ਬੱਬਰ ਸ਼ੇਰ ਦੀ ਇਕੋਂ ਭੱਵਕ ਨੇ ਕੌਮ ਇੱਕ ਮੁੱਠ ਕਰ ਦਿੱਤੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਬੱਬਰ ਸ਼ੇਰ ਦੀ ਇਕੋਂ ਭੱਵਕ ਨੇ ਕੌਮ ਇੱਕ ਮੁੱਠ ਕਰ ਦਿੱਤ।
ਸੁੱਤੀ ਜ਼ਮੀਰ ਸਿੱਖ ਕੌਮ ਦੀ ਰਾਜੋਂਆਣੇ ਸੂਰਮੇ ਜਗਾ ਦਿੱਤੀ
ਸਰਕਾਰ ਨੇ ਬਲਵੰਤ ਸਿੰਘ ਨੂੰ ਫ਼ਾਂਸੀਂ ਦੀ ਸਜ਼ਾ ਸੁਣਾਂ ਦਿੱਤੀ।
ਸਾਰੀ ਸਿੱਖ ਕੌਮ ਦੀ ਜਾਂਨ ਉਸ ਤੋਂ ਪਹਿਲਾਂ ਸੂਲੀ ਚਾੜ ਦਿੱਤੀ।
ਦੇਸ਼ਾਂ ਬਦੇਸਾਂ ਵਿੱਚ ਸਿੱਖਾਂ ਆਪਣੀ ਅਵਾਜ਼ ਬਲੰਦ ਕਰ ਦਿੱਤੀ।
ਕੌਮ ਤਾਂ ਇੱਕ ਦੂਜੇ ਤੋਂ ਮੂਹਰੇ ਮਰਨ ਲਈ ਤਿਆਰ ਕਰ ਦਿੱਤੀ।
ਸਾਰੀ ਦੁਨੀਆਂ ਨੂੰ ਸਿੱਖਾਂ ਨੇ ਆਪਣੀ ਸੂਰਬੀਰਤਾ ਦਿਖਾ ਦਿੱਤੀ।
ਸ਼ਾਂਤ ਮਈ ਰੈਲੀਆਂ ਸਾਰੀ ਕੌਮ ਇੱਕ ਲੜੀ ਵਿੱਚ ਪਰੋ ਦਿੱਤੀ।
ਸੱਤੀ ਝਲਕੀ ਦੇਸ਼ਾਂ ਬਦੇਸਾਂ ਦੀਆਂ ਸਰਕਾਰਾਂ ਨੂੰ ਦਿਖਾ ਦਿੱਤੀ।
ਸਿੱਖ ਲੈਂਦੇ ਨਹੀਂ ਜਾਨਾਂ ਦਿੰਦੇ ਬਲਵੰਤ ਸਿੰਘ ਗੱਲ ਸੁਣਾਂ ਦਿੱਤੀ।
ਸਤਵਿੰਦਰ
ਰਾਜੋਆਣੇ ਨੇ ਰੱਬ ਦੀ ਝੱਲਕ ਸਾਨੂੰ ਹੈ ਦਿਖਾ ਦਿੱਤੀ

Comments

Popular Posts