂਦਾ ਹੈ। ਇੱਕ ਵੀ ਮਿੰਟ ਲਈ ਸਰੀਰ ਤੇ ਮਨ ਨੂੰ ਖੁੱਲਾ ਨਾਂ ਛੱਡੋ। ਜਿੱਡਾ ਸਾਡਾ ਘੇਰਾ ਵੱਡਾ ਹੋਵੇਗਾ। ਚਿੰਤਾ, ਦੁੱਖ, ਮਸਬੀਤਾਂ ਉਨੇ ਹੀ ਵੱਧ ਆਉਂਦੇ ਹਨ। ਲੋਕਾਂ ਦਾ ਘੇਰਾ ਆਪਣੇ ਦੁਆਲਿਉ ਤੋੜ ਕੇ, ਸਭ ਲੋਕਾਂ ਦੀ ਚਿੰਤਾਂ ਛੱਡ ਦਿਉ। ਆਪਣੀ ਜਾਨ ਛੁੱਡਾਉਣ ਦੀ ਚਿੰਤਾ ਕਰੀਏ। ਰੱਬ ਨੂੰ ਪੁਕਾਰ ਕੇ ਦੇਖੀਏ। ਤਜ਼ਰਬੇ ਲਈ ਹੀ ਰੱਬ ਦਾ ਭਾਵੇਂ ਪ੍ਰਤਿਆਵਾਂ ਹੀ ਲੈ ਕੇ ਦੇਖੋ। ਕਿਵੇ ਬਾਂਹ ਫੜਦਾ ਹੈ? ਤੁਸੀਂ ਵੀ ਦੁਹਾਈਆਂ ਦਿੰਦੇ ਫਿਰੇਗੋ। ਜ਼ੋਰ-ਜ਼ੋਰ ਦੀ ਗਾਵੋਂਗੇ।
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ਰਹਾਉ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ਜਮ ਕੰਕਰੁ ਨੇੜਿ ਆਵਈ ਰਸਨਾ ਹਰਿ ਗੁਣ ਗਾਉ ਸੇਵਾ ਸੁਰਤਿ ਜਾਣੀਆ ਨਾ ਜਾਪੈ ਆਰਾਧਿ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀ ਵਾਉ ਲਗਈ ਸਤਿਗੁਰਿ ਰਖੇ ਆਪਿ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ੧੭੦ {ਪੰਨਾ 218}
ਅਗਰ ਵੱਧ ਲੋਕਾਂ ਨਾਲ ਮੇਲ-ਜੋਲ ਹੋਵੇਗਾ। ਖ਼ਰਚੇ ਵੱਧ ਜਾਣਗੇ। ਉਨਾਂ ਦੇ ਵੀ ਦੁੱਖਾਂ ਦਾ ਫ਼ਿਕਰ ਲੱਗ ਜਾਵੇ। ਜਿਸ ਕੋਲ ਵੀ ਹਾਲ-ਚਾਲ ਪੁੱਛਣ ਲਈ ਰੁਕਦੇ ਹਾਂ। ਉਹੀ ਦੁੱਖ ਰੋਂਣ ਲੱਗ ਜਾਂਦਾ ਹੈ। ਕਿਸੇ ਕੋਲ ਦੂਜੇ ਦਾ ਦੁੱਖ ਸੁਣਨ ਦਾ ਸਮਾਂ ਹੀ ਨਹੀਂ ਹੈ। ਦੁੱਖ ਦੂਜੇ ਨੂੰ ਸੁਣਾਉਣੇ ਹੀ ਕਿਉਂ ਹਨ? ਕੋਈ ਕਿਸੇ ਦੇ ਦੁੱਖ ਘੱਟ ਥੋੜੀ ਕਰਦਾ ਹੈ। ਸਗੋਂ ਆਪਣੇ ਸੁਣਾਂ ਕੇ, ਹੋਰ ਭਾਰ ਪਾਉਂਦਾ ਹੈ। ਕਿਸੇ ਦਾ ਫੋਨ ਆ ਜਾਵੇ, 10 ਮਿੰਟ ਉਸ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਫਿਰ ਉਸ ਦੀਆਂ ਉਹ ਗੱਲਾਂ ਅੰਦਰ ਉਛਾਲੇ ਮਾਰਦੀਆਂ ਹਨ। ਢਿੱਡ ਵਿੱਚ ਟਿੱਕਦੀਆਂ ਨਹੀਂ ਹਨ। ਜੋ ਵੀ ਅੱਗਲੇ ਨੇ ਦੁੱਖ-ਸੁੱਖ ਕੀਤਾ ਹੈ। ਦੁੱਖ-ਸੁੱਖ ਦੋਂਨਾਂ ਦੀ ਚਿੰਤਾਂ ਹੁੰਦੀ ਹੈ। ਦੋ-ਚਾਰ ਬੰਦਿਆਂ ਨੂੰ ਦੱਸ ਕੇ ਢਿੱਡ ਹੋਲਾ ਹੁੰਦਾ ਹੈ। ਕਈ ਬਾਰ ਤਾਂ ਬੰਦਾ ਆਪਣੇ ਦੁੱਖ ਭੁੱਲ ਜਾਂਦਾ ਹੈ। ਦੂਜੇ ਬੰਦੇ ਦਾ ਇਲਾਜ਼ ਲੱਭਣ ਲੱਗ ਜਾਂਦਾ ਹੈ। ਹੋਰਾਂ ਲੋਕਾਂ ਦਾ ਫ਼ਿਕਰ ਛੱਡ ਕੇ ਰੱਬ ਨੂੰ ਚੇਤੇ ਰੱਖੀਏ। ਜਰੂਰੀ ਨਹੀਂ ਰਾਮ-ਰਾਮ ਰੱਟਨਾਂ ਹੈ। ਕਿਸੇ ਦੂਜੇ ਨੂੰ ਚਿੰਤਾ, ਦੁੱਖਾਂ, ਮਸਬੀਤਾਂ ਵਿੱਚ ਪਾਉਣ ਲੱਗੇ, ਮਾੜੇ ਕੰਮ ਕਰਦੇ ਹੋਏ, ਕਿਸੇ ਦਾ ਬੁਰਾ ਕਰਦ ਹੋਏੇ, ਉਸ ਰੱਬ ਤੋਂ ਡਰਦੇ ਰਹੀਏ। ਉਸ ਦਾ ਪਿਆਰ ਹੀ ਯਾਦ ਰਹੇ। ਪਿਆਰ ਹੋਵੇਗਾ ਤਾਂਹੀਂ ਸਬ ਦਾ ਭਲਾ ਸੋਚਾਗੇ। ਇਹੀ ਜਿੰਦਗੀ ਬਦਲ ਕੇ ਰੱਖ ਦੇਵੇਗਾ।
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਹੋਈ

Comments

Popular Posts